ਬਿਨਾ ਪ੍ਰਮਾਤਮਾ ਤੋਂ ਕੋਈ ਨੀ ਸਥਿਰ ਏਥੇ,
ਹਰ ਚੀਜ਼ ਵਕਤ ਤੇ ਬਦਲਾਅ ਲੈਂਦੀ।
ਪਾਵਰ ਫੁੱਲ ਹਾਥੀ ਨੂੰ ਕਹਿਣ ਸਾਰੇ,
ਪਰ ਜਨਤਾ ਓਸ ਨੂੰ ਕਿੱਲੇ ਨਾਲ ਬੰਨ• ਲੈਂਦੀ।
ਕੰਨ ਏਸ ਦੇ ਬਹੁਤ ਵੱਡੇ, ਅੱਖ ਛੋਟੀ,
ਆਪਣੀ ਦੇਹ ਤੇ ਏਸ ਦੀ ਨਹੀਂ ਨਜ਼ਰ ਪੈਂਦੀ।
ਏਸੇ ਤਰ•ਾਂ ਜਨਤਾ ਵਿੱਚ ਵੀ ਬਹੁਤ ਪਾਵਰ,
ਕਿਸੇ ਨੂੰ ਬਣਾ ਦਿੰਦੀ ਤੇ ਕਿਸੇ ਨੂੰ ਡੇਗ ਦਿੰਦੀ।
ਪਰ ਏਸ ਨੂੰ ਏਸ ਦੀ ਮਜ਼ਬੂਰੀ ਮਾਰ ਜਾਂਦੀ,
ਤਾਂਹੀ ਜਾ ਕੇ ਦੂਸਰੇ ਨੂੰ ਸਲਾਮ ਕਹਿੰਦੀ।
ਜਿਸ ਦਿਨ ਏਸ ਦੀ ਅੱਖ ਖੁੱਲ• ਗਈ,
ਫੇਰ ਵੇਖ ਲੀਂ ਬਾਜੀ ਕਿੱਦਾਂ ਪੁੱਠੀ ਪੈਂਦੀ।
ਸਿਆਸਤ ਦੀ ਕਹਾਣੀ ਵੀ ਏਸੇ ਨਾਲ ਮਿਲਦੀ,
ਕਰਦੀ ਹੋਰ ਤੇ ਜਨਤਾ ਨੂੰ ਹੋਰ ਕਹਿੰਦੀ।
'ਸੁੱਖਿਆ ਭੂੰਦੜਾ' ਕਿਓਂ ਊਚ ਨੀਚ ਦਾ ਪਿਆ ਪਾੜਾ,
ਜਦ ਇੱਕੋ ਧਰਤੀ 'ਤੇ ਇਕੋ ਅਸਮਾਨ ਥੱਲੇ ਰਹਿੰਦੀ।