ਕਵਿਤਾਵਾਂ

  •    ਦੋ ਕਵਿਤਾਵਾਂ / ਹਰਦੇਵ ਚੌਹਾਨ (ਕਵਿਤਾ)
  •    ਬੜਾ ਔਖਾ ਬਾਈ ਭਗਤ ਸਿੰਆਂ.. / ਬਲਵਿੰਦਰ ਸਿੰਘ ਕਾਲੀਆ (ਕਵਿਤਾ)
  •    ਉਹ ਪੰਜਾਬ / ਮਨਦੀਪ ਗਿੱਲ ਧੜਾਕ (ਕਵਿਤਾ)
  •    ਹੇਰਵਾ ਕੋੲੀ / ਕਵਲਦੀਪ ਸਿੰਘ ਕੰਵਲ (ਕਵਿਤਾ)
  •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
  •    ਵਿਚਾਰ ਅਤੇ ਤਲਵਾਰ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
  •    ਨਿਘਰਦੀ ਹਾਲਤ / ਮੁਹਿੰਦਰ ਸਿੰਘ ਘੱਗ (ਕਵਿਤਾ)
  •    ਦਸ ਗ਼ਜ਼ਲਾਂ -2 / ਗੁਰਭਜਨ ਗਿੱਲ (ਗ਼ਜ਼ਲ )
  •    ਅਕਲ ਵਿਹੂਣੇ ਲੋਕ / ਮਹਿੰਦਰ ਮਾਨ (ਕਵਿਤਾ)
  •    ਗ਼ਜ਼ਲ / ਸੁਰਜੀਤ ਸਿੰਘ ਕਾਉਂਕੇ (ਗ਼ਜ਼ਲ )
  •    ਗ਼ਜ਼ਲ / ਸ਼ਮਸ਼ੇਰ ਸਿੰਘ ਸੰਧੂ (ਗ਼ਜ਼ਲ )
  •    ਹਾਥੀ ਤੇ ਸਿਆਸਤ / ਸੁੱਖਾ ਭੂੰਦੜ (ਕਵਿਤਾ)
  •    ਬਿਜਲੀ ਕੱਟ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਖਤ / ਹਰਦੀਪ ਬਿਰਦੀ (ਕਵਿਤਾ)
  •    ਹੇ ਮੇਰੀ ਮਾਤ ਬੋਲੀ / ਸੁਖਵਿੰਦਰ ਅੰਮ੍ਰਿਤ (ਵੀਡੀਉ) / ਜਸਬੀਰ ਸਿੰਘ ਸੋਹਲ (ਕਵਿਤਾ)
  •    ਗ਼ਜ਼ਲ / ਆਰ ਬੀ ਸੋਹਲ (ਗ਼ਜ਼ਲ )
  •    ਮਨ ਦੇ ਰੰਗ / ਲਾਭ ਸਿੰਘ ਖੀਵਾ (ਡਾ.) (ਕਵਿਤਾ)
  • ਸੁਨਹਿਰੀ ਮੁੰਦਰੀ ਵਿੱਚ ਜੜ੍ਹਿਆ ਝੂਠਾ ਨਗ਼ (ਕਹਾਣੀ)

    ਰਵੇਲ ਸਿੰਘ ਇਟਲੀ   

    Email: singhrewail@yahoo.com
    Address:
    Italy
    ਰਵੇਲ ਸਿੰਘ ਇਟਲੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਅੱਜ ਪਾਰਕ ਵਿੱਚ ਕੁੱਝ ਮੌਸਮ ਚੰਗਾ ਹੋਣ ਕਰਕੇ ਬੈਠਿਆਂ ਹੋਇਆਂ ਸਾਂ, ਕਿ ਇੱਕ ਚਾਰ ਕੁ ਸਾਲ ਦਾ ਬੜਾ ਹੀ ਪਿਆਰਾ ਜਿਹਾ ਬੱਚਾ ਜੋ ਨਾ ਹੀ ਮੇਰਾ ਜਾਣੂ ਅਤੇ ਨਾ ਹੀ ਮੈਂ ਪਹਲਾਂ ਕਿਤੇ ਉੱਸ ਨੂੰ ਕਿਤੇ ਵੇਖਆ ਸੀ। ਦੂਰੋਂ ਹੀ “ਦਾਦਾ ਜੀ “ਦਾਦਾ ਜੀ” ਕਹਿੰਦਾ ਦੌੜਦਾ ਹੋਇਆ ਆ ਕੇ ਮੇਰੀ ਗੋਦੀ ਵਿੱਚ ਆ ਕੇ ਬੈਠ ਗਿਆ ,ਅਤੇ ਬਿਨਾਂ ਕਿਸੇ ਉਪਰੇ ਪਨ ਦੇ ਮੇਰੇ ਨਾਲ ਬੜੀਆਂ ਪਿਆਰੀਆਂ 2 ਮਿੱਠੀਆਂ ਅਤੇ ਤੋਤਲੀ ਗੱਲਾਂ ਇਵੇਂ ਕਰਨ ਲੱਗ ਪਿਆ ਜਿਵੇਂ ਕਿਤੇ ਉਹ ਮੇਰਾ ਪਹਿਲਾਂ ਹੀ ਜਾਣੂ ਹੋਵੇ।ਪਿੱਛੇ 2 ਉੱਸ ਦੀ ਮਾਂ ਵੀ ਹੌਲੀ 2 ਤੁਰਦੀ ਮੇਰੇ ਕੋਲ ਆ ਕੇ “ਅੰਕਲ ਸੱਤਿ ਸ੍ਰੀ ਅਕਾਲ ਬੁਲਾ ਕੇ ਚੁੱਪ ਚਾਪ ਮੇਰੇ ਨਾਲ ਬੈਂਚ ਦੀ ਖਾਲੀ ਸੀਟ ਤੇ ਬੈਠ ਗਈ।ਬੱਚਾ ਜਦੋਂ ਵੀ ਕੋਈ ਹਵਾਈ ਜਹਾਜ਼ ਉੱਸ ਦੇ ਉੱਪਰੋਂ ਦੀ ਜਾਂ ਸਾਮ੍ਹਣੇ ਦੀ ਲੰਘਦਾ ਤਾਂ ਉਹ ਉੱਸ ਵੱਲ ਬੜੇ ਚਾਅ ਨਾਲ ਉਛਲਦਾ ਕੁੱਦਦਾ ਕਹਿੰਦਾ  “ਉਹ ਵੇਖੋ ਦਾਦਾ ਜੀ ਸਾਡੇ ਵਾਲਾ  ਜਹਾਜ਼ ਜਿੱਸ ਤੇ ਅਸੀਂ ਆਏ ਸਾਂ।ਹੁਣ ਹੋਰ ਸੁਵਾਰੀਆਂ ਲੈ ਕੇ ਆ ਰਿਹਾ ਹੈ”।ਮੈਂ ਉੱਸ ਦੀਆਂ ਗੱਲਾਂ ਸੁਣ ਕੇ ਖੁਸ਼ ਹੋ ਰਿਹਾ ਸਾਂ ਪਰ ਮਾਂ ਚੁੱਪ ਚਾਪ ਉੱਸ ਨੂੰ ਇਸਤਰਾਂ ਖੁਸ਼ ਹੁੰਦੇ ਨੂੰ ਵੇਖ ਕੇ ਚੁੱਪ ਚਾਪ ਸੀ।ਮੈਂਸੋਚ ਰਿਹਾ ਸਾਂ ਕਿ  ਵਿਦੇਸ਼ ਆਉਣ ਵਾਲੇ ਲੋਕ ਜਦੋਂ ਪਹਿਲੀ ਵਾਰ   ਬੜੇ ਚਾਅ ਨਾਲ ਜਹਾਜ਼ ਤੇ ਬੈਠਦੇ ਹਨ ਤਾਂ  ਪਰ  ਬਾਅਦ ਵਿੱਚ ਸਾਲਾਂ ਵਦੀ ਇਨ੍ਹਾਂ ਹੀ ਜਹਾਜ਼ਾਂ ਤੇ ਘਰਾਂ ਨੂੰ ਜਾਣ ਨੂੰ ਤਰਸਦੇ ਰਹਿੰਦੇ ਹਨ। ਉਹ ਨੱਟ ਖੱਟ ਬੱਚਾ ਜਦੋਂ ਬਿਨਾਂ ਕਿਸੇ ਸੰਕੋਚ ਮੇਰੇ ਨਾਲ ਨਿੱਕੀਆਂ 2 ਤੋਤਲੀਆਂ ਗੱਲ ਕਰਕੇ ਖੁਸ਼ ਹੋ ਰਿਹਾ ਸੀ। ਬੱਚੇ ਲਈ ਕੁੱਝ ਪਲਾਂ ਵਿੱਚ ਹੀ ਮੇਰੇ ਨਾਲ ਖੁਲ੍ਹ ਜਾਣ ਤੇ ਮੈਂ ਹੈਰਾਨ ਵੀ ਸਾਂ। ਮੈਂ ਉੱਸ ਨੂੰ ਪੁੱਛਿਆ ਕਿ ਬੇਟਾ ਤੇਰਾ ਨਾਂ ਕੀ ਹੈ ਤਾਂ ਉਹ ਝੱਟ ਤੋਤੇ ਵਾਂਗ ਪਟਾਕਿਆ “ਮਨਬੀਰ ਔਜਲਾ “, ਦਾਦਾ ਜੀ। 
                    ਬੱਚੇ ਦੀ ਮਾਂ ਨੂੰ ਪੁੱਛਣ ਤੋਂ ਪਤਾ ਲੱਗਾ ਕਿ ਉਹ ਕੁੱਝ ਹੀ ਦਿਨਾਂ ਤੋਂ  ਆਪਣੇ ਪਤੀ ਕੋਲ ਰਹਿਣ  ਲਈ ਇੱਥੇ ਆਈ ਹੈ। ਪਤਲੇ ਸਰੀਰ ਦੀ ਮੋਟੀਆਂ 2 ਅੱਖਾਂ ਵਾਲੀ ਦਰਮਿਆਨੇ ਕੱਦ ਦੀ ਕਨਕ ਵੰਨੇ  ਰੰਗ ਵਾਲੀ ਇੱਸ ਕੁੜੀ ਦੀ ਬੋਲ ਚਾਲ ਤੋਂ ਉਹ ਵਾਹਵਾ ਪੜ੍ਹੀ ਲਿਖੀ ਜਾਪਦੀ ਸੀ।ਪਰ ਉੱਸ ਦੇ ਚਿਹਰੇ ਤੇ ਬੋਲਾਂ ਤੋਂ ਕੋਈ ਗੁੱਝੀ ਉਦਾਸੀ ਅਤੇ ਨਿਰਾਸ਼ਾ  ਉੱਸ ਦੇ ਚਿਹਰੇ ਤੋਂ ਸਹਿਜੇ ਹੀ ਪੜ੍ਹੀ ਜਾ ਸਕਦੀ ਸੀ।ਮੇਰੇ ਕੋਲ ਕੁੱਝ ਚਿਰ ਬੈਠਣ ਤੇ ਮੈਨੂੰ ਪਤਾ ਲੱਗਾ, ਕਿ ਉੱਸ ਦਾ ਮਾਂ ਪਿਉ ਨਹੀਂ ਹੈ। ਵਿਆਹ ਹੋਏ ਨੂੰ ਸੱਤ ਕੁ ਸਾਲ ਹੋ ਚੁਕੇ ਹਨ ਸਹੁਰੇ ਘਰ ਹੀ ਰਹਿ ਰਹੀ ਸੀ । ਪਿੱਛੇ ਕਿਸੇ ਸਕੂਲ ਵਿੱਚ ਅਧੀਆਪਕਾ ਵਜੋਂ 20 ਹਜ਼ਾਰ ਪ੍ਰਤੀ ਮਹੀਨੇ ਤੇ ਕੰਮ  ਕਰ ਰਹੀ ਸੀ। ਸਹੁਰਾ ਸਾਬਕਾ ਫੌਜੀ ਪੈਨਸ਼ਨਰ ਹੈ,ਪੈਨਸ਼ਨ ਅਤੇ ਉੱਸ ਦੀ  ਤਨਖਾਹ ਨਾਲ ਘਰ ਮਾੜਾ ਮੋਟਾ ਗੁਜ਼ਾਰਾ ਚਲੀ ਜਾਂਦਾ ਸੀ। ਹੁਣ ਕੁੱਝ ਦਿਨਾਂ ਤੌਂ ਉਹ ਕਾਗਜ਼ ਨਿਕਲਣ ਤੇ  ਇੱਥੇ ਰਹਿਣ ਲਈ ਆਈ ਹੈ। ਪਹਿਲੇ ਦਿਨ ਬੱਸ ਉੱਸ ਨਾਲ ਇਨੀ ਕੀ ਗੱਲ ਹੀ ਹੋ ਸਕੀ। 
            ਰੋਜ਼ ਵਾਂਗ ਉਹ ਜਦ ਪਾਰਕ ਵਿੱਚ ਜਦ ਆਉਂਦੀ ਤਾਂ ਉਹ ਬੱਚਾ ਦੌੜਿਆ 2 ਆਉਂਦਾ ਤੇ ਸਿੱਧਾ ਹੀ ਆ ਕੇ ਪਹਿਲਾਂ ਵਾਂਗ ਦਾਦਾ ਜੀ ਦਾਦਾ ਜੀ ਕਹਿੰਦਾ ਮੇਰੀ ਗੋਦ ਵਿੱਚ ਆ ਕੇ ਬਹਿ ਜਾਂਦਾ, ਪਰ ਜਾਂਦੀ ਵਾਰੀ ਉੱਸ ਦੇ ਇੱਸ ਅਨੋਖੇ ਮੋਹ ਕਾਰਣ ਉਹ ਮੈਨੂੰ ਸੋਚਾਂ ਵਿੱਚ ਪਾ ਜਾਂਦਾ, ਤੇ ਮੈਨੂੰ ਉੱਸ ਬਾਰੇ ਕੁੱਝ ਹੋਰ  ਜਾਨਣ ਦੀ ਤਾਂਘ ਵਿੱਚ ਛੱਡ ਜਾਂਦਾ। ਸਾਡੇ ਗੁਆਂਢ ਰਹਿੰਦੀ ਤੀਵੀਂ ਜੋ ਉਨ੍ਹਾਂ ਦੀ ਕਿਤੇ ਦੂਰ ਨੇੜੇ ਦੀ ਮਾੜੀ ਮੋਟੀ ਰਿਸ਼ਤੇ ਦਾਰ ਸੀ। ਉੱਸ ਪਾਸ ਉਹ ਨਵੀਂ ਆਈ ਕੁੜੀ ਕਦੇ 2 ਕੁੱਝ ਚਿਰ ਬੈਠ ਕੇ ਗੱਲ੍ ਬਾਤਾਂ ਕਰਦੀ ਰਹਿੰਦੀ ਸੀ। ਮੈਨੂੰ ਇਹ ਵੇਖ ਕੇ ਹੈਰਾਨੀ ਵੀ ਹੁੰਦੀ ਸੀ ਕਿ ਨਵੀਂ ਆਏ  ਇੱਸ ਛੋਟੇ ਜਿਹੇ ਪ੍ਰਿਵਾਰ ਨਾਲ ਉੱਸ ਦਾ ਪਤੀ ਮੈਂ ਕਦੇ ਪਾਰਕ ਵਿੱਚ ਉਨ੍ਹਾਂ ਨਾਲ ਕਦੀ ਨਹੀਂ ਵੇਖਆ ਸੀ। ਪੁੱਛਣ ਤੇ ਕਹਿੰਦੀ ਕਿ ਉਹ ਬਾਹਰ ਘੱਟ ਹੀ ਆਉਂਦਾ ਹਨ ਬੱਸ ਘਰੇ ਹੀ ਸਾਰਾਟੀ ਵੀ ਵੇਖਦਾ ਰਹਿੰਦਾ ਹੈ।
           ਇੱਕ ਦਿਨ ਜਦੋਂ ਰੋਜ਼ ਵਾਂਗ ਉਹ ਬੱਚਾ ਮੇਰੀ ਗੋਦ ਵਿੱਚ ਬੈਠਾ ਤੋਤਲੀਆਂ ਗੱਲਾਂ ਕਰ ਰਿਹਾ ਸੀ ਤਾਂ ਮੈਂ ਉੱਸ ਨੂੰ ਪੁਛਿਆਂ ਬੇਟਾ ਤੇਰੇ ਪਾਪਾ ਤੇਰੇ ਨਾਲ ਨਹੀਂ ਆਏ ,ਉਹ ਆਪਣੀ ਤੋਤਲੀ ਜੁਬਾਨ ਵਿੱਚ ਬੋਲਿਆ ਕੌਣ ਡੈਡੂ ,ਉਹ ਸਾਡੇ ਨਾਲ ਨਹੀਂ ਆਉਂਦੇ।ਮੈਂ ਕਿਹਾ ਹੁਣ ਕਿੱਥੇ ਹਨ ਤਾਂ ਉਹ ਕਹਿਣ ਲੱਗਾ ਉਹ ਤਾਂ ਘਰੇ ਹੀ ਸਾਰਾ ਦਿਨ ਟੀ ਵੀ ਵੇਖਦੇ ਰਹਿੰਦੇ ਹਨ, ਪਰ ਸਾਡੇ ਨਾਲ ਨਹੀਂ ਆਉਂਦੇ। ਮੈਂ ਜੱਦ ਉੱਸ ਨੂੰ ਪਿਛਿਆ ਕਿ ਉਹ ਕੰਮ ਤੇ ਨਹੀਂ ਜਾਂਦੇ।ਤਾਂ ਕਹਿਣ ਲੱਗਾ ਮੈਨੂੰ ਨਹੀਂ ਪਤਾ।ਉਹ ਆਪਣੇ ਡੈਡੀ ਨੂੰ ਡੈਡੂ ਕਹਿੰਦਾ ਸੀ ਪਤਾ ਨਹੀਂ ਲਾਡ ਨਾਲ ਕਹਿੰਦਾ ਸੀ ਜਾਂ ਕਿਸੇ ਹੋਰ ਵਜਾ ਕਰਕੇ ਕਹਿੰਦਾ ਸੀ ।
           ਹੋਲੀ 2 ਕੁੱਝ ਦਿਨਾਂ ਬਾਅਦ ਹੀ ਉਹ ਨਵੀਂ ਆਈ ਕੁੜੀ ਮੇਰੇ ਨਾਲ ਕੁੱਝ ਖੁਲ੍ਹ ਗਈ ਅਤੇ ਕੁੱਝ ਮਨ ਦੀਆਂ ਗੱਲਾਂ ਮੇਰੇ ਨਾਲ ਕਰਨ ਲੱਗ ਪਈ ਅਤੇ ਕਹਿਣ ਲੱਗੀ ਅੰਕਲ ਮੈਂ ਤੁਹਾਨੂੰ ਆਪਣੇ ਪਿਤਾ ਸਮਾਨ ਸਮਝ ਕੇ ਤੁਹਾਡੇ ਨਾਲ ਆਪਣੇ ਮਨ ਦਾ ਕੁੱਝ ਦੁੱਖ ਫੋਲ ਕੇ ਮਨ ਹਲਕਾ ਕਰ ਲੈਂਦੀ ਹਾਂ, ਪਲੀਜ਼ ਮੇਰੀਆਂ ਇਹ ਗੱਲਾਂ ਕਿਸੇ ਹੋਰ ਨਾਲ ਨਾ ਕਰਿਓ ਨਹੀਂ ਤਾਂ ਐਵੇਂ ਸਾਡੇ ਘਰ ਵਾਧੂ ਕਲੇਸ਼ ਪੈ ਜਾਏ ਗਾ। ਮੈਂ ਉੱਸ ਨਾਲ ਵਾਅਦਾ ਕੀਤਾ।ਉਹ ਕਹਿਣ ਲੱਗੀ ਮੇਰੀ ਕਿਸਮਤ ਮਾੜੀ ਜੋ ਮੈਂ ਇੱਥੇ ਆਉਣ ਕਰਕੇ ਆਪਣੀ ਵੀਹ ਹਜ਼ਾਰ ਰੁਪੈ ਮਹੀਨੇ ਦੀ ਚੰਗੀ ਨੌਕਰੀ ਵੀ ਅਸਤੀਫਾ ਦੇ ਕੇ ਗੁਵਾ ਲਈ। ਮੇਰੇ ਆਉਣ ਤੋਂ ਪਹਿਲਾਂ ਇੱਸ ਪਾਸ ਚੰਗਾ ਭਲਾ ਕੰਮ ਸੀ। ਜੋ ਇੱਸ ਨੇ ਛੱਡ ਦਿੱਤਾਹੈ।ਹੁਣ ਘਰ ਵਿੱਚ ਹਰ ਚੀਜ਼ ਦੀ ਤੰਗੀ ਹੈ।ਪੰਜ ਸੌ ਯੂਰੋ ਮਕਾਨ ਦਾ ਕਿਰਾਇਆ ਹੈ ਜੋ ਨਹੀਂ ਦੇ ਸਕਦਾ ਕਈ ਵਾਰ ਮਾਲਕਣ ਮਕਾਨ ਦਾ ਕਿਰਾਇਆ ਲੈਣ ਆਉਂਦੀ ਹੈ। ਕੀ ਪਤਾ ਸਾਨੂੰ ਕਿਤੇ ਘਰੋਂ ਕੱਢ ਦੇਵੇ। ਇੱਥੇ ਆਕੇ ਅਜੇ ਮੇਰੇ ਕੁੱਝ ਜ਼ਰੂਰੀ ਕਾਗਜ਼ ਵੀ ਇੱਥੇ ਰਹਿਣ ਲਈ ਬਨਣੇ ਹਨ, ਪਰ ਇਹ ਸਾਰਾ ਦਿਨ ਬੇ ਫਿਕਰ ਹੋ ਕੇ ਅੰਦਰ ਵੜਿਆ ਟੀਵੀ ਹੀ ਵੇਖਦਾ ਰਹਿੰਦਾ ਹੈ।ਮੇਰੇ ਆਉਣ ਤੋਂ  ਪਹਿਲਾਂ ਇੱਸ ਕੋਲ ਚੰਗਾ ਭਲਾ ਕੰਮ ਸੀ ਜੋ ਇੱਸ ਨੇ ਛੱਡ ਦਿੱਤਾ ਅਤੇ ਹੁਣ ਨਵਾਂ ਕੰਮ ਲੱਭਣ ਦਾ ਯਤਨ ਵੀ ਨਹੀਂ ਕਰਦਾ। ਇੱਕ  ਦਿਨ ਮੈਂ ਉੱਸ ਨਾਲ ਗੱਲਾਂ ਕਰਦਿਆਂ ਉੱਸ ਨੂੰ ਪੁਛਿਆ ਕਿ ਇਹ ਆਖਰ ਉਹ ਇਥੇ ਕਾਫੀ ਸਮੇਂ ਤੋਂ ਕੰਮ ਕਰਦਾ ਰਿਹਾ ਹੈ, ਇੱਸ ਕੋਲ ਕੋਈ ਬੈਂਕ ਬੈਲੇਂਸ ਤਾਂ ਜ਼ਰੂਰ ਹੋਏਗਾ।ਜਾਂ ਫਿਰ ਕੁੱਝ ਨਾ ਕੁੱਝ ਬਚਾ ਕੇ ਤੁਹਾਨੂੰ ਵੀ ਤਾਂ ਅਕਸਰ ਪਿੱਛੇ ਭੇਜਦਾ ਹੀ ਹੋਵੇ ਗਾ।ਉਹ ਇਹ  ਸੁਣ ਕੇ ਸੁਭਾਵਕ ਉਹ  ਹੀ ਬੋਲੀ “ ਸਿਰ ਮਾਂ ਦਾ “ ਇਹੋ ਤਾਂ ਹੈਰਾਨਗੀ ਵਾਲੀ ਗੱਲ ਹੈ। ਕਿ ਇਨਾ ਸਮਾਂ ਇੱਥੇ ਰਹਿਣ ਤੇ ਨਾ ਹੀ ਇੱਸ ਨੇ ਕੁੱਝ ਪਿੱਛੇ ਭੇਜਿਆ ਅਤੇ ਨਾ ਹੀ ਹੁਣ ਕੁੱਝ ਇੱਸ ਦੇ  ਪੱਲੇ ਹੈ। ਮੈਂ ਜਿੱਸ ਦਿਨ ਦੀ ਇੱਥੇ ਆਈ ਹਾਂ ਮੈਂ ਤਾਂ ਵੇਖ 2 ਕੇ ਹੈਰਾਨ ਤੇ ਦੁਖੀ ਹੁੰਦੀ ਹਾਂ, ਕਿ ਮੈਂ ਇੱਥੇ ਆ ਕੇ ਕੀ ਖੱਟਿਆ ਹੈ।ਹੁਣ  ਡਾਢੀ ਕੜਿੱਕੀ, ਚ  ਫਸੀ ਹੋਈਹਾਂ ।ਨਾ ਹੀ ਇੱਥੇ ਰਹਿਣ ਜੋਗੀ ਹਾਂ ਨਾ ਪਿੱਛੇ ਮੁੜਨ ਜੋਗੀ ਹਾਂ। ਸਮਝ ਨਹੀਂ ਆਉਂਦੀ ਕਿ ਹੁਣ ਕਰਾਂ ਤਾਂ ਕੀ ਕਰਾਂ ।ਪਤਾ ਨਹੀਂ ਉਹ ਸ਼ਾਇਦ ਮੇਰਾ ਕੀ ਇਮਤਹਾਨ ਲੈ ਰਿਹਾ ਹੈ। ਨਾ ਉੱਸ ਪਾਸ ਕਿਤੇ ਦੂਰ ਨੇੜੇ ਆਉਣ ਜਾਣ ਲਈ ਕੋਈ ਸਾਧਣ ਹੈ, ਬੱਸ ਇੱਥੇ ਆ ਕੇ ਇਵੇਂ ਲਗਦਾ ਹੈ ਕਿ ਜਿਵੇਂ ਇੱਥੇ ਥੇ ਆ ਕੇ ਅਸੀ ਦੋਵੇਂ ਮਾਂ ਪੁੱਤਰ ਆਉਂਦੇ ਹੀ ਕਿਸੇ ਪਿੰਜਰੇ ਕਿਸੇ ਖੰਭ ਖੋਹੇ ਪੰਛੀ ਵਾਂਗ ਤਾੜ ਦਿੱਤੇ ਗਏ ਹਾਂ। ਬੱਸ ਇੱਕ ਇਹੋ , ਘਰ ਤੋਂ ਪਾਰਕ ਤੀਕ ਅਤੇ ਪਾਰਕ  ਤੋਂ ਘਰ ਤੱਕ ਹੀ ਰਹਿ ਗਈ ਹੈ।
                 ਇੱਥੇ ਆਕੇ ਜਦੋਂ ਹੋਰ ਵਿਦੇਸ਼ੀ ਫੈਮਲੀਆਂ ਨੂੰ ਖੁਸ਼ ਅਤੇ ਚੰਗਾ ਪਹਿਣ ਪੋਸ਼ ਕੇ ਪਾਰਕ  ਵਿੱਚ ਸੈਰ ਕਰਦੀਆਂ ਅਤੇ ਰਲ ਮਿਲ ਕੇ ਗੱਪ ਸ਼ੱਪ ਕਰਦੇ ਪ੍ਰਿਵਾਰਾਂ ਨੂੰ ਵੇਖਦਾ ਹਾਂ ਤਾਂ ਇਨ੍ਹਾਂ ਦੋਹਾਂ ਮਾਵਾਂ ਪੁੱਤਰਾਂ ੲਸਤਰ੍ਹਾਂ ਦਾ ਹਾਲ ਵੇਖ ਕੇ ਸੋਚਦਾ ਹਾਂ ਕਿ ਵਿਦੇਸ਼ ਆ ਕੇ ਕਈ ਇਹੋ ਜਿਹੇ ਕਈ ਹੋਰ ਪ੍ਰਿਵਾਰਾਂ ਦੀ ਵੱਖ 2 ਗੱਲਾਂ ਵੇਖ ਸੁਨਣ ਵਿੱਚ ਆਉਂਦੀਆਂ ਹਨ,ਤਾਂ ਮਨ ਦੁਖੀ ਹੁੰਦਾ ਹੈ।ਇੱਕ ਦਿਨ ਸਾਡੀ ਗੁਆਂਢਣ ਦੇ ਨਾਲ ਉਹ ਮਾਂ ਪੁੱਤਰ ਸਾਡੇ ਘਰ ਆਏ,ਅਤੇ ਥੋੜ੍ਹੀ ਦੇਰ ਠਹਿਰ ਕੇ ਗੱਲਾਂ ਬਾਤਾਂ ਕਰਦੇ ਚਲੇ ਗਏ, ਬੱਚਾ ਕਾਫੀ ਦੇਰ ਮੇਰੇ ਕੋਲ ਬੈਠਾ ਲਾਡ ਪਿਆਰ ਕਰਦਾ ਰਿਹਾ,ਮੈਂ ਖਾਣ ਪੀਣ ਵਾਲੀ ਅਲਮਾਰੀ ਖੋਲ਼੍ਹ ਦਿੱਤੀ ਤੇ ਸਾਰਿਆਂ ਨੂੰ ਕਿਹਾ ਕਿ ਕੋਈ ਇੱਸ ਨੂੰ ਨਾ ਰੋਕੇ ਜੋ ਵੀ ਇੱਸ ਨੂੰ ਚੰਗਾ ਲੱਗਦਾ ਹੈ ਇੱਸ ਨੂੰ ਖਾਣ ਦਿਓ ਮਾਂ ਉੱਸ ਨੂੰ ਘੂਰਦੀ ਰਹੀ ਸੀ ਪਰ ਮੈਂ ਪਹਿਲਾਂ ਹੀ ਉੱਸ ਨੂੰ ਖੁਲ੍ਹ ਦਿੱਤੀ ਹੋਈ ਸੀ । 
             ਇੱਕ ਦਿਨ ਪਾਰਕ ਵਿੱਚ ਉਹ ਨਿੱਤ ਵਾਂਗ ਮੇਰੇ ਕੋਲ ਆਇਆ ਤਾਂ ਉੱਸ ਦੇ ਮੱਥੇ ਤੇ ਸੱਟ ਲੱਗੀ ਵੇਖ ਕੇ ਮੈਂ ਉੱਸ ਨੂੰ ਪੁੱਛਿਆ ਇਹ ਤੇਰੇ ਸੱਟ ਕਿਵੇਂ ਲੱਗ ਗਈ ਕਿਤੇ ਡਿਗ ਪਿਆ ਸੀ।ਉਹ ਭੋਲੇ ਭਾਅ ਬੋਲਿਆ “ਮੇਰੇ ਕੋਲੋਂ ਸ਼ੀਸ਼ਾ ਜੁ ਟੁੱਟ ਗਿਆ ਸੀ ਤਾਂ ਡੈਡੂ ਨੇ ਮਾਰਿਆ”,ਮਾਂ ਬੱਚੇ ਨੂੰ ਦੱਸਣ ਤੋਂ ਘੂਰ ਰਹੀ ਸੀ।ਮੈਂ ਇਹ ਵੇਖ ਕੇ ਹੈਰਾਨਗੀ ਹੋਈ ਕਿ ਇਹ ਪਿਉ ਕਿੰਨਾ ਬੇ ਰਹਿਮ ਹੋਵੇ ਗਾ ਜੋ ਬੱਚੇ ਨੂੰ ਉੱਸ ਦੀ ਛੋਟੀ ਜਿਹੀ ਗਲਤੀ ਤੇ ਐਸੀ ਸਜ਼ਾ ਦੇਣ ਤੇ ਉਤਰ ਆਇਆ।
               ਇੱਕ ਦਿਨ ਉਹ ਕੁੜੀ ਮੈਨੂੰ ਕਹਿਣ ਲੱਗੀ ਅੰਕਲ ਤੁਸੀਂ ਵੀ ਸਾਡੇ ਘਰ ਆਓ, ਸਾਡੀ ਗੁਆਢਣ ਕਹਿਣ ਲੱਗੀ ਉਹ ਬਾਰ 2 ਕਹਿੰਦੀ ਹੈ ਚਲੋ ਅੱਜ ਉੱਸ ਦੇ ਘਰ ਜਾ ਆਈਏ,ਉਹਦਾ ਘਰ ਕੋਈ ਬਹੁਤੀ ਦੂਰ ਨਹੀਂ ਸੀ। ਅਸੀਂ ਉੱਸ ਤੋਂ ਸਮਾ ਲੈ ਕੇ ਘਰ ਉੱਸ ਦੇ ਘਰ ਗਏ ਮੇਰੀ ਘਰ ਵਾਲੀ ਵੀ ਮੇਰੇ ਨਾਲ ਹੀ ਸੀ।ਉਨ੍ਹਾਂ ਚਾਹ ਪਾਣੀ ਦੀ ਪੂਰੀ ਖੇਚਲ ਕੀਤੀ। ਪਰ ਹੈਰਾਨਗੀ ਦੀ ਗੱਲ ਇਹ ਸੀ ਕਿ  ਕੁੜੀ ਦਾ ਘਰ ਵਾਲਾ ਘਰ ਸਾਨੂੰ ਕੋਲ ਬੈਠਣ ਦੀ ਬਜਾਏ, ਜਦ ਤੱਕ ਅਸੀਂ ਉਥੇ ਰਹੇ ਅੰਦਰ ਹੀ ਬੈਠਾ ਰਿਹਾ ਮੈਂ ਕੁੜੀ ਨੂੰ ਪੁੱਛਿਆ ਕਿ ਉਹ ਕਿੱਥੇ ਹੈ ਤਾਂ ਉਹ ਕਹਿਣ ਲੱਗੀ ਅੰਦਰ ਹੀ ਹੈ ,ਟੀ ਵੀ ਵੇਖ ਰਿਹਾ ਹੈ। ਅਸੀਂ ਸਾਰੇ ਕੁੱਝ ਚਿਰ  ਬੈਠ ਕੇ  ਵਾਪਿਸ ਘਰ ਆਏ।ਅਸੀਂ ਸਾਰੇ ਹੀ ਹੈਰਾਨ ਸਾਂ ਕਿ ਆਖਿਰ ਐਸੀ ਕਿਹੜੀ ਗੱਲ ਸੀ ਜੋ ਉਹ ਸਾਡੇ ਘਰ ਗਿਆਂ ਦੇ ਵੀ  ਦੋ ਪਲ ਸਾਡੇ ਨਾਲ ਬੈਠਣ ਲਈ ਬਾਹਰ ਨਹੀਂ ਆਇਆ।
                 ਕੁੱਝ ਦਿਨ ਤੋਂ ਉਹ ਦੋਵੇਂ ਮਾਂ ਪੁੱਤਰ ਮੈਂ ਪਾਰਕ ਵਿੱਚ ਨਹੀਂ ਵੇਖੇ, ਗੁਆਂਢਣ ਦੇ ਪੁੱਛਣ ਤੇ ਦੱਸਿਆ ਕਿ ਉਨ੍ਹਾਂ ਦੇ ਕਿਸੇ ਸੰਬੰਧੀ ਦੇ ਹਵਾਈ ਜਹਾਜ਼ ਦੀ ਟਿਕਟ ਭੇਜਣ ਤੇ ਉਹ ਵਾਪਿਸ ਪੰਜਾਬ ਪਰਤ ਗਏ ਹਨ। ਉਨ੍ਹਾਂ ਦੇ ਵਾਪਿਸ ਜਾਣ ਤੇ ਕੁੜੀ ਦਾ ਘਰ ਵਾਲ ਵੀ ਹੁਣ ਖੁਸ਼ ਹੈ।ਪਰ ਘਰੋਂ ਬਾਹਰ ਅਜੇ ਵੀ ਬਹੁਤ ਘੱਟ ਨਿਕਲਦਾ ਹੈ। ਮੈਂ ਸੋਚਦਾ ਹਾਂ ਕਿ ਵਿਦੇਸ਼ ਵਿੱਚ ਆਕੇ ਇਹੋ ਜਿਹੇ ਪ੍ਰਿਵਾਰਾਂ ਬਾਰੇ ਬਹੁਤ ਕੁੱਝ ਸੁਣਿਆ ਵੇਖਿਆ ਹੈ, ਪਰ ਇੱਸ ਕੁੜੀ ਦੀ ਸਾਰੀ ਅੱਖੀਂ ਵੇਖੀ   ਇੱਸ ਤ੍ਰਾਸਦੀ ਤੋਂ ਇਦਾਂ ਜਾਪਦਾ ਹੈ, ਜਿਵੇਂ ਉੱਸ ਦੇ ਗ੍ਰਹਿਸਥ ਜੀਵਣ ਵਿੱਚ ਪ੍ਰਵੇਸ਼ ਵੇਲੇ ਉੱਸ ਦੇ ਸੁਨਹਿਰੀ ਸੁਪਨਿਆਂ ਦੀ ਮੁੰਦਰੀ ਵਿੱਚ ਕੋਈ ਝੂਠਾ ਨਗ਼ ਜੜਿਆ ਗਿਆ ਹੋਵੇ।