ਭਾਰਤ ਮਹਾਨ (ਕਵਿਤਾ)

ਬਿੰਦਰ ਜਾਨ ਏ ਸਾਹਿਤ   

Email: binderjann999@gmail.com
Address:
Italy
ਬਿੰਦਰ ਜਾਨ ਏ ਸਾਹਿਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੇਰਾ ਭਾਰਤ ਦੇਸ਼ ਮਹਾਨ ਹੈ
ਜੱਗ ਤੋਂ ਵੱਖਰੀ ਹੈ ਗੱਲ ਬਾਤ

ਜਿਥੇ ਇਨਸਾਂ ਵੱਸਦੇ ਘੱਟ ਨੇ
ਜਿਥੇ ਵਸਣ ਧਰਮ ਤੇ ਜਾਤ

ਜਿਥੇ ਚੋਰ ਚਲਾਉਦੇ ਚੋਧਰਾਂ
ਜਿਥੇ ਕਿਰਤ ਤੇ ਹੁੰਦਾ ਘਾਤ

ਜਿਥੇ ਸੁਤੀ ਗਰੀਬੀ ਸੜਕ ਤੇ
ਜਿਥੇ ਰੋਜ਼ ਰਲਾਉਦੀ ਰਾਤ

ਜਿਥੇ ਦਾਜ ਲੈਣ ਲਈ ਕੁਖ ਤੋ
ਜਿਥੇ ਮੌਤ ਲੈ ਆਈ ਬਰਾਤ

ਜਿਥੇ ਔਰਤਾਂ ਲਈ ਅੰਧਕਾਰ ਹੈ
ਜਿਥੇ ਮਰਦਾ ਲਈ ਪਰਭਾਤ

ਜਿਥੇ ਮਜਦੂਰਾਂ ਲਈ ਠੋਕਰਾਂ
ਜਿਥੇ ਰਾਜਿਆਂ ਲਈ ਸੋਗਾਤ

ਜਿਥੇ ਝੂਠ ਦੇ ਹੱਥੀਂ ਰਾਜ ਹੈ
ਜਿਥੇ ਸੱਚ ਨੂੰ ਮਿਲਦੀ ਮਾਤ

ਜਾਨ ਸੱਚ ਕਹੇ ਸਰਕਾਰ ਨੂੰ
ਕਦੇ ਮਾਰੋ ਇਸ ਵੱਲ ਝਾਤ