ਕਵਿਤਾਵਾਂ

  •    ਦੋ ਕਵਿਤਾਵਾਂ / ਹਰਦੇਵ ਚੌਹਾਨ (ਕਵਿਤਾ)
  •    ਬੜਾ ਔਖਾ ਬਾਈ ਭਗਤ ਸਿੰਆਂ.. / ਬਲਵਿੰਦਰ ਸਿੰਘ ਕਾਲੀਆ (ਕਵਿਤਾ)
  •    ਉਹ ਪੰਜਾਬ / ਮਨਦੀਪ ਗਿੱਲ ਧੜਾਕ (ਕਵਿਤਾ)
  •    ਹੇਰਵਾ ਕੋੲੀ / ਕਵਲਦੀਪ ਸਿੰਘ ਕੰਵਲ (ਕਵਿਤਾ)
  •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
  •    ਵਿਚਾਰ ਅਤੇ ਤਲਵਾਰ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
  •    ਨਿਘਰਦੀ ਹਾਲਤ / ਮੁਹਿੰਦਰ ਸਿੰਘ ਘੱਗ (ਕਵਿਤਾ)
  •    ਦਸ ਗ਼ਜ਼ਲਾਂ -2 / ਗੁਰਭਜਨ ਗਿੱਲ (ਗ਼ਜ਼ਲ )
  •    ਅਕਲ ਵਿਹੂਣੇ ਲੋਕ / ਮਹਿੰਦਰ ਮਾਨ (ਕਵਿਤਾ)
  •    ਗ਼ਜ਼ਲ / ਸੁਰਜੀਤ ਸਿੰਘ ਕਾਉਂਕੇ (ਗ਼ਜ਼ਲ )
  •    ਗ਼ਜ਼ਲ / ਸ਼ਮਸ਼ੇਰ ਸਿੰਘ ਸੰਧੂ (ਗ਼ਜ਼ਲ )
  •    ਹਾਥੀ ਤੇ ਸਿਆਸਤ / ਸੁੱਖਾ ਭੂੰਦੜ (ਕਵਿਤਾ)
  •    ਬਿਜਲੀ ਕੱਟ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਖਤ / ਹਰਦੀਪ ਬਿਰਦੀ (ਕਵਿਤਾ)
  •    ਹੇ ਮੇਰੀ ਮਾਤ ਬੋਲੀ / ਸੁਖਵਿੰਦਰ ਅੰਮ੍ਰਿਤ (ਵੀਡੀਉ) / ਜਸਬੀਰ ਸਿੰਘ ਸੋਹਲ (ਕਵਿਤਾ)
  •    ਗ਼ਜ਼ਲ / ਆਰ ਬੀ ਸੋਹਲ (ਗ਼ਜ਼ਲ )
  •    ਮਨ ਦੇ ਰੰਗ / ਲਾਭ ਸਿੰਘ ਖੀਵਾ (ਡਾ.) (ਕਵਿਤਾ)
  • ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ (ਖ਼ਬਰਸਾਰ)


    ਕੈਲਗਰੀ -- ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 4 ਜੂਨ 2016 ਦਿਨ ਸ਼ਨਿੱਚਰਵਾਰ 2.00 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (COSO ਕੋਸੋ) ਦੇ ਹਾਲ ਵਿਚ ਹੋਈ। ਸਭਾ ਦੇ ਪ੍ਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਅਤੇ ਕੁਲਵਿੰਦਰ ਫੁਲ ਹੋਰਾਂ ਪ੍ਰਧਾਨਗੀ ਮੰਡਲ ਦੀ ਸ਼ੋਭਾ ਵਧਾਈ। ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨੇ ਪਿਛਲੇ ਮਹੀਨੇ ਦੀ ਰਿਪੋਰਟ ਪੜ੍ਹਣ ਮਗਰੋਂ ਸਟੇਜ ਸਕੱਤਰ ਦੀ ਜੁੱਮੇਵਾਰੀ ਨਿਭਾਂਦਿਆਂ ਅੱਜ ਦੀ ਸਭਾ ਦਾ ਸਾਹਿਤਕ ਦੌਰ ਸ਼ੁਰੂ ਕਰਨ ਲਈ ਪਹਿਲੇ ਬੁਲਾਰੇ ਨੂੰ ਸਟੇਜ ਤੇ ਆਉਣ ਦਾ ਸੱਦਾ ਦਿੱਤਾ –

    ਬੀਬੀ ਸੁਰਿੰਦਰ “ਗੀਤ” ਹੋਰਾਂ ਅਪਣੀਆਂ ਦੋ ਕਵਿਤਾਵਾਂ ਨਾਲ ਵਾਹ-ਵਾਹ ਲੈ ਲਈ -

    1-“ਸਾਡਾ ਕਲ੍ਹ ਵਿਕਿਆ, ਸਾਡਾ ਅੱਜ ਵਿਕਦੈ
                  ਅਸੀਂ ਕਲ੍ਹ ਬਚਾਕੇ ਰੱਖਣਾ ਹੈ
                  ਅਸੀਂ ਆਪਣੀ ਰੂਹ ਦੇ ਦਰਦਾਂ ਚੋਂ, ਆਪੇ ਹੀ ਧਰੂ ਲਭਣਾ ਹੈ”

    2-“ਮੇਰੇ ਅੰਦਰਲੀ, ਚਾਨਣ ਦੀ ਇਕ ਲੀਕ ਨੇ
                  ਮੈਨੂੰ ਸਮਝਾ ਦਿੱਤਾ ਹੈ
                  ਕਿ ਜ਼ਿੰਦਗੀ ਲੋਕਤਾ ਲਈ ਜਿਊਂਦੀ ਹੈ, ਲੋਕਤਾ ਲਈ ਮਰਦੀ ਹੈ”
    ਡਾ. ਮੁਖਤਿਆਰ ਸਿੰਘ ਹੋਰਾਂ, ਜੋ ਕਨੇਡਾ ਫੇਰੀ ਤੇ ਆਏ ਹੋਏ ਹਨ, ਨੇ ਪੰਜਾਬੀ ਭਾਸ਼ਾ ਬੋਲਣ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਪੰਜਾਬੀ ਭਾਸ਼ਾ ਹਿੰਦੂਆਂ ਅਤੇ ਮੁਲਸਮਾਨਾਂ ਤੋਂ ਹੁੰਦੀ ਹੋਈ ਸਿੱਖਾਂ ਤਕ ਪਹੁੰਚੀ ਹੈ। ਕਿਉਂਕਿ ਸਾਡੇ ਗ੍ਰੰਥ ਪੰਜਾਬੀ ਵਿੱਚ ਹਨ ਇਸ ਕਰਕੇ ਪੰਜਾਬੀ ਵਿਰੋਧੀਆਂ ਵਲੋਂ ਇਹ ਪ੍ਰਚਾਰ ਫੈਲਾਇਆ ਜਾਂਦਾ ਹੈ ਕਿ ਇਹ ਇੱਕਲੇ ਸਿੱਖਾਂ ਦੀ ਭਾਸ਼ਾ ਹੈ। ਇਹ ਕੋਰਾ ਝੂਠ ਹੈ। ਪੰਜਾਬੀ ਨੂੰ ਜੀਵਤ ਰੱਖਣ ਲਈ ਸਾਨੂੰ ਸਾਰੇ ਪੰਜਾਬੀਆਂ ਨੂੰ ਇੱਕਠੇ ਹੋਕੇ ਹੰਬਲਾ ਮਾਰਨ ਦੀ ਲੋੜ ਹੈ। 

    ਗ਼ੁਲਾਮ ਹੁਸੈਨ “ਕਰਾਰ” ਬੁਖ਼ਾਰੀ ਨੇ ਅਪਣੀ ਉਰਦੂ ਗ਼ਜ਼ਲ ਤਰੱਨਮ ਵਿੱਚ ਪੜ੍ਹ ਕੇ ਦਾਦ ਖੱਟੀ –
    “ਹਮ ਜਿਸੇ  ਹਾਸਿਲੇ-ਜ਼ੀਸਤ  ਸਮਝ ਲੇਤੇ ਹੈਂ,
                  ਲਮਹੇ ਲੇ ਦੇ ਕੇ ਵੋ ਦੋ-ਚਾਰ ਹੂਆ ਕਰਤੇ ਹੈਂ।
     ਰਾਸਤਾ ਕਾਟ ਕੇ ਵੋ ਗੁਜ਼ਰੇ ਹੈਂ, ਖ਼ੁਦਾ ਖ਼ੈਰ ਕਰੇ,
     ਬਦਗੁਮਾਨੀ  ਕੇ ਯੇ  ਆਸਾਰ  ਹੂਆ ਕਰਤੇ ਹੈਂ।”
    ਕੁਲਵਿੰਦਰ ਫੁਲ ਹੋਰਾਂ, ਜੋ ਸਾਹਿਤ ਕਲਾ ਅਤੇ ਸਭਿਆਚਾਰਕ ਮੰਚ, ਜਲੰਧਰ ਦੇ ਜਨਰਲ ਸਕੱਤਰ ਹਨ ਅਤੇ ਕਨੇਡਾ ਫੇਰੀ ਤੇ ਆਏ ਹੋਏ ਹਨ, ਨੇ ਕਿਹਾ ਕਿ ਏਥੇ ਫੋਰਮ ਵਿੱਚ ਆਕੇ ਏਸ ਤਰਾਂ ਲਗਦਾ ਹੈ ਕਿ ਪੰਜਾਬ ਵਿੱਚ ਹੀ ਕਿਸੇ ਸਭਾ ‘ਚ ਹਿੱਸਾ ਲੈ ਰਹੇ ਹਾਂ। ਉਹਨਾਂ ਇਸ ਮੌਕੇ ਤੇ ਅਪਣੀ ਕਿਤਾਬ “ਤੇਰੇ ਬਿਨਾਂ” ਵਿੱਚੋਂ ਕੁਝ ਗ਼ਜ਼ਲਾਂ ਸਾਂਝੀਆਂ ਕਰਕੇ ਤਾੜੀਆਂ ਖੱਟ ਲਈਆਂ –

    1-“ਮੈਂ ਕਿਵੇਂ ਤੇਰੀ ਮੁਹੱਬਤ ਨੂੰ ਭੁਲਾਵਾਂਗਾ ਸਨਮ
                  ਮੈਂ ਸਦਾ ਤੇਰੀ ਵਫ਼ਾ ਦੇ ਗੀਤ ਗਾਵਾਂਗਾ ਸਨਮ”
    2-“ਮੇਰੇ ਵੱਲ ਮੁਸਕਾ ਕੇ ਵੇਖ
                  ਨੇਰ੍ਹਾ  ਦੂਰ ਭਜਾ  ਕੇ ਵੇਖ”

    ਅਜਾਇਬ ਸਿੰਘ ਸੇਖੋਂ ਹੋਰਾਂ ਜ਼ਿੰਦਗੀ ਤੇ ਲਿਖਿਆ ਅਪਣਾ ਲੇਖ ਪੜ੍ਹਦਿਆਂ ਕਿਹਾ ਕਿ ਹਾਦਸੇ, ਹੰਝੂ, ਹੌਕੇ ਅਤੇ ਹਾਸਿਆਂ ਦਾ ਨਾਮ ਹੈ ਜ਼ਿੰਦਗੀ। ਇਹ ਸਾਰਾ ਕੁਛ ਇਨਸਾਨ ਦੀ ਜ਼ਿੰਦਗੀ ਚੋਂ ਮੁੱਕ ਜਾਏ ਤਾਂ ਸਮਝੋ ਉਹ ਬੇਸੁਆਦੀ ਜ਼ਿੰਦਗੀ ਇਵੇਂ ਹੈ ਜਿਵੇਂ ਕਿਸੇ ਬੰਜਰ ਜ਼ਮੀਨ ਵਿਚ ਕੁਝ ਬੀਜਿਆ ਜਾਂ ਵੱਢਿਆ ਹੀ ਨਾ ਹੋਵੇ।

    ਹਰਨੇਕ ਬੱਧਨੀ ਹੋਰਾਂ 19 ਜੂਨ ਨੂੰ ਅਪਣੇ ਕਹਾਣੀ ਸੰਗ੍ਰਹਿ “ਨਹੀਓਂ ਲਭਣੇ ਲਾਲ ਗੁਆਚੇ” ਦੇ ਰੀਲੀਜ਼ ਹੋਣ ਦੀ ਖ਼ਬਰ ਸਾਂਝੀ ਕਰਦਿਆਂ ਇਕ ਗੀਤ ਨਾਲ ਬੁਲਾਰਿਆਂ ਵਿੱਚ ਹਾਜ਼ਰੀ ਲਵਾਈ -
    “ਸੁਣਿਆ ਨਾ ਕਰ ਮੁਟਿਆਰੇ, ਤੂੰਬਾ ਵਜਦਾ ਨਹਿਰੋਂ ਪਾਰ
                  ਉਹ ਜਿੱਤ ਕੇ ਵੀ ਹਰ ਜਾਂਦੇ, ਕਰਨ ਜੋ ਨੈਣਾਂ ਦਾ ਵਾਪਾਰ”
    ਬੀਬੀ ਗੁਰਦੀਸ਼ ਗਰੇਵਾਲ ਹੋਰਾਂ ਅਪਣੀ ਗ਼ਜ਼ਲ ਨਾਲ ਤਾੜੀਆਂ ਲੈ ਲਈਆਂ –
    “ਹੌਕੇ ਤੇ ਹਾਵਿਆਂ ਨੂੰ, ਨਾ ਦਿਲ ‘ਚ ਪਾਲ ਰੱਖਣਾ।
     ਜੇ  ਹੋ ਸਕੇ  ਤਾਂ ਸੱਜਣਾ, ਹਾਸੇ  ਸੰਭਾਲ  ਰੱਖਣਾ।
                  ਚਾਨਣ ਦੀ ਛਿੱਟ ਆਵੇ, ਤੇਰੇ ਹੀ ਮਨ ‘ਚ ਸ਼ਾਇਦ,
     ਐਪਰ ਤੂੰ  ਮਨ ਦੇ ਵਾਲਾ, ਭਾਂਡਾ  ਹੰਘਾਲ ਰੱਖਣਾ।”

    ਜਗਦੀਸ਼ ਚੋਹਕਾ ਹੋਰਾਂ ਪੰਜਾਬੀ ਮਾਂ-ਬੋਲੀ ਨੂੰ ਸੰਭਾਲਣ ਅਤੇ ਪ੍ਰਫੁਲਤ ਕਰਨ ਬਾਰੇ ਅਪਣੇ ਵਿਚਾਰ ਸਾਂਝੇ ਕੀਤੇ।

    ਫੋਰਮ ਪਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਪੰਜਾਬੀ ਬੋਲੀ ਸਿੱਖਣ ਬਾਰੇ ਚਰਚਾ ਕਰਦਿਆਂ ਕਿਹਾ ਕਿ ਦਿਲ ਵਿੱਚ ਤਾਂਘ੍ਹ ਹੋਣੀ ਚਾਹੀਦੀ ਹੈ ਬੋਲੀ ਸਿੱਖਣ ਦੀ, ਫੇਰ ਤਰੀਕੇ ਅਤੇ ਵਸੀਲੇ ਆਪੇ ਹੀ ਬਣ ਜਾਂਦੇ ਹਨ। ਉਪਰੰਤ ਅਪਣੀਆਂ ਦੋ ਗ਼ਜ਼ਲਾਂ ਨਾਲ ਵਾਹ-ਵਾਹ ਲੈ ਲਈ –

    1-      ਥਰਕੇ ਤੇ ਥਰ ਥਰਾਵੇ ਦਿਲ ਦਾ ਅਜੀਬ ਪਾਰਾ
                  ਮੇਰੀ ਇਹ ਬੇਬਸੀ ਹੈ ਲਿਖਣੇ ਖਿਆਲ ਯਾਰਾ।
              ਸੁਰ ਤਾਲ ਦੀ ਸਿਆਣੀ ਗ਼ਜ਼ਲਾਂ ਦੀ ਇਹ ਸੁਆਣੀ
              ਐਸਾ ਹੈ ਆਣ ਕਰਦੀ ਜਾਦੂ ਇਹ ਟੂਣੇ ਹਾਰਾ।

    2-      ਸ਼ਾਇਰ ਜੋ ਸਾਂਭ ਲਫਜ਼ੀਂ ਗੌਹਰ ਤੇ ਲਾਲ ਰੱਖੇ
                  ਸ਼ਿਅਰਾਂ ਦਾ ਜਿਸਮ ਸਾਂਭੀ ਹੁਸਨੋ ਜਮਾਲ ਰੱਖੇ
    ਸ਼ਾਇਰ ਜੋ ਦਿਲ ਦੀ ਆਖੇ ਲੋਕਾਂ ਦਾ ਦਰਦ ਜਾਣੇ
    ਅਪਣੀ ਕਲਾ ਤੇ ਗੁਣ ਵੀ ਨਾਲੇ ਸੰਭਾਲ ਰਖੇ।

    ਰਫ਼ੀ ਅਹਮਦ ਨੇ ਕਿਸੇ ਹੋਰ ਦੀ ਲਿਖੀ ਉਰਦੂ ਕਹਾਣੀ ਰਾਹੀਂ ਭਾਰਤ-ਪਾਕ ਬਾਰਡਰ ਤੇ ਲੜਾਈ ਦੀ ਭਾਵਨਾਤਮਕ ਤਸਵੀਰ ਪੇਸ਼ ਕਰਦਿਆਂ ਸਾਂਝੀਵਾਲਤਾ ਅਤੇ ਆਪਸੀ ਭਾਈਚਾਰੇ ਦਾ ਸੁਨੇਹਾ ਬਹੁਤ ਹੀ ਸੁੱਚਜੇ ਢੰਗ ਨਾਲ ਦੇ ਦਿੱਤਾ।

    ਪ੍ਰਭਦੇਵ ਗਿੱਲ ਹੋਰਾਂ ਅਪਣੀਆਂ ਇਕ ਛੋਟੀ ਜਿਹੀ ਰਚਨਾ ਨਾਲ ਬੁਲਾਰਿਆਂ ਵਿੱਚ ਹਾਜ਼ਰੀ ਲਵਾਈ -

    “ਸਮੇਂ ਦੀ ਧੂੜ  ਪੈਕੇ ਦੱਬ ਗਏ, ਦਿਲ ਦੇ  ਜ਼ਖਮ ਸਾਰੇ,
     ਅਜੇ ਵੀ ਟੀਸ ਉਠਦੀ ਏ, ਸੁਲਘ ਪੈਂਦੇ ਨੇ ਫੇਰ ਯਾਰੋ”
    ਸਵਰਨ ਧਾਲੀਵਾਲ ਹੋਰਾਂ ਸਭਾ ਵਿੱਚ ਪਹਿਲੀ ਵਾਰੀ ਸ਼ਿਰਕਤ ਕਰਦੇ ਹੋਏ ਪੰਜਾਬੀ ਬੋਲੀ ਦੀ ਮਾੜੀ ਹਾਲਤ ਲਈ ਭਾਰਤੀ ਰਾਜਨੀਤੀ ਨੂੰ ਜਿੱਮੇਦਾਰ ਦਸਦੇ ਹੋਏ ਕਿਹਾ ਕਿ ਦੇਸ ਦੀ ਵੰਡ ਤੋਂ ਬਾਦ ਚੜਦੇ ਪੰਜਾਬ ਵਿੱਚ ਉਰਦੂ ਅਤੇ ਲਹਿੰਦੇ ਪੰਜਾਬ ਵਿੱਚ ਪੰਜਾਬੀ ਨੂੰ ਸਕੂਲਾਂ ਦੇ ਸਿਲੇਬਸ ਤੋਂ ਬਾਹਰ ਕਰ ਦਿੱਤ ਗਿਆ। ਉਹਨਾਂ ਕਿਹਾ ਕਿ ਦੋਹਾਂ ਪੰਜਾਬਾਂ ਦੀਆਂ ਸਾਹਿਤਕ ਅਤੇ ਸਮਾਜੀ ਸੰਸਥਾਵਾਂ ਨੂੰ ਪੰਜਾਬੀ ਨੂੰ ਪ੍ਰੱਫੁਲਤ ਕਰਨ ਲਈ ਕੋਸ਼ਿਸ਼ਾਂ ਜਾਰੀ ਰੱਕਣੀਆਂ ਚਾਹੀਦੀਆਂ ਹਨ।

    ਸੁੱਖ ਟਿਵਾਣਾ ਨੇ ਅਪਣੇ ਗੀਤ ਨਾਲ ਵਾਹ-ਵਾਹ ਲੈ ਲਈ –
    ਨਾ ਲਿਖੀਂ ‘ਟਿਵਾਣੇ’ ਜੋ ਵੀ ਤੂੰ ਸੋਚਾਂ ਵਿਚ ਬੁਣਿਆ ਏ
     ਪੁਰਜਾ ਟੋਟਾ ਕਦੇ ਮਸ਼ੂਕਾਂ ਇਹੀਉ ਸੁਣਿਆ ਏ
                  ਭੈਣ ਤੇਰੀ ਨੂੰ ਆਖੇ ਜੇ ਕੋਈ ਅਣਖਾਂ ਜਾਗਦੀਆਂ
     ਲਿਖਤਾਂ ਰਹਿ ਗਈਆਂ ਲਿਖੀਆਂ ਹੁਣ ‘ਸੁੱਖ’ ਇਸ਼ਕ ਦੇ ਰਾਗ ਦੀਆਂ।

    ਜਗਜੀਤ ਸਿੰਘ ਰਾਹਸੀ ਨੇ ਹੋਰਨਾਂ ਦੇ ਲਿਖੇ ਉਰਦੂ ਦੇ ਕੁਝ ਸ਼ੇਅਰ ਸਾਂਝੇ ਕਰਕੇ ਰੌਣਕ ਲਾਈ –
    “ਮੁਖ਼ਾਲਿਫ਼ ਹੋ ਤੋ ਹੋ ਦੁਨੀਆਂ ਹਮਾਰੀ,
                  ਹਮਾਰੇ ਸਾਥ ਵੋ  ਪਹਲੇ ਭੀ ਕਬ ਥੀ”

    ਹਰਦੀਪ ਸਿੰਘ ਨੇ ਸਭਾ ਵਿੱਚ ਪਹਿਲੀ ਵਾਰੀ ਸ਼ਿਰਕਤ ਕਰਦਿਆਂ ਅਪਣੇ ਲਿਖੇ ਗੀਤ ਨਾਲ ਵਾਹ-ਵਾਹ ਲੈ ਲਈ –

    “ਕਦੇ ਸੀਮੰਟ ਦੀਆਂ ਸੜਕਾਂ, ਕਦੇ ਪਾਣੀ ਵਾਲੀਆਂ ਬੱਸਾਂ
     ਮੈਂਨੂੰ ਸਮਝ ਨਹੀਂ ਆਉਂਦੀ ਕਿ ਮੈਂ ਰੋਵਾਂ ਜਾਂ ਹੱਸਾਂ
     ਲੋਟੂਆਂ ਦਾ ਸਰਦਾਰ  ਨਾ ਕਹਾਂ ਤਾਂ ਕੀ ਕਹਾਂ?
                  ਗੱਪੀਆਂ ਦੀ ਸਰਕਾਰ ਨਾ ਕਹਾਂ ਤਾਂ ਕੀ ਕਹਾਂ?”

    ਸ਼ਿਵ ਕੁਮਾਰ ਸ਼ਰਮਾ ਨੇ ਅਪਣੀ ਹਾਸਰਸ ਕਵਿਤਾ ਨਾਲ ਖ਼ੁਸ਼ ਕੀਤਾ –

    “ਮੋਗੇ ਮਸਤ ਖੁਸ਼ਦਿਲ ਬੜੇ ਨੇ, ਸ਼ਹਿਰ ਜਲੰਧਰ ਕੰਗ ਬੜੇ ਨੇ
     ਬਿਨ ਬੋਲੇ ਹੀ ਕੁਝ ਕਹਿ ਦੇਣਾ, ਗੱਲ ਕਰਨ ਦੇ ਢੰਗ ਬੜੇ ਨੇ”

    ਇਨ. ਆਰ. ਐਸ. ਸੈਨੀ ਹੋਰਾਂ ਇਕ ਹਿੰਦੀ ਫਿਲਮੀ ਗਾਣਾ ਅਤੇ ਅਮਰੀਕ ਚੀਮਾ ਹੋਰਾਂ ‘ਜੱਗਾ ਜੱਟ’ ਬਾ-ਤਰੰਨਮ ਗਾਕੇ ਰੌਣਕ ਲਾ ਦਿੱਤੀ।
    ਤਰਲੋਕ ਸਿੰਘ ਚੁੱਘ ਹੋਰਾਂ ਦੇ ਚਟਪਟੇ ਚੁਟਕੁਲਿਆਂ ਨਾਲ ਅੱਜ ਦੀ ਸਭਾ ਦਾ ਸਮਾਪਨ ਕੀਤਾ ਗਿਆ।  

    ਜੱਸ ਚਾਹਲ