1
ਤੂੰ ਤੇ ਮੈਂ
ਕਦੇ ਚੁੱਪ ਨੂੰ ਵੀ
ਸਮਝ ਲੈਂਦੇ ਸੀ
ਅੱਜ ਬੋਲਦੇ ਹਾਂ
ਤਾਂ ਵੀ ਕੁੱਝ
ਪੱਲੇ ਨਹੀਂ ਪੈਂਦਾ
2
ਕਿਸੇ ਦਿਨ
ਕਰੂੰਬਲਾਂ ਫੁੱਟਣਗੀਆਂ
ਇਸ ਆਸ 'ਤੇ
ਰੋਜ਼ ਰਾਤ ਨੂੰ
ਸੁਪਨੇ ਬੀਜ ਕੇ
ਸੌਂਦਾ ਹਾਂ
3
ਜ਼ਿੰਦਗੀ ਹਮੇਸ਼ਾ
ਕਵਿਤਾ ਵਰਗੀ ਨਹੀਂ ਹੁੰਦੀ
ਖਿਆਲਾਂ ਦੀ ਦੁਨੀਆਂ 'ਚ
ਮਨ ਦਾ ਰੱਜ ਤਾਂ ਹੈ
ਹਕੀਕਤ ਦਾ
ਢਿੱਡ ਨਹੀਂ ਭਰਦਾ
4
ਤੂੰ ਤਾਂ
ਪੱਥਰ ਸਮਝ
ਖਿੱਚੀ ਸੀ ਲਕੀਰ
ਸ਼ੀਸ਼ਾ ਸੀ ਮੈਂ
ਟੁੱਟ ਕੇ
ਚੂਰ ਹੋ ਗਿਆ ਹਾਂ
5
ਕਿਸ ਤਰ੍ਹਾਂ
ਉਸਨੇ
ਲਤਾੜਿਆ ਨਾ ਦੇਖ
ਉੱਠਾਂਗਾ
ਲੜਾਂਗਾ
ਮੈਨੂੰ ਹਾਰਿਆ ਨਾ ਦੇਖ
6
ਆਪਣੇ ਆਪ ਨੂੰ
ਭੁੱਲ ਜਾਣਾ
ਕਿਸੇ ਨੂੰ
ਯਾਦ ਕਰਨਾ...
ਇਸ ਤਰ੍ਹਾਂ ਵੀ ਹੁੰਦਾ