ਹੈ ਹਰ ਜਗਾ ਤੇ ਧਰਮ ਦੇ ਠੇਕੇਦਾਰਾਂ ਦਾ ਪਹਿਰਾ ।
ਸਾਡੇ ਉਤੇ ਲੱਗਿਆ ਸਾਡੇ ਹੀ ਅਕਾਰਾਂ ਦਾ ਪਹਿਰਾ।
ਡਰਦੇ ਦਰਿੰਦੇਆਂ ਤੋ ਪਰਿੰਦੇ ਨਹੀ ਭਰਦੇ ਪ੍ਰਵਾਜਾਂ ,
ਚਮਨ ਵਿਚ ਹੈ ਲੱਗਿਆ ਜਦੋਂ ਦਾ ਖਾਰਾਂ ਦਾ ਪਹਿਰਾ।
ਜਦ ਵੀ ਕਲਮ ਚੱਕਾਂ ਲਿੱਖਣ ਲਈ ਖਾਬ ਸੁਨਿਹਰੀ ,
ਸੋਚਾਂ ਤੇ ਹੈ ਲੱਗ ਜਾਦਾ ਸ਼ਾਹ ਦੇ ਉਧਾਰਾਂ ਦਾ ਪਹਿਰਾ।
ਹੈ ਸਾਡੇ ਸੂਹੇ ਜਜਬਿਆਂ ਦਾ ਰੰਗ ਕਾਲਾ ਹੋ ਰਿਹਾ,
ਜਦ ਦਾ ਦਰ ਤੇ ਲੱਗਿਆ ਸਾਡੇ ਯਾਰਾਂ ਦਾ ਪਹਿਰਾ ।
ਖੂਨ ਜਿਗਰ ਦਾ ਗਾੜ੍ਹਾ ਪਾ ਅਸੀਂ ਵਿਚ ਮਸ਼ਾਲਾਂ ਦੇ,
ਲੱਗਾ ਜਮੀਰਾਂ ਤੋਂ ਹਟਾਉਣਾ ਸਿਤਮਗਾਰਾਂ ਦਾ ਪਹਿਰਾ।
ਸੂਹੇ ਗੁਲਾਬਾਂ ਦੀ ਖਿੰਡਾਂਗੇ ਜਦ ਬਣਕੇ ਮਹਿਕ ਅਸੀਂ,
ਖਤਮ ਹੋਊ ਬਹਾਰਾਂ ਚੋਂ ਸਿੱਧੂ ਅੰਧਕਾਰਾਂ ਦਾ ਪਹਿਰਾ।