ਚੰਦ : ਰਚਨਾਵਾਂ ਤੇਰੀਆਂ ਅਖ਼ਬਾਰ ਵਿੱਚ ਬਹੁਤ ਪੜ•ੀਆਂ,
ਤੈਨੂੰ ਮਿਲਣ ਤੇ ਜਾਨਣ ਦੀ ਖ਼ਾਹਿਸ਼ ਹੋਈ।
ਕਿੱਥੇ ਜੰਮਿਆ, ਪੜਿ•ਆ ਤੇ ਜਵਾਨ ਹੋਇਆ,
ਕਿਹੜੀ ਕਿਹੜੀ ਘਟਨਾ ਤੇਰੇ ਨਾਲ ਹੋਈ?
ਸੁੱਖਾ : ਧੰਨਵਾਦ ਮੇਰੇ ਗਰੀਬ ਲਈ ਟੈਮ ਕੱਢਿਆ,
ਮੇਰੇ ਜ਼ਿੰਦਗੀ ਤੇ ਭਾਰ, ਮਣਾਂ ਮੂੰਹੀ,
ਨਾ ਬਹੁਤਾ ਪੜਿਆ ਤੇ ਕਰਨੀ ਸਖ਼ਤ ਮਿਹਨਤ,
ਬਹੁਤੀ ਲੰਘ ਗੀ ਤੇ ਬਾਕੀ ਨੇੜੇ ਆਣ ਹੋਈ।
ਚੰਦ : ਆਪਣੇ ਪਿੰਡ ਬਾਰੇ ਕੁਝ ਦੱਸ ਸੁੱਖਿਆ,
ਮੈਨੂੰ ਦੱਸ ਖਾਂ, ਹੈ ਕੀ ਕਾਰੋਬਾਰ ਤੇਰਾ,
ਸ਼ੌਂਕ ਕਿਹੋ ਜਿਹਾ ਮਨ ਵਿੱਚ ਪਾਲਿਆ ਏ,
ਕੌਣ ਬਣਿਆ, ਦੱਸ ਮਦਦਗਾਰ ਤੇਰਾ ?
ਸੁੱਖਾ : ਭੂੰਦੜ ਪਿੰਡ ’ਚ ਮੈਂ ਪੜਿਆ, ਜਵਾਨ ਹੋਇਆ,
ਬਹੁਤ ਕਾਰੋਬਾਰ ਨਹੀਂ, ਚਾਹ ਵਾਲਾ ਅਖ਼ਵਾਵਦਾਂ ਹਾਂ,
ਸ਼ੌਂਕ ਲਿਖ਼ਣ ਦਾ ਮਨ ਪਾਲ ਰੱਖਿਆ,
ਮਿਹਨਤ ਕਰ ਹੱਕ ਦੀ ਰੋਟੀ ਖਾਂਵਦਾ ਹਾਂ।
ਚੰਦ : ਕਿਹੜੇ ਵੇਲੇ ਤੂੰ ਲਿਖ਼ਣ ਦਾ ਟੈਮ ਕੱਢਦਾ,
ਕਿਵੇਂ ਓਸ ਦੀ ਤਰਜ਼ਮਾਨੀ ਬਣਾਂਵਦਾ ਏ,
ਸੁੱਖਿਆ ਧੰਨ ਆ ਤੇਰੀ ਇਹ ਮਿਹਨਤ,
ਜੋ ਸਬਰ ਸੰਤੋਖ਼ ਨਾਲ ਜ਼ਿੰਦਗੀ ਲੰਘਾਂਵਦਾ ਤੂੰ।
ਸੁੱਖਾ : ਤੁਰਦੇ ਫਿਰਦੇ ਦੇ ਜੋ ਮਨ ਵਿੱਚ ਬੋਲ ਆਉਂਦੇ,
ਆ ਕੇ ਕੱਚੀ ਕਾਪੀ ਤੇ ਪਹਿਲਾਂ ਉਤਾਰਦਾ ਹਾਂ,
ਠੱਗੀ ਬੇਈਮਾਨੀ ਤੇ ਮਹਿੰਗਾਈ ਬਹੁਤ ਵਧਗੀ,
ਰਜ਼ਾ ’ਚ ਰਹਿ ਕੇ ਰੱਬ ਦਾ ਸ਼ੁਕਰ ਗਜਾਰਦਾ ਹਾਂ।