ਕਵਿਤਾਵਾਂ

  •    ਦੋ ਕਵਿਤਾਵਾਂ / ਹਰਦੇਵ ਚੌਹਾਨ (ਕਵਿਤਾ)
  •    ਬੜਾ ਔਖਾ ਬਾਈ ਭਗਤ ਸਿੰਆਂ.. / ਬਲਵਿੰਦਰ ਸਿੰਘ ਕਾਲੀਆ (ਕਵਿਤਾ)
  •    ਉਹ ਪੰਜਾਬ / ਮਨਦੀਪ ਗਿੱਲ ਧੜਾਕ (ਕਵਿਤਾ)
  •    ਹੇਰਵਾ ਕੋੲੀ / ਕਵਲਦੀਪ ਸਿੰਘ ਕੰਵਲ (ਕਵਿਤਾ)
  •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
  •    ਵਿਚਾਰ ਅਤੇ ਤਲਵਾਰ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
  •    ਨਿਘਰਦੀ ਹਾਲਤ / ਮੁਹਿੰਦਰ ਸਿੰਘ ਘੱਗ (ਕਵਿਤਾ)
  •    ਦਸ ਗ਼ਜ਼ਲਾਂ -2 / ਗੁਰਭਜਨ ਗਿੱਲ (ਗ਼ਜ਼ਲ )
  •    ਅਕਲ ਵਿਹੂਣੇ ਲੋਕ / ਮਹਿੰਦਰ ਮਾਨ (ਕਵਿਤਾ)
  •    ਗ਼ਜ਼ਲ / ਸੁਰਜੀਤ ਸਿੰਘ ਕਾਉਂਕੇ (ਗ਼ਜ਼ਲ )
  •    ਗ਼ਜ਼ਲ / ਸ਼ਮਸ਼ੇਰ ਸਿੰਘ ਸੰਧੂ (ਗ਼ਜ਼ਲ )
  •    ਹਾਥੀ ਤੇ ਸਿਆਸਤ / ਸੁੱਖਾ ਭੂੰਦੜ (ਕਵਿਤਾ)
  •    ਬਿਜਲੀ ਕੱਟ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਖਤ / ਹਰਦੀਪ ਬਿਰਦੀ (ਕਵਿਤਾ)
  •    ਹੇ ਮੇਰੀ ਮਾਤ ਬੋਲੀ / ਸੁਖਵਿੰਦਰ ਅੰਮ੍ਰਿਤ (ਵੀਡੀਉ) / ਜਸਬੀਰ ਸਿੰਘ ਸੋਹਲ (ਕਵਿਤਾ)
  •    ਗ਼ਜ਼ਲ / ਆਰ ਬੀ ਸੋਹਲ (ਗ਼ਜ਼ਲ )
  •    ਮਨ ਦੇ ਰੰਗ / ਲਾਭ ਸਿੰਘ ਖੀਵਾ (ਡਾ.) (ਕਵਿਤਾ)
  • ਨਹੀਂ ਭੁੱਲਣੇ ਉਹ ਮੀਂਹ ਵਾਲੇ ਦਿਨ (ਸਵੈ ਜੀਵਨੀ )

    ਮਲਕੀਤ ਕੌਰ ਬਾਵਰਾ   

    Email: malkitjagjit@gmail.com
    Cell: +91 97794 31472
    Address: ਮੋਗਾ ਰੋਡ ਬਾਘਾ ਪੱਤੀ ਬਾਘਾ ਪੁਰਾਣਾ
    ਮੋਗਾ India
    ਮਲਕੀਤ ਕੌਰ ਬਾਵਰਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਸਾਨੂੰ ਜ਼ਿੰਦਗੀ ਵਿਚ ਉਸ ਪਰਮਾਤਮਾ ਦਾ ਕੋਟਿ ਕੋਟੀ ਧੰਨਵਾਦ ਕਰਨਾ ਚਾਹੀਦਾ ਹੈ ਜਿਸਨੇ ਸਾਨੂੰ ਇਤਨੇ ਵਧੀਆ ਮਾਂ  ਬਾਪ, ਭੈਣ ਭਰਾ ਤੇ ਬੱਚਿਆਂ ਦੀ ਦਾਤ ਬਖ਼ਸ਼ੀ ਹੈ।
    ਇਕ ਮਾਂ ਅਨਪੜ੍ਹ ਹੋਣ ਤੇ ਇਕੱਲੇ ਬਾਪ ਨੇ ਸਿਰਫ ਸਿਲਾਈ ਦਾ ਕੰਮ ਕਰਕੇ ਜੋ ਸੁਭਾ ਸਵੇਰੇ ਗੁਰਦੁਆਰੇ  ਜਾ ਕੇ ਗਰਮੀ ਸਰਦੀ ਠੰਢੇ ਪਾਣੀ ਨਾਲ ਇਸ਼ਨਾਨ ਕਰਕੇ ਤਿੰਨ ਵਜੇ ਪਾਠ ਵੀ ਸ਼ੁਰੂ ਕਰਦੇ ਸਨ ਨੇ ਸਾਨੂੰ  ਛੇ ਭੈਣ ਭਰਾਵਾਂ ਵਿਚੋਂ ਪੰਜ ਭੈਣ ਭਰਾਵਾਂ ਨੂੰ ਜ਼ਿੰਦਗੀ ਵਿੱਚ  ਵਧੀਆ ਪੜ੍ਹਾ ਕੇ ਸੈਟ ਕੀਤਾ। ਦੋ ਭਰਾਵਾਂ ਨੂੰ ਮਾਸਟਰ ਅਤੇ ਇੱਕ ਨੂੰ ਡਾਕਖ਼ਾਨੇ ਦੇ ਮਹਿਕਮੇ ਵਿੱਚ ਅਡਜਸਟ ਕੀਤਾ।  ਇੱਕ ਭੈਣ ਪਰਮਜੀਤ ਨੂੰ ਹਿੰਦੀ ਟੀਚਰ ਲਾਇਆ । ਜਿਸਨੇ ਜੇ ਬੀ ਟੀ ਕਰਦੀ ਨੇ ਹੀ ਪਰਭਾਕਰ ਕਰ ਲਈ ਸੀ । ਕਿਉਂਕਿ ਉਹ ਪੜ੍ਹਨ ਵਿੱਚ ਜਿਆਦਾ ਹੀ ਹੁਸ਼ਿਆਰ ਸੀ ਜੋ ਇਕੱਤੀ ਮਈ ੨੦੧੬ ਨੂੰ ਮੋਗਾ ਸ ਸ ਸ ਕੰਨਿਆਂ ਤੋਂ ਰਿਟਾਇਰ ਹੋ ਗਈ ਹੈ ਜਿਸਦੇ ਨਾਲ ਹੀ ਮੈਂ ਜੇ ਬੀ ਟੀ ਕੀਤੀ ਹੈ ਲ ਛੇਵੇਂ ਨੰਬਰ ਤੇ ਸਭ ਤੋਂ ਵੱਡੀ ਭੈਣ ਨੂੰ ਮਾਂ ਇਕੱਲੀ ਕੰਮ ਕਰਨ ਕਰਕੇ ਛੇਵੀਂ ਜਮਾਤ ਵਿੱਚੋਂ ਪੜਣੋਂ ਹਟਾ ਲਿਆ ਫਿਰ ਵੀ ਵੱਡੀ ਭੈਣ ਬਹੁਤ ਵਧੀਆ ਜ਼ਿੰਦਗੀ ਜਿਓਂ ਰਹੀ ਹੈ ਜਿਸਨੂੰ ਪਿਤਾ ਜੀ ਨੇ ਇੱਕ ਫੌਜੀ ਨਾਲ ਵਿਆਹ ਦਿੱਤਾ ਜੋ ਕਿ ਅੱਜ ਕਲ ਸੂਬੇਦਾਰ ਰਿਟਾਇਰਡ ਹਨ। ਹੁਣ ਕਦੀ ਕੈਨੇਡਾ ਤੇ ਕਦੀ ਇੰਡੀਆ ਆਉਣ ਜਾਣ ਬਣਿਆ ਰਹਿੰਦਾ ਹੈ।
                  ਅੱਜ ਤੋਂ 47 -48 ਸਾਲ ਪਹਿਲਾਂ ਲੜਕੀਆਂ ਨੂੰ ਘੱਟ ਹੀ ਪੜਾਉਂਦੇ ਸਨ ।ਮੇਰੇ ਇੱਕ ਸੁਲਝੇ ਹੋਏ ਦਿਮਾਗ ਦੇ ਪਿਤਾ ਜੀ ਅਤੇ ਪਰਿਵਾਰ ਦੇ ਅੱਧੇ ਮੈਂਬਰ ਮੈਨੂੰ ਅੱਠਵੀਂ ਤੋਂ ਬਾਦ ਪੜਾਉਣ ਤੇ ਖੁਸ਼ ਸੀ ਪਰ ਇੱਕ ਭਰਾ ਅਤੇ ਮੇਰੀ ਮਾਂ ਸਮਾਜ ਦੇ ਡਰ ਤੋਂ ਮੈਂਨੂੰ ਪੜਾਉਣ ਤੇ ਖੁਸ਼ ਨਹੀਂ ਸਨ। ਕਿਉਂਕਿ ਸਾਡਾ ਸਕੂਲ ਘਰ ਤੋਂ ਕਾਫੀ ਦੂਰ ਭਾਵ ਕਿ ਦੋ ਕੁ ਮੀਲ ਦੀ ਵਿੱਥ ਤੇ ਸੀ। ਅੱਠਵੀਂ ਤੋਂ ਬਾਦ ਲੜਕੇ ਲੜਕੀਆਂ ਦਾ ਸਕੂਲ ਸਾਂਝਾ ਸੀ ਇਸ ਕਰਕੇ ਵੀ ਮੈਨੂੰ ਉਸ ਸਕੂਲ ਵਿੱਚ ਭੇਜਣ ਤੋਂ ਡਰਦੇ ਵੀ ਸੀ ਹਾਲਾਂ ਕਿ ਛੁੱਟੀ ਤੋਂ ਬਾਦ ਮੈਂ ਸਿੱਧੀ ਘਰ ਹੀ ਆਉਂਣਾ ਸੀ। ਉਸ ਸਮੇਂ ਰਸਤੇ ਵਿੱਚ ਕਿਸੇ ਕਿਸਮ ਦਾ ਇਕੱਲੇ ਜਾਣ ਨੂੰ ਡਰ ਵੀ ਨਹੀਂ ਲੱਗਦਾ ਸੀ। ਪਰ ਫਿਰ ਵੀ ਮੈਂ ਪਿਤਾ ਜੀ ਰਾਗੀ ਸੱਜਣ ਸਿੰਘ ਚੜਿੱਕ ਤੇ ਭਰਾਵਾਂ ਦੀ ਹਿੰਮਤ ਨਾਲ ਪੜ੍ਹਣ ਵਿੱਚ ਸਫਲ ਹੋ ਗਈ। 
               ਸ਼ੁਰੂ ਤੋਂ ਹੀ ਮਾਤਾ ਪਿਤਾ ਨੇ ਇਹ ਸਿੱਖਿਆ ਦਿੱਤੀ ਸੀ ਕਿ ਸਮੇਂ ਸਿਰ ਹਰ ਇੱਕ ਕੰਮ ਮਨ ਲਾ ਕੇ ਕਰੋ । ਸਮੇਂ ਸਿਰ ਸਕੂਲ ਜਾਓ ਇਹ ਗੱਲ ਮੇਰੇ ਮਨ ਵਿੱਚ ਬਹੁਤ ਹੀ ਬੈਠੀ ਸੀ ਕਿ ਹਰ ਇੱਕ ਕੰਮ ਸਮੇਂ ਸਿਰ ਕਰਨਾ ਹੈ।  ਸਮੇਂ ਸਿਰ ਹੀ ਸਕੂਲ ਜਾਣਾ ਹੈ ਪੜ੍ਹਣ  ਵੇਲੇ ਵੀ ਤੇ ਪੜ੍ਹਾਉਂਣ ਵੇਲੇ ਵੀ ਮੈਂ ਕਦੇ ਸਕੂਲ ਲੇਟ ਨਹੀਂ ਹੋਈ ਸੀ।
                ਮੈਂ ਗੱਲ ਕਰ ਰਹੀ ਸੀ ਮੀਂਹ ਦੇ ਦਿਨਾਂ ਦੀ ਚੌਥੀ ਵਿੱਚ ਪੜਣ ਸਮੇਂ ਦੀ ਮੈਂ ਤੇ ਸੀਤੋ (ਸਾਡੇ ਗੁਆਂਢੀਆਂ ਦੀ ਲੜਕੀ) ਇੱਕਠੀਆਂ ਹਰ ਰੋਜ ਸਕੂਲ ਜਾਂਦੀਆਂ ਸੀ ਉਹ ਸਤਵੀਂ ਅੱਠਵੀਂ ਵਿੱਚ ਪੜਦੀ ਸੀ। ਮੀਂਹ ਦਾ ਦਿਨ ਸੀ ਮੀਂਹ ਵੀ ਬਹੁਤ ਤੇਜ ਪੈ ਰਿਹਾ ਸੀ ਸਕੂਲ ਦਾ ਟਾਈਮ ਵੀ ਓਦੋਂ ਗਰਮੀਆਂ ਵਿਚ ਸਵਾ ਸੱਤ ਵਜੇ ਦਾ ਹੁੰਦਾ ਸੀ। ਮੇਰੇ ਮਨ ਵਿੱਚ ਇਹੀ ਆ ਰਿਹਾ ਸੀ ਕਿ ਸਵਾ ਸੱਤ ਵੀ ਹੋਣ ਵਾਲੇ ਹੈ ਅਤੇ ਮੀਂਹ ਵੀ ਨਹੀਂ ਹਟ ਰਿਹਾ ਸੋਚਿਆ ਸਕੂਲ ਵੀ ਜਰੂਰ ਜਾਣਾ ਹੈ ਨਹੀਂ ਤਾਂ ਗੈਰ ਹਾਜਰੀ ਲੱਗ ਜਾਵੇਗੀ । ਉਸ ਸਮੇਂ ਅਧਿਆਪਕਾਂ ਤੋਂ ਅਤੇ ਮਾਂ ਬਾਪ ਤੋਂ ਬਹੁਤ ਡਰ ਲੱਗਦਾ ਸੀ ਮੈਂ ਤਿਆਰ ਹੋ ਕੇ ਸੋਚਿਆ ਕਿ ਸ਼ਾਇਦ ਸੀਤੋ ਚਲੀ ਗਈ ਹੋਵੇਗੀ ਮੈਂ ਵੀ ਚਲੀ ਜਾਵਾਂ ਮੈਂ ਇੱਕਲੀ ਜਦੋਂ ਘਰੋਂ ਚਲੀ ਤਾਂ ਗਈ ਅੱਗੇ ਸਕੂਲ ਦਾ ਗੇਟ ਬੰਦ ਸੀ। ਲੜਕੀਆਂ ਇਕ ਦੋ ਹੋਰ ਵੀ ਖੜੀਆਂ ਸੀ ਸੋਚਾਂ ਕਿ ਹੁਣ ਕੀ ਕਰਾਂ। ਜੇ ਮੈਂ ਮੁੜਦੀ ਸੀ ਤਾਂ ਗੈਰ ਹਾਜਰੀ ਦਾ ਵੀ ਡਰ ਲੱਗਦਾ ਸੀ। ਪਰ ਵੀਹ ਕੁ ਮਿੰਟ ਖੜਨ ਪਿੱਛੋਂ ਹੋਰ ਲੜਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਤਾਂ ਮਨ ਨੂੰ ਚੈਨ ਆਈ ਕਿ ਮੈਂ ਭਾਂਵੇ ਮੀਂਹ ਵਿੱਚ ਭਿੱਜ ਗਈ ਹਾਂ। ਪਰ ਗੈਰ ਹਾਜਰੀ ਤਾਂ ਨਹੀਂ ਲੱਗੀ ।

                   ਇਸੇ ਤਰਾਂ ਅਸੀਂ ਸਾਰੇ ਭੈਣ ਭਰਾ ਮਾਂ ਬਾਪ ਦੇ ਕਹਿਣੇ ਵਿੱਚ ਬਹੁਤ ਰਹਿੰਦੇ ਸੀ ਇਥੋਂ ਤੱਕ ਕਿ ਬਾਪ ਦੇ ਦੋਸਤਾਂ ਦੇ ਵੀ ਕਹਿਣੇ ਵਿੱਚ ਸੀ। ਅੱਜ ਕੱਲ ਤਾਂ ਬੱਚੇ ਬਾਪ ਦੇ ਦੋਸਤ ਤਾਂ ਕੀ ਮਾਂ ਬਾਪ ਦੇ ਕਹਿਣੇ ਵਿੱਚ ਵੀ ਨਹੀਂ ਹੁੰਦੇ। ਮੈਂ ਛੋਟੀ ਹੀ ਸੀ ਚੋਥੀ ਪੰਜਵੀਂ ਵਿੱਚ ਪੜਦੀ ਹੋਵਾਂਗੀ ਕਿ ਘਰ ਦੇ ਮੱਝਾਂ ਨੂੰ ਗਰਮੀਆਂ ਦੀਆਂ ਛੁੱਟੀਆਂ ਵਿੱਚ ਬਾਹਰ ਛੱਪੜ ਦੇ ਨਜ਼ਦੀਕੀ  ਦਰਖ਼ਤਾਂ ਹੇਠ ਬੰਨ੍ਹ ਆਉਂਦੇ ਸੀ। ਮੈਨੂੰ ਉਥੇ ਭੇਜ ਦਿੰਦੇ ਸੀ ਤੇ ਕਹਿਣਾ ਕਿ ਤੂੰ ਆਪਦਾ ਸਕੂਲ ਦਾ ਕੰਮ ਉਥੇ ਕਰ ਲਈਂਂ ਅਤੇ ਮੱਝਾਂ ਦਾ ਧਿਆਨ ਰੱਖੀਂਂ ਉਸ ਸਮੇਂ ਸਕੂਲ ਦਾ ਕੰਮ ਜਿੰਨੀਆਂ ਛੁੱਟੀਆਂ ਉਤਨੇ ਸਫ਼ੇ ਲਿਖਾਈ ਕਰਨੀ। ਖਾਸ ਕਰਕੇ ਪੰਜਾਬੀ ਹਿੰਦੀ ਦਾ ਕੰਮ ਇਸ ਤਰਾਂ ਮਿਲਦਾ ਸੀ ਮਾਂ ਬਾਪ ਦੇ ਕਹਿਣੇ ਵਿੱਚ ਹੋਣ ਕਰਕੇ ਗਿਆਰਾਂ ਕੁ ਵਜੇ ਰੋਟੀ ਖਾ ਕੇ ਮੱਝਾਂ ਕੋਲ ਚਲੇ ਜਾਣਾ। ਉਥੇ ਵੀ ਅਸੀਂ ਦੋ ਤਿੰਨ ਲੜਕੀਆਂ ਖੇਡ ਵੀ ਲੈਣਾ ਤੇ ਸਕੂਲ ਦਾ ਕੰਮ ਵੀ ਕਰ ਲੈਣਾ। ਪਰ ਉਹ ਲੜਕੀਆਂ ਸ਼ਾਮ ਦੇ ਸਮੇਂ ਭਾਵ ਚਾਹ ਦੇ ਸਮੇਂ ਵਾਪਸ ਆਪਦੇ ਘਰ ਆ ਜਾਂਦੀਆਂ ਸਨ। ਮੈਂ ਜਿੰਨਾ ਚਿਰ  ਪਿਤਾ ਜੀ ਨੇ ਮੱਝਾਂ ਖੋਲ੍ਹਣ ਨਾ ਆਉਣਾ ਤਾਂ ਮੈਂ ਉਥੇ ਹੀ ਇਕੱਲੀ ਨੇ ਬੈਠੀ ਰਹਿਣਾ। ਇੱਕ ਦਿਨ ਬਹੁਤ ਹੀ ਜਿਆਦਾ ਮੀਂਹ ਤੇ ਗੜੇ ਪੈਣੇ ਸ਼ੁਰੂ ਹੋ ਗਏ ਪਰ ਮੈਂ ਇਕੱਲੀ ਹੀ ਉਥੇ ਬੈਠੀ ਮੀਂਹ ਹਟਣ ਅਤੇ ਪਿਤਾ ਜੀ ਦੇ ਆਉਣ ਦੀਆਂ ਅਰਦਾਸਾਂ ਕਰ ਰਹੀ ਸੀ ਵਾਹਿਗੁਰੂ ਕਰਦੀ ਤੋਂ ਹੀ ਮੀਂਹ ਵੀ ਹਟ ਗਿਆ ਤੇ ਪਿਤਾ ਜੀ ਮੱਝਾਂ ਖੋਲ੍ਹਣ ਆ ਗਏ । ਪਿਤਾ ਜੀ ਨੇ ਮੈਨੂੰ ਪੁੱਛਿਆ ਕਿ ਤੈਨੂੰ ਇਕੱਲੀ ਨੂੰ ਡਰ ਨਹੀਂ ਲੱਗਾ । ਮੇਰਾ ਜੁਆਬ ਸੀ ਕਿ ਤੁਹਾਡੀ ਉਡੀਕ ਵਿੱਚ ਮੈਂਨੂੰ ਵਾਹਿਗੁਰੂ ਵਾਹਿਗੁਰੂ ਕਹਿੰਦੀ ਤੁਸੀਂ ਦਿਸਦੇ ਰਹੇ ਤੇ ਮੈਂਨੂੰ ਡਰ ਨਹੀਂ ਲੱਗਾ।
                     ਛੋਟੇ ਹੁੰਦਿਆਂ ਹੀ ਉਸ ਦੇਵਤੇ ਮਾਂ ਬਾਪ ਦੇ ਕਹਿਣੇ ਵਿੱਚ ਹੋਣ ਕਰਕੇ ਇੱਕ ਸਫਲ ਅਧਿਆਪਕਾ ਰਿਟਾਇਰ  ਹੋਈ ਨੂੰ ਸੱਤ ਸਾਲ ਹੋ ਗਏ ਹਨ ਪਰ  ਹੁਣ ਵੀ ਕੱਲ ਦੀਆਂ ਗੱਲਾਂ ਲਗਦੀਆਂ ਹਨ। ਇਸੇ ਤਰਾਂ ਅੱਜ ਤੱਕ ਜੇ ਪਤੀ ਸ ਜਗਜੀਤ ਸਿੰਘ ਬਾਵਰਾ ਜੀ ਦੇ ਕਹਿਣੇ ਵਿੱਚ ਰਹੀ ਤਾਂ ਸਾਡੇ ਦੋਵੇਂ ਬੱਚੇ ਵੀ ਆਗਿਆਕਾਰ ਹੋਣ ਕਰਕੇ  ਜ਼ਿੰਦਗੀ ਵਿੱਚ ਸਫਲ ਹੈ  ਬੇਟੀ ਅਮਨ ਪਰੀਤ ਫਾਰਮਾਸਿਸਟ ਤੇ ਬੇਟਾ ਸਤਿੰਦਰ ਅਮਰੀਕਾ ਵਿੱਚ ਪਰਿਵਾਰ ਸਮੇਤ ਸੈੱਟ ਹੈ। ਜੋ ਕਿ ਸਾਨੂੰ ਗਰਮੀਆਂ ਵਿੱਚ ਆਪਦੇ ਕੋਲ ਬੁਲਾ ਲੈਂਦੇ ਹੈ। ਮੈ ਉਸ  ਪਰਮਾਤਮਾਂ ਦਾ ਫਿਰ ਵਾਰ ਵਾਰ ਧੰਨਵਾਦ ਕਰਦੀ ਹਾਂ ਜਿਸਨੇ ਸਾਨੂੰ ਜ਼ਿੰਦਗੀ ਵਿੱਚ ਸਾਡੇ ਬੱਚੇ ਵੀ ਸਫਲ ਕੀਤੇ ।  ਪਰਮਾਤਮਾਂ   ਸਭ ਦੇ ਬੱਚਿਆਂ ਨੂੰ ਆਗਿਆਕਾਰ ਬਣਾ ਕੇ ਰੱਖੇ।