ਇੰਟਰਨੈਟ ਬਣਿਆ ਲਾਇਬ੍ਰੇਰੀ ਦਾ ਵਿਕਲਪ
(ਖ਼ਬਰਸਾਰ)
ਦਸੂਹਾ -- ਪੰਜਾਬੀ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜਿ : ) ਦਸੂਹਾ ਦੀ ਇੱਕ ਵਿਸ਼ੇਸ਼ ਇਕੱਤਰਤਾ “ਇੰਨਰਨੈਟ ਅਤੇ ਪੰਜਾਬੀ ਭਾਸ਼ਾ ਦਾ ਵਿਕਾਸ ” ਵਿਸ਼ੇ ਉੱਤੇ ਸਭਾ ਦੇ ਦਫ਼ਤਰ ਨਿਹਾਲਪੁਰ ਵਿਖੇ ਸਭਾ ਦੇ ਪ੍ਰਧਾਨ ਕਹਾਣੀਕਾਰ ਲਾਲ ਸਿੰਘ ਦਸੂਹਾ ਦੀ ਪ੍ਰਧਾਨਗੀ ਹੇਠ ਹੋਈ । ਇਸ ਸਮੇਂ ਕਹਾਣੀਕਾਰ ਲਾਲ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿਕਿਤਾਬਾਂ ਸਮਾਜ ਦਾ ਸ਼ੀਸ਼ਾ ਹਨ ਕਿਉਂਕਿ ਇਹ ਚੁੱਪ ਰਹਿ ਕੇ ਬੋਲਦੀਆਂ ਹਨ ।ਪੁਸਤਕਾਂ ਮਨੁੱਖਾਂ ਨੂੰ ਮਹਾਨ ਬਣਾਉਂਦੀਆਂ ਹਨ । ਸਾਹਿਤ ਦੇ ਲੜ ਲੱਗਿਆ , ਮਨੁੱਖ ਕਦੀ ਡੋਲਦਾ ਨਹੀ । ਪਰੰਤੂ ਹੁਣਇੰਟਰਨੈਟ ਵੇਖਦੇ-ਵੇਖਦੇ ਪਾਠਕਾਂ ਲਈ ਸੰਸਾਰ ਭਰ ਵਿਚ ਲਾਇਬ੍ਰੇਰੀ ਦੇ ਵਿਕਲਪ ਵਜੋਂ ਵੇਖਿਆ ਜਾਣ ਲੱਗਾ ਹੈ| ਇੰਟਰਨੈਟ ਸੰਸਾਰ ਭਰ ਦੇ ਸਾਹਿਤਕਾਰਾਂ,ਲੇਖਕਾਂ ਅਤੇ ਮੀਡੀਆ ਦੇ ਲਈ ਬੁਨੀਆਦੀ ਸੰਦਰਭ ਕੋਸ਼ ਦੀ ਤਰ੍ਹਾਂ ਕੰਮ ਕਰਨ ਲੱਗ ਪਿਆ ਹੈ| ਜਨਸੰਚਾਰ ਦੇ ਇਸ ਮਾਧਿਅਮ ਰਾਹੀ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਾਹਿਤ ਦੀ ਪਫੁੱਲਤਾ ਦੀਆਂ ਅਸੀਮ ਸੰਭਾਵਨਾਵਾਂ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ|ਇੰਟਰਨੈਟ ਹੁਣ ਸੰਪੂਰਨ ਸੰਸਾਰ ਦਾ ਗਿਆਨ ਮੰਚ ਬਣ ਗਿਆ ਹੈ|ਅਜੋਕੇ ਦੌਰ ਵਿੱਚ ਆਨ ਲਾਇਨਪੁਸਤਕ ਸੱਭਿਆਚਾਰ ਪ੍ਰਫੁਲਿਤ ਕਰਨ ਲਈ ਹੋਰ ਸੁਹਿਰਦ ਯਤਨ ਕਰਨੇ ਕ੍ਰਾਤੀਕਾਰੀ ਹੋਣਗੇ । ਉਹਨਾਂ ਕਿਹਾ ਕਿ ਯੂਨੀਵਰਸਿਟੀ ਵਿਚ ਰਿਸਰਚ ਕਰਨ ਵਾਲੇ ਵਿਦਿਆਰਥੀਆਂ ਨੂੰ ਰਿਸਰਚ ਸਮੱਗਰੀ ਦੇ ਲਈ ਸ਼ਹਿਰ ਦੇ ਬਾਹਰ ਲਾਇਬੇ੍ਰੀਆਂ ਦੇ ਚੱਕਰ ਲਾਉਣ ਦੀ ਬਜਾਏ ਹੁਣ ਇੰਟਰਨੈਟ ਤੇ ਪੰਜਾਬੀ ਸਾਹਿਤ ਦੀ ਭਰਪੂਰ ਮੋਜੂਦਗੀ ,ਰਿਸਰਚਕਰਤਾ ਨੂੰ ਬੁਨੀਆਦੀ ਸਮੱਗਰੀ ਜੁਟਾਉਣ ਵਿੱਚ ਆਸਾਨੀ ਹੋ ਰਹੀ ਹੈ , ਜੋ ਪੰਜਾਬੀ ਜੁਬਾਨ ਅਤੇ ਸਾਹਿਤ ਦੀ ਪ੍ਰਫੁੱਤ ਲਈ ਚੰਗੇ ਸ਼ਗਨ ਹਨ । ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ ਬਲਦੇਵ ਸਿੰਘ ਬੱਲੀ ,ਸੁਰਿੰਦਰ ਸਿੰਘ ਨੇਕੀ,ਦਿਲਪ੍ਰੀਤ ਸਿੰਘ ਕਾਹਲੋ, ਜਰਨੈਲ ਸਿੰਘ ਘੁੰਮਣ ਆਦਿ ਤੋਂ ਇਲਾਵਾ ਹਾਜਿਰ ਸਾਹਿਤਕਾਰਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ।