ਰੋਜ਼ ਸਵੇਰੇ ਉਠਦਿਆਂ,
ਪੜ•ਦਾ ਹਾਂ ਅਖ਼ਬਾਰ।
ਰੋਂਦਾ ਹੈ ਦਿਲ,
ਹੁੰਦੀ ਹੈ, ਬੁਰੀ ਖ਼ਬਰ ........
ਨਸ਼ੇ ਨੇ ਖਾ ਲਏ,
....ਭੈਣਾਂ ਦੇ ਭਰਾ।
....ਮਾਵਾਂ ਦੇ ਪੁੱਤ,
ਜਵਾਨ....
ਕਰਜ਼ ਨੇ ਨਿਗਲ ਲਿਆ,
ਮੇਰੇ ਦੇਸ਼ ਦਾ ਕਿਰਤੀ।
ਕਿਸਾਨ ....
ਕਿਧਰੇ !
ਮਚਦੀਆਂ ਚਿਖਾਵਾਂ,
ਉੱਠਣ ਲਾਟਾਂ।
ਰੋਜ਼ ਸਵੇਰੇ ਉਠਦਿਆਂ,
ਪੜ•ਦਾ ਹਾਂ, ਅਖ਼ਬਾਰ।