ਪਹਿਲੀ ਨੌਕਰੀ
ਗਿਆਨੀ ਦਾ ਅਜੇ ਨਤੀਜਾ ਵੀ ਨਹੀਂ ਸੀ ਆਇਆ ਕਿ ਸੁਖਾਨੰਦ ਆਰੀਆ ਹਾਈ ਸਕੂਲ ਤਪਾ ਦੇ ਮੁੱਖ ਅਧਿਆਪਕ ਯਸ਼ਪਾਲ ਭਾਟੀਆ ਨੇ ਮੇਰੇ ਭਰਾ ਅੱਗੇ ਮੈਨੂੰ ਬਤੌਰ ਕਲਰਕ ਕੰਮ ਕਰਨ ਦੀ ਪੇਸ਼ਕਸ਼ ਕੀਤੀ। ਭਰਾ ਲਈ ਏਦੂੰ ਚੰਗਾ ਮੌਕਾ ਹੋਰ ਕਿਹੜਾ ਹੋ ਸਕਦਾ ਸੀ। ਮੈਨੂੰ ਵੀ ਇਸ ਨੌਕਰੀ ਕਰਨ ਵਿਚ ਕੋਈ ਝਿਜਕ ਨਹੀਂ ਸੀ।
੨੫ ਨਵੰਬਰ ੧੯੫੮ ਨੂੰ ਮੈਂ ਆਰੀਆ ਹਾਈ ਸਕੂਲ ਵਿਚ ਹਾਜਰ ਹੋ ਗਿਆ। ਅਗਲੇ ਦਿਨ ਜਿਹੜਾ ਨਿਯੁਕਤੀ ਪੱਤਰ ਮੈਨੂੰ ਦਿੱਤਾ ਗਿਆ, ਉਹ ਸੀ ਕਲਰਕ-ਕਮ-ਟੀਚਰ ਦੀ ਅਸਾਮੀ ਦਾ। ਦਫਤਰ ਦਾ ਕੰਮ ਸਾਰਾ ਅੰਗਰੇਜੀ ਵਿਚ ਕਰਨਾ ਹੁੰਦਾ ਸੀ। ਪਹਿਲਾਂ ਦਫਤਰ ਦਾ ਕੰਮ ਮੇਰਾ ਭਰਾ ਕਰਦਾ ਹੁੰਦਾ ਸੀ। ਸ਼ਾਇਦ ਉਸ ਦੀਆਂ ਸੇਵਾਵਾਂ ਦੇ ਸਤਿਕਾਰ ਵਜੋਂ ਹੀ ਮੁੱਖ ਅਧਿਆਪਕ ਨੇ ਮੈਨੂੰ ਨਿਯੁਕਤ ਕੀਤਾ ਹੋਵੇ। ਉਂਜ ਸਕੂਲ ਵਿਚ ਇਕ ਕਲਰਕ ਦੀ ਵੀ ਲੋੜ ਸੀ ਤੇ ਇਕ ਅਧਿਆਪਕ ਦੀ ਵੀ।
ਉਮਰ ਮੇਰੀ ੧੬ ਸਾਲ ਤੋਂ ਵੀ ਘੱਟ ਸੀ। ਸਰੀਰ ਦੁਬਲਾ-ਪਤਲਾ, ਮੁੱਛ ਦਾੜ੍ਹੀ ਦੀ ਵੀ ਅਜੇ ਕੋਈ ਵਾਈ-ਧਾਈ ਨਹੀਂ ਸੀ। ਇਸ ਸਕੂਲ ਵਿਚੋਂ ਹੀ ਦਸੰਬਰ ੧੯੫੬ ਵਿਚ ਮੈਂ ੭ਵੀਂ ਦਾ ਸਰਟੀਫਿਕੇਟ ਲੈ ਕੇ ਉਦੋਂ ਆਪਣੇ ਭਰਾ ਦੇ ਖੋਲ੍ਹੇ ਗੋਇਲ ਮਾਡਰਨ ਕਾਲਜ ਅਰਥਾਤ ਪ੍ਰਾਈਵੇਟ ਅਕੈਡਮੀ ਵਿਚ ਪੜ੍ਹਨ ਲੱਗ ਪਿਆ ਸੀ। ਸਰਟੀਫਿਕੇਟ ਮੈਨੂੰ ੭ਵੀਂ ਵਿਚ ਪੜ੍ਹਦੇ ਦਾ ਹੀ ਮਿਲਿਆ ਸੀ। ਜਿਲ੍ਹਾ ਸਿਖਿਆ ਅਫਸਰ ਵੱਲੋਂ ਮੇਰਾ ਡਬਲ ਪ੍ਰਮੋਸ਼ਨ ਕੇਸ ਰੱਦ ਕਰਨ ਕਾਰਨ ਤੇ ਉਸ ਸਮੇਂ ਦੇ ਆਰੀਆ ਸਕੂਲ ਦੇ ਅਧਿਆਪਕਾਂ ਦੇ ਮੇਰੇ ਭਰਾ ਪ੍ਰਤਿ ਈਰਖਾ ਕਾਰਨ ਮੈਨੂੰ ਸਕੂਲ ਛੱਡਣਾ ਪਿਆ ਸੀ। ਓਦੋਂ ਜਿਹੜੇ ਮੇਰੇ ੭ਵੀਂ ਦੇ ਜਮਾਤੀ ਸਨ, ਉਹ ਹੁਣ ੯ਵੀਂ ਵਿਚ ਪੜ੍ਹਦੇ ਸਨ ਤੇ ਜਿਹੜੇ ੮ਵੀਂ ਦੇ ਜਮਾਤੀ ਸਨ, ਉਹ 11ਵੀਂ ਵਿਚ ਸਨ, ਕਿਉਂਕਿ ੭ਵੀਂ ਵਿਚ ਪੜ੍ਹਨ ਵੇਲੇ ਮੈਂ ਬਹਿੰਦਾ ੮ਵੀਂ ਵਿਚ ਹੁੰਦਾ ਸੀ। ਇਸ ਲਈ ਸਕੂਲ ਆਉਣ ਸਮੇਂ ਮੈਨੂੰ ਅਜੀਬ ਜਿਹੀ ਝਿਜਕ ਤੇ ਸ਼ਰਮ ਆਉਂਦੀ ਸੀ। ਮੈਨੂੰ ਇਹ ਵੀ ਡਰ ਲਗਦਾ ਸੀ ਕਿ ਕਿਤੇ ਹੈਡ ਮਾਸਟਰ ਮੈਨੂੰ ੯ਵੀਂ ਜਾਂ ੧ਂਵੀਂ ਦੇ ਕਿਸੇ ਪੀਰਡ ਵਿਚ ਨਾ ਭੇਜ ਦੇਵੇ। ਇਹਨਾਂ ਦੋਵਾਂ ਕਲਾਸਾਂ ਦੇ ਸਾਹਮਣੇ ਮੈਂ ਉਹਨਾਂ ਬਹੁਤਿਆਂ ਮੁੰਡਿਆਂ ਵਿਚੋਂ ਲਿੱਸਾ ਲਗਦਾ ਸਾਂ ਤੇ ਦੂਜਾ ਹਮ-ਜਮਾਤੀਆਂ ਨੂੰ ਪੜ੍ਹਾਉਣ ਤੋਂ ਵੀ ਬੜਾ ਜਕਦਾ ਸੀ। ਇਹਨਾਂ ਜਮਾਤਾਂ ਵਿਚ ਮੈਨੂੰ ਕਦੇ ਵੀ ਭੇਜਿਆ ਜਾ ਸਕਦਾ ਸੀ, ਕਿਉਂਕਿ ਜਿਹੜਾ ਅਧਿਆਪਕ ਛੁੱਟੀ 'ਤੇ ਹੁੰਦਾ ਸੀ, ਉਸ ਦੇ ਪੀਰਡਾਂ ਦੀ ਲਿਖਤੀ ਰੂਪ ਵਿਚ ਅਡਜਸਟਮੈਂਟ ਕੀਤੀ ਜਾਂਦੀ ਸੀ। ਮੇਰੇ ਤਾਂ ਸਾਰੇ ਪੀਰਡ ਹੀ ਾਂਲੀ ਸਨ। ਇਸ ਲਈ ਅਕਸਰ ੩-੪ ਪੀਰਡ ਤਾਂ ਰੋਜ ਪੜ੍ਹਾਉਣੇ ਹੀ ਪੈਂਦੇ ਸਨ ਪਰ ਦੋ ਮਹੀਨੇ ਤੱਕ ਮੈਨੂੰ ੭ਵੀਂ ਜਮਾਤ ਤੋਂ ਉਤੇ ਕੋਈ ਪੀਰਡ ਨਹੀਂ ਸੀ ਦਿੱਤਾ ਗਿਆ। ਦਫਤਰ ਦਾ ਰੋਜ ਦਾ ਕੰਮ ਮੈਂ ਰੋਜ ਹੀ ਮੁਕਾ ਲੈਂਦਾ ਤੇ ਇਸ ਕੰਮ ਉਤੇ ਘੰਟੇ ਡੇਢ ਘੰਟੇ ਤੋਂ ਵੱਧ ਸਮਾਂ ਨਹੀਂ ਸੀ ਲਗਦਾ। ਇਸ ਲਈ ਮੈਨੂੰ ਪੀਰਡ ਦੇਣ ਵਿਚ ਹੈਡ ਮਾਸਟਰ ਦੀਆਂ ਦੋ ਸਮੱਸਿਆਵਾਂ ਹੱਲ ਹੋ ਜਾਂਦੀਆਂ। ਇਕ ਤਾਂ ਇਹ ਕਿ ਦੂਜੇ ਅਧਿਆਪਕਾਂ ਨੂੰ ਹੋਰ ਬਹੁਤੇ ਪੀਰਡ ਨਹੀਂ ਸਨ ਪੜ੍ਹਾਉਣੇ ਪੈਂਦੇ, ਦੂਜੇ ਇਹ ਕਿ ਮੇਰੀ ਵਿਹਲ ਮੁੱਖ ਅਧਿਆਪਕ ਨੂੰ ਚੁਭਦੀ ਨਹੀਂ ਸੀ। ਉਹਨਾਂ ਦਿਨਾਂ ਵਿਚ ਪ੍ਰਾਈਵੇਟ ਸਕੂਲਾਂ ਨੂੰ ੯੫੍ਹ ਸਰਕਾਰੀ ਗਰਾਂਟ ਨਹੀਂ ਸੀ ਮਿਲਦੀ। ਇਸ ਲਈ ਪ੍ਰਾਇਮਰੀ, ਭਾਸ਼ਾ ਤੇ ਪੀ.ਟੀ.ਆਈ. ਅਤੇ ਡਰਾਇੰਗ ਆਦਿ ਮਾਸਟਰਾਂ ਨੂੰ ਪ੍ਰਾਈਵੇਟ ਸਕੂਲ ੬ਂ-੭ਂ ਰੁਪਏ ਤੋਂ ਵੱਧ ਨਹੀਂ ਸੀ ਦਿੰਦੇ ਤੇ ਬੀ.ਏ., ਬੀ.ਐਡ. ਮਾਸਟਰ ਨੂੰ ਵੱਧ ਤੋਂ ਵੱਧ ਸੌ ਸਵਾ-ਸੌ ਹੀ ਦਿੰਦੇ। ਇਸ ਲਈ ਮੇਰੇ ਵਰਗੇ ਬੇਰੁਜਗਾਰ ਮੁੰਡੇ ਨੂੰ ਆਪਣੇ ਸ਼ਹਿਰ ਦੇ ਸਕੂਲ ਵਿਚ ਫਿਲਹਾਲ ੪ਂ ਰੁਪਏ ਮਿਲਣਾ ਵੀ ਮੇਰੇ ਪਰਿਵਾਰ ਲਈ ਤਾਂ ਹੈਡ ਮਾਸਟਰ ਦੀ ਕਿਰਪਾ ਦ੍ਰਿਸ਼ਟੀ ਹੀ ਸੀ।
ਮਾਰਚ ਦੇ ਮਹੀਨੇ ਵਿਚ ਮੈਨੂੰ ਹੈਡ ਮਾਸਟਰ ਨੇ ੬ਂ ਰੁਪਏ ਦਿੱਤੇ। ਦਸਤੀਂਤ ਤਾਂ ਪਹਿਲਾਂ ਵੀ ੬ਂ ਰੁਪਏ 'ਤੇ ਹੀ ਕਰਾਉਂਦੇ ਸਨ। ੨ਂ ਰੁਪਏ ਦਾਨ ਦੀ ਪਰਚੀ ਕੱਟ ਦਿੰਦੇ ਸਨ। ਘਰ ਆ ਕੇ ਜਦ ਮੈਂ ੬ਂ ਰੁਪਏ ਭਰਾ ਨੂੰ ਫੜਾਏ ਤਾਂ ਉਹਖੁਸ਼ ਹੋਣ ਨਾਲੋਂ ਹੈਰਾਨ ਵੱਧ ਹੋਇਆ। ਉਸ ਨੇ ਸਮਝਿਆ ਕਿ ਹੈਡ ਮਾਸਟਰ ਨੇ ਭੁਲੇਖੇ ਨਾਲ ਵੱਧ ਪੈਸੇ ਮੈਨੂੰ ਦੇ ਦਿੱਤੇ ਹਨ। ਭਰਾ ਨੇ ਕਿਹਾ ਕਿ ਮੈਂ ਹੈਡ ਮਾਸਟਰ ਨਾਲ ਗੱਲ ਕਰਾਂ। ਅਗਲੇ ਦਿਨ ਜਦ ਮੈਂ ਹੈਡ ਮਾਸਟਰ ਨੂੰ ੨ਂ ਰੁਪਏ ਵਾਪਸ ਕਰਨ ਲੱਗਿਆ ਤਾਂ ਹੈਡ ਮਾਸਟਰ ਨੇ ਕਿਹਾ :
**ਨਹੀਂ, ਮੈਂ ਠੀਕ ਹੀ ਦਿੱਤੇ ਹਨ। ਅੱਗੇ ਤੋਂ ਤੇਰੀ ਦਾਨ ਦੀ ਪਰਚੀ ਨਹੀਂ ਕੱਟਣੀ।'' ਇਸਖੁਸ਼ੀ ਨੂੰ ਮੈਂ ਸ਼ਬਦਾਂ ਵਿਚ ਵਰਣਨ ਨਹੀਂ ਕਰ ਸਕਦਾ।
ਨਵੇਂ ਸੈਸ਼ਨ ਤੋਂ ਮੈਨੂੰ ਹੋਰਾਂ ਅਧਿਆਪਕਾਂ ਵਾਂਗ ਟਾਈਮ ਟੇਬਲ ਦੇ ਦਿੱਤਾ ਗਿਆ। ੯ਵੀਂ ਤੱਕ ਦੀ ਸਾਰੀ ਪੰਜਾਬੀ ਮੈਨੂੰ ਦੇ ਦਿੱਤੀ ਗਈ ਸੀ ਤੇ ਬਾਕੀ ਦਫਤਰ ਦਾ ਕੰਮ। ਸ਼ਾਇਦ ਹੈਡ ਮਾਸਟਰ ਨੇ ਮੇਰੇ ਗਿਆਨੀ ਦੇ ਨਤੀਜੇ ਤੋਂ ਪ੍ਰਭਾਵਤ ਹੋ ਕੇ ਇਹ ਅਡਜਸਟਮੈਂਟ ਕੀਤੀ ਹੋਵੇ। ਮੈਂਖੁਸ਼ ਸੀ। ਪੰਜਾਬੀ ਪੜ੍ਹਾਉਣ ਵਿਚ ਉ=ੱਕਾ ਹੀ ਮੈਨੂੰ ਕੋਈ ਦਿੱਕਤ ਨਹੀਂ ਸੀ। ਦੂਜੇ ਇਹ ਕਿ ਜਿਹੜੀਆਂ ਜਮਾਤਾਂ ਨੂੰ ਮੈਂ ਪੜ੍ਹਾਉਣਾ ਸੀ, ਉਸ ਵਿਚ ਮੇਰਾ ਕੋਈ ਹਮ-ਜਮਾਤੀ ਵੀ ਨਹੀਂ ਸੀ। ਹੌਲੀ ਹੌਲੀ ਸਕੂਲ ਵਿਚ ਵੀ ਤੇ ਸ਼ਹਿਰ ਵਿਚ ਵੀ ਸਭ ਮੈਨੂੰ ਗਿਆਨੀ ਜੀ ਕਹਿ ਕੇ ਬੁਲਾਉਣ ਲੱਗੇ। ਮੇਰਾ ਭਰਾ ਭਾਵੇਂ ੧ਂਵੀਂ ਨੂੰ ਪੰਜਾਬੀ ਪੜ੍ਹਾਉਂਦਾ ਸੀ ਤੇ ਉਸ ਤੋਂ ਪਹਿਲਾਂ ਵੀ ਇਕ-ਡੇਢ ਸਾਲ ਤੋਂ ਪੰਜਾਬੀ ਹੀ ਪੜ੍ਹਾ ਰਿਹਾ ਸੀ ਪਰ ਉਸ ਨੂੰ ਕੋਈ ਗਿਆਨੀ ਜੀ ਨਹੀਂ ਸੀ ਕਹਿੰਦਾ। ਸਾਰਾ ਸ਼ਹਿਰ ਹੀ ਉਸ ਨੂੰ ਪਹਿਲਾਂ ਵਾਂਗ ਗੋਇਲ ਸਾਹਿਬ ਕਹਿ ਕੇ ਬੁਲਾਉਂਦਾ।
ਸਭ ਤੋਂ ਵੱਧ ਟਿਊਸ਼ਨ ਵੀ ਮੇਰੇ ਭਰਾ ਕੋਲ ਆਉਂਦੀ। ੮ਵੀਂ ਤੇ ੧੧ਂਵੀਂ ਦੇ ਸੁਬ੍ਹਾ-ਸ਼ਾਮ ਤੇ ਪਿਛਲੀ ਸਰਦੀ ਵਿਚ ਰਾਤ ਨੂੰ ਵੀ ਕਈ ਗਰੁੱਪ ਪੜ੍ਹਾਉਣ ਨਾਲ ਸਾਡੀ ਆਰਥਿਕ ਹਾਲਤ ਕਿਸੇ ਹੱਦ ਤਕ ਲੀਹ 'ਤੇ ਆ ਗਈ ਸੀ। ਟਿਊਸ਼ਨ ਦਾ ਕੰਮ ਮੈਂ ਵੀ ਕਰਦਾ ਸੀ। ਤਨਖਾਹ ਤੇ ਟਿਊਸ਼ਨ ਦੇ ਸਾਰੇ ਪੈਸੇ ਆਪਣੇ ਭਰਾ ਨੂੰ ਫੜਾਉਂਦਾ। ਫਰਵਰੀ ਵਿਚ ਭਰਾ ਨੇ ਜਿਵੇਂ-ਕਿਵੇਂ ਕਰਕੇ ਏਨੇ ਪੈਸੇ ਜੋੜ ਲਏ ਕਿ ਰਾਮਪੁਰੇ ਵਾਲੇ ਰਿਸ਼ਤੇਦਾਰਾਂ ਦਾ ਸਾਰਾ ਕਰਜਾ ਲਹਿ ਗਿਆ। ਲਾਹ-ਪਾਹ ਵਾਲੀ ਮੋਹਨ ਲਾਲ ਦੀ ਗੱਲ ਮੈਂ ਆਪਣੇ ਭਰਾ ਨੂੰ ਕਰਜਾ ਲਹਿਣ ਤੋਂ ਪਿੱਛੋਂ ਹੀ ਦੱਸੀ ਸੀ। ਜੇ ਪਹਿਲਾਂ ਦੱਸ ਦਿੰਦਾ ਤਾਂ ਉਹਦੇ ਮਨ 'ਤੇ ਬੜਾ ਬੋਝ ਪੈਣਾ ਸੀ। ਅਨੇਕਾਂ ਕਿਸਮ ਦੇ ਬੋਝ ਤਾਂ ਉਸ 'ਤੇ ਪਹਿਲਾਂ ਹੀ ਬਹੁਤ ਸਨ---ਗਰੇਨ ਡੀਲਰਜ ਐਸੋਸੀਏਸ਼ਨ ਦੇ ਟੁੱਟਣ ਕਾਰਨ ਮੈਨੇਜਰ ਦੀ ਵਧੀਆ ਨੌਕਰੀ ਖੁੱਸਣਾ, ਵਪਾਰ ਦਾ ਘਾਟਾ, ਖੋਲ੍ਹੀ ਅਕੈਡਮੀ *ਗੋਇਲ ਮਾਡਰਨ ਕਾਲਜ' ਨੂੰ ਬੰਦ ਕਰਕੇ ਆਰੀਆ ਹਾਈ ਸਕੂਲ ਵਿਚ ਪੰਜਾਬੀ ਟੀਚਰ ਬਣਨਾ ਆਦਿ। ਮੋਹਨ ਲਾਲ ਦੀ ਬੇਇੱਜਤੀ ਕਰਨ ਵਾਲੀ ਗੱਲ ਸਬੰਧੀ ਦੱਸਣ ਦੀ ਥਾਂ ਮੈਂ ਭਰਾ ਨੂੰ ਇਕ ਦੋ ਵਾਰ ਉਹਨਾਂ ਦੇ ਪੈਸੇ ਮੋੜਨ ਬਾਰੇ ਯਾਦ ਜਰੂਰ ਕਰਵਾਇਆ ਸੀ। ਮੋਹਨ ਲਾਲ ਦੀ ਬੇਇੱਜਤੀ ਕਰਨ ਵਾਲੀ ਗੱਲ ਦੱਸਣ ਪਿੱਛੋਂ ਭਰਾ ਨੂੰ ਮਾਂ ਕੋਲ ਇਹ ਕਹਿੰਦਾ ਸੁਣਿਆ ਸੀ :
**ਤਰਸੇਮ ਸਿਆਣਾ ਬਹੁਤ ਐ, ਜੇ ਹੱਥ ਠੀਕ ਹੁੰਦਾ ਤਾਂ ਇਹਨੂੰ ਕਾਲਜ ਵਿਚ ਦੀਂਲ ਕਰਾਉਂਦੇ।'' ਮੇਰੇ ਲਈ ਇਹ ਵੀ ਇਕ ਤਸੱਲੀ ਵਾਲੀ ਗੱਲ ਸੀ ਕਿ ਮੇਰੇ ਭਵਿੱਖ ਬਾਰੇ ਭਰਾ ਕਿੰਨਾ ਚਿੰਤਾਤੁਰ ਹੈ।
ਟਿਊਸ਼ਨਾਂ ਕਾਰਨ ਹੀ ਤਾਰਾ ਦੇ ਵਿਆਹ ਪਿੱਛੋਂ ਦੇ ਸਾਰੇ ਤਿਉਹਾਰ ਵੀ ਚੰਗੇ ਭੇਜੇ ਗਏ ਸਨ। ਕੋਈ ਉਲਾਂਭੇ ਵਾਲੀ ਗੱਲ ਨਹੀਂ ਸੀ---ਕਰੂਆ ਚੌਥ, ਦੀਵਾਲੀ ਤੇ ਲੋਹੜੀ ਦੇ ਤਿਉਹਾਰ ਹੀ ਵੱਡੇ ਸਨ। ਇਹਨਾਂ ਦੇ ਭੇਜਣ ਵਿਚ ਕੋਈ ਕੱਚ ਨਹੀਂ ਸੀ ਰਹੀ। ਹਾਂ, ਇਹ ਸੰਭਵ ਹੈ ਕਿ ਤਾਰਾ ਦੇ ਸਹੁਰਿਆਂ ਨੂੰ ਉਹ ਪੂਰੇ ਪਸੰਦ ਨਾ ਆਏ ਹੋਣ।
ਆਰੀਆ ਸਕੂਲ ਦੇ ਪੜ੍ਹਾਉਣ ਦੇ ਕੰਮ ਨਾਲੋਂ ਵੀ ਜਰੂਰੀ ਕੰਮ ਸੀ ਐਤਵਾਰ ਦੇ ਹੋਣ ਵਾਲੇ ਆਰੀਆ ਸਮਾਜੀ ਹਵਨ ਵਿਚ ਹਾਜਰੀ ਦੇਣਾ। ਹਵਨ ਦੇ ਮੰਤਰਾਂ ਵਾਲੀਆਂ ਪੁਸਤਕਾਂ ਸਭ ਦੇ ਹੱਥ ਵਿਚ ਹੁੰਦੀਆਂ। ਸਕੂਲ ਦਾ ਸੰਸਕ੍ਰਿਤ ਅਧਿਆਪਕ ਹਵਨ ਵਿਚ ਪ੍ਰੋਹਤ ਮੰਨਿਆ ਜਾਂਦਾ। ਉਹਨਾਂ ਦਿਨਾਂ ਵਿਚ ਆਰੀਆ ਸਕੂਲ ਵਿਚ ਵਰਖਾ ਰਾਮ ਉਰਫ ਵਸ਼ਿਸ਼ਟ ਦੇਵ ਸੰਸਕ੍ਰਿਤ ਅਧਿਆਪਕ ਸੀ। ਬਠਿੰਡੇ ਜਿਲ੍ਹੇ ਦੇ ਇਕ ਪਿੰਡ ਠੂਠਿਆਂਵਾਲੀ ਦਾ ਇਹ ਜੰਮਪਲ ਬ੍ਰਾਹਮਣ ਸਿਗਰਟਾਂ ਬੜੀਆਂ ਪੀਂਦਾ ਸੀ। ਹਵਨ ਕਰਨ ਕਰਾਉਣ ਵਿਚ ਉਸ ਦੀ ਉ=ੱਕਾ ਹੀ ਕੋਈ ਰੁਚੀ ਨਹੀਂ ਸੀ। ਜਨੇਊ ਵੀ ਉਸ ਨੇ ਯਸ਼ਪਾਲ ਭਾਟੀਏ ਤੋਂ ਡਰਦੇ ਮਾਰੇ ਨੇ ਹੀ ਪਾਇਆ ਸੀ। ਹਵਨ ਕਰਨ ਨੂੰ ਉਹ ਤੰਬਾਕੂ ਫੂਕਣਾ ਹੀ ਦਸਦਾ। ਮੇਰੇ ਭਰਾ ਤੇ ਮੇਰੇ ਕੋਲ ਬਹਿ ਕੇ ਹੈਡ ਮਾਸਟਰ ਦੀ ਰੱਜ ਕੇ ਨਿੰਦਿਆ ਕਰਦਾ। ਮੇਰਾ ਭਰਾ ਅਕਸਰ ਚੁੱਪ ਰਹਿੰਦਾ। ਹੈਡ ਮਾਸਟਰ ਦੀਆਂ ਸਾਰੀਆਂ ਘਾਟਾਂ ਸਮਝਣ ਦੇ ਬਾਵਜੂਦ ਵੀ ਮੈਂ ਵਰਖਾ ਰਾਮ ਵਾਂਗ ਹੈਡ ਮਾਸਟਰ ਦੇਖਿਲਾਫ ਨਾ ਬੋਲਦਾ। ਇਹ ਮੇਰੇ ਭਰਾ ਦੀ ਹਦਾਇਤ ਸੀ ਕਿ ਮੈਂ ਕਿਸੇ ਕੋਲ ਹੈਡ ਮਾਸਟਰ ਬਾਰੇ ਕੋਈ ਟਿੱਪਣੀ ਨਹੀਂ ਕਰਨੀ।
ਸਕੂਲ ਦਾ ਸੈਕੰਡ ਮਾਸਟਰ ਵਰਿੰਦਰ ਮਧੂ ਸੀ। ਉਹਨੂੰ ਹੈਡ ਮਾਸਟਰ ਹੀ ਆਪਣੇ ਇਲਾਕੇ ਵਿਚੋਂ ਕਿਤੋਂ ਲਿਆਇਆ ਸੀ, ਬਾਕੀ ਦੇ ਹੋਰ ਅਧਿਆਪਕਾਂ ਵਾਂਗ। ਉਸ ਦੀ ਹਾਜਰੀ ਵਿਚ ਹੈਡ ਮਾਸਟਰਖਿਲਾਫ ਵਰਖਾ ਰਾਮ ਨੇ ਤਵਾ ਲਾ ਦਿੱਤਾ। ਮੈਥੋਂ ਵੀ ਕਿਤੇ ਹੁੰਗਾਰਾ ਭਰਿਆ ਗਿਆ ਹੋਊ। ਬੱਸ ਇਹ ਪਹਿਲਾ ਕਾਰਨ ਸੀ ਕਿ ਹੈਡ ਮਾਸਟਰ ਨੇ ਮੇਰੇ ਭਰਾ ਕੋਲ ਮੇਰੀ ਸ਼ਿਕਾਇਤ ਕਰ ਦਿੱਤੀ। ਮੇਰੇ ਕਮਿਊਨਿਸਟਾਂ ਨਾਲ ਮੇਲ-ਜੋਲ ਦੀ ਗੱਲ ਵੀ ਕਿਸੇ ਨੇ ਹੈਡ ਮਾਸਟਰ ਦੇ ਕੰਨੀਂ ਪਾ ਦਿੱਤੀ ਸੀ। ਇਹ ਦੋ ਕਾਰਨ ਹੀ ਮੈਨੂੰ ਸਕੂਲੋਂ ਕੱਢਣ ਲਈ ਬਹੁਤ ਸਨ।
ਸਕੂਲ ਵਿਚ ਅੰਤਰ ਸਕੂਲ ਭਾਸ਼ਣ ਪ੍ਰਤਿਯੋਗਤਾ, ਕਵਿਤਾ ਪਾਠ ਪ੍ਰਤਿਯੋਗਤਾ ਤੇ ਹੋਰ ਸਭਿਆਚਾਰਕ ਪ੍ਰੋਗਰਾਮ ਭਾਵੇਂ ਮੇਰੀ ਹਿੰਮਤ ਨਾਲ ਹੀ ਸ਼ੁਰੂ ਹੋਏ ਸਨ ਤੇ ਵਿਦਿਆਰਥੀਆਂ ਵਿਚ ਵੀ ਮੈਂ ਬਹੁਤ ਹਰਮਨ ਪਿਆਰਾ ਸੀ ਪਰ ਹੈਡ ਮਾਸਟਰ ਦੀਆਂ ਅੱਖਾਂ ਵਿਚ ਹੁਣ ਮੈਂ ਪੂਰੀ ਤਰ੍ਹਾਂ ਰੜਕਣ ਲੱਗ ਪਿਆ ਸੀ। ਵਰਖਾ ਰਾਮ ਵੀ ਹੈਡ ਮਾਸਟਰ ਦੀ ਨਜਰ ਵਿਚ ਮੇਰੇ ਵਾਲੀ ਕੈਟਾਗਰੀ ਵਿਚ ਆਉਂਦਾ ਸੀ। ਹੁਣ ਤਾਂ ਸੈਕੰਡ ਮਾਸਟਰ ਵਰਿੰਦਰ ਮਧੂ ਵੀ ਹੈਡ ਮਾਸਟਰ ਲਈ ਇਕ ਕੰਡਾ ਬਣ ਗਿਆ ਸੀ।
ਗਰਮੀ ਦੀਆਂ ਛੁੱਟੀਆਂ ਪਿੱਛੋਂ ਹੈਡ ਮਾਸਟਰ ਨੇ ਵਰਿੰਦਰ ਮਧੂ, ਵਰਖਾ ਰਾਮ ਤੇ ਮੈਨੂੰ ਵਿਦਿਆਰਥੀਆਂ ਦਾ ਟੂਰ ਭਾਖੜਾ ਨੰਗਲ ਡੈਮ ਤੇ ਅਨੰਦਪੁਰ ਸਾਹਿਬ ਲਿਜਾਣ ਦਾ ਹੁਕਮ ਸਾਦਰ ਕਰ ਦਿੱਤਾ। ਦਲੀਲ ਇਹ ਦਿੱਤੀ ਗਈ ਕਿ ਵੱਡੀਆਂ ਜਮਾਤਾਂ ਦੇ ਵਿਦਿਆਰਥੀ ਟੂਰ 'ਤੇ ਜਾਣਾ ਚਾਹੁੰਦੇ ਹਨ। ਪਰ ਆਪਣੇ ਚਹੇਤਿਆਂ ਨੂੰ ਛੱਡ ਕੇ ਸਾਨੂੰ ਤਿੰਨਾਂ ਨੂੰ ਇਸ ਜਿੰਮੇਵਾਰ ਕੰਮ ਸੌਂਪਣ ਪਿੱਛੇ ਮੈਨੂੰ ਦਾਲ ਵਿਚ ਕੁਝ ਕਾਲਾ-ਕਾਲਾ ਲੱਗਿਆ। ਮੈਂ ਦਿਲ ਦੀ ਗੱਲ ਆਪਣੇ ਭਰਾ ਤੋਂ ਚੋਰੀਓਂ ਮਧੂ ਤੇ ਵਰਖਾ ਰਾਮ ਨਾਲ ਸਾਂਝੀ ਕੀਤੀ। ਵਰਖਾ ਰਾਮ ਦੀ ਸੋਚ ਮੈਥੋਂ ਦੋ ਕਦਮ ਅੱਗੇ ਸੀ। ਕਹਿਣ ਲੱਗਾ, **ਦਾਲ 'ਚ ਕਾਲਾ-ਕਾਲਾ ਨਹੀਂ, ਇਹ ਤਾਂ ਸਾਰੀ ਦਾਲ ਹੀ ਕਾਲੀ ਐ।''
ਮਧੂ ਨੇ ਜੋ ਜੁਕਾਮ ਕਾਰਨ ਹੱਥ ਵਿਚ ਰੁਮਾਲ ਰਖਦਾ ਹੁੰਦਾ ਸੀ, ਰੁਮਾਲ ਦੀਆਂ ਦੋਵੇਂ ਨੁੱਕਰਾਂ ਨਾਸਾਂ ਵਿਚ ਫੇਰਦਿਆਂ ਇਸ ਨੂੰ ਇਕ ਸਾਜਿਸ਼ ਤਾਂ ਕਿਹਾ ਹੀ ਤੇ ਨਾਲ ਇਹ ਵੀ ਕਹਿ ਦਿੱਤਾ, **ਟੂਰ 'ਚ ਆਪਾਂ ਤੋਂ ਕੋਈ ਨਾ ਕੋਈ ਗਲਤੀ ਤਾਂ ਹੋ ਹੀ ਜਾਣੀ ਹੈ, ਜੇ ਨਾ ਵੀ ਹੋਈ, ਭਾਟੀਆ ਸਾਹਿਬ ਨੇ ਪੰਜ-ਚਾਰ ਮੁੰਡਿਆਂ ਤੋਂ ਆਪਣੇਖਿਲਾਫ ਲਿਖਵਾ ਲੈਣਾ ਹੈ। ਫੇਰ ਆਪਾਂ ਨੂੰ ਜਲੀਲ ਕਰਕੇ ਉਸ ਨੇ ਆਪਣਾ ਪੱਤਾ ਕੱਟ ਦੇਣਾ ਹੈ।''
ਮਧੂ ਤੇ ਵਰਖਾ ਰਾਮ ਨਾਲੋਂ ਮੇਰਾ ਡਰ ਕੁਝ ਵੱਖਰਾ ਵੀ ਸੀ। ਇਕ ਤਾਂ ਇਹ ਕਿ ਉਮਰ ਵਿਚ ਮੈਂ ਸਭ ਤੋਂ ਛੋਟਾ ਸੀ। ਜਾਣ ਵਾਲੇ ਕੁਝ ਮੁੰਡੇ ਮੇਰੀ ਉਮਰ ਦੇ ਸਨ ਤੇ ਕੁਝ ਮੈਥੋਂ ਵੱਡੇ ਵੀ। ਦੂਜਾ ਇਹ ਕਿ ਮੇਰੇ ਕੋਲ ਚੱਜ ਦੇ ਕੱਪੜੇ ਵੀ ਨਹੀਂ ਸਨ। ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਦਿਨ ਛਿਪਣ ਪਿੱਛੋਂ ਮੈਨੂੰ ਕੁਝ ਵੀ ਸਾਫ ਨਹੀਂ ਸੀ ਦਿਸਦਾ। ਐਨਕਾਂ ਨਾਲ ਦਿਨ ਸਮੇਂ ਤਾਂ ਤੁਰ ਫਿਰ ਵੀ ਲੈਂਦਾ ਸੀ ਤੇ ਪੜ੍ਹਨ ਲਿਖਣ ਦਾ ਡੰਗ ਵੀ ਸਾਰ ਲੈਂਦਾ ਸੀ। ਪਰ ਰਾਤ ਵੇਲੇ ਪੜ੍ਹਨਾ ਲਿਖਣਾ ਤਾਂ ਇਕ ਪਾਸੇ ਰਿਹਾ, ਤੁਰ ਫਿਰ ਵੀ ਨਹੀਂ ਸੀ ਸਕਦਾ। ਅੰਧਰਾਤੇ ਦੇ ਇਸ ਰੋਗ ਸਬੰਧੀ ਮਧੂ ਤੇ ਵਰਖਾ ਰਾਮ ਨੂੰ ਵੀ ਮੈਂ ਨਹੀਂ ਸੀ ਦੱਸ ਸਕਦਾ। ਮੇਰੀ ਇਸ ਪੋਲ-ਪੱਟੀ ਖੁੱਲ੍ਹਣ ਨਾਲ ਤਾਂ ਮੇਰੀ ਜਿੰਦਗੀ ਦੇ ਸਭ ਦਰਵਾਜੇ ਹੀ ਬੰਦ ਹੋ ਜਾਣੇ ਸਨ। ਨੌਕਰੀ ਤਾਂ ਜਾਣੀ ਹੀ ਸੀ, ਸਾਰਾ ਭਵਿੱਖ ਵੀ ਧੁੰਦਲਾ ਹੋ ਜਾਣਾ ਸੀ। ਵਿਆਹ ਵਾਲਾ ਦਰਵਾਜਾ ਤਾਂ ਬਿਲਕੁਲ ਹੀ ਬੰਦ ਹੋ ਜਾਣਾ ਸੀ। ਸੋ ਦੋਚਿੱਤੀ ਦਾ ਸ਼ਿਕਾਰ ਇਹ ਵਿਚਾਰਾ ਤਰਸੇਮ ਜੇ ਫਸੀ ਤਾਂ ਫਟਕਣ ਕੀ, ਦਾ ਅਖਾਣ ਚਿਤਵਦਾ ਹੋਇਆ ਮਧੂ ਤੇ ਵਰਖਾ ਰਾਮ ਦੇ ਨਾਲ ਵੀਹ ਕੁ ਮੁੰਡਿਆਂ ਦੀ ਟੂਰ ਟੀਮ ਦਾ ਇਕ ਅਧਿਆਪਕ ਆਗੂ ਬਣ ਕੇ ਸਵੇਰ ਸਾਢੇ ਛੇ ਦੀ ਗੱਡੀ ਉਤੇ ਪਟਿਆਲੇ ਵੱਲ ਚੱਲ ਪਿਆ। ਦਿਨ ਸਮੇਂ ਕਦੇ ਕੋਈ ਮੁਸ਼ਕਲ ਨਹੀਂ ਸੀ ਆਈ। ਨੰਗਲ ਸ਼ਹਿਰ ਘੁੰਮ ਕੇ ਵੇਖਿਆ, ਬਹੁਤ ਸੋਹਣਾ ਲੱਗਿਆ। ਉਥੇ ਤਾਂ ਰਾਤ ਨੂੰ ਟਿਊਬਾਂ ਦੀ ਰੌਸ਼ਨੀ ਵਿਚ ਨਹਿਰ ਦੇ ਸੱਜੇ ਖੱਬੇ ਘੁੰਮਣ ਵਿਚ ਵੀ ਬੜਾ ਅਨੰਦ ਆਇਆ। ਗੰਗੂਵਾਲ ਤੇ ਕੋਟਲਾ ਦੀਆਂ ਘੱਟ ਰੌਸ਼ਨੀ ਵਾਲੀਆਂ, ਛੋਟੀਆਂ ਛੋਟੀਆਂ ਪੌੜੀਆਂ ਰਾਹੀਂ ਹੇਠਾਂ ਉਤਰਨ ਸਮੇਂ ਮੈਂ ਦਹਿਲ ਗਿਆ ਸੀ। ਓਦੋਂ ਇਕ ਮੁੰਡਾ, ਜੋ ਕਿਸੇ ਵੇਲੇ ਸਾਡਾ ਗੁਆਂਢੀ ਵੀ ਰਿਹਾ ਸੀ ਤੇ ਪੜ੍ਹਨ ਵਿਚ ਨਿਲ ਹੋਣ ਦੇ ਬਾਵਜੂਦ ਭਾਰੀ ਜੇਬ ਕਾਰਨ ਸਭ ਮੁੰਡਿਆਂ ਦਾ ਚੌਧਰੀ ਸੀ, ਉਹ ਪੁਰਾਣੇ ਗੁਆਂਢੀ ਹੋਣ ਦੇ ਨਾਤੇ ਪੌੜੀਆਂ ਉਤਰਨ ਸਮੇਂ ਮੇਰਾ ਬੜਾਖਿਆਲ ਰਖਦਾ। ਮਧੂ ਤੇ ਵਰਖਾ ਰਾਮ ਤੋਂ ਇਲਾਵਾ ਦੋ-ਤਿੰਨ ਵਿਦਿਆਰਥੀਆਂ ਨੂੰ ਛੱਡ ਕੇ ਮੈਂ ਸਭ ਤੋਂ ਪਤਲਾ ਤੇ ਕਮਜੋਰ ਸੀ। ਉਹ ਮੁੰਡਾ, ਜਿਸ ਦਾ ਨਾਂ ਪ੍ਰਸ਼ੋਤਮ ਸੀ, ਉਸ ਨੇ ਹਰ ਔਖੇ ਸਮੇਂ ਮੇਰੀ ਮਦਦ ਕੀਤੀ। ਗੰਗੂਵਾਲ ਤੇ ਕੋਟਲੇ ਦਾ ਸਟਾਫ ਪਾਣੀ ਨਾਲ ਬਿਜਲੀ ਬਣਨ, ਉਪਰੋਂ ਪਾਣੀ ਹੇਠਾਂ ਡਿੱਗਣ ਤੇ ਬੜਾ ਕੁਝ ਹੋਰ ਸਮਝਾਉਂਦੇ ਰਹੇ, ਗੱਲ ਤਾਂ ਮੈਨੂੰ ਸਾਰੀ ਸਮਝ ਆ ਰਹੀ ਸੀ ਪਰ ਸਾਫ ਨਾ ਦਿਸਣ ਕਰਕੇ ਮੇਰੀ ਉਸ ਗੱਲ ਵਿਚ ਉ=ੱਕਾ ਹੀ ਦਿਲਚਸਪੀ ਨਹੀਂ ਸੀ। ਦੋ ਤਿੰਨ ਘੰਟੇ ਇਹ ਸਭ ਕੁਝ ਵੇਖਣ ਪਿੱਛੋਂ ਜਦੋਂ ਬਾਹਰ ਆਏ, ਮੈਂ ਮਹਿਸੂਸ ਕਰ ਰਿਹਾ ਸੀ ਜਿਵੇਂ ਕਿਸੇ ਭਿਆਨਕ ਘਾਟੀ ਵਿਚੋਂ ਬਾਹਰ ਨਿਕਲ ਆਇਆ ਹੋਵਾਂ।
ਮੁੰਡਿਆਂ ਨੇ ਇਕ ਦਿਨ ਰਾਤ ਨੂੰ ਸਿਨਮਾ ਦੇਖਣ ਦਾ ਪ੍ਰੋਗਰਾਮ ਬਣਾ ਲਿਆ। ਮੈਨੂੰ ਸਿਨਮਾ ਵੇਖਣ ਵਿਚ ਵੀ ਕੋਈ ਰੁਚੀ ਨਹੀਂ ਸੀ। ਜਦੋਂ ਤਪਾ ਮੰਡੀ ਵਿਚ ੧੯੫੫-੫੬ ਵਿਚ ਟਾਕੀ ਖੁੱਲ੍ਹੀ ਸੀ, ਉਦੋਂ ਸਾਡੇ ਇਲਾਕੇ ਦੇ ਲੋਕ ਬੜੇ ਚਾਅ ਨਾਲ ਸਿਨਮਾ ਵੇਖਣ ਜਾਂਦੇ ਸਨ। ਸਿਨਮੇ ਦੀ ਕੋਈ ਛੱਤ ਨਹੀਂ ਸੀ। ਟਿਕਟ ਦੇਣ ਵਾਲੇ ਛੋਟੇ ਜਿਹੇ ਕਮਰੇ ਤੋਂ ਬਿਨਾਂ ਹੋਰ ਕੋਈ ਕਮਰਾ ਵੀ ਨਹੀਂ ਸੀ। ਕੁਰਸੀਆਂ ਦੀ ਥਾਂ ਫੱਟੇ ਹੁੰਦੇ ਸਨ। ਟਿਕਟ ਹੁੰਦਾ ਸੀ ਸਿਰਫ ਪੰਜ ਆਨਿਆਂ ਦਾ, ਸਮਝੋ ਅੱਜ ਦੇ ਇਕੱਤੀ ਪੈਸਿਆਂ ਦਾ। ਸਾਡੇ ਲਈ ਉਹ ਟਿਕਟ ਵੀ ਮੁਫਤ ਹੁੰਦਾ ਸੀ, ਕਿਉਂਕਿ ਸਿਨਮੇ ਦੇ ਮਾਲਕਾਂ ਵਿਚੋਂ ਮੇਘ ਰਾਜ ਨੈਣੇਵਾਲਾ ਸ਼ਰੀਕੇ ਵਿਚੋਂ ਮੇਰੇ ਤਾਏ ਦਾ ਮੁੰਡਾ ਸੀ ਤੇ ਸਿਨਮੇ ਵਿਚ ਉਸ ਦਾ ਅੱਧ ਸੀ। ਦੂਜਾ, ਸਿਨਮਾ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਕਾਗਜਾਂ ਪੱਤਰਾਂ ਦਾ ਕੰਮ ਮੇਰੇ ਭਰਾ ਤੋਂ ਕਰਵਾਇਆ ਗਿਆ ਸੀ। ਜੇ ਫੇਰ ਵੀ ਦਫਤਰੀ ਕੰਮ ਦੀ ਕਦੇ ਲੋੜ ਪੈਂਦੀ ਤਦ ਵੀ ਉਹ ਮੇਰੇ ਭਰਾ ਕੋਲ ਆਉਂਦੇ। ਸੋ ਮੇਰੇ ਲਈ ਇਹ ਸਿਨਮਾ ਬਿਲਕੁਲ ਮੁਫਤ ਸੀ, ਭਾਵੇਂ ਰੋਜ ਜਾਂਦਾ। ਪਹਿਲਾਂ ਪਹਿਲਾਂ ਕਈ ਵਾਰ ਗਿਆ ਵੀ। ਨਾਲ ਕਿਸੇ ਨਾ ਕਿਸੇ ਆੜੀ ਨੂੰ ਲੈ ਜਾਂਦਾ। ਉਹ ਮੁਫਤ ਕਾਰਨ ਮੇਰੇ ਨਾਲ ਚਲਿਆ ਜਾਂਦਾ ਤੇ ਮੈਨੂੰ ਸਹਾਰਾ ਇਹ ਹੁੰਦਾ ਕਿ ਘੱਟ ਰੌਸ਼ਨੀ ਵੇਲੇ ਮੈਨੂੰ ਕੋਈ ਮੁਸ਼ਕਲ ਨਾ ਆਉਂਦੀ। ਉਦੋਂ ਫਿਲਮਾਂ ਬਲੈਕ ਐਂਡ ਵਾਈਟ ਹੁੰਦੀਆਂ ਸਨ। ਅੱਗੇ ਬੈਠਣ ਦੇ ਬਾਵਜੂਦ ਵੀ ਕਈ ਵਾਰ ਮੈਨੂੰ ਤਸਵੀਰਾਂ ਸਾਫ ਦਿਖਾਈ ਨਹੀਂ ਸਨ ਦਿੰਦੀਆਂ, ਜਿਸ ਕਾਰਨ ਮੈਂ ਪੰਜਸ਼ਚਾਰ ਫਿਲਮਾਂ ਦੇਖਣ ਪਿੱਛੋਂ ਤਪੇ ਦੀ ਇਸ ਟਾਕੀ ਅਰਥਾਤ ਸਿਨਮੇ ਜਾਣਾ ਛੱਡ ਦਿੱਤਾ ਸੀ।
ਮੈਨੂੰ ਉਪਰੋਕਤ ਵੇਰਵਾ ਇਸ ਲਈ ਲਿਖਣਾ ਪਿਆ ਹੈ, ਕਿਉਂਕਿ ਮੁੰਡਿਆਂ ਦੀ ਸਿਨਮਾ ਵੇਖਣ ਦੀ ਤਜਵੀਜ ਮੇਰੇ ਲਈ ਉਸ ਤਰ੍ਹਾਂ ਦੀ ਹੀ ਬਿਪਤਾ ਸੀ, ਜਿਸ ਤਰ੍ਹਾਂ ਦੀ ਬਿਪਤਾ ਮੈਂ ਗੰਗੂਵਾਲ ਤੇ ਕੋਟਲਾ ਦੇ ਬਿਜਲੀ ਘਰ ਵੇਖਣ ਵੇਲੇ ਭੋਗੀ ਸੀ। ਪ੍ਰਸ਼ੋਤਮ ਨੇ ਮੇਰੀ ਨਾਂਹ ਦਾ ਮਤਲਬ ਇਹ ਲਿਆ ਕਿ ਮੈਂ ਪੈਸੇ ਖਰਚਣ ਤੋਂ ਗੁਰੇਜ ਕਰਦਾ ਹਾਂ। ਉਸ ਦੀ ਸਿਨਮੇ ਦੇ ਮੇਰੇ ਵਾਲੇ ਟਿਕਟ ਉਤੇ ਪੈਸੇ ਖਰਚਣ ਦੀ ਤਜਵੀਜ ਨੇ ਮੇਰੇ ਦਿਲ ਉਤੇ ਇਕ ਹੋਰ ਜੀਂਮ ਕਰ ਦਿੱਤਾ। ਪਰ ਕਿਉਂਕਿ ਮੈਂ ਅਧਿਆਪਕ ਵੀ ਸੀ, ਇਸ ਲਈ ਮੈਂ ਅਧਿਆਪਕੀ ਲਹਿਜੇ ਵਿਚ ਉਸਦੀ ਝਾੜਸ਼ਝੰਬ ਕਰ ਦਿੱਤੀ ਤੇ ਬਹਾਨਾ ਇਹ ਲਾਇਆ ਕਿ ਮੇਰੀ ਸੱਜੀ ਲੱਤ ਵਿਚ ਬੜਾ ਦਰਦ ਹੋ ਰਿਹਾ ਹੈ। ਮਧੂ ਵਿਚਾਰੇ ਨੂੰ ਕੀ ਪਤਾ ਸੀ, ਉਸ ਨੇ ਫਟਾਫਟ ਇਕ ਗੋਲੀ ਕੱਢ ਕੇ ਮੈਨੂੰ ਦੇ ਦਿੱਤੀ। ਉਹ ਜਿਆਦਾ ਜੁਕਾਮ ਹੋਣ ਉਤੇ ਜਿਹੜੀਆਂ ਦੋ ਗੋਲੀਆਂ ਲੈਂਦਾ ਹੁੰਦਾ ਸੀ, ਉਹਨਾਂ ਵਿਚੋਂ ਇਕ ਇਹ ਗੋਲੀ ਵੀ ਸੀ ਜੋ ਦਰਦ ਨੂੰ ਵੀ ਫਾਇਦਾ ਕਰਦੀ ਹੁੰਦੀ ਸੀ। ਮੈਂ ਗੋਲੀ ਮਧੂ ਤੋਂ ਫੜ ਲਈ ਪਰ ਖਾਧੀ ਨਹੀਂ ਸੀ ਤੇ ਇਹ ਕਹਿ ਕੇ ਜੇਬ ਵਿਚ ਪਾ ਲਈ ਸੀ ਕਿ ਦਰਦ ਜੇ ਵੱਧ ਹੋਇਆ ਤਾਂ ਹੀ ਖਾਵਾਂਗਾ।
ਪ੍ਰਸ਼ੋਤਮ ਨੇ ਮੇਰੀ ਬਾਂਹ ਫੜੀ ਹੋਈ ਸੀ। ਸੈਕੰਡ ਕਲਾਸ ਦੀਆਂ ਟਿਕਟਾਂ ਕਾਰਨ ਅਸੀਂ ਵਧੀਆ ਗੱਦੇਦਾਰ ਕੁਰਸੀਆਂ 'ਤੇ ਜਾ ਬੈਠੇ। ਫਿਲਮ ਦਾ ਨਾਂ ਸ਼ਾਇਦ ਘਨੱਈਆ ਸੀ। ਮੈਨੂੰ ਕੁਝ ਗਾਣੇ ਤਾਂ ਚੰਗੇ ਲੱਗੇ, ਕੁਝ ਅਦਾਕਾਰਾਂ ਦੇ ਮੂੰਹ ਵੀ ਵਾਹਵਾ ਸਾਫ ਦਿਖਾਈ ਦਿੱਤੇ ਪਰ ਫਿਲਮ ਪੂਰੀ ਸਮਝ ਨਹੀਂ ਸੀ ਆਈ। ਬਾਹਰ ਆ ਕੇ ਜਿਵੇਂ ਮਧੂ ਤੇ ਵਰਖਾ ਰਾਮ ਫਿਲਮ ਦੀ ਕਹਾਣੀ ਤੇ ਗਾਣਿਆਂ ਦੀ ਤਾਰੀਫ ਕਰੀ ਗਏ, ਮੈਂ ਵੀ ਉਸ ਤਰ੍ਹਾਂ ਦਾ ਟੁੱਲ ਲਾਉਂਦਾ ਗਿਆ।
ਵਾਪਸੀ ਉਤੇ ਅਸੀਂ ਇਕ ਰਾਤ ਅਨੰਦਪੁਰ ਰੁਕਣਾ ਸੀ। ਪਹਿਲਾਂ ਦਿਨ ਸਮੇਂ ਨੈਣਾ ਦੇਵੀ ਜਾਣਾ ਸੀ। ਨੈਣਾ ਦੇਵੀ ਜਾਣ ਆਉਣ ਵੇਲੇ ਤਾਂ ਕੋਈ ਔਖ ਨਹੀਂ ਸੀ ਆਈ। ਉਤਰਾਈ ਚੜ੍ਹਾਈ ਸਮੇਂ ਤਾਂ ਮੈਂ ਸਭ ਤੋਂ ਅੱਗੇ ਹੀ ਨਿਕਲ ਜਾਂਦਾ ਸੀ। ਪਰ ਜਦੋਂ ਅਸੀਂ ਅਨੰਦਪੁਰ ਸਾਹਿਬ ਦੇ ਗੁਰਦਵਾਰੇ ਵਿਚ ਪਹੁੰਚੇ, ਉਦੋਂ ਹਨੇਰਾ ਹੋ ਚੁੱਕਾ ਸੀ। ਪ੍ਰਸ਼ੋਤਮ ਮੇਰਾ ਸਹਾਇਕ ਬਣਿਆ ਰਿਹਾ, ਜਿਸ ਕਾਰਨ ਲੰਗਰ ਛਕਣ, ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰਾਂ ਦੇ ਦਰਸ਼ਨ ਕਰਨ ਤੋਂ ਲੈ ਕੇ ਸੌਣ ਤਕ ਕੋਈ ਵੱਡੀ ਔਖ ਨਹੀਂ ਸੀ ਆਈ। ਜਿਸ ਕਮਰੇ ਵਿਚ ਅਸੀਂ ਪਹੁੰਚੇ, ਉਥੇ ਦੁੱਧ ਚਿੱਟੇ ਰੰਗ ਦਾ ਲੱਠੇ ਦਾ ਇਕ ਚਾਦਰਾ ਪਿਆ ਸੀ। ਘੱਟੋਸ਼ਘੱਟ ਚਾਰ ਨਹੀਂ ਤਾਂ ਤਿੰਨ ਬੰਦੇ ਤਾਂ ਉਸ ਨੂੰ ਲੈ ਕੇ ਪੈ ਹੀ ਸਕਦੇ ਸਨ। ਕੋਈ ਵੀ ਉਸ ਨੂੰ ਹੱਥ ਲਾਉਣ ਨੂੰ ਤਿਆਰ ਨਹੀਂ ਸੀ, ਜਿਵੇਂ ਉਹ ਕੋਈ ਤਪਦਿਕ ਦਾ ਮਰੀਜ ਭੁੱਲ ਗਿਆ ਹੋਵੇ। ਮਧੂ ਤੇ ਵਰਖਾ ਰਾਮ ਸੁਧੇ ਸਭ ਵਿਦਿਆਰਥੀ ਇਸ ਧਾਰਮਿਕ ਥਾਂ ਤੋਂ ਇਸ ਚਾਦਰੇ ਨੂੰ ਚੁੱਕਣਾ ਜਿਵੇਂ ਮਹਾਂ ਪਾਪ ਸਮਝਦੇ ਹੋਣ। ਪਰ ਮੈਨੂੰ ਇਸ ਵਿਚ ਛੂਤਸ਼ਛਾਤ ਜਾਂ ਪਾਪ ਵਰਗਾ ਕੁਝ ਵੀ ਮਹਿਸੂਸ ਨਹੀਂ ਸੀ ਹੋ ਰਿਹਾ। ਮੈਂ ਚਾਦਰਾ 'ਕੱਠਾ ਕੀਤਾ ਤੇ ਆਪਣੇ ਬੈਗ ਵਿਚ ਤੁੰਨ ਲਿਆ। ਵਾਪਸੀ ਸਮੇਂ ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਅੱਧੀ ਤੋਂ ਵੱਧ ਸਜਾ ਭੁਗਤੀ ਗਈ ਹੋਵੇ। ਪਰ ਅਸਲੀ ਸਜਾ ਦੀ ਤਲਵਾਰ ਸਿਰ ਉਤੇ ਲਟਕਦੀ ਸੀ। ਸਕੂਲ ਵਿਚ ਆਉਣ ਪਿੱਛੋਂ ਪਹਿਲਾਂ ਹੈਡ ਮਾਸਟਰ ਨੇ ਸਾਨੂੰ ਟੂਰ ਬਾਰੇ ਪੁੱਛਿਆ ਤੇ ਫੇਰ ਵਿਦਿਆਰਥੀਆਂ ਦੀ ਵੱਖਰੀ ਮੀਟਿੰਗ ਸੱਦੀ। ਸਮਝੋ ਅਸੀਂ ਇਸ ਸਾਜਿਸ਼ ਕੇਸ ਵਿਚੋਂ ਬਰੀ ਹੋ ਗਏ ਸੀ। ਹੋ ਸਕਦਾ ਹੈ ਇਹ ਸਾਡਾ ਭੁਲੇਖਾ ਹੀ ਹੋਵੇ ਕਿ ਹੈਡ ਮਾਸਟਰ ਨੇ ਸਾਨੂੰ ਉਲਝਾਉਣ ਲਈ ਟੂਰ ਉਤੇ ਭੇਜਿਆ ਸੀ। ਪ੍ਰਸ਼ੋਤਮ, ਜਿਸ ਨੂੰ ਮੈਂ ਬਗਲੋਲ ਸਮਝਦਾ ਹੁੰਦਾ ਸੀ, ਉਹ ਤਾਂ ਮੇਰੇ ਲਈ ਰੱਬ ਬਣ ਕੇ ਬਹੁੜਿਆ ਸੀ। ਅਨੰਦਪੁਰ ਸਾਹਿਬ ਤੋਂ ਜਿਹੜਾ ਚਾਦਰਾ ਲੈ ਕੇ ਆਇਆ ਸੀ, ਉਹ ਵਾਧੇ ਦੀ ਖੱਟੀ ਸੀ। ਮੈਂ ਨਾ ਲਿਆਉਂਦਾ, ਕੋਈ ਹੋਰ ਮੁਸਾਫਰ ਲੈ ਜਾਂਦਾ। ਘਰ ਵਿਚ ਭਾਬੀ ਵੱਲੋਂ ਦੋਸ਼ਚਾਰ ਦਿਨ ਨੱਕਸ਼ਬੁੱਲ੍ਹ ਕੱਢਣ ਪਿੱਛੋਂ ਉਸ ਚਾਦਰ ਦੇ ਦੋ ਚਾਦਰੇ ਬਣਾ ਲਏ ਗਏ ਸਨ ਤੇ ਇਹ ਦੋਵੇਂ ਚਾਦਰੇ ਸਾਨੂੰ ਕਈ ਸਾਲ ਕੰਮ ਦਿੰਦੇ ਰਹੇ ਸਨ।
ਸਾਨੂੰ ਤਿੰਨਾਂ ਨੂੰ ਕੱਢਣ ਲਈ ਹੈਡ ਮਾਸਟਰ ਕੋਈ ਨਾ ਕੋਈ ਬਹਾਨਾ ਭਾਲਦਾ ਸੀ। ਆੀਂਰ ਮੈਨੂੰ ਕੱਢਣ ਵਾਸਤੇ ਤਾਂ ਉਸ ਨੂੰ ਇਕ ਬਹਾਨਾ ਮਿਲ ਹੀ ਗਿਆ। ਆਰੀਆ ਵਿਦਿਆ ਪਰਿਸ਼ਦ ਦਿੱਲੀ ਤੇ ਆਰੀਆ ਪ੍ਰਤਿਨਿਧ ਸਭਾ ਜਲੰਧਰ, ਜਿਨ੍ਹਾਂ ਦੇ ਅਧੀਨ ਇਹ ਸਕੂਲ ਚਲਦਾ ਸੀ, ਵੱਲੋਂ ਹੈਡ ਮਾਸਟਰ ਇਕ ਪੱਤਰ ਲੈ ਆਇਆ। ਪੱਤਰ ਵਿਚ ਲਿਖਿਆ ਸੀ ਕਿ ਇਕ ਵਿਦਿਅਕ ਸੰਸਥਾ ਵਿਚ ਪਿਤਾ ਪੁੱਤਰ ਜਾਂ ਦੋ ਸਕੇ ਭਰਾ ਨਹੀਂ ਰਹਿ ਸਕਦੇ। ਇਸ ਤੋਂ ਪਹਿਲਾਂ ਕਿ ਹੈਡ ਮਾਸਟਰ ਮੈਨੂੰ ਕੱਢੇ, ਮੇਰੇ ਭਰਾ ਨੇ ਮੈਥੋਂ ਆਪ ਹੀ ਜਨਵਰੀ ੧੯੬ਂ ਦੀ ਕਿਸੇ ਤਾਰੀਖ ਨੂੰ ਅਸਤੀਫਾ ਦਿਵਾ ਦਿੱਤਾ ਸੀ। ਹੈਡ ਮਾਸਟਰ ਨੇ ਮੇਰੇ ਭਰਾ ਦੇ ਸਤਿਕਾਰ ਦਾ ਜਿਹੜਾ ਡਰਾਮਾ ਖੇਡਿਆ, ਉਹ ਇਹ ਸੀ ਕਿ ਉਹ ਜਲੰਧਰ ਤੇ ਦਿੱਲੀ ਆਰੀਆ ਸਮਾਜੀ ਪ੍ਰਬੰਧਕਾਂ ਕੋਲ ਮੈਨੂੰ ਸਕੂਲ ਵਿਚ ਰੱਖਣ ਹਿਤ ਵਿਸ਼ੇਸ਼ ਰਿਆਇਤ ਦੇਣ ਲਈ ਗੇੜਾ ਮਾਰ ਆਇਆ ਸੀ। ਇਸ ਸਭ ਕੁਝ ਦਾ ਸਾਨੂੰ ਦੋਵਾਂ ਭਰਾਵਾਂ ਨੂੰ ਪਤਾ ਸੀ। ੨੫ ਜਨਵਰੀ, ੧੯੬ਂ ਨੂੰ ਮੈਨੂੰ ਫਾਰਗ ਕਰ ਦਿੱਤਾ ਗਿਆ। ਮੇਰੇ ਸਕੂਲ ਛੱਡਣ ਪਿੱਛੋਂ ਵਰਿੰਦਰ ਮਧੂ ਤੇ ਵਰਖਾ ਰਾਮ ਵੀ ਕਿਸੇ ਨਵੇਂ ਸਕੂਲ ਦੀ ਤਲਾਸ਼ ਕਰਨ ਲੱਗੇ। ਪੂਰਾ ਤਾਂ ਯਾਦ ਨਹੀਂ ਪਰ ਏਨਾ ਯਾਦ ਜਰੂਰ ਹੈ ਕਿ ਹੈਡ ਮਾਸਟਰ ਦੇ ਛਲੀਏ ਤੇ ਗੱਪੀ ਸੁਭਾ ਕਾਰਨ ਉਹ ਵੀ ਸਕੂਲ ਛੱਡ ਕੇ ਚਲੇ ਗਏ। ਸੁਖਾਨੰਦ ਆਰੀਆ ਹਾਈ ਸਕੂਲ ਤਪਾ ਵਿਚ ਮੈਂ ਲਗਭਗ ੩ ਸਾਲ ਪੜ੍ਹਿਆ ਵੀ ਸੀ। ੧੪ ਮਹੀਨੇ ਨੌਕਰੀ ਕਰਕੇ ਵੀ ਵੇਖੀ। ਪਰ ਜੇ ਮੈਂ ਕਹਾਂ ਕਿ ਏਥੇ ਮੈਂ ਕੁਝ ਗੁਆਇਆ ਹੀ ਗੁਆਇਆ ਹੈ ਤਾਂ ਇਹ ਠੀਕ ਨਹੀਂ। ਜਿੰਦਗੀ ਦੀ ਕੁਝ ਸਮਝ ਮੈਨੂੰ ਇਸ ਸਕੂਲ ਵਿਚ ਰਹਿ ਕੇ ਹੀ ਆਈ। ਇਕ ਮਨੁੱਖ ਅੰਦਰ ਕਿੰਨੇ ਹੋਰ ਮਨੁੱਖ ਬੈਠੇ ਹੁੰਦੇ ਹਨ, ਇਸ ਸੱਚ ਦਾ ਪਤਾ ਏਥੇ ਕੀਤੀ ਨੌਕਰੀ ਤੋਂ ਹੀ ਲੱਗਣਾ ਸ਼ੁਰੂ ਹੋਇਆ। ਹਵਨ ਵਿਚ ਹਾਜਰ ਹੋਣ ਦੀ ਗੁਲਾਮੀ ਭਾਵੇਂ ਚੁਭਦੀ ਸੀ ਪਰ ਸੰਸਕ੍ਰਿਤ ਪੜ੍ਹਨ ਦਾ ਅਭਿਆਸ ਤੇ ਪੰਜਾਬੀ ਦੇ ਨਾਲ ਨਾਲ ਹਿੰਦੀ ਪ੍ਰਤਿ ਲਗਾਉ ਦਾ ਕਾਰਨ ਇਹ ਆਰੀਆ ਸਕੂਲ ਹੀ ਬਣਿਆ।
ਇਕ ਵਿਦਿਆਰਥੀ ਤੇ ਇਕ ਅਧਿਆਪਕ ਵਜੋਂ ਮੈਂ ਸਕੂਲ ਛੱਡਿਆ ਨਹੀਂ ਸੀ। ਜੇ ਕਿਸੇ ਮੁਨਸਫ ਨੇ ਸਹੀ ਫੈਸਲਾ ਦੇਣਾ ਹੋਵੇ ਤਾਂ ਉਸ ਨੂੰ ਇਹ ਲਿਖਣਾ ਹੀ ਪਵੇਗਾ ਕਿ ਮੈਨੂੰ ਇਸ ਸਕੂਲ ਵਿਚੋਂ ਵਿਦਿਆਰਥੀ ਵਜੋਂ ਵੀ ਕੱਢਿਆ ਹੀ ਗਿਆ ਸੀ ਤੇ ਅਧਿਆਪਕ ਵਜੋਂ ਵੀ। ਉਰਦੂ ਦੇ ਮਸ਼ਹੂਰ ਸ਼ਾਇਰ ਸਾਹਿਰ ਲੁਧਿਆਣਵੀ ਨੂੰ ਤਾਂ ਸਰਕਾਰੀ ਕਾਲਜ ਲੁਧਿਆਣੇ ਵਿਚੋਂ ਸਿਰਫ ਇਕ ਵਿਦਿਆਰਥੀ ਵਜੋਂ ਹੀ ਕੱਢਿਆ ਗਿਆ ਸੀ ਤੇ ਉਸ ਨੇ ਇਸ ਦਰਦ ਨੂੰ ਇਸ ਕਾਲਜ ਵਿਚ ਆਪਣੇ ਸਨਮਾਨ ਸਮੇਂ ਇਸ ਸ਼ਿਅਰ ਰਾਹੀਂ ਜੁਬਾਨ ਦਿੱਤੀ ਸੀ :
ਆਿਂਰ ਹਮ ਇਨ ਫਜਾਓਂ ਕੇ ਪਾਲੇ ਹੁਏ ਤੋ ਹੈਂ
'ਗਰ ਯਾਂ ਨਹੀਂ ਤੋਂ ਯਾਂ ਸੇ ਨਿਕਾਲੇ ਹੁਏ ਤੋ ਹੈਂ
ਮਾਰਚ ੧੯੫੯ ਦੀ ਮੈਟ੍ਰਿਕ ਪ੍ਰੀਖਿਆ ਵਿਚ ਮੇਰੀ ਡਿਊਟੀ ਸੁਪਰਵਾਈਜਰ ਦੇ ਤੌਰ 'ਤੇ ਸਰਕਾਰੀ ਹਾਈ ਸਕੂਲ, ਰਾਮਪੁਰਾ ਫੂਲ ਦੇ ਪ੍ਰੀਖਿਆ ਕੇਂਦਰ ਵਿਚ ਲੱਗ ਗਈ ਸੀ। ਪ੍ਰੀਖਿਆ ਕੇਂਦਰ ਹੁਣ ਵਾਂਗ ਇਕ ਦਿਨ ਪਹਿਲਾਂ ਸ਼ੁਰੂ ਹੋਣਾ ਸੀ। ਜਦੋਂ ਮੈਂ ਆਪਣੇ ਹੈਡ ਮਾਸਟਰ ਦੀ ਰਲੀਵਿੰਗ ਚਿਟ ਦਿੱਤੀ ਤਾਂ ਸੈਂਟਰ ਸੁਪਰਡੈਂਟ ਕਿੰਨਾ ਚਿਰ ਮੇਰੇ ਵੱਲ ਝਾਕੀ ਗਿਆ। ਉਹਨੇ ਮੈਨੂੰ ਉਤਰ ਕਾਪੀਆਂ ਗਿਣਨ ਲਈ ਕਿਹਾ ਤੇ ਮੈਂ ਦੁਪਹਿਰ ਦੋ ਵਜੇ ਤੱਕ ਇਸ ਕੰਮ ਵਿਚ ਰੁੱਝਿਆ ਰਿਹਾ। ੨ ਵਜੇ ਪਿੱਛੋਂ ਪਤਾ ਨਹੀਂ, ਉਹਦੇ ਚਿੱਤ ਵਿਚ ਕੀ ਆਈ, ਕਹਿਣ ਲੱਗਾ :
**ਕਾਕਾ ਜੀ ਥੋਡੀ ਡੇਟ ਆਫ ਬਰਥ ਕੀ ਐ ?''
**ਜੀ ੩ਂ-੧੨-੧੯੪੨'', ਮੈਂ ਕਿਹਾ।
ਕੁਝ ਸੋਚ ਕੇ ਉਸ ਨੇ ਮੈਨੂੰ ਇਹ ਕਹਿ ਕੇ ਡਿਊਟੀ ਤੋਂ ਜਵਾਬ ਦੇ ਦਿੱਤਾ ਕਿ ੧੮ ਸਾਲ ਦੀ ਉਮਰ ਤੋਂ ਘੱਟ ਵਾਲਾ ਕੋਈ ਵਿਅਕਤੀ ਸੁਪਰਵਾਈਜਰ ਨਹੀਂ ਲੱਗ ਸਕਦਾ। ਮੈਨੂੰ ਅਜੇ ੧੭ਵਾਂ ਸਾਲ ਹੀ ਸੀ। ਘਰੋਂ ਡਿਊਟੀ ਦੇਣ ਜਾਣ ਸਮੇਂ ਜਿੰਨਾ ਮੈਨੂੰ ਚਾਅ ਚੜ੍ਹਿਆ ਸੀ, ਓਦੂੰ ਕਿਤੇ ਵੱਧ ਨਮੋਸ਼ੀ ਹੋਈ। ਚਾਅ ਦਾ ਕਾਰਨ ਤਾਂ ਮੈਨੂੰ ਪੱਕਾ ਯਾਦ ਹੈ। ਮੈਂ ਏਸੇ ਸ਼ਹਿਰ ਪਿਛਲੇ ਸਾਲਖੁਦ ੧ਂਵੀਂ ਦੀ ਪ੍ਰੀਖਿਆ ਦੇ ਕੇ ਗਿਆ ਸੀ ਅਤੇ ਸੁਪਰਵਾਈਜਰ ਤੋਂ ਲੈ ਕੇ ਸੁਪਰਡੈਂਟ ਤੱਕ ਦੇ ਹੁਕਮੀ ਲਹਿਜੇ ਦੀ ਹਰ ਅਦਾ ਮੈਨੂੰ ਯਾਦ ਸੀ। ਇਕ ਸਾਲ ਪਿੱਛੋਂ ਹੀ ਮੈਨੂੰ ਇਸ ਤਰ੍ਹਾਂ ਦੀ ੨ਂ ਕੁ ਦਿਨ ਲਈ ਵਿਦਿਆਰਥੀਆਂ ਉਤੇ ਹਕੂਮਤ ਕਰਨ ਦਾ ਸਮਝੋ ਮੌਕਾ ਮਿਲਿਆ ਸੀ। ਮੇਰੇ ਜਿਹੇ ਮੁੰਡੇ ਲਈ ਇਹ ਕੋਈ ਘੱਟ ਪ੍ਰਾਪਤੀ ਨਹੀਂ ਸੀ।
ਸੁਪਰਡੈਂਟ ਨੇ ਇਕ ਚਿੱਠੀ ਵੀ ਦਿੱਤੀ ਸੀ, ਹੈਡ ਮਾਸਟਰ ਦੇ ਨਾਂ, ਜਿਸ ਵਿਚ ਲਿਖਿਆ ਸੀ ਕਿ ਉਹ ਕਿਸੇ ਹੋਰ ਬਾਲਗ ਅਧਿਆਪਕ ਨੂੰ ਮੇਰੀ ਥਾਂ ਭੇਜੇ। ਸੀਤਾ ਭੈਣ ਓਦੋਂ ਉਥੇ ਸਿਵਲ ਹਸਪਤਾਲ ਵਿਚ ਦਾਖਲ ਸੀ। ਮਾਂ ਉਸ ਦੀ ਸੇਵਾ ਲਈ ਉਥੇ ਆਈ ਹੋਈ ਸੀ। ਹੀਣਭਾਵਨਾ ਦਾ ਮਾਰਿਆ ਭੈਣ ਦਾ ਪਤਾ ਲੈਣ ਦੀ ਥਾਂ ਮੈਂ ੪ ਵਾਲੀ ਗੱਡੀ ਫੜ ਤਪੇ ਪਹੁੰਚ ਗਿਆ। ਜਿਹੜੀ ਨਮੋਸ਼ੀ ਹੋਈ ਸੀ, ਉਹ ਤਾਂ ਸੁਪਰਡੈਂਟ ਵੱਲੋਂ ਜਵਾਬ ਦੇਣ ਕਾਰਨ ਸੀ ਪਰ ਜਿਹੜਾ ਗੁੱਸਾ ਆ ਰਿਹਾ ਸੀ, ਉਹ ਇਸ ਲਈ ਕਿ ੪-੫ ਘੰਟੇ ਉਤਰ ਕਾਪੀਆਂ ਗਿਣਾਉਣ ਤੋਂ ਪਹਿਲਾਂ ਸੁਪਰਡੈਂਟ ਨੇ ਇਸ ਨਿਯਮ ਬਾਰੇ ਕਿਉਂ ਨਾ ਦੱਸਿਆ। ਗੱਡੀ ਵਿਚ ਬੈਠੇ ਮੈਂ ਦਿਲ ਹੀ ਦਿਲ ਵਿਚ ਸੁਪਰਡੈਂਟ ਨੂੰ ੫-੭ ਮਾਵਾਂਸ਼ਭੈਣਾਂ ਦੀਆਂ ਗਾਲ੍ਹਾਂ ਤਾਂ ਕੱਢ ਹੀ ਦਿੱਤੀਆਂ ਹੋਣਗੀਆਂ।
ਸ਼ਾਇਦ ਦੋ ਜਾਂ ਤਿੰਨ ਪੇਪਰ ਹੀ ਹੋਏ ਸਨ ਕਿ ਭੈਣ ਸੀਤਾ ਦੀ ਮੌਤ ਹੋ ਗਈ। ਉਸ ਦਿਨ ਭੈਣ ਦੇ ਸਹੁਰਿਆਂ ਵਿਚੋਂ ਕੋਈ ਵੀ ਘਰ ਨਹੀਂ ਸੀ। ਭੈਣ ਦਾ ਸਹੁਰਾ ਜਵਾਲਾ ਪ੍ਰਸ਼ਾਦ ਆਪਣੇ ਕਿਸੇ ਰਿਸ਼ਤੇਦਾਰ ਕੋਲ ਡੱਬਵਾਲੀ ਮੰਡੀ ਗਿਆ ਹੋਇਆ ਸੀ। ਭੈਣ ਦੇ ਪਤੀ ਪਰਮੇਸ਼ਰ ਮੋਹਨ ਲਾਲ ਜੀ ਕਿਤਾਬਾਂ ਖਰੀਦਣ ਲਈ ਦੋ ਦਿਨ ਤੋਂ ਜਲੰਧਰ ਗਏ ਹੋਏ ਸਨ। ਕੁਦਰਤੀ ਜੇ ਭਰਾ ਮੇਰੀ ਥਾਂ ਪ੍ਰੀਖਿਆ ਡਿਊਟੀ ਦੇਣ ਨਾ ਗਿਆ ਹੁੰਦਾ ਤਾਂ ਸਥਿਤੀ ਨੂੰ ਸਾਂਭਣ ਵਾਲਾ ਘਰ ਵਿਚ ਕੋਈ ਸਿਆਣਾ ਮਰਦ ਨਹੀਂ ਸੀ। ਸੁਨੇਹਾ ਮਿਲਦੇ ਹੀ ਮੈਂ ਵੀ ਸਾਡੇ ਪਰਿਵਾਰ ਤੇ ਮਿੱਤਰ ਸਨੇਹੀਆਂ ਸਮੇਤ ਰਾਮਪੁਰਾ ਫੂਲ ਪਹੁੰਚ ਗਿਆ। ਮੋਹਨ ਲਾਲ ਜੀ ਮਹਾਰਾਜ ਦਾਹ ਸੰਸਕਾਰ ਸਮੇਂ ਤੱਕ ਵੀ ਨਹੀਂ ਸਨ ਪਹੁੰਚੇ। ਭਰਾ ਨੇ ਡਿਊਟੀ ਤਾਂ ਕੀ ਦੇਣੀ ਸੀ, ਦਾਹ ਸੰਸਕਾਰ ਤੋਂ ਬਾਅਦ ਸਾਰਾ ਪਰਿਵਾਰ ਤਪੇ ਮੁੜ ਆਇਆ ਸੀ। ਮੇਰੀ ਸੁਰਤ ਵਿਚ ਸਾਡੇ ਘਰ ਦਾ ਇਹ ਪਹਿਲਾ ਸਭ ਤੋਂ ਵੱਡਾ ਦੁਖਾਂਤ ਸੀ।
ਭੈਣ ਦੀ ਮੌਤ ਦਾ ਦੁੱਖ ਆਪਣੀ ਆਪਣੀ ਥਾਂ ਸਾਡੇ ਸਭ ਭੈਣਸ਼ਭਰਾਵਾਂ ਨੂੰ ਸੀ। ਪਰ ਮਾਂ ਦੇ ਕੀਰਨੇ ਝੱਲੇ ਨਹੀਂ ਸੀ ਜਾਂਦੇ। ਕਾਣਾਂਸ਼ਮਕਾਣਾਂ ਤੋਂ ਪਿੱਛੋਂ ਵੀ ਘਰ ਵਿਚ ਸੋਗੀ ਵਾਤਾਵਰਣ ਬਣਿਆ ਰਿਹਾ। ਭੈਣ ਸੀਤਾ ਕੋਲ ਸਭ ਤੋਂ ਵੱਧ ਮੈਂ ਹੀ ਜਾਂਦਾ ਸੀ। ਮੋਹਨ ਲਾਲ ਦੀਆਂ ਪੁੱਠੀਆਂਸ਼ਸਿੱਧੀਆਂ ਮੈਂ ਹੀ ਸੁਣਿਆ ਕਰਦਾ ਸੀ। ਮੇਰੇ ਉਜਲੇ ਭਵਿੱਖ ਸਬੰਧੀ ਸੋਚੀਆਂ ਸੀਤਾ ਭੈਣ ਦੀਆਂ ਗੱਲਾਂ ਜਦ ਵੀ ਯਾਦ ਆਉਂਦੀਆਂ, ਮੈਂ ਫੁੱਟ ਫੁੱਟ ਕੇ ਰੋਣ ਲੱਗ ਪੈਂਦਾ।
ਮਜਬੂਰੀ ਵਿਚ ਅਸੀਂ ਦੋਵੇਂ ਭਰਾ ਸਕੂਲ ਤਾਂ ਜਾਂਦੇ ਸੀ ਪਰ ਹੋਰ ਕਿਸੇ ਕੰਮ ਨੂੰ ਵੱਢੀ ਰੂਹ ਨਹੀਂ ਸੀ ਕਰਦੀ। ਮੈਂ ਅਪ੍ਰੈਲ ਵਿਚ ਐਫ.ਏ. ਅੰਗਰੇਜੀ ਦਾ ਇਮਤਿਹਾਨ ਵੀ ਦੇਣਾ ਸੀ। ਓਦੋਂ ਪ੍ਰਾਈਵੇਟ ਪੜ੍ਹਨ ਵਾਲਿਆਂ ਨੂੰ ਪੰਜਾਬ ਯੂਨੀਵਰਸਿਟੀ ਵੱਲੋਂ ਇਹ ਸਹੂਲਤ ਸੀ ਕਿ ਗਿਆਨੀ ਜਾਂ ਪ੍ਰਭਾਕਰ ਪਾਸ ਵਿਅਕਤੀ ਐਫ.ਏ. ਤੇ ਬੀ.ਏ. ਦੀ ਸਿਰਫ ਅੰਗਰੇਜੀ ਪਾਸ ਕਰਨ ਪਿੱਛੋਂ ਬੀ.ਏ. ਦਾ ਇਕ ਚੋਣਵਾਂ ਵਿਸ਼ਾ ਪਾਸ ਕਰਨ ਨਾਲ ਬੀ.ਏ. ਦੀ ਡਿਗਰੀ ਲੈ ਸਕਦਾ ਸੀ। ਇਹ ਸਭ ਇਮਤਿਹਾਨ ਹਰ ਛਿਮਾਹੀ ਹੁੰਦੇ। ਇਸ ਤਰ੍ਹਾਂ ਮੈਟ੍ਰਿਕ ਪਾਸ ਕਰਨ ਪਿੱਛੋਂ ਦੋ ਸਾਲ ਦੇ ਅੰਦਰ ਅੰਦਰ ਬੀ.ਏ. ਦੀ ਡਿਗਰੀ ਮਿਲ ਜਾਂਦੀ ਸੀ।
ਸਕੂਲ ਦੀ ਨੌਕਰੀ ਵੀ ਸੀਂਤ ਸੀ। ਸਿਆਲੋਸ਼ਸਿਆਲ ਵਾਰਸ਼ਿਕ ਪ੍ਰੀਖਿਆ ਤੱਕ ਅੱਠ ਪੀਰਡਾਂ ਤੋਂ ਇਲਾਵਾ ਇਕ ਪੀਰਡ ਪਹਿਲਾਂ ਪੜ੍ਹਾਉਣਾ ਹੁੰਦਾ ਸੀ, ਉਸ ਨੂੰ ਜੀਰੋ ਪੀਰਡ ਕਹਿੰਦੇ ਸਨ। ਸੱਤਵੀਂ ਨੂੰ ਅੰਗਰੇਜੀ ਪੜ੍ਹਾਉਣ ਕਾਰਨ ਮੈਂ ਸੱਤਵੀਂ ਦਾ ਜੀਰੋ ਪੀਰਡ ਲਾਉਂਦਾ ਸੀ। ਜੀਰੋ ਪੀਰਡ ਤੋਂ ਪਹਿਲਾਂ ਘਰ ਵੀ ਇਕ ਟਿਊਸ਼ਨ ਪੜ੍ਹਾਉਂਦਾ ਸੀ। ਸ਼ਾਮ ੪ ਵਜੇ ਛੁੱਟੀ ਹੁੰਦੀ, ਉਸ ਪਿੱਛੋਂ ਵੀ ਗਿਆਨੀ ਦੀ ਇਕ ਟਿਊਸ਼ਨ ਪੜ੍ਹਾਉਂਦਾ ਸੀ। ਏਨਾ ਕੰਮ ਕਰਕੇ ਮੈਂ ਥੱਕ ਜਾਂਦਾ ਸੀ ਪਰ ਮੇਰਾ ਭਰਾ ਏਸ ਤੋਂ ਵੀ ਵੱਧ ਕੰਮ ਕਰਦਾ ਸੀ। ਜੀਰੋ ਪੀਰਡ, ਦਸਵੀਂ ਦੀ ਪੰਜਾਬੀ ਤੋਂ ਇਲਾਵਾ ਉਹ ਵੱਡੀਆਂ ਜਮਾਤਾਂ ਨੂੰ ਅੰਗਰੇਜੀ ਤੇ ਹਿਸਾਬ ਵੀ ਪੜ੍ਹਾਉਂਦਾ ਸੀ ਤੇ ਫੇਰ ਸਵੇਰਸ਼ਸ਼ਾਮ ਟਿਊਸ਼ਨਾਂ ਦਾ ਮਹਾਂਸ਼ਯੁੱਧ। ਆਰਥਿਕ ਸਥਿਤੀ ਸਾਵੀਂ ਕਰਨ ਲਈ ਇਹ ਯੁੱਧ ਅਸੀਂ ਦੋਵੇਂ ਭਰਾ ਰਲ ਕੇ ਲੜ ਰਹੇ ਸੀ।
ਐਫ.ਏ. ਅੰਗਰੇਜੀ ਦੀ ਪੜ੍ਹਾਈ ਮੈਂ ਕਿਤੇ ਜਾ ਕੇ ਜਨਵਰੀ 'ਚ ਸ਼ੁਰੂ ਕੀਤੀ ਸੀ ਤੇ ਪੜ੍ਹਨ ਦਾ ਮੌਕਾ ਜਾਂ ਤਾਂ ਰਾਤ ਨੂੰ ਮਿਲਦਾ ਜਾਂ ਦਿਨ ਸਮੇਂ ਕੁਝ ਘੰਟੇ ਐਤਵਾਰ ਜਾਂ ਛੁੱਟੀ ਵਾਲੇ ਦਿਨ ਲਾਉਂਦਾ। ਮੈਟ੍ਰਿਕ ਵਿਚ ਭਰਾ ਦਾ ਚੰਡਿਆ ਅੰਗਰੇਜੀ ਮੈਂ ਫਰਰਸ਼ਫਰਰ ਬੋਲਦਾ। ਕਿਸੇ ਕਿਤਾਬ ਪੜ੍ਹਨ ਵਿਚ ਕੋਈ ਮੁਸ਼ਕਲ ਨਾ ਆਉਂਦੀ। ਔਖੇ ਸ਼ਬਦਾਂ ਦੇ ਅਰਥ ਹਰ ਸਵਾਲ ਦੇ ਜਵਾਬ ਪਿੱਛੋਂ ਅੰਗਰੇਜੀ ਵਿਚ ਵੀ ਦਿੱਤੇ ਹੁੰਦੇ ਤੇ ਪੰਜਾਬੀ ਵਿਚ ਵੀ।
ਮੈਨੂੰ ਅੰਗਰੇਜੀ ਦੇ ਕਿਸੇ ਸਵਾਲ ਦਾ ਜਵਾਬ ਦੇਣ ਵਿਚ ਕੋਈ ਮੁਸ਼ਕਲ ਨਹੀਂ ਸੀ ਆਉਂਦੀ। ਅੰਗਰੇਜੀ ਵਿਚ ਕਿਸੇ ਕਿਸਮ ਦੀ ਚਿੱਠੀ ਜਾਂ ਮਜਮੂਨ ਮੈਂ ਬਿਨਾਂ ਕਿਸੇ ਵੱਡੀ ਔਖ ਤੋਂ ਲਿਖ ਲੈਂਦਾ ਸੀ। ਕਾਰਨ ਇਹ ਸੀ ਕਿ ਮੇਰੇ ਭਰਾ ਕੋਲ ਅੰਗਰੇਜੀ ਦਾ ਟਾਈਪ ਰਾਈਟਰ ਸੀ। ਅੰਗਰੇਜੀ ਵਿਚ ਚਿੱਠੀ ਟਾਈਪ ਕਰਵਾਉਣ ਵਾਲਾ ਇਲਾਕੇ ਦਾ ਹਰ ਵਿਅਕਤੀ ਮੇਰੇ ਭਰਾ ਕੋਲ ਆਉਂਦਾ। ਉਹਨਾਂ ਦਿਨਾਂ ਵਿਚ ਭਰਾ ਇਕ ਚਿੱਠੀ ਦੀਆਂ ਤਿੰਨਸ਼ਚਾਰ ਕਾਪੀਆਂ ਇਕ ਜਾਂ ਡੇਢ ਰੁਪਏ ਵਿਚ ਕਰ ਦਿੰਦਾ ਹੁੰਦਾ ਸੀ। ਭਰਾ ਦੀ ਸੰਗਤ ਕਾਰਨ ਟਾਈਪ ਕਰਨ ਅਤੇ ਅਰਜੀ ਪਰਚੇ ਦੇ ਮਜਮੂਨ ਬਣਾਉਣ ਦਾ ਅਭਿਆਸ ਮੈਨੂੰ ਵੀ ਹੋ ਗਿਆ ਸੀ। ਕੰਮ ਕਰਵਾਉਣ ਵਾਲੇ ਨੇ ਆਪਣੀ ਗੱਲ ਪੰਜਾਬੀ ਵਿਚ ਸਮਝਾ ਦੇਣੀ ਤੇ ਅਸੀਂ ਉਸ ਦੀ ਚਿੱਠੀ ਜਾਂ ਅਰਜੀ ਅੰਗਰੇਜੀ ਵਿਚ ਟਾਈਪ ਕਰ ਦੇਣੀ। ਐਫ.ਏ. ਵਿਚ ਭਰਾ ਦੀ ਸਿਖਾਈ ਅੰਗਰੇਜੀ ਬੜੀ ਕੰਮ ਆਈ ਪਰ ਭੈਣ ਸੀਤਾ ਦੀ ਮੌਤ ਕਾਰਨ ਪੜ੍ਹਾਈ ਤਾਂ ਕੀ, ਜਿੰਦਗੀ ਜੀਣ ਵਿਚ ਵੀ ਭਰੋਸਾ ਜਿਵੇਂ ਡੋਲ ਗਿਆ ਹੋਵੇ। ਗੱਲ ਗੱਲ 'ਤੇ ਉਹਨੂੰ ਯਾਦ ਕਰਕੇ ਰੋ ਪੈਂਦਾ। ਭੁੱਬ ਨਿੱਕਲ ਜਾਂਦੀ। ਰੋਲ ਨੰਬਰ ਆ ਜਾਣ 'ਤੇ ਵੀ ਕਿਤਾਬਾਂ ਨੂੰ ਹੱਥ ਲਾਉਣ ਨੂੰ ਜੀਅ ਨਾ ਕਰਦਾ। ਸਾਰੇ ਪਰਿਵਾਰ ਦੇ ਬਹੁਤਾ ਕਹਿਣ 'ਤੇ ਹੀ ਮੈਂ ਇਮਤਿਹਾਨ ਦੇਣ ਲਈ ਮਾਲੇਰਕੋਟਲੇ ਚਲਾ ਗਿਆ। ਮਾਲੇਰਕੋਟਲੇ ਭੈਣ ਕਾਂਤਾ ਦੇ ਸਹੁਰੇ ਹੋਣ ਕਾਰਨ ਹੀ ਮੈਂ ਫਾਰਮ ਵਿਚ ਇਹ ਸੈਂਟਰ ਭਰਿਆ ਸੀ। ਪਤਾ ਨਹੀਂ ਕਿਉਂ ਮੈਂ ਇਹ ਗੱਲ ਭੈਣ ਕਾਂਤਾ ਨੂੰ ਵੀ ਨਹੀਂ ਸੀ ਦੱਸ ਸਕਿਆ ਕਿ ਰਾਤ ਬੱਲਬ ਦੀ ਰੌਸ਼ਨੀ ਵਿਚ ਮੈਨੂੰ ਕਿਤਾਬ ਦੇ ਅੱਖਰ ਨਹੀਂ ਸਨ ਦਿਸਦੇ।
ਸਵੇਰੇਸ਼ਸੁਵੱਖਤੇ ਉਠ ਕੇ ਤਿਆਰ ਹੋ ਗਿਆ ਸੀ। ਡੇਢ ਦੋ ਘੰਟੇ ਕਿਤਾਬ ਜਰੂਰ ਦੇਖੀ ਹੋਵੇਗੀ। ਪੇਪਰ ਦੇਣ ਗਿਆ ਪਰ ਇਕ ਡੇਢ ਸਵਾਲ ਹੀ ਕਰ ਸਕਿਆ। ਅੱਖਾਂ ਵਿਚੋਂ ਹੰਝੂ ਪਰਲ ਪਰਲ ਡਿਗੀ ਜਾ ਰਹੇ ਸਨ। ਸੈਂਟਰ ਸਟਾਫ ਨੇ ਵੀ ਬੜੀ ਹਮਦਰਦੀ ਜਤਾਈ ਪਰ ਮੈਂ ਹਾਫ ਟਾਇਮ 'ਤੇ ਹੀ ਪੇਪਰ ਫੜਾ ਕੇ ਆ ਗਿਆ। ਸ਼ਾਇਦ ਇਕ ਦਿਨ ਛੱਡ ਕੇ ਦੂਜਾ ਪੇਪਰ ਸੀ। ਪਹਿਲਾਂ ਤਾਂ ਮੈਂ ਭੈਣ ਨੂੰ ਦੂਜਾ ਪੇਪਰ ਛੱਡ ਕੇ ਜਾਣ ਨੂੰ ਕਿਹਾ ਪਰ ਭੈਣ ਦੇ ਇਹ ਕਹਿਣ 'ਤੇ ਕਿ ਵੀਰ ਗੁੱਸੇ ਹੋਊਗਾ, ਮੈਂ ਦੂਜਾ ਪੇਪਰ ਦੇਣ ਦਾ ਵੀ ਨਿਸ਼ਚਾ ਕਰ ਲਿਆ।
ਦੂਜੇ ਪੇਪਰ ਲਈ ਗਾਈਡ ਵਿਚ ਜਿੰਨੇ ਕੁ ਲੇਖ ਤੇ ਪੱਤਰ ਸਨ, ਉਹ ਸਭ ਮੈਂ ਪੜ੍ਹ ਲਏ ਸਨ। ਪੰਜਾਬੀ ਤੋਂ ਅੰਗਰੇਜੀ ਟਰਾਂਸਲੇਸ਼ਨ ਅਤੇ ਗਰਾਮਰ ਦੀ ਤਿਆਰੀ ਦੀ ਮੈਨੂੰ ਕੋਈ ਲੋੜ ਨਹੀਂ ਸੀ। ਰਾਤ ਨੂੰ ਨਾ ਪੜ੍ਹਨ ਸਬੰਧੀ ਮੈਂ ਭੈਣ ਨੂੰ ਇਹ ਕਹਿ ਦਿੱਤਾ ਸੀ ਕਿ ਇਸ ਤਰ੍ਹਾਂ ਕਰਨ ਨਾਲ ਮੇਰੀਆਂ ਅੱਖਾਂ ਦਰਦ ਕਰਨ ਲੱਗ ਪੈਂਦੀਆਂ ਹਨ। ਭੈਣ ਨੂੰ ਵੀ ਮੈਂ ਸੱਚ ਇਸ ਲਈ ਨਹੀਂ ਸੀ ਦੱਸਿਆ ਕਿ ਕਿਤੇ ਮੇਰੇ ਰਾਤ ਨੂੰ ਨਾ ਦਿਸਣ ਦੀ ਗੱਲ ਭੈਣ ਅੱਗੇ ਆਪਣੇ ਸਹੁਰਿਆਂ ਵਿਚ ਨਾ ਕਰ ਦੇਵੇ।
ਬੀ ਪੇਪਰ ਬਹੁਤ ਵਧੀਆ ਹੋ ਗਿਆ ਸੀ। ਨਤੀਜੇ ਨੇ ਵੀ ਇਹ ਸਾਬਤ ਕਰ ਦਿੱਤਾ ਸੀ। ੫੩ ਨੰਬਰ ਲੈ ਕੇ ਮੈਂ ਐਫ.ਏ. ਦਾ ਇਮਤਿਹਾਨ ਪਾਸ ਕਰ ਲਿਆ ਸੀ। ਕੁੱਲ ੧੫ਂ ਅੰਕਾਂ ਦੇ ੭੫ਸ਼੭੫ ਨੰਬਰਾਂ ਦੇ ਦੋ ਪੇਪਰਾਂ ਵਿਚੋਂ ਏ ਪੇਪਰ ਵਿਚੋਂ ਤਾਂ ਮਸਾਂ ਪੰਜਸ਼ਸੱਤ ਨੰਬਰ ਹੀ ਆਏ ਹੋਣਗੇ। ਮੇਰੇ ਪਾਸ ਹੋਣ ਦਾ ਕ੍ਰਿਸ਼ਮਾ ਮੇਰੇ ਇਸ ਬੀ ਪੇਪਰ ਕਾਰਨ ਹੀ ਹੋਇਆ ਸੀ। ਪਰ ਇਮਤਿਹਾਨ ਪਾਸ ਕਰਨ ਨਾਲ ਮੇਰੀ ਕੋਈ ਤਸੱਲੀ ਨਹੀਂ ਸੀ ਹੋਈ। ਇਸ ਪਾਸ ਹੋਣ ਨਾਲੋਂ ਤਾਂ ਫੇਲ੍ਹ ਹੋਣਾ ਮੈਂ ਬਿਹਤਰ ਸਮਝਦਾ ਸੀ।
ਕਾਣਾਂਸ਼ਮਕਾਣਾਂ ਪਿੱਛੋਂ ਮੈਂ ਮਾਂ ਨੂੰ ਆਪਣੀਆਂ ਅੱਖਾਂ ਦੀ ਸਮੱਸਿਆ ਦੱਸੀ। ਮਾਂ ਦਾ ਵੀ ਇਹਖਿਆਲ ਸੀ, ਭਰਾ ਦਾ ਵੀ ਤੇ ਮੇਰਾ ਆਪਣਾ ਵੀ ਕਿ ਭੈਣ ਦੀ ਮੌਤ ਪਿੱਛੋਂ ਬਹੁਤਾ ਰੋਣ ਕਾਰਨ ਮੇਰੀਆਂ ਅੱਖਾਂ 'ਤੇ ਅਸਰ ਪਿਆ ਹੈ। ਭਰਾ ਨੇ ਮੈਨੂੰ ਅੱਖਾਂ ਟੈਸਟ ਕਰਾਉਣ ਲਈ ਬਠਿੰਡੇ ਭੇਜ ਦਿੱਤਾ। ਉਥੇ ਕਾਂਤਾ ਭੈਣ ਦੀ ਜਠਾਣੀ ਕੁਸ਼ੱਲਿਆ ਦਾ ਭਰਾ ਡਾ.ਰਾਮ ਸਰੂਪ ਬਾਂਸਲ ਅੱਖਾਂ ਤੇ ਦੰਦਾਂ ਦੀ ਡਾਕਟਰੀ ਦਾ ਕੰਮ ਕਰਦਾ ਸੀ। ਪਹਿਲਾਂ ਮੈਂ ਡਾ.ਬਾਂਸਲ ਨੂੰ ਕਦੇ ਨਹੀਂ ਸੀ ਮਿਲਿਆ। ਰਿਸ਼ਤੇਦਾਰੀ ਦਾ ਹਵਾਲਾ ਦਿੱਤਾ ਤੇ ਉਸ ਨੇ ਰਿਸ਼ਤੇਦਾਰਾਂ ਵਾਂਗ ਹੀ ਮੇਰੀਆਂ ਅੱਖਾਂ ਟੈਸਟ ਕੀਤੀਆਂ। ਆਈ ਚਾਰਟ ਦੀਆਂ ਹੇਠਲੀਆਂ ਚਾਰ ਸਤਰਾਂ ਨਾ ਸੱਜੀ ਅੱਖ ਨਾਲ ਤੇ ਨਾ ਖੱਬੀ ਅੱਖ ਨਾਲ ਮੈਥੋਂ ਪੜ੍ਹੀਆਂ ਗਈਆਂ। ਦੋਵੇਂ ਅੱਖਾਂ ਦੇ ਸ਼ੀਸ਼ਿਆਂ ਦਾ ਨੰਬਰ ਤਿੰਨ ਜਾਂ ਤਿੰਨ ਤੋਂ ਉਪਰ ਸੀ। ਨੇੜੇ ਦੀ ਨਜਰ ਬਿਲਕੁਲ ਠੀਕ ਸੀ।
ਡਾਕਟਰ ਨੇ ਹਦਾਇਤ ਕੀਤੀ ਕਿ ਐਨਕ ਬਿਲਕੁਲ ਨਹੀਂ ਲਾਹੁਣੀ। ਇਕ ਮਹੀਨਾ ਸੁਬ੍ਹਾ ਸ਼ਾਮ ਗੋਲੀਆਂ ਖਾਣ ਦੀ ਹਦਾਇਤ ਕੀਤੀ। ਇਹ ਵਿਟਾਮਿਨ ਏ ਦੀਆਂ ਗੋਲੀਆਂ ਸਨ। ਨਜਰ ਟੈਸਟ ਕਰਨ ਪਿੱਛੋਂ ਡਾਕਟਰ ਸਾਹਿਬ ਦੇ ਛੋਟੇ ਭਰਾ ਭੂਦੇਵ ਨੇ ਸ਼ੀਸ਼ਿਆਂ ਨੂੰ ਮਸ਼ੀਨ 'ਤੇ ਘਸਾ ਕੇ ਐਨਕ ਦੇ ਫਰੇਮ ਵਿਚ ਫਿੱਟ ਕਰ ਦਿੱਤਾ। ਫਰੇਮ ਵਿਚ ਫਿੱਟ ਕਰਨ ਤੋਂ ਪਹਿਲਾਂ ਭੂਦੇਵ ਨੇ ਮੈਨੂੰ ਕਈ ਫਰੇਮ ਦਿਖਾਏ ਸਨ। ਪਰ ਫਰੇਮਾਂ ਦੇ ਰੰਗਾਂ ਤੇ ਡਿਜਾਇਨਾਂ ਵਿਚ ਮੈਨੂੰ ਕੋਈ ਰੁਚੀ ਨਹੀਂ ਸੀ। ਮੈਂ ਬੇਦਿਲੀ ਜਿਹੀ ਨਾਲ ਭੂਦੇਵ ਨੂੰ ਕਿਹਾ :
**ਵੀਰ ਜੀ, ਜਿਹੜਾ ਤੁਹਾਨੂੰ ਚੰਗਾ ਲਗਦਾ ਹੈ, ਉਸ ਵਿਚ ਸ਼ੀਸ਼ੇ ਪਾ ਦਿਓ।''
ਜਦੋਂ ਐਨਕ ਲਾ ਕੇ ਦੁਕਾਨ ਵਿਚੋਂ ਬਾਹਰ ਨਿਕਲਿਆ ਤੇ ਦੂਰ ਤੱਕ ਵੇਖਿਆ, ਬਹੁਤ ਸਾਫ ਦਿਸ ਰਿਹਾ ਸੀ। ਗੱਡੀ ਵਿਚ ਵੀ ਐਨਕ ਲਾ ਕੇ ਕਦੇ ਅੰਦਰ ਵੇਖਾਂ, ਕਦੇ ਬਾਹਰ। ਐਨਕ ਲਾ ਕੇ ਸੰਗ ਤਾਂ ਜਰੂਰ ਲਗਦੀ ਸੀ ਪਰ ਜਦੋਂ ਬਾਹਰ ਝਾਕਦਾ ਤਾਂ ਦੂਰ ਤੱਕ ਖੜ੍ਹੇ ਦਰਖਤਾਂ ਦੇ ਪੱਤੇ, ਖੇਤਾਂ ਵਿਚ ਖੜ੍ਹੀਆਂ ਫਸਲਾਂ ਜਿਵੇਂ ਬਹੁਤ ਸਾਫ ਦਿਸ ਰਹੀਆਂ ਹੋਣ। ਮਨ ਨੂੰ ਤਸੱਲੀ ਹੋਈ ਕਿ ਸਮੇਂ ਸਿਰ ਐਨਕ ਲੱਗ ਗਈ। ਸਭ ਕਹਿੰਦੇ ਸਨ ਕਿ ਜੇ ਨਜਰ ਵਾਲੀ ਐਨਕ ਸੌਣ ਵੇਲੇ ਨੂੰ ਛੱਡ ਕੇ ਹਮੇਸ਼ਾ ਲਾਈ ਰੱਖੋ ਤਾਂ ਨਿਗਾਹ ਇਕ ਥਾਂ 'ਤੇ ਟਿਕ ਜਾਂਦੀ ਹੈ। ਮੇਰੇ ਲਈ ਏਨੀ ਗੱਲ ਵੀ ਤਸੱਲੀ ਦੇਣ ਵਾਲੀ ਸੀ।
ਅਪ੍ਰੈਲ ਵਿਚ ਐਫ.ਏ. ਅੰਗਰੇਜੀ ਪਾਸ ਕਰਨ ਕਾਰਨ ਪੰਜਾਬ ਯੂਨੀਵਰਸਿਟੀ ਦੇ ਨਿਯਮ ਅਨੁਸਾਰ ਸਤੰਬਰ ਵਿਚ ਮੈਂ ਬੀ.ਏ. ਅੰਗਰੇਜੀ ਦਾ ਇਮਤਿਹਾਨ ਨਹੀਂ ਸੀ ਦੇ ਸਕਦਾ। ਉਂਜ ਵੀ ਆਰੀਆ ਸਕੂਲ ਵਿਚ ਪੜ੍ਹਾਉਣ ਤੇ ਟਿਊਸ਼ਨਾਂ ਕਰਨ ਕਾਰਨ ਤੇ ਾਂਸ ਤੌਰ 'ਤੇ ਨਿਗਾਹ ਦੇ ਫਿਕਰ ਕਰਕੇ ਮੈਨੂੰ ਬੀ.ਏ. ਦੇ ਇਮਤਿਹਾਨ ਪਾਸ ਕਰਨ ਦੀ ਕਾਹਲ ਨਹੀਂ ਸੀ।
ਮਾਲਵਾ ਗਿਆਨੀ ਕਾਲਜ
ਜੇ ਆਉਣ ਵਾਲੀ ਆਫਤ ਦਾ ਪਹਿਲਾਂ ਪਤਾ ਲੱਗ ਜਾਵੇ ਤਾਂ ਬੰਦਾ ਕੁਝ ਨਾ ਕੁਝ ਬੰਦੋਬਸਤ ਜਰੂਰ ਕਰ ਲੈਂਦਾ ਹੈ। ਕੁਝ ਇਹੋ ਜਿਹਾ ਪ੍ਰਬੰਧ ਹੀ ਆਰੀਆ ਸਕੂਲ ਛੱਡਣ ਤੋਂ ਪਹਿਲਾਂ ਮੇਰੇ ਭਰਾ ਤੇ ਮੈਂ ਕਰ ਲਿਆ ਸੀ। ਮੈਂ ਆਪਣੇ ਭਰਾ ਸਾਹਮਣੇ ਗਿਆਨੀ ਕਲਾਸਾਂ ਪੜ੍ਹਾਉਣ ਦੀ ਤਜਵੀਜ ਰੱਖੀ। ਉਸ ਨੂੰ ਮੇਰੀ ਗੱਲ ਜਚ ਗਈ, ਕਿਉਂਕਿ ਇਸ ਤੋਂ ਪਹਿਲਾਂ ਮੈਂ ਆਪ ਗਿਆਨੀ ਕਰਨ ਤੋਂ ਤੁਰੰਤ ਪਿੱਛੋਂ ਤਿੰਨ ਕੁੜੀਆਂ ਨੂੰ ਗਿਆਨੀ ਕਰਵਾ ਚੁੱਕਾ ਸੀ। ਤਿੰਨੇ ਪਹਿਲੇ ਵਾਰ ਪਾਸ ਹੋ ਗਈਆਂ ਸਨ ਪਰ ਮੇਰੇ ਭਰਾ ਨੂੰ ਜਿਹੜਾ ਤੌਖਲਾ ਸੀ, ਉਹ ਆਪਣੇ ਥਾਂ ਠੀਕ ਸੀ। ਵੇਖਣ ਵਿਚ ਮੈਂ ਅਜੇ ਮੁੰਡਾ ਜਿਹਾ ਹੀ ਲਗਦਾ ਸੀ, ਪੂਰਾ ਸੂਰਾ ਆਦਮੀ ਨਹੀਂ ਸੀ ਲਗਦਾ। ਬੜਾ ਕਮਜੋਰ ਜਿਹਾ ਸਰੀਰ ਤੇ ਉਤੋਂ ਨਜਰ ਵਾਲੀ ਐਨਕ ਨਾਲ ਮੇਰੀ ਕੋਈ ਪ੍ਰਭਾਵਸ਼ਾਲੀ ਸ਼ੀਂਸੀਅਤ ਨਹੀਂ ਸੀ ਬਣਦੀ। ਜੇ ਗਿਆਨੀ ਦੀ ਇਹ ਅਕੈਡਮੀ ਸਿਰਫ ਤਪਾ ਮੰਡੀ ਵਿਚ ਖੋਲ੍ਹਦਾ ਤਾਂ ਵੱਧ ਤੋਂ ਵੱਧ ਦੋ ਜਾਂ ਤਿੰਨ ਵਿਦਿਆਰਥੀ ਮਿਲਦੇ। ਇਸ ਲਈ ਸੋਚ ਵਿਚਾਰ ਕਰਕੇ ਅਕੈਡਮੀ ਬਰਨਾਲੇ ਅਤੇ ਤਪੇ ਦੋਵੇਂ ਥਾਵੀਂ ਖੋਲ੍ਹਣ ਦਾ ਫੈਸਲਾ ਕੀਤਾ। ਅਕੈਡਮੀ ਦਾ ਨਾਂ ਰੱਖਿਆਸ਼ਸ਼ਸ਼ਮਾਲਵਾ ਗਿਆਨੀ ਕਾਲਜ। ਗੁਰਬਚਨ ਸਿੰਘ ਤਾਂਘੀ ਦੀ ਅਕੈਡਮੀ ਦਾ ਵੀ ਏਹੋ ਨਾਂ ਸੀ। ਉਸ ਦੀ ਸਲਾਹ ਨਾਲ ਹੀ ਇਹ ਨਾਮ ਰੱਖਿਆ ਗਿਆ ਸੀ। ਤਾਂਘੀ ਇਸ ਲਈਖੁਸ਼ ਸੀ ਕਿ ਉਸ ਦੀ ਅਕੈਡਮੀ ਦਾ ਨਾਂ ਬਰਨਾਲੇ ਤੱਕ ਪ੍ਰਚੱਲਿਤ ਹੋ ਜਾਵੇਗਾ। ਸਾਨੂੰ ਦੋਹਾਂ ਭਰਾਵਾਂ ਨੂੰ ਤਸੱਲੀ ਇਹ ਸੀ ਕਿ ਸ਼ਾਇਦ ਇਸ ਨਾਮ ਨਾਲ ਵਿਦਿਆਰਥੀਆਂ 'ਤੇ ਚੰਗਾ ਪ੍ਰਭਾਵ ਪਵੇਗਾ, ਕਿਉਂਕਿ ਮਾਲਵਾ ਗਿਆਨੀ ਕਾਲਜ ਰਾਮਪੁਰਾ ਫੂਲ ਦੀ ਪ੍ਰਸਿੱਧੀ ਤਪੇ ਤੱਕ ਤਾਂ ਸੀ ਹੀ, ਥੋੜ੍ਹੀਸ਼ਬਹੁਤ ਬਰਨਾਲੇ ਤੱਕ ਵੀ ਸੀ।
ਭਰਾ ਦੀ ਅਕੈਡਮੀ *ਗੋਇਲ ਮਾਡਰਨ ਕਾਲਜ' ਵਾਲੇ ਬੋਰਡ ਉਤੇ ਪੇਂਟਰ ਤੋਂ *ਮਾਲਵਾ ਗਿਆਨੀ ਕਾਲਜ' ਲਿਖਵਾ ਲਿਆ ਸੀ ਤੇ ਬੋਰਡ ਉਤੇ ਅਗਲੀ ਸਤਰ ਸੀਸ਼ਸ਼ਰਾਮਪੁਰਾ ਫੂਲਸ਼ਤਪਾਸ਼ਬਰਨਾਲਾ। ਇਹ ਬੋਰਡ ਅਸੀਂ ਓਸੇ ਥਾਂ ਲਟਕਾ ਦਿੱਤਾ ਸੀ, ਜਿਥੇ ਪਹਿਲਾਂ ਇਹ ਲੱਗਿਆ ਹੁੰਦਾ ਸੀ। ਪੜ੍ਹਾਉਣ ਦਾ ਪ੍ਰਬੰਧ ਚੁਬਾਰੇ ਵਿਚ ਕੀਤਾ ਗਿਆ। ਏਸੇ ਤਰ੍ਹਾਂ ਦਾ ਇਕ ਬੋਰਡ ਬਰਨਾਲਾ ਦੇ ਹੰਢਿਆਇਆ ਬਜਾਰ ਦੇ ਇਕ ਨੁੱਕਰ ਵਾਲੇ ਚੁਬਾਰੇ ਦੇ ਬਾਹਰ ਟੰਗ ਦਿੱਤਾ। ਦੋ ਚੁਬਾਰੇ ਸਨ। ਇਕ ਵਿਚ ਪੜ੍ਹਾਉਣ ਲਈ ਬੈਂਚ ਲਾ ਦਿੱਤੇ ਅਤੇ ਦੂਜੇ ਵਿਚ ਸੌਣ ਤੇ ਚਾਹ ਪਾਣੀ ਬਣਾਉਣ ਦਾ ਪ੍ਰਬੰਧ ਕਰ ਲਿਆ ਗਿਆ। ਦੋਵੇਂ ਚੁਬਾਰੇ ੨ਂ ਰੁਪਏ ਮਹੀਨੇ 'ਤੇ ਮਿਲ ਗਏ ਸਨ ਤੇ ਸੀ ਵੀ ਸਰਕਾਰੀ ਹਾਈ ਸਕੂਲ ਦੇ ਬਿਲਕੁਲ ਨੇੜੇ। ਜੇ ਦੁਕਾਨਦਾਰਾਂ ਦੀ ਭਾਸ਼ਾ ਵਿਚ ਕਹਿਣਾ ਹੋਵੇ, ਬੜੇ ਦੜੇ 'ਤੇ ਸੀ ਇਹ ਦੁਕਾਨ।
ਪ੍ਰੋਗਰਾਮ ਇਹ ਬਣਿਆ ਕਿ ਸਵੇਰ ਦੀ ਗਿਆਨੀ ਦੀ ਕਲਾਸ ੮ ਤੋਂ ੧ਂ ਵਜੇ ਤੱਕ ਤਪੇ ਪੜ੍ਹਾਉਣੀ ਸੀ। ਗਿਆਰਾਂ ਦੀ ਗੱਡੀ ਬਰਨਾਲੇ ਜਾ ਕੇ ਪਹਿਲਾਂ ਬੁੱਧੀਮਾਨ ਤੇ ਫੇਰ ਗਿਆਨੀ ਦੀ ਕਲਾਸ ਪੜ੍ਹਾਉਣ ਦਾ ਨਿਸ਼ਚਾ ਕੀਤਾ। ਇਹ ਸਕੀਮ ਸਿਰੇ ਚੜ੍ਹ ਵੀ ਗਈ। ੧੯੬ਂ ਦੇ ਫਰਵਰੀ ਮਹੀਨੇ ਤੋਂ ਕੰਮ ਸ਼ੁਰੂ ਕੀਤਾ। ਚਾਰ ਮਹੀਨਿਆਂ ਦੇ ਪ੍ਰਤਿ ਵਿਦਿਆਰਥੀ ੬ਂ ਰੁਪਏ ਲੈਣੇ ਸਨ। ਤਪੇ ਗਿਆਨੀ ਲਈ ਸਿਰਫ ਦੋ ਕੁੜੀਆਂ ਹੀ ਲੱਗੀਆਂ। ਬਰਨਾਲੇ ਗਿਆਨੀ ਦੇ ਦੋ ਮੁੰਡੇ ਤੇ ਦੋ ਕੁੜੀਆਂ ਨੇ ਦਾਖਲਾ ਲਿਆ। ਬੁੱਧੀਮਾਨ ਵਿਚ ਇਕ ਮੁੰਡਾ ਤੇ ਇਕ ਕੁੜੀ ਦੀਂਲ ਹੋਏ। ਮੇਰੇ ਲਈ ਇਹ ਕੋਈ ਮਾੜੀ ਸ਼ੁਰੂਆਤ ਨਹੀਂ ਸੀ। ਹੈਡਮਾਸਟਰ ਭਾਟੀਆ ਦੀ ਤਾਨਾਸ਼ਾਹੀ ਵਿਚ ਵੀ ਤਾਂ ਮੈਨੂੰ ੬ਂ ਰੁਪਏ ਹੀ ਮਿਲਦੇ ਸਨ। ਤਪੇ ਤੇ ਬਰਨਾਲੇ ਦੋਹਾਂ ਦੇ ਵਿਦਿਆਰਥੀਆਂ ਤੋਂ ਚਾਰ ਮਹੀਨਿਆਂ ਦੇ ਤਨਾਂਹ ਨਾਲੋਂ ਵੱਧ ਮਿਲ ਜਾਣੇ ਸਨ। ਇਸ ਤਰ੍ਹਾਂ ਸਮਝੋ ਕਿ ਬਰਨਾਲੇ ਦੇ ਚੁਬਾਰਿਆਂ ਦੇ ਕਿਰਾਏ ਤੇ ਗੱਡੀ ਦੇ ਪਾਸ ਦੇ ਖਰਚ ਨੂੰ ਵੀ ਆਮਦਨ ਵਿਚੋਂ ਕੱਢ ਕੇ ਮੈਂ ਕੋਈ ਘਾਟੇ ਵਿਚ ਨਹੀਂ ਸੀ। ਪਿੱਛੋਂ ਰਾਤ ਨੂੰ ਬਰਨਾਲੇ ਰਹਿਣਾ ਜਰੂਰੀ ਹੋ ਗਿਆ। ਕਾਰਨ ਇਹ ਸੀ ਕਿ ਮੈਂਖੁਦ ਵੀ ਬੀ.ਏ. ਅੰਗਰੇਜੀ ਦਾ ਇਮਤਿਹਾਨ ਦੇਣਾ ਸੀ। ਮੇਰੇ ਵਰਗਾ ਹੀ ਇਕ ਬੇਰੁਜਗਾਰ ਓਥੇ ਇਕ ਚੁਬਾਰਾ ਲੈ ਕੇ ਅੰਗਰੇਜੀ ਦੀਆਂ ਟਿਊਸ਼ਨਾਂ ਪੜ੍ਹਾਉਂਦਾ ਸੀ। ਉਸ ਦੀ ਟਿਊਸ਼ਨ ਫੀਸ ੨ਂ ਰੁਪਏ ਮਹੀਨਾ ਸੀ। ਮੈਂ ਉਸ ਕੋਲ ਦੋ ਮਹੀਨੇ ਲਾਏ। ਮੇਰੇ ਨਾਲ ਉਸ ਦਾ ਸਬੰਧ ਆਮ ਵਿਦਿਆਰਥੀਆਂ ਵਰਗਾ ਨਹੀਂ ਸੀ। ਕਲਾਸ ੀਂਤਮ ਹੋਣ ਤੋਂ ਪਿੱਛੋਂ ਵੀ ਉਹ ਮੈਨੂੰ ਰੋਕ ਲੈਂਦਾ ਅਤੇ ਕਈ ਵਾਰ ਆਪਣੀਆਂ ਗੱਲਾਂ ਕਰਕੇ ਮੇਰੇ ਕੋਲ ਮਨ ਹੌਲਾ ਕਰਦਾ। ਮੈਂ ਵੀ ਉਸ ਨੂੰ ਆਪਣੀ ਮੁਸ਼ਕਲ ਦੱਸ ਦਿੱਤੀ ਸੀ। ਇਸ ਲਈ ਉਹ ਮੈਨੂੰ ਕਾਪੀ ਉਤੇ ਲਿਖਣ ਜਾਂ ਕਿਤਾਬ ਪੜ੍ਹਨ ਲਈ ਕਹਿਣੋਂ ਹਟ ਗਿਆ ਸੀ। ਸਾਡੇ ਵਿਚ ਇਕ ਬੜਾ ਹੀ ਚੰਟ ਮੁੰਡਾ ਸੀ। ਪੜ੍ਹਦਾ ਉਹ ਸ਼ਹਿਰ ਦੇ ਐਸ.ਡੀ.ਕਾਲਜ ਵਿਚ ਸੀ ਤੇ ਸੀ ਵੀ ਬੜਾ ਸ਼ਰਾਰਤੀ ਤੇ ਪੂਰਾ ਡਰਾਮੇਬਾਜ। ਉਹ ਅਕਸਰ ਹੀ ਪ੍ਰੋਫੈਸਰ ਸਾਹਿਬ ਕੋਲ ਮੇਰੇ ਨਾ ਪੜ੍ਹਨ ਜਾਂ ਲਿਖਣ ਬਾਰੇ ਕੋਈ ਨਾ ਕੋਈ ਸਵਾਲ ਕਰਦਾ ਹੀ ਰਹਿੰਦਾ। ਕੁਝ ਤਾਂ ਪ੍ਰੋਫੈਸਰ ਸਾਹਿਬ ਦੇ ਟਾਲਣ ਕਾਰਨ ਤੇ ਕੁਝ ਪਿੱਛੋਂ ਉਸ ਦੀ ਪੋਲ ਖੁੱਲ੍ਹਣ ਕਾਰਨ, ਉਹ ਮੈਥੋਂ ਝਿਪਣ ਲੱਗ ਪਿਆ ਸੀ।
ਪ੍ਰੋਫੈਸਰ ਸਾਹਿਬ ਦਾ ਚੁਬਾਰਾ ਮੇਰੇ ਚੁਬਾਰਿਆਂ ਤੋਂ ੧ਂਂ ਕੁ ਗਜ ਦੀ ਵਿੱਥ 'ਤੇ ਸੀ। ਬਜਾਰ ਦੀ ਰੌਸ਼ਨੀ ਕਾਰਨ ਮੈਨੂੰ ਆਉਣਸ਼ਜਾਣ ਵਿਚ ਬਹੁਤੀ ਔਖ ਨਹੀਂ ਸੀ। ਉਂਜ ਵੀ ਮੈਂ ਆਪਣੇ ਛੋਟੇ ਜਿਹੇ ਥੈਲੇ ਵਿਚ ਕਿਤਾਬ ਦੇ ਨਾਲ ਟਾਰਚ ਵੀ ਰਖਦਾ ਸੀ।
ਅੰਗਰੇਜੀ ਦੀ ਇਸ ਟਿਊਸ਼ਨ ਪੜ੍ਹਨ ਦਾ ਮੈਨੂੰ ਹੋਰ ਤਾਂ ਬਹੁਤਾ ਲਾਭ ਨਾ ਹੋਇਆ, ਏਨਾ ਫਾਇਦਾ ਜਰੂਰ ਹੋਇਆ ਕਿ ਏਸ ਬਹਾਨੇ ਗਾਈਡ ਨਾਲੋਂ ਕੁਝ ਵੱਖਰੇ ਤੱਥ ਹਾਰਡੀ, ਬਰਨਾਰਡ ਸ਼ਾਹ ਤੇ ਸ਼ੈਕਸਪੀਅਰ ਬਾਰੇ ਜਰੂਰ ਪਤਾ ਲੱਗੇ। ਕੁਝ ਅੰਗਰੇਜੀ ਦੇ ਉਚਾਰਨ ਵਿਚ ਵੀ ਸੁਧਾਰ ਹੋਇਆ।
ਆਸ ਨਾ ਹੋਣ 'ਤੇ ਵੀ ਆਸ ਰੱਖਣ ਦਾ ਵੱਲ ਮੈਨੂੰ ਬਰਨਾਲੇ ਵਿਚ ਕੱਟੇ ਇਹਨਾਂ ਚਾਰ ਮਹੀਨਿਆਂ ਨੇ ਹੀ ਸਿਖਾਇਆ। ਏਥੇ ਕੱਟੀਆਂ ਰਾਤਾਂ ਦਾ ਸਬੰਧ ਨਾ ਮੇਰੇ ਪੜ੍ਹਨ ਨਾਲ ਹੈ, ਨਾ ਸੌਣ ਨਾਲ। ਟਿਊਸ਼ਨ ਪੜ੍ਹਨ ਪਿੱਛੋਂ ਆ ਕੇ ਮੈਂ ਪੈ ਜਾਂਦਾ। ਨੀਂਦ ਬਹੁਤ ਘੱਟ ਆਉਂਦੀ ਸੀ। ਭਵਿੱਖ ਬਹੁਤ ਧੁੰਦਲਾ ਨਜਰ ਆਉਂਦਾ। ਕਦੇ ਸੋਚਦਾ ਕਿ ਮੇਰਾ ਭਵਿੱਖ ਕੋਈ ਹੈ ਹੀ ਨਹੀਂ। ਅੱਖਾਂ ਬਗੈਰ ਕਾਹਦਾ ਭਵਿੱਖ? ਇਹ ਸੋਚ ਕੇ ਡੂੰਘੀਆਂ ਸੋਚਾਂ ਵਿਚ ਡੁੱਬ ਜਾਂਦਾ। ਮਾਂ ਦਾ ਕਹਿਣਾ ਸੀ ਕਿ ਵੀਰ ਨੂੰ ਕੋਈ ਉਹ ਗੱਲ ਨਾ ਦੱਸਾਂ ਜਿਸ ਨਾਲ ਉਸ ਦਾ ਚਿੱਤ ਦੁਖੀ ਹੋਵੇ। ਇਸ ਲਈ ਮੈਂ ਆਪਣੀ ਅੰਦਰਲੀ ਗੱਲ ਅੰਦਰ ਹੀ ਰਿੜਕਦਾ ਰਹਿੰਦਾ। ਸਾਲ ਪਿੱਛੋਂ ਨਜਰ ਟੈਸਟ ਕਰਾਉਣ ਤੋਂ ਪਤਾ ਲੱਗਾ ਕਿ ਇਕ ਅੱਖ ਦਾ ਇਕ ਨੰਬਰ ਤੇ ਦੂਜੀ ਅੱਖ ਦਾ ਪੌਣਾ ਨੰਬਰ ਵਧ ਗਿਆ ਹੈ। ਮੈਂ ਸ਼ੀਸ਼ੇ ਬਦਲਵਾ ਲਏ ਪਰ ਭਰਾ ਨੂੰ ਇਹ ਗੱਲ ਵੀ ਨਾ ਦੱਸੀ। ਇਹ ਗੱਲ ਤਾਂ ਭਰਾ ਨੂੰ ਆਪ ਹੀ ਓਦੋਂ ਪਤਾ ਲੱਗੀ ਜਦੋਂ ਉਸ ਨੇ ਮੇਰੀ ਐਨਕ ਚੁੱਕ ਕੇਖੁਦ ਵੇਖੀ ਤੇ ਇਸ ਬਾਰੇ ਮੈਥੋਂ ਪੁੱਛਿਆ। ਮੈਨੂੰ ਅਸਲੀਅਤ ਦੱਸਣੀ ਪਈ।
ਬਰਨਾਲਾ ਤੇ ਤਪਾ ਵਿਚ ਖੋਲ੍ਹੇ ਇਹ ਗਿਆਨੀ ਕਾਲਜ ਕਾਹਦੇ ਸਨ, ਐਵੇਂ ਟੱਕਰਾਂ ਸਨ। ਤਪੇ ਜਿਹੜੀਆਂ ਦੋ ਕੁੜੀਆਂ ਪੜ੍ਹਦੀਆਂ ਸਨ, ਉਹਨਾਂ ਦੇ ਪੜ੍ਹਾਉਣ ਵਿਚ ਕੋਈ ਮੁਸ਼ਕਲ ਨਹੀਂ ਸੀ। ਮੈਂ ਬੋਲਦਾ ਰਹਿੰਦਾ; ਉਹ ਲਿਖਦੀਆਂ ਰਹਿੰਦੀਆਂ। ਪਰ ਬਰਨਾਲੇ ਦਾ ਇਕ ਮੁੰਡਾ, ਜਿਸ ਨੂੰ ਮੁੰਡਾ ਕਹਿਣ ਦੀ ਥਾਂ ਆਦਮੀ ਕਹਿਣਾ ਚਾਹੀਦਾ ਹੈ, ਉਹ ਵੇਖਣ ਨੂੰ ਤਾਂ ਵੱਡਾ ਸਰਦਾਰ ਜਾਪਦਾ ਪਰ ਦਿਮਾਗ ਜਾਂ ਅਕਲ ਪੱਖੋਂ ਬਿਲਕੁਲ ਊਣਾ ਸੀ। ਉਹਦੀ ਭੈਣ ਵੀ ਨਾਲ ਹੀ ਪੜ੍ਹਦੀ ਸੀ। ਉਹਨੂੰ ਮੇਰੀ ਲਿਖਾਈ ਤੇ ਸਮਝਾਈ ਗੱਲ ਤਾਂ ਸਮਝ ਆ ਜਾਂਦੀ ਪਰ ਸਰਦਾਰ ਸਾਹਿਬ ਨੂੰ ਸੌ ਵਾਰ ਸਮਝਾਉਣ ਦੇ ਬਾਵਜੂਦ ਵੀ ਕੱਖ ਪੱਲੇ ਨਾ ਪੈਂਦਾ। ਉਸ ਦੀ ਅਕਲ ਦੀ ਊਣ ਦਾ ਆਖਰ ਸਿੱਟਾ ਇਹ ਨਿਕਲਿਆ ਕਿ ਉਹ ਮੇਰੇ ਕੋਲ ਆਉਣੋ ਹਟ ਹੀ ਗਿਆ।
ਮੈਂ ਅੱਧੇ ਤੋਂ ਵੱਧ ਪੰਜਵਾਂ ਪਰਚਾ ਕਰਵਾ ਦਿੱਤਾ। ਅੱਧਾ ਸਿਲੇਬਸ ਕਰਵਾਉਣ ਪਿੱਛੋਂ ਟੈਸਟ ਲੈਣ ਦਾ ਪ੍ਰੋਗਰਾਮ ਬਣਾ ਲਿਆ। ਸਭ ਵਿਦਿਆਰਥੀ ਮੇਰੇ ਟੈਸਟ ਲੈਣ ਦੀ ਤਜਵੀਜ ਨਾਲ ਸਹਿਮਤ ਸਨ ਤੇ ਸਰਦਾਰ ਜੀ ਵੀ। ਗਿਆਨੀ ਦਾ ਪੰਜਵਾਂ ਪਰਚਾ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਇਤਿਹਾਸ ਨਾਲ ਸਬੰਧਤ ਸੀ। ਮੈਂ ਪਹਿਲਾਂ ਪੰਜਾਬੀ ਭਾਸ਼ਾ ਦਾ ਨਿਕਾਸ ਤੇ ਵਿਕਾਸ, ਪੰਜਾਬੀ ਦੀਆਂ ਉਪਸ਼ਭਾਖਾਵਾਂ, ਗੁਰਮੁਖੀ ਲਿਪੀ ਦਾ ਵਿਕਾਸ ਤੇ ਪੰਜਾਬੀ ਲਈ ਇਸ ਦੇ ਢੁਕਵੇਂ ਹੋਣ ਦੇ ਕਾਰਨਾਂ ਸਬੰਧੀ ਨੋਟਸ ਲਿਖਵਾਏ ਹੋਏ ਸਨ। ਲਿਖਵਾਏ ਹੀ ਨਹੀਂ, ਸਮਝਾਏ ਹੋਏ ਵੀ ਸਨ। ਲਿਪੀ ਤੇ ਭਾਸ਼ਾ ਦਾ ਅੰਤਰ ਲਿਖਵਾਏ ਹੋਏ ਨੋਟਸਾਂ ਤੋਂ ਬਿਲਕੁਲ ਸਪਸ਼ਟ ਸੀ। ਟੈਸਟ ਵਿਚ ਮੈਂ ਪੰਜਾਬੀ ਭਾਸ਼ਾ ਦਾ ਨਿਕਾਸ ਤੇ ਵਿਕਾਸ 'ਤੇ ਸਵਾਲ ਪਾਇਆ ਸੀ। ਸਰਦਾਰ ਸਾਹਿਬ ਨੇ ਗੁਰਮੁਖੀ ਲਿਪੀ ਦਾ ਨਿਕਾਸ ਤੇ ਵਿਕਾਸ ਲਿਖ ਦਿੱਤਾ। ਉਸ ਦੇ ਇਸ ਸਵਾਲ ਉਤੇ ਮੈਂ ਕਾਟਾ ਫੇਰ ਦਿੱਤਾ। ਜਦੋਂ ਮੈਂ ਪੇਪਰ ਵਾਪਸ ਕੀਤੇ ਤਾਂ ਸਰਦਾਰ ਸਾਹਿਬ ਭੜਕ ਗਿਆ। ਇਕ ਤਾਂ ਉਸ ਦੇ ਨੰਬਰ ਸਭ ਤੋਂ ਘੱਟ ਸਨ ਤੇ ਦੂਜਾ ਉਸ ਦੇ ਚਾਰ ਪੰਨਿਆਂ ਉਤੇ ਲਾਲ ਕਾਟੇ ਸ਼ਾਇਦ ਇਹ ਉਸ ਲਈ ਅਸਹਿ ਸੀ। ਉਸ ਦੇ ਸਹਿਪਾਠੀ ਰਮੇਸ਼ਵਰ ਦਾਸ ਜੋ ਉਸ ਵੇਲੇ ਐਸ.ਡੀ. ਕਾਲਜ ਬਰਨਾਲਾ ਵਿਚ ਲਬਾਟਰੀ ਸਹਾਇਕ ਦਾ ਕੰਮ ਵੀ ਕਰਦਾ ਸੀ, ਨੇ ਉਸ ਨੂੰ ਬਹੁਤ ਹੀ ਨਿਮਰਤਾ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਚੜ੍ਹਿਆ ਪਾਰਾ ਹੇਠਾਂ ਨਹੀਂ ਸੀ ਆ ਰਿਹਾ। ਆਪਣੀ ਭੈਣ ਦੇ ਕਹਿਣ 'ਤੇ ਵੀ ਉਹ ਨਾ ਸਮਝਿਆ।
ਅਗਲੇ ਦਿਨ ਉਸ ਦੇ ਅਫਸਰ ਪਾਪਾ ਜੀ ਮੇਰੇ ਕੋਲ ਆਏ। ਉਹਨਾਂ ਦੇ ਮੇਰੇ ਭਰਾ ਨਾਲ ਤੁਅੱਲਕ ਵੀ ਸਨ ਪਰ ਆਪਣੇ ਮੁੰਡੇ ਦੇ ਵਿਰੁੱਧ ਕੋਈ ਗੱਲ ਸੁਣਨਾ ਉਹਨਾਂ ਨੂੰ ਚੰਗਾ ਨਹੀਂ ਸੀ ਲਗਦਾ। ਮੇਰੇ ਸਮਝਾਉਣ 'ਤੇ ਉਹਨਾਂ ਨੂੰ ਗੱਲ ਤਾਂ ਸਮਝ ਆ ਗਈ ਪਰ ਉਹ ਚਾਹੁੰਦੇ ਇਹ ਸਨ ਕਿ ਮੈਂ ਉਹਨਾਂ ਦੇ ਘਰ ਜਾ ਕੇ ਕਾਕਾ ਜੀ ਨੂੰ ਕਲਾਸ ਵਿਚ ਆਉਣ ਲਈ ਮਨਾਵਾਂ। ਮੇਰਾ ਮਨ ਇਸ ਗੱਲ ਲਈ ਨਹੀਂ ਸੀ ਮੰਨਦਾ। ਉਂਜ ਮੈਂ ਅੰਦਰੋਂ ਡਰਦਾ ਸੀ ਕਿ ਮੇਰੇ ਅਜਿਹਾ ਕਰਨ ਨਾਲ ਇਕ ਤਾਂ ਸਿੱਧਾ ਨੁਕਸਾਨ ਇਹ ਹੋਵੇਗਾ ਕਿ ਦੋਵਾਂ ਭੈਣ ਭਰਾਵਾਂ ਦੀ ਟਿਊਸ਼ਨ ਨਹੀਂ ਆਵੇਗੀ ਪਰ ਅਜਿਹਾ ਨਹੀਂ ਸੀ ਹੋਇਆ। ਟਿਊਸ਼ਨ ਦੇਣ ਸਮੇਂ ਕੁੜੀ ਨੇ ਆੀਂਰੀ ਮਹੀਨਾ ਛੱਡ ਕੇ ਆਪਣੇ ਭਰਾ ਦੀ ਵੀ ਸਾਰੀ ਫੀਸ ਦੇ ਦਿੱਤੀ ਸੀ।
ਇਕ ਹੋਰ ਸਮੱਸਿਆ ਨਾਲ ਵੀ ਦੋ-ਚਾਰ ਹੋਣਾ ਪਿਆ। ਸਮੱਸਿਆ ਇਹ ਸੀ ਕਿ ਇਕ ਕੁੜੀ ਜਿਹੜੀ ਪੜ੍ਹਨ ਵਿਚ ਤਾਂ ਬਹੁਤ ਹੁਸ਼ਿਆਰ ਸੀ ਪਰ ਕਿਸੇ ਡਾਕਟਰ ਦੇ ਸਾਹਿਬਜਾਦੇ ਨਾਲ ਉਹਦੇ ਸਬੰਧ ਹੋਣ ਕਾਰਨ ਮੇਰੇ ਲਈ ਸਿਰਦਰਦੀ ਬਣ ਗਈ ਸੀ। ਜਦੋਂ ਕਲਾਸ ੀਂਤਮ ਹੁੰਦੀ, ਸਭ ਵਿਦਿਆਰਥੀ ਚਲੇ ਜਾਂਦੇ ਪਰ ਉਹ ਕੁੜੀ ਓਥੇ ਬੈਠੀ ਰਹਿੰਦੀ। ਵਿਦਿਆਰਥੀਆਂ ਦੇ ਜਾਣ ਪਿੱਛੋਂ ਡਾਕਟਰ ਦਾ ਸਾਹਿਬਜਾਦਾ ਆਉਂਦਾ ਤੇ ਆ ਕੇ ਬੈਂਚ ਉਤੇ ਬਹਿ ਜਾਂਦਾ। ਵੇਖਣ ਨੂੰ ਉਹ ਮੇਰੇ ਨਾਲੋਂ ਕਿਤੇ ਤਕੜਾ ਲਗਦਾ ਸੀ। ਮੈਨੂੰ ਇਹ ਵੀ ਸਮਝ ਆ ਗਈ ਸੀ ਕਿ ਉਹ ਕਿਸ ਲਈ ਏਥੇ ਆਉਂਦਾ ਹੈ। ਤੀਜੇ ਦਿਨ ਉਹਨਾਂ ਦੋਵਾਂ ਆਪ ਹੀ ਮੈਨੂੰ ਸਾਰੀ ਗੱਲ ਦੱਸ ਦਿੱਤੀ। ਮੁੰਡੇ ਨੇ ਮੂੰਹ ਪਾੜ ਕੇ ਹੀ ਕਹਿ ਦਿੱਤਾ ਕਿ ਮੈਂ ਇਕ ਘੰਟੇ ਲਈ ਰੋਜ ਉਹਨਾਂ ਨੂੰ ਦੂਜਾ ਚੁਬਾਰਾ ਦੇ ਦਿਆ ਕਰਾਂ, ਜਿਥੇ ਮੇਰਾ ਮੰਜਾ ਬਿਸਤਰਾ ਪਿਆ ਸੀ। ਉਹਨਾਂ ਮੈਨੂੰ ਦੋ ਲਾਲਚ ਵੀ ਦਿੱਤੇ। ਪਹਿਲਾ ਪੈਸੇ ਦਾ ਤੇ ਦੂਜਾ ਕੁੜੀ ਵੱਲੋਂ ਅਗਲੇ ਦਿਨ ਕਲਾਸ ਲੱਗਣ ਤੋਂ ਪਹਿਲਾਂ ਆਪਣੇ ਆਪ ਨੂੰ ਮੇਰੇ ਅੱਗੇ ਪੇਸ਼ ਕਰਨ ਦਾ। ਮੇਰੇ ਵਰਗੇ ੧੯ਵੇਂ ਵਰ੍ਹੇ ਵਿਚ ਪ੍ਰਵੇਸ਼ ਕਰਨ ਵਾਲੇ ਮੁੰਡੇ ਲਈ ਪਿਛਲਾ ਲਾਲਚ ਵੱਡਾ ਸੀ। ਮਨ ਵਿਚ ਕੁਝ ਮੈਲ ਆਈ ਪਰ ਪਿੱਛੋਂ ਬੁੱਧੀ ਨੇ ਮਨ ਨੂੰ ਕਾਬੂ ਕਰ ਹੀ ਲਿਆ। ਅਗਲੇ ਦਿਨ ਦੋਹਾਂ ਨੂੰ ਕੋਰਾ-ਕਰਾਰਾ ਜਵਾਬ ਦੇ ਦਿੱਤਾ। ਪੁਲਿਸ ਦੀ ਧਮਕੀ ਸੁਣ ਕੇ ਮੁੰਡੇ ਨੇ ਚੁਬਾਰੇ ਵੱਲ ਮੂੰਹ ਨਾ ਕੀਤਾ। ਕੁੜੀ ਵੀ ਆਉਣੋ ਹਟ ਗਈ। ਉਂਜ ਗਿਆਨੀ ਦਾ ਦੀਂਲਾ ਭਰਿਆ ਹੋਣ ਕਾਰਨ ਉਹ ਕਦੇਸ਼ਕਦਾਈਂ ਆਉਂਦੀ ਅਤੇ ਗਾਈਡ ਵਿਚੋਂ ਮਹੱਤਵਪੂਰਨ ਸਵਾਲਾਂ ਉਤੇ ਨਿਸ਼ਾਨੀ ਲਗਵਾ ਕੇ ਚਲੀ ਜਾਂਦੀ।
ਬੁੱਧੀਮਾਨ ਦੇ ਸਿਰਫ ਦੋ ਵਿਦਿਆਰਥੀ ਹੀ ਸਨ। ਇਕ ਮੁੰਡਾ ਤੇ ਦੂਜੀ ਕੁੜੀ। ਮੁੰਡਾ ਐਸ.ਡੀ. ਕਾਲਜ ਵਿਚ ਜੇ.ਐਲ.ਏ. ਸੀ। ਸ਼ਾਇਦ ਉਹ ਗਿਆਨੀ ਦੇ ਵਿਦਿਆਰਥੀ ਰਮੇਸ਼ਵਰ ਦਾਸ ਦੀ ਸਲਾਹ ਕਾਰਨ ਹੀ ਬੁੱਧੀਮਾਨ ਕਰਨ ਲੱਗਾ ਸੀ। ਬੁੱਧੀਮਾਨ ਨੂੰ ਆਮ ਲੋਕ ਬੁੱਧੀਮਾਨੀ ਕਹਿੰਦੇ ਸਨ। ਇਸ ਦਾ ਪੱਧਰ ਮੈਟ੍ਰਿਕ ਦੀ ਪੰਜਾਬੀ ਵਰਗਾ ਸੀ ਪਰ ਪੇਪਰ ਛੇ ਸਨ। ਇਸ ਪੱਧਰ ਦੀ ਹਿੰਦੀ ਦੀ ਕਲਾਸ ਨੂੰ ਰਤਨ ਅਤੇ ਸੰਸਕ੍ਰਿਤ ਦੀ ਕਲਾਸ ਨੂੰ ਪ੍ਰਾਗਯ ਕਹਿੰਦੇ ਹਨ। ਮੁੰਡੇ ਦਾ ਨਾਂ ਰਕੇਸ਼ ਸੀ ਸੋਹਣਾ ਸੁਨੱਖਾ, ਦਰਸ਼ਨੀ ਜੁਆਨ। ਵੇਖਣ ਨੂੰ ਉਹ ਮੈਥੋਂ ਕੱਦਸ਼ਕਾਠ ਵਿਚ ਜੇ ਦੁੱਗਣਾ ਨਹੀਂ ਤਾਂ ਡਿਊਢਾ ਜਰੂਰ ਸੀ। ਕੁੜੀ ਦਾ ਨਾਉਂ ਸ਼ਾਇਦ ਦਯਾਵੰਤੀ ਸੀ। ਉਹ ਵੀ ਇਉਂ ਲਗਦੀ ਸੀ ਜਿਵੇਂ ਰੱਬ ਨੇ ਵਿਹਲੇ ਬਹਿ ਕੇ ਘੜੀ ਹੋਵੇ। ਕੱਪੜੇ ਲੀੜੇ ਪਾਉਣ, ਵਾਲ ਵਾਹੁਣ ਤੇ ਗੁੱਤ ਕਰਨ ਤੋਂ ਉਹ ਫੈਸ਼ਨਸ਼ਪ੍ਰਸਤ ਜਾਪਦੀ। ਪਹਿਲਾਂ ਮੈਨੂੰ ਸ਼ੱਕ ਪਿਆ ਕਿ ਇਸ ਰਕੇਸ਼ ਤੇ ਦਯਾ ਦਾ ਕੋਈ ਚੱਕਰ ਨਾ ਹੋਵੇ ਪਰ ਹੌਲੀ ਹੌਲੀ ਮੇਰਾ ਸ਼ੱਕ ਨਿਰਮੂਲ ਸਾਬਤ ਹੋ ਗਿਆ। ਰਕੇਸ਼ ਤਾਂ ਪੁੱਜ ਕੇ ਸਾਊ ਸੀ। ਜਿੰਨੀ ਕਦਰ ਤੇ ਸੇਵਾ ਉਹ ਮੇਰੀ ਕਰਦਾ, ਉਸ ਨਾਲ ਪੁਰਾਣੇ ਜਮਾਨੇ ਦੇ ਗੁਰੂਸ਼ਸ਼ਿਸ਼ ਦੇ ਰਿਸ਼ਤੇ ਦਾ ਭੁਲੇਖਾ ਵੀ ਪੈ ਸਕਦਾ ਸੀ। ਪਰ ਕੁੜੀ ਬੜੀ ਚੰਚਲ ਸੀ। ਮੇਰੇ ਕੋਲ ਪੜ੍ਹਨ ਵਾਲੇ ਬਾਕੀ ਸਭ ਨੇ ਤਾਂ ਇਕ ਵਾਰੀ ਕਹਿਣ ਉਤੇ ਫੀਸ ਲਿਆ ਦਿੱਤੀ ਸੀ ਪਰ ਉਸ ਨੇ ਕਈ ਵਾਰ ਕਹਿਣ 'ਤੇ ਵੀ ਫੀਸ ਨਾ ਲਿਆਂਦੀ। ਕਲਾਸ ਲੱਗਣ ਤੋਂ ਪਹਿਲਾਂ ਹੀ ਆ ਜਾਂਦੀ। ਆ ਕੇ ਕਦੇ ਆਪਣੇ ਵਾਲਾਂ ਦੀਆਂ ਗੱਲਾਂ ਕਰਦੀ ਤੇ ਕਦੇ ਕੱਪੜਿਆਂ ਦੀਆਂ। ਇਕ ਦਿਨ ਆਪਣੇ ਨਾਚ ਦੀ ਗੱਲ ਛੋਹ ਬੈਠੀ। ਮੈਨੂੰ ਦਾਲ ਵਿਚ ਕੁਝ ਕਾਲਾ ਕਾਲਾ ਜਾਪਿਆ। ਸੋਚ ਸੋਚ ਕੇ ਰਕੇਸ਼ ਨਾਲ ਗੱਲ ਸਾਂਝੀ ਕੀਤੀ। ਉਸ ਦੇਵਤਾ ਪੁਰਸ਼ ਨੇ ਮੈਨੂੰ ਤਸੱਲੀ ਦਿੱਤੀ ਤੇ ਆਪ ਵੀ ਕਲਾਸ ਲੱਗਣ ਤੋਂ ਕੁਝ ਸਮਾਂ ਪਹਿਲਾਂ ਆਉਣ ਲੱਗ ਪਿਆ। ਫੀਸ ਕੁੜੀ ਨੇ ਅੱਧੀ ਹੀ ਦਿੱਤੀ ਪੜ੍ਹ ਪੂਰਾ ਸੈਸ਼ਨ ਗਈ ਪਰ ਮੈਂ ਉਸ ਦੇ ਕਾਮ ਚੱਕਰ ਤੋਂ ਬਚ ਗਿਆ ਸੀ। ਸ਼ਾਇਦ ਮੈਂ ਇਸ ਚੱਕਰ ਵਿਚ ਆ ਜਾਂਦਾ ਜੇ ਮੇਰੇ ਸਾਹਮਣੇ ਭਰਾ ਦਾ ਡਰ ਤੇ ਮਾਂ ਦੀ ਸਿਖਿਆ ਨਾ ਹੁੰਦੀ।
ਬੀ.ਏ. ਅੰਗਰੇਜੀ ਲਈ ਮੈਂ ਐਸ.ਡੀ.ਕਾਲਜ, ਬਰਨਾਲਾ ਸੈਂਟਰ ਭਰਿਆ ਸੀ। ਤਿਆਰੀ ਵੀ ਚੰਗੀ ਸੀ। ਓਦੋਂ ਬੀ.ਏ. ਅੰਗਰੇਜੀ ਦੇ ਤਿੰਨ ਪੇਪਰ ਹੁੰਦੇ ਸਨ ਏ, ਬੀ, ਸੀ। ਤਿੰਨੇ ਪੇਪਰ ੧੫ਂ ਨੰਬਰਾਂ ਦੇ ਸਨ, ਹਰੇਕ ਪੇਪਰ ੫ਂ-੫ਂ ਨੰਬਰਾਂ ਦਾ। ਗਾਈਡ ਮੈਂ ਪ੍ਰੋ.ਕੇ.ਐਲ.ਕਪੂਰ ਦਾ ਖਰੀਦਿਆ ਹੋਇਆ ਸੀ। ਆਮ ਵਿਦਿਆਰਥੀ ਤਾਂ ਏਸ ਗਾਈਡ ਨੂੰ ਦੇਖ ਕੇ ਡਰ ਜਾਂਦੇ ਪਰ ਮੈਨੂੰ ਏਨਾ ਭਾਰਾ ਗ੍ਰੰਥ ਕੋਈ ਓਪਰਾ ਨਹੀਂ ਸੀ ਲਗਦਾ, ਕਿਉਂਕਿ ਗਿਆਨੀ ਦਾ ਗਾਈਡ ਇਸ ਨਾਲੋਂ ਕਿਤੇ ਮੋਟਾ ਸੀ। ਮੈਨੂੰ ਬੀ.ਏ. ਵਿਚ ੪੫੍ਹ ਨੰਬਰ ਲੈਣ ਵਾਲੀ ਗੱਲ ਓਪਰੀ ਨਹੀਂ ਸੀ ਜਾਪਦੀ, ਕਿਉਂਕਿ ਗਿਆਨੀ ਵਿਚ ਵੀ ਓਦੋਂ ਪਾਸ ਹੋਣ ਲਈ ੪੫੍ਹ ਨੰਬਰ ਲੈਣੇ ਹੁੰਦੇ ਸਨ।
ਇਮਤਿਹਾਨ ਦੇਣ ਲਈ ਕੋਈ ਹੀਣਭਾਵਨਾ ਨਹੀਂ ਸੀ, ਪਰ ਫਲੂ ਦਾ ਕੀ ਕਰਦਾ। ਪੇਪਰਾਂ ਤੋਂ ਦੋ ਦਿਨ ਪਹਿਲਾਂ ਇਸ ਬੀਮਾਰੀ ਨੇ ਆ ਘੇਰਿਆ ਸੀ। ਦਵਾ ਦਾਰੂ ਵੀ ਕੋਈ ਕਾਰਗਰ ਸਾਬਤ ਨਾ ਹੋਈ। ਉਹਨਾਂ ਦਿਨਾਂ ਵਿਚ ਸਦਰ ਬਜਾਰ ਦੇ ਸਭ ਤੋਂ ਪ੍ਰਸਿੱਧ ਡਾ.ਹੇਮ ਰਾਜ ਦਾ ਇਕ ਡਿਸਪੈਂਸਰ ਮੇਰੇ ਕੋਲ ਪੜ੍ਹਦਾ ਸੀ। ਦਵਾਈ ਦੀ ਉਸ ਨੇ ਕੋਈ ਕਸਰ ਨਹੀਂ ਸੀ ਛੱਡੀ ਤੇ ਸੇਵਾ ਦੀ ਰਕੇਸ਼ ਨੇ। ਮੇਰੇ ਖਾਣਸ਼ਪੀਣ ਲਈ ਸਭ ਕੁਝ ਰਕੇਸ਼ ਦੇ ਘਰੋਂ ਆਉਂਦਾ। ਤਪੇ ਰੋਜ ਜਾਣ ਦਾ ਸਿਲਸਿਲਾ ਬੰਦ ਕਰ ਦਿੱਤਾ। ਮੈਂ ਆਪਣੀ ਬੀਮਾਰੀ ਬਾਰੇ ਤਪੇ ਕੋਈ ਸੁਨੇਹਾ ਨਾ ਭੇਜਿਆ। ਭਰਾ ਤੇ ਮਾਂ ਨੇ ਸਮਝਿਆ ਬਈ ਪੜ੍ਹਾਈ ਕਾਰਨ ਨਹੀਂ ਆਇਆ। ਰਕੇਸ਼ ਮੈਨੂੰ ਆਪ ਸੈਂਟਰ ਵਿਚ ਲੈ ਕੇ ਗਿਆ। ਹਾਲਤ ਮੇਰੀ ਬੜੀ ਮਾੜੀ ਸੀ। ਬੁਖਾਰ ਤਾਂ ਹੈ ਹੀ ਸੀ, ਨੱਕ ਤੇ ਅੱਖਾਂ ਵਿਚੋਂ ਪਾਣੀ ਆਉਣ ਨਾਲ ਕੁਝ ਲਿਖਿਆ ਹੀ ਨਾ ਜਾਵੇ। ਉਤੋਂ ਲਗਾਤਾਰ ਪੰਜ ਪੰਜ, ਛੇ ਛੇ ਛਿੱਕਾਂ ਨੇ ਕਮਲਾ ਕਰ ਦਿੱਤਾ।
ਸੁਪਰਵਾਈਜਰ ਕੋਈ ਭਲਾ ਲੋਕ ਸੀ। ਉਸ ਨੇ ਰਕੇਸ਼ ਨੂੰ ਬੁਲਾਇਆ ਹੋਵੇਗਾ ਤਦੇ ਤਾਂ ਉਹ ਮੈਨੂੰ ਹਾਫ ਟਾਈਮ ਤੋਂ ਪਹਿਲਾਂ ਆ ਕੇ ਲੈ ਗਿਆ ਸੀ। ਸ਼ਾਇਦ ਪਰਚਾ ਸ਼ੁਰੂ ਹੋਏ ਨੂੰ ਅਜੇ ਅੱਧਾ ਘੰਟਾ ਹੀ ਹੋਇਆ ਸੀ। ਬੀ ਪੇਪਰ ਵਾਲੇ ਦਿਨ ਵੀ ਹਾਲਤ ਕੋਈ ਬਹੁਤੀ ਸੁਧਰੀ ਨਹੀਂ ਸੀ। ਮੈਂ ਇਮਤਿਹਾਨ ਛੱਡ ਦੇਣ ਦਾ ਫੈਸਲਾ ਕੀਤਾ ਪਰ ਪਤਾ ਨਹੀਂ ਕਿਉਂ *ਸੀ' ਪੇਪਰ ਦੇਣ ਚਲਾ ਗਿਆ। ਇਹ ਪੇਪਰ ਮੇਰਾ ਠੀਕ ਹੋ ਗਿਆ ਸੀ, ਦਰਮਿਆਨਾ ਜਿਹਾ। ਪਰ ੪੫੍ਹ ਅੰਕ ਇਸ ਪੇਪਰ ਵਿਚੋਂ ਵੀ ਆਉਣ ਦੀ ਆਸ ਨਹੀਂ ਸੀ। ਪਹਿਲੇ ਦੋ ਪੇਪਰਾਂ ਵਿਚੋਂ ਹਾਲਤ ਬੱਚਿਆਂ ਦੀ ਆਖਤ ਦੋ ਗੋਲ ਆਂਡਿਆਂ ਵਾਲੀ ਸੀ। ਪਾਸ ਹੋਣ ਲਈ ਘੱਟੋਸ਼ਘੱਟ ੬੮ ਨੰਬਰ ਚਾਹੀਦੇ ਸਨ। ਇਸ ਲਈ ਪਾਸ ਹੋਣ ਦੀ ਥਾਂ ਇਸ ਵਾਰ ਫੇਲ੍ਹ ਹੋਣ ਦਾ ਕਾਲਾ ਟਿੱਕਾ ਮੇਰੇ ਮੱਥੇ 'ਤੇ ਲੱਗਣਾ ਨਿਸ਼ਚਿਤ ਸੀ।
ਅਗਲੇ ਦਿਨ ਗਿਆਨੀ ਤੇ ਬੁੱਧੀਮਾਨ ਦੋਹਾਂ ਕਲਾਸਾਂ ਨੂੰ ਦੋ ਦਿਨ ਦੀਆਂ ਛੁੱਟੀਆਂ ਕਰਕੇ ਘਰ ਚਲਾ ਗਿਆ। ਫਲੂ ਨੇ ਮੂੰਹ ਮੱਥੇ ਨੂੰ ਜਿਸ ਤਰ੍ਹਾਂ ਦਾ ਬਣਾ ਦਿੱਤਾ, ਮਾਂ ਵੇਖ ਕੇ ਘਬਰਾ ਗਈ। ਬੀਮਾਰੀ ਬਾਰੇ ਵੀ ਦੱਸਿਆ ਤੇ ਬੀ.ਏ. ਦੇ ਇਮਤਿਹਾਨ ਬਾਰੇ ਵੀ। ਸਾਰਾ ਟੱਬਰ ਮੇਰੇ ਇਮਤਿਹਾਨ ਦੀ ਗੱਲ ਭੁੱਲ ਗਿਆ। ਮਾਂ ਤੇ ਭਰਾ ਨੂੰ ਮੇਰੇ ਸਰੀਰ ਦੀ ਹਾਲਤ ਵੇਖ ਕੇ ਜੋ ਚਿੰਤਾ ਲੱਗੀ, ਉਹ ਬਿਲਕੁਲ ਉਸੇ ਤਰ੍ਹਾਂ ਦੀ ਹੀ ਸੀ, ਜਿਸ ਤਰ੍ਹਾਂ ਦੀ ਮੈਟ੍ਰਿਕ ਦੇ ਇਮਤਿਹਾਨ ਤੋਂ ਪਹਿਲਾਂ ਮੈਨੂੰ ਮਾਲੇਰਕੋਟਲੇ ਭੈਣ ਕੋਲ ਗਏ ਨੂੰ ਫਲੂ ਹੋ ਜਾਣ 'ਤੇ ਹੋਈ ਸੀ। ਫਲ, ਮੁਰੱਬਾ, ਦਾਖਾਂ ਤੇ ਦੁੱਧ ਸ਼ਸ਼ਸ਼ਭਰਾ ਨੇ ਕਿਸੇ ਚੀਜ ਦਾ ਤੋੜਾ ਨਹੀਂ ਸੀ ਰੱਖਿਆ।
ਦੋ ਦਿਨ ਪਿੱਛੋਂ ਮੈਂ ਪਹਿਲਾਂ ਵਾਂਗ ਬਰਨਾਲੇ ਜਾਣਾ ਸ਼ੁਰੂ ਕਰ ਦਿੱਤਾ। ਬੱਸ ਮਈ ਦਾ ਮਹੀਨਾ ਹੀ ਉਥੇ ਹੋਰ ਲਾਉਣਾ ਸੀ। ਜੂਨ ਵਿਚ ਗਿਆਨੀ ਦੇ ਇਮਤਿਹਾਨ ਹੋ ਜਾਣੇ ਸਨ। ਜੁਲਾਈ ਵਿਚ ਭਰਾ ਨੇ ਬੀ.ਐਡ. ਕਰਨ ਲਈ ਮੋਗੇ ਚਲੇ ਜਾਣਾ ਸੀ। ਯਸ਼ਪਾਲ ਭਾਟੀਏ ਦੀ ਇਹ ਮਜਬੂਰੀ ਸੀ ਜਾਂ ਸਿਆਣਪ, ਉਸ ਨੇ ਭਰਾ ਦੇ ਬੀ.ਐਡ. ਵਿਚ ਦਾਖਲੇ ਪਿੱਛੋਂ ਮੈਨੂੰ ਆਰੀਆ ਸਕੂਲ ਵਿਚ ਰੱਖਣ ਦਾ ਭਰੋਸਾ ਦੁਆ ਦਿੱਤਾ ਸੀ। ਇਸ ਲਈ ਮੈਂ ਬਰਨਾਲੇ ਤੋਂ ਟਿੰਡ ਫੌੜ੍ਹੀ ਚੱਕ ਕੇ ਤਪੇ ਆ ਗਿਆ। ਸਮਝੋ ਮਾਲਵਾ ਗਿਆਨੀ ਕਾਲਜ ਬਰਨਾਲੇ ਦਾ ਭੋਗ ਪੈ ਗਿਆ।
ਪਹਿਲਾਂ ਮੇਰਾ ਬੀ.ਏ. ਦਾ ਨਤੀਜਾ ਆਇਆ। ਉਹਨਾਂ ਦਿਨਾਂ ਵਿਚ ਨਤੀਜਾ *ਦ ਟ੍ਰਿਬਿਊਨ' ਵਿਚ ਛਪਦਾ ਹੁੰਦਾ ਸੀ ਨੰਬਰਾਂ ਸਮੇਤ। ਸਵੇਰੇ ੭ ਵਾਲੀ ਗੱਡੀ 'ਤੇ ਅੀਂਬਾਰ ਆ ਜਾਂਦੇ ਸਨ। ਸਟੇਸ਼ਨ ਬਿਲਕੁਲ ਸਾਡੇ ਘਰ ਦੇ ਸਾਹਮਣੇ ਸੀ। ਅਸੀਂ ਨਤੀਜੇ ਵਾਲੇ ਦਿਨਾਂ ਵਿਚ ਅੀਂਬਾਰ ਹਾਕਰ ਤੋਂ ਸਟੇਸ਼ਨ ਤੋਂ ਹੀ ਫੜ ਲਿਆ ਕਰਦੇ ਸੀ। ਬੀ.ਏ. ਦੇ ਇਮਤਿਹਾਨ ਦੇਣ ਵਾਲੇ ਦੋ ਹੋਰ ਮੁੰਡੇ ਵੀ ਉਥੇ ਖੜ੍ਹੇ ਸਨ। ਇਕ ਦੀ ਭੈਣ ਨੇ ਇਮਤਿਹਾਨ ਦਿੱਤਾ ਹੋਇਆ ਸੀ। ਮੈਨੂੰ ਤਾਂ ਮੇਰੇ ਨਤੀਜੇ ਦਾ ਪਤਾ ਹੀ ਸੀ। ਉਹ ਦੋਵੇਂ ਮੁੰਡੇ ਤੇ ਤੀਜੀ ਕੁੜੀ ਤਿੰਨੇ ਵੀ ਗੇੜਾ ਖਾ ਗਏ ਸਨ। ਮੁੰਡੇ ਦੋਵੇਂ ਕਾਲਜ ਵਿਚ ਪੜ੍ਹੇ ਸਨ ਤੇ ਕੁੜੀ ਨੇ ਮੇਰੇ ਵਾਂਗ ਸਿਰਫ ਅੰਗਰੇਜੀ ਦੇ ਪਰਚੇ ਦਿੱਤੇ ਸਨ। ਮੈਨੂੰ ਕੋਈ ਮਲਾਲ ਨਹੀਂ ਸੀ, ਕੋਈ ਨਿਰਾਸ਼ਾ ਨਹੀਂ ਸੀ। ਜੋ ਗੱਲ ਪਹਿਲਾਂ ਪਤਾ ਹੋਵੇ, ਉਸ ਲਈ ਆਦਮੀ ਪਹਿਲਾਂ ਹੀ ਤਿਆਰ ਹੋ ਜਾਂਦਾ ਹੈ। ਕੁਝ ਅਜਿਹੀ ਹਾਲਤ ਹੀ ਮੇਰੀ ਸੀ। ਪਰੌਠੇ ਪੱਕ ਰਹੇ ਸਨ। ਮੈਂ ਆਮ ਵਾਂਗ ਥਾਲੀ ਕੌਲੀ ਅੱਗੇ ਕੀਤੀ। ਦਹੀਂ ਨਾਲ ਪਰੌਠਾ ਖਾਣਾ ਸ਼ੁਰੂ ਕਰ ਦਿੱਤਾ। ਖਾਂਦੇ ਖਾਂਦੇ ਮਾਂ ਨੂੰ ਦੱਸ ਵੀ ਦਿੱਤਾ। ਬਈ ਬੁੜ੍ਹੀਏ ਤੇਰਾ ਪੁੱਤ ਫੇਲ੍ਹ ਹੋ ਗਿਐ। ਮਾਂ ਨੂੰ ਸੱਚ ਨਾ ਆਵੇ। ਉਸ ਦਾ ਮਨ ਇਹ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਸੀ ਕਿ ਮੈਂ ਫੇਲ੍ਹ ਹੋ ਸਕਦਾਂ। ਭਰਾ ਦੇ ਦੱਸਣ ਉਤੇ ਹੀ ਮਾਂ ਨੂੰ ਸੱਚ ਆਇਆ।
ਅਗਲੇ ਮਹੀਨੇ ਬੁੱਧੀਮਾਨ ਦਾ ਨਤੀਜਾ ਆਇਆ; ਦੋਵੇਂ ਵਿਦਿਆਰਥੀ ਪਾਸ ਹੋ ਗਏ ਸਨ। ਗਿਆਨੀ ਵਿਚ ਵੀ ਸਰਦਾਰ ਸਾਹਿਬ ਤੋਂ ਬਿਨਾਂ ਸਭ ਪਾਸ ਸਨ। ਇਕ ਕੁੜੀ ਦੇ ਤਾਂ ਨੰਬਰ ਵੀ ਬਹੁਤ ਚੰਗੇ ਸਨ। ਬਰਨਾਲੇ ਵਿਚ ਗਿਆਨੀ ਕਾਲਜ ਖੋਲ੍ਹਣ ਨਾਲ ਹੋਰ ਕੋਈ ਫਾਇਦਾ ਹੋਇਆ ਜਾਂ ਨਹੀਂ, ਪਰ ਦੋ ਪਿਆਰੇ ਮਿੱਤਰ ਝੋਲੀ ਪਏ ਸਨ ਰਕੇਸ਼ ਤੇ ਜੈ ਕਿਸ਼ਨ। ਕੁਝ ਸਾਲਾਂ ਬਾਅਦ ਰਕੇਸ਼ ਦੇ ਅੱਗ ਵਿਚ ਝੁਲਸ ਕੇ ਮਰਨ ਦੀ ੀਂਬਰ ਮਿਲੀ। ਮੇਰੇ ਲਈ ਦੁੱਖ ਦੀ ਇਹ ਘੜੀ ਆਪਣੇ ਦੁੱਖ ਵਰਗੀ ਹੀ ਸੀ। ਮੈਂ ਦੁੱਖ ਸਾਂਝਾ ਕਰਨ ਲਈ ਉਸ ਦੇ ਘਰ ਤੱਕ ਗਿਆ। ਰਕੇਸ਼ ਦੀ ਮੌਤ ਤਾਂ ਮੇਰੇ ਲਈ ਇਸ ਤਰ੍ਹਾਂ ਸੀ ਜਿਵੇਂ ਮੇਰਾ ਬਰਨਾਲੇ ਵਿਚਲਾ ਕੋਈ ਕਿਲ੍ਹਾ ਢਹਿ ਗਿਆ ਹੋਵੇ। ਜੈ ਕਿਸ਼ਨ ਦਾ ਸਦੀਵੀ ਵਿਛੋੜਾ ਤਾਂ ਉਸ ਤੋਂ ਵੀ ਘਾਤਕ ਸੀ, ਕਿਉਂਕਿ ਉਹ ਭੋਲਾ ਪੰਛੀ ਅਤਿਵਾਦੀਆਂ ਦੀ ਬਿਨਾਂ ਕਿਸੇ ਹਿੱਟ ਲਿਸਟ ਤੋਂ ਉਹਨਾਂ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਸੀ।
....ਚਲਦਾ....