ਕਵਿਤਾਵਾਂ

  •    ਛੋਟੇ ਸਾਹਿਬਜਾਦੇ ਤੇ ਵਜ਼ੀਰ ਖਾਨ / ਮੇਹਰ ਸਿੰਘ ਸੇਖਾ (ਕਵੀਸ਼ਰੀ )
  •    ਦੁਨੀਆਂ ਗੋਲ ਹੈ / ਜਗਜੀਵਨ ਕੌਰ (ਕਵਿਤਾ)
  •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
  •    ਦਸ ਗ਼ਜ਼ਲਾਂ / ਗੁਰਭਜਨ ਗਿੱਲ (ਗ਼ਜ਼ਲ )
  •    ਛੱਲਾ / ਲੱਕੀ ਚਾਵਲਾ (ਕਵਿਤਾ)
  •    ਗ਼ਜ਼ਲ / ਸੁਰਜੀਤ ਸਿੰਘ ਕਾਉਂਕੇ (ਗ਼ਜ਼ਲ )
  •    ਮਿਸ਼ਰ ਦੇ ਲੋਕਾਂ ਦੇ ਨਾਮ / ਸਤੀਸ਼ ਠੁਕਰਾਲ ਸੋਨੀ (ਕਵਿਤਾ)
  •    ਸੱਚ ਆਖਾਂ / ਹਨੀ ਖੁੜੰਜ਼ (ਕਵਿਤਾ)
  •    ਭਖਦੇ ਮਸਲਿਆਂ 'ਤੇ ਸੰਵਾਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਕਬਿੱਤ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
  •    ਜਾਦੂਗਰ / ਗੁਰਮੀਤ ਰਾਣਾ (ਕਵਿਤਾ)
  •    ਜ਼ਹਿਰੀ ਗੀਤ / ਗੁਰਮੇਲ ਬੀਰੋਕੇ (ਕਵਿਤਾ)
  •    ਮਤਲਬ / ਹਰਦੀਪ ਬਿਰਦੀ (ਕਵਿਤਾ)
  •    ਲੇਖਕਾਂ ਦੀ ਗੱਲਬਾਤ / ਸੁੱਖਾ ਭੂੰਦੜ (ਕਵਿਤਾ)
  •    ਗ਼ਜ਼ਲ / ਬਲਦੇਵ ਸਿੰਘ ਜਕੜੀਆ (ਗ਼ਜ਼ਲ )
  •    ਬੁੱਢੀ ਮਾਂ / ਬਲਜੀਤ ਸਿੰਘ 'ਭੰਗਚੜਹੀ' (ਕਵਿਤਾ)
  •    ਜ਼ਖ਼ਮਾਂ ਦੇ ਦਰਦ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
  •    ਅਖ਼ਬਾਰ / ਹਰਦੇਵ ਸਿੰਘ (ਕਵਿਤਾ)
  • ਦੋ ਬਾਲ ਪੁਸਤਕਾਂ ਲੋਕ ਅਰਪਣ (ਖ਼ਬਰਸਾਰ)


    ਲੁਧਿਆਣਾ - ਅਣੂ ਮੰਚ ਵੱਲੋਂ ਪੰਜਾਬੀ ਭਵਨ ਵਿਖੇ ਦੋ ਬਾਲ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ | ਸਮਾਗਮ ਦੀ ਪ੍ਰਧਾਨਗੀ ਸ੍ਰੀ ਸੁਰਿੰਦਰ ਕੈਲੇ, ਡਾ. ਗੁਲਜ਼ਾਰ ਸਿੰਘ ਪੰਧੇਰ, ਸ਼੍ਰੋਮਣੀ ਬਾਲ ਸਾਹਿਤਕਾਰ ਸ੍ਰੀ ਕਮਲਜੀਤ ਨੀਲੋਂ, ਅਮਰੀਕ ਸਿੰਘ ਤਲਵੰਡੀ ਤੇ ਕਰਮਜੀਤ ਗਰੇਵਾਲ, ਪਿ੍ੰ. ਹਰੀ ਕ੍ਰਿਸ਼ਨ ਮਾਇਰ ਅਤੇ ਜਸਵੀਰ ਰਾਣਾ ਅਤੇ ਭੂਸ਼ਨ ਲਾਲ ਖੰਨਾ ਨੇ ਕੀਤੀ | ਇਸ ਦੌਰਾਨ ਪ੍ਰਧਾਨਗੀ ਮੰਡਲ ਦੁਆਰਾ ਮਾਸਟਰ ਨਰਿੰਦਰ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆਲੀ ਦਾ ਬਾਲ ਕਾਵਿ ਸੰਗ੍ਰਹਿ 'ਪਹਿਲਾ ਦਿਨ' ਅਤੇ ਮਾਸਟਰ ਸੁਖਰਾਮ, ਸਰਕਾਰੀ ਪ੍ਰਾਇਮਰੀ ਸਕੂਲ, ਭਾਮੀਆਂ ਖੁਰਦ ਦੀ ਬਾਲ ਕਹਾਣੀ ਦੀ ਪੁਸਤਕ 'ਸੱਚਾ ਮਿੱਤਰ' ਲੋਕ ਅਰਪਣ ਕੀਤੀਆਂ ਗਈਆਂ | ਸਮੁੱਚੇ ਪ੍ਰਧਾਨਗੀ ਮੰਡਲ ਨੇ ਇਨ੍ਹਾਂ ਪੁਸਤਕਾਂ 'ਤੇ ਭਾਵਪੂਰਤ ਟਿੱਪਣੀਆਂ ਕੀਤੀਆਂ | ਉਪਰੋਕਤ ਪੁਸਤਕਾਂ 'ਤੇ ਡਾ. ਬਿੰਦਰ ਭੂਮਸੀ, ਡਾ. ਸੰਦੀਪ ਵਿਦੇਸ਼ਾ, ਰਾਕੇਸ਼ ਤੇਜਪਾਲ ਜਾਨੀ, ਮਲਕੀਤ ਬਿਲੰਗ, ਮਾਸਟਰ ਮੇਘ ਰਾਜ ਜਵੰਦਾ ਨੇ ਪੁਸਤਕਾਂ 'ਤੇ ਚਰਚਾ ਕੀਤੀ | ਇਸ ਮੌਕੇ ਸਤਵੀਰ ਸਿੰਘ ਰੌਣੀ, ਧਰਮਿੰਦਰ ਸਿੰਘ ਹੋਲ, ਅਮਨਦੀਪ ਸਿੰਘ ਅਮਨ, ਸਤਨਾਮ ਸਿੰਘ ਸੋਮਲ, ਜਨਮੇਜਾ ਸਿੰਘ ਜੌਹਲ, ਸੰਜੀਵ ਕਲਿਆਣ, ਗੁਰਦੀਪ ਸਿੰਘ ਸੈਣੀ, ਰਵਿੰਦਰ ਰਵੀ, ਪੁਸ਼ਪਿੰਦਰ ਸਿੰਘ, ਪ੍ਰਗਟ ਸਿੰਘ, ਚਿੱਤਰਕਾਰ ਸੁਖਵੰਤ ਕੋਹਾੜਾ, ਸੁਨੀਲ ਖੁਰਾਣਾ, ਬੁੱਧ ਸਿੰਘ ਨੀਲੋਂ, ਕਮਲੇਸ਼ ਰਾਣੀ, ਬਬਲਜੀਤ ਕੌਰ, ਅਮਿਤ ਕਾਲੀਆ, ਸੁਖਜੀਤ ਸਿੰਘ ਸਮੇਤ ਕਾਫ਼ੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜ਼ਰ ਸਨ |