2
ਨਵੀਂ ਸਰਕਾਰ ਦੇ ਬਣਦਿਆਂ ਹੀ ਥਾਣੇ ਵਿਚ ਉੱਲੂ ਬੋਲਣ ਲੱਗੇ ਸਨ ।
ਸਵੇਰ ਦੇ ਦਸ ਵੱਜ ਚੁੱਕੇ ਸਨ । ਥਾਣੇ ਦੇ ਟੈਲੀਫ਼ੋਨ ਦੀ ਘੰਟੀ ਹਾਲੇ ਤਕ ਕੇਵਲ ਇਕ ਵਾਰ ਖੜਕੀ ਸੀ । ਉਸ ਗੱਲ ਨੂੰ ਵੀ ਘੰਟਾ ਹੋ ਗਿਆ ਸੀ । ਮੁੜ ਕੇ ਕੋਈ ਉੱਘਸੁੱਘ ਨਹੀਂ ਨਿਕਲੀ ।
ਫ਼ੋਨ 'ਤੇ ਰਿਪੋਰਟ ਦਰਜ ਕਰਾਉਣ ਦਾ ਕੀ ਮਤਲਬ ? ਭਲੇਮਾਨਸਾਂ ਦੀ ਤਰ੍ਹਾਂ ਥਾਣੇ ਆਓ, ਗੱਲਬਾਤ ਕਰੋ ਅਤੇ ਰਿਪੋਰਟ ਦਰਜ ਕਰਵਾ ਕੇ ਤਫ਼ਤੀਸ਼ ਸ਼ੁਰੂ ਕਰਾਓ । ਉਹਨਾਂ ਨੂੰ ਪਤਾ ਹੋਣਾ ਚਾਹੀਦੈ ਕਿ ਕਾਨੂੰਨ ਫ਼ੋਨ 'ਤੇ ਦਰਜ ਹੋਈਆਂ ਰਿਪੋਰਟਾਂ ਨੂੰ ਸਵੀਕਾਰ ਨਹੀਂ ਕਰਦਾ ।
ਅੱਗਬਬੂਲਾ ਹੋਏ ਮੁਨਸ਼ੀ ਨੇ ਫ਼ੋਨ ਕਰਨ ਵਾਲੇ ਦਾ ਨਾਂ ਪਤਾ ਤਕ ਨਹੀਂ ਸੀ ਪੁੱਛਿਆ ।
''ਥਾਣੇ ਆ ਕੇ ਗੱਲ ਕਰੋ ।'' ਆਖ ਕੇ ਰਸੀਵਰ ਰੱਖ ਦਿੱਤਾ ਸੀ ।
ਪਿੱਪਲ ਹੇਠਾਂ ਮੇਜ਼ ਕੁਰਸੀ ਡਾਹ ਕੇ ਬੈਠਾ ਮੁਨਸ਼ੀ ਸਵੇਰ ਤੋਂ ਵਿਹਲਾ ਸੀ । ਅਖ਼ਬਾਰ ਪੜ੍ਹਪੜ੍ਹ, ਰੇਡੀਓ ਸੁਣਸੁਣ ਅਤੇ ਕਾਗ਼ਜ਼ਪੱਤਰ ਝਾੜਦਾਝਾੜਦਾ ਉਹ ਹੰਭਿਆ ਪਿਆ ਸੀ ।
ਅਖ਼ਬਾਰ 'ਤੇ ਝਾਤ ਮਾਰੀਏ ਤਾਂ ਚਾਰਚਾਰ ਪੰਨੇ ਵਾਰਦਾਤਾਂ ਨਾਲ ਭਰੇ ਪਏ ਹੁੰਦੇ ਹਨ ।
ਬੰਦਾ ਪੜ੍ਹਦਾਪੜ੍ਹਦਾ ਥੱਕ ਜਾਂਦਾ । ਕਤਲ, ਡਕੈਤੀਆਂ, ਖੋਹਾਂ ਅਤੇ ਚੋਰੀਆਂ । ਕਿਹੜਾ ਜੁਰਮ ਜਿਹੜਾ ਇਹਨੀਂ ਦਿਨੀਂ ਪੰਜਾਬ ਵਿਚ ਨਹੀਂ ਹੋ ਰਿਹਾ । ਸੁਰਖ਼ੀਆਂ ਦੇਖ ਕੇ ਲੱਗੂ ਜਿਵੇਂ ਅੱਜ ਦਾ ਦਿਨ ਦੁਨੀਆਂ ਦਾ ਆਖ਼ਰੀ ਦਿਨ । ਥਾਣੇ ਆ ਕੇ ਦੇਖੋ ਤਾਂ ਲੱਗੇਗਾ ਚਾਰੇ ਪਾਸੇ ਸੁਖ ਸ਼ਾਤੀ । ਕੋਈ ਗੜਬੜ ਨਹੀਂ । ਕਿਸੇ ਨੂੰ ਕਿਸੇ ਨਾਲ ਕੋਈ ਸ਼ਿਕਾਇਤ ਨਹੀਂ । ਭੁੱਲੇਚੁੱਕੇ ਕਿਸੇ ਨੇ ਪੁਲਿਸ ਸਹਾਇਤਾ ਮੰਗੀ ਵੀ ਤਾਂ ਮੁਨਸ਼ੀ ਨੇ ਨਾਂਹ ਕਰ ਦਿੱਤੀ । ਅੱਗੋਂ ਅਗਲੇ ਖ਼ਾਮੋਸ਼ ਹੋ ਗਏ । ਹੱਥੋਂ ਖੁੱਸੀ ਅਸਾਮੀ ਦਾ ਗ਼ੁੱਸਾ ਮੁਨਸ਼ੀ ਪੇਪਰਵੇਟ 'ਤੇ ਕੱਢ ਰਿਹਾ ਸੀ ।
ਮੇਜ਼ 'ਤੇ ਘੁੰਮਦਾਘੁੰਮਦਾ ਪੇਪਰਵੇਟ ਕਈ ਵਾਰ ਉਹਦੇ ਹੱਥੋਂ ਡਿੱਗਿਆ ਸੀ । ਹਰ ਵਾਰ ਪੇਪਰਵੇਟ ਦੀਆਂ ਨੁੱਕਰਾਂ ਭੁਰੀਆਂ ਸਨ ।
ਬੱਚੇ ਨੇ ਜਾਣਾ ਕਿਧਰ ? ਖੇਡਦਾਖੇਡਦਾ ਕਿਸੇ ਬੱਚੇ ਨਾਲ ਉਸ ਦੇ ਘਰ ਜਾ ਕੇ ਸੌਂ ਗਿਆ ਹੋਣਾ । ਫ਼ੋਨ ਤੋਂ ਬਾਅਦ ਮੁਨਸ਼ੀ ਨੇ ਥਾਣੇ ਦਾ ਸੱਠ ਸਾਲ ਪੁਰਾਣਾ ਸਾਰਾ ਰਿਕਾਰਡ ਦੇਖਿਆ ਸੀ । ਬੱਚੇ ਨੂੰ ਅਗਵਾ ਕਰਨ ਵਾਲਾ ਇਕ ਵੀ ਕੇਸ ਕਦੇ ਦਰਜ ਨਹੀਂ ਸੀ ਹੋਇਆ ।
ਬਹੁਤ ਪਛਤਾ ਰਿਹਾ ਸੀ ਮੁਨਸ਼ੀ । ਅੱਗੇ ਕਿਹੜਾ ਪੁਲਿਸ ਝਟਪਟ ਮੁਕੱਦਮੇ ਦਰਜ ਕਰ ਦਿੰਦੀ । ਤਸੱਲੀ ਹੀ ਦਿੰਦੀ ਕਿ ਮੁਕੱਦਮਾ ਦਰਜ ਹੋ ਗਿਆ । ਬੱਚੇ ਨੇ ਤਾਂ ਲੱਭ ਹੀ ਜਾਣਾ ਸੀ । ਸ਼ਾਮ ਨੂੰ ਅਗਲੇ ਦੀ ਕੋਠੀ ਜਾਂ ਦੁਕਾਨ 'ਤੇ ਜਾ ਕੇ ਨਾਲੇ ਅਗਲੇ ਨੂੰ ਵਧਾਈ ਦੇ ਆਦੇ ਨਾਲੇ ਪੈੱਗਸ਼ੈੱਗ ਲਾ ਆਦੇ । ਮੁਕੱਦਮਾ ਖਾਰਜ ਕਰਨ ਦੀ ਫ਼ੀਸ ਲੈਂਦੇ । ਹੁਣ ਬੈਠਾ ਰਹਿ ਹੱਥ 'ਤੇ ਹੱਥ ਧਰੀ ।
ਮੁਨਸ਼ੀ ਲੱਕੜ ਦੇ ਵੱਡੇ ਸਾਰੇ ਮੇਜ਼ ਉੱਤੇ ਵਿਛੇ ਨੀਲੇ ਮੇਜ਼ਪੋਸ਼ 'ਤੇ ਬਿੱਖਰੇ ਕਾਗ਼ਜ਼, ਰੋਜ਼ਨਾਮਚੇ, ਰਜਿਸਟਰ ਅਤੇ ਕਾਰਬਨ ਪੇਪਰਾਂ ਨੂੰ ਕਈ ਵਾਰ ਤਰਤੀਬ ਵਿਚ ਦੇਖ ਚੁੱਕਾ ਸੀ ।
ਕਈ ਵਾਰ ਫ਼ੋਨ ਦੇ ਚੋਂਗੇ ਵਿਚ ਫੂਕਾਂ ਮਾਰਮਾਰ ਦੇਖਿਆ । ਕਿਧਰੇ ਫ਼ੋਨ ਹੀ ਖ਼ਰਾਬ ਨਾ ਹੋ ਗਿਆ ਹੋਵੇ । ਨਹੀਂ ਤਾਂ ਕੋਈ ਵਜ੍ਹਾ ਨਹੀਂ ਕਿ ਦਿਨ ਦੇ ਬਾਰਾਂ ਵਜੇ ਤਕ ਕਿਸੇ ਲੜਾਈਝਗੜੇ, ਚੋਰੀਯਾਰੀ, ਕਤਲ, ਨਾਜਾਇਜ਼ ਕਬਜ਼ੇ ਜਾਂ ਮਾੜੇਮੋਟੇ ਐਕਸੀਡੈਂਟ ਦੀ ਇਤਲਾਹ ਥਾਣੇ ਨਾ ਅੱਪੜੇ । ਇੰਨਾ ਅਮਨ ਤਾਂ ਸਤਯੁੱਗ ਵਿਚ ਵੀ ਨਹੀਂ ਹੋਇਆ ਹੋਣਾ ।
ਵੈਸੇ ਥਾਣੇ ਆਉਣ ਦੀ ਕਿਸੇ ਨੂੰ ਕੀ ਲੋੜ ? ਸੱਤਇਕਵੰਜਾ ਤੋਂ ਲੈ ਕੇ ਕਤਲ ਤਕ ਦੀਆਂ ਸਾਰੀਆਂ ਦਰਖ਼ਾਸਤਾਂ ਡਿਪਟੀ ਦੇ ਸਿੱਧੀਆਂ ਪੇਸ਼ ਹੁੰਦੀਆਂ ਹਨ । ਉਹ ਆਪਣੀ ਕੋਠੀ ਵਿਚ ਹੀ ਮਹਿਫ਼ਲ ਲਾਦਾ । ਦਫ਼ਤਰ ਤਾਂ ਵੜਦਾ ਹੀ ਨਹੀਂ । ਬਹਾਨਾ ਵਧੀਆ । ਅਖੇ ਹਿੱਟ ਲਿਸਟ 'ਤੇ । ਕਿਸ ਦੀ ਹਿੱਟ ਲਿਸਟ 'ਤੇ , ਇਹ ਕਿਸੇ ਨੂੰ ਨਹੀਂ ਪਤਾ । ਉਹਨੇ ਕਦੇ ਕੋਈ ਪੁਲਿਸ ਮੁਕਾਬਲਾ ਨਹੀਂ ਬਣਾਇਆ, ਕਦੇ ਕੋਈ ਦਹਿਸ਼ਤਗਰਦ ਨਹੀਂ ਫੜਿਆ । ਜਿਹੜੇ ਫਵੇ ਦਿਖਾਦਾ , ਉਹ ਤਾਂ ਖ਼ੁਦ ਪੇਸ਼ ਹੋਏ ਹੁੰਦੇ ਹਨ, ਡਰਦੇ ਮਾਰੇ ।
ਹਿੱਟ ਲਿਸਟ ਦੇ ਬਹਾਨੇ ਕਪਤਾਨ ਤੋਂ ਦੋ ਸਪੈਸ਼ਲ ਪੁਲਿਸ ਪਾਰਟੀਆਂ ਲੈ ਲਈਆਂ । ਕੋਠੀ ਪਹਿਰਾ ਲਗਵਾ ਲਿਆ । ਹਰ ਥਾਣੇ 'ਚੋਂ ਇਕਇਕ ਸਿਪਾਹੀ ਬੁਲਾ ਕੇ ਇਕ ਗਾਰਦ ਹੋਰ ਖੜੀ ਕਰ ਲਈ । ਨਵਾਂ ਥਾਣਾ ਹੀ ਬਣ ਗਿਐ ਡਿਪਟੀ ਦੀ ਕੋਠੀ ।
ਦਿਨ ਚੜ੍ਹਨ ਤੋਂ ਪਹਿਲਾਂ ਹੀ ਪੰਚਾਇਤਾਂ ਕੋਠੀ ਅੱਗੇ ਡੇਰੇ ਲਾ ਲੈਂਦੀਆਂ ਹਨ । ਜਿਵੇਂ ਪਟਿਆਲੇ ਵਾਲੇ ਮਹਾਰਾਜੇ ਦੀ ਕਚਹਿਰੀ ਲੱਗਣੀ ਹੋਵੇ । ਸਾਰਾ ਦਿਨ 'ਲੈ ਤੇਰੇ ਦੀ, ਲੈ ਤੇਰੇ ਦੀ' ਹੁੰਦੀ ਰਹਿੰਦੀ ।
ਸਪੈਸ਼ਲ ਪਾਰਟੀਆਂ ਬਣਾਈਆਂ ਤਾਂ ਦਹਿਸ਼ਤਗਰਦਾਂ ਨੂੰ ਫੜਨ ਲਈ ਹਨ, ਕੰਮ ਲੈਂਦਾ ਹੋਰ ਹੀ । ਕਿਸੇ ਸਮਗਲਰ ਨੇ 'ਮਹੀਨਾ' ਸਮੇਂ ਸਿਰ ਨਹੀਂ ਭੇਜਿਆ ਤਾਂ ਚੁੱਕ ਲਓ ਉਸ ਨੂੰ ।
ਕੋਈ ਲੜਾਈਝਗੜਾ ਹੋ ਗਿਆ ਤਾਂ ਬੁਲਾ ਲਓ ਕੋਠੀ ਮੁਜਰਮਾਂ ਨੂੰ । ਪੈਸੇ ਬਟੋਰ ਕੇ ਥਾਣੇ ਭੇਜ ਦਿੰਦਾ । ਨਾਲੇ ਪਾਰਟੀ ਨੂੰ ਹਦਾਇਤ ਕਰ ਦਿੰਦੈ 'ਥਾਣੇ ਕਿਸੇ ਨੂੰ ਦੁਆਨੀ ਨਹੀਂ ਦੇਣੀ, ਕੋਈ ਮੰਗੇ ਤਾਂ ਸ਼ਿਕਾਇਤ ਕਰੋ ।'
ਥਾਣੇ ਵਾਲੇ ਡਿਪਟੀ ਨੂੰ ਬਿਨਾਂ ਪੁੱਛੇ ਨਾ ਕਿਸੇ ਨੂੰ ਫੜ ਸਕਦੇ ਹਨ ਅਤੇ ਨਾ ਹੀ ਫਵੇ ਬੰਦੇ ਨੂੰ ਛੱਡ ਸਕਦੇ ਹਨ । ਪਹਿਲੇ ਐਸ.ਐਚ.ਓ. ਨੇ ਥੋੜ੍ਹਾ ਜਿਹਾ ਹੌਸਲਾ ਕੱਢਿਆ ਤਾਂ ਇਲਾਕੇ ਭਰ ਦੇ ਸਮਗਲਰਾਂ ਤੋਂ ਉਸ ਦੇ ਖ਼ਿਲਾਫ਼ ਸ਼ਿਕਾਇਤਾਂ ਕਰਵਾ ਦਿੱਤੀਆਂ । ਆਪ ਅਫ਼ਸਰਾਂ ਦੇ ਕੰਨ ਭਰ ਦਿੱਤੇ । ਉਹ ਤਾਂ ਥਾਣੇਦਾਰ ਹੀ ਤਕੜਾ ਸੀ, ਬਦਲੀ ਕਰਵਾ ਗਿਆ । ਮਾੜਾ ਹੁੰਦਾ ਤਾਂ ਡਿਸਮਿਸ ਹੋਇਆ ਹੁੰਦਾ, ਨਹੀਂ ਜਬਰੀ ਰਿਟਾਇਰਮੈਂਟ ਤਾਂ ਪੱਕੀ ਸੀ । ਮੁੜ ਕਿਸੇ ਦੀ ਜੁਰਅੱਤ ਨਹੀਂ ਪਈ ਡਿਪਟੀ ਦੀ ਹੁਕਮ ਅਦੂਲੀ ਕਰਨ ਦੀ ।
ਇਕ ਪਾਸੇ ਡਿਪਟੀ ਤੇ ਦੂਜੇ ਪਾਸੇ ਜਥੇਦਾਰਾਂ ਦਾ ਟੋਲਾ । ਸਰਕਾਰ ਬਣਦੇ ਹੀ ਨੀਲੀਅ ਪੱਗਾਂ ਖੁੰਬਾਂ ਵਾਂਗ ਨਿਕਲ ਆਦੀਆਂ ਹਨ । ਲੀਡਰਾਂ ਦੇ ਰੋਸੇ ਤੋਂ ਡਰਦੇ ਮੁੱਖਮੰਤਰੀ ਨੇ ਜਥੇਦਾਰੀਆਂ ਥੋਕ ਦੇ ਭਾਅ ਵੰਡ ਦਿੱਤੀਆਂ ਹਨ । ਜਣਾਖਣਾ ਜਥੇਦਾਰੀ ਦਾ ਸ਼ਨਾਖ਼ਤੀ ਕਾਰਡ ਲਈ ਫਿਰਦਾ । ਕੋਈ ਜ਼ਿਲ੍ਹੇ ਦਾ ਜਥੇਦਾਰ, ਕੋਈ ਸਰਕਲ ਦਾ, ਕੋਈ ਪਿੰਡ ਦਾ ਅਤੇ ਕੋਈ ਗਲੀਮੁਹੱਲੇ ਦਾ । ਦਸਵੀਹਾਂ ਸਾਲਾਂ ਬਾਅਦ ਕਦੇਕਦੇ ਦੋ ਸਾਲ ਲਈ ਹਕੂਮਤ ਕਰਨ ਦਾ ਮੌਕਾ ਮਿਲਦਾ । ਮਸਾਂਮਸਾਂ ਲੋਕ ਸਲਾਮਾਂ ਕਰਨ ਲੱਗਦੇ ਹਨ । ਉਹ ਵੀ ਸਾਲ ਛੇ ਮਹੀਨੇ ਲਈ ।
ਫੇਰ ਜਥੇਦਾਰ ਇਸ ਮੌਕੇ ਦਾ ਫ਼ਾਇਦਾ ਕਿ ਨਾ ਉਠਾਉਣ ?
ਵੱਡੇ ਜਥੇਦਾਰ ਤਾਂ ਵੱਡੇ ਅਫ਼ਸਰਾਂ ਦੀਆਂ ਕਾਰਾਂ ਵਿਚ ਬੈਠ ਕੇ ਵੱਡੇਵੱਡੇ ਕੰਮਾਂ ਲਈ ਚੰਡੀਗੜ੍ਹ ਨੂੰ ਤੁਰੇ ਰਹਿੰਦੇ ਹਨ । ਜਥੇਦਾਰੀ ਦਾ ਸੁਆਦ ਹੀ ਇਸ ਵਾਰੀ ਆਇਆ । ਪਹਿਲਾਂ ਐਵੇਂ ਬੱਸਾਂ 'ਚ ਧੱਕੇ ਖਾਂਦੇ ਰਹਿੰਦੇ । ਗੁਰਦੁਆਰਿਆਂ 'ਚ ਲੰਗਰ ਛਕ ਕੇ ਮੁੜ ਆਦੇ । ਅੱਜ ਕੱਲ੍ਹ ਕਾਰਾਂ ਹਾਜ਼ਰ ਹਨ । ਰਹਿਣ ਲਈ ਹੋਟਲ, ਠੰਢੇਠਾਰ ਕਮਰੇ, ਚਿੱਟੀਆਂ ਦੁੱਧ ਵਰਗੀਆਂ ਚਾਦਰਾਂ ਅਤੇ ਲਾਲਲਾਲ ਵਰਦੀਆਂ ਵਾਲੇ ਸੇਵਾਦਾਰ । 'ਜੀ ਹਜ਼ੂਰ, ਜੀ ਹਜ਼ੂਰ' ਸੁਣਦਿਆਂ ਇ ਲੱਗਦੈ ਜਿਵੇਂ ਮਹਾਰਾਜਾ ਪਟਿਆਲਾ ਦੇ ਕੁੜਮ ਹੋਈਏ । ਪਹਿਲੀ ਵਾਰ ਪਤਾ ਲੱਗਾ ਕਿ ਹਕੂਮਤ ਦਾ ਨਸ਼ਾ ਕੀ ਹੁੰਦਾ ? ਪਹਿਲਾਂ ਤਾਂ ਐਵੇਂ ਲੋਕਸੇਵਾ ਵਿਚ ਹੀ ਫਸੇ ਰਹੇ ।
ਪੜ੍ਹੇਲਿਖੇ ਜਥੇਦਾਰ ਚੰਡੀਗੜ੍ਹ ਤੁਰ ਜਾਂਦੇ ਹਨ । ਘੱਟ ਪੜ੍ਹੇਲਿਖੇ ਜ਼ਿਲ੍ਹਾ ੱਡ ਕੁਆਰਟਰ ਸੰਭਾਲੀ ਫਿਰਦੇ ਹਨ । ਚੰਡੀਗੜ੍ਹ ਦੇ ਦਫ਼ਤਰਾਂ 'ਚ ਹਰ ਕੋਈ ਅੰਗਰੇਜ਼ੀ 'ਚ ਗੱਲ ਕਰਦੈ । ਇਹ ਭੂਤਨੀ ਉਹਨਾਂ ਨੂੰ ਸਮਝ ਨਹੀਂ ਆਦੀ । ਕਈਕਈ ਦਿਨ ਅਫ਼ਸਰ ਨਹੀਂ ਮਿਲਦਾ । ਮਿਲ ਵੀ ਜਾਵੇ ਤਾਂ ਤਾਤੇਬਾਤੇ ਕਰ ਕੇ ਬੇਰੰਗ ਤੋਰ ਦਿੰਦੈ । ਉਹ ਥੱਲੇ ਠੀਕ ਸਨ । ਡੀ.ਸੀ., ਐਸ.ਐਸ.ਪੀ. ਅਤੇ ਭਲਾਈ ਅਫ਼ਸਰ । ਇਹਨਾਂ ਨਾਲ ਉਹ ਨਜਿੱਠ ਲੈਂਦੇ ਹਨ । ਕਾਰਾਂ ਦਾ ਭੁੱਸ ਇਹਨਾਂ ਛੋਟੇ ਜਥੇਦਾਰਾਂ ਨੂੰ ਵੀ ਪਿਆ ਹੋਇਆ । ਹੋਟਲਾਂ ਦਾ ਸੁਆਦ ਨਹੀਂ ਪਿਆ । ਢਾਬਿਆਂ 'ਚ ਦਹੀਂ ਦੀ ਲੱਸੀ ਪੀ ਕੇ ਅਤੇ ਛੋਲੇਪੂੜੀਆਂ ਖਾ ਕੇ ਹੀ ਕੜਕਦੀ ਧੁੱਪ ਵਿਚ ਗੇੜੇ ਦਿੰਦੇ ਹਨ । ਰਹਿੰਦੇਖੂੰਹਦੇ ਬਸ ਚੜ੍ਹ ਕੇ ਸ਼ਹਿਰ ਆ ਟਪਕਦੇ ਹਨ । ਤਹਿਸੀਲ ਜਾਂ ਕਚਹਿਰੀ । ਹੋਰ ਕਿਸੇ ਥਾਂ ਨਾ ਗੱਲ ਬਣੀ ਤਾਂ ਥਾਣੇ ਆ ਧਮਕੇ । ਬੰਦੂਕਾਂ ਦੇ ਲਾਇਸੈਂਸਾਂ ਦੀਆਂ ਅਰਜ਼ੀਆਂ 'ਤੇ ਰਿਪੋਰਟਾਂ ਹੀ ਸਹੀ ।
ਵਰਕਰ ਛੋਟਾ ਹੋਵੇ ਜਾਂ ਵੱਡਾ, ਸਭ ਦੀ ਵੁੱਕਤ ਇਕੋ ਜਿੰਨੀ । ਸਾਲ 'ਚ ਅੱਠ ਮਹੀਨੇ ਤਾਂ ਜੇਲ੍ਹਾਂ ਭਰੀਆਂ ਰੱਖਣੀਆਂ ਹੁੰਦੀਆਂ ਹਨ । ਉਦੋਂ ਛੋਟੇ ਵਰਕਰਾਂ ਦੀ ਲੋੜ ਹੁੰਦੀ । ਜੇਲ੍ਹ ਕੱਟਣ ਵਾਲੇ ਵਰਕਰਾਂ ਦੀ ਹਰ ਹਾਲਤ ਵਿਚ ਸੁਣਨੀ ਪੈਂਦੀ । ਕੰਮ ਨਾ ਹੋਵੇ ਤਾ ਵਰਕਰ ਆਪਣੇ ਇਲਾਕੇ ਦੇ ਵਜ਼ੀਰ ਨਾਲ ਜਾ ਮੱਥਾ ਲਾਦੇ ਹਨ । ਵਜ਼ੀਰ ਦੇ ਆਖੇ ਵੀ ਕੰਮ ਨਾ ਹੋਵੇ ਤਾਂ ਉਹ ਮੁੱਖਮੰਤਰੀ ਨਾਲ ਮੂੰਹ ਮੋਟਾ ਕਰ ਲੈਂਦਾ । ਪਰੈਸ ਵਿਚ ਬਿਆਨ ਦਾਗ਼ ਦਿੰਦਾ । ਦੂਜੇ ਗਰੁੱਪ ਨਾਲ ਰਲਣ ਦੀਆਂ ਤਿਆਰੀਆਂ ਦੀਆਂ ਖ਼ਬਰਾਂ ਛਪਵਾ ਦਿੰਦਾ । ਸਭ ਕੁਝ ਜਾਣਦੇਬੁਝਦੇ ਵੀ ਮੁੱਖਮੰਤਰੀ ਨੂੰ ਉਹਨਾਂ ਅੱਗੇ ਝੁਕਣਾ ਪੈਂਦਾ । ਐਮ.ਐਲ.ਏ. ਤਾਂ ਪਹਿਲਾਂ ਹੀ ਉਸ ਨਾਲ ਬਹੁਸੰਮਤੀ ਨਾਲੋਂ ਘੱਟ ਹਨ । ਇਕ ਦੋ ਹੋਰ ਟੁੱਟ ਗਏ ਤਾਂ ਮੁੱਖਮੰਤਰੀ ਨੇ ਧੜੱਮ ਦੇਣੇ ਕੁਰਸੀ ਤੋਂ ਹੇਠਾਂ ਡਿੱਗ ਪੈਣਾ । ਕੁਰਸੀ ਕਿਹੜਾ ਬਾਪੂ ਵਾਲੀ , ਵਰਕਰਾਂ ਅਤੇ ਨੇਤਾਵਾਂ ਦੇ ਸਹਾਰੇ ਤਾਂ ਖੜੀ । ਉਹ ਝੱਟ ਟੈਲੀਫ਼ੋਨ ਖੜਕਾ ਦਿੰਦਾ ।
ਜਿਹਾ ਰਾਜਾ ਤਿਹੀ ਪਰਜਾ । ਜੇ ਮੁੱਖਮੰਤਰੀ ਆਪਣੀ ਕੁਰਸੀ ਬਚਾਉਣ ਲਈ ਪੁੱਠੇਸਿੱਦੇ ਹੁਕਮ ਸੁਣਾ ਰਿਹਾ ਤਾਂ ਅਫ਼ਸਰਾਂ ਨੂੰ ਕੀ ਚੱਟੀ ਪਈ, ਆਪਣੀ ਕੁਰਸੀ ਨੂੰ ਖ਼ਤਰੇ 'ਚ ਪਾਉਣ ਦੀ । ਉਹ ਵਰਕਰ ਦੇ ਪਹਿਲੇ ਬੋਲ 'ਤੇ ਹੀ ਘੁੱਗੀ ਮਾਰ ਦਿੰਦੇ ਹਨ । ਪਹਿਲਾ ਜਥੇਦਾਰ ਆਇਆ, ਉਸ ਦੇ ਮੁਤਾਬਕ ਹੁਕਮ ਜਾਰੀ ਕਰ ਦਿੱਤੇ, ਦੂਜੇ ਦੇ ਆਖਣ 'ਤੇ ਕੈਂਸਲ ਕਰ ਦਿੱਤੇ । ਆਪੇ ਲੜਦੇ ਰਹਿਣ ।
ਸਰਕਾਰ ਹਾਲੇ ਨਵੀਂਨਵੀਂ , ਸਾਲ ਦੋ ਸਾਲ ਕੱਟ ਗਏ ਤਾਂ ਵੱਡੇਵੱਡੇ ਸੇਠ, ਅਫ਼ਸਰ ਅਤੇ ਸਰਦਾਰ ਜਥੇਦਾਰਾਂ ਨੂੰ ਆਪੇ ਹਕੂਮਤ ਦੇ ਗੁਰ ਸਿਖਾ ਦੇਣਗੇ । ਅੰਦਰ ਵੜ ਕੇ ਸਮਝਾ ਦੇਣਗੇ ਕਿ ਐਵੇਂ ਜਣੇਖਣੇ ਨਾਲ ਗੇੜੇ ਨਹੀਂ ਦੇਈਦੇ । ਤੁਸੀਂ ਵੀ ਚੋਣਾਂ ਵੇਲੇ ਪੈਸੇ ਖਰਚਣੇ ਹੁੰਦੇ ਹਨ ।
ਹੁਣ ਝੋਲੀਆਂ ਭਰੋਗੇ ਤਾਂ ਹੀ ਸਮੇਂ ਸਿਰ ਖ਼ਰਚ ਕਰ ਸਕੋਗੇ । ਕਾਂਗਰਸੀ ਹੋਰ ਕੋਈ ਆਪਣੀਆਂ ਨੀਤੀਆਂ ਦੇ ਸਿਰ 'ਤੇ ਚੋਣਾਂ ਜਿੱਤਦੇ ਨੇ ? ਮਾਇਆ ਜਾਲ ਵਿਛਾਦੇ ਹਨ । ਪਹਿਲਾਂ ਖਾਂਦੇ ਹਨ ਫੇਰ ਖਵਾਦੇ ਹਨ । ਬੱਸ ਇਸੇ ਨੀਤੀ ਦੇ ਸਹਾਰੇ ਚਾਲੀ ਸਾਲਾਂ ਤੋਂ ਰਾਜ ਕਰਦੇ ਆ ਰਹੇ ਹਨ ।
ਜਦੋਂ ਅਕਲ ਆ ਗਈ ਤਾਂ ਆਪੇ ਕਾਂਗਰਸੀਆਂ ਵਾਂਗ ਅਫ਼ਸਰਾਂ ਨਾਲ ਹਿੱਸੇਪੱਤੀਆਂ ਕਰ ਲੈਣਗੇ ਪਰ ਜਿੰਨਾ ਚਿਰ ਉਹਨਾਂ ਨੂੰ ਅਕਲ ਨਹੀਂ ਆਦੀ, ਮੁਨਸ਼ੀ ਕਿਸ ਦੀ ਮਾਂ ਨੂੰ ਮਾਸੀ ਆਖੇ ? ਖ਼ਰਚਾ ਕਿਥੋਂ ਚਲਾਵੇ ?
ਕੰਮਾਂਕਾਰਾਂ ਵਾਲੇ ਜਾਂ ਤਾਂ ਇਹਨਾਂ ਜਥੇਦਾਰਾਂ ਦੇ ਧੱਕੇ ਚੜ੍ਹ ਜਾਂਦੇ ਹਨ ਜਾਂ ਫੇਰ ਡਿਪਟੀ ਦੇ । ਹਰ ਕੋਈ ਚੌਧਰੀ ਬਣਿਆ ਫਿਰਦਾ । ਬਾਹਰ ਖੜਾ ਸੰਤਰੀ ਹੀ ਮਾਣ ਨਹੀਂ । ਮੁਨਸ਼ੀ ਨੇ ਉਹਨੂੰ ਸਬਕ ਸਿਖਾਉਣ ਲਈ ਪਹਿਰੇ 'ਤੇ ਚਾੜ੍ਹਿਆ ਸੀ । ਲੱਗਦੈ ਲਹਿਰਾਂ ਗਿਣਨ ਵਾਲੇ ਵਾਂਗ ਇਥੇ ਵੀ ਉਸ ਨੇ ਕੋਈ ਰਾਹ ਲੱਭ ਲਿਆ । ਆਏਗਏ ਨੂੰ ਬਾਹਰੋਂ ਹੀ ਨਠਾ ਦਿੰਦਾ ਹੋਣੈ ।
ਕਚਹਿਰੀ 'ਚ ਰਹਿ ਕੇ ਗੱਫੇ ਮਾਰਨ ਦੀ ਆਦਤ ਪਈ ਹੋਈ । ਮੁਜਰਮ ਆਪ ਬਰੀ ਕਰਾਈ ਜਾਣੇ, ਸਿਆਪੇ ਥਾਣੇ ਵਾਲਿਆਂ ਸਿਰ ਪਾਈ ਜਾਣੇ । ਉਹਦੇ ਬੀਜੇ ਕੰਡੇ ਮੁਨਸ਼ੀ ਨੂੰ ਚੁਗਣੇ ਔਖੇ ਹੋਏ ਪਏ ਹਨ । ਨਿੱਤ ਨਵਾਂ ਨੋਟਿਸ ਆ ਜਾਂਦਾ । ਕਦੇ ਮਾਲ ਮੁਕੱਦਮਾ ਗ਼ਲਤ ਪੇਸ਼ ਕਰਨ ਲਈ ਅਤੇ ਕਦੇ ਸੰਮਨ ਤਾਮੀਲ ਨਾ ਕਰਾਉਣ ਲਈ ।
ਸੰਤਰੀ 'ਤੇ ਨਿਗਾਹ ਰੱਖਣ ਲਈ ਮੁਨਸ਼ੀ ਕਈ ਗੇੜੇ ਗੇਟ ਤਕ ਮਾਰਦਾ ਸੀ । ਇਸ ਵਾਰ ਉਸ ਨੇ ਦੇਖਿਆ ਸੰਤਰੀ ਮੁਨਸ਼ੀ ਨਾਲੋਂ ਵੀ ਉਦਾਸ ਸੀ । ਮੁਨਸ਼ੀ ਦਾ ਮਨ ਪਸੀਜ ਗਿਆ । ਵਿਹਲਾ ਖਾਣ ਗਿੱਝਿਆ ਸੀ । ਪਹਿਰੇ 'ਤੇ ਖੜ੍ਹਦੇ ਦੀ ਜਾਨ ਟੁੱਟਦੀ ਹੋਣੀ । ਬੰਦੂਕ ਦਾ ਭਾਰ ਦੀ ਮਣਾਂਮੂੰਹੀਂ ਲੱਗਦਾ ਹੋਏਗਾ ।
ਵਾਪਸੀ 'ਤੇ ਮੁਨਸ਼ੀ ਬਾਬਾ ਜ਼ਾਹਰ ਅਲੀ ਪੀਰ ਦੀ ਮਜ਼ਾਰ 'ਤੇ ਰੁਕ ਗਿਆ । ਮਜ਼ਾਰ ਬੜੀ ਕਰਾਮਾਤਾਂ ਵਾਲੀ ਸੀ । ਲੋਕ ਆਖਦੇ ਨੇ ਕਿਸੇ ਸਮੇਂ ਇਥੇ ਕੋਈ ਕਰਨੀ ਵਾਲਾ ਪੀਰ ਰਿਹਾ ਕਰਦਾ ਸੀ । ਇਸ ਮਜ਼ਾਰ 'ਤੇ ਸੁੱਖੀ ਹਰ ਸੁੱਖ ਪੂਰੀ ਹੁੰਦੀ । ਭਲੇ ਜ਼ਮਾਨਿਆਂ 'ਚ ਲੋਕਾਂ ਦੇ ਅੱਧੇ ਫ਼ੈਸਲੇ ਇਸੇ ਮਜ਼ਾਰ ਦੀ ਕਿਰਪਾ ਨਾਲ ਹੁੰਦੇ ਸਨ । ਇਸ ਦੀ ਹਜ਼ੂਰੀ ਵਿਚ ਪੰਚਾਇਤਾਂ ਜੁੜਦੀਆਂ ਸਨ ।
ਮਜ਼ਾਰ ਦੇ ਚਬੂਤਰੇ 'ਤੇ ਚੜ੍ਹ ਕੇ ਕੋਈ ਝੂਠ ਨਹੀਂ ਸੀ ਬੋਲ ਸਕਦਾ । ਜਿਹੜਾ ਕੋਈ ਝੂਠ ਬੋਲ ਗਿਆ, ਉਸ ਨੇ ਸੁਖ ਨਹੀਂ ਪਾਇਆ । ਬਥੇਰੀਆਂ ਕਥਾਵਾਂ ਪਰਚੱਲਿਤ ਹਨ । ਕਿਸੇ ਦੀਆਂ ਅੱਖਾਂ ਦੀ ਰੋਸ਼ਨੀ ਜਾਂਦੀ ਰਹੀ, ਕਿਸੇ ਦੇ ਬਲਦ ਮਰ ਗਏ ਅਤੇ ਕਿਸੇ ਦਾ ਜਵਾਨ ਪੁੱਤ ਤੁਰ ਗਿਆ । ਹਾਲੇ ਵੀ ਇਸ ਦੀ ਮਹੱਤਤਾ ਘਟੀ ਨਹੀਂ ਸੀ ਭਾਵੇਂ ਪਹਿਲਾਂ ਜਿੰਨੀ ਨਹੀਂ ਸੀ ਰਹੀ ।
ਥਾਣੇ ਦੇ ਵਿਹੜੇ ਦੀ ਖੱਬੀ ਨੁੱਕਰ ਵਿਚ ਜੰਡ ਦੇ ਦਰੱਖ਼ਤ ਹੇਠਾਂ ਬਣੀ ਇਸ ਮਜ਼ਾਰ ਨੂੰ ਥਾਣੇ ਵਾਲੇ ਪੂਰੀ ਇੱਜ਼ਤ ਬਖ਼ਸ਼ਦੇ ਸਨ । ਸਮੇਂਸਮੇਂ ਸਿਰ ਇਥੇ ਕਲੀਕੂਚੀ ਹੁੰਦੀ, ਚਰਾਗ਼ ਬਲਦਾ ਅਤੇ ਚਾਦਰ ਚੜ੍ਹਾਈ ਜਾਂਦੀ ।
ਮੁਨਸ਼ੀ ਮਜ਼ਾਰ ਅੱਗੇ ਹੱਥ ਬੰਨ੍ਹ ਕੇ ਖਲੋ ਗਿਆ । ਅੱਖਾਂ ਬੰਦ ਕਰ ਕੇ ਅਰਦਾਸ ਕਰਨ ਲੱਗਾ : ''ਘੱਲ ਬਾਬਾ ਕੋਈ ਅਸਾਮੀ.....ਦਸਵੇਂ ਦਸੌਂਦ ਦਾ ਪਰਸ਼ਾਦ ਚੜ੍ਹਾਊਂ.....ਖ਼ਾਸੇ ਕੰਮ ਰੁਕੇ ਪਏ ਨੇ.....।''
ਗੱਫੇ ਨਾਲੋਂ ਵੀ ਵੱਧ ਉਹਦੇ ਮਨ ਵਿਚ ਇਕ ਹੋਰ ਇੱਛਾ ਸੀ, ਜਿਸ ਨੂੰ ਉਹ ਪਾਪ ਸਮਝ ਕੇ ਅੰਦਰ ਦਬਾਈ ਬੈਠਾ ਸੀ । ਝ ਜੇ ਬਾਬਾ ਉਹ ਇੱਛਾ ਪੂਰੀ ਕਰ ਦੇਵੇ ਤਾਂ ਮੁਨਸ਼ੀ ਦੀ ਹੀ ਨਹੀਂ, ਸੈਂਕੜੇ ਮੁਲਾਜ਼ਮਾਂ ਦੇ ਭਾਗ ਖੁੱਲ੍ਹ ਜਾਣ । ਉਹ ਸੀ ਡਿਪਟੀ ਦਾ ਇਥੋਂ ਤੁਰ ਜਾਣਾ । ਉਹ ਚਾਹੁੰਦਾ ਸੀ ਡਿਪਟੀ ਦਹਿਸ਼ਤਗਰਦਾਂ ਦੀ ਗੋਲੀ ਦਾ ਸ਼ਿਕਾਰ ਹੋਵੇ । ਜੇ ਬਾਬਾ ਇੰਨੀ ਮਾੜੀ ਨਹੀਂ ਕਰਨਾ ਚਾਹੁੰਦਾ ਤਾਂ ਉਸ ਦਾ ਤਬਾਦਲਾ ਹੀ ਕਰਵਾ ਦੇਵੇ । ਝ ਬਦਲੀ ਨਹੀਂ ਤਾਂ ਤਰੱਕੀ ਕਰਵਾ ਕੇ ਹੀ ਇਥੋਂ ਫਾਹਾ ਵਢਾ ਦੇਵੇ, ਕੁਝ ਤਾਂ ਕਰੇ । ਬਾਬਾ ਪਤਾ ਨਹੀਂ ਕਿਹੜੀ ਨੀਂਦ ਸੁੱਤਾ ਪਿਆ ਸੀ । ਇਹ ਵੀ ਹੋ ਸਕਦੈ ਡਿਪਟੀ ਨੇ ਵੱਡਾ ਚੜ੍ਹਾਵਾ ਸੁੱਖ ਕੇ ਬਾਬੇ ਨੂੰ ਪਹਿਲਾਂ ਹੀ ਖ਼ੁਸ਼ ਕਰ ਰੱਖਿਆ ਹੋਵੇ । ਉਸ ਦਾ ਦਸਵਾਂ ਦਸੌਂਦ ਮੁਨਸ਼ੀ ਨਾਲੋਂ ਕਈ ਗੁਣਾ ਵੱਡਾ ਹੋਏਗਾ । ਆਖ਼ਿਰ ਕਲਯੁੱਗ , ਭਗਵਾਨ ਵੀ ਪੈਸੇ ਵਾਲੇ ਵੱਲ ਹੀ ।
ਮੁਨਸ਼ੀ ਮਜ਼ਾਰ ਅੱਗੇ ਹੱਥ ਜੋੜੀ ਖੜਾ ਹੀ ਸੀ ਕਿ ਟੈਲੀਫ਼ੋਨ ਦੀ ਘੰਟੀ ਖੜਕੀ ।
ਇਕ ਵਾਰ ਤਾਂ ਮੁਨਸ਼ੀ ਦੇ ਚਿਹਰੇ 'ਤੇ ਲਾਲੀ ਛਾ ਗਈ । ਬਾਬੇ ਨੇ ਤਾਂ ਝੱਟ ਸੁਣ ਲਈ ਸੀ । ਖ਼ੁਸ਼ੀ ਨਾਲ ਉਹ ਟੈਲੀਫ਼ੋਨ ਵੱਲ ਦੌੜਿਆ ।
ਰਸੀਵਰ ਚੁੱਕਦਿਆਂ ਉਹਦੇ ਹੱਥ ਕੰਬੇ । ਜ਼ਰੂਰੀ ਤਾਂ ਨਹੀਂ ਫ਼ੋਨ ਕਿਸੇ ਅਸਾਮੀ ਦਾ ਹੋਵੇ ।ਮੀਟਿੰਗ 'ਤੇ ਜਾਣ ਲਈ ਕਾਰ ਚਾਹੀਦੀ ਹੋਣੀ । ਫ਼ੋਨ ਸਰਕਾਰੀ ਵਕੀਲ ਦਾ ਵੀ ਹੋ ਸਕਦਾ ਅਤੇ ਡਿਪਟੀ ਦਾ ਵੀ ।
ਵਗਾਰਾਂ ਤੋਂ ਡਰਦਾ ਮੁਨਸ਼ੀ ਕਲਪਨਾ ਦੇ ਘੋੜੇ ਦੌੜਾਉਣ ਲੱਗਾ ।
ਜੇ ਫ਼ੋਨ ਜੱਜ ਦਾ ਹੋਇਆ ਤਾਂ ਕੀ ਕਰੇਗਾ ? ਕਾਰ ਲੈਣ ਕਿਸ ਨੂੰ ਘੱਲੇਗਾ ? ਸੰਤਰੀ ਨੂੰ ਭੇਜਿਆ ਤਾਂ ਵਸਾਹ ਨਹੀਂ, ਦਸਦਸ ਰੁਪਏ ਲੈ ਕੇ ਟੈਕਸੀ ਵਾਲਿਆਂ ਨੂੰ ਭਜਾ ਆਵੇ । ਨਾਲੇ ਉਹ ਕਿਹੜਾ ਅੱਧਬੋਲ ਤੁਰਦੇ ਹਨ । ਵੀਹ ਨਖ਼ਰੇ ਕਰਦੇ ਹਨ । ਐਸ.ਐਚ.ਓ. ਹਾਜ਼ਰ ਹੋਵੇ, ਗੱਲ ਹੋਰ । ਮੁਨਸ਼ੀ ਜਾਂ ਸਿਪਾਹੀ ਨੂੰ ਕੌਣ ਪੁੱਛਦੈ । ਦੂਰੋਂ ਆਦੇ ਸਿਪਾਹੀ ਨੂੰ ਦੇਖ ਕੇ ਅੱਧੇ ਡਰਾਈਵਰ ਤਾਂ ਕਾਰਾਂ ਨੂੰ ਜਿੰਦੇ ਮਾਰ ਕੇ ਇਧਰਉਧਰ ਖਿਸਕ ਜਾਂਦੇ ਹਨ । ਕੋਈ ਫਸ ਵੀ ਗਿਆ ਤਾਂ ਤੇਲ ਤਾਂ ਪਵਾਉਣਾ ਹੀ ਪਊ । ਪੱਲੇ ਦੁਆਨੀ ਨਹੀਂ, ਸਾਂਝਾ ਫੰਡ ਵੀ ਖ਼ਤਮ । ਕੋਈ ਥਾਣੇ ਆਵੇ ਤਾਂ ਹੀ ਚਾਰ ਪੈਸੇ ਬਣਨ । ਇੰਸਪੈਕਟਰ ਹੁੰਦਾ ਤਾਂ ਆਪੇ ਸੰਭਾਲ ਲੈਂਦਾ । ਉਹ ਦੀ ਵੀਹ ਕਾਰਖ਼ਾਨੇਦਾਰਾਂ ਅਤੇ ਸ਼ੈਲਰਾਂ ਵਾਲਿਆਂ ਨਾਲ ਦੋਸਤੀ । ਲਾਲੇ ਕਾਰ ਘੱਲ ਦਿੰਦੇ ਹਨ । ਤੇਲ ਤੋਂ ਵੀ ਬੱਚਤ ਹੋ ਜਾਂਦੀ ।
ਡਿਪਟੀ ਦਾ ਫ਼ੋਨ ਹੋਇਆ ਤਾਂ ਅਫ਼ੀਮ ਮੰਗੇਗਾ । ਪਤਾ ਨਹੀਂ ਕਿੰਨੇ ਕੁ ਸਰਦਾਰਾਂ ਨਾਲ ਲਿਹਾਜ਼ ਪਾਲ ਰੱਖੀ । ਥਾਣਾ ਥਾਣਾ ਨਾ ਹੋਇਆ, ਡੋਡਿਆਂ ਦੀ ਦੁਕਾਨ ਹੋਈ । ਜਣੇਖਣੇ ਨੂੰ ਬੋਰੀ ਚੁਕਾ ਕੇ ਤੋਰ ਦਿੰਦੈ । ਇਹ ਗਰੇਵਾਲਾਂ ਦਾ ਸੀਰੀ , ਇਹ ਗਿੱਲਾਂ ਦਾ ਸਾਂਝੀ । ਬਾਣੀਆਂ ਵਾਂਗ ਪੂਰਾ ਹਿਸਾਬ ਰੱਖਦਾ । ਕਿੰਨੀਆਂ ਬੋਰੀਆਂ ਫੜੀਆਂ ਗਈਆਂ, ਕਿੰਨੀਆਂ ਵਗਾਰ ਵਿਚ ਗਈਆਂ ਅਤੇ ਕਿੰਨੀਆਂ ਬਾਕੀ ਹਨ ? ਮਜ਼ਾਲ ਮੁਨਸ਼ੀ ਇਕ ਝੋਲਾ ਵੀ ਆਪਣੇ ਲਈ ਰੱਖ ਸਕੇ । ਡਿਪਟੀ ਦਾ ਡੰਡਾ ਨਾ ਹੋਵੇ ਤਾਂ ਮੁਨਸ਼ੀ ਦਾ ਖ਼ਰਚਾ ਕੱਢਣ ਲਈ ਅਫ਼ੀਮ ਤੇ ਡੋਡੇ ਹੀ ਬਥੇਰੇ ਹਨ । ਇਹੋ ਜਿਹਾ ਕਰਫ਼ਿਊ ਲਾਇਐ ਕਿ ਮੁਨਸ਼ੀ ਨੂੰ ਆਪਣੇ ਘਰ ਭੇਜਣ ਲਈ ਲੋਕਾਂ ਤੋਂ ਡੋਡੇ ਮੰਗਣੇ ਪਏ । ਕਦੇ ਇਹ ਵੀ ਸੁਣਿਐ ਬਈ ਥਾਣੇ ਦਾ ਮੁਨਸ਼ੀ ਆਪ ਡੋਡੇ ਮੰਗਦਾ ਫਿਰੇ ।
ਚਾਰ ਵਜ਼ੀਰ ਇਲਾਕੇ ਵਿਚ ਘੁੰਮਦੇ ਹੋਣ ਅਤੇ ਮੁਨਸ਼ੀ ਫ਼ੋਨ ਨਾ ਚੁੱਕੇ ? ਹਾਲੇ ਨੌਕਰੀ ਛੱਡ ਕੇ ਉਹ ਘਰ ਜਾਣ ਦੀ ਸੀਅਤ ਵਿਚ ਨਹੀਂ ਸੀ ।
ਧੜਕਦੇ ਦਿਲ ਅਤੇ ਬੇਰੁਖ਼ੀ ਨਾਲ ਮੁਨਸ਼ੀ ਨੇ ਚੋਂਗਾ ਕੰਨ 'ਤੇ ਲਾਇਆ ।
''ਮੈਂ ਥਾਣੇ 'ਚੋਂ ਮੁਨਸ਼ੀ ਬਘੇਲ ਸਿੰਘ ਬੋਲ ਰਿਹਾ ਹਾਂ.....।''
''ਮੈਂ ਸੁਰਿੰਦਰ ਕੁਮਾਰ ਸਰਕਾਰੀ ਵਕੀਲ ਹਾਂ.....।''
ਇਕ ਵਾਰ ਤਾਂ ਮੁਨਸ਼ੀ ਦਾ ਦਿਲ ਕੀਤਾ ਦੋਚਾਰ ਖਰੀਆਂ ਸੁਣਾ ਕੇ ਰਸੀਵਰ ਰੱਖ ਦੇਵੇ ।
ਕਿਸੇ ਨਾ ਕਿਸੇ ਵਗਾਰ ਦਾ ਸੁਨੇਹਾ ਸੁਣਾਏਗਾ । ਉਹਨੂੰ ਪਤਾ ਨਹੀਂ ਪੈਸਿਆਂ ਦੀ ਔੜ ਲੱਗੀ ਹੋਈ ?
ਮੁਨਸ਼ੀ ਦੀ ਜਾਨ ਸਰਕਾਰੀ ਵਕੀਲ ਦੇ ਹੱਥ ਵਿਚ ਹੁੰਦੀ । ਮੁਨਸ਼ੀ ਨੂੰ ਸਰਕਾਰੀ ਵਕੀਲ ਨਾਲ ਵਿਗਾੜ ਕੇ ਨਹੀਂ ਸਰਦਾ ।
''ਹੁਕਮ ਜਨਾਬ.....'' ਦੰਦਾਂ 'ਚ ਜੀਭ ਦੇ ਕੇ ਉਸ ਨੇ ਹੁਕਮ ਪੁੱਛਿਆ ।
''ਸਾਡੇ ਗੁਆਂਢੋਂ ਇਕ ਬੱਚਾ ਗੁੰਮ ਹੋ ਗਿਐ.....ਵਾਰਿਸ ਇਤਲਾਹ ਦੇਣ ਆਏ ਸੀ..... ਸੰਤਰੀ ਨੇ ਬਾਹਰੋਂ ਹੀ ਡੱਕਰ ਦਿੱਤੇ.....।''
''ਤੁਸੀਂ ਉਸ ਭੈਣ ਦੇ ਯਾਰ ਨੂੰ ਜਾਣਦੇ ਤਾਂ ਹੋ.....ਮੈਨੂੰ ਦੱਸੋ ਕੀ ਹੁਕਮ ?'' ਉਪਰੋਂ ਤਾਂ ਮੁਨਸ਼ੀ ਨੇ ਇਹ ਆਖਿਆ ਪਰ ਅੰਦਰੋਂ ਚਾਰ ਗਾਲ੍ਹਾਂ ਕੱਢੀਆਂ । ਸਿਰ ਤਾਂ ਸੰਤਰੀ ਨੂੰ ਸਰਕਾਰੀ ਵਕੀਲਾਂ ਨੇ ਹੀ ਚੜ੍ਹਾਇਆ ਸੀ ।
''ਵੈਸੇ ਤਾਂ ਉਹ ਸ਼ਹਿਰ ਦੇ ਮਸ਼ਹੂਰ ਸੋਸ਼ਲ ਵਰਕਰ ਲਾਲਾ ਹਰਦਿਆਲ ਦਾ ਪੋਤਾ ..... ਫੇਰ ਵੀ ਨਾਲ ਨਾਗਪਾਲ ਹੁਰਾਂ ਨੂੰ ਭੇਜ ਰਿਹਾ ਹਾਂ.....ਆਪੇ ਸਮਝ ਲੂ.....ਸਮਝ ਗਿਆ ਨਾ ?''
''ਤੁਸੀਂ ਪਰਵਾਹ ਨਾ ਕਰੋ.....ਮੈਂ ਆਪੇ ਸਮਝ ਲੂੰ.....।'' ਆਖ ਕੇ ਰਸੀਵਰ ਰੱਖਦਿਆਂ ਹੀ ਮੁਨਸ਼ੀ ਡੂੰਘੀਆਂ ਸੋਚਾਂ ਵਿਚ ਧਸ ਗਿਆ । ਉਸ ਨੂੰ ਸੰਤਰੀ 'ਤੇ ਗੁੱਸਾ ਆਇਆ । ਜੇ ਸੰਤਰੀ ਅਸਾਮੀ ਨੂੰ ਅੰਦਰ ਆਉਣ ਦਿੰਦਾ ਤਾਂ ਸਰਕਾਰੀ ਵਕੀਲ ਨੂੰ ਦਖ਼ਲ ਦੇਣ ਦੀ ਲੋੜ ਨਹੀਂ ਸੀ ਪੈਣੀ । ਮੁਨਸ਼ੀ ਨੇ ਪਹਿਲੇ ਹੱਲੇ ਹੀ ਪੰਜਸੱਤ ਸੌ ਲਾਹ ਲੈਣਾ ਸੀ । ਨਾਗਪਾਲ ਬੰਦਾ ਤਾਂ ਪੁਲਿਸਹਮਾਇਤੀ । ਫਿਰ ਵੀ ਸਰਕਾਰੀ ਵਕੀਲ ਨੇ ਵਾਰਿਸਾਂ ਨੂੰ ਸਮਝਾ ਦਿੱਤਾ ਹੋਣਾ । ਮੁਨਸ਼ੀ ਦੀ ਫ਼ੀਸ ਪੰਜਾਹ ਰੁਪਏ ਹੁੰਦੀ । ਸਿੱਧੇ ਆਏ ਹੁੰਦੇ
ਤਾਂ ਮਨਮਰਜ਼ੀ ਦੇ ਪੈਸੇ ਬਟੋਰਦਾ । ਗੱਫੇ ਅਫ਼ਸਰਾਂ ਨੂੰ ਦਿਵਾਦਾ ਅਤੇ ਆਪਣਾ ਹਿੱਸਾ ਲੈਂਦਾ ।
ਇਕ ਵਾਰ ਫੇਰ ਮੁਨਸ਼ੀ ਨੇ ਮੇਜ਼ ਦੀ ਸਫ਼ਾਈ ਕੀਤੀ । ਸਫ਼ੈਦ ਕਾਗ਼ਜ਼, ਬਾਲਪੈੱਨ ਅਤੇ ਕਾਰਬਨ ਦਰਾਜ਼ ਵਿਚ ਸੁੱਟ ਲਏ । ਕੁਝ ਭਰੇ ਹੋਏ ਕਾਗ਼ਜ਼ ਫੱਟੀ ਵਿਚ ਅੜਾਏ ਅਤੇ ਆਉਣ ਵਾਲੇ ਬੰਦਿਆਂ ਦੀ ਬੇਸਬਰੀ ਨਾਲ ਇੰਤਜ਼ਾਰ ਕਰਨ ਲੱਗਾ ।
ਉੱਚੇ ਲੰਬੇ ਤਿੰਨ ਮਣ ਦੇਹ ਵਾਲੇ ਸੁਰਿੰਦਰ ਕੁਮਾਰ ਸਰਕਾਰੀ ਵਕੀਲ ਦਾ ਅਕਸ ਵਾਰ ਵਾਰ ਉਸ ਦੀਆਂ ਅੱਖਾਂ ਅੱਗੇ ਉੱਘੜ ਆਦਾ । ਝੋਟੇ ਵਰਗੇ ਹੌਸਲੇ ਵਾਲਾ ਸੀ ਸਰਕਾਰੀ ਵਕੀਲ ।
ਕਿਸੇ ਦੀ ਪਰਵਾਹ ਨਹੀਂ ਸੀ ਕਰਦਾ । ਸਾਰਾ ਦਿਨ ਦਾਰੂ ਪੀਈ ਰੱਖਦਾ, ਕੋਈ ਵੀ ਪੁਲਿਸ ਅਫ਼ਸਰ ਦਫ਼ਤਰ ਵੜੇ, ਝੱਟ ਬੋਤਲ ਦਾ ਸਵਾਲ ਪਾ ਦਿੰਦਾ । ਵਕੀਲਾਂ ਨਾਲ ਤਾਂ ਪੀਣੀ ਹੀ ਸੀ, ਨਾਇਬਕੋਰਟਾਂ ਅਤੇ ਮੁਲਜ਼ਮਾਂ ਨਾਲ ਵੀ ਬਹਿ ਜਾਂਦਾ ।
ਉਸ ਦੀਆਂ ਕਰਨੀਆਂ ਦੇ ਫਲ ਭੁਗਤ ਰਿਹਾ ਮੁਨਸ਼ੀ ਬਘੇਲ ਸਿੰਘ ।
ਉਸ ਦਾ ਕਸੂਰ ? ਬਸ ਇਹੋ ਕਿ ਉਹ ਥਾਣੇ ਦਾ ਮੁਨਸ਼ੀ । ਮੁਨਸ਼ੀ ਮਾਲਖ਼ਾਨੇ ਦਾ ਇੰਚਾਰਜ ਹੁੰਦਾ । ਅਦਾਲਤਾਂ ਵਿਚ ਸਹੀ ਮਾਲ ਪੇਸ਼ ਕਰਨਾ ਉਸ ਦੀ ਜ਼ਿੰਮੇਵਾਰੀ ਹੁੰਦੀ । ਕਿਸ ਨੂੰ ਨਹੀਂ ਪਤਾ ਕਿ ਮਾਲਖ਼ਾਨੇ ਨੂੰ ਲੁੱਟਣ ਵਾਲੇ ਵੀਹ ਡਾਕੂ ਹਨ ।
ਆਖ਼ਿਰ ਉਹ ਹੌਲਦਾਰ ਹੀ ਤਾਂ । ਸਿਪਾਹੀਆਂ ਨੂੰ ਛੱਡ ਕੇ ਬਾਕੀ ਉਹਦੇ ਬਰਾਬਰ ਰੈਂਕ ਦੇ ਹਨ ਜਾਂ ਫੇਰ ਵੱਡੇ । ਏ.ਐਸ.ਆਈ., ਐਸ.ਆਈ. ਅਤੇ ਇੰਸਪੈਕਟਰ ਸਭ ਤੋਂ ਦੱਬ ਕੇ ਰਹਿਣਾ ਪੈਂਦਾ । ਕਿਸੇ ਵੀ ਸਮੇਂ ਉਹਨਾਂ ਦੇ ਮਾਤਹਿਤ ਲੱਗ ਸਕਦਾ । ਬਣੀ ਹੋਵੇ ਤਾਂ ਜ਼ੈਲ ਚੰਗੀ ਮਿਲ ਜਾਂਦੀ । ਸੰਤਰੀ ਵਾਂਗ ਵਿਗਾੜ ਕੇ ਰੱਖੇ ਤਾਂ ਅਗਲੇ ਕਚਹਿਰੀਆਂ 'ਚ ਪੈਰਵਾਈ ਲਈ ਧੱਕੀ ਰੱਖਦੇ ਨੇ ।
ਬਹੁਤੇ ਤਫ਼ਤੀਸ਼ੀ ਤਾਂ ਮਹੀਨਾਮਹੀਨਾ ਮਾਲ ਜਮ੍ਹਾਂ ਹੀ ਨਹੀਂ ਕਰਾਦੇ । ਫੜਨ ਤਾਂ ਹੀ ਜਮ੍ਹਾਂ ਕਰਾਉਣ । ਸਾਰੀ ਕਰਵਾਈ ਤਾਂ ਝੂਠੀ ਹੁੰਦੀ । ਮੀਟਿੰਗ ਵਿਚ ਹੁਕਮ ਹੋ ਜਾਂਦਾ , ਤੂੰ ਪੰਜ ਕਿੱਲੋ ਅਫ਼ੀਮ ਦਾ ਪਰਚਾ ਦੇ ਦੇ, ਤੂੰ ਭੱਠੀ ਦਾ ਅਤੇ ਤੂੰ ਜੂਏ ਦਾ । ਵੱਟਾ ਰੱਖਣ ਲੱਗੇ ਤਫ਼ਤੀਸ਼ੀ ਭੋਰਾ ਪਰਵਾਹ ਨਹੀਂ ਕਰਦੇ । ਦਸਦਸ ਕਿੱਲੋ ਅਫ਼ੀਮ, ਵੀਹਵੀਹ ਬੋਰੇ ਭੁੱਕੀ, ਪੰਜਾਹਪੰਜਾਹ ਬੋਤਲਾਂ ਸ਼ਰਾਬ । ਆਖ਼ਰ ਮਾਲ ਪੂਰਾ ਹੁੰਦਾਹੁੰਦਾ ਹੀ ਹੁੰਦਾ । ਮੁਨਸ਼ੀ ਕਿਵੇਂ ਆਖ ਸਕਦਾ ਕਿ ਪਹਿਲਾਂ ਮਾਲ ਜਮ੍ਹਾਂ ਕਰਵਾਉ । ਰਿਪੋਰਟ ਲਿਖ ਕੇ ਹੱਥ ਵਢਾਉਣੇ ਪੈਂਦੇ ਹਨ । ਪਿੱਛੋਂ ਜਾਨ ਤਫ਼ਤੀਸ਼ੀ ਦੇ ਹੱਥ ਵਿਚ । ਜਦੋਂ ਮਰਜ਼ੀ ਮਾਲ ਜਮ੍ਹਾਂ ਕਰਵਾਵੇ ।
ਕੜਾਹੀ ਮਹੀਨੇ 'ਚ ਇਕਅੱਧਾ ਦਿਨ ਹੀ ਚੜ੍ਹਦੀ । ਗੁੜ ਕਾੜ੍ਹਕਾੜ੍ਹ ਡੱਬਿਆਂ, ਪੀਪਿਆਂ ਅਤੇ ਟਰੰਕਾਂ ਵਿਚ ਭਰੀ ਜਾਓ । ਇਕੋ ਦਿਨ ਆਰੇ ਤੋਂ ਲੱਕੜਾਂ ਦੀ ਬੂਰ ਦੀ ਭਰੀ ਟਰਾਲੀ ਆਦੀ । ਮਹੀਨੇ 'ਚ ਇਕ ਵਾਰ ਹੀ ਠੇਕੇਦਾਰ ਖ਼ਾਲੀ ਬੋਤਲਾਂ, ਪਊਏ ਅਤੇ ਅਧੀਆਂ ਦਾ ਭਰਿਆ ਰੇਹੜਾ ਭੇਜਦੇ ਹਨ । ਮਹੀਨੇ ਭਰ ਦਾ ਮਾਲ ਇਕ ਦਿਨ ਵਿਚ ਤਿਆਰ ਕਰਦਿਆਂ ਕਰਦਿਆਂ ਕਈ ਵਾਰ ਗ਼ਲਤੀ ਹੋ ਜਾਂਦੀ । ਗੁਰਮੁਖ ਸਿੰਘ ਵਾਲੀ ਮੋਹਰ ਧਿਆਨ ਸਿੰਘ ਦੇ ਮਾਲ 'ਤੇ ਲੱਗ ਜਾਂਦੀ ਅਤੇ ਧਿਆਨ ਸਿੰਘ ਵਾਲੀ ਨਿਹਾਲ ਸਿੰਘ ਦੇ ਮਾਲ 'ਤੇ । ਕਦੇ ਅਸਲੀ ਮਾਲ ਵੀ ਫੜਿਆ ਜਾਵੇ ਤਾਂ ਕਿਹੜਾ ਥਾਣੇ ਸਹੀਸਲਾਮਤ ਅੱਪੜਦਾ ।
ਰਸਤੇ ਵਿਚ ਹੀ ਸੌਦੇ ਹੋ ਜਾਂਦੇ ਹਨ । ਮਾਲ ਫੜਿਆ ਪਿੱਛੋਂ ਹੁੰਦਾ , ਵੰਡੀਆਂ ਪਹਿਲਾਂ ਪੈ ਜਾਦੀਆਂ ਹਨ । ਮਹੀਨੇ 'ਚ ਅੱਧਾ ਕਿੱਲੋ ਅਫ਼ੀਮ ਤਾਂ ਇਸੇ ਸਰਕਾਰੀ ਵਕੀਲ ਨੂੰ ਚਾਹੀਦੀ ਹੁੰਦੀ , ਪਤਾ ਨਹੀਂ ਖਾਂਦਾ ਜਾਂ ਵੇਚਦਾ । ਉਦੋਂ ਇਹ ਵੀ ਆਖਦਾ ਕਿ ਕਚਹਿਰੀ ਵਿਚ ਮਾਲ ਸਹੀ ਨਹੀਂ ਪਹੁੰਚਦਾ ।
ਠੇਕੇ ਵਾਲਿਆਂ ਤੋਂ ਜਦੋਂ ਚਾਰ ਬੋਰੀਆਂ ਸ਼ਰਾਬ ਦੀਆਂ ਫੜੀਆਂ ਗਈਆਂ ਸਨ ਤਾਂ ਠਾਹ ਠਾਣੇ ਆ ਵੱਜਾ ਸੀ । ਪੂਰੀ ਦਰਜਨ ਬੋਤਲਾਂ ਦੀ ਲੈ ਕੇ ਹਿੱਲਿਆ । ਸਾਰੀ ਸ਼ਰਾਬ ਇ ਉੱਡ ਗਈ, ਜਿਵੇਂ ਲੁੱਟ ਦਾ ਮਾਲ ਹੋਵੇ । ਡਿਪਟੀ ਦਾ ਰੀਡਰ ਨਰਾਜ਼ ਹੋ ਗਿਆ । ਕੋਲੋਂ ਬੋਤਲਾਂ ਭੇਜ ਕੇ ਮੁਨਸ਼ੀ ਨੇ ਖਹਿੜਾ ਛੁਡਾਇਆ ।
ਠੇਕੇਦਾਰਾਂ ਦੇ ਕਰਿੰਦੇ ਜਦੋਂ ਬਰੀ ਹੋਏ ਤਾਂ ਇਸੇ ਵਕੀਲ ਨੇ ਮੁਨਸ਼ੀ ਦੇ ਖ਼ਿਲਾਫ਼ ਲਿਖ ਦਿੱਤਾ, ਅਖੇ ਬੋਤਲਾਂ ਫੜੀਆਂ ਜਨਵਰੀ ਵਿਚ ਗਈਆਂ ਸਨ । ਜਿਹੜੀਆਂ ਅਦਾਲਤ ਵਿਚ ਪੇਸ਼ ਕੀਤੀਆਂ, ਉਹਨਾਂ 'ਤੇ ਮਾਰਚ ਮਹੀਨੇ ਦੇ ਲੇਬਲ ਸਨ । ਜਿਵੇਂ ਭਲਾ ਸਰਕਾਰੀ ਵਕੀਲ ਨੂੰ ਪਤਾ ਨਹੀਂ, ਅਸਲੀ ਬੋਤਲਾਂ ਕਿਥੇ ਗਈਆਂ ?
ਇਸੇ ਸਰਕਾਰੀ ਵਕੀਲ ਦੀ ਕ੍ਰਿਪਾ ਨਾਲ ਉਸ ਦੀ ਦੋ ਸਾਲ ਦੀ ਨੌਕਰੀ ਕੱਟੀ ਗਈ । ਕੁਝ ਵੀ ਸੀ, ਆਖ਼ਰ ਉਹ ਸਰਕਾਰੀ ਵਕੀਲ ਸੀ । ਮੁਨਸ਼ੀ ਉਸ ਨਾਲ ਵਿਗਾੜ ਨਹੀਂ ਸਕਦਾ । ਅਗਾਂਹ ਕਿਹੜਾ ਗ਼ਲਤੀਆਂ ਨਹੀਂ ਹੋਣੀਆਂ । ਨਾਲੇ ਨਾਗਪਾਲ ਵੀ ਤਾਂ ਆ ਰਿਹਾ । ਉਹ ਕਾਂਗਰਸੀਆਂ ਵਿਚ ਪੈਰ ਜ਼ਰੂਰ ਧਰਦਾ , ਪਰ ਖੱਦਰਪੋਸ਼ ਨਹੀਂ । ਹਰ ਮੁਲਾਜ਼ਮ ਤੋਂ ਕੰਮ ਲੈਣ ਦੀ ਉਸ ਨੂੰ ਜਾਚ । ਕਿਸੇ ਵੀ ਪਾਰਟੀ ਦੀ ਹਕੂਮਤ ਹੋਵੇ, ਅਫ਼ਸਰਾਂ ਦੇ ਸਿਰ 'ਤੇ ਉਸ ਦੀਆਂ ਪੰਜੇ ਗਲਾਂ ਘਿਓ ਵਿਚ ਰਹਿੰਦੀਆਂ ਹਨ । ਖ਼ਾਲੀ ਮੁੜਨ ਵਾਲਾ ਨਹੀਂ, ਜੋ ਮਿਲੂ ਉਹੋ ਸਹੀ । ਮੋਟਰਸਾਈਕਲ ਦਾ ਤੇਲ, ਬੱਚਿਆਂ ਦੀ ਫ਼ੀਸ, ਹੋਰ ਨਹੀਂ ਤਾਂ ਸ਼ਾਮ ਦੇ ਫਰੂਟ ਦਾ ਖ਼ਰਚਾ ਹੀ ਸਹੀ । ਜੋ ਬਣੂ, ਉਹੋ ਭਲਾ ਅਸਾਮੀ ਸੀ ਕਿ ਪੁੱਜ ਹੀ ਨਹੀਂ ਸੀ ਰਹੀ । ਹਾਲ ਦੀ ਘੜੀ ਉਹ ਥਾਣੇ ਦਾ ਮਾਲਕ ਸੀ ।
ਚੰਮ ਦੀਆਂ ਚਲਾ ਸਕਦਾ ਸੀ । ਬਿੰਦ ਝੱਟ ਹੋਰ ਲੇਟ ਹੋ ਗਏ ਤਾਂ ਥਾਣੇਦਾਰ ਨੇ ਆ ਧਮਕਣਾ ਸੀ । ਪਾਰਟੀ ਨਾਲ 'ਡੀਲ' ਕਰਨ ਦਾ ਮੌਕਾ ਹੱਥੋਂ ਖੁੰਝ ਜਾਣਾ ਸੀ । ਇਕ ਵਾਰ ਫ਼ੀਸ ਜੇਬ ਵਿਚ ਪੈ ਜਾਵੇ, ਫੇਰ ਭਾਵੇਂ ਸਾਰਾ ਥਾਣਾ ਆ ਜਾਵੇ, ਕੋਈ ਪਰਵਾਹ ਨਹੀਂ ।
ਬਾਰਾਂ ਸਾਲਾਂ ਦੀ ਨੌਕਰੀ ਵਿਚ ਇਹ ਪਹਿਲੀ ਵਾਰ ਸੀ ਕਿ ਬਘੇਲ ਸਿੰਘ ਪੈਸੇਪੈਸੇ ਲਈ ਤਰਸ ਰਿਹਾ ਸੀ । ਉਸ ਦਾ ਦਿਲ ਵਰਦੀ ਲਾਹ ਕੇ ਪਿੰਡ ਭੱਜ ਜਾਣ ਨੂੰ ਕਰਦਾ ਸੀ । ਆਖ਼ਿਰ ਮਹਿਕਮੇ ਨੇ ਉਹਦੀ ਮਿਹਨਤ ਦਾ ਕੀ ਮੁੱਲ ਪਾਇਆ । ਥਾਣੇ ਦੇ ਚਾਲੀ ਮੁਲਾਜ਼ਮਾਂ ਵਿਚੋਂ ਉਹ ਇਕੱਲਾ ਹੀ ਬੀ.ਏ. ਪਾਸ ਸੀ, ਉਹ ਵੀ ਸੈਕਿੰਡ ਡਵੀਜ਼ਨ ਵਿਚ । ਕਈ ਦਸਵੀਂ ਪਾਸ ਉਸ ਤੋਂ ਪਿੱਛੋਂ ਭਰਤੀ ਹੋ ਕੇ ਮੋਢੇ 'ਤੇ ਸਟਾਰ ਲਾਈ ਫਿਰਦੇ ਹਨ । ਉਹ ਹੌਲਦਾਰ ਦਾ ਹੌਲਦਾਰ ਹੀ ਰਹਿ ਗਿਆ ।
ਉਹ ਤੇ ਗੁਰਮੁਖ ਇਕੋ ਦਿਨ ਭਰਤੀ ਹੋਏ ਸੀ । ਗੁਰਮੁਖ ਕਿਸੇ ਗੱਲੋਂ ਉਸ ਨਾਲੋਂ ਵੱਧ ?
ਸਿਹਤ 'ਚ, ਲਿਖਾਪੜ੍ਹੀ 'ਚ ਜਾਂ ਫੇਰ ਦਲੇਰੀ 'ਚ ? ਕਿਸੇ 'ਚ ਵੀ ਨਹੀਂ । ਇਕ ਵਾਧੂ ਗੁਣ ਕਿ ਉਹ ਚੂਹੜਿਆਂ ਦੇ ਜੰਮਿਆ ।
ਇਕੋ ਸਾਲ ਹੌਲਦਾਰੀ ਟੈਸਟ ਪਾਸ ਕੀਤਾ, ਇਕੱਠੇ ਕੋਰਸ ਨੂੰ ਗਏ । ਬਘੇਲ ਸਿੰਘ ਨੂੰ ਤਾਂ ਮਸਾਂ ਹਾਲੇ ਤੀਜੀ ਫੀਤੀ ਹੀ ਮਿਲੀ , ਉਹ ਇੰਟਰ ਵੀ ਪਾਸ ਕਰ ਆਇਆ । ਆਦੇ ਹੀ ਪਰਮੋਟ ਹੋ ਗਿਆ । ਉਹ ਥਾਣੇਦਾਰ ਅਖਵਾਦੈ ਅਤੇ ਬਘੇਲ ਸਿੰਘ ਹੌਲਦਾਰ । ਕੋਈ ਪਤਾ ਨਹੀਂ ਦੋ ਸਾਲਾਂ ਨੂੰ ਹੀ 'ਅਪਰ' ਦਾ ਨੰਬਰ ਲੱਗ ਜਾਏ ਅਤੇ ਕਿਸੇ ਦਿਨ ਬਘੇਲ ਸਿੰਘ ਦਾ ਐਸ.ਐਚ.ਓ. ਲੱਗ ਜਾਵੇ । ਕੰਮ ਨੂੰ ਕੌਣ ਪੁੱਛਦਾ ? ਛੋਟੀ ਜਾਤ ਦੇ ਅਧਾਰ 'ਤੇ ਉਹ ਅੱਗੇ ਲੰਘ ਗਿਆ । ਗੁਰਮੁਖ ਨੂੰ ਕੰਮਕਾਰ ਦਾ ਡੱਕਾ ਨਹੀਂ ਆਦਾ । ਬੱਸ ਗੋਡੇ ਹੱਥ ਲਾਉਣ ਦੀ ਆਦਤ ਕਾਰਨ ਕਾਮਯਾਬ ਹੋਇਆ ਫਿਰਦਾ । ਬਘੇਲ ਸਿੰਘ ਤੋਂ ਇਹ ਕਦੇ ਨਹੀਂ ਹੋ ਸਕਿਆ । ਇਸੇ ਲਈ ਪਿੱਛੇ ਹੋਇਆ ਬੈਠਾ ।
ਕਿਸਮਤ ਦਿੰਦੀ ਤਾਂ ਛੱਪਰ ਪਾੜ ਕੇ ਦਿੰਦੀ । ਸੰਤੋਖ ਸਿੰਘ ਤਾਂ ਕਿਸੇ ਦੇ ਗੋਡੇ ਹੱਥ ਵੀ ਨਹੀਂ ਲਾਦਾ, ਸਾਰਾ ਦਿਨ ਮਾਂਹ ਦੇ ਆਟੇ ਵਾਂਗ ਆਕੜਿਆ ਰਹਿੰਦਾ । ਦਸਵੀਂ ਨਕਲਾਂ ਮਾਰਮਾਰ ਪਾਸ ਕੀਤੀ । ਤਿੰਨ ਸਾਲ ਕਾਲਜ 'ਚ ਧੱਕੇ ਖਾ ਕੇ ਵੀ ਪਰੈਪ ਪਾਸ ਨਹੀਂ ਹੋਈ । ਬੱਤੀ ਸਾਲ ਦੀ ਉਮਰ ਤਕ ਕਿਸੇ ਨੇ ਰਿਸ਼ਤਾ ਨਹੀਂ ਕੀਤਾ । ਮਰਦਾਮਰਦਾ ਉਹਦਾ ਬਾਪ ਸਟਾਰ ਆਪਣੇ ਮੋਢੇ ਤੋਂ ਲਾਹ ਕੇ ਸੰਤੋਖ ਦੇ ਮੋਢੇ ਉੱਤੇ ਲਾ ਗਿਆ । ਉਹ ਰਿਟਾਇਰ ਹੋਣ ਤੋਂ ਇਕ ਸਾਲ ਪਹਿਲਾਂ ਮਰ ਗਿਆ ਸੀ । ਉਸ ਦੀ ਥਾਂ ਸੰਤੋਖ ਨੂੰ ਥਾਣੇਦਾਰੀ ਮਿਲ ਗਈ । ਮੋਢੇ 'ਤੇ ਲੱਗਾ ਸਟਾਰ ਦੇਖ ਕੇ ਡਿਪਟੀ ਨੇ ਸਰ੍ਹੋਂ ਦੀ ਗੰਦਲ ਵਰਗੀ ਕੁੜੀ ਦਾ ਰਿਸ਼ਤਾ ਕਰ ਦਿੱਤਾ । ਮੋਟਰਸਾਈਕਲ, ਛਾਪਾਂ, ਕੜੇ ਤਾਂ ਲੋਕਾਂ ਨੇ ਹੀ ਪਾ ਦਿੱਤੇ । ਡਿਪਟੀ ਨੇ ਚੰਡੀਗੜ ਵਾਲੀ ਇਕ ਕਨਾਲ ਦੀ ਕੋਠੀ ਨਾਂ ਲਵਾਈ ।
ਜਦੋਂ ਦਾ ਡਿਪਟੀ ਦਾ ਜਵਾਈ ਬਣਿਆ , ਚੰਗੇ ਤੋਂ ਚੰਗੇ ਥਾਣੇ ਵਿਚ ਰਹਿੰਦਾ । ਪੈਸਾ ਕਮਾਕਮਾ ਕੇ ਆਫਰ ਗਿਐ । ਗੋਗੜ ਪੈਣ ਲੱਗ ਪਈ । ਬਥੇਰੀਆਂ ਸ਼ਿਕਾਇਤਾਂ ਹੁੰਦੀਆਂ ਹਨ, ਡਿਪਟੀ ਵਿਚੇ ਦਬਾ ਦਿੰਦਾ । ਇਕ ਬਘੇਲ ਸਿੰਘ ਕਿ ਹੋਰਾਂ ਦੀਆਂ ਕੀਤੀਆਂ ਵੀ ਭੁਗਤਦਾ ਫਿਰਦਾ ।
ਜੱਜ ਨੇ ਬਿਲਕੁਲ ਹੀ ਲਾਹ ਰੱਖੀ । ਤੀਜੇ ਦਿਨ ਚਪੜਾਸੀ ਸੁਨੇਹਾ ਲੈ ਕੇ ਆ ਜਾਂਦਾ , ਸਾਈਕਲ ਦੇ ਟਾਇਰ ਬਦਲਾ ਦਿਓ, ਟੱਲੀ ਦੇ ਦਿਓ, ਜਿੰਦਾ ਦੇ ਦਿਓ, ਸਾਹਿਬ ਨੂੰ ਪਾਣੀ ਗਰਮ ਕਰਨ ਨੂੰ ਪਤੀਲਾ ਚਾਹੀਦੈ, ਦੇਗਚੀ ਚਾਹੀਦੀ । ਕਦੇ ਬਾਲਟੀਆਂ ਭੇਜੋ, ਕਦੇ ਡਰੰਮੀ ਅਤੇ ਕਦੇ ਟੱਬ । ਮਾਲ ਕੋਠੀ ਘੱਲ ਕੇ ਭੱਠੀਆਂ ਦਾ ਸਮਾਨ ਪੂਰਾ ਕਿਵੇਂ ਰਹਿ ਸਕਦੈ ?
ਸੰਤੋਖ ਸਿੰਘ ਵਾਂਗ ਐਸ.ਪੀ. ਦਫ਼ਤਰ ਵਾਲੇ ਉਸ ਦੇ ਕਾਗ਼ਜ਼ ਦੱਬਦੇ ਨਹੀਂ, ਸਗੋਂ ਸਾਹਿਬ ਨੂੰ ਪੇਸ਼ ਕਰ ਦਿੰਦੇ ਹਨ । ਪਿਛਲੀਆਂ ਵਗਾਰਾਂ ਭੁੱਲ ਜਾਂਦੇ ਹਨ । ਰੀਡਰ ਨੂੰ ਮੇਜ਼ 'ਤੇ ਰੱਖਣ ਲਈ ਭੇਜਿਆ ਗਿਆ ਸ਼ੀਸ਼ਾ ਥਾਣੇ ਖੜੀ ਕਾਰ ਵਿਚੋਂ ਹੀ ਤਾਂ ਲਾਹਿਆ ਸੀ । ਕਦੇ ਕਣਕ ਲਈ ਢੋਲ, ਕਦੇ ਤੇਲ ਲਈ ਕੇਨੀ ਅਤੇ ਬੱਚਿਆਂ ਲਈ ਤਾਸ਼ । ਮੂੰਹ ਤਾਂ ਇ ਅੱਡ ਲੈਂਦੇ ਹਨ ਜਿਵੇਂ ਇਥੇ ਸਰਕਾਰੀ ਸਟੋਰ ਖੁੱਲ੍ਹਾ ਹੋਵੇ ।
ਜਿਹੜਾ ਨਵਾਂ ਨੋਟਿਸ ਬਾਬੂਆਂ ਨੇ ਜਾਰੀ ਕਰਾਇਆ ਸੀ, ਉਸ ਤੋਂ ਮੁਨਸ਼ੀ ਨੂੰ ਸ਼ਰਮ ਹੀ ਆ ਰਹੀ ਸੀ । ਅਖੇ ਉਹ ਦਸ ਖ਼ਾਲੀ ਬੋਰੀਆਂ ਗ਼ਬਨ ਕਰ ਗਿਆ । ਮੁਨਸ਼ੀ ਨੂੰ ਚੰਗੀ ਤਰ੍ਹਾਂ ਯਾਦ ਸੀ, ਉਹ ਡਿਪਟੀ ਦਾ ਨੌਕਰ ਪੱਠੇ ਪਾਉਣ ਲਈ ਲੈ ਗਿਆ ਸੀ । ਮੁਨਸ਼ੀ ਨੂੰ ਕੀ ਪਤਾ ਸੀ ਕਿ ਉਹਨਾਂ 'ਤੇ ਅਮਰੀਕਾ ਸਰਕਾਰ ਦਾ ਮਾਰਕਾ ਲੱਗਾ ਹੋਇਆ ਸੀ । ਮੁਜਰਮ ਤਾਂ ਜੱਜ ਨੇ ਬਰੀ ਕਰਨਾ
ਹੀ ਸੀ । ਉਹ ਕਿਸੇ ਹੋਰ ਜੱਜ ਦਾ ਸਾਲਾ ਸੀ । ਮੁਜਰਮ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਮਿਲਦਾ ਦਲੀਆ ਵੇਚ ਕੇ ਪੈਸੇ ਹੜੱਪ ਕਰ ਗਿਆ ਸੀ । ਜੁਰਮ ਤਾਂ ਹੀ ਸਾਬਤ ਹੋਣਾ ਸੀ ਜੇ ਖ਼ਾਲੀ ਬੋਰੀਆਂ ਅਦਾਲਤ 'ਚ ਪੇਸ਼ ਹੁੰਦੀਆਂ । ਇਸੇ ਬਹਾਨੇ ਉਸ ਨੇ ਮੁਜਰਮ ਬਰੀ ਕਰ ਦਿੱਤਾ । ਦਸ ਰੁਪਈਆਂ ਦੀਆਂ ਬੋਰੀਆਂ ਗ਼ਬਨ ਕਰਨ ਦੇ ਦੋਸ਼ ਵਿਚ ਮੁਨਸ਼ੀ ਨੂੰ ਕਟਹਿਰੇ ਵਿਚ ਖੜਾਇਆ ਗਿਆ ।
ਜੇ ਮੁਨਸ਼ੀ ਵਕਤ ਸਿਰ ਬਾਬੂਆਂ ਨੂੰ 'ਮਹੀਨਾ' ਫੜਾ ਆਦਾ ਤਾਂ ਕਾਹਨੂੰ ਇਹ ਸਿਆਪੇ ਛਿੜਦੇ । ਮਹੀਨਾ ਤਾਂ ਹੀ ਦਿੰਦਾ ਜੇ ਚਾਰ ਪੈਸੇ ਆਪਣੀ ਜੇਬ ਵਿਚ ਹੁੰਦੇ । ਤਨਖ਼ਾਹ ਤਾਂ ਨਹੀਂ ਵੰਡ ਛੱਡਣੀ ।
ਸਾਰੇ ਮਸਲਿਆਂ ਦਾ ਹੱਲ ਸੀ ਪੈਸਾ ਤੇ ਉਸ ਨੂੰ ਮੁਨਸ਼ੀ ਉਡੀਕ ਰਿਹਾ ਸੀ ।
ਉਡੀਕ ਕਰਾਕਰਾ ਕੋਈ ਮੱਥੇ ਲੱਗਿਆ ਵੀ ਤਾਂ ਉਹ ਸੀ ਕਾਲੇ ਮੂੰਹ ਵਾਲਾ ਦਰਵੇਸ਼ ਪੱਤਰਕਾਰ ।
ਦਰਵੇਸ਼ ਨੂੰ ਦੇਖ ਕੇ ਮੁਨਸ਼ੀ ਨੂੰ ਨਾ ਕੋਈ ਖ਼ੁਸ਼ੀ ਹੋਈ ਅਤੇ ਨਾ ਹੀ ਗ਼ਮੀ । ਜੇ ਸੇਠਾਂ ਤੋਂ ਚਾਰ ਪੈਸਿਆਂ ਦੀ ਆਸ ਕੀਤੀ ਜਾ ਸਕਦੀ ਸੀ ਤਾਂ ਦਰਵੇਸ਼ ਦੀ ਭਾਨੀ ਦਾ ਵੀ ਡਰ ਸੀ । ਦਰਵੇਸ਼ ਦਾ ਨਾਂ ਉਸ ਦੇ ਘਰਦਿਆਂ ਨੇ ਨਸੀਬ ਚੰਦ ਰੱਖਿਆ ਸੀ ਪਰ ਪੁਲਿਸ ਾਲਿਆਂ ਨੇ ਬਦਨਸੀਬ ।
ਜਿਸ ਦੇ ਮੱਥੇ ਲੱਗ ਜਾਵੇ, ਉਸ ਨੂੰ ਸਾਰਾ ਦਿਨ ਰੋਟੀ ਨਸੀਬ ਨਹੀਂ ਹੁੰਦੀ । ਲਬੂੰਤਰੇ ਮੂੰਹ ਵਾਲਾ ਦਰਵੇਸ਼, ਅਜੀਬ ਜਿਹਾ ਬੰਦਾ ਸੀ । ਦਿਵਾ ਦੇਵੇ ਤਾਂ ਭਾਵੇਂ ਥੱਬਾ ਨੋਟਾਂ ਦਾ ਦਿਵਾ ਦੇਵੇ, ਗੁੱਸੇ ਹੋ ਜਾਵੇ ਤਾਂ ਭਾਵੇਂ ਮਨੋਂ ਘੜ ਕੇ ਰਿਸ਼ਵਤ ਦਾ ਦੋਸ਼ ਲਾ ਦੇਵੇ । ਹਰ ਪੁਲਿਸ ਵਾਲਾ ਉਸ ਨਾਲ ਗੱਲ ਕਰਨ ਸਮੇਂ ਸਾਵਧਾਨੀ ਵਰਤਦਾ । ਜਿਥੋਂ ਤਕ ਹੋ ਸਕੇ, ਉਸ ਦੀ ਹਾਂ ਵਿਚ ਹਾਂ ਮਿਲਾਦਾ ।
ਪੱਤਰਕਾਰ ਨੂੰ ਅੰਦਰ ਆਦਾ ਦੇਖ ਕੇ ਮੁਨਸ਼ੀ ਨੇ ਜਲਦੀਜਲਦੀ ਸਾਰੇ ਥਾਣੇ ਦਾ ਜਾਇਜ਼ਾ ਲਿਆ । ਹਵਾਲਾਤ ਤਾਂ ਕਈ ਦਿਨਾਂ ਤੋਂ ਖ਼ਾਲੀ ਸੀ । ਬੈਰਕਾਂ ਵੀ ਭਾਂਭਾਂ ਕਰਦੀਆਂ ਸਨ । ਕੋਈ ਮੁਸਤਵਾ ਵੀ ਨਹੀਂ ਸੀ । ਪਿੱਪਲ ਹੇਠਲੇ ਚਬੂਤਰੇ 'ਤੇ ਸੁੱਖ ਨਹੀਂ ਸੀ । 'ਆਨ ਮਿਲੋ ਸੱਜਣਾ' ਵਾਲਾ ਛਿੱਤਰ, 'ਕਿੱਲੋਮੀਟਰ' ਨਾਂ ਵਾਲਾ ਘੋਟਾ, ਕੰਬਲ ਅਤੇ ਰੱਸਾ । ਦਰਵੇਸ਼ ਦਾ ਕੋਈ ਵਿਸਾਹ ਨਹੀਂ,
ਤੁਰਿਆ ਜਾਂਦਾ ਇਹਨਾਂ 'ਤੇ ਨਿਗਾਹ ਮਾਰ ਲਵੇ ਅਤੇ ਅਗਲੇ ਦਿਨ ਵੱਡਾ ਸਾਰਾ ਫੀਚਰ ਅਖ਼ਬਾਰਾਂ ਨੂੰ ਭੇਜ ਦੇਵੇ ।
ਇਕ ਵਾਰ ਇੰਝ ਹੀ ਹੋਇਆ । ਘੁੰਮਦਾਫਿਰਦਾ ਉਹ ਅਦਾਲਤਾਂ ਅੱਗੇ ਜਾ ਪਹੁੰਚਿਆ ।
ਅਦਾਲਤ 'ਚ ਪੇਸ਼ ਕਰਨ ਲਈ ਕੁਝ ਕੇਨੀਆਂ, ਬਲੈਡਰ, ਟੁੱਟੇ ਸਾਈਕਲ, ਟਿਊਬਾਂ ਅਤੇ ਲੱਕੜ ਦੇ ਬੂਰੇ ਦੀਆਂ ਭਰੀਆਂ ਬੋਰੀਆਂ ਨਾਇਬਕੋਰਟ ਨੇ ਅਦਾਲਤ ਦੇ ਬਾਹਰ ਹੀ ਰਖਵਾ ਲਈਆਂ ਸਨ । ਵਾਰਵਾਰ ਥਾਣੇ 'ਚੋਂ ਮਾਲ ਮੰਗਵਾਉਣ ਨਾਲੋਂ ਇਥੋਂ ਚੁੱਕ ਕੇ ਪੇਸ਼ ਹੁੰਦੀਆਂ ਦੇਖਦਾ ਰਿਹਾ । ਕੁਝ ਮੁਜਰਮ ਸਜ਼ਾ ਵੀ ਹੋ ਗਏ । ਤਰ੍ਹਾਂਤਰ੍ਹਾਂ ਦੇ ਪੱਜ ਬਣਾ ਕੇ ਉਸ ਨੇ ਮਾਲ ਮੁਕੱਦਮੇ ਦੀਆਂ ਫ਼ੋਟੋਆਂ ਖਿੱਚੀਆਂ । ਵਕੀਲਾਂ ਅਤੇ ਸਾਇਲਾਂ ਦੇ ਬਿਆਨਾਂ ਦੇ ਆਧਾਰ 'ਤੇ ਇਕ ਵੱਡਾ ਸਾਰਾ ਲੇਖ ਲਿਖ ਦਿੱਤਾ । ਕਈ ਪੁਲਸ ਵਾਲਿਆਂ ਦੀ ਅੱਜ ਤਕ ਜਾਨਖਲਾਸੀ ਨਹੀਂ ਹੋਈ । ਹਾਈ ਕੋਰਟ ਵੱਲੋਂ ਜਾਰੀ ਹੋਈ ਚਾਰਜਸ਼ੀਟ ਲਈ ਹਾਲੇ ਤੱਕ ਜੱਜ ਨੂੰ ਢੁਕਵਾਂ ਜਵਾਬ ਨਹੀਂ ਲੱਭਾ ।
ਕੁਰਸੀ ਤੋਂ ਉੱਠ ਕੇ ਮੁਨਸ਼ੀ ਨੇ ਦਰਵੇਸ਼ ਦਾ ਸਵਾਗਤ ਕੀਤਾ । ਸਾਹਮਣੇ ਪਈ ਕੁਰਸੀ ਖਿੱਚ ਕੇ ਆਪਣੇ ਬਰਾਬਰ ਕੀਤੀ । ਪਹਿਲਾਂ ਉਸ ਨੂੰ ਬਿਠਾ ਕੇ ਫੇਰ ਆਪ ਬੈਠਿਆ ।
''ਤੁਸੀਂ ਵੀ ਬੈਠੋ ਸੇਠ ਜੀ.....ਕੀ ਕਰੀਏ ? ਦੋ ਹੀ ਕੁਰਸੀਆਂ ਨੇ । ਉਹ ਬੈਂਚ ਖਿੱਚ ਲਓ ।
ਤੁਹਾਡੇ ਵਰਗਿਆਂ ਸੇਠਾਂ ਨੂੰ ਬੈਂਚਾਂ 'ਤੇ ਬਿਠਾਦਿਆਂ ਨੂੰ ਸ਼ਰਮ ਤਾਂ ਬਹੁਤ ਆਦੀ , ਪਰ ਸਰਕਾਰ ਦਾ ਭੱਠਾ ਹੀ ਬੈਠਾ ਪਿਐ । ਇਕਦੋ ਪੰਚਾਇਤਾਂ ਹਾਂ ਕਰ ਕੇ ਗਈਆਂ ਸਨ, ਮੁੜ ਉਹ ਵੀ ਦੜ ਵੱਟ ਗਈਆਂ ।'' ਸੇਠਾਂ ਦੀ ਸਮੱਸਿਆ ਸੁਣਨ ਤੋਂ ਪਹਿਲਾਂ ਹੀ ਬਘੇਲ ਸਿੰਘ ਨੇ ਆਪਣੀ ਸਮੱਸਿਆ ਰੱਖਣੀ ਸ਼ੁਰੂ ਕਰ ਦਿੱਤੀ ।
''ਪਿਛਲੀ ਵਾਰ ਦਿਵਾਈਆਂ ਤਾਂ ਸਨ ਕੁਰਸੀਆਂ.....।'' ਪਿਛਲੇ ਮਹੀਨੇ ਕੁਰਸੀਆਂ ਲਈ ਦਿਵਾਏ ਪੈਸਿਆਂ ਦੀ ਯਾਦ ਕਰਵਾ ਕੇ ਦਰਵੇਸ਼ ਨੇ ਥਾਣੇ ਦਾ ਮੁਆਇਨਾ ਕਰਨ ਲਈ ਚਾਰੇ ਪਾਸੇ ਨਿਗਾਹ ਦੌੜਾਈ । ਦੋਚਾਰ ਬੈਂਚਾਂ ਤੋਂ ਬਿਨਾਂ ਲੋਕਾਂ ਦੇ ਬੈਠਣ ਲਈ ਕੁਝ ਵੀ ਨਹੀਂ ਸੀ ।
''ਉਹ.....ਉਹ ਤਾਂ ਡਿਪਟੀ ਸਾਹਿਬ ਨੇ ਮੰਗਵਾ ਲਈਆਂ । ਇਥੇ ਕੌਣ ਰਹਿਣ ਦਿੰਦੈ ।''
ਬਘੇਲ ਸਿੰਘ ਨੂੰ ਖਹਿੜਾ ਛੁਡਾਉਣ ਲਈ ਕੋਈ ਬਹਾਨਾ ਨਹੀਂ ਸੀ ਲੱਭ ਰਿਹਾ । ਉਸ ਨੂੰ ਜਲਦਬਾਜ਼ੀ ਵਿਚ ਇਹੋ ਗਪੌੜ ਸੁੱਝਾ । ਝ ਨਾ ਕੁਰਸੀਆਂ ਆਈਆਂ ਸਨ, ਨਾ ਕਿਧਰੇ ਗਈਆਂ ਸਨ ।
''ਚੱਲ ਹੋਰ ਮੰਗਵਾ ਦਿਆਂਗੇ.....'' ਦਰਵੇਸ਼ ਹੋਰ ਤਫ਼ਤੀਸ਼ ਦੇ ਹੱਕ ਵਿਚ ਨਹੀਂ ਸੀ ।
ਕਾਗ਼ਜ਼ਾਂ ਪੱਤਰਾਂ ਤੋਂ ਨਿਗਾਹ ਹਟਾ ਕੇ ਮੁਨਸ਼ੀ ਨੇ ਦਰਵੇਸ਼ ਦੇ ਸਾਥੀਆਂ ਦੇ ਚਿਹਰਿਆਂ ਦਾ ਜਾਇਜ਼ਾ ਲਿਆ । ਉਹਨਾਂ ਦੇ ਚਿਹਰੇ ਤਾਂ ਪੀੜਤ ਸਨ ਹੀ, ਦਰਵੇਸ਼ ਵੀ ਗੰਭੀਰ ਸੀ । ਲੱਗਦਾ ਸੀ ਸਭ ਨੂੰ ਹੀ ਗਹਿਰਾ ਸਦਮਾ ਪੁੱਜਾ ।
''ਕਿਵੇਂ ਦਰਸ਼ਨ ਦਿੱਤੇ ਦਰਵੇਸ਼ ਜੀ.....?'' ਮੁਨਸ਼ੀ ਗੱਲ ਜਾਣਨ ਲਈ ਕਾਹਲਾ ਪਿਆ ਹੋਇਆ ਸੀ ।
''ਕਾਹਦੇ ਦਰਸ਼ਨ.....?'' ਦਰਵੇਸ਼ ਨੇ ਹਉਕਾ ਭਰਦਿਆਂ ਗੱਲ ਜਾਰੀ ਰੱਖੀ ।
''ਹਨੇਰ ਗਰਦੀ ਹੀ ਪੈ ਗਈ.....ਲੱਗਦੈ ਹੁਣ ਸੌਹਰੇ ਬੱਚਿਆਂ ਪਿੱਛੇ ਹੀ ਪੈ ਗਏ । ਕੱਲ੍ਹ ਦਾ ਆਪਣੇ ਲਾਲਾ ਜੀ ਦਾ ਪੋਤਾ ਨਹੀਂ ਲੱਭਦਾ.....ਕੋਈ ਚੁੱਕ ਕੇ ਲੈ ਗਿਐ.....ਸਾਰੀ ਰਾਤ ਕੁੱਤਿਆਂ ਵਾਗ ਭੌਂਕਦੇ ਰਹੇ ਹਾਂ । ਕੋਈ ਉੱਘਸੁੱਘ ਨਹੀਂ ਲੱਗੀ । ਰਿਪੋਰਟ ਦਰਜ ਕਰੋ ।''
ਦਰਵੇਸ਼ ਦੀਆਂ ਅੱਖਾਂ ਤਾਂ ਸਿੰਮ ਹੀ ਪਈਆਂ ਸਨ, ਮੁਨਸ਼ੀ ਦਾ ਮਨ ਵੀ ਭੁੱਬਾਂ ਮਾਰਮਾਰ ਰੋਣ ਨੂੰ ਕਰ ਰਿਹਾ ਸੀ । ਸਰਕਾਰੀ ਵਕੀਲ ਨੇ ਤਾਂ ਆਖਿਆ ਸੀ, ਰਿਪੋਰਟ ਦਰਜ ਕਰਾਉਣ ਨਾਗਪਾਲ ਆਏਗਾ । ਆਇਆ ਇਕੱਲਾ 'ਨਾਗ' ਹੀ । ਜਿਸ ਹਿਸਾਬ ਨਾਲ ਦਰਵੇਸ਼ ਨਾਟਕ ਕਰ ਰਿਹਾ ਸੀ, ਉਸ ਹਿਸਾਬ ਨਾਲ ਫ਼ੀਸ ਕਿਥੇ ?
''ਰਿਪੋਰਟਾਂ ਜਿੰਨੀਆਂ ਮਰਜ਼ੀ.....ਕੋਈ ਸ਼ੱਕਸ਼ੁਬਾ ?'' ਕਾਗ਼ਜ਼ਾਂ ਵਾਲੀ ਫੱਟੀ ਨੂੰ ਆਪਣੇ ਵੱਲ ਖਿੱਚਦੇ ਮੁਨਸ਼ੀ ਨੇ ਹੁਣ ਤਕ ਚੁੱਪ ਧਾਰੀ ਬੈਠੇ ਲਾਲਿਆਂ ਨੂੰ ਖਧੇੜਿਆ ।
''ਸ਼ੱਕ ਨੂੰ ਲਾਲਾ ਜੀ ਦੀ ਕਿਹੜੀ ਕਿਸੇ ਨਾਲ ਦੁਸ਼ਮਣੀ । ਦੇਵਤਾ ਬੰਦਾ । ਸਾਰਾ ਦਿਨ ਪੂਜਾਪਾਠ ਜਾਂ ਲੋਕਸੇਵਾ ਵਿਚ ਗੁਜ਼ਰਦੈ । ਕੀੜੀ ਤਕ ਨੂੰ ਤਾਂ ਉਹਨਾਂ ਕਦੇ ਤਕਲੀਫ਼ ਨਹੀਂ ਦਿੱਤੀ । ਕੀ ਗੱਲਾਂ ਕਰਦੇ ਹੋ ਮੁਨਸ਼ੀ ਜੀ ।'' ਨਾਲ ਆਏ ਸੇਠਾਂ ਦੇ ਬੋਲਣ ਤੋਂ ਪਹਿਲਾਂ ਹੀ ਦਰਵੇਸ਼ ਨੇ ਸਥਿਤੀ ਸਪੱਸ਼ਟ ਕੀਤੀ ।
''ਫੇਰ ਪਰਚਾ ਕਿਸ 'ਤੇ ਦਰਜ ਕਰੀਏ ? ਰਿਪੋਰਟ 'ਚ ਕਿਸੇ ਨਾ ਕਿਸੇ ਦਾ ਨਾਂ ਤਾਂ ਲਿਖਣਾ ਹੀ ਪੈਣਾ .....ਗਵਾਹ ਵੀ ਲਿਖਾਉਣੇ ਪੈਣਗੇ । ਕੋਈ ਬੱਘੀ ਵਾਲਾ, ਸਕੂਲ ਅੱਗੇ ਛਾਬੜੀ ਲਾਉਣ ਵਾਲਾ.....ਚਪੜਾਸੀ, ਅਧਿਆਪਕ.....ਕਿਸੇ ਨਾ ਕਿਸੇ 'ਤੇ ਤਾਂ ਸ਼ੱਕ ਲਿਖਾਉਣਾ ਹੀ ਪਊ ।'' ਮੁਨਸ਼ੀ ਦਾ ਧਿਆਨ ਹਾਲੇ ਵੀ ਸੇਠਾਂ ਵੱਲ ਸੀ ।
''ਮੂੰਹਮੁਟਾਵ ਤਾਂ ਕਿਸੇ ਨਾਲ ਨਹੀਂ.....ਵੈਸੇ ਸਕੂਲ ਦਾ ਇਕ ਚਪੜਾਸੀ ਕਈ ਦਿਨਾਂ ਤੋਂ ਘਰੋਂ ਫ਼ਰਾਰ । ਉਸ ਦੀ ਘਰਵਾਲੀ ਵੀ ਪੁੱਠੀ ਬੋਲਦੀ .....। ਇਹ ਵੀ ਸੁਣਿਐ ਬਈ ਉਹ ਨਵਾਂਨਵਾਂ ਸਿੰਘ ਸਜਿਐ.....ਅਤਿਵਾਦੀਆਂ ਦੇ ਹੱਕ ਵਿਚ ਗੱਲਾਂ ਕਰਦੈ ।''
ਦਰਵੇਸ਼ ਨੇ ਜਦੋਂ ਮਨ ਦੀ ਘੁੰਡੀ ਖੋਹਲੀ ਤਾਂ ਮੁਨਸ਼ੀ ਨੂੰ ਝਟਕਾ ਜਿਹਾ ਲੱਗਾ, ਪਰ ਉਹ ਝੱਟ ਹੀ ਸੰਭਲ ਗਿਆ ਅਤੇ ਬੜੀ ਹਲੀਮੀ ਨਾਲ ਦਰਵੇਸ਼ ਦੀ ਦਲੀਲ ਨਕਾਰਨ ਲੱਗਾ ।
''ਇਹ ਥੋਨੂੰ ਭੁਲੇਖਾ .....ਉਹ ਮਾਰਧਾੜ ਜ਼ਰੂਰ ਕਰਦੇ ਹਨ.....ਖੋਹਾਂ ਵੀ ਕਰਦੇ ਹਨ । ਹੋਰ ਜੋ ਮਰਜ਼ੀ ਕਰਨ ਪਰ ਬੱਚਿਆਂ ਅਤੇ ਔਰਤਾਂ ਨੂੰ ਕਤਲ ਨਹੀਂ ਕਰਦੇ । ਆਖ਼ਿਰ ਉਹ ਧਾਰਮਿਕ ਖ਼ਿਆਲਾਂ ਦੇ ਬੰਦੇ ਹਨ । ਉਹਨਾਂ ਦਾ ਮਾਸੂਮਾਂ ਨਾਲ ਕੀ ਵੈਰ ? ਇਹ ਤਾਂ ਕਿਸੇ ਜਵਾਕ ਚੁੱਕਣ ਵਾਲੇ ਗਰੋਹ ਦਾ ਕੰਮ । ਸਾਂਸੀ, ਗੰਧੀਲੇ, ਮੰਗਤੇ ਜਾਂ ਬੱਚਿਆਂ ਦੀਆਂ ਬਲੀਆਂ ਦੇਣ ਵਾਲੇ ਪਖੰਡੀ ਸਾਧ । ਬਥੇਰੇ ਟੋਲੇ ਫਿਰਦੇ ਨੇ ਨੀਚ ਤੋਂ ਨੀਚ ਕੰਮ ਕਰਨ ਵਾਲੇ । ਕੋਈ ਨਹੀਂ, ਵੱਡੇ ਸਰਦਾਰ ਨੂੰ ਆ ਜਾਣ ਦਿਓ, ਲਾ ਦੇਣਗੇ ਕੋਈ ਤਫ਼ਤੀਸ਼ੀ ਤਫ਼ਤੀਸ਼ ਲਈ ।''
ਗੱਲ ਨਾ ਬਣਦੀ ਦੇਖ ਕੇ ਮੁਨਸ਼ੀ ਨੇ ਕਾਗ਼ਜ਼ਾਂ ਵਾਲੀ ਫੱਟੀ ਪਰਾਂ ਖਿਸਕਾ ਦਿੱਤੀ ।
ਮੁਨਸ਼ੀ ਦੀ ਇਹ ਤਕਰੀਰ ਦਰਵੇਸ਼ ਦੇ ਕਾਲੇ ਨਾਗ ਵਾਂਗ ਲੜੀ । ਗਹਿਰੀ ਅੱਖ ਨਾਲ ਉਹਨੇ ਪਰਧਾਨ ਵੱਲ ਤੱਕਿਆ ਜਿਵੇਂ ਆਖ ਰਿਹਾ ਹੋਵੇ : ''ਮੈਂ ਆਖਿਆ ਨਹੀਂ ਸੀ ਪੁਲਿਸ ਤਾਂ ਉਹਨਾਂ ਨਾਲ ਰਲੀ ਹੋਈ । ਹੁਣ ਤਾਂ ਨਿਕਲ ਗਿਆ ਨਾ ਸ਼ੱਕ । ਪੈਣ ਦਿੰਦੈ ਪੈਰਾਂ 'ਤੇ ਪਾਣੀ ?''
ਦਰਵੇਸ਼ ਦੀਆਂ ਅੱਖਾਂ 'ਚੋਂ ਝਲਕਦੀ ਕੁੜੱਤਣ ਮੁਨਸ਼ੀ ਨੇ ਭਾਂਪ ਲਈ । ਉਸ ਨੂੰ ਆਪਣੀ ਆਖੀ ਗੱਲ 'ਤੇ ਪਛਤਾਵਾ ਹੋਣ ਲੱਗਾ । ਉਸ ਨੇ ਤਾਂ ਇਹ ਗੱਲ ਸੁਭਾਵਕ ਹੀ ਆਖੀ ਸੀ ।
ਫ਼ਰਿਆਦੀਆਂ ਦਾ ਮਨੋਬਲ ਡੇਗਣ ਲਈ । ਇਸ ਦਾ ਮਤਲਬ ਉਲਟਾ ਹੀ ਕੱਢਿਆ ਜਾ ਰਿਹਾ ਸੀ ।
ਅੱਗੋਂ ਕੀ ਹੋਣ ਵਾਲਾ ? ਇਸ ਦੀ ਕਲਪਨਾ ਕਰਦਾ ਮੁਨਸ਼ੀ ਆਪਣੀ ਗ਼ਰੀਬੀ 'ਤੇ ਝੂਰਨ ਲੱਗਾ ।
ਘਰ 'ਚ ਖਾਣ ਜੋਗੇ ਦਾਣੇ ਹੁੰਦੇ ਤਾਂ ਉਹ ਕਦੋਂ ਦਾ ਕੁੱਤੀ ਨੌਕਰੀ ਨੂੰ ਲੱਤ ਮਾਰ ਜਾਂਦਾ ।
ਸੰਤੋਖ ਵਾਂਗ ਦੋਚਾਰ ਸਾਲ ਦੱਬ ਕੇ ਲਾਦਾ, ਦਸਵੀਹ ਕਿੱਲੇ ਜ਼ਮੀਨ ਖ਼ਰੀਦ ਕੇ ਫ਼ਾਰਮ ਬਣਾ ਲੈਂਦਾ । ਹੁਣ ਕੀ ਨੰਗੀ ਨਹਾਏ ਤੇ ਕੀ ਨਚੋੜੇ ? ਜਿਹੜਾ ਥੋੜ੍ਹਾ ਬਹੁਤ ਕਮਾਦਾ , ਕਬੀਲਦਾਰ ਨਿਗਲ ਜਾਂਦੀ । ਲੁੰਗ ਲਾਣਾ ਕਿਹੜਾ ਥੋੜ੍ਹਾ ਛੱਡ ਗਿਐ ਬਾਪੂ ? ਵਿਆਹੁਣ ਲਈ ਇਕ ਭੂਆ ਅਤੇ ਤਿੰਨ ਭੈਣਾਂ, ਪੜ੍ਹਾਉਣ ਲਿਖਾਉਣ ਲਈ ਚਾਰ ਭਰਾ । ਸਾਰੇ ਜੀਅ ਬਘੇਲ ਸਿੰਘ ਦੇ ਹੱਥਾਂ ਵੱਲ ਝਾਕਦੇ ਹਨ । ਵਿਆਹ ਕੀਤੇ ਤਾਂ ਛੱਕਾਂ ਸ਼ੁਰੂ ਹੋ ਗਈਆਂ । ਕਿਸੇ ਦੇ ਬੱਚਾ ਹੋਣਾ ਜਾਂ ਕਿਸੇ ਦੇ ਮਰਨੇ 'ਤੇ ਜਾਣਾ । ਭਰਾਵਾਂ ਦਾ ਕੋਈ ਫ਼ਾਇਦਾ ਨਹੀਂ । ਦੋ ਵਿਹਲੇ ਫਿਰਦੇ ਹਨ, ਦੋ ਕਲਰਕ ਮਸਾਂ ਹੀ ਲੱਗੇ ਹਨ । ਉਹ ਆਪਣਾ ਡੰਗ ਮਸਾਂ ਟਪਾਦੇ ਹਨ ਅੜੇਥੁੜੇ ਬਘੇਲ ਸਿੰਘ
ਦੇ ਦਰ 'ਤੇ ਹੀ ਦਸਤਕ ਦਿੰਦੇ ਹਨ ।
ਛੋਟੀ ਭੈਣ ਜਣੇਪਾ ਕਰਨ ਆਈ ਹੋਈ । ਪਹਿਲਾ ਬੱਚਾ । ਜੇ ਮੁੰਡਾ ਹੋ ਗਿਆ ਤਾਂ ਚਾਰਪੰਜ ਹਜ਼ਾਰ ਦਾ ਖ਼ਰਚ ਮਾਮੂਲੀ ਗੱਲ । ਕੁੜੀ ਦੇ ਸਹੁਰੇ ਤਾਂ ਹਰ ਰੋਜ਼ ਸੱਥ 'ਚ ਖੜੇ ਹੋ ਕੇ ਲਲਕਾਰੇ ਮਾਰਦੇ ਹਨ । ਉਹਨਾਂ ਦਾ ਰਿਸ਼ਤੇਦਾਰ ਥਾਣੇਦਾਰ । ਕੁੜੀ ਦੀ ਇੱਜ਼ਤ ਰੱਖਣ ਲਈ ਕੋਈ ਤਾਂ ਹੂਲਾ ਫੱਕਣਾ ਹੀ ਪੈਣਾ ।
ਬਘੇਲ ਸਿੰਘ ਦੀ ਯੋਜਨਾ ਤਾਂ ਹੋਰ ਸੀ, ਪਰ ਹੁੰਦਾ ਉਲਟ ਹੀ ਜਾ ਰਿਹਾ ਸੀ । ਇਕ ਪੱਤਰਕਾਰ ਦੇ ਸਾਹਮਣੇ ਉਹ ਦਹਿਸ਼ਤਗਰਦਾਂ ਦੇ ਹੱਕ ਵਿਚ ਬੋਲ ਬੈਠਾ ਸੀ ।
''ਜਿੰਨਾ ਚਿਰ ਸਰਦਾਰ ਨਹੀਂ ਆਦਾ, ਉਨਾ ਚਿਰ ਕੁਝ ਤਾਂ ਕਰੋ.....। ਫ਼ੌਰੀ ਕਾਰਵਾਈ ਨਾ ਕੀਤੀ ਤਾਂ ਕੁਝ ਵੀ ਪੱਲੇ ਨਹੀਂ ਪੈਣਾ ।'' ਮੁਨਸ਼ੀ ਦੀ ਚੁੱਪ ਪਰਧਾਨ ਨੂੰ ਚੰਗੀ ਨਹੀਂ ਸੀ ਲੱਗੀ ।
''ਦੇਰ ਤਾਂ ਤੁਸੀਂ ਬਥੇਰੀ ਕਰ ਦਿੱਤੀ । ਵੀਹ ਘੰਟਿਆਂ 'ਚ ਤਾਂ ਅਗਲਿਆਂ ਨੇ ਜੋ ਕਰਨਾ ਹੋਊ, ਕਰ ਦਿੱਤਾ ਹੋਊ । ਫੇਰ ਵੀ ਪਰਵਾਹ ਨਾ ਕਰੋ । ਅਸੀਂ ਜ਼ਮੀਨਅਸਮਾਨ ਇਕ ਕਰ ਦਿਆਂਗੇ ।
ਅਸਮਾਨ 'ਚ, ਪਤਾਲ 'ਚ ਜਿਥੇ ਵੀ ਹੋਇਆ, ਲੱਭ ਲਿਆਵਾਂਗੇ । ਆਖ਼ਿਰ ਇਹ ਪੰਜਾਬ ਪੁਲਿਸ ।.....ਇਸ ਸਮੇਂ ਥਾਣੇ ਵਿਚ ਕੋਈ ਨਹੀਂ । ਨਾ ਮੈਂ ਫ਼ੋਨ ਛੱਡ ਸਕਦਾ ਹਾਂ, ਨਾ ਸੰਤਰੀ ਪਹਿਰਾ । ਹੋ ਸਕਦੈ ਇਹ ਥਾਣਾ ਖ਼ਾਲੀ ਕਰਾਉਣ ਦੀ ਹੀ ਦਹਿਸ਼ਤਗਰਦਾਂ ਦੀ ਕੋਈ ਨਵੀਂ ਚਾਲ ਹੋਵੇ ।
ਅਜਿਹੇ ਵੀਹ ਅਡੰਬਰ ਉਹ ਰਚ ਚੁੱਕੇ ਨੇ ।.....ਨਾਲੇ ਅਸੀਂ ਜਾਵਾਂਗੇ ਕਿਥੇ ? ਇਹ ਮਸਲਾ ਠੰਢੇ ਦਿਮਾਗ਼ ਨਾਲ ਸੋਚਣ ਵਾਲਾ । ਕੋਈ ਤਫ਼ਤੀਸ਼ੀ ਆਊ ਤਾਂ ਹੀ ਗੱਲ ਬਣੂ ।'' ਮੁਨਸ਼ੀ ਟਾਲੇ 'ਤੇ ਟਾਲਾ ਲਾਦਾ ਜਾ ਰਿਹਾ ਸੀ, ਪਰ ਉਹਨਾਂ ਭੋਲੇ ਪੰਛੀਆਂ ਨੂੰ ਕੁਝ ਵੀ ਸਮਝ ਨਹੀਂ ਸੀ ਆਰਿਹਾ । ਦਰਵੇਸ਼ ਤਾਂ ਥਾਣੇ ਦੀ ਭਾਸ਼ਾ ਸਮਝਦਾ ਸੀ, ਉਹ ਵੀ ਚੁੱਪ ਸੀ ।
''ਹੋਰ ਕੁਝ ਨਹੀਂ ਕਰ ਸਕਦੇ ਤਾਂ ਕੰਟਰੋਲ ਰੂਮ 'ਤੇ ਬੱਚੇ ਦਾ ਹੁਲੀਆ ਹੀ ਦੱਸ ਦੇਵੋ । ਨਾਕਿਆਂ 'ਤੇ ਛਾਣਬੀਣ ਹੁੰਦੀ ਰਹੇਗੀ ।'' ਦਰਵੇਸ਼ ਚਿੜਨਾ ਸ਼ੁਰੂ ਹੋ ਗਿਆ ਸੀ । ਉਹ ਮੁਨਸ਼ੀ ਦੀਆਂ ਚਾਲਾਂ ਸਮਝ ਰਿਹਾ ਸੀ, ਪਰ ਉਹ ਝਗੜਾ ਕਰ ਕੇ ਮਸਲਾ ਉਲਝਾਉਣਾ ਨਹੀਂ ਸੀ ਚਾਹੁੰਦਾ । ਉਸ ਨੂੰ ਲਾਲਾ ਜੀ ਨਾਲ ਮੋਹ ਸੀ । ਕੋਈ ਹੋਰ ਬੰਦਾ ਹੁੰਦਾ, ਤਾਂ ਉਹ ਕਦੋਂ ਦਾ ਮੁਨਸ਼ੀ ਨੂੰ ਗਾਲ੍ਹਾਂ ਕੱਢ ਕੇ ਥਾਣਿ ਬਾਹਰ ਨਿਕਲ ਜਾਂਦਾ ।
''ਇਹ ਮੈਂ ਕਰ ਦਿਆਂਗਾ । ਸੈੱਟ ਦੋ ਵਜੇ ਖੁੱਲ੍ਹੇਗਾ.....ਹਾਲੇ ਇਕ ਵੱਜਾ । ਤਿੰਨ ਵਜੇ ਤਕ ਸਾਰਾ ਸਟਾਫ਼ ਵੀ ਮੁੜ ਆਊ । ਫੇਰ ਅਸੀਂ ਇਸ ਕੇਸ ਨੂੰ ਚੰਬੜ ਜਾਵਾਂਗੇ ।''
''ਕਿਰਪਾ ਕਰ ਕੇ ਤੁਸੀਂ ਰਿਪੋਰਟ ਦਰਜ ਕਰੋ, ਬਾਕੀ ਕੰਮ ਮੈਂ ਆਪੇ ਡਿਪਟੀ ਸਾਹਿਬ ਤੋਂ ਕਰਵਾ ਲਊਂਗਾ ।'' ਫ਼ੋਨ ਨੇ ਡਿਪਟੀ ਨਾਲ ਗੱਲ ਕਰਨ ਲਈ ਦਰਵੇਸ਼ ਨੇ ਫ਼ੋਨ ਆਪਣੇ ਵੱਲ ਖਿੱਚਦਿਆਂ ਆਖਿਆ ।
''ਡਿਪਟੀ ਸਾਹਿਬ ਤਾਂ ਛੁੱਟੀ 'ਤੇ ਨੇ । ਰਿਪੋਰਟ ਨੂੰ ਮੈਂ ਕਦੋਂ ਜਵਾਬ ਦਿੱਤੈ ।'' ਇਕ ਵਾਰ ਫੇਰ ਕਾਗ਼ਜ਼ਾਂ ਵਾਲੀ ਫੱਟੀ ਆਪਣੇ ਵੱਲ ਕਰ ਕੇ ਮੁਨਸ਼ੀ ਖ਼ਾਲੀ ਕਾਗ਼ਜ਼ ਲੱਭਣ ਲੱਗਾ ।
''ਕਾਹਦੀ ਸਰਕਾਰ ਸਾਲੀ । ਕਾਰਵਾਈ ਸਾਰੀ ਕਾਗ਼ਜ਼ੀ ਕਰਦੇ ਹਾਂ । ਕਾਗ਼ਜ਼ ਦਾ ਟੁਕੜਾ ਵੀ ਨਹੀਂ ਘੱਲਦੀ । ਸਾਰੀ ਸਟੇਸ਼ਨਰੀ ਬਾਬੂਆਂ ਦੇ ਘਰੀਂ ਅੱਪੜ ਜਾਂਦੀ । ਮੁਨਸ਼ੀ ਦੋਦੋ ਕਾਗ਼ਜ਼ਾਂ ਲਈ ਲੋਕਾਂ ਨੂੰ ਸਵਾਲ ਪਾਦਾ ਰਹੇ । ਭਾਈ ਸਾਹਿਬ ਬੁਰਾ ਨਾ ਮਨਾਉਣਾ..... ਸਾਹਮਣੇ ਕਬੀਰ ਬੁੱਕ ਡੀਪੂ ਵਾਲੇ ਤੋਂ ਅੱਧਾ ਦਸਤਾ ਕਾਗ਼ਜ਼ਾਂ ਦਾ ਫੜ ਲਿਆਉ ।''
ਪਰਚੀ ਲਿਖਣ ਲੱਗੇ ਮੁਨਸ਼ੀ ਨੇ ਅੱਧੇ ਦੀ ਥਾਂ ਦੋ ਦਸਤੇ ਕਾਗ਼ਜ਼ਾਂ ਦੇ ਨਾਲ ਹੀ ਦੋ ਵਧੀਆ ਬਾਲਪੈੱਨ, ਇਕ ਦਰਜਨ ਕਾਰਬਨ ਅਤੇ ਇਕ ਚੈੱਲਪਾਰਕ ਦੀ ਦਵਾਤ ਵੀ ਲਿਖ ਦਿੱਤੀ ।
ਮੁਨਸ਼ੀ ਤੋਂ ਪਰਚੀ ਫੜ ਕੇ ਦਰਵੇਸ਼ ਨੇ ਪਰਧਾਨ ਨੂੰ ਫੜਾ ਦਿੱਤੀ । ਪਰਧਾਨ ਤੋਂ ਸੂਰਜ ਨ ਫੜ ਲਈ ।
ਕੁਝ ਦੇਰ ਤਣਾਓ ਪੂਰਨ ਸ਼ਾਂਤੀ ਛਾਈ ਰਹੀ ।
ਮੁਨਸ਼ੀ ਸੋਚ ਰਿਹਾ ਸੀ, ਜੇ ਸਿੱਧੇ ਮੂੰਹ ਕਰਨ ਤਾਂ ਬੱਚੇ ਦਾ ਲੱਭਣਾ ਕਿਹੜੀ ਵੱਡੀ ਗੱਲ ? ਅਤਿਵਾਦੀਆਂ ਦਾ ਨਾਂ ਤਾਂ ਐਵੇਂ ਹੀ ਹਰ ਵਾਰਦਾਤ ਨਾਲ ਜੋੜ ਦੇਈਦਾ । ਉਹਨਾਂ ਨੇ ਬੱਚਿਆਂ ਤੋਂ ਕੀ ਲੈਣਾ । ਇਹ ਕਾਰਵਾਈ ਜਾਂ ਬੱਗੇ ਬਾਜ਼ੀਗਰ ਦੀ ਹੋਣੀ ਜਾਂ ਉਹਨਾਂ ਤਾਮਿਲ ਮੰਗਤਿਆਂ ਦੀ, ਜਿਹੜੇ ਸਾਰਾ ਦਿਨ ਮਾਲਗੁਦਾਮ 'ਚੋਂ ਕਣਕਾਂ ਚੋਰੀ ਕਰਦੇ ਰਹਿੰਦੇ ਹਨ ਜਾਂ ਫਿਰ ਕੁਸ਼ਟਆਸ਼ਰਮ ਵਾਲਿਆਂ ਦੀ । ਸੁਣਿਐ ਗਿਐ ਉਹ ਇਕ ਥਾਂ ਤੋਂ ਬੱਚੇ ਚੁੱਕ ਕੇ ਦੂਜੀ ਥਾਂ 'ਤੇ ਪਹੁੰਚਾ ਦਿੰਦੇ ਹਨ । ਮੁਫ਼ਤ 'ਚ ਮੰਗਣ ਵਾਲੇ ਟੱਕਰ ਜਾਂਦੇ ਹਨ । ਇਹ ਵੀ ਹੋ ਸਕਦੈ ਕਿਸੇ ਬਾਂਝ ਔਰਤ ਨੇ ਪੁੱਤਰ ਦੇ ਲਾਲਚ 'ਚ ਬਲੀ ਦੇਣ ਲਈ ਉਸ ਨੂੰ ਖਿਸਕਾ ਲਿਆ ਹੋਵੇ । ਅਜਿਹੇ ਕੇਸ ਹਰ ਰੋਜ਼ ਅਖ਼ਬਾਰਾਂ ਵਿਚ ਪੜ੍ਹੀਦੇ ਹਨ । ਕਈ ਬੂਬਨੇ ਫਿਰਦੇ ਨੇ, ਅਜਿਹੇ ਕਾਰੇ ਕਰਾਉਣ ਵਾਲੇ । ਇਕਦੋ ਡੇਰੇ ਉਹਦੀ ਨਿਗਾਹ ਵਿਚ ਹਨ । ਪਸ਼ੂਆਂ ਦੀ ਬਲੀ ਤਾਂ ਉਥੇ ਆਮ ਹੀ ਦਿੱਤੀ ਜਾਂਦੀ । ਬਹੁਤ ਔਰਤਾਂ ਟੂਣੇਟਾਮਣ ਕਰਨ ਅਤੇ ਚੌਂਕੀਆਂ ਭਰਨ ਉਥੇ ਜਾਂਦੀਆਂ ਹਨ । ਮੁਨਸ਼ੀ ਤੋਂ ਨਾ ਬਾਜ਼ੀਗਰ ਬਾਹਰ ਨਾ ਬੂਬਨੇ, ਨਾ ਮੰਗਤੇ ਉਸ ਦੀ ਮਾਰ ਤੋਂ ਬਾਹਰ ਹਨ, ਨਾ ਕੁਸ਼ਟ ਆਸ਼ਰਮ ਵਾਲੇ । ਬਾਹਰ ਹਨ ਤਾਂ ਇਹ ਸੇਠ, ਬਿਨਾਂ ਮਤਲਬ ਤੋਂ ਪੈਟਰੋਲ ਕਿਹੜਾ ਫੂਕੇ ?
ਨਾਗਪਾਲ ਹੁੰਦਾ ਤਾਂ ਮੁਨਸ਼ੀ ਨੂੰ ਫ਼ੀਸ ਮੰਗਣ ਦੀ ਜ਼ਰੂਰਤ ਨਹੀਂ ਸੀ ਪੈਣੀ । ਉਹ ਪਹਿਲਾਂ ਫ਼ੀਸ ਦਿਵਾਦਾ, ਫੇਰ ਗੱਲ ਸ਼ੁਰੂ ਕਰਦਾ । ਇਹ ਜਦੋਂ ਦਰਵੇਸ਼ ਵਰਗੇ ਬਲੈਕਮੇਲਰ ਨੂੰ ਮੋਹਤਬਰ ਬਣਾ ਕੇ ਲਿਆਏ ਹਨ ਤਾਂ ਮਰਨ ਪਰੇ । ਬੱਚੇ ਦਾ ਦੁੱਖ ਇਹਨਾਂ ਨੂੰ , ਬਘੇਲ ਨੂੰ ਤਾਂ ਨਹੀਂ ।
ਜਦੋਂ ਅਕਲ ਆਈ, ਆਪੇ ਸਿੱਧੇ ਰਾਹ ਪੈ ਜਾਣਗੇ ।
ਸਟੇਸ਼ਨਰੀ ਲੈ ਕੇ ਮੁੜਦੇ ਸੂਰਜ ਨਾਲ ਆਦੇ ਨਾਗਪਾਲ ਨੂੰ ਦੇਖ ਕੇ ਮੁਨਸ਼ੀ ਦੇ ਸਾਰੇ ਗਿਲੇ ਸ਼ਿਕਵੇ ਦੂਰ ਹੋ ਗਏ ।
ਨਾਗਪਾਲ ਦੇ ਨਾਲ ਦਰਸ਼ਨ ਸੀ, ਜੋ ਪੰਝੀਆਂ ਕੁ ਸਾਲਾਂ ਦਾ ਸੀ । ਉਸ ਨੇ ਕੁੜਤਾ ਪਜਾਮਾ ਅਤੇ ਪੈਰੀਂ ਚੱਪਲਾਂ ਪਾਈਆਂ ਹੋਈਆਂ ਸਨ । ਉਹਦੇ ਵਾਲ ਵਧੇ ਹੋਏ ਸਨ ਅਤੇ ਛੋਟੀਛੋਟੀ ਦਾੜ੍ਹੀ ਉੱਗੜੀਦੁੱਗੜੀ ਹੋਈ ਪਈ ਸੀ । ਲੱਗਦਾ ਸੀ ਉਹਨੂੰ ਨਹਾਉਣ ਅਤੇ ਦਾੜ੍ਹੀ ਬਣਾਉਣ ਦਾ ਸਮਾਂ ਨਹੀਂ ਸੀ ਮਿਲਿਆ । ਉਹਦੇ ਹੱਥ ਵਿਚ ਸਰਕਾਰੀ ਡਾਇਰੀ ਵੀ ਸੀ ।
''ਸੰਤਰੀ, ਇਧਰ ਆ । ਬਾਈ ਜੀ ਲਈ ਐਸ.ਐਚ.ਓ. ਵਾਲੇ ਕਮਰੇ ਵਿਚੋਂ ਕੁਰਸੀਆਂ ਚੱਕ ਲਿਆ, ਨਾਲੇ ਠੰਢਾਤੱਤਾ ਵੀ ।'' ਕੁਰਸੀ ਤੋਂ ਖੜੇ ਹੋ ਕੇ ਮੁਨਸ਼ੀ ਨੇ ਗਰਮਜੋਸ਼ੀ ਨਾਲ ਨਾਗਪਾਲ ਦਾ ਸਵਾਗਤ ਕੀਤਾ ।
''ਅਸੀਂ ਕੁਝ ਨਹੀਂ ਪੀਣਾ, ਬੜੀ ਮੁਸੀਬਤ ਵਿਚ ਹਾਂ.....।'' ਗੱਲ ਸ਼ੁਰੂ ਕਰਦਿਆਂ ਹੀ ਨਾਗਪਾਲ ਦੇ ਚਿਹਰੇ 'ਤੇ ਵੀ ਗੰਭੀਰਤਾ ਫੈਲ ਗਈ ।
'ਕੋਈ ਨੀ.....ਜਾ ਲਿਆ ਸੱਤਅੱਠ ਕੱਪ ਚਾਹ.....ਨਾਲੇ.....'' ਪੰਜ ਦਾ ਨੋਟ ਸੰਤਰੀ ਨੂੰ ਫੜਾਦਾ ਮੁਨਸ਼ੀ ਆਰਡਰ ਦੇਣ ਲੱਗਾ ।
''ਨਹੀਂ.....ਫੇਰ ਅਸੀਂ ਮੰਗਵਾਦੇ ਹਾਂ । ਨੋਟ ਰੱਖ ਆਪਣੇ ਕੋਲ.....ਚੱਲ ਦਰਸ਼ਨ ਬੇਟਾ ਲਿਆ ਚਾਹ ਫੜ ਕੇ ।''
ਦਰਸ਼ਨ ਸੰਤਰੀ ਨਾਲ ਜਾਣ ਲਈ ਬੈਂਚ ਤੋਂ ਉੱਠ ਖੜੋਤਾ ।
''ਇੰਝ ਕਰ, ਚਾਹ ਨੂੰ ਛੱਡ । ਦੁੱਧ 'ਚ ਹੀ ਪੱਤੀ ਪਵਾ ਲਿਆ । ਕੁਝ ਨਮਕੀਨ ਵੀ ਫੜੀ ਲਿਆਈਂ.....ਕੀ ਹੋਊ ਭਲਾ ਉਸ ਹਲਵਾਈ ਕੋਲ ?''
''ਕਾਜੂ ਣ ।'' ਅਸਾਮੀ ਚੋਣ ਦਾ ਸੰਤਰੀ ਨੂੰ ਬਥੇਰਾ ਤਜਰਬਾ ਸੀ । ਇਸ਼ਾਰੇ ਨਾਲ ਉਸ ਨੇ ਮੁਨਸ਼ੀ ਨੂੰ ਸਮਝਾਇਆ ਕਿ ਉਹ ਪਰਵਾਹ ਨਾ ਕਰੇ । ਹੁਣ ਲਾ ਦਿੰਦੈ ਚੀਜ਼ਾਂ ਦਾ ਢੇਰ ।
''ਤੂੰ ਆਪੇ ਦੇਖ ਲਵੀਂ । ਬੱਸ ਸੇਵਾ 'ਚ ਕੋਈ ਕਸਰ ਨਾ ਰਹੇ । ਇਹਨਾਂ ਦੇ ਸਹਾਰੇ ਹੀ ਆਪਾਂ ਇਸ ਸ਼ਹਿਰ 'ਚ ਦਿਨ ਕੱਟਦੇ ਹਾਂ ।'' ਮੁਨਸ਼ੀ ਜਾਣਦਾ ਸੀ, ਨਾਗਪਾਲ ਨੂੰ ਜਿੰਨਾ ਮੱਖਣ ਲਾਏਗਾ, ਉਨੀ ਹੀ ਵੱਧ ਫ਼ੀਸ ਮਿਲੇਗੀ ।
ਕਾਜੂ, ਸਮੋਸੇ ਅਤੇ ਬਿਸਕੁਟਾਂ ਦੀਆਂ ਪਲੇਟਾਂ ਨਾਲ ਸੰਤਰੀ ਨੇ ਮੇਜ਼ ਭਰ ਦਿੱਤਾ । ਦਰਸ਼ਨ ਸੂਰਜ ਨੂੰ ਇਕ ਪਾਸੇ ਕਰ ਕੇ ਕੁਝ ਸਮਝਾਉਣ ਲੱਗਾ । ਮੁਨਸ਼ੀ ਤਾੜ ਰਿਹਾ ਸੀ, ਜ਼ਰੂਰ ਕੋਈ ਮਾੜੀ ਖ਼ਬਰ । ਦਰਸ਼ਨ ਦਾ ਹਰ ਸ਼ਬਦ ਸੂਰਜ ਦੇ ਚਿਹਰੇ ਦੀ ਪਿਲੱਤਣ ਵਿਚ ਵਾਧਾ ਕਰ ਰਿਹਾ ਸੀ ।
ਮੁਨਸ਼ੀ ਅਤੇ ਸੰਤਰੀ ਤੋਂ ਬਿਨਾਂ ਕਿਸੇ ਨੇ ਵੀ ਕਿਸੇ ਚੀਜ਼ ਨੂੰ ਮੂੰਹ ਨਾ ਲਾਇਆ, ਮੁਨਸ਼ੀ ਦੇ ਬਹੁਤ ਜ਼ੋਰ ਦੇਣ 'ਤੇ ਉਹਨਾਂ ਚਾਹ ਵਾਲੇ ਕੱਪ ਆਪਣੇ ਅੱਗੇ ਜ਼ਰੂਰ ਕਰ ਲਏ ਪਰ ਘੁੱਟ ਕਿਸੇ ਨੇ ਵੀ ਨਾ ਭਰੀ ।
ਕੰਬਦੇ ਹੱਥਾਂ ਨਾਲ ਨਾਗਪਾਲ ਨੇ ਜੇਬ ਵਿਚੋਂ ਇਕ ਕਾਗ਼ਜ਼ ਕੱਢਿਆ ਤੇ ਮੇਜ਼ 'ਤੇ ਵਿਛਾ ਦਿੱਤਾ ।
ਚਿੱਠੀ ਪੜ੍ਹਦਿਆਂ ਹੀ ਮੁਨਸ਼ੀ ਦੀਆਂ ਅੱਖਾਂ ਅੱਗੇ ਭੰਬੂਤਾਰੇ ਨੱਚਣ ਲੱਗੇ । ਦਰਵੇਸ਼, ਪਰਧਾਨ ਅਤੇ ਉਸ ਦੇ ਨਾਲ ਵਾਲਾ ਸੇਠ ਸਾਰੇ ਦੇ ਸਾਰੇ ਮੇਜ਼ ਦੁਆਲੇ ਝੁਕ ਗਏ ਅਤੇ ਚਿੱਠੀ ਦਾ ਅੱਖਰਅੱਖਰ ਪੜ੍ਹਨ ਲੱਗੇ ।
ਛਪੇ ਪੈਡ 'ਤੇ ਲਿਖੀ ਚਿੱਠੀ ਦਹਿਸ਼ਤਗਰਦਾਂ ਦੀ ਕਿਸੇ ਸੰਸਥਾ ਵੱਲੋਂ ਸੀ । ਸਵੇਰ ਦੇ ਸੱਤ ਵਜੇ ਤਕ ਪੰਜ ਹਜ਼ਾਰ ਰੁਪਏ ਮੰਗੇ ਗਏ ਸਨ । ਨਾਲ ਹੀ ਲਾਲਾ ਜੀ ਨੂੰ ਰਾਮ ਲੀਲਾ ਅਤੇ ਰਾਸ ਲੀਲਾ ਮੁੜ ਸ਼ਹਿਰ 'ਚ ਨਾ ਕਰਾਉਣ ਦੀ ਹਦਾਇਤ ਸੀ । ਹੁਕਮ ਅਦੂਲੀ ਦਾ ਨਤੀਜਾ ਸ਼ਾਮ ਤਕ ਬੱਚੇ ਦੀ ਲਾਸ਼ ਘਰ ਅੱਪੜਨਾ ਸੀ ।
''ਕਿਸੇ ਸ਼ਰਾਰਤੀ ਬੰਦੇ ਦੀ ਚਾਲ .....ਇਸ ਸੰਸਥਾ ਦੇ ਨਾਂ ਦੀ ਕੋਈ ਜਥੇਬੰਦੀ ਆਪਣੇ ਇਲਾਕੇ ਵਿਚ ਕੰਮ ਨਹੀਂ ਕਰਦੀ ।'' ਚਿੱਠੀ ਨੂੰ ਇਕਦੋ ਵਾਰ ਪੁੱਠਾਸਿੱਧਾ ਕਰ ਕੇ, ਸ਼ੀਸ਼ੇ ਹੇਠਾਂ ਰੱਖਦਿਆਂ ਮੁਨਸ਼ੀ ਨੇ ਉਹਨਾਂ ਨੂੰ ਢਾਰਸ ਬੰਨ੍ਹਾਈ ।
''ਜੇ ਇਹੋ ਗੱਲ ਸੀ ਤਾਂ ਪੰਜ ਹਜ਼ਾਰ ਫੂਕ ਦੇਣਾ ਸੀ । ਇਥੇ ਆਉਣ ਦੀ ਕੀ ਲੋੜ ਸੀ ?''
ਦਰਵੇਸ਼ ਮਹਿਸੂਸ ਕਰ ਰਿਹਾ ਸੀ ਕਿ ਚਿੱਠੀ ਇਥੇ ਲਿਆ ਕੇ ਨਾਗਪਾਲ ਨੇ ਗ਼ਲਤੀ ਕੀਤੀ ।
''ਪੰਜ ਹਜ਼ਾਰ ਤਾਂ ਕੀ, ਲਾਲਾ ਜੀ ਲਈ ਤਾਂ ਪੰਜ ਲੱਖ ਵੀ ਇਕੱਠਾ ਹੋ ਜਾਂਦਾ, ਪਰ ਮਾੜੀ ਕਿਸਮਤ । ਚਿੱਠੀ ਪਤਾ ਨਹੀਂ ਕਿਸ ਖੂੰਜੇ ਲੱਗੀ ਰਹਿ ਗਈ । ਹੁਣ ਮਿਲੀ ।'' ਅੱਖਾਂ ਭਰਦੇ ਨਾਗਪਾਲ ਨੇ ਸਥਿਤੀ ਸਪੱਸ਼ਟ ਕੀਤੀ ।
''ਘੰਟਾ ਕੁ ਹੋਇਆ ਲਾਲਾ ਜੀ ਦੇ ਮਕਾਨ ਦੇ ਚਬੂਤਰੇ 'ਤੇ ਇਕ ਟੋਪੀਆ ਪਿਆ ਦਿਸਿਐ ।
ਬੰਟੀ ਦਾ ਬਸਤਾ ਟੋਪੀਏ ਦੇ ਉੱਤੇ ਪਿਐ.....ਪਤਾ ਨਹੀਂ ਕੀ ਭਾਣਾ ਵਰਤ ਗਿਐ ? .....ਮੁਨਸ਼ੀ ਜੀ ਜਲਦੀ ਕਰੋ.....ਟੋਪੀਏ ਥੱਲੇ.....?''
''ਟੋਪੀਏ ਥੱਲੇ ਬੰਬਬੁੰਬ ਕੁਝ ਵੀ ਹੋ ਸਕਦੇ.....ਮੁਹੱਲਾ ਖ਼ਾਲੀ ਕਰਵਾ ਆਏ ਹਾਂ । ਸਮਾਂ ਸੋਚਣ ਦਾ ਨਹੀਂ, ਕੁਝ ਕਰਨ ਦਾ .....ਸਾਥੋਂ ਪਹਿਲਾਂ ਹੀ ਗ਼ਲਤੀ ਹੋ ਗਈ । ਚਿੱਠੀ ਕਿਧਰੇ ਪਹਿਲਾਂ ਮਿਲ ਗਈ ਹੁੰਦੀ ਤਾਂ ਇਹ ਨੌਬਤ ਨਾ ਆਦੀ ।'' ਦਰਸ਼ਨ ਤੋਂ ਵੀ ਹੋਰ ਸਬਰ ਨਹੀਂ ਸੀ ਹੋ ਰਿਹਾ ।
ਟੋਪੀਏ ਥੱਲੇ ਬੰਬ ਜਾਂ ਲਾਸ਼ । ਕਹਾਣੀ ਨਵਾਂ ਮੋੜ ਕੱਟ ਗਈ ਸੀ । ਮੁਨਸ਼ੀ ਨੂੰ ਖ਼ਤਰਾ ਖੜਾ ਹੋ ਗਿਆ ਸੀ । ਸੱਚਮੁੱਚ ਇਸੇ ਤਰ੍ਹਾਂ ਹੋਇਆ ਤਾਂ ਮੁਨਸ਼ੀ ਨੇ ਸਜ਼ਾ ਦਾ ਭਾਗੀਦਾਰ ਬਣਨਾ ਸੀ ।
ਬਰਖ਼ਾਸਤੀ ਜਾਂ ਮੁਅੱਤਲੀ, ਕੁਝ ਨਾ ਕੁਝ ਵੱਟ 'ਤੇ ਸੀ ।
''ਲਾਲਾ ਜੀ ਕੋਈ ਮਾੜੀਮੋਟੀ ਸ਼ੈਅ ਨਹੀਂ । ਬੰਟੀ ਨੂੰ ਕੁਝ ਹੋ ਗਿਆ ਤਾਂ ਅਸੀਂ ਖ਼ੂਨ ਦੀਆਂ ਨਦੀਆਂ ਬਹਾ ਦਿਆਂਗੇ.....।'' ਦਰਸ਼ਨ ਦਾ ਖ਼ੂਨ ਖ਼ੌਲ ਰਿਹਾ ਸੀ । ਉਹ ਆਪੇ ਤੋਂ ਬਾਹਰ ਹੁੰਦਾ ਜਾ ਰਿਹਾ ਸੀ ।
''ਕੁਝ ਸੋਚਣ ਤਾਂ ਦਿਉ । ਕੀ ਕਰੀਏ ? ਇਹੋ ਤਾਂ ਸੋਚ ਰਿਹਾ ਹਾਂ ।'' ਉਹਨਾਂ ਨੂੰ ਸ਼ਾਂਤ ਕਰਨ ਲਈ ਮੁਨਸ਼ੀ ਗਹਿਰੀ ਸੋਚ ਵਿਚ ਡੁੱਬੇ ਹੋਣ ਦਾ ਨਾਟਕ ਕਰਨ ਲੱਗਾ ।
''ਤੁਸੀਂ ਇੰਝ ਕਰੋ ਨਾਗਪਾਲ ਜੀ, ਟੈਕਸੀ ਲੈ ਆਓ ਭੱਜ ਕੇ.....ਇੰਨੇ ਵਿਚ ਮੈਂ ਕੰਟਰੋਲ ਰੂਮ ਨੂੰ ਇਤਲਾਹ ਦਿੰਦਾਂ । ਬੰਬ ਸਕਾਡ ਲਈ ਵੀ ਆਖਦਾਂ । ਫੇਰ ਸਰਦਾਰ ਜੀ ਕੋਲ ਚੱਲਦੇ ਹਾਂ । ਵਜ਼ੀਰਾਂ ਦਾ ਕੀ ਪਤਾ , ਸਾਰਾ ਦਿਨ ਹੀ ਨਾ ਹਿੱਲਣ । ਰਾਤ ਇਥੇ ਹੀ ਰਹਿ ਪੈਣ । ਸਰਦਾਰ ਨੂੰ ਦੱਸਣਾ ਜ਼ਰੂਰੀ । ਪਰਧਾਨ ਜੀ, ਤੁਸੀਂ ਚੱਲੋ ਨਾਲ ।''
ਇਸ ਤੋਂ ਪਹਿਲਾਂ ਕਿ ਲਾਲਾ ਜੀ ਦਾ ਕੋਈ ਹਮਾਇਤੀ ਕਿਸੇ ਵਜ਼ੀਰ ਦੇ ਕੰਨ ਵਿਚ ਫੁਕ ਮਾਰੇ, ਉਸ ਨੇ ਦਬਾਦਬ ਆਪਣੇ ਗਲੋਂ ਗੁਲਾਮਾ ਲਾਹਿਆ ।
ਰਿਪੋਰਟ ਦਰਜ ਕੀਤੀ, ਕੰਟਰੋਲ ਰੂਮ ਨੂੰ ਹੁਲੀਆ ਦੱਸਿਆ ਅਤੇ ਰਿਪੋਰਟ ਦੀਆਂ ਨਕਲਾਂ ਉੱਚ ਅਧਿਕਾਰੀਆਂ ਨੂੰ ਭੇਜ ਕੇ ਆਪਣੀ ਡਿਊਟੀ ਪੂਰੀ ਕੀਤੀ ।
ਅੱਗੋਂ ਐਸ.ਐਚ.ਓ. ਜਾਣੇ, ਕੰਟਰੋਲ ਰੂਮ ਜਾਣੇ ਜਾਂ ਉੱਚ ਅਧਿਕਾਰੀ । ਉਸ ਨੂੰ ਕੀ ?
3
ਸੂਰਜ ਢਲਣ ਤੋਂ ਪਹਿਲਾਂ ਹੀ ਬੰਟੀ ਦੇ ਅਗਵਾ ਹੋਣ ਦੀ ਖ਼ਬਰ ਸਾਰੇ ਸ਼ਹਿਰ ਵਿਚ ਫੈਲ ਗਈ । ਜਿਸਜਿਸ ਨੂੰ ਵੀ ਪਤਾ ਲੱਗਦਾ ਗਿਆ, ਉਹੋ ਹਥਲਾ ਕੰਮ ਵਿਚੇ ਛੱਡ ਕੇ ਲਾਲਾ ਜੀ ਵੱਲ ਦੌੜ ਪਿਆ ।
ਸ਼ਹਿਰ ਦੇ ਲਗਭਗ ਹਰ ਬੰਦੇ ਸਿਰ ਲਾਲਾ ਜੀ ਦਾ ਅਹਿਸਾਨ ਸੀ । ਲਾਲਾ ਜੀ ਨੂੰ ਪਹਿਲੀ ਵਾਰ ਭੀੜ ਪਈ ਸੀ । ਹਰ ਕੋਈ ਸੋਚਦਾ ਸੀ ਜੇ ਉਹ ਬੰਟੀ ਨੂੰ ਲੱਭਣ ਵਿਚ ਲਾਲਾ ਜੀ ਦੀ ਮਦਦ ਕਰ ਸਕੇ ਤਾਂ ਇਹ ਉਸ ਦੀ ਖ਼ੁਸ਼ਕਿਸਮਤੀ ਹੋਵੇਗੀ ।
ਖੋਜ ਬੰਟੀ ਦੇ ਸਕੂਲ ਤੋਂ ਸ਼ੁਰੂ ਹੋਈ । ਕੁਝ ਮਹੀਨੇ ਪਹਿਲਾਂ ਅਖ਼ਬਾਰਾਂ ਵਿਚ ਛਪੀ ਖ਼ਬਰ ਉਹਨਾਂ ਦੇ ਸਾਹਮਣੇ ਸੀ । ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋਣ ਵਾਲੇ ਦਿਨ ਇਕ ਬੱਚਾ ਕਲਾਸਰੂਮ ਵਿਚ ਸੁੱਤਾ ਰਹਿ ਗਿਆ । ਮਾਪਿਆਂ ਅਤੇ ਸਕੂਲ ਵਾਲਿਆਂ ਨੇ ਸ਼ਹਿਰ ਦਾ ਕੋਨਾਕੋਨਾ ਤਾਂ ਛਾਣ ਮਾਰਿਆ ਪਰ ਪੀੜ੍ਹੀ ਹੇਠਾਂ ਸੋਟਾ ਨਾ ਮਾਰਿਆ । ਛੁੱਟੀਆਂ ਪਿੱਛੋਂ ਜਦੋਂ ਸਕੂਲ ਖੁੱਲ੍ਹਾ ਤਾਂ ਬੱਚੇ ਦਾ ਪਿੰਜਰ ਹੀ ਹੱਥ ਲੱਗਾ ।
ਪਹਿਲਾਂ ਪਿਰੰਸੀਪਲ ਅਤੇ ਚਪੜਾਸੀ ਤੋਂ ਬਿਨਾਂ ਕਿਸੇ ਨੂੰ ਪਤਾ ਨਹੀਂ ਸੀ । ਸਕੂਲ ਦਾ ਇਕਇਕ ਕਮਰਾ ਖੋਲ੍ਹਿਆ ਗਿਆ । ਇਕਇਕ ਕੁਰਸੀ ਅਤੇ ਬੈਂਚ ਦੀ ਪੜਤਾਲ ਹੋਈ । ਲੈਟਰਿਨ, ਕੈਂਟੀਨ, ਪਾਣੀ ਵਾਲੀ ਟੈਂਕੀ ਅਤੇ ਸਾਈਕਲ ਸਟੈਂਡ ।
ਸਕੂਲ ਦਾ ਚੱਪਾਚੱਪਾ ਛਾਣਦਿਆਂ ਆਂਢਗੁਆਂਢ ਦੇ ਦੁਕਾਨਦਾਰਾਂ ਨੂੰ ਪਤਾ ਲੱਗ ਗਿਆ ।
ਝੱਟ ਉਹ ਵੀ ਖੋਜ ਵਿਚ ਸ਼ਾਮਲ ਹੋ ਗਏ ।
ਸਕੂਲੋਂ ਨਿਕਲ ਕੇ ਪਾਰਕਾਂ 'ਚ ਗਏ । ਆਖ਼ਰ ਬੱਚਾ , ਕੋਈ ਵਸਾਹ ਨਹੀਂ ਕਿਸੇ ਪਾਰਕ 'ਚ ਝੂਟਦਾਝੂਟਦਾ ਘਰ ਮੁੜਨਾ ਭੁੱਲ ਗਿਆ ਹੋਵੇ ।
ਉਥੋਂ ਸਿਨੇਮੇ, ਸਿਨੇਮੇ ਤੋਂ ਸਟੇਸ਼ਨ, ਬੱਸਾ ਅੱਡਾ, ਟੋਭੇ ਅਤੇ ਤਲਾਅ, ਗੰਦਾ ਨਾਲਾ, ਸੀਵਰੇਜ ਦੇ ਮੇਨਹੋਲ । ਆਖ਼ਰ 'ਚ ਗਲੀਗਲੀ ਅਤੇ ਘਰਘਰ ।
ਬਿਨਾਂ ਕਿਸੇ ਦੇ ਆਖੇ ਹੀ ਭਾਗ ਮੁਨਾਦੀ ਵਾਲੇ ਨੇ ਆਪਣਾ ਭੂਪਨਾ ਅਤੇ ਸਾਈਕਲ ਚੁੱਕਿਆ ਅਤੇ ਗਲੀਗਲੀ, ਮੁਹੱਲੇਮੁਹੱਲੇ ਬੰਟੀ ਦੇ ਗੁੰਮ ਹੋਣ ਦੀ ਸੂਚਨਾ ਦੇਣ ਲੱਗਾ । ਏਡੇ ਵੱਡੇ ਸਹਿਰ ਵਿਚ ਇਕੱਲਾ ਭਾਗ ਗੇੜਾ ਕਿਵੇਂ ਦੇਵੇਗਾ ? ਸਾਧੂ ਨੇ ਵੀ ਰਿਕਸ਼ਾ ਮੰਗਵਾ ਲਈ । ਆਪਣਾ ਲਾਊਡਸਪੀਕਰ ਫਿੱਟ ਕੀਤਾ ਅਤੇ ਸ਼ਹਿਰ ਦੀਆਂ ਬਾਹਰਲੀਆਂ ਬਸਤੀਆਂ ਵੱਲ ਨਿਕਲ ਗਿਆ ।
ਲਾਲਾ ਜੀ ਨੂੰ ਸ਼ਹਿਰ ਦਾ ਬੱਚਾਬੱਚਾ ਜਾਣਦਾ ਸੀ । ਜਿਸ ਘਰ 'ਚ ਵੀ ਪੁੱਛਪੜਤਾਲ ਲਈ ਜਾਂਦੇ, ਉਸੇ ਘਰ ਦਾ ਕੋਈ ਨਾ ਕੋਈ ਮੈਂਬਰ ਉਹਨਾਂ ਦੇ ਨਾਲ ਹੋ ਲੈਂਦਾ ।
ਅੱਧੀ ਰਾਤ ਤਕ ਉਹਨਾਂ ਦੇ ਕਾਫ਼ਲੇ ਦੀ ਗਿਣਤੀ ਸੌ ਤਕ ਅੱਪੜ ਗਈ । ਕਾਫ਼ਲੇ ਵਿਚ ਜੇ ਕਈ ਕਰੋੜਪਤੀ ਸ਼ਾਮਲ ਸਨ ਤਾਂ ਸਫ਼ਾਈ ਵਰਕਰ ਵੀ । ਕੁਸ਼ਟਆਸ਼ਰਮ ਦਾ ਚੌਧਰੀ ਵੀ ਅਤੇ ਸਾਂਸੀਆਂ ਦਾ ਨੰਬਰਦਾਰ ਵੀ । ਟਰੱਕਾਂ ਵਾਲੇ ਵੀ ਅਤੇ ਰਿਕਸ਼ਿਆਂ ਵਾਲੇ ਵੀ । ਸੇਵਾ ਸੰਮਤੀ ਵਾਲੇ ਵੀ ਅਤੇ ਮਹਾਂਬੀਰ ਦਲ ਵਾਲੇ ਵੀ, ਮਿਸਤਰੀ ਵੀ ਅਤੇ ਮਾਲਕ ਵੀ ।
ਯੁਵਾ ਸੰਘ ਦੇ ਪਰਧਾਨ ਰਾਮ ਸਰੂਪ ਨੂੰ ਇਹ ਗੱਲ ਪਸੰਦ ਨਹੀਂ ਸੀ ਆਈ । ਇੰਨੇ ਲੋਕਾਂ ਨੂੰ ਲਾਲਾ ਜੀ ਦੇ ਪਿੱਛੇਪਿੱਛੇ ਫਿਰਨ ਦੀ ਕੀ ਲੋੜ ? ਇਹ ਨਿਰਾ ਦਿਖਾਵਾ । ਇਸ ਦਾ ਲਾਲਾ ਜੀ ਨੂੰ ਕੀ ਫ਼ਾਇਦਾ ? ਹਰ ਕੋਈ ਦੂਜੇ ਨੂੰ ਕੂਹਣੀ ਮਾਰ ਕੇ ਲਾਲਾ ਜੀ ਅੱਗੇ ਜਾ ਖੜੋਂਦਾ ।
ਦੂਸਰਾ ਧੱਕਾ ਮਾਰ ਕੇ ਉਸ ਤੋਂ ਅੱਗੇ ਹੋ ਜਾਂਦਾ । ਕੁਝ ਕਰਨਾ ਹੀ ਤਾਂ ਤਨੋਂਮਨੋਂ ਅਤੇ ਢੰਗ ਨਾਲ ਕਰੋ । ਤੁਰਦੇਤੁਰਦੇ ਰਾਮ ਸਰੂਪ ਨੇ ਸਾਥੀ ਵਰਕਰਾਂ ਦੀ ਸਲਾਹ ਲਈ । ਲਾਲਾ ਜੀ ਤੋਂ ਇਜਾਜ਼ਤ ਲੈ ਕੇ ਉਹ ਗੀਤਾ ਭਵਨ 'ਚ ਜਾ ਬੈਠੇ ।
ਰਾਮ ਸਰੂਪ ਨੇ ਵਰਕਰਾਂ ਨੂੰ ਕਈ ਟੋਲੀਆਂ ਵਿਚ ਵੰਡਿਆ । ਕੋਈ ਟੋਲੀ ਰਾਮ ਪੁਰੇ ਵੱਲ ਜਾਵੇ ਅਤੇ ਕੋਈ ਧੂਰੀ ਵੱਲ । ਉਹਨਾਂ ਲਈ ਗੱਡੀ ਠੀਕ ਰਹੇਗੀ । ਬੱਸਾਂ ਤਾਂ ਸੱਤ ਵਜੇ ਹੀ ਬੰਦ ਹੋ ਜਾਂਦੀਆਂ ਹਨ । ਬਾਕੀ ਟੈਕਸੀਆਂ ਲੈ ਕੇ ਭਦੌੜ, ਰਾਏਕੋਟ, ਸੇਖਾਂ, ਠੀਕਰੀਵਾਲ ਅਤੇ ਮਾਨਸਾ ਵੱਲ ਕੂਚ ਕਰਨ । ਕਿਸੇ ਦੇ ਪਿੱਛੇ ਲੱਗ ਕੇ ਬੱਚਾ ਬੱਸ ਜਾਂ ਗੱਡੀ ਚੜ੍ਹ ਸਕਦਾ । ਪਿੱਛੋਂ ਇਕੱਲਾ
ਰਹਿ ਕੇ ਕਿਸੇ ਬੱਸ ਅੱਡੇ ਜਾਂ ਸਟੇਸ਼ਨ 'ਤੇ ਬੈਠਾ ਵਿਲ੍ਹਕ ਰਿਹਾ ਹੋਣਾ । ਪੁਰਾਣੇ ਸਮੇਂ ਤਾਂ ਰਹੇ ਨਹੀਂ ਜਦੋਂ ਅਗਲਾ ਲੋੜਵੰਦਾਂ ਦੀ ਨਾਲੇ ਸੇਵਾ ਕਰੇ ਨਾਲੇ ਸਹੀ ਸਲਾਮਤ ਘਰ ਪਹੁੰਚਾਏ । ਅੱਜਕੱਲ੍ਹ ਤਾਂ ਭਲਾ ਕਰਨ ਵਾਲੇ ਨੂੰ ਵੀ ਸੌ ਸਿਆਪੇ ਪੈ ਸਕਦੇ ਹਨ । ਨਾ ਚਾਹੁੰਦੇ ਹੋਏ ਭੀ ਭਲੇਮਾਣਸ ਬੰਦਿਆਂ ਨੂੰ ਪਿੱਠ ਭੁਆਉਣੀ ਪੈਂਦੀ ।
ਕਾਲਕਾ ਮੇਲ ਦਾ ਵਕਤ ਹੋ ਗਿਆ ਸੀ । ਦੋ ਟੋਲੀਆਂ ਸਟੇਸ਼ਨ ਵੱਲ ਤੁਰ ਪਈਆਂ । ਬਾਕੀਆਂ ਲਈ ਕਾਰਾਂ ਦਾ ਇੰਤਜ਼ਾਮ ਕਰਨ ਲਈ ਥਾਂਥਾਂ ਫ਼ੋਨ ਖੜਕਾਏ ਗਏ ।
ਰਾਮ ਸਰੂਪ ਨੇ ਸਭ ਨੂੰ ਸਖ਼ਤ ਹਦਾਇਤਾਂ ਦਿੱਤੀਆਂ । ਚੰਗੀਮਾੜੀ ਜੋ ਵੀ ਖ਼ਬਰ ਮਿਲੇ, ਤੁਰੰਤ ਲਾਲਾ ਜੀ ਨੂੰ ਸੂਚਿਤ ਕੀਤਾ ਜਾਵੇ । ਮੀਟਿੰਗ ਤੋਂ ਪਿੱਛੋਂ ਉਹ ਲਾਲਾ ਜੀ ਦੇ ਘਰ ਬੈਠੇਗਾ ਅਤੇ ਉਥੋਂ ਕੰਮ ਚਲਾਏਗਾ ।
ਸਾਰੀ ਰਾਤ 'ਚ ਲਾਲਾ ਜੀ ਦੇ ਕਾਫ਼ਲੇ ਨੂੰ ਕੋਈ ਸਫ਼ਲਤਾ ਨਾ ਮਿਲੀ, ਨਾ ਹੀ ਯੁਵਾ ਸੰਘ ਨੂੰ । ਔਰਤਾਂ ਦਾ ਟੋਲਾ ਵੀ ਹੰਭ ਕੇ ਘਰ ਆ ਬੈਠਾ ।
ਲਾਲਾ ਜੀ ਲੋਕਾਂ ਨੂੰ ਘਰੋਘਰੀ ਜਾ ਕੇ ਆਰਾਮ ਕਰਨ ਲਈ ਕਈ ਵਾਰ ਬੇਨਤੀ ਕਰ ਚੁੱਕੇ ਸਨ । ਕਿਸੇ ਨੇ ਇਕ ਨਾ ਸੁਣੀ । ਸਾਰੇ ਧਰਨਾ ਮਾਰਨ ਵਾਲਿਆਂ ਵਾਂਗ ਢੀਠ ਬਣ ਕੇ ਬੈਠੇ ਰਹੇ ।
ਬੈਠਕ ਤਾਂ ਉਹਨਾਂ ਲੋਕਾਂ ਨਾਲ ਹੀ ਭਰ ਗਈ ਸੀ, ਜਿਹੜੇ ਸਾਰੀ ਰਾਤ ਲਾਲਾ ਜੀ ਨਾਲ ਫਿਰਦੇ ਰਹੇ ਸਨ । ਨਵੇਂ ਆਉਣ ਵਾਲੇ ਜਾਂ ਲਾਂਘੇ ਵਿਚ ਹੀ ਬੈਠ ਜਾਂਦੇ ਜਾਂ ਵਿਹੜੇ ਵਿਚ ਜਾ ਬੈਠਦੇ । ਔਰਤਾਂ ਅੰਦਰ ਕੋਠੜੀ 'ਚ ਬੈਠੀ ਕਾਂਤਾ ਦੁਆਲੇ ਜੁੜ ਗਈਆਂ ।
ਹਮਦਰਦਾਂ ਲਈ ਥਾਂ ਬਣਾਦੇਬਣਾਦੇ ਲਾਲਾ ਜੀ ਬੈਠਕ ਦੀ ਕੰਧ ਨਾਲ ਜਾ ਲੱਗੇ ਸਨ ।
ਪਹੁ ਫੁੱਟਣ ਤਕ ਕੋਈ ਚੰਗੀ ਖ਼ਬਰ ਨਹੀਂ ਸੀ ਮਿਲੀ ।
ਖੋਜ ਲਈ ਨਿਕਲਿਆ ਕੋਈ ਨੌਜਵਾਨ ਜਦੋਂ ਬੈਠਕ 'ਚ ਪੈਰ ਧਰਦਾ ਤਾਂ ਲਾਲਾ ਜੀ ਦੀਆਂ ਅੱਖਾਂ ਅਜੀਬ ਜਿਹੀ ਆਸ ਨਾਲ ਚਮਕ ਉਠਦੀਆਂ । ਉਹਨਾਂ ਨੂੰ ਲੱਗਦਾ ਹੁਣੇ ਕੋਈ ਬੰਟੀ ਦੇ ਲੱਭਣ ਦੀ ਖ਼ਬਰ ਸੁਣਾਏਗਾ । ਪਰ ਜਦੋਂ ਆਉਣ ਵਾਲਾ ਗਰਦਨ ਸੁੱਟ ਕੇ ਬੈਠ ਜਾਂਦਾ ਤਾਂ ਲਾਲਾ ਜੀ ਇਕ ਲੰਬਾ ਹਉਕਾ ਭਰਦੇ ਅਤੇ ਮੁੜ ਕੰਧ ਨਾਲ ਢਾਸਣਾ ਲਾ ਕੇ ਅਗਲੇ ਬੰਦੇ ਦਾ ਇੰਤਜ਼ਾਰ ਆਰੰਭ ਦਿੰਦੇ ।
ਕਦੇਕਦੇ ਨਿਗਾਹਾਂ ਦਰਵਾਜ਼ੇ ਤੋਂ ਹਟ ਕੇ ਸਾਹਮਣੀ ਕਾਨਸ 'ਤੇ ਪਈਆਂ ਫ਼ੋਟੋਆਂ 'ਤੇ ਟਿਕ ਜਾਂਦੀਆਂ ।
ਕਾਨਸ ਦੇ ਵਿਚਕਾਰ ਬੰਟੀ ਦੇ ਬਾਪ ਬਲਦੇਵ ਦੀ ਫ਼ੋਟੋ ਸੀ । ਉਸ ਦੀ ਫ਼ੋਟੋ ਦੁਆਲੇ ਲਟਕਾਇਆ ਗੋਟੇ ਦਾ ਹਾਰ ਦਸਦਾ ਸੀ ਕਿ ਉਹ ਇਸ ਦੁਨੀਆਂ ਤੋਂ ਕੂਚ ਕਰ ਚੁੱਕਾ ਸੀ । ਉਸ ਫ਼ੋਟੋ ਦੇ ਦੋਹੀਂ ਪਾਸੀਂ ਬੰਟੀ ਦੀਆਂ ਫ਼ੋਟੋਆਂ ਸਨ । ਕਿਸੇ ਫ਼ੋਟੋ 'ਚ ਉਹ ਲਾਲਾ ਜੀ ਦੇ ਮੋਢੇ ਚੜ੍ਹਿਆ ਹੋਇਆ ਸੀ, ਕਿਸੇ 'ਚ ਗਲ ਫੜੀ ਸਕੂਲ ਜਾ ਰਿਹਾ ਸੀ ਅਤੇ ਕਿਸੇ ਵਿਚ ਇਕਾਗਰ ਮਨ ਨਾਲ ਰਮਾਇਣ ਸੁਣ ਰਿਹਾ ਸੀ ।
ਲਾਲਾ ਜੀ ਪੂਰਾ ਯਤਨ ਕਰ ਰਹੇ ਸਨ ਕਿ ਉਹਨਾਂ ਦੀਆਂ ਅੱਖਾਂ ਖੁੱਲ੍ਹੀਆਂ ਰਹਿਣ, ਪਰ ਉਹ ਵਾਰਵਾਰ ਮਿਚ ਰਹੀਆਂ ਸਨ ।
ਚਾਰੇ ਪਾਸੇ ਮੌਤ ਵਰਗਾ ਸੰਨਾਟਾ ਸੀ । ਲਾਲਾ ਜੀ ਨੂੰ ਅੰਤਰਧਿਆਨ ਹੁੰਦਾ ਦੇਖ ਕੇ ਲੋਕ ਸਾਹ ਵੀ ਰੋਕਣ ਦੀ ਕੋਸ਼ਿਸ਼ ਕਰਦੇ ।
ਗਿਆਨੀਧਿਆਨੀ ਬੰਦਾ । ਕੀ ਪਤੈ ਉਪਰਲੇ ਨਾਲ ਹੀ ਲਿਵ ਲੱਗੀ ਹੋਵੇ । ਕੋਈ ਰੱਬੀ ਹੁਕਮ ਹੋ ਜਾਵੇ । ਕੋਈ ਦੇਵੀਦੇਵਤਾ ਕਿਸੇ ਭੁੱਲਚੁੱਕ ਦੀ ਯਾਦ ਦਿਵਾ ਦੇਵੇ । ਬੰਟੀ ਦੇ ਲੁਕਾਉਣ ਵਾਲੀ ਜਗ੍ਹਾ ਦੇ ਦਰਸ਼ਨ ਹੀ ਹੋ ਜਾਣ ।
ਸ਼ਰਧਾਲੂ ਕੁਝ ਹੋਰ ਸੋਚ ਰਹੇ ਸਨ, ਲਾਲਾ ਜੀ ਕੁਝ ਹੋਰ । ਲਾਲਾ ਜੀ ਨੂੰ ਤਾਂ ਆਪਣੀ ਚਾਲੀ ਸਾਲਾ ਨਿਸ਼ਕਾਮ ਲੋਕਸੇਵਾ ਅਤੇ ਪਰਭੂਭਗਤੀ 'ਤੇ ਸ਼ੱਕ ਹੋ ਰਿਹਾ ਸੀ । ਉਹਨਾਂ ਨੂੰ ਮਹਿਸੂਸ ਹੋ ਰਿਹਾ ਸੀ ਕਿ ਉਹ ਰੱਬੀਸ਼ਕਤੀ ਦਾ ਪਰਚਾਰ ਕਰ ਰਹੇ ਲੋਕਾਂ ਨੂੰ ਕੁਰਾਹੇ ਹੀ ਤਾਂ ਪਾ ਰਿਹਾ ਸੀ ।
ਰੱਬ ਨਾ ਦੀ ਕੋਈ ਚੀਜ਼ ਹੁੰਦੀ ਤਾਂ ਲਾਲਾ ਜੀ ਦੇ ਗਿਣਗਿਣ ਬਦਲੇ ਨਾ ਲੈਂਦੀ । ਪਿਛਲੇ ਜਨਮ 'ਚ ਆਖ਼ਿਰ ਉਸ ਤੋਂ ਕਿਹੜਾ ਅਜਿਹਾ ਮਹਾਂਰਿਸ਼ੀ ਮਾਰਿਆ ਗਿਆ ਸੀ, ਜਿਸ ਦੀ ਸਜ਼ਾ ਸੱਠ ਸਾਲ ਲਈ ਨਰਕ ਭੋਗ ਕੇ ਵੀ ਪੂਰੀ ਨਹੀਂ ਸੀ ਹੋ ਰਹੀ । ਬੱਚੇ ਤਾਂ ਭਗਵਾਨ ਦਾ ਰੂਪ ਮੰਨੇ ਗਏ ਹਨ । ਉਹ ਉਹਨਾਂ ਪਾਪੀਆਂ ਨੂੰ ਸਜ਼ਾ ਕਿ ਨਹੀਂ ਦੇ ਰਿਹਾ, ਜਿਨ੍ਹਾਂ ਨੇ ਵਿਧਵਾ ਮਾਂ ਦਾ ਇਕੋਇਕ ਪੁੱਤ ਉਸ ਦੀ ਛਾਤੀ ਨਾਲੋਂ ਧੂਹ ਲਿਆ ।
ਅਸ਼ਾਂਤ ਮਨ ਨਾਲ ਲਾਲਾ ਜੀ ਆਪਣੀ ਜ਼ਿੰਦਗੀ ਦੇ ਸੱਠ ਸਾਲਾ ਇਤਿਹਾਸ ਨੂੰ ਘੋਖ ਰਹੇ ਸਨ ।
ਉਹਨਾਂ ਨੂੰ ਅਜਿਹਾ ਇਕ ਵੀ ਪਲ ਯਾਦ ਨਹੀਂ ਸੀ ਆ ਰਿਹਾ, ਜਦੋਂ ਉਹ ਖੁੱਲ੍ਹ ਕੇ ਹੱਸੇ ਹੋਣ, ਰੱਜ ਕੇ ਬੇਫ਼ਿਕਰੀ ਦੀ ਨੀਂਦ ਸੁੱਤੇ ਹੋਣ ਜਾਂ ਖ਼ੁਸ਼ੀਆਂ ਨੇ ਕਦੇ ਉਹਨਾਂ ਦੇ ਵਿਹੜੇ ਵੱਲ ਮੂੰਹ ਕੀਤਾ ਹੋਵੇ ।
ਇਹ ਸੁਫ਼ਨਾ ਜਾਂ ਸੱਚ, ਇਹ ਤਾਂ ਲਾਲਾ ਜੀ ਨੂੰ ਚੰਗੀ ਤਰ੍ਹਾਂ ਯਾਦ ਨਹੀਂ । ਬਾਈ ਦੀ ਸ਼ਕਲ ਦੇ ਕੁਝ ਕੁ ਝਉਲੇ ਜਿਹੇ ਯਾਦ ਹਨ । ਘੋਨਮੋਨ ਸਿਰ ਵਾਲਾ ਅੱਠਾਂ ਸਾਲਾਂ ਦਾ ਦਿਆਲਾ ਗਲੀ ਵਿਚ ਰੀਠੇ ਖੇਡ ਰਿਹਾ । ਚਿੱਟੇ ਕੁੜਤੇ, ਡੱਬੀਦਾਰ ਲੂੰਗੀ ਅਤੇ ਤੋਤੀਆ ਪਗੜੀ ਵਾਲਾ ਉਹਦਾ ਉੱਚਾ ਲੰਬਾ ਭਾਈ ਬਾਹਰੋਂ ਕਿਸੇ ਰਿਸ਼ਤੇਦਾਰੀ ਵਿਚੋਂ ਆ ਰਿਹਾ । ਖੰਡ ਦੀਆਂ ਗੋਲੀਆਂ ਨਾਲ ਉਹਦੀ ਜੇਬ ਭਰੀ ਹੋਈ । ਦੋਦੋ ਚਾਰਚਾਰ ਗੋਲੀਆਂ ਦਿਆਲੇ ਦੇ ਸਾਥੀਆਂ ਨੂੰ ਵੰਡਦਾਵੰਡਦਾ ਉਹ ਦਿਆਲੇ ਕੋਲ ਪੁੱਜ ਕੇ ਉਸ ਨੂੰ ਗੋਦੀ ਚੁੱਕ ਰਿਹਾ । ਦਿਆਲੇ ਦੀ ਜੇਬ ਗੋਲੀਆਂ ਨਾਲ ਭਰ ਰਿਹਾ । ਪਿਆਰਦਾਪੁਚਕਾਰਦਾ ਉਸ ਨੂੰ ਘਰ ਵੱਲ ਲੈ ਤੁਰਦਾ । ਗੋਦੀ ਚੜ੍ਹਿਆ ਦਿਆਲਾ ਮਾਊਂਟ ਐਵਰੇਸਟ 'ਤੇ ਚੜ੍ਹਿਆ ਮਹਿਸੂਸ ਕਰ ਰਿਹਾ ।
ਬਾਈ ਦੀ ਇਸ ਤਸਵੀਰ ਦਾ ਦੂਜਾ ਪਾਸਾ ਉਸ ਨੂੰ ਚੰਗੀ ਤਰ੍ਹਾਂ ਯਾਦ । ਗਲੀ 'ਚ ਬੈਠਾ ਉਹ ਬਾਰਾਂਗੀਟੀ ਖੇਡ ਰਿਹਾ । ਛੋਟੀ ਭੈਣ ਸ਼ਕੁੰਤਲਾ ਦਰਾਂ 'ਚ ਬੈਠੀ ਰੋਟੀ ਖਾ ਰਹੀ । ਇਕ ਦਮ ਉਹਨਾਂ ਦੇ ਘਰੋਂ ਅੰਦਰੋਂ ਚੀਕਾਂ ਸੁਣਾਈ ਦਿੰਦੀਆਂ ਹਨ । ਦਿਆਲਾ ੋਣਹਾਕਾ ਹੋਇਆ ਘਰ ਵੱਲ ਦੌੜ ਰਿਹਾ ।
ਉਹਨਾਂ ਦਾ ਬਾਈ ਵਿਹੜੇ ਵਿਚ ਭੁੰਜੇ ਪਿਆ । ਮਾਂ ਬਾਹੋਧਾਹੀ ਪਿੱਟੀ ਜਾ ਰਹੀ ।
ਉਸ ਨੇ ਬਾਹਾਂ ਦੀਆਂ ਚੂੜੀਆਂ ਤੋੜ ਲਈਆਂ ਹਨ, ਵਾਲ ਖਿੱਲਰੇ ਪਏ ਹਨ, ਅੱਖਾਂ 'ਚ ਪਾਇਆ ਸੁਰਮਾ ਹੰਝੂਆਂ ਨਾਲ ਵਹਿ ਗਿਆ । ਗੋਰਾ ਮੂੰਹ ਕਾਲਖ ਨਾਲ ਲਿੱਪਿਆ ਗਿਆ । ਮਾਂ ਵਿਚ ਭੂਤਾਂ ਵਰਗੀ ਤਾਕਤ ਆ ਗਈ । ਉਹ ਕਈਕਈ ਗੁਆਂਢਣਾਂ ਦੇ ਵੀ ਵੱਸ ਵਿਚ ਨਹੀਂ ਆ ਰਹੀ । ਬਾਈ ਨਾਲ ਚੁੰਬੜੀ ਹੋਈ । ਇਕਅੱਧ ਵਾਰ ਜੇ ਪਿੱਛੇ ਹਟਦੀ ਤਾਂ ਦੂਜੀ ਵਾਰ ਦੂਣੀ ਤਾਕਤ ਨਾਲ ਜੱਫਾ ਪਾਦੀ ।
ਡਰਿਆ ਸਹਿਮਿਆ ਦਿਆਲਾ ਮਾਂ ਕੋਲ ਖੜਾ । ਦਿਆਲੇ ਨੂੰ ਹਿੱਕ ਨਾਲ ਲਾ ਕੇ ਉਹ ਫੇਰ ਧਾਹਾਂ ਮਾਰਦੀ । ਦਿਆਲੇ ਨੂੰ ਦੇਖ ਕੇ ਬਾਕੀ ਔਰਤਾਂ ਵੀ ਚੀਕਾਂ ਮਾਰਨ ਲੱਗਦੀਆਂ ਹਨ ।
ਦਿਆਲੇ ਨੂੰ ਬਾਈ ਦਾ ਢੱਕਿਆ ਮੂੰਹ ਇਕ ਵਾਰ ਨੰਗਾ ਕਰ ਕੇ ਦਿਖਾਇਆ ਜਾਂਦਾ । ਅੱਖਾਂ ਬੰਦ, ਚਿਹਰਾ ਸ਼ਾਂਤ, ਜਿਵੇਂ ਹੁਣੇ ਉਠ ਕੇ ਦਿਆਲੇ ਨੂੰ ਗੋਦ ਲਏਗਾ । ਇਕ ਗੁਆਂਢੀ ਬਾਈ ਦਾ ਮੂੰਹ ਢੱਕਦਾ । ਇਕ ਹੋਰ ਦਿਆਲੇ ਨੂੰ ਚੁੱਕ ਕੇ ਬਾਹਰ ਲੈ ਜਾਂਦਾ । ਸਭ ਆਖਦੇ ਹਨ ਕਿ ਉਸ ਦਾ ਬਾਈ ਮਰ ਗਿਆ । ਮਰ ਗਿਆ ਤਾਂ ਕੀ ਹੋ ਗਿਆ ? ਉਸ ਨੂੰ ਸਮਝ ਨਹੀਂ ਆ ਰਹੀ ।
'ਮਰ ਗਿਆ' ਦਾ ਕੀ ਮਤਲਬ ਹੁੰਦਾ , ਇਸ ਦਾ ਮਤਲਬ ਉਸ ਨੂੰ ਬਾਅਦ ਵਿਚ ਸਮਝ ਆਇਆ ਸੀ । ਇਸ ਦੇ ਇਕ ਨਹੀਂ, ਹਜ਼ਾਰਾਂ ਅਰਥ ਹਨ । ਮਰਨ ਵਾਲੇ ਦੇ ਹਰ ਸੰਬੰਧੀ ਲਈ ਇਸ ਦਾ ਅਰਥ ਵੱਖਰਾ ਹੁੰਦਾ ।
ਜਵਾਨ ਪਤਨੀ ਲਈ ਇਸ ਦਾ ਅਰਥ ਖ਼ਾਹਿਸ਼ਾਂ ਅਤੇ ਉਮੰਗਾਂ ਦਾ ਕਤਲ ਹੋਣਾ । ਪੈਰੀਂ ਪੰਜੇਬਾਂ, ਹੱਥੀਂ ਚੂੜੀਆਂ ਅਤੇ ਕੰਨਾਂ ਦੇ ਝੁਮਕਿਆਂ ਦੇ ਮਧੁਰ ਸੰਗੀਤ ਦਾ ਗਲਾ ਘੁੱਟਿਆ ਜਾਣਾ ।
ਰੰਗੀਨ ਅਤੇ ਲਿਸ਼ਕਦੇ ਕੱਪੜਿਆਂ ਦੇ ਸਿਰ 'ਚ ਸੰਧੂਰ ਦੀ ਲਾਲੀ ਦਾ ਮਿਟ ਜਾਣਾ ਅਤੇ ਸਫ਼ੈਦ ਕੱਪੜਿਆਂ 'ਚ ਕੈਦ ਹੋਣਾ । ਆਂਢਗੁਆਂਢ ਦੇ ਸ਼ਰਾਰਤੀ ਬੰਦਿਆਂ ਦੀਆਂ ਅੱਖਾਂ ਤੋਂ ਬਚਣਾ ।
ਨਜ਼ਦੀਕੀ ਰਿਸ਼ਤੇ 'ਚ ਲੱਗਦੇ ਬਾਪਾਂ, ਭਰਾਵਾਂ ਅਤੇ ਪੁੱਤਾਂ ਵਰਗੇ ਮਰਦਾਂ ਤੋਂ ਵੀ ਅੱਖ ਚੁਰਾਉਣਾ ।
ਤਿੱਥਾਂ ਤਿਉਹਾਰਾਂ ਅਤੇ ਵਿਆਹਸ਼ਾਦੀਆਂ 'ਤੇ ਲੋਕਾਂ ਦੇ ਮੱਥੇ ਲੱਗਣੋਂ ਗੁਰੇਜ਼ ਕਰਨਾ। ਦੀਵਾਲੀ ਨੂੰ ਹਨੇਰੇ 'ਚ ਬੈਠ ਕੇ ਸਿਸਕੀਆਂ ਭਰਨਾ । ਕਰਵਾ ਚੌਥ ਨੂੰ ਭੁੱਖਣਭਾਣੇ ਰਹਿ ਕੇ 'ਵਰਤਣ' ਨਾ ਅਖਵਾਉਣਾ । ਹਰ ਸਾਲ ਤੁਰ ਗਏ ਮਾਹੀ ਨੂੰ ਯਾਦ ਕਰਨ ਅਤੇ ਵਧ ਰਹੀ ਕਬੀਲਦਾਰੀ ਨੂੰ ਦੇਖਦੇਖ ਤਿਲਤਿਲ ਝੂਰਨਾ । ਚੁੱਲ੍ਹਾ ਮਘਦਾ ਰੱਖਣ ਲਈ ਲੋਕਾਂ ਦੀਆਂ ਦਰੀਆਂ ਬੁਣਨਾ, ਸੂਤ ਕੱਤਣਾ, ਬੋਹੀਏਬੂਟੀਆਂ ਬਣਾਉਣਾ, ਨਾਲੇ ਬੁਣਨੇ ਅਤੇ ਫੁਲਕਾਰੀਆਂ ਕੱਢਣਾ । 'ਮਰਨ' ਦੇ ਇਹ ਅਰਥ ੁਸ ਦੀ ਮਾਂ ਨੇ ਆਪਣੇ ਪਿੰਡੇ 'ਤੇ ਹੰਢਾਏ ਸਨ ।
ਦਿਆਲੇ ਵਰਗੇ ਅੱਠਾਂ ਸਾਲਾਂ ਦੇ ਪੁੱਤ ਲਈ 'ਮਰ ਗਏ' ਦੇ ਅਰਥ ਹੁੰਦੇ ਹਨ, ਉਸੇ ਦਿਨ ਤੋਂ ਗੰਭੀਰ ਹੋ ਜਾਣਾ । ਸਾਦਾ ਖਾਣਾ ਅਤੇ ਸਾਦਾ ਪਹਿਨਣਾ । ਸਾਥੀਆਂ ਤੋਂ ਕੁੱਟ ਖਾ ਕੇ ਵੀ ਗੁੱਸਾ ਪੀ ਜਾਣਾ । ਖੇਡਣਾ ਘੱਟ, ਪੜ੍ਹਨਾ ਬਹੁਤਾ । ਘਰ ਆ ਕੇ ਮਾਂ ਨਾਲ ਕੰਮ ਕਰਾਉਣਾ । ਵਿਹਲੇ ਸਮੇਂ ਦੁਕਾਨ 'ਤੇ ਨੌਕਰੀ ਕਰਨੀ । ਭੈਣ ਦੇ ਵਿਆਹ ਦਾ ਫ਼ਿਕਰ ਰੱਖਣਾ । ਬਾਪ ਦੇ ਸਿਰੋਂ ਉੱਠ ਜਾਣ ਦੇ ਇਹ ਅਰਥ ਕੱਢੇ ਸਨ ਲਾਲਾ ਜੀ ਨੇ ।
ਬਿਨਾਂ ਮਰਦ ਵਾਲੇ ਘਰਾਂ ਦੀਆਂ ਧੀਆਂ ਨੂੰ ਘਰ ਦੀ ਚਾਰਦੀਵਾਰੀ ਅੰਦਰ ਕੈਦ ਰਹਿਣਾ ਹੁੰਦਾ । ਗਲੀ 'ਚ ਕੂੜਾ ਸੁੱਟਣ ਤੋਂ ਪਹਿਲਾਂ ਵੀ ਵੀਹਵੀਹ ਵਾਰ ਇਧਰਉਧਰ ਦੇਖਣਾ ਹੁੰਦਾ । ਕਿਸੇ ਭੈੜੀ ਅੱਖ ਦਾ ਸਾਹਮਣਾ ਤਾਂ ਨਹੀਂ ਕਰਨਾ ਪੈ ਰਿਹਾ ? ਸਹੇਲੀਆਂ ਨਾਲ ਹੱਸਣਾ, ਖੇਡਣਾ, ਤੀਆਂ 'ਚ ਜਾ ਕੇ ਚਾਂਭੜੇ ਪਾਉਣਾ ਉਹਨਾਂ ਲਈ ਵਰਜਿਤ ਹੁੰਦਾ । ਛੋਟੀ ਹੀ ਉਮਰੇ ਇੱਜ਼ਤ ਲੈ ਕੇ ਬੁੱਢੇਠੇਰੇ ਲੜ ਲੱਗਣਾ ਉਸ ਦਾ ਨਸੀਬ ਹੁੰਦਾ । ਲੰਗੜੇ ਫ਼ੌਜੀ ਨੂੰ ਵਿਆਹੀ ਸ਼ਕੁੰਤਲਾ ਉਸੇ ਕਰੋਪੀ ਦਾ ਸੰਤਾਪ ਭੋਗ ਰਹੀ ।
''ਗੁਰੂ ਦੇਵ, ਥੋੜ੍ਹੀ ਜਿਹੀ ਚਾਹ ਲਓ.....।'' ਜ਼ਿੰਦਗੀ ਦਾ ਪਹਿਲਾ ਕਾਂਡ ਸਮਾਪਤ ਕਰ ਕੇ ਲਾਲਾ ਜੀ ਨੇ ਜਿ ਹੀ ਅੱਖਾਂ ਖੋਲ੍ਹੀਆਂ, ਰਾਮ ਸਰੂਪ ਨੇ ਝੱਟ ਚਾਹ ਵਾਲਾ ਗਲਾਸ ਅੱਗੇ ਕਰ ਦਿੱਤਾ ।
''ਨਹੀਂ । ਮਨ ਨਹੀਂ ਕਰ ਰਿਹਾ.....'' ਅਸਲ 'ਚ ਅਤੀਤ ਵਿਚ ਗੁਆਚੇ ਲਾਲਾ ਜੀ ਦਾ ਵਰਤਮਾਨ ਵਿਚ ਮੁੜਨ ਨੂੰ ਦਿਲ ਨਹੀਂ ਸੀ ਕਰਦਾ ।
''ਥੋੜ੍ਹੀ ਜਿਹੀ ਤਾਂ ਜ਼ਰੂਰ ਲਓ । ਕਾਂਤਾ ਭੈਣ ਜੀ ਨੇ ਕੱਲ੍ਹ ਦਾ ਪਾਣੀ ਤਕ ਨਹੀਂ ਪਰਸਿਆ.....।
ਜੇ ਤੁਸੀਂ ਹੀ ਹੌਸਲਾ ਢਾਹ ਗਏ ਤਾਂ ਸਾਡਾ ਕੀ ਬਣੇਗਾ ?'' ਯੁਵਾ ਸੰਘ ਦਾ ਸਕੱਤਰ ਦਰਸ਼ਨ ਵੀ ਲਾਲਾ ਜੀ 'ਤੇ ਚਾਹ ਪੀਣ ਲਈ ਜ਼ੋਰ ਪਾ ਰਿਹਾ ਸੀ ।
---ਚਲਦਾ---