ਪਟਿਆਲਾ -- ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਅੱਜ 8 ਮਈ 2016 ਦਿਨ ਐਤਵਾਰ ਨੂੰ ਨਵੀਂ ਪੀੜ੍ਹੀ ਦੇ ਲਿਖਾਰੀਆਂ ਨੂੰ ਸਮਰਪਿਤ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ`, ਕਾਰਜਕਾਰੀ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਸ੍ਰੀਮਤੀ ਗੁਰਸ਼ਰਨ ਕੌਰ, ਰੰਗਮੰਚੀ ਆਲੋਚਕ ਡਾ. ਕਮਲੇਸ਼ ਉਪਲ, ਉਘੇ ਸਮਾਜ ਸੇਵਕ ਸੇਠ ਸ਼ਾਮ ਲਾਲ, ਸਟੇਜੀ ਸ਼ਾਇਰ ਅਜੀਤ ਸਿੰਘ ਰਾਹੀ, ਬਾਬੂ ਸਿੰਘ ਰਹਿਲ ਆਦਿ ਸ਼ਖ਼ਸੀਅਤਾਂ ਸ਼ਾਮਿਲ ਹੋਏ। ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ` ਨੇ ਪੁੱਜੇ ਲੇਖਕਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਨਵੀਂ ਪੀੜ੍ਹੀ ਕਿਸੇ ਵੀ ਸਮਾਜ ਦਾ ਮਹੱਤਵਪੂਰਨ ਹਿੱਸਾ ਹੁੰਦੀ ਹੈ ਅਤੇ ਉਹ ਆਪਣੀ ਕਲਮ ਦੇ ਜ਼ਰੀਏ ਬਹੁਪੱਖੀ ਤਰੱਕੀ ਵਿਚ ਵਡਮੁੱਲਾ ਹਿੱਸਾ ਪਾ ਸਕਦੀ ਹੈ। ਕਾਰਜਕਾਰੀ ਡਾਇਰੈਕਟਰ ਸ੍ਰੀਮਤੀ ਗੁਰਸ਼ਰਨ ਕੌਰ ਨੇ ਕਿਹਾ ਕਿ ਪੰਜਾਬ ਦੇ ਸਾਹਿਤ ਵਿਚ ਸਾਹਿਤ ਸਭਾਵਾਂ ਦੀ ਭੂਮਿਕਾ ਜ਼ਿਕਰਯੋਗ ਹੈ ਅਤੇ ਪੰਜਾਬੀ ਸਾਹਿਤ ਸਭਾ ਪਟਿਆਲਾ ਦੀ ਵਰ੍ਹਿਆਂ ਬੱਧੀ ਘਾਲਣਾ ਇਸ ਦਾ ਪ੍ਰਮਾਣ ਹੈ। ਡਾ. ਕਮਲੇਸ਼ ਉਪਲ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਸਾਹਿਤ ਅਤੇ ਸਾਹਿਤਕਾਰ ਨਵੀਂ ਪੀੜ੍ਹੀ ਨੂੰ ਠੋਸ ਤੇ ਉਸਾਰੂ ਸੇਧ ਦੇ ਸਕਦੇ ਹਨ ਜਦੋਂ ਕਿ ਸਟੇਜੀ ਸ਼ਾਇਰ ਅਜੀਤ ਸਿੰਘ ਰਾਹੀ ਅਤੇ ਗੀਤਕਾਰ ਗਿੱਲ ਸੁਰਜੀਤ ਅਤੇ ਡਾ. ਰਾਜਵੰਤ ਕੌਰ ਪੰਜਾਬੀ ਨੇ ਆਪਣੇ ਵਿਸ਼ੇਸ਼ ਕਲਾਮ ਨਾਲ ਸਰੋਤਿਆਂ ਨੂੰ ਪ੍ਰਭਾਵਿਤ ਕੀਤਾ।
ਦੂਜੇ ਦੌਰ ਵਿਚ ਸਭਾ ਵੱਲੋਂ ਸ੍ਰੀਮਤੀ ਗੁਰਸ਼ਰਨ ਕੌਰ ਅਤੇ ਸਮਾਜ ਸੇਵਕ ਸੇਠ ਸ਼ਾਮ ਲਾਲ ਨਵਯੁੱਗ ਦਾ ਪੰਜਾਬੀ ਸਾਹਿਤ ਸਭਾ ਵੱਲੋਂ ਸਨਮਾਨ ਕੀਤਾ ਗਿਆ।ਦਲੀਪ ਸਿੰਘ ਉਪਲ, ਐਡਵੋਕੇਟ ਦਲੀਪ ਸਿੰਘ ਵਾਸਨ, ਪ੍ਰਾਣ ਸੱਭਰਵਾਲ, ਪ੍ਰੋ. ਸੁਭਾਸ਼ ਸ਼ਰਮਾ ਅਤੇ ਇੰਜੀ. ਜਗਰਾਜ ਸਿੰਘ ਨੇ ਵਿਚਾਰ ਚਰਚਾ ਵਿਚ ਭਾਗ ਲਿਆ।
ਇਸ ਦੌਰਾਨ ਕੁਲਵੰਤ ਸਿੰਘ, ਬੀਬੀ ਜੌਹਰੀ, ਮਾਸਟਰ ਹਰਦੇਵ ਸਿੰਘ ਪਾਤੜਾਂ,ਸੁਖਦੇਵ ਸਿੰਘ ਚਹਿਲ,ਭਗਤ ਰਾਮ ਰੰਗਾੜਾ (ਚੰਡੀਗੜ੍ਹ), ਹਰਪ੍ਰੀਤ ਕੌਰ ਪ੍ਰੀਤ (ਚੰਡੀਗੜ੍ਹ), ਐਸ.ਐਸ.ਭੱਲਾ, ਸੁਰਿੰਦਰ ਕੌਰ ਬਾੜਾ, ਰਾਜਵਿੰਦਰ ਕੌਰ ਜਟਾਣਾ, ਬਲਜੀਤ ਸਿੰਘ ਮੂਰਤੀਕਾਰ, ਕਰਨ ਪਰਵਾਜ਼, ਸੱਤਪਾਲ ਭੀਖੀ, ਨਰਿੰਦਰਪਾਲ ਕੌਰ, ਮਨਜੀਤ ਪੱਟੀ, ਸੁਰਿੰਦਰ ਕੌਰ ਸੈਣੀ (ਰੋਪੜ), ਜੀ.ਐਸ.ਮੀਤ (ਪਾਤੜਾਂ),ਸਤਨਾਮ ਕੌਰ ਚੌਹਾਨ,ਭਾਸ਼ੋ, ਚਮਕੌਰ ਸਿੰਘ ਚਹਿਲ, ਬਲਦੇਵ ਸਿੰਘ ਚਹਿਲ, ਰਘਬੀਰ ਮਹਿਮੀ, ਬਲਬੀਰ ਸਿੰਘ ਦਿਲਦਾਰ, ਅਮਰਜੀਤ ਕੌਰ ਮਾਨ, ਦੀਦਾਰ ਖ਼ਾਨ ਧਬਲਾਨ, ਸਜਨੀ, ਸ਼ਰਵਣ ਕੁਮਾਰ ਵਰਮਾ,ਕਿਰਨਦੀਪ ਕੌਰ, ਫ਼ਤਹਿਜੀਤ ਸਿੰਘ,ਐਮ.ਐਸ.ਜੱਗੀ, ਪਰਵੇਸ਼ ਕੁਮਾਰ ਸਮਾਣਾ,ਯੂ.ਐਸ.ਆਤਿਸ਼, ਗੁਰਚਰਨ ਸਿੰਘ ਚੌਹਾਨ, ਗਜ਼ਾਦੀਨ ਪੱਬੀ, ਜਾਵੇਦ ਅਲੀ, ਯੂ.ਐਸ.ਆਤਿਸ਼, ਕਰਨੈਲ ਸਿੰਘ,ਕ੍ਰਿਸ਼ਨ ਧੀਮਾਨ, ਜਗਪਾਲ ਸਿੰਘ ਚਹਿਲ, ਹਰਪ੍ਰੀਤ ਕੌਰ ਪ੍ਰੀਤ,ਸੁਭਾਸ਼ ਮਲਿਕ ਆਦਿ ਨੇ ਆਪੋ ਆਪਣੀਆਂ ਲਿਖਤਾਂ ਸੁਣਾ ਕੇ ਸਰੋਤਿਆਂ ਦੇ ਦਿਲਾਂ ਨੂੰ ਖਿੱਚ ਪਾਈ।ਇਹਨਾਂ ਲਿਖਤਾਂ ਵਿਚੋਂ ਬਹੁਤੀਆਂ ਮਾਂ ਦਿਵਸ` ਨਾਲ ਸੰਬੰਧਤ ਸਨ।
ਇਸ ਸਮਾਗਮ ਵਿਚ ਸ੍ਰੀ ਦਲਜੀਤ ਸਿੰਘ ਅਰੋੜਾ (ਸੰਪਾਦਕ ਸੋਚ ਦੀ ਸ਼ਕਤੀ), ਪ੍ਰੋ. ਜੇ.ਕੇ.ਮਿਗਲਾਨੀ,ਭੁਪਿੰਦਰ ਸਿੰਘ (ਭਾਸ਼ਾ ਵਿਭਾਗ,ਪੰਜਾਬ), ਡਾ. ਵਿਨੋਦ ਮਿੱਤਲ, ਗੁਰਵਿੰਦਰ ਕੌਰ, ਡਾ. ਅਤਰਪ੍ਰੀਤ ਸਿੰਘ,ਗੁਰਪ੍ਰੀਤ ਪ੍ਰੀਤ, ਰੰਗਕਰਮੀ ਆਰ.ਪੀ.ਗੁਲਾਟੀ, ਪ੍ਰਿੰਸੀਪਲ ਦਲੀਪ ਸਿੰਘ ਨਿਰਮਾਣ, ਜੋਗਾ ਸਿੰਘ, ਅਵਤਾਰ ਕੌਰ, ਐਸ.ਐਸ.ਗਿੱਲ, ਸੁਖਦੇਵ ਕੌਰ, ਦਲੀਪ ਸਿੰਘ, ਪ੍ਰਭਜੋਤ ਕੌਰ ਰੇਣੂਕਾ,ਗੁਰਪ੍ਰੀਤ ਸਿੰਘ, ਅਜੈਬ ਸਿੰਘ, ਜਸਵੰਤ ਸਿੰਘ ਸਿੱਧੂ, ਰਾਜਿੰਦਰ ਸਿੰਘ, ਲਾਕੇਸ਼ ਸ਼ਰਮਾ ਆਦਿ ਇਕ ਸੌ ਤੋਂ ਵੱਧ ਲੇਖਕ ਪੁੱਜੇ।
ਮੰਚ ਸੰਚਾਲਨ ਬਾਬੂ ਸਿੰਘ ਰੈਹਲ ਅਤੇ ਨਵਦੀਪ ਸਿੰਘ ਮੁੰਡੀ ਨੇ ਬਾਖੂਬੀ ਨਿਭਾਇਆ।
ਦਵਿੰਦਰ ਪਟਿਆਲਵੀ