ਕਵਿਤਾਵਾਂ

  •    ਛੋਟੇ ਸਾਹਿਬਜਾਦੇ ਤੇ ਵਜ਼ੀਰ ਖਾਨ / ਮੇਹਰ ਸਿੰਘ ਸੇਖਾ (ਕਵੀਸ਼ਰੀ )
  •    ਦੁਨੀਆਂ ਗੋਲ ਹੈ / ਜਗਜੀਵਨ ਕੌਰ (ਕਵਿਤਾ)
  •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
  •    ਦਸ ਗ਼ਜ਼ਲਾਂ / ਗੁਰਭਜਨ ਗਿੱਲ (ਗ਼ਜ਼ਲ )
  •    ਛੱਲਾ / ਲੱਕੀ ਚਾਵਲਾ (ਕਵਿਤਾ)
  •    ਗ਼ਜ਼ਲ / ਸੁਰਜੀਤ ਸਿੰਘ ਕਾਉਂਕੇ (ਗ਼ਜ਼ਲ )
  •    ਮਿਸ਼ਰ ਦੇ ਲੋਕਾਂ ਦੇ ਨਾਮ / ਸਤੀਸ਼ ਠੁਕਰਾਲ ਸੋਨੀ (ਕਵਿਤਾ)
  •    ਸੱਚ ਆਖਾਂ / ਹਨੀ ਖੁੜੰਜ਼ (ਕਵਿਤਾ)
  •    ਭਖਦੇ ਮਸਲਿਆਂ 'ਤੇ ਸੰਵਾਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਕਬਿੱਤ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
  •    ਜਾਦੂਗਰ / ਗੁਰਮੀਤ ਰਾਣਾ (ਕਵਿਤਾ)
  •    ਜ਼ਹਿਰੀ ਗੀਤ / ਗੁਰਮੇਲ ਬੀਰੋਕੇ (ਕਵਿਤਾ)
  •    ਮਤਲਬ / ਹਰਦੀਪ ਬਿਰਦੀ (ਕਵਿਤਾ)
  •    ਲੇਖਕਾਂ ਦੀ ਗੱਲਬਾਤ / ਸੁੱਖਾ ਭੂੰਦੜ (ਕਵਿਤਾ)
  •    ਗ਼ਜ਼ਲ / ਬਲਦੇਵ ਸਿੰਘ ਜਕੜੀਆ (ਗ਼ਜ਼ਲ )
  •    ਬੁੱਢੀ ਮਾਂ / ਬਲਜੀਤ ਸਿੰਘ 'ਭੰਗਚੜਹੀ' (ਕਵਿਤਾ)
  •    ਜ਼ਖ਼ਮਾਂ ਦੇ ਦਰਦ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
  •    ਅਖ਼ਬਾਰ / ਹਰਦੇਵ ਸਿੰਘ (ਕਵਿਤਾ)
  • ਵਿਚਾਰ ਮੰਚ ਵੱਲੋਂ ਪੁਰਸਕਾਰਾਂ ਦਾ ਐਲਾਨ (ਖ਼ਬਰਸਾਰ)


    ਲੁਧਿਆਣਾ -- ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਇਕੱਤਰਤਾ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਡਾ. ਗੁਲਜ਼ਾਰ ਪੰਧੇਰ, ਦਲਵੀਰ ਸਿੰਘ ਲੁਧਿਆਣਵੀ ਅਤੇ ਜਨਮੇਜਾ ਸਿੰਘ ਜੌਹਲ ਨੇ ਕੀਤੀ। ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਡਾ. ਸੁਰਜੀਤ ਸਿੰਘ ਬਰਾੜ ਨੂੰ 'ਡਾ. ਰਵਿੰਦਰ ਰਵੀ ਪੁਰਸਕਾਰ ੨੦੧੬', ਬੀਬੀ ਸੁਰਿੰਦਰ ਕੌਰ ਖਰਲ ਨੂੰ 'ਮਾਈ ਖੇਮ ਕੌਰ ਤੇ ਬਾਬਾ ਬੇਲਾ ਸਿੰਘ ਪੁਰਸਕਾਰ ੨੦੧੬' ਅਤੇ ਸੁਰਿੰਦਰ ਕੈਲੇ ਨੂੰ 'ਪ੍ਰੀਤਮ ਪੰਧੇਰ ਪੁਰਸਕਾਰ ੨੦੧੬' ਸਨਮਾਨਿਤ ਕੀਤਾ ਜਾਵੇਗਾ ਅਤੇ ਇਹ ਪੁਰਸਕਾਰ ਸਰਕਾਰੀ ਕਾਲਜ ਕਰਮਸਰ (ਰਾੜਾ ਸਾਹਿਬ) ਵਿਖੇ ੧੯ ਮਈ, ੨੦੧੬ ਨੂੰ ਇਕ ਭਰਮੇਂ ਸਮਾਗਮ ਦੌਰਾਨ ਦਿੱਤੇ ਜਾਣਗੇ। ਪੰਜਾਬੀ ਭਵਨ ਲੁਧਿਆਣਾ ਤੋਂ ਨੌਂ ਵਜੇ ਗੱਡੀਆਂ ਜਾਣਗੀਆਂ ਤੇ ਬਾਕੀ ਸਿੱਧੇ ਉੱਥੇ ਪਹੁੰਚਿਉ ਜੀ।
    ਡਾ. ਗੁਲਜ਼ਾਰ ਪੰਧੇਰ ਨੇ ਪੜ੍ਹੀਆਂ ਰਚਨਾਵਾਂ ਤੇ ਟਿੱਪਣੀ ਕਰਦਿਆਂ ਕਿਹਾ ਕਿ ਸਾਡਾ ਸਮਾਜਿਕ ਸੱਭਿਆਚਾਰ ਰਿਸ਼ਤਿਆਂ ਨਾਤਿਆਂ ਦੀ ਟੁੱਟ-ਭੱਜ ਕਰਕੇ ਸੰਕਟ ਵਿਚ ਹੈ-ਅਧਾਰ ਰੂਪ ਵਿਚ ਭਾਵੇਂ ਆਰਥਿਕ ਸੰਕਟ ਹੀ ਮੁਸ਼ਕਿਲ ਖੜ੍ਹੀ ਕਰ ਸਕਦਾ ਹੈ, ਪਰ ਸਾਡੀ ਰੂਹ ਰੂਪੀ ਸੰਕਟ ਗ੍ਰਸਤ ਸਭਿਆਚਾਰ ਵੀ ਨਵੇਂ ਸੰਕਟ ਪੈਦਾ ਕਰ ਰਿਹਾ ਹੈ।  
    ਜਨਮੇਜਾ ਜੌਹਲ ਨੇ ਰਚਨਾਵਾਂ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਰੂਹ ਦੀ ਕਵਿਤਾ ਅਤੇ ਸਿਰ ਦੀ ਕਵਿਤਾ ਆਪਸ ਵਿਚ ਸਦੀਆਂ ਦਾ ਫ਼ਾਸਲਾ ਰੱਖਦੀਆਂ ਨੇ। 
    ਦਲਵੀ ਸਿੰਘ ਲੁਧਿਆਣਵੀ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਪਾਣੀ ਸਾਰੀ ਸ੍ਰਿਸ਼ਟੀ ਦਾ ਅਧਾਰਸ਼ਿਲਾ ਹੈ, ਪਾਣੀ ਦੀ ਸਕੋਚਵੀਂ ਵਰਤੋਂ ਕਰਨ ਦੇ ਨਾਲ-ਨਾਲ ਇਸ ਨੂੰ ਦੂਸ਼ਿਤ ਹੋਣ ਤੋਂ ਬਚਾਉਣਾ ਹੀ ਸਮੇਂ ਦੀ ਮੁੱਖ ਲੋੜ ਹੈ। 
    ਬੁੱਧ ਸਿੰਘ ਨੀਲੇ ਨੇ ਕਿਹਾ ਕਿ ਖ਼ੁਦਕੁਸ਼ੀਆਂ ਦੇ ਕਈ ਕਾਰਨ ਹਨ, ਪਰ ਗੰਧਲੇ ਰਿਸ਼ਤਿਆਂ ਦੇ ਕਾਰਨ ਇਹ ਧੜਾ ਧੜ ਹੋ ਰਹੀਆਂ ਨੇ। 
    ਰਚਨਾਵਾਂ ਦੇ ਦੌਰ ਵਿਚ ਭਗਵਾਨ ਢਿੱਲੋਂ ਨੇ ਨਜ਼ਮ 'ਕਬੂਤਰ ਤੋਂ ਡਰਦੀ ਬਿੱਲੀ', ਹਰਬੰਸ਼ ਮਾਲਵਾ ਨੇ 'ਲੋਕਾਂ ਵਾਝੋਂ ਕੌਣ ਵੰਡਾਉ ਦੁੱਖ ਕਿਸਾਨਾ ਦਾ' ਇੰਜ: ਸੁਰਜਨ ਸਿੰਘ ਨੇ 'ਮੇਰੀਆਂ ਹੂਕਾਂ ਮੇਰੇ ਹਾਸੇ', ਅਮਰਜੀਤ ਸ਼ੇਰਪੁਰੀ ਨੇ ਕਰਮਾਂ ਵਾਲੇ ਲੋਕ ਜਿਨ੍ਹਾਂ ਦੇ ਮਾਪੇ ਜਿਊਂਦੇ ਨੇ'। ਇਨ੍ਹਾਂ ਦੇ ਇਲਾਵਾ ਸੁਰਿੰਦਰ ਰਾਮਪੁਰੀ, ਡਾ ਬਲਵਿੰਦਰ ਔਲਖ ਗਲੈਕਸੀ, ਜਸਵੀਰ ਝੱਜ, ਬਰਿਸ਼ ਭਾਨ ਘਲੋਟੀ, ਜਸਦੀਪ ਸਿੰਘ ਆਦਿ ਨੇ ਆਪੋ-ਆਪਣੀਆਂ ਤਾਜ਼ਾ ਤਰੀਨ ਰਚਨਾਵਾਂ ਪੇਸ਼ ਕਰਕੇ ਇਸ ਇਕੱਤਰਤਾ ਨੂੰ ਚਾਰ ਚੰਨ ਲਗਾ 'ਤੇ।  ਇਸ ਮੌਕੇ 'ਤੇ ਉਸਾਰੂ ਬਹਿਸ ਤੇ ਸੁਝਾਅ ਵੀ ਦਿੱਤੇ ਗਏ।