ਬੜਾ ਖੁਸ਼ ਅੱਜ ਮੈਂ ਤੈਨੂੰ ਮੁਸਕਰਾਉਂਦਾ ਦੇਖ ਕੇ
ਗਲਵੱਕੜੀ ਤਾਂ ਗੱਲ ਦੂਰ ਦੀ ਰਹੀ
ਫੋਕਾ ਸਵਾਗਤ ਵੀ ਨਾ ਕਰਿਆ ਮੈਨੂੰ ਆਉਂਦਾ ਦੇਖ ਕੇ।
ਨਾਲ ਉਸ ਦੇ ਰਕੀਬ ਦੇਖ ਬਹੁਤ ਦੁੱਖ ਹੋਇਆ ਸੀ
ਖੁਸ਼ ਨਹੀਂ ਹਾਂ ਉਸਨੂੰ ਇੱਕਲਾ ਜੀਉਂਦਾ ਦੇਖ ਕੇ।
ਉਹਨਾਂ ਦੁੱਖ ਨਹੀਂ ਮੈਨੂੰ ਜ਼ਖ਼ਮਾਂ ਦੇ ਦਰਦ ਦਾ
ਬੜਾ ਦੁੱਖ ਹੋਇਆ ਉਹ ਛੱਡ ਗਿਆ ਕਰਹਾਉਂਦਾ ਦੇਖ ਕੇ।
ਉਸਨੇ ਸਾਨੂੰ ਨਾ ਚਾਹਿਆ ਕੋਈ ਗ਼ਮ ਨਹੀਂ ਯਾਰੋ
ਗੱਲ ਦਿਲ ਨੂੰ ਲਾ ਲਈ ਉਸਨੂੰ ਹੋਰਾਂ ਨੂੰ ਚਾਹੁੰਦਾ ਦੇਖ ਕੇ।
ਗਹਿਰਾਂ ਨਾਲ ਹੱਸਦਾ-ਹੱਸਦਾ ਸੜ ਬਲ ਗਿਆ
ਸਾਨੂੰ ਗਹਿਰਾਂ ਨੂੰ ਹੱਸ ਕੇ ਬਲਾਉਂਦਾ ਦੇਖ ਕੇ।
ਪਾਰਸ ਨੂੰ ਛੂਹ ਕੇ ਪੱਥਰ ਸੋਨਾ ਹੋ ਜਾਂਦਾ
ਅੰਮ੍ਰਿਤ ਨੂੰ ਜ਼ਹਿਰਾਂ ਦੀ ਗਲੀ ਆਉਂਦਾ ਦੇਖ ਕੇ।
ਜਦੋਂ ਯਾਦ ਕਿਸੇ ਦੀ ਆਵੇ ਗੁਣ-ਗੁਣਾ ਲਈ ਦਾ
'ਹਰਿਆਓ' ਨੂੰ ਗਾਇਕਾ ਨਾ ਸਮਝਣਾ ਗਾਉਂਦਾ ਦੇਖ ਕੇ।