'ਬੇਟੇ ਇਹ ਪੈਕਟ ਤੂੰ ਖੋਲ੍ਹਿਆ ਈ ਨੀ,ਇਹ ਮੈ ਤੇਰੇ ਲਈ ਲੈ ਕੇ ਆਇਆ ਸੀ।ਇਹਨੂੰ ਖੋਲ੍ਹ,ਵੇਖ,ਚਾਰ ਕੁ ਦਿਨ ਪਹਿਲਾਂ ਲਿਆਂਦੇ ਪੈਕਟ ਨੂੰ ਉੱਥੇ ਹੀ ਪਿਆ ਵੇਖ ਹੈਰਾਨ ਹੋ ਚਮਨ ਨੇ ਆਪਣੇ ਦਸਵੀਂ ਵਿੱਚ ਪੜ੍ਹਦੇ ਮੁੰਡੇ ਨੂੰ ਪੁਛਿਆ।
"ਪਾਪਾ ਕੀ ਆ ਇਹਦੇ ਵਿੱਚ,ਪੈਕਟ ਬਾਰੇ ਅਗਿਆਨਤਾ ਦਰਸਾਉਂਦੇ ਹੋਏ ਮੰਡੇ ਨੇ ਆਪਣੇ ਪਾਪਾ ਵੱਲ ਵੇਖਿਆ।
"ਕਾਕਾ ਇਹਦੇ ਵਿੱਚ ਮੈਂ ਜੋ ਪੁਸਤਕ ਮੇਲੇ ਚੋਂ ਕਿਤਾਬਾਂ ਲੈ ਕੇ ਆਇਆ ਸੀ ਉਹ ਨੇ,ਇਸ ਵਿੱਚ ਬਾਲ ਸਾਹਿਤ,ਤੇ ਹੋਰ ਤੇਰੀ ਜਾਣਕਾਰੀ ਵਿੱਚ ਵਾਧਾ ਕਰਦੀਆ ਪੁਸਤਕਾਂ ਨੇ ਜੇ ਤੂੰ ਇਹ ਪੜੇ ਤਾਂ ਤੇਰੀ ਜਾਣਕਾਰੀ ਵਿੱਚ ਵਾਧਾ ਹੋਵੇਗਾ ।ਤੇਰੀ ਪੜਾ੍ਹਈ ਵੀ ਵਧੀਆ ਹੋਵੇਗੀ।
"ਪਾਪਾ ਮੈਂ ਕੀ ਕਰਾਂ ,ਸਾਰਾ ਦਿਨ ਤਾਂ ਅੱਗੇ ਈ ਪੜਾ੍ਹਈ ਚ" ਲੰਘ ਜ਼ਾਦਾ ।ਕਦੇ ਪ੍ਰੈਕਟੀਕਲ ਬਣਾਓਣੇ,ਕਦੇ ਪ੍ਰੋਜੈਕਟ ਦਾ ਵਰਕ,ਫਿਰ ਉੱਪਰੋਂ ਕਲਾਸ ਟੈੱਸਟ ਦੀ ਤਿਆਰੀ ਵਾਧੂ ਕੰਮ ਮਿਲਦਾ ਰਹਿੰਦਾ ਏ । ਆਹ ਸਕੂਲ ਦੀਆਂ ਕਿਤਾਬਾਂ ਦਾ ਕੰਮ ਈ ਨੀ ਨਿਬੜਦਾ।ਤੁਹਾਡੀਆ ਇਹ ਕਿਤਾਬਾਂ ਕੌਣ ਪੜੂ, ਮੁੰਡੇ ਨੇ ਰੁੱਖਾ ਜਿਹਾ ਜਵਾਬ ਦਿੱਤਾ ਤਾਂ ਚਮਨ ਕਦੇ ਕਿਤਾਬਾਂ ਦੇ ਬੰਡਲ ਵਲ ਕਦੇ ਮੁੰਡੇ ਵੱਲ ਵੇਖਦਾ ਹੀ ਰਹਿ ਗਿਆ।