ਖ਼ਤ ਲਿਖਣ ਦਾ ਨਹੀਂ ਵੱਲ ਕੋਈ ,
ਖ਼ਤ ਉਸਨੂੰ ਲਿਖਣਾ ਚਾਹੁੰਦਾ ਹਾਂ |
ਉਹ ਹੀ ਲਿਖ ਦੇਵੇ ਮੈਨੂੰ ਖਤ ਵਾਂਗ,
ਬਣ ਅਖਰ ਮਿਟਣਾ ਚਾਹੁੰਦਾ ਹਾਂ |
ਕਿੱਦਾਂ ਪਰੋਈ ਦੇ ਅੱਖਰ ਦਿਲਬਰ,
ਕੋਲ ਬੈਠ ਮੈਂ ਸਿਖਣਾ ਚਾਹੁੰਦਾ ਹਾਂ |
ਨਾਲ ਗ਼ੁਲਾਬ ਦੇ ਸਜਾਵਾਂ ਖਤ ਨੂੰ,
ਉਸ ਲਈ ਤਾਂ ਵਿਕਣਾ ਚਾਹੁੰਦਾ ਹਾਂ |
ਲਿਖੇ ਸੀਨੇ ਤੇ ਮੇਰੇ ਆਪ ਸੋਹਣਾ,
ਬਣ ਕਾਗਜ਼ ਵਿਛਣਾ ਚਾਹੁੰਦਾ ਹਾਂ |
ਮਿਲ ਜਾਣ ਲਫਜ ਜਾਦੂ ਵਰਗੇ,
ਲਫਜਾਂ ਸੰਗ ਜਿੱਤਣਾ ਚਾਹੁੰਦਾ ਹਾਂ |
ਜੋ ਜੋੜ ਦੇਵੇ ਮੈਨੂੰ ਤੇ ਉਸਨੂੰ ਵੀ,
ਉਹ ਲਕੀਰ ਖਿੱਚਣਾ ਚਾਹੁੰਦਾ ਹਾਂ |