ਡਾ. ਗੁਰਬਚਨ ਸਿੰਘ ਰਾਹੀ ਨੂੰ ਪੁਰਸਕਾਰ (ਖ਼ਬਰਸਾਰ)


ਪਟਿਆਲਾ -- ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ 10 ਜੁਲਾਈ ਦਿਨ ਐਤਵਾਰ ਨੂੰ ਭਾਸ਼ਾ ਵਿਭਾਗ, ਪੰਜਾਬ ਪਟਿਆਲਾ ਵਿਖੇ ਗਿਆਰਵ੍ਹਾਂ ਰਾਜਿੰਦਰ ਕੌਰ ਵੰਤਾ ਯਾਦਗਾਰੀ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਪੰਜਾਬ ਸਰਦਾਰ ਸੁਰਜੀਤ ਸਿੰਘ ਰੱਖੜਾ, ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ, ਡਾ. ਗੁਰਬਚਨ ਸਿੰਘ ਰਾਹੀ, ਪ੍ਰੋਫੈਸਰ ਗੁਰਨਾਮ ਸਿੰਘ ਪ੍ਰਭਾਤ ਅਤੇ ਇਕਬਾਲ ਸਿੰਘ ਵੰਤਾ ਆਦਿ ਸ਼ਖ਼ਸੀਅਤਾਂ ਸ਼ਾਮਿਲ ਸਨ। ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਡਾ. ‘ਆਸ਼ਟ` ਨੇ ਵੱਡੀ ਗਿਣਤੀ ਵਿਚ ਪੁੱਜੇ ਲੇਖਕਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਪੰਜਾਬੀ ਸਾਹਿਤ ਸਭਾ ਪਿਛਲੇ ਗਿਆਰਾਂ ਸਾਲਾਂ ਤੋਂ ਸਭਾ ਦੀ ਪ੍ਰਤਿਭਾਸ਼ੀਲ ਲੇਖਿਕਾ ਸ੍ਰੀਮਤੀ ਰਾਜਿੰਦਰ ਕੌਰ ਵੰਤਾ ਦੀ ਯਾਦ ਵਿਚ ਸਾਹਿਤਕ ਸਮਾਗਮ ਕਰਵਾ ਰਹੀ ਹੈ ਅਤੇ ਹਰ ਸਾਲ ਸਭਾ ਨਾਲ ਜੁੜੇ ਸਾਹਿਤਕਾਰਾਂ ਨੂੰ ਸਨਮਾਨਿਤ ਕਰਕੇ ਪੰਜਾਬੀ ਸਾਹਿਤ ਦੇ ਵਿਕਾਸ ਵਿਚ ਨਿਰੰਤਰ ਯੋਗਦਾਨ ਪਾਉਂਦੀ ਆ ਰਹੀ ਹੈ।ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਪੰਜਾਬ ਸਰਦਾਰ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਸਾਹਿਤਕਾਰਾਂ ਦੀ ਕਲਮ ਸਮਾਜ ਨੂੰ ਬਦਲਣ ਦੀ ਤਾਕਤ ਰੱਖਦੀ ਹੈ ਅਤੇ ਇਹਨਾਂ ਦਾ ਨਿੱਡਰ ਜਜ਼ਬਾ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਸਭਾ ਵੱਲੋਂ ਗਿਆਰਵ੍ਹਾਂ ‘ਰਾਜਿੰਦਰ ਕੌਰ ਵੰਤਾ ਸਾਹਿਤਕ ਪੁਰਸਕਾਰ` ਪ੍ਰਾਪਤ ਕਰਨ ਉਪਰੰਤ ਡਾ. ਗੁਰਬਚਨ ਸਿੰਘ ਰਾਹੀ ਨੇ ਕਿਹਾ ਕਿ ਉਹ ਪਿਛਲੀ ਲਗਭਗ ਅੱਧੀ ਸਦੀ ਤੋਂ ਵੀ ਵੱਧ ਪੰਜਾਬੀ ਸਾਹਿਤ ਦੀ ਸੇਵਾ ਨਾਲ ਜੁੜੇ ਹੋਏ ਹਨ ਅਤੇ ਇਸ ਪੁਰਸਕਾਰ ਨੇ ਉਹਨਾਂ ਨੂੰ ਹੋਰ ਸਮਰੱਥਾ ਅਤੇ ਪ੍ਰਤਿਬੱਧਤਾ ਨਾਲ ਕਾਰਜ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ ਜਿਸ ਲਈ ਉਹ ਸਭਾ ਦੇ ਧੰਨਵਾਦੀ ਹਨ। ਇਸ ਪੁਰਸਕਾਰ ਵਿਚ ਉਹਨਾਂ ਨੂੰ ਨਗਦ ਰਾਸ਼ੀ, ਸ਼ਾਲ ਅਤੇ ਸਨਮਾਨ ਪੱਤਰ ਭੇਂਟ ਕੀਤੇ ਗਏ। ਸਨਮਾਨ ਪੱਤਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਡਾ. ਰਾਜਵੰਤ ਕੌਰ ‘ਪੰਜਾਬੀ` ਨੇ ਪੜ੍ਹਿਆ ਅਤੇ ਆਪਣੀ ਅਧਿਆਪਕਾ ਸ੍ਰੀਮਤੀ ਵੰਤਾ ਨਾਲ ਵਿਦਿਆਰਥੀ ਜੀਵਨ ਦੀਆਂ ਸਾਂਝੀਆਂ ਕੀਤੀਆਂ। ਪ੍ਰੋਫੈਸਰ ਗੁਰਨਾਮ ਸਿੰਘ ਪ੍ਰਭਾਤ ਨੇ ਰਾਹੀ ਪਰਿਵਾਰ ਨਾਲ ਜੁੜੀਆਂ ਯਾਦਾਂ ਤਾਜ਼ਾ ਕੀਤੀਆਂ। ਰਾਜਿੰਦਰ ਕੌਰ ਵੰਤਾ ਦੇ ਪਤੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਡਿਪਟੀ ਰਜਿਸਟਰਾਰ (ਅਮਲਾ) ਇਕਬਾਲ ਸਿੰਘ ਵੰਤਾ ਨੇ ਇਸ ਦੌਰਾਨ ਆਪਣੀ ਪਤਨੀ ਦੀ ਸਾਹਿਤਕ ਯਾਤਰਾ ਬਾਰੇ ਚਰਚਾ ਕਰਨ ਉਪਰੰਤ ਆਪਣੀ ਮਿੰਨੀ ਕਹਾਣੀ ਵੀ ਪ੍ਰਸਤੁੱਤ ਕੀਤੀ। ਇਸ ਦੌਰਾਨ ਸ. ਕੁਲਵੰਤ ਸਿੰਘ, ਪ੍ਰੋਫੈਸਰ ਸੁਭਾਸ਼ ਚੰਦਰ ਸ਼ਰਮਾ, ਸੁਖਦੇਵ ਸਿੰਘ ਚਹਿਲ, ਨਰਿੰਦਰਜੀਤ ਸਿੰਘ ਸੋਮਾ, ਰੂਪਇੰਦਰ ਸਿੰਘ, ਨਵਦੀਪ ਸਿੰਘ ਸਕਰੌਦੀ ਆਦਿ ਨੇ ਵੀ ਸ੍ਰੀਮਤੀ ਵੰਤਾ ਅਤੇ ਪ੍ਰੋਫ਼ੈਸਰ ਰਾਹੀ ਦੇ ਬਹੁਪੱਖੀ ਕਾਰਜਾਂ ਬਾਰੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ।ਗਿੱਲ ਸੁਰਜੀਤ ਨੇ ਗੀਤ ਸੁਣਾਇਆ। ਇਸ ਦੌਰਾਨ ਸਭਾ ਵੱਲੋਂ ਸ. ਸੁਰਜੀਤ ਸਿੰਘ ਰੱਖੜਾ ਦਾ ਸਨਮਾਨ ਵੀ ਕੀਤਾ ਗਿਆ।ਸਮਾਗਮ ਦੇ ਦੂਜੇ ਦੌਰ ਵਿਚ ਕਹਾਣੀਕਾਰ ਕਰਨੈਲ ਸਿੰਘ ਵਜ਼ੀਰਾਬਾਦ ਦੇ ਨਵੇਂ ਛਪੇ ਕਹਾਣੀ ਸੰਗ੍ਰਹਿ ‘ਬਚ ਕੇ ਮੋੜ ਤੋਂ` ਦਾ ਲੋਕਅਰਪਣ ਕੀਤਾ ਗਿਆ।ਪੁਸਤਕ ਬਾਰੇ ਹਰਜੀਤ ਸਿੰਘ ਤਰਖਾਣਮਾਜਰਾ ਅਤੇ ਪ੍ਰੀਤਇੰਦਰ ਸਿੰਘ ਗੋਬਿੰਦਗੜ੍ਹ ਨੇ ਚਰਚਾ ਕੀਤੀ। 
ਇਸ ਸਮਾਗਮ ਵਿਚ ਪੰਜਾਬ ਦੇ ਵੱਖ ਵੱਖ ਸਥਾਨਾਂ ਤੋਂ ਆਏ ਲੇਖਕਾਂ ਵਿਚੋਂ ਗੁਰਚਰਨ ਸਿੰਘ ਪੱਬਾਰਾਲੀ, ਨਵਦੀਪ ਸਿੰਘ ਮੁੰਡੀ, ਲਛਮਣ ਸਿੰਘ ਤਰੌੜਾ, ਹਰਸਿਮਰਨ ਸਿੰਘ, ਅੰਗਰੇਜ਼ ਕਲੇਰ ਰਾਜਪੁਰਾ,ਜਸਵੀਰ ਸਿੰਘ ਚੰਦੀ, ਜਗਪਾਲ ਚਹਿਲ, ਰਾਮੇਸ਼ਵਰੀ ਘਾਰੂ,  ਐਸ.ਐਸ.ਭੱਲਾ,ਦੀਦਾਰ ਖ਼ਾਨ ਧਬਲਾਨ, ਗੁਰਬਚਨ ਸਿੰਘ ਵਿਰਦੀ, ਸ੍ਰੀਮਤੀ ਕਮਲ ਸੇਖੋਂ, ਰਾਜਵਿੰਦਰ ਕੌਰ ਜਟਾਣਾ, ਮਨਜੀਤ ਪੱਟੀ,  ਜੀ.ਐਸ.ਮੀਤ (ਪਾਤੜਾਂ), ਭਾਸ਼ੋ, ਅਜੀਤ ਸਿੰਘ ਚੀਮਾ, ਕਰਨ ਪਰਵਾਜ਼, ਨੀਤੂ ਸ਼ਰਮਾ ਨਾਭਾ, ਬਲਦੇਵ ਸਿੰਘ ਚਹਿਲ, ਬਲਬੀਰ ਸਿੰਘ ਦਿਲਦਾਰ, ਅਮਰਜੀਤ ਕੌਰ ਮਾਨ, ਫ਼ਤਹਿਜੀਤ ਸਿੰਘ, ਗੁਰਦਰਸ਼ਨ ਸਿੰਘ ਗੁਸੀਲ, ਐਮ.ਐਸ.ਜੱਗੀ, ਪਰਵੇਸ਼ ਕੁਮਾਰ ਸਮਾਣਾ, ਕ੍ਰਿਸ਼ਨ ਧੀਮਾਨ, ਜਗਪਾਲ ਸਿੰਘ ਚਹਿਲ, ਆਰ.ਕੇ.ਸਿੰਗਲਾ,ਮਨਜਿੰਦਰ ਸਿੰਘ, ਮੰਗਤ ਖ਼ਾਨ, ਭਾਗਵਿੰਦਰ ਦੇਵਗਨ ਆਦਿ ਨੇ ਵੀ ਰਚਨਾ-ਪਾਠ ਕੀਤਾ।   
ਇਸ ਸਮਾਗਮ ਵਿਚ ‘ਮਿੱਟੀ ਮਾਲਵੇ ਦੀ` ਦੇ ਸੰਪਾਦਕ ਡਾ. ਰਵੀ ਭੂਸ਼ਨ, ਸਜਨੀ ਬੱਤਾ, ਅਜੀਤ ਸਿੰਘ ਭੂਟਾਨੀ, ਹਰਜੀਤ ਕੌਰ ਪੱਬਾਰਾਲੀ, ਹਰਸਿਮਰਤ ਕੌਰ, ਦਲਜੀਤ ਸਿੰਘ ਘਰਾਚੋਂ,  ਅਸ਼ਵਨੀ ਸਨੌਰ, ਭੋਲਾ ਯਾਦਵ, ਗੁਰਪ੍ਰੀਤ ਸਿੰਘ, ਸਤਪਾਲ ਸਿੰਘ, ਜਸਵੰਤ ਸਿੰਘ ਸਿੱਧੂ, ਜੋਗਾ ਸਿੰਘ ਧਨੌਲਾ, ਨਵਰੀਤ ਕੌਰ,ਰਾਣਾ ਭੁੱਲਰ, ਜਸਵਿੰਦਰ ਕੌਰ,ਜਸਵੰਤ ਸਿੰਘ ਤੂਰ, ਭੁਪਿੰਦਰ ਸਿੰਘ ਮਾਨ ਆਦਿ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ। ਮੰਚ ਸੰਚਾਲਨ ਦਵਿੰਦਰ ਪਟਿਆਲਵੀ ਅਤੇ ਨਵਦੀਪ ਸਿੰਘ ਮੁੰਡੀ ਨੇ ਬਾਖ਼ੂਬੀ ਨਿਭਾਇਆ।

ਦਵਿੰਦਰ ਪਟਿਆਲਵੀ