ਜਨੂਨੀਆਂ ਦੇ ਹੱਥ ਵਾਗ ਡੋਰ ਵੱਤਨ ਦੀ ਆ ਗਈ
ਦਿਨੋ ਦਿਨ ਭਾਰਤ ਦੀ ਹਾਲਤ ਹੈ ਨਿਘਰਦੀ ਜਾ ਰਹੀ
ਖਜ਼ਾਨੇ ਨੂੰ ਸ੍ਹਨ ਲਾਉਣ ਲਈ ਹਰ ਇਕ ਦਾ ਲਗਾ ਜ਼ੋਰ ਹੈ
ਚੋਰਾਂ ਤੇ ਸੀਨਾ ਜ਼ੋਰਾਂ ਦੀ ਅਜ ਗੁੱਡੀ ਚੜ੍ਹਦੀ ਜਾ ਰਹੀ
ਸ਼ਕਾਇਤ ਲਈ ਕੋਈ ਥਾਂਹ ਨਹੀਂ ਸਬ ਚੋਰਾਂ ਤੇ ਮੋਰ ਨੇ
ਤਕੜੀ ਇਨਸਾਫ ਵਾਲੀ ਤਾਕਤ ਵਲ ਝੁਕਦੀ ਜਾ ਰਹੀ
ਚੋਰ ਵੀ ਚੋਰ ਚੋਰ ਕਹਿ ਕੇ ਇਨਾ ਸ਼ੋਰ ਹੈ ਪਾ ਰਿਹਾ
ਚੋਰ ਅਤੇ ਸਾਧ ਦੀ ਪਹਿਚਾਣ ਮਿਟਦੀ ਜਾ ਰਹੀ
ਕੰਮ ਕਾਜ ਕਰਨੋ ਹਰ ਕੋਈ ਹੈ ਜੀ ਚੁਰਾ ਰਿਹਾ
ਜੋਤਸੀਆ ਦੀ ਦਿਨੋ ਦਿਨ ਚਾਂਦੀ ਹੈ ਬਣਦੀ ਜਾ ਰਹੀ
ਸੰਤਾਂ ਦੇ ਡੇਰਿਆਂ ਤੇ ਵੇਹਲੜ ਨੇ ਕਠੇ ਹੋ ਰਹੇ
ਕੌਮ ਦੀ ਕੁਰਬਾਨਿਆਂ ਦੀ ਕੀਮਤ ਹੈ ਵਟੀ ਜਾ ਰਹੀ
ਪਵਿਤਰ ਸ਼ਬਦ ਸਬੀਲ ਨੂੰ ਵੀ ਹੈ ਦਾਗੀ ਕਰ ਦਿਤਾ
ਸ਼ਬੀਲ ਵੀ ਅਫਸੋਸ ਅਜ ਕਤਲਗਾਹ ਬਣਦੀ ਜਾ ਰਹੀ
ਨਸਤਰ ਕਲਮ ਦੀ ਵਰਤ ਕੇ ਜੇ ਰੋਕਿਆ ਨਾ ਕੈਂਸਰ ਰੋਗ ਨੂੰ
ਸਮਝ ਲਾ ਫਿਰ ਕੋਮ ਲਈ ਘੱਗ ਕਿਆਮਤ ਅਗੇਤੀ ਆ ਰਹੀ