ਜੱਟ (ਗੀਤ )

ਨਾਇਬ ਸਿੰਘ ਬੁੱਕਣਵਾਲ   

Email: naibsingh62708@gmail.com
Cell: +91 94176 61708
Address: ਪਿੰਡ ਬੁੱਕਣਵਾਲ ਤਹਿ: ਮਲੇਰਕੋਟਲਾ
ਸੰਗਰੂਰ India
ਨਾਇਬ ਸਿੰਘ ਬੁੱਕਣਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਚੜਕੇ ਆਇਆ ਜਦੋਂ ਤੂਫ਼ਾਨ
ਕਰੂ ਫ਼ਸਲਾਂ ਦਾ ਨੁਕਸਾਨ
ਜੱਟ ਅੰਦਰ ਪਿਆ ਡੋਲੇ
ਪਰ ਮੂੰਹੋ ਕੁੱਝ ਨਾ ਬੋਲੇ
ਉਹ ਕਿਸ ਨੂੰ ਦੁੱਖ ਸੁਣਾਵੇ ਜੀ
ਦੱਸੋ ਕੀਹਦੇ ਗ਼ਲ  ਉਹ ਪਾਵੇ ਜੀ……………

ਦੁਪਿਹਰੇ ਚਾਅ ਜਿਹੜਾ ਚੜ੍ਹਿਆ 
ਜਦੋਂ ਜਾ ਖੇਤਾਂ ਵਿੱਚ ਵੜਿਆ 
ਫ਼ਸਲ ਹੋਈ ਦੇਖ ਜਵਾਨ
ਜਾਗੇ ਦਿਲ ਵਿੱਚ ਕਈ ਅਰਮਾਨ
ਕੁੜੀ ਵਿਆਹ ਕੇ ਐਤਕੀ ਤੋਰੂ
ਨਾਲੇ ਸ਼ਾਹ ਦਾ ਕਰਜ਼ਾ ਮੋੜੂ
ਸਭ ਧਰੀਆਂ ਰਹਿ ਗਈਆਂ
ਨਵੀਆਂ ਹੀ ਬਿਪਤਾਂ ਪੈ ਗਈਆਂ………………

ਸਵੇਰੇ ਉੱਠਿਆ ਜਾ ਖੇਤ ਖਲੋਇਆ
ਫੜ ਕੇ ਡਾਲ ਫ਼ਸਲ ਦੇ ਭੁੱਬੀ ਰੋਇਆ
ਅੰਦਰੋਂ ਜਾਵੇ ਨਾ ਚੁੱਪ ਹੋਇਆ
ਅਰਮਾਨਾਂ ਨੂੰ ਲਾਬੂ ਲੱਗ ਗਿਆ
ਕੋਈ ਹੱਥ ਛੁਡਾ ਭੱਜ ਗਿਆ…………………

ਜੱਟਾ ਤੇਰੀ ਨੇਕ ਕਮਾਈ
ਤੈਨੂੰ ਛੇਤੀ ਰਾਸ ਨਾ ਆਈ
ਇੱਕ ਬਹਿ ਕੇ ਹੀ ਨੇ ਖਾਂਦੇ
ਤੇਰੇ ਸਿਰ ਤੋਂ ਜੋ ਕਮਾਂਦੇ
'ਬੁੱਕਣਵਾਲੀਆ' ਸੱਚ ਉਚਾਰ ਗਿਆ
ਤੇਰਾ ਲੁੱਟਿਆ ਘਰ ਬਾਰ ਗਿਆ……………