ਪਿਆਰ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੈ। ਹਰ ਇਨਸਾਨ ਦੀ ਜ਼ਿੰਦਗੀ ਵਿੱਚ ਪਿਆਰ ਹੁੰਦਾ ਹੈ। ਜਿਵੇਂ ਮਾਂ ਦਾ ਧੀ ਪੁੱਤ ਨਾਲ, ਭੈਣ ਦਾ ਭਰਾ ਨਾਲ ਜਾਂ ਹੋਰ ਕਿਸੇ ਰਿਸ਼ਤੇ ਨਾਤੇ ਦੇ ਪਿਆਰ ਤੋਂ ਇਲਾਵੇ ਇਨਸਾਨ ਦਾ ਜਾਨਵਰਾਂ ਨਾਲ ਪਿਆਰ, ਕਿਸੇ ਨਿਰਜੀਵ ਨਾਲ ਪਿਆਰ ਜਿਵੇਂ ਦਰੱਖਤ, ਹਵਾ, ਫੁੱਲ ਆਦਿ ਨਾਲ ਪਿਆਰ ਇਸ ਤਰਹਾਂ ਪਿਆਰ ਦੀ ਬਹੁਤ ਸਾਰੀਆਂ ਕਿਸਮਾਂ ਹਨ ਜਾਂ ਕਹਿ ਸਕਦੇ ਹਾਂ ਕਿ ਪਿਆਰ ਨੂੰ ਬਹੁਤ ਸਾਰੇ ਭਾਗਾਂ ਵਿੱਚ ਵੰਡਿਆ ਹੋਇਆ ਹੈ, ਪਰ ਮੈਂ ਅੱਜ ਇਥੇ ਗੱਲ ਕਰਨ ਜਾ ਰਿਹਾ ਹਾਂ ਉਸ ਪਿਆਰ ਦੀ ਜੋ ਸਾਡੀ ਅੱਜ ਦੀ ਨੌਜਵਾਨ ਪੀੜ•ੀ ਵਿੱਚ ਚੱਲ ਰਿਹਾ ਹੈ ਜਾਂ ਅਸੀਂ ਹਮ ਉਮਰ ਪਿਆਰ ਵੀ ਕਹਿ ਸਕਦੇ ਹਾਂ। ਜੋ ਪਹਿਲਾਂ ਕਾਲਜ ਵਿੱਚ ਤੇ ਅੱਜ ਦੇ ਸਮੇਂ ਸਕੂਲ ਵਿੱਚ ਸ਼ੁਰੂ ਹੋ ਗਿਆ ਹੈ। ਮੈਂ ਉਨਹਾਂ ਸਾਰੇ ਦੋਸਤਾਂ ਨੂੰ ਸੱਚੇ ਪਿਆਰ ਨਾਲ ਜਾਣੂ ਕਰਵਾਉਣਾ ਚਾਹੁੰਦਾ ਹਾਂ।
ਸੱਚਾ ਪਿਆਰ ਹੈ ਕੀ?
ਕੀ ਪਿਆਰ ਜੀਣ ਦੀ ਵਜਾ ਹੁੰਦਾ ਹੈ?
ਕੀ ਪਿਆਰ ਦਾ ਮਤਲਬ ਮਿਲਣਾ ਹੁੰਦਾ ਹੈ?
ਜਾਂ ਫਿਰ ਵਿਛੜਨਾ ਹੁੰਦਾ ਹੈ?
ਕੀ ਪਿਆਰ ਗਮ ਹੈ?
ਕੀ ਪਿਆਰ ਹੀ ਸਭ ਕੁਝ ਹੈ?
ਇਹ ਸਾਰੇ ਸਵਾਲ ਕਿੰਨੇ ਉਲਝੇ ਹੋਏ ਹਨ ਕੀ ਕਦੇ ਅਸੀਂ ਇਹ ਧਿਆਨ ਕੀਤਾ ਕਿ ਇਹ ਪਿਆਰ ਹੁੰਦਾ ਕੀ ਹੈ? ਅੱਜਕੱਲ ਜਿਸ ਨੂੰ ਮਰਜੀ ਪੁੱਛ ਲਵੋ ਹਰ ਕੋਈ ਕਹਿੰਦਾ ਮੈਂ ਪਿਆਰ ਕਰਦਾ ਹਾਂ। ਮੇਰੀ ਗਰਲ ਫਰੈਂਡ ਹੈ, ਮੇਰਾ ਬੁਆਏ ਫਰੈਂਡ ਹੈ। ਕੀ ਅੱਜ ਪਿਆਰ ਐਨਾ ਸਸਤਾ ਹੋ ਗਿਆ ਕੀ ਸਾਨੂੰ ਅਸਾਨੀ ਨਾਲ ਮਿਲ ਜਾਂਦਾ ਹੈ। ਕਦੇ -ਕਦੇ ਤਾਂ ਇੰਝ ਲੱਗਦਾ ਕਿ ਪਿਆਰ ਗਲੀ ਦੀ ਨੁਕਰ ਤੇ ਮੁੱਲ ਮਿਲਦਾ ਹੈ-
ਸਾਂਝ ਪਿਆਰ ਦੀ ਦਿਲਾਂ ਵਿਚ ਨਹੀਂ ਰਹਿਣੀ
ਜਦ ਪੈਸਾ ਦਾਖਲ ਹੋ ਗਿਆ ਜ਼ਿੰਦਗੀ ਵਿਚ
ਵਿਕੇਗਾ ਪਿਆਰ ਕੌਡੀਆਂ ਦੇ ਭਾਅ
ਜਦ ਪਿਆਰ ਦੀ ਬਸਤੀ ਬਾਜ਼ਾਰ ਬਣ ਜਾਣੀ ।
ਸਾਨੂੰ ਅਤੇ ਹੋਰ ਕਿਸੇ ਨੂੰ ਤਕਲੀਫ ਨਹੀਂ ਹੁੰਦੀ। ਕਿਉਂਕਿ ਪਿਆਰ ਉਹ ਹੈ ਜੋ ਸਾਡੇ ਨਾਲ ਨਾ ਹੁੰਦਿਆਂ ਵੀ ਸਾਡੇ ਨਾਲ ਹੁੰਦਾ ਹੈ ਉਸ ਦਾ ਅਹਿਸਾਸ ਹਰ ਪਲ ਹਰ ਸਾਹ ਦੇ ਨਾਲ ਹੁੰਦਾ ਹੈ। ਉਸ ਦੇ ਦੂਰ ਹੁੰਦਿਆਂ ਵੀ ਉਸ ਦੇ ਕੋਲ ਹੋਣ ਦਾ ਅਹਿਸਾਸ ਹੁੰਦਾ ਹੈ । ਕਿਉਂਕਿ ਪਿਆਰ ਉਹ ਹੈ ਜਿਸ ਦਾ ਖਿਆਲ ਆਉਣ ਤੇ ਚਿਹਰੇ ਤੇ ਮੁਸਕਰਾਹਟ ਆ ਜਾਂਦੀ ਹੈ। ਪਿਆਰ ਵਿਚ ਤਾਂ ਭਰੋਸਾ ਪਿਆਰ ਦਾ ਮਤਲਬ ਕਿਸੇ ਨੂੰ ਪਾਉਣਾ ਹੀ ਨਹੀਂ ਖੋਣਾ ਵੀ ਹੁੰਦਾ ਹੈ। ਪਿਆਰ ਤਾਂ ਉਹ ਹੈ ਜੋ ਜਿਸਮਾਂ ਰਾਹੀਂ ਹੋ ਕੇ ਰੂਹ ਤੱਕ ਪਹੁੰਚ ਦਾ ਹੈ। ਮੈਂ ਪਿਆਰ ਦੇ ਬਾਰੇ ਜਿੰਨਾ ਵੀ ਬੋਲਾ ਬਹੁਤ ਘੱਟ ਹੈ ਮੇਰੇ ਕੋਲ ਸ਼ਬਦ ਨਹੀਂ ਇਸ ਨੂੰ ਬਿਆਨ ਕਰਨ ਲਈ। ਹੁਣ ਸ਼ਾਇਦ ਤੁਹਾਨੂੰ ਪਤਾ ਚੱਲ ਗਿਆ ਹੋਵੇਗਾ ਕਿ ਪਿਆਰ ਕੀ ਹੈ? ਦੋਸਤੋਂ ਪਿਆਰ ਨੂੰ ਖੇਲ• ਨਾ ਸਮਝੋ ਇਸ ਦੀ ਗਹਿਰਾਈ ਨੂੰ ਸਮਝੋ ਫਿਰ ਤੁਹਾਨੂੰ ਪਤਾ ਚੱਲੇਗਾ ਕਿ ਜੇ ਸੱਚਾ ਪਿਆਰ ਨਾਲ ਹੋਵੇ ਤਾਂ ਜ਼ਿੰਦਗੀ ਕਿੰਨੀ ਹਸੀਨ ਹੋਵੇਗੀ। ਜ਼ਿੰਦਗੀ ਦੀ ਹਰ ਮੁਸ਼ਕਿਲ ਕਿੰਨੀ ਅਸਾਨੀ ਨਾਲ ਟਲ ਜਾਵੇਗੀ। ਪਿਆਰ ਖੁਦਾ ਦਾ ਉਹ ਹਸੀਨ ਤੋਹਫਾ ਹੈ ਜੋ ਹਰ ਕਿਸੇ ਨੂੰ ਨਹੀਂ ਮਿਲਦਾ।
ਸੱਚਾ ਪਿਆਰ ਤੋਹਫਾ ਹੈ ਖੁਦਾ ਦਾ
ਇਸ ਦੀ ਕਦਰ ਕਰੋ ਯਾਰੋਂ
ਅੱਜ ਸੱਚੇ ਪਿਆਰ ਦੀ ਕਦਰ ਤੁਸੀਂ ਨਾ ਕੀਤੀ
ਕੱਲ ਸਾਰ ਕਿਸੇ ਨਾ ਤੁਹਾਡੀ ਲੈਣੀ ਮੇਰੇ ਯਾਰੋਂ
ਲੋਕ ਸਾਰੀ-ਸਾਰੀ ਉਮਰ ਸੱਚੇ ਪਿਆਰ ਨੂੰ ਤਰਸ ਦੇ ਰਹਿੰਦੇ ਨੇ ਇਹ ਤੋਹਫਾ ਸਿਰਫ ਕਿਸਮਤ ਵਾਲਿਆ ਨੂੰ ਹੀ ਮਿਲਦਾ ਹੈ। ਇਸ ਲਈ ਦੋਸਤੋ ਜੇ ਤੁਹਾਡੀ ਜ਼ਿੰਦਗੀ ਵਿਚ ਵੀ ਸੱਚਾ ਪਿਆਰ ਦਾ ਸਾਥ ਹੈ ਤਾਂ ਉਸ ਦੀ ਇੱਜ਼ਤ ਕਰੋ ਤੇ ਇਸ ਤਰਹਾਂ ਸਾਂਭ ਕੇ ਰੱਖੋ ਕਿ ਕਿਸੇ ਵੀ ਕੀਮਤ 'ਤੇ ਇਸ ਪਿਆਰ ਪਰ ਕੋਈ ਆਂਚ ਨਾ ਆਏ।
ਸੱਚਾ ਪਿਆਰ ਮਿਲੇ ਜੇ ਜ਼ਿੰਦਗੀ ਵਿਚ ਤਾਂ
ਉਸ ਵਰਗੀ ਸੁਗਾਤ ਕੋਈ ਨਾ ਜੱਗ ਤੇ
ਜੇ ਕਿਸੇ ਮੇਰੇ ਵਰਗੇ ਨੂੰ ਮਿਲ ਕੇ ਵਿਛੜ ਜੇ
ਉਸ ਵਰਗਾ ਬਦਨਸੀਬ ਕੋਈ ਨਹੀਂ
ਦੋਸਤੋ ਪਿਆਰ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਜਿਥੇ ਸੱਚਾ ਪਿਆਰ ਹੁੰਦਾ ਹੈ ਉਥੇ ਕਦੀ ਵੀ ''ਧੋਖਾ'' ਨਹੀਂ ਹੁੰਦਾ ਤੇ ਨਾ ਹੀ ਸੱਚੇ ਪਿਆਰ ਵਿਚ ਇਸ ਸ਼ਬਦ ਦੀ ਕੋਈ ਥਾਂ ਹੈ। ਸੱਚਾ ਪਿਆਰ ਤੇ ਸੱਚਾ ਸਾਥ ਕਦੇ ਵੀ ਸਾਨੂੰ ਧੋਖਾ ਨਹੀਂ ਦਿੰਦਾ। ਉਹ ਸਾਡੇ ਤੋਂ ਇਸ ਲਈ ਦੂਰ ਚਲੇ ਜਾਂਦਾ ਹੈ ਕਿਉਂਕਿ ਉਨਹਾਂ ਨੂੰ ਲੱਗਦਾ ਹੈ ਕਿ ਇਸ ਵਿਚ ਸਭ ਦੀ ਭਲਾਈ ਹੈ। ਸਾਨੂੰ ਵੀ ਇਸ ਤਰਹਾਂ ਹੀ ਸੋਚਣਾ ਚਾਹੀਦਾ ਹੈ ਕਿ ਜੇ ਸਾਡੇ ਤੋਂ ਕੋਈ ਦੂਰ ਹੋਇਆ ਹੈ ਤਾਂ ਜ਼ਰੂਰ ਉਹ ਕੁਝ ਸੋਚ ਕੇ ਦੂਰ ਹੋਇਆ ਹੈ ਨਾ ਕਿ ਉਸ ਨੂੰ ਧੋਖੇ ਵਾਜ, ਬੇਵਫਾ ਆਦਿ ਸ਼ਬਦ ਕਹਿ ਉਸ ਨੂੰ ਬਦਨਾਮ ਕਰੀਏ। ਉਸ ਦੇ ਦੂਰ ਜਾਣ ਤੋਂ ਬਾਅਦ ਉਸ ਨਾਲ ਬਤਾਏ ਸਮੇਂ ਨੂੰ ਇਕ ਚੰਗੀ ਯਾਦ ਬਣਾਕੇ ਸਾਂਭ ਕੇ ਰੱਖੋ ਅਤੇ ਆਪਣੀ ਜ਼ਿੰਦਗੀ ਵਿਚ ਅੱਗੇ ਵਧੋ ਵਜਾਏ ਇਸ ਦੇ ਕਿ ਤੁਸੀਂ ਉਸ ਦੇ ਦੂਰ ਜਾਣ ਪਿੱਛੋਂ ਆਪਣੇ ਸਰੀਰ ਨੂੰ ਦੁਖ ਦੇ ਕੇ, ਮੁੰਡੇ ਨਸ਼ੇ ਦੇ ਰਾਹ ਤੁਰ ਪੈਦੇ ਤੇ ਕੁੜੀਆਂ ਆਤਮ ਹੱਤਿਆ ਕਰਦੀਆਂ ਹਨ। ਮੈਨੂੰ ਨਹੀਂ ਲੱਗਦਾ ਕਿ ਪਿਆਰ ਨੇ ਸਾਨੂੰ ਇਹ ਸਿਖਾਇਆ ਹੈ ਕਿ ਪਿਆਰ ਵਿਛੜ ਜਾਣ ਤੋਂ ਬਾਅਦ ਅਸੀਂ ਆਪਣੀ ਜ਼ਿੰਦਗੀ ਖਤਮ ਕਰ ਲਈਏ ਜਾਂ ਉਸ ਪਿਆਰ ਨੂੰ ਭੁਲਾਉਣ ਲਈ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦਾ ਸਹਾਰਾ ਲਈਏ। ਅਸੀਂ ਜ਼ਿੰਦਗੀ ਵਿਚ ਸੋਚ ਦੇ ਹਾਂ ਕਿ ਪਿਆਰ ਕਰਨਾ ਗੁਨਾਹ ਹੈ ਜਾਂ ਨਹੀਂ। ਜੋ ਲੋਕ ਪਿਆਰ ਦੇ ਦੂਰ ਹੋਣ ਤੇ ਜਾਂ ਵਿਛੜਨ ਤੇ ਗਲਤ ਕਦਮ ਚੁੱਕ ਦੇ ਨੇ, ਨਸ਼ੇ ਕਰਦੇ ਨੇ, ਆਤਮ ਹੱਤਿਆ ਕਰਦੇ ਨੇ, ਆਪਣੇ ਸਰੀਰ ਨੂੰ ਤਕਲੀਫ ਦਿੰਦੇ ਨੇ ਆਪਣੇ ਮਾਂ ਬਾਪ ਦੇ ਤੇ ਭੈਣ ਭਰਾ ਦੇ ਪਿਆਰ ਨੂੰ ਛੱਡ ਸਿਰਫ ਇੱਕ ਉਸ ਇਨਸਾਨ ਦੇ ਪਿਆਰ ਪਿੱਛੇ ਆਪਣੀ ਜਾਨ ਦੇ ਦਿੰਦੇ ਨੇ ਉਨਹਾਂ ਲਈ ਪਿਆਰ ਗੁਨਾਹ ਹੈ ਜੋ ਕਿ ਉਨਹਾਂ ਨੂੰ ਕਰਨਾ ਨਹੀਂ ਚਾਹੀਦਾ। ਪਿਆਰ ਕਰਨ ਦਾ ਹੱਕ ਸਿਰਫ ਉਨਹਾਂ ਨੂੰ ਹੈ ਜੋ ਪਿਆਰ ਦੇ ਦੁੱਖ, ਤਕਲੀਫ ਤੇ ਖੁਸ਼ੀ ਵਿਚ ਇੱਕ ਸਮਾਨ ਸਥਿਤੀ ਵਿਚ ਰਹਿਣ। ਉਸ ਦੇ ਦੂਰ ਜਾਣ ਤੇ ਉਸ ਨਾਲ ਬਿਤਾਏ ਪਲਾਂ ਨੂੰ ਇੱਕ ਚੰਗਾ ਵਕਤ ਸਮਝ ਕੇ ਯਾਦ ਰੱਖਣ ਤੇ ਆਪਣੀ ਜ਼ਿੰਦਗੀ ਵਿਚ ਅੱਗੇ ਵਧਣ। ਉਸ ਪਿਆਰ ਨੂੰ ਜ਼ਿੰਦਗੀ ਭਰ ਆਪਣੇ ਦਿਲ ਵਿਚ ਰੱਖਣ ਤੇ ਇਸ ਦਾ ਅਸਰ ਆਪਣੀ ਆਉਣ ਵਾਲੀ ਜ਼ਿੰਦਗੀ ਵਿਚ ਨਾ ਪੈਣ ਦੇਣ ਸਿਰਫ ਉਨਹਾਂ ਨੂੰ ਹੀ ਪਿਆਰ ਕਰਨ ਦਾ ਹੱਕ ਹੈ।
ਜਿਨਹਾਂ ਸੱਚਾ ਪਿਆਰ ਕੀਤਾ, ਉਹ ਨਸ਼ੇ ਵੱਲ ਨਹੀਂ ਜਾਂਦੇ
ਜਿਹੜੇ ਇਨਹਾਂ ਗਾਇਕਾ ਪਿੱਛੇ ਲੱਗ,
ਨਸ਼ੇ ਜਾਂ ਆਪਣੀ ਜਾਨ ਗੁਵਾਉਂਦੇ ਨੇ
ਉਹ ਪਿਆਰ ਤਾਂ ਕਿ ਨਫਰਤ ਦੇ ਲਾਇਕ ਵੀ ਨਹੀਂ
ਜਿਸ ਨੂੰ ਨਸ਼ਾ ਪਿਆਰ ਦਾ ਲੱਗ ਜਾਵੇ
ਉਸ ਨੂੰ ਹੋਰ ਕਿਸੇ ਨਸ਼ੇ ਦੀ ਲੋੜ ਨਹੀਂ
ਸੱਚਾ ਪਿਆਰ ਜਿਹੜੇ ਕਰਦੇ ਨੇ
ਵਿਛੜ ਜਾਣ ਤੋਂ ਬਾਅਦ ਵੀ ਨਸ਼ਾ ਨਹੀਂ ਕਰਦੇ
ਪਿਆਰ ਦਾ ਅੰਤ ਨਸ਼ਾ ਨਹੀਂ ਪਿਆਰ ਨਾਲ ਕਰੋ ਕਿਉਂਕਿ ਪਿਆਰ ਹੀ ਸਭ ਕੁਝ ਨਹੀਂ ਹੁੰਦਾ ਜ਼ਿੰਦਗੀ ਵਿਚ। ਪਿਆਰ ਜ਼ਿੰਦਗੀ ਦਾ ਇੱਕ ਹਿੱਸਾ ਹੈ, ਨਾ ਕਿ ਜ਼ਿੰਦਗੀ ਜਿਉਣ ਦਾ ਸਹਾਰਾ। ਇੱਕ ਕੁੜੀ ਜਾਂ ਮੁੰਡੇ ਪਿੱਛੇ ਲੱਗ ਆਪਣੀ ਜ਼ਿੰਦਗੀ ਤਬਾਹ ਨਾ ਕਰੋ। ਕੁਝ ਉਲਟ ਕਰਨ ਤੋਂ ਪਹਿਲਾਂ ਆਪਣੇ ਮਾਪੇ, ਭੈਣ ਭਰਾ ਅਤੇ ਦੋਸਤਾਂ ਦਾ ਪਿਆਰ ਯਾਦ ਕਰੋ। ਆਪਣੇ ਮਾਪੇ ਅਤੇ ਸਮਾਜ ਕੋਲੋ ਆਪਣੇ ਪਿਆਰ ਨੂੰ ਬਦਨਾਮ ਹੋਣ ਤੋਂ ਬਚਾ ਲਉ। ਯਾਰੋ ਮੇਰੀ ਗੱਲ ਮੰਨ ਆਪਣੇ ਪਿਆਰ ਤੇ ਆਪਣੀ ਜ਼ਿੰਦਗੀ ਦੇ ਤਬਾਹ ਹੋਣ ਦਾ ਦੋਸ਼ ਨਾ ਲਾਉ।
ਸੋ ਪਿਆਰ ਜ਼ਿੰਦਗੀ ਦਾ ਇੱਕ ਖੂਬ ਸੂਰਤ ਤੋਹਫਾ ਹੈ ਨਾ ਕਿ ਜ਼ਿੰਦਗੀ ਜਿਉਣ ਦਾ ਸਹਾਰਾ ਯਾਰੋ। ਕੁਝ ਤਾਂ ਸਮਝੋ, ਕੁਝ ਤਾਂ ਸੋਚੋ। ਇਸ ਪਿਆਰ ਨੂੰ ਨਾ ਬਦਨਾਮ ਕਰੋ ਹਰ ਇੱਕ ਕੁੜੀ ਦਾ ਸਤਿਕਾਰ ਕਰੋ। ਇੱਕ ਸ਼ੇਅਰ ਮੇਰੇ ਸਾਰੇ ਦੋਸਤਾਂ ਲਈ ਮੇਰੀ ਜ਼ਿੰਦਗੀ ਨਾਲ ਸਬੰਧਿਤ-
ਉਹ ਮੇਰੇ ਗੀਤਾਂ ਦੀ ਰਾਣੀ ਸੀ
ਮੈਂ ਉਹਨੂੰ ਗੀਤਾਂ ਵਿੱਚ ਗਾ ਲਿਆ
ਉਹ ਅਸਲ ਜ਼ਿੰਦਗੀ ਵਿੱਚ ਤਾ ਮਿਲੀ ਨਹੀਂ
'ਜੰਟੀ ਮੰਡੇਰਾਂ' ਨੇ ਖਾਬਾਂ ਵਿੱਚ ਉਹਨੂੰ ਪਾ ਲਿਆ।