ਹੇ ਮੇਰੀ ਮਾਤ ਬੋਲੀ / ਸੁਖਵਿੰਦਰ ਅੰਮ੍ਰਿਤ (ਵੀਡੀਉ)
(ਕਵਿਤਾ)
ਪ੍ਰੀਤ ਦਾ ਸੋਦਾ
ਜਸਬੀਰ ਸੋਹਲ
ਇਸ ਧਰਤੀ ਦੀ ਪ੍ਰੀਤ ਦਾ ਸੋਦਾ
ਖਬਰੇ ਕਿਸ ਨੇ ਕਰ ਲਿਆ
ਇਸ ਕਲਜੋਗਣ ਦੀ ਮਹਿਕ ਨੂੰ
ਖਬਰੇ ਕਿਸ ਨੇ ਹਰ ਲਿਆ
ਮੁਹਬਤਾਂ ਮਾਰੀ ਇਸ ਜੋਗਣ ਤੇ
ਪੈਰ ਕਿਸ ਦਿਓ ਨੇ ਧਰ ਲਿਆ
ਲੇਖਾਂ ਦੀ ਭਰੀ ਕਿਤਾਬ 'ਚੋਂ
ਸੱਚ ਕਿਸ ਚੋਰੀ ਕਰ ਲਿਆ
ਸੋਹਲ ਸਬਰ ਦੀ ਇਸ ਮੂਰਤ ਨੇ
ਜ਼ੁਲਮ ਬਹੁਤ ਹੀ ਜਰ ਲਿਆ