ਵਤਨ ਦਾ ਮੋਹ ਅਾਖਾਂ ਕੰਵਲ ਜਾਂ ਮਿੱਟੀ ਦਾ ਹੇਰਵਾ ਕੋੲੀ,
ਛੱਡ ਅਾੲਿਅਾਂ ਪਿੱਛੇ ਜਿਸਨੂੰ ਹੈ ਜ਼ਿੰਦਾ ਵਿੱਚ ਅਜੇ ਵੀ ਮੇਰੇ ।
ਭਰ ਪਰਵਾਜ਼ ੳੁੱਡ ਅਾੲਿਅਾ ਹਾਂ ਸ਼ਾੲਿਦ ਹਮੇਸ਼ਾ ਵਾਸਤੇ,
ਕੀ ਹੈ ਕੰਵਲ ਜੋ ੳੁਸ ਭੋੲਿੰ ਸੰਗ ਅਜੇ ਵੀ ਜੁੜ੍ਹੀ ਬੈਠਾ ਕਿਤੇ ।
ਬੇਸ਼ੱਕ ਨਿਰਮੋਹੀ ਹੋ ਗਿਅਾ ਹਾਂ ਕੋੲੀ ਰਿਸ਼ਤਾ ਨਹੀਂ ਬੰਨ੍ਹਦਾ ਮੈਨੂੰ,
ਕੌਣ ਅਾਪਣਾ ਫਿਰ ਅੱਖੀਅਾਂ ਭਿੳੁਂ ਜਾਂਦਾ ੲਿੳੁਂ ਕੰਵਲ ਕਦੇ ਕਦੇ ।
ਜਿੱਥੇ ਜੰਮਿਅਾ ਪਲਿਅਾ ਖੇਡਿਅਾ ਜਿਤ ਮਾਣੇ ਸਭ ਹੁਲਾਰੇ,
ਕਿੰਝ ਕੰਵਲ ਭੁੱਲ ਸਕਦਾ ਕੋੲੀ ਘੜ੍ਹੀ ਪਲ਼ ੳੁਹ ਸਾਰੇ ।
ਗਰਜ਼ਾਂ ਬੇਬਸੀਅਾਂ ਮਜਬੂਰੀਅਾਂ ਤੇ ਖਿਲਰੇ ਚੋਗ਼ ਜਿਹੜੇ,
ਕਿੰਝ ਦੱਸੇ ਕੋੲੀ ਕੰਵਲ ਕਿਹਨੂੰ ਕਿੱਥੇ ਲੈ ਜਾਵਣ ਕਿਹੜੇ ।
ਫਿਰ ਨਾ ਮੁੜ੍ਹਨਾ ਕਹਿਣਾ ਸੌਖਾ ਅਤਿ ਅੌਖਾ ੲਿਹ ਤੱਪ ਕਰਨਾ ਪੂਰਾ,
ਅਾਪਣਾ ਹੀ ਹਿੱਸਾ ਜਿੳੁਂ ਵੱਢ ਕੇ ਕੋੲੀ ਕਿੰਝ ਕੰਵਲ ਨਾ ਰਵ੍ਹੇ ਅਧੂਰਾ ।