ਪੁੱਤ ਪਰਦੇਸੀ ਹੁੰਦਾ ਜਿਸਦਾ,
ਉਹਦਾ ਆਉਂਦਾ ਨਾ ਕੋਈ ਭੇਤ।
ਮਾਂ ਵੀ ਰੋਵੇ, ਬਾਪ ਵੀ ਰੋਵੇ,
ਰੋਵੇ ਉਸਦਾ ਦੇਸ਼।
ਭੈਣ ਤੜਪੇ ਵੀਰ ਲਈ,
ਛੇਤੀ ਮੁੜ ਆ ਆਪਣੇ ਦੇਸ਼।
ਪੁੱਤ ਦੱਸੇ ਨਾ ਹਾਲ ਦਿਲ ਦਾ,
ਨਾ ਦੇਵੇ ਕੋਈ ਭੇਤ।
ਫਸਿਆ ਮੁਲਕ ਬਗਾਨੇ ਆਕੇ,
ਡਾਲਰ ਲਾ ਲਾ ਖੇਡੇ ਕੇਸ।
ਨਾ ਉਹ ਜਿੱਤੇ ਨਾ ਉਹ ਹਾਰਦਾ,
ਕਹਿੰਦਾ ਕੰਮ ਔਖਾ ਐ ਸਰਕਾਰ ਦਾ।
ਆਉਣ ਦਾ ਵੀਜ਼ਾ ਦਿੰਦੀ ਨਾ,
ਮੈਂ ਰੋ ਰੋ ਵਕਤ ਗੁਜ਼ਾਰਦਾ।
ਕਰਾਂ ਬੇਨਤੀ ਵੀਰਾਂ ਨੂੰ,
ਨਾ ਛੱਡਿਉ ਆਪਣਾ ਦੇਸ਼।
ਮੁਲਕ ਬੇਗਾਨੇ ਰੁਲੇ ਜਵਾਨੀ,
ਤੇਰਾ ਰਹਿਣਾ ਨਾ ਕੋਈ ਭੇਤ।
'ਰੀਤ' ਮੁਲਕ ਬੇਗਾਨੇ ਜਾ ਕੇ,
ਰੁਲ ਜਾਉਂਗੇ ਮਿੱਟੀ ਵੇਸ।