ਪ੍ਰਮਾਤਮਾਂ ਦੀ ਕਿੰਨੀ ਮੇਹਰ ਹੋਈ ਹੋਵੇਗੀ, ਪਿਤਾ ਮੇਹਰ ਸਿੰਘ ਉਪਰ ਅਤੇ ਕਿੰਨੀਆਂ ਹੀ ਆਸਾਂ ਲਾਈਆਂ ਹੋਣਗੀਆਂ, ਮਾਤਾ ਆਸ ਕੌਰ ਨੇ ਜਦੋਂ ਪ੍ਰਮਾਤਮਾਂ ਨੇ ਕਲਾ ਦਾ ਬੀਜ ਉਹਨਾਂ ਦੀ ਝੋਲੀ ਵਿੱਚ ਪਾਇਆ ਹੋਵੇਗਾ| ਉਹ ਬੀਜ 5 ਅਪ੍ਰੈਲ 1965 ਨੂੰ ਪਿੰਡ ਭਰੋਲੀ ਕਲਾਂ ਜਿਲ੍ਹਾ ਪਠਾਨਕੋਟ ਵਿਖੇ ਇਹਨਾਂ ਦੇ ਵਿਹੜੇ ਮਹਿੰਦਰ ਸਿੰਘ ਦੇ ਰੂਪ ਵਿੱਚ ਫੁੱਲ ਬਣਕੇ ਖਿੜਿਆ|
ਆਰ ਐਮ ਸਿੰਘ ਆਪਣੀ ਕਲਾਕ੍ਰਿਤ ਨਾਲ
ਪ੍ਰਮਾਤਮਾ ਜਦੋਂ ਵੀ ਕਿਸੇ ਇੰਨਸਾਨ ਨੂੰ ਇਸ ਧਰਤੀ ਉਪੱਰ ਭੇਜਦਾ ਹੈ ਤਾਂ ਹਰ ਇੱਕ ਤੇ ਕੋਈ ਨਾ ਕੋਈ ਗੁਣ ਦੀ ਬਖਸਿ.ਸ ਜਰੂਰ ਕਰਕੇ ਭੇਜਦਾ ਹੈ| ਅਗਰ ਉਸ ਗੁਣ ਦੀ ਪਹਿਚਾਣ ਅਤੇ ਯੋਗ ਅਗਵਾਈ ਹੋ ਜਾਵੇ ਤਾਂ ਇੰਨਸਾਨ ਆਪਣੇ ਗੁਣ ਕਰਕੇ ਬਹੁਤ ਹੀ ਮਹਾਨ ਹੋ ਜਾਂਦਾ ਹੈ| ਕਈ ਵਾਰ ਬਚਪਨ ਵਿੱਚ ਹੀ ਕਿਸੇ ਦੀ ਕਲਾ ਮਨ ਨੂੰ ਮੋਹ ਲੈਂਦੀ ਹੈ| ਜਿਸ ਉਮਰ ਵਿੱਚ ਆਮ ਬੱਚੇ ਸਕੂਲ ਵਿੱਚ ਬੈਠਣਾ ਹੀ ਸਿੱਖਦੇ ਹਨ, ਉਸ ਬਾਲ ਉਮਰ ਵਿੱਚ ਮਹਿੰਦਰ ਨੇ ਪਹਿਲੀ ਜਮਾਤ ਵਿੱਚ ਹੀ ਸਲੇਟ ਉਪੱਰ ਸਲੇਟੀ ਨਾਲ ਸ੍ਰੀ ਗਣੇਸ. ਜੀ ਦਾ ਚਿੱਤਰ ਬਣਾਕੇ ਚਿੱਤਰ ਕਲਾ ਵਿੱਚ ਆਪਣਾ ਪਹਿਲਾ ਕਦਮ ਰੱਖਕੇ ਸਭ ਨੂੰ ਹੈਰਾਨ ਕਰ ਦਿੱਤਾ|
ਗੌਰਮਿੰਟ ਪ੍ਰਾਇਮਰੀ ਸਕੂਲ ਭਰੋਲੀ ਕਲਾਂ ਦੇ ਇਤਿਹਾਸ ਵਿੱਚ ਆਪਣਾ ਨਾਂ ਦਾਖਲ ਕਰਾਕੇ ਸਕੂਲ ਅਤੇ ਅਧਿਆਪਕਾਂ ਦੇ ਮਾਣ ਨੂੰ ਵਧਾਇਆ| ਗਣੇਸ. ਜੀ ਦੇ ਚਿੱਤਰ ਨੂੰ ਦੇਖਕੇ ਜੋਹਰੀ ਪਿਤਾ ਨੇ ਮਹਿੰਦਰ ਦੀ ਕਲਾ ਨੂੰ ਪਹਿਚਾਣ ਲਿਆ, ਉਸ ਦੀ ਹੌਸਲਾ ਅਫਜਾਈ ਕੀਤੀ ਕਾਪੀ ਪੈਨਸਿਲ ਤੇ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਅਤੇ ਸਮੇਂ^ਸਮੇਂ ਉਸਦੇ ਉਤਸ.ਾਹ ਨੂੰ ਵਧਾਇਆ| ਇਸੇ ਉਤਸ.ਾਹ ਦੇ ਸਦਕੇ ਮਹਿੰਦਰ ਚੌਥੀ ਕਲਾਸ ਵਿੱਚ ਹੀ ਪਿੰਡ ਦੇ ਮੰਦਿਰ ਦੀਆਂ ਦੀਵਾਰਾਂ ਉਪੱਰ ਦੇਵੀ^ਦੇਵਤਿਆਂ ਦੇ ਚਿੱਤਰ ਬਣਾ ਆਇਆ|
ਆਪਣੀ ਕਲਾ ਦੀ ਮਹਿਕ ਨੂੰ ਪਿੰਡ ਤੋਂ ਬਾਹਰ ਬਿਖੇਰਨ ਅਤੇ ਉੱਚ ਸਿੱਖਿਆ ਲੈਣ ਲਈ ਸੰਤ ਆਸ.ਰਮ ਮਹਾਂ ਵਿਦਿਆਲਾ ਪਠਾਨਕੋਟ ਵਿਖੇ ਜਾ ਦਾਖਲ ਹੋਇਆ| ਪਿੰਡ ਤੋਂ ਪਠਾਨਕੋਟ ਜਾਣ ਲਈ ਇਹ ਰੋਜ.ਾਨਾ ਰੇਲ ਗੱਡੀ ਦਾ ਹਮਸਫ.ਰ ਹੋ ਗਿਆ| ਕਲਾ ਛੁਪਾਇਆਂ ਨਹੀਂ ਛੁਪਦੀ, ਸਕੂਲ ਨੂੰ ਆਉਂਦੇ ਜਾਂਦੇ ਸਮੇਂ ਰੇਲਗੱਡੀ ਵਿੱਚ ਮੁਸਾਫਰਾਂ ਦੇ ਚਿੱਤਰ ਬਣਾਕੇ ਉਹਨਾਂ ਨੂੰ ਆਪਣੀ ਕਲਾ ਦੇ ਮੁਰੀਦ ਬਣਾਉਣ ਲੱਗਿਆ| ਮੁਸਾਫਿ.ਰ ਉਸ ਨੂੰ ਇਨਾਮ ਦੇ ਕੇ ਉਸ ਦੀ ਹੌਸਲਾ ਅਫਜਾਈ ਕਰਦੇ| ਉਸ ਦੀ ਕਲਾ ਦੀ ਗਹਿਰਾਈ ਦਿਨ^ਬਦਿਨ ਵੱਧਦੀ ਹੀ ਜਾ ਰਹੀ ਸੀ| ਸਕੂਲ ਅਧਿਆਪਕ ਵੀ ਉਸ ਤੋਂ ਆਪਣੇ ਸਕੈਚ ਬਣਵਾਉਂਦੇ ਅਤੇ ਉਸ ਦੇ ਹੌਸਲੇ ਨੂੰ ਵਧਾਂਉਦੇ ਮਹਿੰਦਰ ਨੇ ਦਸਵੀਂ ਕਲਾਸ ਤੱਕ ਪਹੁੰਚਦਿਆਂ ਸ.ਹਿਰ ਦੇ ਵਿੱਚ ਵਧੀਆ ਕਲਾਕਾਰ ਵਜੋਂ ਆਪਣੀ ਪਹਿਚਾਣ ਬਣਾ ਲਈ ਸੀ|
ਮਹਿੰਦਰ ਦੀ ਕਲਾ ਪ੍ਰਤੀ ਸੋਚ ਬਹੁਤ ਹੀ ਗਹਿਰੀ ਸੀ| ਉਸ ਨੇ ਛੇਵੀਂ ਜਮਾਤ ਵਿੱਚ ਪੜਦਿਆਂ ਹੀ ਆਪਣੇ ਮਨ ਅਤੇ ਦਿਲ ਵਿੱਚ ਕਲਾ ਦੇ ਮਹਾਨ ਪੁਜਾਰੀ, ਸੰਤ ਚਿੱਤਰਕਾਰ ਸ: ਸੋਭਾ ਸਿੰਘ ਨੂੰ ਗੁਰੂ ਧਾਰਨ ਕਰਕੇ ਉਹਨਾਂ ਨੂੰ ਆਪਣਾ ਮਾਰਗ ਦਰਸ.ਕ ਬਣਾ ਲਿਆ ਸੀ| ਕਲਾ ਦਾ ਸੋ.ਲਾ ਦਿਨ^ਬਦਿਨ ਬੇਚੈਨ ਕਰ ਰਿਹਾ ਸੀ| ਰੰਗਾਂ ਦੇ ਵਿੱਚੋਂ ਜਿੰਦਗੀ ਦੇ ਰੰਗਾਂ ਨੂੰ ਤਲਾਸ.ਣ ਦੀ ਹਸਰਤ ਲੈ ਕੇ 1982 ਵਿੱਚ ਆਪਣੇ ਦਿਲ ਵਿਚ ਧਾਰੇ ਹੋਏ ਗੁਰੂ ਦੇ ਚਰਨੀ ਜਾ ਲੱਗਿਆ| ਉਹਨਾਂ ਦੇ ਕੋਲ ਬੈਠਕੇ ਚਿੱਤਰਕਾਰੀ ਦੇ ਗੁਰ ਅਤੇ ਸਲੀਕੇ ਨੂੰ ਸਿੱਖਿਆ| ਸੋਭਾ ਸਿੰਘ ਜੀ ਨੂੰ ਉਹਨਾਂ ਦੇ ਅੰਦਰ ਬੈਠੇ ਕਲਾਕਾਰ ਦੀ ਪਹਿਚਾਣ ਹੋ ਗਈ ਅਤੇ ਉਹਨਾਂ ਨੂੰ ਚਿੱਤਰਕਾਰੀ ਦੀ ਪ੍ਰੈਕਟਿਸ ਕਰਨ ਲਈ ਪ੍ਰੇਰਦੇ ਰਹੇ|
1983 ਵਿੱਚ ਸਤਪਾਲ ਮਹਾਜਨ ਅਤੇ ਡਾ. ਸੀ ਵਜੀਰ ਜੀ ਦੀ ਪ੍ਰੇਰਣਨਾ ਸਦਕਾ 1984 ਵਿੱਚ ਚੰਡੀਗੜ੍ਹ ਦੇ ਗੌਰਮਿੰਟ ਕਾਲਜ ਆਫ ਆਰਟ ਵਿੱਚ ਬੀ.ਐਫ.ਏ ਵਿੱਚ ਦਾਖਲਾ ਲੈ ਲਿਆ| ਇਸ ਸਮੇਂ ਦੌਰਾਨ ਕਲਾ ਦੇ ਵੱਖ^ਵੱਖ ਵਿਸਿ.ਆ ਉਪਰ ਅਨੇਕਾਂ ਪ੍ਰਕਾਰ ਦੇ ਤਜਰਬੇ ਕੀਤੇ| ਸਭ ਤੋਂ ਵੱਧ ਲਾਭ ਇਥੋਂ ਦੀ ਲਾਇਬਰੇਰੀ ਦਾ ਉਠਾਇਆ ਜਿਸ ਵਿੱਚੋਂ ਅਨੇਕਾਂ ਪ੍ਰਕਾਰ ਦੀਆਂ ਕਲਾ ਨਾਲ ਸੰਬਧਿਤ ਕਿਤਾਬਾਂ ਨੂੰ ਪੜਿਆ ਤੇ ਕਲਾ ਦਾ ਅਮੁੱਕ ਖਜਾਨਾ ਲਾਇਬਰੇਰੀ ਵਿੱਚੋਂ ਪ੍ਰਾਪਤ ਕੀਤਾ|
ਕਾਲਜ ਵਿੱਚ ਕਲਾਂ ਦੀ ਪੜਾਈ ਕਰਦਿਆਂ ^ ਕਰਦਿਆਂ ਇੱਕ ਕਲਾ ਦਾ ਅਨਮੋਲ ਹੀਰਾ ਇਸ ਨੂੰ ਪ੍ਰਾਪਤ ਹੋਇਆ| ਸੰਗੀਤਾ ਨਾਂ ਦੇ ਇਸ ਅਨਮੋਲ ਹੀਰੇ ਨੇ ਆਪਣੀ ਕਲਾ ਦੇ ਸੰਗੀਤ ਰਾਂਹੀ ਮਹਿੰਦਰ ਦੀ ਜਿੰਦਗੀ ਨੂੰ ਇੱਕ^ਸੁਰ ਕਰ ਦਿੱਤਾ| ਜਿਸ ਨਾਲ ਕਲਾ ਅਤੇ ਸੰਗੀਤ ਦਾ ਸੁਮੇਲ ਹੋਇਆ| ਦੋਨੋ ਕਲਾਕਾਰ ਇੰਕ ਮੰਜਿਲ ਦੇ ਰਾਹੀ ਹੋ ਗਏ ਤੇ ਮਹਿੰਦਰ ਆਪਣੇ ਕਲਾ ਦੇ ਸਫ.ਰ ਦਾ ਮਹਿੰਦਰ ਸਿੰਘ ਰਾਹੀ ਹੋ ਗਿਆ|
ਫਾਈਨ ਆਰਟ ਦੀ ਡਿਗਰੀ ਕਰਦੇ ਹੋਏ ਮਹਿੰਦਰ ਨੇ ਇੰਡੀਅਨ ਐਕਸਪ੍ਰੈਸ ਅਖ.ਬਾਰ ਲਈ ਇਲਸਟ੍ਰੇਸ.ਨ ਦਾ ਕੰਮ ਸ.ੁਰੂ ਕਰ ਦਿੱਤਾ|ਇਸ ਦੇ ਨਾਲ ਹੀ 1990 ਤੋਂ 2006 ਤੱਕ ਟ੍ਰਿ-ਬਿਊਨ ਅਖ.ਬਾਰ ਲਈ ਕੰਮ ਕੀਤਾ| ਇਸ ਅਦਾਰੇ ਨਾਲ ਜੁੜ੍ਹਨ ਤੇ ਮਹਿੰਦਰ ਦੇ ਕੰਮ ਦੀ ਬਹੁਤ ਹੀ ਸ.ਲਾਘਾ ਹੋਈ, ਇਸ ਦੀ ਪਹਿਚਾਣ ਆਰ.ਐਮ.ਸਿੰਘ ਦੇ ਨਾਲ ਹੁੰਦੇ ਹੋਏ ਇਹ ਬਹੁਤ ਹੀ ਪ੍ਰਸਿੱਧ ਹੋ ਗਏ|
ਕਲਾ ਦਾ ਖੇਤਰ ਵਿਸ.ਾਲ ਹੁੰਦਾ ਗਿਆ, ਵੱਖ^ਵੱਖ ਵਿਸਿ.ਆਂ ਉਪੱਰ ਅਨੇਕਾਂ ਚਿੱਤਰ ਬਣਾਏ| ਪੰਜਾਬ ਐਂਡ ਸਿੰਧ ਬੈਂਕ ਦੇ ਕਲੰਡਰ ਲਈ ਕਈ ਸਾਲ ਸਿੱਖ ਇਤਿਹਾਸ ਸਬੰਧੀ ਪੇਟਿੰਗ ਬਣਾਈਆਂ| ਪੰਜਾਬ ਕਲਾ ਭਵਨ ਚੰਡੀਗੜ੍ਹ ਵਿੱਚ 40 ਦੇ ਕਰੀਬ ਚਿੱਤਰ, ਕਲਾ ਭਵਨ ਦੀ ਸੋਭਾ ਵਧਾ ਰਹੇ ਹਨ| ਜਿੰਨ੍ਹਾਂ ਵਿੱਚ ਉੱਘੇ ਲੇਖਕ, ਗਾਇਕ, ਸੰਗੀਤਕਾਰ ਅਤੇ ਐਕਟਰਾਂ ਦੇ ਚਿੱਤਰ ਜਿਵੇਂ ਕਿ ਸੁਰਿੰਦਰ ਕੌਰ, ਬੜੇ ਗੁਲਾਮ ਅਲੀ ਖਾਂ, ਅਮਰ ਸਿੰਘ ਸੌਂਕੀ, ਬਲਰਾਜ ਸਾਹਨੀ ਅਤੇ ਅੰਮ੍ਰਿਤਾ ਪ੍ਰੀਤਮ ਸ.ਾਮਿਲ ਹਨ|
ਸਿੰਘਾਪੁਰ ਸਿੱਖ ਐਜ.ੂਕੇਸ.ਨ ਫਾਊਡੇਸ.ਨ ਲਈ ਪਹਿਲੀ ਤੋ ਲੈ ਕੇ ਬਾਹਰਵੀਂ ਕਲਾਸ ਦੇ ਸਿਲੇਬਸ ਦੀਆਂ 90 ਦੇ ਕਰੀਬ ਪੰਜਾਬੀ ਪੁਸਤਕਾਂ ਲਈ ਮੇਹਨਤ ਨਾਲ ਕੰਮ ਕੀਤਾ| ਯੂਨੀਵਰਸਿਟੀ ਆਫ ਕੈਲੇਫੋਰਨੀਆ ਲਈ ਇੱਕ ਕਿਤਾਬ ਅਤੇ 22 ਡਾਕੂਮੈਂਟਰੀ ਫਿਲਮਾਂ ਜੋ ਕਿ ਪੇਟਿੰਗ, ਭਾਰਤੀ ਸਭਿਆਚਾਰ ਅਤੇ ਪੰਜਾਬ ਦੇ ਸੱਭਿਆਚਾਰ ਨਾਲ ਸਬੰਧਤ ਬਣਾਈਆਂ|
ਰੋਕ ਗਾਰਡਨ ਦੇ ਸਿਰਣਹਾਰ ਸ੍ਰੀ ਨੇਕ ਚੰਦ ਜੀ ਦਾ ਲਾਈਵ ਚਿੱਤਰ ਬਣਾਇਆ ਜਿਸ ਚਿੱਤਰ ਨੂੰ ਨੇਕ ਚੰਦ ਜੀ ਨੇ ਆਪਣੀ ਜਾਨ ਤੋਂ ਵੱਧ ਪਿਆਰ ਕੀਤਾ| ਉਹ ਚਿੱਤਰ ਹੁਣ ਨੇਕ ਚੰਦ ਜੀ ਦੀ ਯਾਦ ਬਣ ਗਿਆ|
ਸਾਡੇ ਪਾਰਲੀਮੈਂਟ ਹਾਊਸ ਵਿੱਚ ਉੱਘੇ ਸਾਹਿਤਕਾਰ ਸ: ਗੁਰਮੁੱਖ ਸਿੰਘ ਮੁਸਾਫਿ.ਰ ਅਤੇ ਪੰਜਾਬ ਦੇ ਗਵਰਨਰ ਸ੍ਰੀ ਸਿ.ਵਰਾਜ ਪਾਟਿਲ (ਸਾਬਕਾ ਲੋਕ ਸਭਾ ਸਪੀਕਰ) ਦੇ ਚਿੱਤਰ ਪਾਰਲੀਮੈਂਟ ਹਾਊਸ ਦੀ ਸ.ੋਭਾ ਵਧਾ ਰਹੇ ਹਨ| ਰਾਸ.ਟਰਪਤੀ ਭਵਨ ਵਿੱਚ ਸਾਡੇ ਦੇਸ. ਦੀ 12ਵੀਂ ਰਾਸ.ਟਰਪਤੀ ਸ੍ਰੀਮਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਦਾ ਆਦਮ ਕੱਦ ਚਿੱਤਰ ਉੱਥੋਂ ਦਾ ਸਿ.ੰਗਾਰ ਬਣਕੇ ਆਰ.ਐਮ.ਸਿੰਘ ਦੀ ਬੇ^ਮਿਸਾਲ ਕਲਾ ਦੀ ਗਵਾਹੀ ਭਰਦੇ ਹਨ|
ਬੁਰਸ. ਅਤੇ ਰੰਗਾਂ ਨੂੰ ਹੀ ਆਪਣਾ ਜੀਵਨ ਸਮਰਪਿਤ ਕਰਦੇ ਹੋਏੇ, “ਮੇਰਾ ਬੁਰਸ. ਹੀ ਮੇਰੀ ਜਿੰਦਗੀ ਹੈ” ਦੇ ਅਧਾਰ ਉਪੱਰ ਪ੍ਰਮਾਤਮਾ ਵੱਲੋਂ ਮਿਲੀ ਹੋਈ ਅਨਮੋਲ ਕਲਾ ਦੁਆਰਾ ਆਪਣੀ ਰੂਹ ਨੂੰ ਤ੍ਰਿਪਤ ਕਰਨ ਲਈ ਹਿਮਾਚਲ ਪ੍ਰਦੇਸ. ਦੇ ਪੈਰਾਂ ਵਿੱਚ ਵਸੇ ਵਿਰਾਟ ਨਗਰ ਜੋ ਪਿੰਜੋਰ ਦੇ ਨਜਦੀਕ ਵਸਿਆ ਹੋਇਆ ਹੈ| ਉੱਥੋਂ ਦੇ ਸਾਂਤ ਅਤੇ ਇਕਾਂਤ ਮਹੌਲ ਵਿੱਚ ਕੁਦਰਤ ਨਾਲ ਇੱਕ^ਮਿਕ ਹੋ ਕੇ ਕੈਨਵਸ ਉਪਰ ਰੰਗਾਂ ਅਤੇ ਬੁਰਸ. ਦੀਆਂ ਕਲਾਤਮਿਕ ਛੋਹਾਂ ਦੁਆਰਾ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਦਰਜ ਬਾਣੀਕਾਰ, ਸਾਡੇ ਮਹਾਨ ਗੁਰੂ ਸਾਹਿਬਾਨ ਜੀ ਦੇ ਚਿੱਤਰਾਂ ਨੂੰ ਆਪਣੀ ਸੂਖਮ ਕਲਾਂ ਅਤੇ ਅਧਿਐਨ ਦੁਆਰਾ ਰੂਪ ਦਿੱਤਾ ਹੈ|
ਇੰਨ੍ਹਾਂ ਕਮਾਲ ਦੇ ਚਿੱਤਰ ਵਿੱਚ ਸਾਡੇ 6 ਗੁਰੂ ਸਾਹਿਬਾਨ, 4 ਗੁਰੂ ਸਿੱਖ, 15 ਭਗਤ ਅਤੇ 11 ਭੱਟ ਸ.ਾਮਿਲ ਹਨ| ਇਹ ਸਾਰੇ ਬਾ^ਕਮਾਲ ਚਿੱਤਰਾਂ ਨੂੰ ਵੇਖਕੇ ਰੂਹ ਕਲਾ^ਰਸ ਨਾਲ ਤ੍ਰਿਪਤ ਹੋ ਜਾਂਦੀ ਹੈ| ਇਹ ਸਾਰੇ ਚਿੱਤਰ “ਸ.ਬਦ ਪ੍ਰਕਾਸ.” ਅਜਾਇਬ ਘਰ ਜੋ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਵਿੱਚ ਮੁੱਲਾਂਪੁਰ ਰਾਏਕੋਟ ਰੋਡ ਉਪੱਰ ਪਿੰਡ ਰਕਬਾ ਵਿਖੇ ਬਣਾਇਆ ਗਿਆ ਹੈ| ਉਸ ਵਿੱਚ ਸੁਸ.ੋ-ਭਿਤ ਕੀਤੇ ਗਏ ਹਨ| ਚਿੱਤਰਕਾਰ ਨੇ ਤਾਂ ਆਪਣੀ ਕਲਾਂ ਦੀ ਪਿਆਸ ਨੂੰ ਤ੍ਰਿਪਤ ਕਰਨ ਦਾ ਇੱਕ ਨਿਮਾਣਾ ਜਿਹਾ ਯਤਨ ਕੀਤਾ ਹੈ, ਪ੍ਰੰਤੂ ਇਹ ਸੱਚੇ ਦਿਲੋਂ ਕੀਤਾ ਗਿਆ ਯਤਨ ਕੱਲ ਨੂੰ ਇੱਕ ਇਤਿਹਾਸ ਬਣ ਜਾਵੇਗਾ| ਇਹ ਚਿੱਤਰ ਹਰ ਕਲਾ ਪ੍ਰੇਮੀ ਦੇ ਘਰ ਦਾ ਸਿ.ੰਗਾਰ ਬਣਨਗੇ| ਇਹ ਚਿੱਤਰ ਸਿਰਫ ਇਸ ਅਜਾਇਬ ਘਰ ਵਿਚ ਹੀ ਵੇਖਣ ਨੂੰ ਮਿਲੇ ਹਨ| ਜਿੰਨ੍ਹਾਂ ਨਾਲ “ਸ.ਬਦ ਪ੍ਰਕਾਸ.” ਅਜਾਇਬ ਘਰ ਦੁਨੀਆਂ ਦੇ ਨਕਸ.ੇ ਉਪੱਰ ਆ ਜਾਵੇਗਾ|