ਕਵਿਤਾਵਾਂ

  •    ਦੋ ਕਵਿਤਾਵਾਂ / ਹਰਦੇਵ ਚੌਹਾਨ (ਕਵਿਤਾ)
  •    ਬੜਾ ਔਖਾ ਬਾਈ ਭਗਤ ਸਿੰਆਂ.. / ਬਲਵਿੰਦਰ ਸਿੰਘ ਕਾਲੀਆ (ਕਵਿਤਾ)
  •    ਉਹ ਪੰਜਾਬ / ਮਨਦੀਪ ਗਿੱਲ ਧੜਾਕ (ਕਵਿਤਾ)
  •    ਹੇਰਵਾ ਕੋੲੀ / ਕਵਲਦੀਪ ਸਿੰਘ ਕੰਵਲ (ਕਵਿਤਾ)
  •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
  •    ਵਿਚਾਰ ਅਤੇ ਤਲਵਾਰ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
  •    ਨਿਘਰਦੀ ਹਾਲਤ / ਮੁਹਿੰਦਰ ਸਿੰਘ ਘੱਗ (ਕਵਿਤਾ)
  •    ਦਸ ਗ਼ਜ਼ਲਾਂ -2 / ਗੁਰਭਜਨ ਗਿੱਲ (ਗ਼ਜ਼ਲ )
  •    ਅਕਲ ਵਿਹੂਣੇ ਲੋਕ / ਮਹਿੰਦਰ ਮਾਨ (ਕਵਿਤਾ)
  •    ਗ਼ਜ਼ਲ / ਸੁਰਜੀਤ ਸਿੰਘ ਕਾਉਂਕੇ (ਗ਼ਜ਼ਲ )
  •    ਗ਼ਜ਼ਲ / ਸ਼ਮਸ਼ੇਰ ਸਿੰਘ ਸੰਧੂ (ਗ਼ਜ਼ਲ )
  •    ਹਾਥੀ ਤੇ ਸਿਆਸਤ / ਸੁੱਖਾ ਭੂੰਦੜ (ਕਵਿਤਾ)
  •    ਬਿਜਲੀ ਕੱਟ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਖਤ / ਹਰਦੀਪ ਬਿਰਦੀ (ਕਵਿਤਾ)
  •    ਹੇ ਮੇਰੀ ਮਾਤ ਬੋਲੀ / ਸੁਖਵਿੰਦਰ ਅੰਮ੍ਰਿਤ (ਵੀਡੀਉ) / ਜਸਬੀਰ ਸਿੰਘ ਸੋਹਲ (ਕਵਿਤਾ)
  •    ਗ਼ਜ਼ਲ / ਆਰ ਬੀ ਸੋਹਲ (ਗ਼ਜ਼ਲ )
  •    ਮਨ ਦੇ ਰੰਗ / ਲਾਭ ਸਿੰਘ ਖੀਵਾ (ਡਾ.) (ਕਵਿਤਾ)
  • 'ਮੇਰੀਆਂ ਯਾਦਾਂ ਮੇਰੇ ਗੀਤ' ਲੋਕ ਅਰਪਣ (ਖ਼ਬਰਸਾਰ)


    ਮਿਤੀ ੨੨-੦੬-੨੦੧੬ ਨੂੰ ਪ੍ਰਧਾਨ ਨਾਇਬ ਸਿੰਘ ਬੁੱਕਣਵਾਲ ਦੀ ਸਰਪ੍ਰਸਤੀ ਹੇਠ ਪੰਜਾਬੀ ਸਾਹਿਤ ਸਭਾ ਸੰਦੌੜ ਵੱਲੋਂ  ਮਾਸਟਰ ਚੰਦ ਸਿੰਘ ਰੰਗਾਰਾ ਦੀ ਪੁਸਤਕ " ਮੇਰੀਆਂ ਯਾਦਾਂ ਮੇਰੇ ਗੀਤ" ਲੋਕ ਅਰਪਣ ਕੀਤੀ ਗਈ। ਇਸ ਪੁਸਤਕ ਸਬੰਧੀ ਇੱਕ ਸੰਖੇਪ ਜਿਹਾ ਸਮਾਗਮ ਬਲਵੰਤ ਫਰਵਾਲੀ ਦੇ ਗ੍ਰਹਿ ਵਿਖੇ ਕੀਤਾ ਗਿਆ। ਜਿਸ ਵਿੱਚ ਪ੍ਰਧਾਨਗੀ ਮੰਡਲ ਸ. ਮੱਘਰ ਸਿੰਘ ਭੂਦਨ, ਮਾਸਟਰ ਚੰਦ ਸਿੰਘ ਰੰਗਾਰਾ, ਪ੍ਰੋ: ਗੁਰਦੇਵ ਸਿੰਘ ਚੁੰਬਰ, ਮਾਸਟਰ ਮੇਜਰ ਸਿੰਘ, ਸ. ਨਾਹਰ ਸਿੰਘ ਹਾਜ਼ਰ ਹੋਏ। ਪ੍ਰੋਗਰਾਮ ਦੀ ਸ਼ੁਰਆਤ ਪੰਜਾਬੀ ਸਾਹਿਤ ਸਭਾ ਦੇ ਲੇਖਕ ਬੱਬੂ ਸੰਦੌੜ ਨੇ ਆਪਣੀ ਕਵਿਤਾ 'ਜ਼ਿੰਦਗੀ-ਜ਼ਿੰਦਾਬਾਦ' ਨਾਲ ਕੀਤੀ।ਹਰਮਿੰਦਰ ਸਿੰਘ ਭੱਟ ਨੇ ਜ਼ਿੰਦਗੀ ਦੇ ਪਲ, ਮਾਸਟਰ ਮੱਘਰ ਸਿੰਘ ਭੂਦਨ ਨੇ ਵਹਿਮ, ਗੋਬਿੰਦ ਸੰਦੋਵੀਂ ਨੇ ਮਿੰਨੀ ਕਹਾਣੀ ਇੱਕ ਮਾਤਮ ਇਹ ਵੀ,ਨਾਇਬ ਸਿੰਘ ਬੁੱਕਣਵਾਲ ਨੇ  ਕਵਿਤ ਫ਼ਿਕਰ, ਕੁਲਵਿੰਦਰ ਕੌਸ਼ਲ ਨੇ ਲਿਖਾਰੀ ਏਦਾਂ ਨਹੀਂ ਬਣਦੇ, ਪ੍ਰੌ ਰਾਜਿੰਦਰ ਕੁਮਾਰ ਨੇ ਪੰਜਾਬੀ ਮਾਂ ਬੋਲੀ ਤੇ ਆਪਣੇ ਸ਼ਬਦ ਪ੍ਰਗਟ ਕੀਤੇ,ਬਲਵੰਤ ਫਰਵਾਲੀ ਨੇ ਇਸ ਕਿਤਾਬ ਤੇ ਪਰਚਾ ਪੜ੍ਹਿਆ, ਪ੍ਰੌ ਗੁਰਦੇਵ ਸਿੰਘ ਨੇ ਮੈਂ ਕਹਾਣੀ ਕਿਵੇਂ ਲਿਖਣ ਲੱਗਿਆ ਵਾਰੇ ਵਿਸਤਾਰ ਪੂਰਵਕ ਦੱਸਿਆ।ਉਪਰੋਕਤ ਪ੍ਰਧਾਨ ਨਾਇਬ ਸਿੰਘ ਬੁੱਕਣਵਾਲ ਅਤੇ ਬਲਵੰਤ ਫ਼ਰਵਾਲੀ ਨੇ ਸਾਂਝੇ ਤੌਰ ਤੇ ਦੱਸਿਆ ਕਿ ਅੱਜ ਇਹ ਪੰਜਾਬੀ ਸਾਹਿਤ ਸਭਾ ਸੰਦੌੜ ਵੱਲੋਂ ੧੧ ਵੀਂ ਪੁਸਤਕ ਲੋਕ ਅਰਪਣ ਕੀਤੀ ਗਈ ਹੈ। ਇਸ ਸਭਾ ਦਾ ਗਠਨ ੩੧-੧੨-੨੦੧੨ ਵਿੱਚ ਕੀਤਾ ਗਿਆ ਸੀ। ਜਿਸ ਨੂੰ ਚਾਰੇ ਪਾਸੇ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ।ਅਸੀਂ ਸਾਰੇ ਰਲ ਮਿਲ ਕੇ ਪੰਜਾਬੀ ਮਾਂ ਬੋਲੀ ਦੀ ਇਸੇ ਤਰ੍ਹਾਂ ਸੇਵਾ ਕਰਦੇ ਰਹਾਂਗੇ ਇਸ ਲਈ ਅਸੀਂ ਵਚਨਬੱਧ ਹਾਂ। ਅੰਤ ਵਿੱਚ ਮਾਸਟਰ ਚੰਦ ਸਿੰਘ ਰੰਗਾਰਾ ਨੇ ਆਪਣੀਆਂ ਯਾਦਾਂ ਸਭ ਨਾਲ ਸਾਂਝੀਆਂ ਕੀਤੀਆ ਅਤੇ ਸਭ ਦਾ ਤਹਿ ਦਿਲੋਂ  ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਮਾਸਟਰ ਮੇਜਰ ਸਿੰਘ, ਹੈੱਡਮਾਸਟਰ ਇੰਦਰਜੀਤ ਸਿੰਘ,ਲੈਚਰਾਰ ਦਰਸ਼ਨ ਸਿੰਘ ਦਰਦੀ, ਲੈਕਚਰਾਰ ਸ੍ਰੀ ਰਾਜਿੰਦਰ ਕੁਮਾਰ, ਨਿਰਮਲ ਸਿੰਘ ਸੰਦੌੜ, ਜਸਵੀਰ ਕੰਗਣਵਾਲ, ਮਾਸਟਰ ਹਰਪ੍ਰੀਤ ਸਿੰਘ, ਮਨਜੀਤ ਸਿੰਘ ਅਹਿਮਦਗੜ੍ਹ, ਤਰਸੇਮ ਮਹਿਤੋ, ਕਹਾਣੀਕਾਰ ਕ੍ਰਿਸ਼ਨ ਮਹਿਤੋ, ਰਣਜੀਤ ਫਰਵਾਲੀ,ਮਾਸਟਰ ਅੰਮ੍ਰਿਤਪਾਲ ਸਿੰਘ ਬਈਏਵਾਲ, ਸ੍ਰੀ ਰਾਜੇਸ ਰਿਖੀ ਜੀ ਪੰਜਗਰਾਈਆਂ।ਸਟੇਜ ਸੈਕਟਰੀ ਦੀ ਭੂਮਿਕਾ ਨਾਇਬ ਸਿੰਘ ਬੁੱਕਵਾਲ ਨੇ ਨਿਭਾਈ।