ਛਲਾਵੇ (ਕਵਿਤਾ)

ਹਰਵੀਰ ਸਰਵਾਰੇ   

Email: singhharveer981@gmail.com
Cell: +91 98033 94450
Address: ਪਿੰਡ - ਲਾਂਗੜੀਆਂ , ਡਾਕ - ਅਮਰਗੜ ਤਹਿਸੀਲ - ਮਲੇਰਕੋਟਲਾ
ਸੰਗਰੂਰ India
ਹਰਵੀਰ ਸਰਵਾਰੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਤੂੰ ਆਨੰਦ ਮਾਣ ਸ਼ੁਆਵਾਂ ਦਾ ..
ਡਰ ਨਾ ਸੂਰਜ ਬੜੀ ਦੂਰ ਏ ।
ਤੈਨੂੰ ਤੇਰੇ ਹੀ ਜਲਾਉਣ ਆਪਣੇ..
ਭਲਾ ਇਹਦਾ ਕੀ ਕਸੂਰ ਏ ।

ਇੱਕ ਸਾਡੇ ਸੱਜਣਾ ਦੂਜਾ ਚੰਨ ਰੱਬਾ..
ਕੈਸਾ ਦਿੱਤਾ ਤੂੰ ਚੰਦਰਿਆ ਨੂਰ ਏ ।
ਇੱਕ ਸਭ ਖੋਂਹਦਾ ਵੀ ਪਿਆਰਾ ...
ਦੂਜਾ ਦਾਗਾਂ ਸਣੇ ਹੀ ਮਸ਼ਹੂਰ ਏ ।

ਤੂੰ ਆਲਣਾ ਹੀ ਜਦ ਪਾਇਆ ਸੁੱਕੇ ਦਰਖਤੇ...
ਹੁਣ ਕਿਉਂ ਕੋਸੇ ਰੱਬ ਨੂੰ ਕਿ ਪੈਂਦਾ ਨਾ ਬੂਰ ਏ ।
ਭਰ ਲੰਬੀ ਉਡਾਰੀ ਤੂੰ ਪਹਿਲਾਂ ਤਰਕਾਲਾਂ ਤੋਂ...
ਤੇਰਾ ਆਥਣ ਵੇਲੇ ਢਿੱਡ ਭਰਨਾ ਜਰੂਰ ਏ ।

ਛੱਡ ਦੇ ਉੱਛਲ ਉੱਛਲ ਕੇ ਵਗਣਾ...
ਸੁੱਕ ਜਾਣ ਤੇ ਤੇਰਾ ਟੁੱਟ ਜਾਣਾ ਗਰੂਰ ਏ।
ਤੇਰੀ ਤਾਂ ਆਪਣੀ ਤੇਹ ਹੀ ਨਾ ਬੁਝਦੀ ...
ਉਂਝ ਸਮੰਦਰ ਬਣਨ ਦਾ ਫਿਤੂਰ ਏ ।

ਲੱਖ ਸੋਹਣਾ ਕੱਜਲਾ ਪਾ ਕੇ ਸੋਹਣਾ ਬਣ ਲੈ ਤੂੰ..
ਤੇਰੇ ਅੰਦਰ ਦਾ ਇਨਸਾਨ ਤਾਂ ਵੇ ਕਰੂਪ ਏ ।
ਮਿੱਟੀ ਉਡੀਕੇ ਤੇਰੀ ਰਾਖ ਨੂੰ ਸੀਨੇ ਲਾਉਣ ਲਈ...
ਤੂੰ ਮਹਿਲਾਂ ਦੇ ਮਹਿਲ ਉਸਾਰਨ ਵਿੱਚ ਮਸ਼ਰੂਫ ਏ।

ਸਰਵਾਰੇ ਪੌਣੀ ਖਾ ਕੇ ਸਾਂਭੇ ਅੱਧੀ ਕੱਲ ਲਈ ...
ਤੂੰ ਕੀ ਜਾਣੇ ਕੱਲ ਲਈ ਰੱਬ ਨੂੰ ਕੀ ਮਨਜੂਰ ਏ
ਲਾਡੀ ਕਿਉਂ ਛਲਾਵੇ ਦੀ ਰੇਤ ਵਿੱਚ ਜਾਵੇ ਧਸਦਾ ...
ਬਣ ਕੇ ਤਾਂ ਉਜੜਨਾ ਤਾਂ ਦੁਨੀਆ ਦਾ ਦਸਤੂਰ ਏ।