ਬੁਝਦਿਲ ਨੂੰ ਕੀ ਲਲਕਾਰ ਨਾਲ ਮਤਲਬ |
ਉਸ ਨੂੰ ਤਾਂ ਹੈ ਪਿੱਠਵਾਰ ਨਾਲ ਮਤਲਬ ||
ਜਨਤਾ ਨੇ ਅਪਣਾ ਕੰਮ ਲੈਣਾ ਹੈ ਹੁੰਦਾ,
ਨਾ ਉਸਨੂੰ ਕਿਸੇ ਸਰਕਾਰ ਨਾਲ ਮਤਲਬ |
ਯੋਧੇ ਨੇ ਹੁੰਦਾ ਹੈ ਇਸਦੇ ਦਮ ਤੇ ਲੜਨਾ,
ਤਾਹੀਂ ਰਹੇ ਉਸਨੂੰ ਹਥਿਆਰ ਨਾਲ ਮਤਲਬ|
ਠਰਕੀ ਨੂੰ ਕਿਸੇ ਦੀ ਮਾਂ ਭੈਣ ਤੱਕ ਕੀ,
ਉਸਨੂੰ ਰਹੇ ਸੋਹਣੀ ਨਾਰ ਨਾਲ ਮਤਲਬ |
ਘਟੀਆ ਮਿਲੇ ਜਾਂ ਵਧੀਆ ਮਿਲੇ ਚੀਜ਼,
ਘਟੀਆ ਵਪਾਰ ਨੂੰ ਵਪਾਰ ਨਾਲ ਮਤਲਬ |
ਹਾਹਾਕਾਰ ਮਚੀ ਨੂੰ ਨਾ ਕੁਝ ਸਮਝੇ ਉਹ,
ਸ਼ਰਾਰਤੀ ਨੂੰ ਹੈ ਹਾਹਾਕਾਰ ਨਾਲ ਮਤਲਬ |
ਕਿਹੜੀ ਧਿਰ ਠੀਕ ਤੇ ਕਿਹੜੀ ਗਲਤ ਹੈ,
ਮਤਲਬੀ ਨੂੰ ਰਹੇ ਤਕਰਾਰ ਨਾਲ ਮਤਲਬ |