ਅੱਜ ਦੁਪਿਹਰੇ ਵਿਚ ਚੁਰਾਹੇ ਇੱਕ ਹੋਇਆ ਹੈ ਖ਼ੂਨ।
ਕਿਸੇ ਮਾਂ ਦੀਆਂ ਆਦਰਾਂ ਚੋਂ ਗਿਆ ਚੋਇਆ ਹੈ ਖ਼ੂਨ।
ਆਪਣੇ ਹੱਥੋਂ ਖੂਨ ਅਪਣੇ ਦਾ ਖੂਨ ਵੇਖ ਕੇ ਹੋਇਆ,
ਖੂਨ ਦੇ ਹੰਝੂ ਆਪਣੇ ਨੈਣਾਂ ਵਿਚੋਂ ਰੋਇਆ ਹੈ ਖ਼ੂਨ।
ਅੱਖਾਂ ਵਿਚੋਂ ਸੱਚ ਦੇ ਭਾਂਬੜ ਲੱਟ ਲੱਟ ਮੱਚਦੇ ਤੱਕ ਕੇ,
ਉਬਾਲੇ ਖਾਦਾਂ ਕਿਉਂ ਪਲਾਂ ਚ ਠੰਡਾ ਹੋਇਆ ਹੈ ਖੂਨ।
ਅੱਗ ਜੁਲਮ ਦੀ ਵੇਖਕੇ ਮੱਚਦੀ ਜੋ ਲੈਂਦਾ ਹੈ ਅੱਖਾਂ ਮੀਚ,
ਜੀਂਦੀ ਲਾਸ਼ ਉਨੂੰ ਲੋਕ ਕਹਿੰਦੇ ਜਿਸਦਾ ਸੋਇਆ ਹੈ ਖ਼ੂਨ।
ਪਿੰਡਾ ਅਗਾਂਹ ਤੇ ਪੁੱਤਾ ਪਿੱਛੇ ਘੱਟਨਾਂ ਅੱਜ ਵੇਖੀ ਅੱਖੀਂ,
ਇੱਕ ਨੇਤਾ ਨੇ ਨਾਲ ਇਸ਼ਾਰੇ ਅਪਣਾ ਲਕੋਇਆ ਹੈ ਖੂਂਨ।
ਕਮੀਂਨਗੀ ਦੀ ਹੱਦ ਪਾਰ ਕਰਗੇ ਚੌਧਰ ਮਾਇਆ ਦੇ ਭੁੱਖੇ,
ਇਕ ਮਜਦੂਰ ਦੀਆਂ ਕੱਢ ਅੱਖਾਂ ਗਿਆ ਕੋਹਿਆ ਹੈ ਖੂਨ।
ਲੋਕ ਚਹੁੰਦੇ ਨੇ ਕਿਸੇ ਨਿਰਦੋਸ਼ ਦਾ ਡੁੱਲੇ ਖੂਨ ਨਾਂ ਸਿੱਧੂਆ,
ਹਾਕਮ ਦੀ ਹੈਂਕੜ ਨੇ ਹਰ ਸਰਦਲ ਉਤੇ ਚੋਇਆ ਹੈ ਖੂਨ।