ਤਫ਼ਤੀਸ਼ - 5 (ਨਾਵਲ )

ਮਿੱਤਰ ਸੈਨ ਮੀਤ   

Email: mittersainmeet@hotmail.com
Cell: +91 98556 31777
Address: 610, ਆਈ ਬਲਾਕ, ਭਾਈ ਰਣਧੀਰ ਸਿੰਘ ਨਗਰ
ਲੁਧਿਆਣਾ India
ਮਿੱਤਰ ਸੈਨ ਮੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


6

ਡਿਪਟੀ ਮਨਬੀਰ ਦੀ ਡਟ ਕੇ ਹਮਾਇਤ ਕਰ ਰਿਹਾ ਸੀ । ਛੇ ਥਾਣਿਆਂ ਵਿਚ ਉਹ ਇਕੱਲਾ ਹੀ ਥਾਣੇਦਾਰ ਸੀ, ਜਿਹੜਾ ਸਵੇਰੇ ਸ਼ਾਮ ਕੋਠੀ ਆ ਕੇ ਡਿਪਟੀ ਨੂੰ ਸਲੂਟ ਮਾਰਦਾ ਸੀ ਅਤੇ ਹੁਕਮ ਹਕਾਮ ਪੁੱਛਦਾ ਸੀ । ਅੱਗੇਪਿੱਛੇ ਵੀ ਡਿਪਟੀ ਦੇ ਖ਼ਿਲਾਫ਼ ਨਹੀਂ ਸੀ ਲਦਾ, ਨਹੀਂ ਤਾਂ ਸਿਪਾਹੀ
ਤੋਂ ਲੈ ਕੇ ਇੰਸਪੈਕਟਰ ਤਕ ਡਿਪਟੀ ਦੇ ਸਾਹਮਣੇ ਤਾਂ ਥਰਥਰ ਕੰਬਦੇ ਸਨ ਪਰ ਪਿੱਠ ਪਿੱਛੇ ਧੀਭੈਣ ਇਕ ਕਰ ਦਿੰਦੇ । ਮਨਬੀਰ ਡਿਪਟੀ ਤੋਂ ਕੁਝ ਵੀ ਲੁਕੋ ਕੇ ਨਹੀਂ ਸੀ ਰੱਖਦਾ । ਸਾਰੀ ਕਹਾਣੀ ਡਿਪਟੀ ਨੂੰ ਸੁਣਾ ਜਾਂਦਾ । ਕਿਥੋਂ ਕਿੰਨੀ ਫ਼ੀਸ ਲਈ , ਸਭ ਸਾਫ਼ਸਾਫ਼ ਦੱਸ ਦਿੰਦਾ ।
ਡਿਪਟੀ ਇਸ ਲਈ ਵੀ ਮਨਬੀਰ ਦੀ ਮਦਦ ਕਰ ਰਿਹਾ ਸੀ, ਕਿਕਿ ਉਹ ਇਕ ਦਲੇਰ ਥਾਣੇਦਾਰ ਸੀ । ਉਹ ਥਾਣੇਦਾਰ ਹੀ ਕਾਹਦਾ ਜਿਸ ਦੇ ਖ਼ਿਲਾਫ਼ ਰੌਲੇਰੱਪੇ ਨਾ ਪੈਣ, ਜਲਸੇ ਅਤੇ ਹੜਤਾਲਾਂ ਨਾ ਹੋਣ । ਕੰਮ ਕਰਨ ਵਾਲੇ ਅਫ਼ਸਰ ਦੀ ਇਹੋ ਪਛਾਣ  । ਜਿਸ ਪੁਲਿਸ ਅਫ਼ਸਰ ਨੇ ਚੂਹੇ ਵਾਂਗ ਖੁੱਡ ਵਿਚ ਹੀ ਵੜੇ ਰਹਿਣਾ , ਉਸ ਦੇ ਖ਼ਿਲਾਫ਼ ਕਿਸੇ ਨੇ ਕੀ ਗਿਲਾ ਕਰਨਾ  । ਉਸ ਨੂੰ ਡਿਪਟੀ ਬਣਿਆਂ ਭਾਵੇਂ ਦਸ ਸਾਲ ਹੋ ਗਏ ਪਰ ਥਾਣੇਦਾਰੀ ਵੇਲੇ ਦੀਆਂ ਪੜਤਾਲਾਂ ਹਾਲੇ ਤਕ ਚੱਲ ਰਹੀਆਂ ਹਨ ।
ਜੇ ਲਾਲਾ ਜੀ ਨੂੰ ਹਰ ਤੀਜੇ ਦਿਨ ਧਮਕੀਪੱਤਰ ਆ ਰਿਹਾ  ਤਾਂ ਇਸ ਵਿਚ ਮਨਬੀਰ ਜਾਂ ਪੁਲਿਸ ਕੀ ਕਰੇ ? ਹਾਲਾਤ ਹੀ ਅਜਿਹੇ ਚੱਲ ਰਹੇ ਹਨ, ਹਰ ਕੋਈ ਡਰਿਆ ਹੋਇਆ  ।
ਮੁਜਰਮ ਚਾਹੇ ਕਿਸੇ ਦੀ ਕੁੱਛੜ ਵਿਚ ਹੀ ਬੈਠਾ ਹੋਵੇ, ਮਜਾਲ  ਡਰਦਾ ਇਸ਼ਾਰਾ ਵੀ ਕਰ ਸਕੇ ।ਸ਼ਹਿਰ ਵਾਲਿਆਂ ਦੀ ਮੰਗ ਗ਼ਲਤ ਸੀ । ਤਫ਼ਤੀਸ਼ ਵਿਚ ਮਦਦ ਕਰਨ ਦੀ ਥਾਂ ਉਹ ਪੁਲਿਸ ਨੂੰ ਜਲਸੇਜਲੂਸਾਂ ਵਿਚ ਉਲਝਾਈ ਬੈਠੇ ਸਨ ਪੁਲਿਸ ਦਾ ਮਨੋਬਲ ਅੱਗੇ ਹੀ ਗਿਰਿਆ ਹੋਇਆ  । ਮਨਬੀਰ ਵਰਗੇ ਪੁਲਿਸ ਅਫ਼ਸਰ ਦੇ ਖ਼ਿਲਾਫ਼ ਰਿਪੋਰਟ ਕਰਕੇ ਉਹ ਪੁਲਿਸ ਦੇ ਹੌਸਲੇ ਨੂੰ ਹੋਰ ਪਸਤ ਨਹੀਂ ਸੀ ਕਰਨਾ ਚਾਹੁੰਦਾ ।
ਪਰ ਜਦੋਂ ਵੱਡੀਆਂਵੱਡੀਆਂ ਸੁਰਖ਼ੀਆਂ ਵਿਚ ਅਖ਼ਬਾਰਾਂ 'ਤੇ ਪਹਿਲੇ ਪੰਨਿਆਂ 'ਤੇ ਮਨਬੀਰ ਦੇ ਕਾਰਨਾਮੇ ਛਪਣ ਲੱਗੇ ਤਾਂ ਡਿਪਟੀ ਦਾ ਮਨ ਖੱਟਾ ਹੋ ਗਿਆ । ਵਾਲ ਕੱਟੀ ਸਕੈਂਡਲ । ਚੋਰ ਸਕੈਂਡਲ ਅਤੇ ਦੀਵਾਲੀ ਸਕੈਂਡਲ । ਡਿਪਟੀ ਨੂੰ ਯਕੀਨ ਨਹੀਂ ਸੀ ਆ ਰਿਹਾ । ਜੇ ਮਨਬੀਰ ਨੇ ਸੱਚਮੁੱਚ ਇੰਨੇ ਪੈਸੇ ਕਮਾਏ ਹੁੰਦੇ ਤਾਂ ਕਦੇ ਨਾ ਕਦੇ ਕਿਸੇ ਨੇ ਡਿਪਟੀ ਕੋਲ ਜ਼ਰੂਰ ਗੱਲ ਕਰ ਦੇਣੀ ਸੀ । ਉਸ ਨੂੰ ਲੱਗ ਰਿਹਾ ਸੀ ਪੱਤਰਕਾਰ ਮਨਬੀਰ ਨੂੰ ਬਦਲਾਉਣ ਲਈ ਹੀ ਮਨਘੜਤ ਕਹਾਣੀਆਂ ਘੜ ਰਹੇ ਸਨ ।
ਡਿਪਟੀ ਨੂੰ ਆਪਣੇ ਮੁਖ਼ਬਰਾਂ 'ਤੇ ਮਾਣ ਸੀ । ਉਹ ਇੰਨੇ ਮਾੜੇ ਨਹੀਂ ਕਿ ਸਾਲ ਭਰ ਤਕ ਸੇਠਾਂ ਦੀਆਂ ਕਾਲੀਆਂ ਕਰਤੂਤਾਂ ਦੀ ਸੂਹ ਨਾ ਕੱਢ ਸਕਣ । ਮੁਖ਼ਬਰ ਪੈਦਾ ਕਰਨ ਦੀ ਆਪਣੀ ਯੋਗਤਾ ਦੇ ਸਿਰ 'ਤੇ ਹੀ ਤਾਂ ਉਹ ਪੰਜਾਬ ਦੇ ਮੰਨੇਪਰਮੰਨੇ ਡਿਪਟੀਆਂ ਵਿਚੋਂ ਗਿਣਿਆ ਜਾਂਦਾ ਸੀ । 
ਸੀ.ਆਈ.ਡੀ. 'ਤੇ ਉਸ ਨੇ ਪਹਿਲੇ ਦਿਨੋਂ ਵਿਸ਼ਵਾਸ ਨਹੀਂ ਕੀਤਾ । ਵਧੀਆ ਇਤਲਾਹ ਤਾਂ ਪੈਸੇ ਲੈ ਕੇ ਆਪ ਹੀ ਖੁਰਦਬੁਰਦ ਕਰ ਦਿੰਦੇ ਹਨ । ਸੁਣੀਆਂਸੁਣਾਈਆਂ ਗੱਲਾਂ ਦੀ ਰਿਪੋਰਟ ਬਣਾ ਕੇ ਉਪਰ ਧੱਕ ਦਿੰਦੇ ਹਨ ।
ਨਵੀਂ ਥਾਂ 'ਤੇ ਜਾ ਕੇ ਆਪਣੇ ਭਰੋਸੇਯੋਗ ਮੁਖ਼ਬਰਾਂ ਦੀ ਢਾਣੀ ਖੜੀ ਕਰਨੀ ਉਸ ਦਾ ਪਹਿਲਾ ਕੰਮ ਹੁੰਦਾ  ।
ਮੁਖ਼ਬਰ ਪੈਦਾ ਕਰਨ ਦੇ ਉਸ ਦੇ ਆਪਣੇ ਤਰੀਕੇ ਸਨ । ਤਜਰਬਾ ਦੱਸਦਾ ਸੀ ਕਿ ਅੱਦੇ ਲੋਕ ਤਾਂ ਪੁਲਿਸ ਦੀਆਂ ਵਗਾਰਾਂ ਤੋਂ ਡਰਦੇ ਹੀ ਥਾਣੇ ਵੱਲ ਮੂੰਹ ਨਹੀਂ ਕਰਦੇ । ਮੁਖ਼ਬਰ ਭਾਵੇਂ ਜਾਨ ਤਲੀ 'ਤੇ ਧਰ ਕੇ ਇਤਲਾਹ ਦੇਣ ਆਇਆ ਹੋਵੇ, ਥਾਣੇਦਾਰ ਗੱਲ ਸੁਣਨ ਤੋਂ ਪਹਿਲਾਂ ਹੀ ਲੱਸੀਆਂ, ਚਾਹਾਂ ਅਤੇ ਬਰਫ਼ੀਆਂ ਲਿਆਉਣ ਦਾ ਹੁਕਮ ਸੁਣਾ ਦਿੰਦੇ ਹਨ । ਕਈ ਦੂਜੀ ਪਾਰਟੀ ਤੋਂ ਪੈਸੇ ਲੈ ਕੇ ਮੁਖ਼ਬਰ ਦਾ ਨਾਂ ਦੱਸ ਦਿੰਦੇ ਹਨ । ਦੁਸ਼ਮਣੀ ਪਵਾ ਦਿੰਦੇ ਹਨ । ਫੇਰ ਕਿਸੇ ਦਾ ਸਿਰ ਭੰਵਿਆ  ਅਗਲਾ ਥਾਣੇ ਆ ਕੇ ਲੋਕਾਂ ਨਾਲ ਵੈਰ ਪਾਵੇ, ਨਾਲੇ ਧੌੜੀ ਲੁਹਾਵੇ ।
ਡਿਪਟੀ ਦਾ ਰਵੱਈਆ ਇਸ ਤੋਂ ਬਿਲਕੁਲ ਉਲਟ  । ਫ਼ਰਿਆਦੀਆਂ ਲਈ ਕੁਰਸੀਆਂ ਅਤੇ ਬੈਂਚ ਹਾਜ਼ਰ ਹਨ । ਆਏ ਨੂੰ ਪਹਿਲਾਂ ਪਾਣੀਧਾਣੀ ਮਿਲਦਾ , ਬਿੰਦਝੱਟ ਉਡੀਕਣਾ ਪਏ ਤਾਂ ਚਾਹ ਅਤੇ ਬਿਸਕੁਟ ਵੀ ਮਿਲ ਸਕਦੇ ਹਨ । ਰੋਟੀਟੁੱਕ ਦਾ ਟਾਇਮ ਹੋਵੇ ਤਾਂ ਲੰਗਰ ਵੀ ਤਿਆਰ ਮਿਲਦਾ  । ਕਿਸੇ ਮੁਲਾਜ਼ਮ ਦੀ ਕੀ ਮਜਾਲ ਚਾਹ ਦਾ ਕੱਪ ਵੀ ਮੰਗਵਾ ਲਵੇ । ਹੋਰ ਡਿਪਟੀ ਉਸ ਨੂੰ ਮਖ਼ੌਲ ਕਰਦੇ ਹਨ । ਉਸ ਦੇ ਚਲਾਏ ਲੰਗਰ 'ਤੇ ਹੱਸਦੇ ਹਨ । ਉਹ ਉਹਨਾਂ ਮੂਰਖ ਡਿਪਟੀਆਂ 'ਤੇ ਹੱਸਦਾ  । ਉਹਨਾਂ ਭਲੇਮਾਣਸਾਂ ਨੂੰ ਲੋਕਾਂ ਦੇ ਮਨੋਵਿਗਿਆਨ ਦੀ ਸੂਝ ਹੋਵੇ ਤਾਂ ਹੀ ਲੰਗਰ ਦੀ ਮਹਾਨਤਾ ਨੂੰ ਸਮਝਣ । ਇਹ ਖ਼ਰਚ ਕਿਹੜਾ ਤਨਖ਼ਾਹ ਵਿਚੋਂ ਹੁੰਦਾ  । ਇਕ ਵਾਰ ਕੋਈ ਚਾਹ ਦੀ ਪਿਆਲੀ ਮੁਫ਼ਤ ਵਿਚ ਪੀ ਜਾਵੇ, ਅਗਲੀ ਵਾਰ ਆਦਾ ਹੋਇਆ ਢੋਲੀ ਦੁੱਧ ਦੀ ਚੱਕੀ ਲਿਆਦਾ  । ਕੋਈ ਪਰਸ਼ਾਦਾ ਛਕ ਗਿਆ ਤਾਂ ਬੋਰੀ ਕਣਕ ਦੀ ਭੇਜ ਦਿੰਦੈ । ਬਚੇ ਰਾਸ਼ਨ ਨੂੰ ਵਰਤਣ ਲਈ ਸਗੋਂ ਡਿਪਟੀ ਨੂੰ ਕਈ ਵਾਰ ਅਖੰਡ ਪਾਠ ਰਖਾਉਣਾ ਪੈਂਦਾ  । ਘਰਘਰ ਸੱਦਾ ਘੱਲਿਆ ਜਾਂਦਾ  । ਡਿਪਟੀ ਦਾ ਕਾਰਡ ਮਿਲਣ 'ਤੇ ਅਗਲਾ ਫੁੱਲ ਕੇ ਕੁੱਪਾ ਹੋ ਜਾਂਦਾ  ।
ਅਗਲੀ ਵਾਰੀ ਹੱਗਿਆਮੂਤਿਆ ਸਭ ਦੱਸ ਜਾਂਦੈ । ਕਿਹੜੇ ਸਮੱਗਲਰ ਨੇ ਕਿਸ ਦਿਨ ਕਿਥੋਂ ਡੋਡਿਆਂ ਦਾ ਟਰੱਕ ਲਿਆਉਣਾ , ਕਿਸ ਦੇ ਮੁੰਡੇ ਦਾ ਕਦੋਂ ਵਿਆਹ  ਅਤੇ ਕਿਸ ਦਿਨ ਸ਼ਰਾਬ ਲਈ ਭੱਠੀ ਚੜ੍ਹਨੀ  । ਕਿਸ ਹੌਲਦਾਰ ਨੇ ਕਿਸ ਬੈਤਲ ਦੇ ਘਰ ਰਾਤ ਕੱਟੀ । ਕਿਸ ਜ਼ਮੀਨ ਦਾ ਝਗੜਾ ਚੱਲ ਰਿਹਾ  । ਕਿਹੜੀ ਪਾਰਟੀ ਲੜਾਈ ਦੀ ਤਿਆਰੀ ਕਰ ਰਹੀ  ।
ਆਪਣੇ ਮੁਖ਼ਬਰਾਂ ਦੇ ਜਾਲ ਦੇ ਸਹਾਰੇ ਉਹ ਅਫ਼ਸਰਾਂ ਵਿਚ ਤਾਂ ਮਕਬੂਲ ਸੀ ਹੀ, ਮਾਤਹਿਤਾਂ 'ਤੇ ਵੀ ਰੋਹਬ ਰੱਖਦਾ ਸੀ । ਕਿਸੇ ਨੇ ਥੋੜ੍ਹੀ ਜਿਹੀ ਵੀ ਹੁਕਮਅਦੂਲੀ ਕੀਤੀ, ਉਸ ਨੇ ਝੱਟ ਮੀਟਿੰਗ ਵਿਚ ਬੇਇੱਜ਼ਤੀ ਕਰ ਦੇਣੀ । ਜਦੋਂ ਸਾਰਾ ਖਾਧਾਪੀਤਾ ਗਿਣਵਾ ਦੇਣਾ ਤਾਂ ਅਗਲੇ ਨੇ ਆਪੇ ਪੈਰੀਂ ਪੈ ਕੇ ਖਹਿੜਾ ਛੁਡਾਉਣਾ । ਕੋਈ ਫੇਰ ਵੀ ਆਕੜਦਾ ਤਾਂ ਸ਼ਿਕਾਇਤ ਕਰਾ ਕੇ ਅਫ਼ਸਰਾਂ ਤੋਂ ਛੁੱਟੀ ਕਰਵਾ ਦਿੰਦਾ । ਅਫ਼ਸਰਾਂ ਨਾਲ ਬਣਾ ਕੇ ਰੱਖਣ ਦਾ ਇਹੋ ਫ਼ਾਇਦਾ  ।
ਉਸ ਨੂੰ ਦੁੱਖ ਹੋ ਰਿਹਾ ਸੀ ਮਨਬੀਰ ਦੇ ਕਾਰਨਾਮੇ ਉਸ ਦੇ ਮੁਖ਼ਬਰਾਂ ਤੋਂ ਕਿਵੇਂ ਛਿਪੇ ਰਹੇ ?
ਖ਼ਬਰਾਂ ਨੇ ਡਾਇਰੈਕਟਰ ਜਨਰਲ ਨੂੰ ਵੀ ਚੱਕਰ ਵਿਚ ਪਾਇਆ ਹੋਇਆ ਸੀ । ਆਏ ਦਿਨ ਉਹ ਭ੍ਰਿਸ਼ਟ ਕਰਮਚਾਰੀਆਂ ਨੂੰ ਨੌਕਰੀ ਕੱਢਣ ਦੇ ਬਿਆਨ ਦਾਗ਼ ਰਿਹਾ ਸੀ । ਹਰ ਪਰੈਸ ਕਾਨਫ਼ਰੰਸ ਵਿਚ ਪੱਤਰਕਾਰ ਉਸ ਤੋਂ ਮਨਬੀਰ ਬਾਰੇ ਸਵਾਲ ਪੁੱਛਦੇ ਸਨ । ਦੇਣ ਲਈ ਉਸ ਕੋਲ ਕੋਈ ਜਵਾਬ ਨਹੀਂ ਸੀ ਹੁੰਦਾ । ਡੀ.ਜੀ. ਇਸ ਗੱਲੋਂ ਡਰਦਾ ਸੀ ਕਿ ਇਹ ਮੁੱਖਮੰਤਰੀ ਦਾ ਹਲਕਾ ਸੀ । ਮੁੱਖਮੰਤਰੀ
ਪਤਾ ਨਹੀਂ ਕਿ ਖ਼ਾਮੋਸ਼ ਸੀ । ਕਈ ਦਿਨਾਂ ਤੋਂ ਸ਼ਹਿਰ ਵਿਚ ਹੜਤਾਲ ਚੱਲ ਰਹੀ ਸੀ । ਕੁਝ ਨੇਤਾ ਗਿਰਫ਼ਤਾਰ ਵੀ ਹੋ ਚੁੱਕੇ ਸਨ । ਇਕਦੋ ਵਾਰ ਲਾਠੀਚਾਰਜ ਵੀ ਹੋ ਚੁੱਕਾ ਸੀ । ਥਾਣੇਦਾਰ ਦੇ ਖ਼ਿਲਾਫ਼ ਲੱਗੇ ਦੋਸ਼ਾਂ ਦੀ ਪੜਤਾਲ ਸ਼ੁਰੂ ਨਹੀਂ ਸੀ ਹੋ ਰਹੀ । ਬਦਲੀ ਦੀ ਛੋਟੀ ਜਿਹੀ ਮੰਗ ਨੂੰ ਵੀ ਮਹਿਕਮਾ ਨਹੀਂ ਸੀ ਮੰਨ ਰਿਹਾ । ਜੇ ਮਨਬੀਰ ਸੱਚਾਸੁੱਚਾ  ਤਾਂ ਮਹਿਕਮੇ ਨੂੰ ਪੜਤਾਲ ਕਰਾ ਲੈਣੀ ਚਾਹੀਦੀ  । ਡੀ.ਜੀ. ਡਿਪਟੀ ਤੋਂ ਰਿਪੋਰਟ ਮੰਗ ਰਿਹਾ ਸੀ । ਉਸ ਰਿਪੋਰਟ ਦੇ ਆਧਾਰ 'ਤੇ ਉਹ ਮਨਬੀਰ ਦੇ ਖ਼ਿਲਾਫ਼ ਕਾਰਵਾਈ ਕਰਨਾ ਚਾਹੁੰਦਾ ਸੀ ।
ਪੱਤਰਕਾਰਾਂ ਦੀਆਂ ਰਿਪੋਰਟਾਂ 'ਤੇ ਤਾਂ ਡਿਪਟੀ ਨੂੰ ਯਕੀਨ ਨਹੀਂ ਸੀ ਆ ਰਿਹਾ, ਪਰ ਜਦੋਂ ਮਨਬੀਰ ਖ਼ੁਦ ਹੀ ਗ਼ਲਤੀ ਮੰਨ ਗਿਆ ਅਤੇ ਮਦਦ ਲਈ ਡਿਪਟੀ ਦੇ ਹਾੜੇ ਕੱਢਣ ਲੱਗਾ ਤਾਂ ਸ਼ੱਕ ਦੀ ਕੋਈ ਗੁੰਜਾਇਸ਼ ਨਾ ਰਹੀ ।
ਮਨ ਤਾਂ ਕਰਦਾ ਸੀ ਮਨਬੀਰ ਨੂੰ ਅਜਿਹਾ ਸਬਕ ਸਿਖਾਵੇ ਕਿ ਉਹ ਅਫ਼ਸਰਾਂ ਨਾਲ ਹੇਰਾਫੇਰੀ ਕਰਨ ਦੀ ਜੁਰਅਤ ਨਾ ਕਰੇ ਪਰ ਮਨਬੀਰ ਦੇ ਮੁੱਖ ਮੰਤਰੀ ਨਾਲ ਸੰਬੰਧਾਂ ਨੂੰ ਧਿਆਨ ਵਿਚ ਰੱਖਦਿਆਂ ਉਸ ਨੇ ਆਪਣੀ ਕਲਮ ਦਾ ਵਾਰ ਮੱਠਾ ਹੀ ਰੱਖਿਆ । ਕੋਈ ਪਤਾ ਨਹੀਂ ਮਨਬੀਰ ਮੰਤਰੀ ਤੋਂ ਫ਼ੋਨ ਕਰਾ ਕੇ ਮਸਲਾ ਠੱਪ ਹੀ ਕਰਵਾ ਦੇਵੇ । ਉਹੋ ਕੁਝ ਲਿਖਿਆ ਜਾਵੇ ਜਿਹੜਾ ਸਭ ਨੂੰ ਪਰਵਾਨ ਹੋਵੇ । ਡਿਪਟੀ ਨੇ ਮਨਬੀਰ ਦੀ ਬਦਲੀ ਦੀ ਸਿਫ਼ਾਰਸ਼ ਹੀ ਕੀਤੀ । ਉਹ ਵੀ ਦੂਸਰੇ ਕਿਸੇ ਥਾਣੇ ਵਿਚ । ਉਸ ਦੀ ਦਲੇਰੀ 'ਤੇ ਤਾਂ ਕਿਸੇ ਨੂੰ ਸ਼ੱਕ ਨਹੀਂ । ਇਹੋ ਜਿਹੀ ਗੁੰਝਲਦਾਰ ਤਫ਼ਤੀਸ਼ ਲਈ ਡਿਪਟੀ ਨੂੰ ਉਸ ਵਰਗੇ ਥਾਣੇਦਾਰਾਂ ਦੀ ਹੀ ਲੋੜ ਸੀ ।
ਡਿਪਟੀ ਦੀ ਅੱਧੀ ਸਿਫ਼ਾਰਸ਼ ਮੰਨੀ ਗਈ । ਮਨਬੀਰ ਦੀ ਬਦਲੀ ਤਾਂ ਹੋਈ ਪਰ ਪੁਲਿਸ ਲਾਈਨ ਦੀ । ਹੋਰ ਕਾਰਵਾਈ ਤੋਂ ਉਹ ਬਚ ਗਿਆ ।
ਮਨਬੀਰ ਦੇ ਸਕੈਂਡਲਾਂ ਨੇ ਡਿਪਟੀ ਨੌਨਿਹਾਲ ਸਿੰਘ ਨੂੰ ਫ਼ਿਕਰਾਂ ਵਿਚ ਪਾ ਦਿੱਤਾ । ਉਸ ਨੂੰ ਇਹ ਗੱਲ ਹਜ਼ਮ ਕਰਨੀ ਔਖੀ ਸੀ ਕਿ ਮਨਬੀਰ ਉਸ ਨਾਲੋਂ ਵੀ ਦੋ ਕਦਮ ਅੱਗੇ ਲੰਘ ਗਿਆ ਸੀ । ਪੰਝੀ ਸਾਲਾਂ ਦੀ ਨੌਕਰੀ ਵਿਚ ਇਹ ਪਹਿਲੀ ਵਾਰ ਸੀ ਕਿ ਉਸ ਦੇ ਹਲਕੇ ਵਿਚ ਹੋਏ ਜੁਰਮਾਂ ਬਾਰੇ ਉਸ ਨੂੰ ਪਤਾ ਨਹੀਂ ਸੀ ਲੱਗਾ । ਨਹੀਂ ਤਾਂ ਹਲਕੇ ਵਿਚ ਪੱਤਾ ਪਿੱਛੋਂ ਹਿੱਲਦਾ ਸੀ, ਉਸ ਦੀ ਇਤਲਾਹ ਡਿਪਟੀ ਨੂੰ ਪਹਿਲਾਂ ਮਿਲ ਜਾਂਦੀ ਸੀ ।
ਉਹਦੇ ਮੁਖ਼ਬਰਾਂ ਨੂੰ ਪਤਾ ਨਹੀਂ ਕੀ ਸੱਪ ਸੁੰਘ ਗਿਆ ? ਉਹ ਬੰਟੀ ਦੇ ਕੇਸ ਵਿਚ ਵੀ ਚੁੱਪ ਧਾਰੀ ਬੈਠੇ ਸਨ । ਹਫ਼ਤੇ ਤੋਂ ਹੀ ਡਿਪਟੀ ਅੰਦਰਖਾਤੇ ਇਸ ਕੋਸ਼ਿਸ਼ ਵਿਚ ਸੀ ਕਿ ਕਿਵੇਂ ਨਾ ਕਿਵੇਂ ਬੰਟੀ ਦਾ ਪਤਾ ਲੱਗ ਜਾਏ । aਹ ਆਪਣੀਆਂ ਵੱਡੀਆਂਵੱਡੀਆਂ ਸਾਜ਼ਿਸ਼ਾਂ ਨੰਗੀਆਂ ਕਰਨ ਦੀ ਪਈ ਪੈਂਠ ਨੂੰ ਕਾਇਮ ਰੱਖਣਾ ਚਾਹੁੰਦਾ ਸੀ । ਪਰ ਇਸ ਉਲਝੀ ਤਾਣੀ ਦੀ ਇਕ ਵੀ ਤੰਦ ਉਸ ਦੇ ਹੱਥ ਨਹੀਂ ਸੀ ਆ ਰਹੀ ।
ਹਫ਼ਤਾ ਬੀਤ ਜਾਣ 'ਤੇ ਵੀ ਤਫ਼ਤੀਸ਼ ਦਾ ਮੂੰਹਮੱਥਾ ਨਹੀਂ ਸੀ ਬਣ ਸਕਿਆ । ਅਖ਼ਬਾਰਾਂ ਵਿਚ ਛਪਦੀਆਂ ਖ਼ਬਰਾਂ ਨੇ ਇਸ ਨੂੰ ਹੋਰ ਹੀ ਗੰਭੀਰ ਬਣਾ ਦਿੱਤਾ । ਮੁੱਖ ਮੰਤਰੀ ਕਿਸੇ ਵੀ ਸਮੇਂ ਰਿਪੋਰਟ ਮੰਗ ਸਕਦਾ ਸੀ । ਇਸ ਲਈ ਡਿਪਟੀ ਨੂੰ ਹੁਕਮ ਹੋਇਆ ਸੀ ਤਫ਼ਤੀਸ਼ ਉਹ ਆਪ ਕਰੇ ।
ਸਮੇਂ ਸਿਰ ਡੀ.ਜੀ. ਨੂੰ ਇਸ ਕੇਸ ਦੀ ਇਤਲਾਹ ਦਿੰਦਾ ਰਹੇ । ਡੀ.ਜੀ. ਨਹੀਂ ਸੀ ਚਾਹੁੰਦਾ ਕਿ ਉਹ ਲੋੜ ਪੈਣ 'ਤੇ ਮੁੱਖ ਮੰਤਰੀ ਅੱਗੇ ਘੁੱਗੂਆਂ ਵਾਂਗ ਖੜੋ ਜਾਵੇ । ਤਫ਼ਤੀਸ਼ ਦੇ ਸਾਰੇ ਤੱਥ ਉਹ 'ਟਿਪਸ' 'ਤੇ ਰੱਖਣਾ ਚਾਹੁੰਦਾ ਸੀ ।
ਤਫ਼ਤੀਸ਼ ਹੱਥ ਵਿਚ ਲੈ ਕੇ ਡਿਪਟੀ ਨਿਰਾਸ਼ ਵੀ ਸੀ ਅਤੇ ਖ਼ੁਸ਼ ਵੀ । ਨਿਰਾਸ਼ ਇਸ ਲਈ ਕਿ ਬੰਟੀ ਦੇ ਲੱਭਣ ਦੇ ਆਸਾਰ ਨਜ਼ਰ ਨਹੀਂ ਸੀ ਆ ਰਹੇ । ਖ਼ੁਸ਼ ਇਸ ਲਈ ਕਿ 'ਬਲਾਈਂਡ' ਕੇਸ ਵਿਚ ਮਨਮਰਜ਼ੀ ਕਰਨ ਦੀ ਖੁੱਲ੍ਹ ਸੀ । ਜੋ ਮਰਜ਼ੀ ਕਰੇ, ਅਜਿਹੇ ਨਾਜ਼ਕ ਮਸਲੇ ਵਿਚ ਤਾਂ ਜੇ ਮੁੱਖ ਮੰਤਰੀ ਦੇ ਕਿਸੇ ਖ਼ਾਸ ਬੰਦੇ ਦੀ ਵੀ ਝਾੜਝੰਬ ਹੋ ਜਾਵੇ ਤਾਂ ਕੋਈ ਬੁਰਾ ਨਹੀਂ ਮਨਾਦਾ ।
ਤਫ਼ਤੀਸ਼ ਹੱਥ ਵਿਚ ਲੈਂਦਿਆਂ ਹੀ ਡਿਪਟੀ ਨੇ ਪਹਿਲਾਂ ਉਹਨਾਂ ਬੰਦਿਆਂ ਦੀ ਲਿਸਟ ਬਣਾਈ, ਜਿਹੜੇ ਉਸ ਨੂੰ ਟਿੱਚ ਸਮਝਦੇ ਸਨ ਅਤੇ ਜਿਨ੍ਹਾਂ ਨੂੰ ਉਸ ਨੇ ਪਹਿਲੀ ਰਾਤ ਹੀ ਚੁੱਕਣਾ ਸੀ ।
ਸਭ ਤੋਂ ਜ਼ਿਆਦਾ ਗੁੱਸਾ ਉਸ ਨੂੰ ਖੁੱਡੀ ਵਾਲੇ ਨੰਬਰਦਾਰ 'ਤੇ ਸੀ । ਉਹ ਆਪਣੇ ਆਪ ਨੂੰ ਹਾਜੀ ਮਸਤਾਨ ਹੀ ਸਮਝਦਾ ਸੀ । ਨਾ ਉਸ ਨੇ ਡੋਡੇ ਵੇਚਣੇ ਛੱਡੇ, ਨਾ ਡਿਪਟੀ ਨਾਲ ਸੰਧੀ ਕੀਤੀ । ਜਿਥੇਜਿਥੇ ਵੀ ਡਿਪਟੀ ਰਿਹਾ, ਡੋਡਿਆਂ ਦਾ ਧੰਦਾ ਉਹ ਆਪਣੀ ਮਰਜ਼ੀ ਨਾਲ ਚਲਾਦਾ ਰਿਹਾ । ਛੋਟੇ ਸਮੱਗਲਰਾਂ ਨੂੰ ਭਜਾ ਦਿੰਦਾ, ਵੱਡਿਆਂ ਨਾਲ ਹੱਥ ਮਿਲਾਦਾ । ਬਾਹਰੋਂ ਮਾਲ ਲਿਆਉਣਾ ਸਮੱਗਲਰਾਂ ਦਾ ਕੰਮ ਸੀ । ਵੇਚਣਾ ਡਿਪਟੀ ਦਾ । ਸਭ ਦੀ ਆਮਦਨ ਵਿਚ ਵਾਧਾ ਹੁੰਦਾ । ਇਕ ਤਾਂ ਮਾਲ ਲੈਣ ਲਈ ਗੱਡੀ ਨੂੰ ਬਹੁਤੀ ਵਗਾਰ ਨਹੀਂ ਸੀ ਦੇਣੀ ਪੈਂਦੀ । ਉਸ ਨਾਲ ਦੋ ਸਿਪਾਹੀ ਭੇਜ ਦਿੰਦਾ ਸੀ । ਗੱਡੀ ਆਰਾਮ ਨਾਲ ਨਾਕੇ ਲੰਘਦੀ ਆਦੀ । ਦੂਜਾ ਇਲਾਕੇ ਵਿਚ ਮਨਮਰਜ਼ੀ ਦਾ ਰੇਟ ਲੈਂਦੇ । ਕਿਸੇ ਹੋਰ ਦੀ ਮਜਾਲ ਨਹੀਂ ਸੀ ਕਿ ਇਕ ਤੋਲਾ ਵੀ ਮਾਲ ਵੇਚ ਜਾਵੇ । ਕਿਸੇ ਅਮਲੀ ਦੀ ਵੀ ਮਜਾਲ ਨਹੀਂ ਕਿ ਮਾਲ ਕਿਧਰੋਂ ਹੋਰ ਖ਼ਰੀਦ ਲਿਆਵੇ । ਜਿਸ ਨੇ ਵੀ ਗੁਸਤਾਖ਼ੀ ਕੀਤੀ, ਉਸੇ 'ਤੇ ਡਿਪਟੀ ਮੁਕੱਦਮਾ ਮੜ੍ਹ ਦਿੰਦਾ । ਨਾਲੇ ਪੁਲਿਸ ਨੂੰ ਵੀ ਮਹੀਨਾ ਦੇਣ ਦੀ ਜ਼ਰੂਰਤ ਨਹੀਂ । ਛੋਟੇ ਮੁਲਾਜ਼ਮ ਹੀ ਮਾਣ ਨਹੀਂ ਹੁੰਦੇ ।
ਨੰਬਰਦਾਰ ਲੀਹ 'ਤੇ ਨਹੀਂ ਸੀ ਆਇਆ । ਇਕਦੋ ਵਾਰ ਉਸ ਦੇ ਬੰਦੇ ਫੜੇ ਤਾਂ ਅਫ਼ਸਰਾਂ ਤੋਂ ਝਾੜਾਂ ਪਵਾ ਦਿੱਤੀਆਂ । ਉਸ ਬੇਇੱਜ਼ਤੀ ਦਾ ਬਦਲਾ ਲੈਣ ਦਾ ਇਹ ਵਧੀਆ ਮੌਕਾ ਸੀ ।
ਪੈਸਿਆਂ ਦੀ ਕਮੀ ਕਰ ਕੇ ਡਿਪਟੀ ਦਾ ਜ਼ਮੀਨ ਦਾ ਸੌਦਾ ਵਿਚੇ ਪਿਆ ਸੀ । ਪਿੰਡ ਦੀ ਨਿਆਈਂ ਵਾਲੀ ਜ਼ਮੀਨ ਦੇ ਨਾਲ ਲੱਗਦੀ ਝੋਟੇ ਦੇ ਸਿਰ ਵਰਗੀ ਪੰਝੀ ਕਿੱਲੇ ਜ਼ਮੀਨ ਹੱਥੋਂ ਖੁੱਸਦੀ ਨਜ਼ਰ ਆ ਰਹੀ ਸੀ । ਵੈਸੇ ਤਾਂ ਉੇਸ ਕੋਲ ਜ਼ਮੀਨ ਬਥੇਰੀ ਸੀ, 'ਸਰਪਲਸ' ਹੋਣ ਦੇ ਡਰੋਂ ਧੀਆਂਪੁੱਤਾਂ ਦੇ ਨਾਂ ਤਾਂ ਕਰਾਉਣੀ ਹੀ ਸੀ । ਪਤਨੀ ਨੂੰ ਵੀ ਤਲਾਕ ਦੇ ਰੱਖਿਆ ਸੀ, ਫੇਰ ਵੀ ਨਾਲ ਦੀ ਜ਼ਮੀਨ ਦਾ ਮੋਹ ਉਸ ਤੋਂ ਛੱਡਿਆ ਨਹੀਂ ਸੀ ਜਾ ਰਿਹਾ । ਪੈਸੇ ਬੈਂਕ ਵਿਚ ਬਥੇਰੇ ਸਨ, ਡਿਪਟੀ ਹੋ ਕੇ ਬੈਂਕ ਵਿਚੋਂ ਪੈਸੇ ਕਢਾ ਕੇ ਜ਼ਮੀਨ ਖ਼ਰੀਦੀ ਤਾਂ ਕੀ ਖ਼ਰੀਦੀ । ਉਹ ਬਾਹਰੋਬਾਹਰੋਂ ਹੀ ਸਾਰਨਾ ਚਾਹੁੰਦਾ ਸੀ । ਇਕ ਫੂਡ ਸਪਲਾਈ ਅਫ਼ਸਰ ਵੀ ਉਸ ਜ਼ਮੀਨ 'ਤੇ ਨਜ਼ਰ ਟਿਕਾਈ ਬੈਠਾ ਸੀ ।
ਦਸ ਹਜ਼ਾਰ ਕਿੱਲੇ ਪਿੱਛੇ ਤਾਂ ਹੁਣੇ ਭਾਅ ਵਧਿਆ ਪਿਆ ਸੀ । ਨੰਬਰਦਾਰ ਅੜੀ ਨਾ ਕਰਦਾ ਤਾਂ ਸੌਦਾ ਕਦੋਂ ਦਾ ਸਿਰੇ ਚੜ੍ਹ ਗਿਆ ਹੁੰਦਾ ।
ਨੰਬਰਦਾਰ ਨੂੰ ਉਹ ਪਿੰਡ ਵਿਚ ਹੀ ਕੁਟਾਪਾ ਚਾੜ੍ਹੇਗਾ । ਸਾਰਾ ਮਾਲ ਫੜ ਕੇ ਲੱਖਾਂ ਦਾ ਨੁਕਸਾਨ ਕਰੇਗਾ । ਫ਼ੋਟੋਆਂ ਖਿਚਵਾ ਕੇ ਅਖ਼ਬਾਰਾਂ ਵਿਚ ਛਪਵਾਏਗਾ ।
ਦੂਜਾ ਨੰਬਰ ਸ਼ਰਾਬ ਦੇ ਠੇਕੇਦਾਰ ਮੇਜਰ ਦਾ ਸੀ । ਉਸ ਦੀ ਨਿਗਾਹ ਵੀ ਉੱਚੀ  । ਧਰਤੀ 'ਤੇ ਪੱਬ ਨਹੀਂ ਲੱਗਦਾ । ਬਹਾਨਾ ਵਧੀਆ  । ਐਕਸਾਈਜ਼ ਮਨਿਸਟਰ ਉਹਦਾ ਰਿਸ਼ਤੇਦਾਰ  । ਬਾਰਾਂ ਠੇਕੇਦਾਰਾਂ ਨੇ ਰਲ ਕੇ ਸਾਰੀ ਸਬਡਵੀਜ਼ਨ ਦੇ ਠੇਕੇ ਹੀ ਲੈ ਲਏ ਹਨ । ਮਨਮਰਜ਼ੀ ਦੀ ਬੋਲੀ ਦਿੰਦੇ ਹਨ । ਮਹਿਕਮੇ ਨਾਲ ਮਿਲ ਕੇ ਕਈ ਪਿੰਡਾਂ ਵਿਚ ਵੈਸੇ ਹੀ ਸ਼ਰਾਬ ਧਰ ਲੈਂਦੇ ਹਨ । ਮਰਜ਼ੀ
ਦਾ ਭਾਅ ਲੈਂਦੇ ਹਨ । ਜਿਹੜੀ ਬੋਤਲ ਪਟਿਆਲੇ ਪੰਤਾਲੀ ਦੀ ਵਿਕਦੀ , ਉਹੋ ਇਥੇ ਪੈਂਹਠਾਂ ਦੀ ਵਿਕਦੀ  । ਸਿੱਧਾ ਵੀਹ ਦਾ ਮੁਨਾਫ਼ਾ । ਹੋਰ ਠੱਗੀਆਂ ਅਲੱਗ । ਡਿਪਟੀ ਤਾਂ ਜੰਮਿਆ ਹੀ ਠੇਕੇਦਾਰਾਂ ਦੇ ਘਰ  । ਇਸ ਲਈ ਸਾਰੇ ਭੇਤ ਜਾਣਦਾ  । ਨੋਟ ਹੀ ਨੋਟ ਹਨ ਇਸ ਕੰਮ ਵਿਚ । ਸ਼ਰਾਬ ਦੇ ਠੇਕਿਆਂ ਵਿਚ ਥੋੜ੍ਹਾ ਬਹੁਤਾ ਹਿੱਸਾ ਪਾਉਣਾ ਉਸ ਦੀ ਆਦਤ ਸੀ । ਬਹੁਤਾ ਨਹੀਂ ਤਾਂ ਡੂਨ ਸਕੂਲ ਵਿਚ ਪੜ੍ਹਦੇ ਬੱਚਿਆਂ ਦਾ ਖ਼ਰਚਾ ਬਾਹਰੋਬਾਹਰ ਨਿਕਲ ਜਾਂਦਾ । ਇਸ ਨਾਲ ਠੇਕੇਦਾਰਾਂ ਨੂੰ ਵੀ ਮੌਜਾਂ, ਉਸ ਨੂੰ ਵੀ ਫ਼ਾਇਦਾ । ਝ ਤਾਂ ਸਿਪਾਹੀਆਂ ਦੀਆਂ ਵਗਾਰਾਂ ਵੀ ਮਾਨ ਨਹੀਂ । ਦਿਨ ਢਲਦਿਆਂ ਹੀ ਬੋਤਲ ਮੰਗਣ ਆ ਜਾਂਦੇ ਹਨ । ਹੌਲਦਾਰਾਂ, ਥਾਣੇਦਾਰਾਂ
ਦਾ ਮਹੀਨਾ ਅਲੱਗ ਅਤੇ ਵਗਾਰ ਅਲੱਗ । ਡਿਪਟੀ ਦਾ ਹਿੱਸਾ ਹੋਵੇ ਤਾਂ ਪੁਲਿਸ ਦੇ ਕਿਸੇ ਮੁਲਾਜ਼ਮ ਦੀ ਮਜਾਲ ਨਹੀਂ, ਠੇਕੇ ਅੱਗੋਂ ਵੀ ਲੰਘ ਜਾਵੇ । ਇਹੋ ਨਫ਼ਾ ਬਥੇਰਾ  ਠੇਕੇਦਾਰਾਂ ਨੂੰ । ਡਿਪਟੀ ਹਿੱਸੇਦਾਰ ਹੋਵੇ ਤਾਂ ਬੋਲੀ ਵੀ ਅੱਧੇ ਭਾਅ । ਬੋਲੀ ਵਾਲੇ ਦਿਨ ਡਿਪਟੀ ਆਪ ਜੀਪ ਬਦਮਾਸ਼ਾਂ ਦੀ ਭਰ ਕੇ ਲਿਜਾਂਦੈ । ਇਕ ਵਾਰ ਕਿਸੇ ਨੇ ਉਹਨਾਂ ਤੋਂ ਉਪਰ ਦੀ ਬੋਲੀ ਦੇਣ ਦੀ ਕੋਸ਼ਿਸ਼ ਕੀਤੀ
ਸੀ । ਡਿਪਟੀ ਦੇ ਬੰਦਿਆਂ ਨੇ ਉਹਨਾਂ ਦੇ ਸਿਰ ਪਾੜ ਦਿੱਤੇ ।
ਮੇਜਰ ਗਲ ਨਹੀਂ ਸੀ ਫੜਾ ਰਿਹਾ । ਆਖਦਾ  ਮਹੀਨਾ ਭਾਵੇਂ ਦੁਗਣਾ ਕਰ ਲਓ ਪਰ ਹਿਸਾਬਕਿਤਾਬ ਦੀਆਂ ਕਿਤਾਬਾਂ ਨਹੀਂ ਦਿਖਾਉਣੀਆਂ । ਵਜ਼ੀਰਾਂ ਦਾ ਵਿਚ ਹਿੱਸਾ  । ਉਹਨਾਂ ਦੀ ਬਦਨਾਮੀ ਹੋ ਸਕਦੀ  । ਮਹੀਨੇ 'ਚ ਇਕਦੋ ਗੇੜੇ ਵਜ਼ੀਰ ਮਾਰਦਾ ਵੀ  । ਠੇਕੇਦਾਰਾਂ ਦਾ ਖ਼ਿਆਲ ਰੱਖਣ ਲਈ ਅਫ਼ਸਰਾਂ ਨੂੰ ਇਸ਼ਾਰਾ ਵੀ ਕਰਦਾ  ।
ਹਿੱਸਾ ਤਾਂ ਕੀ ਰੱਖਣਾ ਸੀ, ਮਹੀਨਾ ਵੀ ਪੂਰਾ ਨਹੀਂ ਸੀ ਦਿੰਦੇ । ਸਿਪਾਹੀਆਂ, ਹੌਲਦਾਰਾਂ ਨੂੰ ਤਾਂ ਥੜ੍ਹੇ 'ਤੇ ਨਹੀਂ ਚੜ੍ਹਨ ਦਿੰਦੇ । ਡਿਪਟੀ ਨੂੰ ਲਾਗੀਆਂ ਵਾਂਗ ਇੰਨੇ ਕੁ ਪੈਸੇ ਫੜਾ ਜਾਂਦੇ ਹਨ ਕਿ ਇਕ ਬੱਚੇ ਦਾ ਖ਼ਰਚਾ ਵੀ ਨਹੀਂ ਨਿਕਲਦਾ । ਉਹਦੇ ਤਾਂ ਤਿੰਨ ਬੱਚੇ ਪੜ੍ਹਦੇ ਹਨ । ਇਥੇ ਆ ਕੇ ਉਸ ਨੂੰ ਮਹਿਸੂਸ ਹੋਣ ਲੱਗਾ ਸੀ ਕਿ ਬੱਚੇ ਫ਼ਜ਼ੂਲਖ਼ਰਚੀ ਕਰਨ ਲੱਗੇ ਹਨ ।
ਕਿਸੇ ਨਾ ਕਿਸੇ ਗੇੜ ਵਿਚ ਲਿਆ ਕੇ ਮੇਜਰ ਨੂੰ ਵੀ ਅੰਦਰ ਕਰਨਾ ਹੀ  । ਉਹੋ ਜੱਟ ਅੜੀਅਲ , ਬਾਕੀ ਤਾਂ ਸਭ ਸੇਠ ਨੇ । ਪਹਿਲੇ ਦਬਕੇ ਹੀ ਮੰਨ ਜਾਣਗੇ ।
ਤੀਜਾ ਨਿਸ਼ਾਨਾ ਪੱਬੀ ਬਦਮਾਸ਼ ਸੀ । ਉਸ ਨੇ ਵੀ ਬਥੇਰੀਆਂ ਮਨਮਾਨੀਆਂ ਕਰ ਲਈਆਂ । ਮੁੱਖ ਮੰਤਰੀ ਦੀ ਆੜ ਵਿਚ ਧੜਾਧੜ ਜ਼ਮੀਨਾਂ, ਪਲਾਟਾਂ ਅਤੇ ਦੁਕਾਨਾਂ 'ਤੇ ਕਬਜ਼ੇ ਕਰਦਾ ਜਾ ਰਿਹਾ  ।
ਕਬਜ਼ਿਆਂ ਵਾਲਾ ਕੰਮ ਵੀ ਬਹੁਤ ਵਧੀਆ  । ਨੌਨਿਹਾਲ ਦੇ ਪੈਰ ਇਸੇ ਕੰਮ ਵਿਚ ਲੱਗੇ ਹਨ । ਜੇ ਅੱਜ ਉਸ ਕੋਲ ਸੌ ਕਿੱਲੇ ਜ਼ਮੀਨ , ਕੰਬਾਈਨਾਂ ਅਤੇ ਟਰੈਕਟਰਾਂ ਦੀ ਦਰਜਨ  ਤਾਂ ਸਭ ਇਸੇ ਧੰਦੇ ਦੀ ਮਿਹਰਬਾਨੀ ਕਰਕੇ । ਇਹ ਗੁਰ ਦਿੱਤਾ ਉਸ ਨੂੰ ਪਰਦੁਮਨ ਸਿੰਘ ਤਹਿਸੀਲਦਾਰ ਨੇ । ਇਕ ਵਾਰ ਚਾਹ ਪਾਰਟੀ 'ਤੇ ਇਕੱਠੇ ਹੋਏ ਤਾਂ ਤਹਿਸੀਲਦਾਰ ਨੇ ਸਕੀਮ ਸਮਝਾਈ । ਸ਼ਹਿਰ ਦੇ ਨਵੇਂ ਬਣੇ ਬਾਈਪਾਸ 'ਤੇ ਵੀਹ ਕਿੱਲਿਆਂ ਦਾ ਇਕ ਟੱਕ ਬਾਣੀਆਂ ਦੇ ਕਬਜ਼ੇ ਵਿਚ ਸੀ ।
ਕਾਬਜ਼ ਤਾਂ ਉੇਹ ਪੰਜਾਹ ਸਾਲਾਂ ਦੇ ਸਨ ਪਰ ਜਮ੍ਹਾਂਬੰਦੀ 'ਚ ਮਾਲਕ ਕੋਈ ਹੋਰ ਬੋਲਦਾ ਸੀ । ਮਾਲ ਮਹਿਕਮੇ ਨੇ ਅਸਲੀ ਮਾਲਕ ਲੱਭ ਲਿਆ ਸੀ । ਉਸ ਤੋਂ ਭੋਅ ਦੇ ਭਾਅ ਰਜਿਸਟਰੀ ਆਪਣੇ ਕਿਸੇ ਬੰਦੇ ਦੇ ਨਾਂ ਕਰਾ ਲਈ ਸੀ । ਡਿਪਟੀ ਨੇ ਕਬਜ਼ਾ ਲੈਣ ਸਮੇਂ ਉਹਨਾਂ ਦੀ ਮਦਦ ਕਰਨੀ ਸੀ । ਡਿਪਟੀ ਨੂੰ ਕੀ ਇਤਰਾਜ਼ ਹੋ ਸਕਦੈ ? ਦਸਵੇਂ ਹਿੱਸੇ ਦੇ ਹਿਸਾਬ ਨਾਲ ਉਸ ਨੂੰ ਦੋ ਲੱਖ ਮਿਲਣਾ ਸੀ ।
ਬਾਣੀਏ ਚੀਕਾਂ ਮਾਰਦੇ ਹੀ ਰਹਿ ਗਏ । ਪੁਲਿਸ ਨੇ ਉਹਨਾਂ ਦੀ ਟਿੰਡਫੂਹੜੀ ਚੁੱਕ ਕੇ ਔਹ ਮਾਰੀ । ਪਿੱਛੋਂ ਡਿਪਟੀ ਖ਼ੁਦ ਹੀ ਪਟਵਾਰੀਆਂ ਅਤੇ ਕਾਨੂੰਗੋਆਂ ਨਾਲ ਤਾਲਮੇਲ ਰੱਖਣ ਲੱਗਾ ।
ਮਹੀਨੇ ਵੀਹ ਦਿਨਾਂ ਬਾਅਦ ਬੁਲਾ ਕੇ ਦਾਰੂ ਪਿਆ ਦੇਣੀ । ਉਸ ਨੂੰ ਵਾਧੂਘਾਟੂ ਜ਼ਮੀਨ ਦਾ ਪਤਾ ਹੋਣਾ ਚਾਹੀਦਾ  । ਕਬਜ਼ਾ ਕਰਨ ਵਾਲੀਆਂ ਪਾਰਟੀਆਂ ਦੀ ਕੋਈ ਕਮੀ ਨਹੀਂ । ਪਟਵਾਰੀ ਆਪਣੇ ਆਪਣੇ ਹਲਕੇ ਵਿਚ ਕਿਸੇ ਔਤ ਜਾਂ ਬੁੱਢੇਠੇਰੇ ਦੀ ਜ਼ਮੀਨ 'ਤੇ ਨਿਗਾਹ ਰੱਖਦੇ । ਦਾਅ ਲੱਗਦੇ ਹੀ ਕਿਸੇ ਆਪਣੇ ਬੰਦੇ ਦੇ ਨਾਂ ਝੂਠੀਸੱਚੀ ਰਜਿਸਟਰੀ ਹੁੰਦੀ, ਫੇਰ ਕਬਜ਼ਾ । ਕੋਈ ਰੌਲਾਰੱਪਾ ਪਾਦਾ ਤਾਂ ਡਿਪਟੀ ਮੁਕੱਦਮਿਆਂ ਵਿਚ ਉਲਝਾ ਲੈਂਦਾ । ਬਹੁਤਾ ਜ਼ੋਰ ਪੈਂਦਾ ਤਾਂ ਦੇਲੈ ਕਰਾ ਕੇ ਰਾਜ਼ੀਨਾਮਾ ਕਰਾ ਦਿੰਦਾ । ਫੇਰ ਵੀ ਕੁਝ ਨਾ ਕੁਝ ਖੱਟਦੇ ਹੀ । ਕਿਸੇ ਦੁਕਾਨਮਕਾਨ ਦਾ ਰੌਲਾ ਹੁੰਦਾ ਤਾਂ ਝੱਟ ਉਸ ਦੇ ਬੰਦੇ ਉਸ ਪਾਰਟੀ ਨਾਲ ਸੰਪਰਕ ਬਣਾਦੇ, ਜਿਹੜਾ ਮਾੜਾ ਹੁੰਦਾ ਜਾਂ ਮੁਕੱਦਮੇ ਲੜਲੜ ਥੱਕ ਚੁੱਕਾ ਹੁੰਦਾ । ਕੌਡੀਆਂ ਦੇ ਭਾਅ ਖ਼ਰੀਦਦੇ, ਪਿੱਛੋਂ ਡਰਾ ਧਮਕਾ ਕੇ ਕਿਰਾਏਦਾਰ ਨੂੰ ਕੱਢ ਦਿੰਦੇ । ਅਜਿਹੀਆਂ ਕਈ ਦੁਕਾਨਾਂ ਦਾ ਡਿਪਟੀ ਅੱਜ ਮਾਲਕ ਸੀ ।
ਇਥੇ ਪੱਬੀ ਹੁਰਾਂ ਦੀ ਪਾਰਟੀ ਉਸ ਦੇ ਪੱਬ ਨਹੀਂ ਲੱਗਣ ਦਿੰਦੀ । ਉਹ ਮੁੱਖ ਮੰਤਰੀ ਵੱਲੋਂ ਲਾਏ ਜਾਂਦੇ 'ਧਰਮ ਯੁੱਧ' ਦੇ ਮੋਰਚਿਆਂ ਵਿਚ ਕਈ ਵਾਰ ਜੇਲ੍ਹ ਕੱਟ ਚੁੱਕੇ ਸਨ । ਚੋਣਾਂ ਵਿਚ ਪੂਰੇ ਦਾ ਪੂਰਾ ਕਾਫ਼ਲਾ ਹਥਿਆਰਬੰਦ ਹੋ ਕੇ ਉਹਨਾਂ ਦੀ ਹਿਫ਼ਾਜ਼ਤ ਲਈ ਅੱਗੇਪਿੱਛੇ ਰਹਿੰਦਾ ।
ਜਿਥੇ ਕਿਤੇ ਗੜਬੜ ਹੋਣ ਦੀ ਸੰਭਾਵਨਾ ਹੁੰਦੀ, ਇਹ ਗੇੜਾ ਮਾਰ ਆਦੇ । ਲੋੜ ਪੈਣੀ ਤਾਂ ਇਕ ਦੋ ਹਵਾਈ ਫ਼ਾਇਰ ਵੀ ਕਰ ਦੇਣੇ । ਅੱਜਕੱਲ੍ਹ ਕਿਲ੍ਹੇ ਵਰਗੀ ਕੋਠੀ ਦੀ ਰਾਖੀ ਕਰਦੇ ਹਨ । ਉਹਨਾਂ ਨੂੰ ਡਿਪਟੀਸ਼ਿਪਟੀ ਦੀ ਕੀ ਪਰਵਾਹ ? ਬਹੁਤੀ ਟੰਗ ਅੜਾਊ ਤਾਂ ਸਰਦਾਰ ਨੂੰ ਆਖ ਕੇ ਆਥਣ ਨੂੰ ਬਦਲੀ ਕਰਾ ਦੇਣਗੇ ।
ਨਵੇਂ ਬੱਸ ਸਟੈਂਡ ਕੋਲ ਉਹਨਾਂ ਪਿੱਛੇ ਜਿਹੇ ਹੀ ਅੱਠ ਕਿੱਲੇ ਦੇ ਟੱਕ 'ਤੇ ਹੱਥ ਮਾਰਿਆ ਸੀ । ਇਕਰਾਰਨਾਮੇ ਦੇ ਬਹਾਨੇ ਬੈਨਾਮੇ 'ਤੇ ਅੰਗੂਠਾ ਲਗਵਾ ਲਿਆ । ਦੋ ਮਹੀਨੇ ਚੁੱਪ ਰਹੇ, ਪਿੱਚੋਂ ਕਬਜ਼ੇ ਲਈ ਵਹੀਰਾਂ ਘੱਤ ਲਈਆਂ । ਡਿਪਟੀ ਨੇ ਪਰਚਾ ਦਰਜ ਕਰ ਕੇ ਥੋੜ੍ਹਾ ਜਿਹਾ ਖਿੱਚਣਾ ਚਾਹਿਆ ਤਾਂ ਉਪਰੋਂ ਫ਼ੋਨ ਖੜਕ ਗਏ । ਡੀ.ਜੀ. ਨੇ ਰਜਿਸਟਰੀ ਸਹੀ ਮੰਨ ਕੇ ਪਰਚਾ ਕੈਂਸਲ ਕਰ ਦਿੱਤਾ ।
ਪੰਜ ਹਜ਼ਾਰ ਇ ਭੇਜ ਦਿੱਤਾ, ਜਿਵੇਂ ਮੰਗਤੇ ਨੂੰ ਖ਼ੈਰ ਪਾਈਦੀ  । ਉਸ ਨੇ ਜਾਂਦੇ ਚੋਰ ਦੀ ਲੰਗੋਟੀ ਸਮਝ ਕੇ ਰੱਖ ਲਏ । ਉਹਨੀਂ ਦਿਨੀ ਪਟਿਆਲੇ ਵਾਲੀ ਮਾਸਟਰਨੀ ਵੀ ਆਈ ਹੋਈ ਸੀ । ਉਸ ਨੇ ਵੀ ਖ਼ਰਚਾ ਵਧਾ ਰੱਖਿਆ ਸੀ । ਉਸ ਨੂੰ ਸਿਰ ਚੜ੍ਹਾਉਣ ਵਿਚ ਡਿਪਟੀ ਦੀ ਹੀ ਗ਼ਲਤੀ ਸੀ । ਚੰਡੀਗੜ੍ਹ ਜਾਂਦਾਆਦਾ ਉਹ ਪਟਿਆਲੇ ਉਸ ਕੋਲ ਰਾਤ ਕੱਟਦਾ । ਉਹ ਡਿਪਟੀ ਲਈ ਕੁਆਰੀ ਹੀ ਬੈਠੀ ਸੀ । ਇਸ ਗੱਲ ਨੇ ਡਿਪਟੀ ਨੂੰ ਉਸ ਦਾ ਭਗਤ ਬਣਾ ਦਿੱਤਾ ਸੀ । ਚਾਲੀ ਦੀ ਹੋ ਗਈ ਸੀ, ਵੀਹਾਂ ਸਾਲਾਂ ਤੋਂ ਯਾਰੀ ਨਿਭਾ ਰਹੀ ਸੀ । ਮਾਸਟਰਨੀ ਦੇ ਮੋਹ 'ਚ ਕੀਲੇ ਡਿਪਟੀ ਨੇ ਉਸ ਨੂੰ ਕੋਠੀ ਵੀ ਪਾ ਦਿੱਤੀ ਅਤੇ ਬੈਂਕ ਵਿਚ ਢੇਰ ਸਾਰੇ ਰੁਪਏ ਵੀ ਜਮ੍ਹਾਂ ਕਰਾ ਦਿੱਤੇ । ਸਕੂਲ ਵਿਚ ਮਾਸਟਰਾਂ ਦੀਆਂ ਟਿੱਚਰਾਂ ਤੋਂ ਬਚਾਉਣ ਲਈ ਨੌਕਰੀ ਛੁਡਾ ਦਿੱਤੀ । ਉਸ ਨੂੰ ਮਹਾਰਾਣੀਆਂ ਵਾਂਗ ਰਹਿਣ ਦੀ ਆਦਤ ਬਣ ਗਈ । ਪੰਜਛੇ ਹਜ਼ਾਰ ਹਰ ਮਹੀਨੇ ਉਡਾ ਦਿੰਦੀ  । ਉਸ ਦਾ ਵਾਰਵਾਰ ਇਥੇ ਆਉਣਾ ਡਿਪਟੀ ਨੂੰ ਜ਼ਹਿਰ ਵਰਗਾ ਲੱਗਦਾ ਸੀ । ਪੱਬੀ ਵਾਲੇ ਪੰਜ ਹਜ਼ਾਰ ਉਸ ਨੂੰ ਦੇ ਕੇ ਮਸਾਂ ਖਹਿੜਾ ਛੁਡਾਇਆ ।
ਤਿੰਨਾਂ ਵਿਚੋਂ ਉਹ ਕਿਸੇ ਨੂੰ ਵੀ ਨਹੀਂ ਬਖ਼ਸ਼ੇਗਾ । ਬਹੁਤਾ ਜ਼ੋਰ ਲਾਉਣਗੇ ਤਾਂ ਡਿਪਟੀ ਦੀ ਬਦਲੀ ਹੀ ਕਰਾ ਦੇਣਗੇ । ਇਹੋ ਉਹ ਚਾਹੁੰਦਾ ਸੀ । ਭੁੱਖੇ ਮਰਨ ਨਾਲੋਂ ਤਾਂ ਬਦਲੀ ਹੀ ਚੰਗੀ ।
ਇਸ ਨਾਲੋਂ ਵਧੀਆ ਥਾਂ ਹੀ ਜਾਏਗਾ । ਸਾਲ ਦੋ ਸਾਲ ਗੁੱਠੇ ਲੱਗਣਾ ਪਿਆ ਤਾਂ ਵੀ ਕੱਟ ਲਏਗਾ ।
ਇਹਨਾਂ ਭੂਤਰੇ ਸਾਨ੍ਹਾਂ ਨੂੰ ਝੋਟੀਆਂ ਜ਼ਰੂਰ ਚੁੰਘਾਏਗਾ ।
ਕਿਸੇ ਵੀ ਮਾਤਹਿਤ ਨਾਲ ਉਸ ਨੇ ਆਪਣੀ ਯੋਜਨਾ ਸਾਂਝੀ ਨਾ ਕੀਤੀ । ਜਿਨ੍ਹਾਂ ਪਾਰਟੀਆਂ ਨਾਲ ਡਿਪਟੀ ਪੰਗਾ ਲੈਣ ਜਾ ਰਿਹਾ ਸੀ, ਉਹਨਾਂ ਦੇ ਹੱਥ ਬੜੇ ਲੰਬੇ ਸਨ । ਕੋਈ ਪੁਲਸੀਆ ਹੀ ਉਹਨਾਂ ਨੂੰ ਸੂਹ ਦੇ ਸਕਦਾ ਸੀ ।
ਚੁੱਪ ਕਰ ਕੇ ਉਸ ਨੇ ਦੋ ਟਰੱਕ ਅਤੇ ਦੋ ਜੀਪਾਂ ਮੰਗਵਾ ਕੇ ਕੋਠੀ ਖੜ੍ਹਾ ਲਈਆਂ । ਸਾਰੇ ਥਾਣਿਆਂ ਵਿਚੋਂ ਵਾਧੂ ਫ਼ੋਰਸ ਮੰਗਵਾ ਲਈ । ਬਾਕੀ ਮੁਲਾਜ਼ਮਾਂ ਨੂੰ ਇੰਨਾ ਹੀ ਦੱਸਿਆ ਗਿਆ ਕਿ ਸਵੇਰੇ ਤਿੰਨ ਵਜੇ ਦਹਿਸ਼ਤਗਰਦਾਂ ਦੇ ਖ਼ਾਸਖ਼ਾਸ ਅੱਡਿਆਂ 'ਤੇ ਰੇਡ ਕਰਨਾ  ।
ਸਵੇਰੇ ਕੋਈ ਅਜਿਹਾ ਬੰਦਾ ਮੱਥੇ ਲੱਗਿਆ ਸੀ ਕਿ ਉਹਨਾਂ ਦੀ ਸਾਰੀ ਮਿਹਨਤ ਅਜਾਈਂ ਗਈ । ਨਾ ਮੇਜਰ ਮਿਲਿਆ, ਨਾ ਨੰਬਰਦਾਰ ਅਤੇ ਨਾ ਹੀ ਪੱਬੀ । ਸਗੋਂ ਯੋਜਨਾ ਜੱਗਰ ਹੋ ਗਈ ।
ਨੰਬਰਦਾਰ ਦਾ ਉਹ ਨੁਕਸਾਨ ਜ਼ਰੂਰ ਕਰ ਆਇਆ ਸੀ । ਤੀਹ ਬੋਰੇ ਡੋਡਿਆਂ ਦੇ ਅਤੇ ਦਸਬਾਰਾਂ ਕਿੱਲੋ ਅਫ਼ੀਮ ਚੁੱਕ ਲਿਆਇਆ ਸੀ । ਇਸ ਬਰਾਮਦਗੀ ਦੇ ਆਧਾਰ 'ਤੇ ਉਹ ਨੰਬਰਦਾਰ 'ਤੇ ਪਰਚਾ ਦਰਜ ਕਰ ਸਕਦਾ ਸੀ । ਨੰਬਰਦਾਰ ਨੂੰ ਮਾਲ ਛੱਡ ਕੇ ਭੱਜਦਾ ਦਿਖਾਇਆ ਜਾ ਸਕਦਾ ਸੀ । ਇਕਦੋ ਕਰਿੰਦੇ ਹੱਥ ਲੱਗੇ ਸਨ । ਉਹੋ ਟਰੱਕ ਵਿਚ ਸੁੱਟ ਲਏ । ਹੋਰ ਕੁਝ ਨਾ ਹੋ ਸਕਿਆ ਤਾਂ ਉਹਨਾਂ 'ਤੇ ਹੀ ਪਰਚਾ ਦੇ ਦੇਵੇਗਾ । ਘੱਟੋਘੱਟ ਤੀਹਚਾਲੀ ਹਜ਼ਾਰ ਦਾ ਨੁਕਸਾਨ ਤਾਂ ਹੋਏਗਾ ।
ਤਿੰਨ ਕਰਿੰਦੇ ਠੇਕੇਦਾਰਾਂ ਦੇ ਵੀ ਚੁੱਕੇ । ਜਦੋਂ ਉਹਨਾਂ ਦੱਸਿਆ ਕਿ ਕਿਥੋਂਕਿਥੋਂ ਨਜਾਇਜ਼ ਸ਼ਰਾਬ ਆਦੀ  ਅਤੇ ਕਿਥੇਕਿਥੇ ਰੱਖੀ ਜਾਂਦੀ  ਤਾਂ ਠੇਕੇਦਾਰਾਂ ਨੂੰ ਆਪੇ ਟੱਟੀਆਂ ਲੱਗ ਜਾਣਗੀਆਂ ।
ਪੱਬੀ ਦੇ ਘਰੋਂ ਕੁਝ ਵੀ ਹੱਥ ਨਹੀਂ ਸੀ ਲੱਗਾ । ਘਰੇ ਬੁੱਢੀਆਂਠੇਰੀਆਂ ਹੀ ਸਨ । ਪੱਬੀ ਦੀ ਘਰਵਾਲੀ ਦੀ ਗੋਦੀ ਦਸਾਂ ਦਿਨਾਂ ਦਾ ਬੱਚਾ ਸੀ । ਮਾਂ ਅੰਨ੍ਹੀ ਸੀ । ਥਾਣੇ ਬਿਠਾਏ ਜਾਣ ਵਾਲੀ ਇਕੱਲੀ ਉਸ ਦੀ ਭਰਜਾਈ ਹੀ ਸੀ । ਉਸ ਨੂੰ ਜੀਪ 'ਚ ਬਿਠਾ ਲਿਆ ਗਿਆ । ਆਪੇ ਛੁਡਾਉਣ ਆਏਗਾ ।
ਪੱਬੀ ਦੇ ਪਿੱਡੋਂ ਚੱਲਦੇਚੱਲਦੇ ਪਹੁ ਫੁੱਟ ਪਈ । ਖ਼ਾਲੀ ਹੱਥ ਵਾਪਸ ਮੁੜਨਾ ਡਿਪਟੀ ਦੀ ਸ਼ਾਨ ਦੇ ਖ਼ਿਲਾਫ਼ ਸੀ । ਕੋਈ ਨਾ ਕੋਈ ਸ਼ਿਕਾਰ ਤਾਂ ਫਸਣਾ ਹੀ ਚਾਹੀਦਾ ਸੀ । ਰਾਹ ਵਿਚ ਧਨੌਲਾ ਸੀ, ਪਿੰਡੀ ਸੀ ਅਤੇ ਫਰਵਾਹੀ ਵੀ । ਇਥੋਂ ਕਿਸ ਨੂੰ ਚੁੱਕਿਆ ਜਾਵੇ ? ਉਹ ਜੀਪ ਦੀ ਸਪੀਡ ਜਿੰਨੀ ਤੇਜ਼ੀ ਨਾਲ ਹੀ ਸੋਚ ਰਿਹਾ ਸੀ ।
ਧਨੌਲੇ ਦੇ ਟੈਕਸੀਸਟੈਂਡ ਕੋਲ ਅੱਪੜ ਕੇ ਡਿਪਟੀ ਨੂੰ ਯਾਦ ਆਇਆ ਕਿ ਪਰਧਾਨ ਨੂੰ ਫੜਿਆ ਜਾ ਸਕਦਾ  । ਉਹ ਤਖ਼ਤਪੋਸ਼ 'ਤੇ ਬੈਠਾ ਮੌਜ ਨਾਲ ਅਖ਼ਬਾਰ ਪੜ੍ਹ ਰਿਹਾ ਸੀ । ਚਿੱਟੇ ਦੁੱਧ ਵਰਗੇ ਕੱਪੜੇ ਇ ਪਾਏ ਹੋਏ ਸਨ ਜਿਵੇਂ ਬਹੁਤ ਵੱਡਾ ਬਦਮਾਸ਼ ਹੋਵੇ ।
ਇਹ ਡਿਪਟੀ ਦਾ ਪਹਿਲਾ ਸ਼ਿਕਾਰ ਸੀ ।
ਜਦੋਂ ਦਾ ਧਨੌਲੇ ਵਾਲਾ ਜਥੇਦਾਰ ਚੇਅਰਮੈਨ ਬਣਿਆ , ਇਸ ਪਰਧਾਨ ਦਾ ਦਿਮਾਗ਼ ਹੀ ਖ਼ਰਾਬ ਹੋ ਗਿਐ । ਅੱਗੇ ਚੰਗੀਭਲੀ ਵਗਾਰ ਦਿੰਦੇ ਸੀ, ਗੱਡੀ ਵੀ ਅਤੇ ਤੇਲ ਵੀ । ਹੁਣ ਆਖਦੇ ਹਨ, ਉਹ ਆਪਣੀਆਂ ਸ਼ਰਤਾਂ ਨਾਲ ਗੱਡੀ ਦੇਣਗੇ । ਪਹਿਲੀ ਇਹ ਕਿ ਗੱਡੀ ਉਹਨਾਂ ਦਾ ਡਰਾਈਵਰ ਚਲਾਏਗਾ । ਡਿਪਟੀ ਕਾਰ ਕੋਠੀ ਲੈ ਕੇ ਗਏ ਡਰਾਈਵਰ ਨੂੰ ਬੇਰੰਗ ਭੇਜ ਦਿੰਦਾ  ।
ਗੱਡੀ ਉਹ ਆਪ ਚਲਾਦਾ  ਜਾਂ ਉਸ ਦਾ ਕੋਈ ਸਿਪਾਹੀ । ਦੋ ਦਿਨਾਂ ਵਿਚ ਗੱਡੀ ਖੜਕ ਜਾਂਦੀ  । ਇਥੇ ਹੀ ਬੱਸ ਨਹੀਂ, ਜਿਥੇ ਤੇਲ ਮੁੱਕ ਗਿਆ, ਉਥੇ ਹੀ ਖੜ੍ਹਾ ਕੇ ਮੁੜ ਆਦੇ ਹਨ ।
ਦੂਜੀ ਇਹ ਕਿ ਗੱਡੀ ਜਿੰਨੇ ਦਿਨਾਂ ਲਈ ਮੰਗੀ ਜਾਵੇ, ਉਨੇ ਦਿਨਾਂ ਦੇ ਅੰਦਰਅੰਦਰ ਹੀ ਵਾਪਸ ਕੀਤੀ ਜਾਵੇ । ਇਕ ਦਿਨ ਲਈ ਗਈ ਗੱਡੀ ਹਫ਼ਤਾਹਫ਼ਤਾ ਨਹੀਂ ਆਦੀ । ਸੰਗਰੂਰ ਲਈ ਆਖ ਕੇ ਦਿੱਲੀ ਲੈ ਵੜਦੇ ਹਨ ।
ਡਿਪਟੀ ਨੂੰ ਕੋਈ ਵੀ ਸ਼ਰਤ ਮਨਜ਼ੂਰ ਨਹੀਂ ਸੀ । ਡਿਪਟੀ ਨੇ ਵੀਹ ਗੁਪਤ ਕੰਮ ਕਰਨੇ ਹੁੰਦੇ ਹਨ । ਹਰ ਡਰਾਈਵਰ ਨੂੰ ਤਾਂ ਭੇਤ ਨਹੀਂ ਦਿੱਤਾ ਜਾ ਸਕਦਾ । ਡਿਪਟੀ ਉਹਨਾਂ ਦਾ ਨੌਕਰ ਨਹੀਂ ਕਿ ਕੰਮ ਵਿਚਾਲੇ ਛੱਡ ਕੇ ਇਸ ਲਈ ਮੁੜ ਆਵੇ ਕਿ ਗੱਡੀ ਜਿੰਨੇ ਦਿਨਾਂ ਲਈ ਮੰਗੀ ਗਈ ਸੀ, ਉਹ ਪੂਰੇ ਹੋ ਗਏ ਹਨ ।
ਪਿਛਲੇ ਕੁਝ ਮਹੀਨਿਆਂ ਤੋਂ ਉਹ ਗੱਡੀ ਭੇਜਣ ਲੱਗੇ ਟਾਲਮਟੋਲ ਕਰ ਰਹੇ ਸਨ । ਦੋਤਿੰਨ ਡੀਜ਼ਲ ਵਾਲੀਆਂ ਗੱਡੀਆਂ ਸਨ । ਸਸਤੀਆਂ ਪੈਂਦੀਆਂ ਸਨ । ਮਾਲਕਾਂ ਨੇ ਉਹ ਵੇਚ ਕੇ ਪੈਟਰੋਲ ਵਾਲੀਆਂ ਲੈ ਆਂਦੀਆਂ । ਡਿਪਟੀ ਉਹਨਾਂ ਦਾ ਖਹਿੜਾ ਨਹੀਂ ਸੀ ਛੱਡਦਾ ।
ਡਿਪਟੀ ਦੇ ਇਸ਼ਾਰੇ 'ਤੇ ਟੈਕਸੀਸਟੈਂਡ ਨੂੰ ਘੇਰਾ ਪਾਇਆ ਗਿਆ । ਦੋ ਸਿਪਾਹੀ ਗਏ ਅਤੇ ਪਰਧਾਨ ਨੂੰ ਧੂਹ ਲਿਆਏ । ਉਸ ਨੇ ਅੜਅੜਾਈ ਕੀਤੀ ਤਾਂ ਉਹਨਾਂ ਕੇਸਾਂ ਤੋਂ ਫੜ ਕੇ ਜ਼ਮੀਨ 'ਤੇ ਸੁੱਟ ਲਿਆ । ਅਗਾਂਹ ਵਧ ਕੇ ਡਿਪਟੀ ਨੇ ਖ਼ੁਦ ਹੀ ਠੁੱਡੇ ਮਾਰੇ ।
''ਸਾਰਾ ਸ਼ਹਿਰ ਬੰਟੀ ਨੂੰ ਲੱਭਦਾ ਫਿਰਦਾ .....ਇਹ ਨਵਾਬ ਸਾਹਿਬ ਉਸ ਨੂੰ ਆਪਣੀ ਟੈਕਸੀ ਵਿਚ ਲਈ ਫਿਰਦਾ ਰਿਹਾ.....ਪੁਲਿਸ ਨੂੰ ਇਤਲਾਹ ਵੀ ਨਹੀਂ ਦਿੱਤੀ ।''
ਥਰਥਰ ਕੰਬ ਰਹੇ ਡਰਾਈਵਰਾਂ ਨੂੰ ਡਿਪਟੀ ਨੇ ਪਰਧਾਨ ਦੀ ਗਿਰਫ਼ਤਾਰੀ ਦਾ ਕਾਰਨ ਦੱਸਿਅ ।
ਪਿੰਡੀ ਕੋਲ ਪੁੱਜ ਕੇ ਉਸ ਨੂੰ ਫ਼ਕੀਰੀਏ ਦੀ ਯਾਦ ਆਈ । ਪਿਛਲੀ ਵਾਰੀ ਉਸ ਨੇ ਆਈ.ਜੀ. ਨੂੰ ਕਾਰ ਦੇਣ ਦੇ ਬਹਾਨੇ ਮੋਹਤਬਰਾਂ ਅਤੇ ਨਾਮੀ ਸਮੱਗਲਰਾਂ ਤੋਂ ਪੰਜਪੰਜ ਹਜ਼ਾਰ ਲੈ ਕੇ ਹਾਜ਼ਰ ਹੋਣ ਦਾ ਸੁਨੇਹਾ ਦਿੱਤਾ ਸੀ । ਇਹ ਤਾਂ ਡਿਪਟੀ ਨੂੰ ਪਤਾ ਸੀ ਕਿ ਪੰਜਾਂ ਸਾਲਾਂ ਤੋਂ ਉਹ ਧੰਦਾ ਛੱਡ ਗਿਐ । ਪਰ ਉਹ ਦੁਬਾਰਾ ਸ਼ੁਰੂ ਕਰ ਲਏ, ਡਿਪਟੀ ਕਿਹੜਾ ਰੋਕਦਾ  । ਉਸ ਦਾ ਨਾਂ ਹਾਲੇ ਵੀ ਦਸ ਨੰਬਰੀਆਂ ਵਿਚ ਬੋਲਦਾ  । ਜਿੰਨਾ ਚਿਰ ਉਸ ਦੀ ਮਿਸਲ ਇਸ ਬਸਤੇ ਵਿਚੋਂ ਨਹੀਂ ਨਿਕਲਦੀ, ਉਸ ਤੋਂ ਪੈਸੇ ਲੈਣ ਦਾ ਪੁਲਿਸ ਨੂੰ ਹੱਕ  । ਉਸ ਤੋਂ ਪਹਿਲਾਂ ਉਸ ਨੇ ਡੀ.ਆਈ.ਜੀ. ਦੀ ਕੁੜੀ ਦੇ ਵਿਆਹ ਦੇ ਬਹਾਨੇ ਪੈਸੇ ਇਕੱਠੇ ਕੀਤੇ ਸਨ । ਪੰਚਾਂਸਰਪੰਚਾਂ ਤਕ ਨੂੰ ਤਿੰਨਤਿੰਨ ਹਜ਼ਾਰ ਲਾਇਆ ਸੀ । ਉੇਸ ਸਮੇਂ ਤਾਂ ਫ਼ਕੀਰੀਆ ਪਹਿਲੇ ਬੋਲ ਹੀ ਦੇ ਗਿਆ ਸੀ । ਇਸ ਵਾਰ ਨਾਂਹ ਕਰ ਦਿੱਤੀ ਸੀ । ਕਹਿੰਦਾ, ਉਸ ਦਾ ਆਪਣਾ ਗੁਜ਼ਾਰਾ ਹੀ ਮਸਾਂ ਚੱਲਦਾ  । ਉਹ ਰਾਧਾ ਸੁਆਮੀ ਬਣ ਗਿਐ । ਕਿਸੇ ਮਾੜੇ ਕੰਮ ਨੂੰ ਹੱਥ ਨਹੀਂ ਲਾਦਾ । ਪਹਿਲਾਂ ਉਸ ਨੇ ਡਿਪਟੀ ਦੀ ਨਹੀਂ ਸੀ ਮੋੜੀ । ਹਰ ਵਾਰ ਧੌੜੀ ਲੁਹਾਉਣੀ ਮੁਸ਼ਕਿਲ  ।
ਜੇ ਇਸ ਵਰਗੇ ਮਲੰਗ ਡਿਪਟੀ ਨੂੰ ਨਾਂਹ ਕਰ ਗਏ ਤਾਂ ਉਸ ਨੂੰ ਪੈਸੇ ਕਿਸ ਨੇ ਦੇਣੇ ਹਨ ।
ਡਿਪਟੀ ਤਾਂ ਅਜਿਹਾ ਕੋਈ ਨਾ ਕੋਈ ਪਰੋਜੈਕਟ ਹਰ ਤਿਮਾਹੀ ਛੇੜੀ ਰੱਖਦਾ  । ਇਸ ਬਹਾਨੇ ਵਾਹਵਾ ਪੈਸੇ ਇਕੱਠੇ ਹੋ ਜਾਂਦੇ ਹਨ । ਅਫ਼ਸਰਾਂ ਦੀਆਂ ਅੱਖਾਂ ਤਾਂ ਠੰਢੀਆਂ ਰਹਿੰਦੀਆਂ ਹੀ ਹਨ, ਉਸ ਨੂੰ ਵੀ ਗੱਫਾ ਟੱਕਰ ਜਾਂਦਾ  । ਇਕ ਹੋਰ ਫ਼ਾਇਦਾ, ਜਿਹੜੇ ਮਾੜੇ ਸਿਫ਼ਾਰਸ਼ੀ ਹੁੰਦੇ ਹਨ, ਉਹ ਕੋਠੀ ਵੱਲ ਮੂੰਹ ਨਹੀਂ ਕਰਦੇ । ਜਿਹੜਾ ਪੰਜਚਾਰ ਵਾਰ ਹੱਸ ਕੇ ਖ਼ਰਚ ਸਕਦੈ, ਉਹ ਡਿਪਟੀ ਦੇ ਬਰਾਬਰ
ਬੈਠ ਸਕਦੈ ।
ਇਸ ਗੁਸਤਾਖ਼ ਨੂੰ ਵੀ ਦੇਖ ਲਏਗਾ । ਬੰਗਾਲਣਾਂ ਵੇਚਵੇਚ ਵੀਹ ਕਿੱਲੇ ਦਾ ਫ਼ਾਰਮ ਬਣਾ ਲਿਆ । ਹਜ਼ਾਰਾਂ ਘਰ ਪੁੱਟ ਦਿੱਤੇ, ਹੁਣ ਆਖਦੈ ਰਾਧਾ ਸੁਆਮੀ ਬਣ ਗਿਆ ।
ਜਦੋਂ ਫ਼ਕੀਰੀਏ ਦੇ ਘਰ ਨੂੰ ਘੇਰਾ ਪਾ ਕੇ ਦੇਖਿਆ, ਉਹ ਵਿਹੜੇ ਵਿਚ ਬੈਠਾ ਪਾਠ ਕਰ ਰਿਹਾ ਸੀ । ਦਗੜਦਗੜ ਕੰਧਾਂ ਟੱਪਦੀ ਪੁਲਿਸ ਨੂੰ ਦੇਖ ਕੇ ਉਸ ਨੇ ਪਾਠ ਬੰਦ ਕਰ ਦਿੱਤਾ ਅਤੇ ਆਉਣ ਵਾਲੀ ਮੁਸੀਬਤ ਲਈ ਆਪਣੇ ਆਪ ਨੂੰ ਤਿਆਰ ਕਰਨ ਲੱਗਾ ।
''ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ । ਸੈਂਕੜੇ ਘਰ ਤਬਾਹ ਕਰ ਕੇ ਹੁਣ ਇਹ ਪਾਠੀ ਬਣ ਗਿਐ ।'' ਡਿਪਟੀ ਨੇ ਪਹਿਲਾ ਠੁੱਡਾ ਮਾਰਦਿਆਂ ਵਿਅੰਗ ਕੱਸਿਆ ।
''ਮੇਰਾ ਕਸੂਰ ?'' ਹੱਥ ਬੰਨ੍ਹ ਕੇ ਖੜੋਂਦੇ ਫ਼ਕੀਰੀਏ ਨੇ ਤਰਲਾ ਲਿਆ । ''ਬੰਟੀ ਦੇ ਅਗਵਾਕਾਰਾਂ ਨੂੰ ਤੂੰ ਸ਼ਰਨ ਦਿੱਤੀ  । ਕਿਵੇਂ ਭੋਲਾ ਬਣ ਕੇ ਪੁੱਛਦੈ ? ਜਿਵੇਂ ਕੁਝ ਪਤਾ ਹੀ ਨਾ ਹੋਵੇ ।'' ਬਿਨਾਂ ਕੋਈ ਹੋਰ ਦਲੀਲ ਸੁਣੇ ਉਹਨਾਂ ਉਸ ਨੂੰ ਵੀ ਟਰੱਕ ਵਿਚ ਸੁੱਟ
ਲਿਆ ।
ਫਰਵਾਹੀ ਚੱਲ ਕੇ ਮੱਘਰ ਦੇ ਫ਼ਾਰਮ 'ਤੇ ਰੇਡ ਕੀਤਾ । ਉਸ ਨੇ ਕਪਤਾਨ ਨਾਲ ਸਿੱਧਾ ਹੀ ਹਿੱਸਾ ਕਰ ਲਿਆ ਸੀ । ਅੱਖਾਂ ਪੂੰਝਣ ਲਈ ਡਿਪਟੀ ਨੂੰ ਸਾਰਾ ਹਜ਼ਾਰ ਰੁਪਿਆ ਹੀ ਦਿੰਦਾ ਸੀ ।
ਉਸ ਨੂੰ ਨਹੀਂ ਪਤਾ ਡਿਪਟੀ ਦੀ ਘੱਟੋਘੱਟ ਫ਼ੀਸ ਪੰਜ ਹਜ਼ਾਰ ਰੁਪਿਆ ਹੁੰਦੀ  । ਪਹਿਲੇ ਭਨੋਈਏ ਨੂੰ ਚੰਗਾਭਲਾ ਪੰਜ ਹਜ਼ਾਰ ਦਿੰਦਾ ਸੀ । ਦੇਖੂੰ ਸਾਹਿਬ ਕਿਵੇਂ ਉਸ ਦੀ ਮਦਦ ਕਰੂ ।
ਦੁਪਹਿਰ ਤਕ ਸਾਰੇ ਸ਼ਹਿਰ ਵਿਚ ਇਹ ਗੱਲ ਫੈਲ ਗਈ ਕਿ ਡਿਪਟੀ ਨੇ ਪੂਰੀ ਸਖ਼ਤੀ ਕਰ ਦਿੱਤੀ  । ਪਹਿਲਾਂ ਉਸ ਨੇ ਵੱਡੇਵੱਡੇ ਬਦਮਾਸ਼ਾਂ ਨੂੰ ਹੀ ਹੱਥ ਪਾਇਐ । ਸਿਟੀ ਵਾਲੇ ਥਾਣੇਦਾਰ ਨੂੰ ਤਾਂ ਪੈਸੇ ਬਟੋਰਨ ਦੀ ਬਣੀ ਹੋਈ ਸੀ ।
ਜਿਜਿ ਥਾਣੇ 'ਚੋਂ ਆਦੀਆਂ ਚੀਕਾਂ ਦੀ ਸੁਰ ਉੱਚੀ ਹੁੰਦੀ ਜਾ ਰਹੀ ਸੀ, ਤਿਤਿ ਥਾਣੇ ਦੇ ਬਾਹਰ ਜੁੜੀ ਭੀੜ ਨੂੰ ਰਾਹਤ ਮਹਿਸੂਸ ਹੋ ਰਹੀ ਸੀ । ਭਲਮਾਣਸੀ ਨਾਲ ਕੋਈ ਬੱਚਾ ਦੇਣ ਲੱਗੈ ਭਲਾ ?
ਜਿਹੜਾ ਵੀ ਥਾਣਿ ਨਿਕਲਦਾ, ਡਿਪਟੀ ਦੇ ਗੁਣਗਾਣ ਕਰਦਾ ਨਾ ਥੱਕਦਾ । ਸਭ ਨੂੰ ਯਕੀਨ ਸੀ ਕਿ ਡਿਪਟੀ ਕਿਸੇ ਵੀ ਸਮੇਂ ਬੰਟੀ ਨੂੰ ਬਰਾਮਦ ਕਰ ਸਕਦਾ ਸੀ ।
ਕੋਈ ਬਾਹਰ ਆ ਕੇ ਦੱਸਦਾ ਕਿ ਧਨੌਲੇ ਦੀ ਟੈਕਸੀ ਯੂਨੀਅਨ ਦਾ ਪਰਧਾਨ ਸਾਰਾ ਕੁਝ ਮੰਨ ਗਿਐ ।
ਕੋਈ ਆਖਦਾ ਉਹ ਫ਼ਕੀਰੀਏ ਕੋਲ ਇਕ ਰਾਤ ਰਹੇ ਸੀ । ਤੀਵੀਆਂ ਕੱਢ ਕੇ ਲਿਆਉਣੀਆਂ ਔਖੀਆਂ ਹੋ ਗਈਆਂ, ਬੁੱਢਾ ਜੁ ਹੋ ਗਿਐ, ਹੁਣ ਇਹ ਕੰਮ ਫੜ ਲਿਆ । ਬਾਹਰਲਾ ਘਰ ਇਸੇ ਕੰਮ ਲਈ ਪਾਇਆ ਹੋਊ । ਬਗਲਾ ਭਗਤ ।
ਚਾਹ ਦੇ ਕੇ ਆਏ ਭੋਲੂ ਨੇ ਦੱਸਿਆ ਕਿ ਠੇਕੇਦਾਰਾਂ ਦਾ ਕਰਿੰਦਾ ਸਾਰਾ ਕੁਝ ਫਟਾਫਟ ਦੱਸ ਰਿ । ਮੇਜਰ ਦੇ ਆਖਣ 'ਤੇ ਉਸ ਨੇ ਉਹਨਾਂ ਨੂੰ ਇਕ ਰਾਤ ਥੋਕ ਵਾਲੇ ਠੇਕੇ ਵਿਚ ਕਟਾਈ ਸੀ । ਦਹਿਸ਼ਤਗਰਦਾਂ ਨੂੰ ਉਹ ਸ਼ਰਾਬ ਵੀ ਦਿੰਦੇ ਸਨ ਅਤੇ ਰੋਟੀਟੁੱਕ ਵੀ ।
ਡਿਪਟੀ ਨੂੰ ਮਿਲ ਕੇ ਆਏ ਰਮੇਸ਼ ਆੜ੍ਹਤੀਏ ਨੂੰ ਲੱਗਦਾ ਸੀ ਇਹ ਸਾਰੀ ਸ਼ਰਾਰਤ ਹੀ ਖੁੱਡੀ ਵਾਲੇ ਨੰਬਰਦਾਰ ਦੀ ਸੀ । ਉਹਦਾ ਸੀਰੀ ਇਹੋ ਜਿਹਾ ਹੀ ਕੁਝ ਬਕ ਰਿਹਾ ਸੀ । ਉਹਨਾਂ ਦੀ ਮੋਟਰ 'ਤੇ ਪਰਾਏ ਮੁੰਡੇ ਆਦੇ ਰਹਿੰਦੇ ਹਨ । ਕਈ ਵਾਰ ਉਸ ਨੂੰ ਰੋਟੀ ਦੇਣ ਲਈ ਭੇਜਿਆ ਜਾਂਦਾ ਰਿਹਾ  । ਉਹਨਾਂ ਨਾਲ ਕਦੇ ਬੱਚੇ ਹੁੰਦੇ ਅਤੇ ਕਦੇ ਜ਼ਨਾਨੀਆਂ । ਬੰਟੀ ਦੀ ਜਿਹੜੀ ਫ਼ੋਟੋ ਉਸ ਨੂੰ ਦਿਖਾਈ ਜਾ ਰਹੀ ਸੀ, ਉਸ ਤਰ੍ਹਾਂ ਦਾ ਬੱਚਾ ਉਹਨਾਂ ਦੀ ਮੋਟਰ 'ਤੇ ਦੋ ਦਿਨ ਰਿਹਾ ਸੀ ।
ਪੱਤਰਕਾਰ ਜ਼ੋਰ ਦੇ ਰਹੇ ਸਨ, ਡਿਪਟੀ ਕੋਈ ਬਿਆਨ ਦੇਵੇ । ਡਿਪਟੀ ਉਹਨਾਂ ਨੂੰ ਸਬਰ ਕਰਨ ਲਈ ਆਖ ਰਿਹਾ ਸੀ । ਉਸ ਦਾ ਕੋਈ ਵੀ ਬਿਆਨ ਬੰਟੀ ਦੀ ਜਾਨ ਲੈ ਸਕਦਾ  । ਡਿਪਟੀ ਮੁਜਰਮਾਂ ਨੂੰ ਤਾਂ ਘੰਟੇ ਵਿਚ ਹੀ ਫੜ ਸਕਦਾ  । ਹਾਲੇ ਇਸ ਗੱਲ ਦਾ ਪਤਾ ਨਹੀਂ ਸੀ ਲੱਗ ਸਕਿਆ ਕਿ ਬੰਟੀ ਕਿਸ ਜਗ੍ਹਾ 'ਤੇ ਲਕੋਇਆ ਗਿਆ  । ਮੁਜਰਮਾਂ ਨਾਲੋਂ ਉਸ ਨੂੰ ਬੰਟੀ ਦੀ ਜਾਨ ਪਿਆਰੀ ਸੀ ।
ਅੱਗੇ ਹਰ ਤੀਸਰੇ ਦਿਨ ਲਾਲਾ ਜੀ ਨੂੰ ਦਹਿਸ਼ਤਗਰਦਾਂ ਦੀ ਚਿੱਠੀ ਆਦੀ ਸੀ । ਅਗਲੀ ਚਿੱਠੀ ਦੀ ਵਾਰੀ ਕੱਲ੍ਹ ਬਣਦੀ ਸੀ । ਅੱਜ ਤਕ ਉਹ ਨਹੀਂ ਆਈ ਤਾਂ ਮਤਲਬ ਸਾਫ਼ ਸੀ ਕਿ ਪੁਲਿਸ ਨੇ ਕਾਫ਼ੀ ਸਫ਼ਲਤਾ ਪਰਾਪਤ ਕਰ ਲਈ ਸੀ ।
ਆਪਣੇ ਹੱਕ ਵਿਚ ਬਣੇ ਮਾਹੌਲ ਨੂੰ ਦੇਖਦਿਆਂ ਡਿਪਟੀ ਨੇ ਆਪਣੇ ਦੁਸ਼ਮਣਾਂ ਦੀ ਲਿਸਟ ਵਿਚ ਕਈ ਹੋਰ ਨਾਂ ਲਿਖ ਲਏ ।
ਵੱਧੋਵੱਧ ਬੰਦਿਆਂ ਨੂੰ ਸਬਕ ਸਿਖਾਉਣ ਦਾ ਇਹ ਵਧੀਆ ਮੌਕਾ ਸੀ ।

7

ਡਾਇਨਿੰਗ ਟੇਬਲ 'ਤੇ ਖਾਣਾ ਲਗਾਈ ਬੈਠਾ ਲਾਂਗਰੀ ਸਾਹਿਬ ਨੂੰ ਉਡੀਕ ਰਿਹਾ ਸੀ ।
ਸਾਹਿਬ ਸੀ ਕਿ ਫ਼ੋਨ ਤੋਂ ਵਿਹਲਾ ਹੀ ਨਹੀਂ ਸੀ ਹੋ ਰਿਹਾ ।
ਡੀ.ਆਈ.ਜੀ. ਦਾ ਫ਼ੋਨ ਸੀ । ਖ਼ਾਨ ਨੂੰ ਮੁੱਖ ਮੰਤਰੀ ਦਾ ਹੁਕਮ ਸੁਣਾਇਆ ਜਾ ਰਿਹਾ ਸੀ ।
ਮੁੱਖ ਮੰਤਰੀ ਚਾਹੁੰਦਾ ਸੀ ਕਿ ਕੁਝ ਦਿਨ ਲਈ ਖ਼ਾਨ ਦਾ ੱਡਕੁਆਰਟਰ ਸ਼ਹਿਰ ਵਿਚ ਤਬਦੀਲ ਕਰ ਦਿੱਤਾ ਜਾਵੇ । ਬੰਟੀ ਦੇ ਕੇਸ ਦੀ ਤਫ਼ਤੀਸ਼ ਖ਼ਾਨ ਖ਼ੁਦ ਕਰੇ ਅਤੇ ਸ਼ਹਿਰ ਵਿਚ ਅਮਨ ਬਣਾਈ ਰੱਖੇ ।
ਮੁੱਖ ਮੰਤਰੀ ਦਾ ਤਾਂ ਹੁਕਮ ਸੀ ਕਿ ਖ਼ਾਨ ਇਸੇ ਵਕਤ ਸ਼ਹਿਰ ਜਾਵੇ । ਡੀ.ਆਈ.ਜੀ. ਦੀ ਰਾਏ ਸੀ ਕਿ ਇੰਨੀ ਕਾਹਲ ਵਾਲੀ ਕੋਈ ਗੱਲ ਨਹੀਂ । ਰਾਤ ਪੈ ਚੁੱਕੀ ਸੀ । ਅਜਿਹੇ ਵਕਤ ਪੁਲਿਸ ਅਫ਼ਸਰਾਂ ਦਾ ਬਾਹਰ ਨਿਕਲਣਾ ਖ਼ਤਰੇ ਤੋਂ ਖ਼ਾਲੀ ਨਹੀਂ ਹੁੰਦਾ । ਖ਼ਾਨ ਸਵੇਰੇ ਜਾਵੇ । ਅਜਿਹੀ ਕਿਹੜੀ ਪਰਲੋ ਆਉਣ ਵਾਲੀ , ਜਿਹੜੀ ਖ਼ਾਨ ਬਿਨਾਂ ਠੱਲ੍ਹੀ ਨਹੀਂ ਜਾਣੀ ।
ਫ਼ੋਨ ਸੁਣ ਕੇ ਐਸ.ਪੀ. ਖ਼ਾਨ ਨੇ ਸਾਰੇ ਹਾਲਾਤ ਦਾ ਜਾਇਜ਼ਾ ਲਿਆ । ਘੜੀ 'ਤੇ ਅੱਠ ਵੱਜੇ ਸਨ । ਸ਼ਹਿਰ ਜਾਣ ਨੂੰ ਅੱਧਾ ਘੰਟਾ ਲੱਗੇਗਾ । ਖ਼ਾਨ ਦਸ ਮਿੰਟਾਂ ਵਿਚ ਤਿਆਰ ਹੋ ਜਾਏਗਾ ।
ਉਹਦੇ ਕਿਹੜਾ ਕੋਈ ਲੰਮਚਿੜਾ  ਕਿ ਤਿਆਰੀ ਕਰਦੇਕਰਦੇ ਰਾਤ ਲੱਗ ਜਾਏ । ਛੜਾਛੜਾਂਗ , ਇਕ ਅਟੈਚੀ ਅਤੇ ਇਕ ਬਿਸਤਰਾ । ਇਥੇ ਉੱਸਲਵੱਟੇ ਲੈਣ ਨਾਲੋਂ ਸ਼ਹਿਰ ਪੁੱਜ ਕੇ ਰਾਤੋਰਾਤ ਉਸ ਨੇ ਹਾਲਾਤ ਦਾ ਜਾਇਜ਼ਾ ਲੈ ਲੈਣਾ ਸੀ ਅਤੇ ਦਿਨ ਚੜ੍ਹਦਿਆਂ ਕੰਮ ਆਰੰਭ ਦੇਣਾ ਸੀ ।
ਖ਼ਾਨ ਨੇ ਉਸੇ ਵਕਤ ਥਾਣੇ ਵਾਇਰਲੈੱਸ ਕਰਾਈ । ਉਹ ਹੁਣੇ ਸ਼ਹਿਰ ਪੁੱਜ ਰਿਹਾ  । ਮੀਟਿੰਗ ਲਈ ਸਾਰੇ ਤਫ਼ਤੀਸ਼ੀ ਤਿਆਰ ਰਹਿਣ ।
ਕਪਤਾਨ ਦੇ ਰੀਡਰ ਨੂੰ ਹੁਕਮ ਭੇਜਿਆ ਗਿਆ ਕਿ ਹੁਣ ਤਕ ਜਿੰਨੀ ਵੀ ਇਤਲਾਹ ਉਸ ਕੋਲ , ਲੈ ਕੇ ਹਾਜ਼ਰ ਹੋਵੇ ।
ਮਿਸਲ ਦੱਸਦੀ ਸੀ ਕਿ ਬੱਚੇ ਨੂੰ ਗੁੰਮ ਹੋਇਆਂ ਦਸਵਾਂ ਦਿਨ ਸੀ । ਧਮਕੀ ਵਾਲੀ ਚਿੱਠੀ ਸ਼ਹਿਰ ਵਿਚੋਂ ਹੀ ਪੋਸਟ ਹੁੰਦੀ ਸੀ । ਪੁਲਿਸ ਅੱਧਾ ਸ਼ਹਿਰ ਕੁੱਟ ਚੁੱਕੀ ਸੀ ਪਰ ਪਰਨਾਲਾ ਉਥੇ ਦਾ ਉਥੇ ਸੀ ।
ਦਹਿਸ਼ਤਗਰਦਾਂ ਦੀ ਹਰ ਚਿੱਠੀ ਰਸਤੇ ਵਿਚ ਹੀ ਦਬੋਚ ਲੈਣਾ ਪੁਲਿਸ ਆਪਣੀ ਬਹਾਦਰੀ ਸਮਝਦੀ ਸੀ । ਮਿਸਲ ਵਿਚ ਥਾਂਥਾਂ ਪੁਲਿਸ ਦੀ ਇਸੇ ਚੌਕਸੀ 'ਤੇ ਤਸੱਲੀ ਪਰਗਟਾਈ ਗਈ ਸੀ ।
ਰੀਡਰ ਦੱਸ ਰਿਹਾ ਸੀ ਕਿ ਸ਼ਹਿਰ ਵਾਲੇ ਦਹਿਸ਼ਤਗਰਦਾਂ ਨੂੰ ਪੈਸੇ ਦੇਣ ਨੂੰ ਤਿਆਰ ਹਨ ।
ਪੰਜ ਦੀ ਥਾਂ ਉਹਨਾਂ ਪੰਜਾਹ ਹਜ਼ਾਰ ਇਕੱਠਾ ਕਰ ਲਿਆ ਸੀ । ਪੁਲਿਸ ਲੋਕਾਂ ਦੇ ਪੈਰਾਂ 'ਤੇ ਪਾਣੀ ਨਹੀਂ ਪੈਣ ਦਿੰਦੀ । ਪੈਸੇ ਦੇਣ ਨਾਲ ਪੁਲਿਸ ਦਾ ਵਕਾਰ ਖ਼ਤਮ ਹੁੰਦਾ  । ਪੁਲਿਸ ਬੰਟੀ ਨੂੰ ਸਹੀ ਸਲਾਮਤ ਬਿਨਾਂ ਕੁਝ ਦਿੱਤੇਲਏ ਬਰਾਮਦ ਕਰਾਏਗੀ ।
ਖ਼ਾਨ ਦੀ ਲੋੜ ਆਖ਼ਰੀ ਧਮਕੀ 'ਤੇ ਮਹਿਸੂਸ ਕੀਤੀ ਗਈ ਸੀ । ਇਸ ਚਿੱਠੀ ਨਾਲ ਸਾਰਾ ਸ਼ਹਿਰ ਦਹਿਲ ਗਿਆ ਸੀ । ਪੁਲਿਸ ਨਾ ਕੁਝ ਆਪ ਕਰਦੀ ਸੀ ਨਾ ਲੋਕਾਂ ਨੂੰ ਕਰਨ ਦਿੰਦੀ ਸੀ । ਇਸ ਤਰ੍ਹਾਂ ਬੱਚਾ ਕਿਸ ਤਰ੍ਹਾਂ ਬਰਾਮਦ ਹੋਏਗਾ ?
ਡਿਪਟੀ ਆਪਣੇ ਆਪ ਨੂੰ ਖੱਬੀਖ਼ਾਨ ਅਫ਼ਸਰ ਅਖਵਾਦਾ  । ਉਸ ਤੋਂ ਵੀ ਪੂਰੀ ਨਹੀਂ ਪਈ । ਮੁੱਖ ਮੰਤਰੀ ਦੀ ਸਮਾਧੀ ਉਸ ਸਮੇਂ ਹੀ ਖੁੱਲ੍ਹੀ ਜਦੋਂ ਸ਼ਹਿਰ ਦੇ ਪਤਵੰਤੇ ਵਿਰੋਧੀ ਕੈਂਪ ਦੇ ਨਹੀਂ, ਸਗੋਂ ਉਸ ਦੇ ਆਪਣੇ ਨਜ਼ਦੀਕੀ ਸਨ, ਪੱਬੀ, ਠੇਕੇਦਾਰ ਅਤੇ ਨੰਬਰਦਾਰ । ਉਹਨਾਂ ਕੋਲ ਡਿਪਟੀ ਦੇ ਖ਼ਿਲਾਫ਼ ਸ਼ਿਕਾਇਤਾਂ ਦੀ ਪੰਡ ਸੀ ।
ਦੌਰੇ 'ਤੇ ਗਿਆ ਮੰਤਰੀ ਜਦੋਂ ਕਿਸੇ ਭੱਦਰਪੁਰਸ਼ ਦੇ ਘਰ ਜਾਂਦਾ  ਜਾਂ ਖਾਣਾ ਖਾਂਦਾ  ਤਾਂ ਉਸ ਦਾ ਕੋਈ ਮਤਲਬ ਹੁੰਦਾ  । ਅਫ਼ਸਰਾਂ ਅਤੇ ਲੋਕਾਂ ਨੂੰ ਇਸ਼ਾਰਾ ਹੁੰਦਾ  ਕਿ ਮੇਜ਼ਬਾਨ ਮੰਤਰੀ ਦਾ ਖ਼ਾਸ ਬੰਦਾ  । ਪੱਬੀ ਦੀ ਮੰਤਰੀ ਨਾਲ ਨੇੜਤਾ ਬਾਰੇ ਤਾਂ ਕਿਸੇ ਨੂੰ ਸ਼ੱਕ ਹੋਣਾ ਹੀ ਨਹੀਂ ਚਾਹੀਦਾ । ਜੇ ਪੱਬੀ ਦੀਆਂ ਧੀਆਂਭੈਣਾਂ ਹੀ ਚੁੱਕ ਲਿਆਂਦੀਆਂ ਗਈਆਂ ਤਾਂ ਬਾਕੀ ਲੋਕਾਂ ਨਾਲ ਕੀ ਬਣੀ ਹੋਏਗੀ, ਇਸ ਦਾ ਅੰਦਾਜ਼ਾ ਮੁੱਖ ਮੰਤਰੀ ਆਸਾਨੀ ਨਾਲ ਲਾ ਸਕਦਾ ਸੀ ।
ਠੇਕੇਦਾਰਾਂ ਨੇ ਮੁੱਖ ਮੰਤਰੀ ਅੱਗੇ ਦੋਨੁਕਾਤੀ ਪਰੋਗਰਾਮ ਰੱਖਿਆ ਸੀ । ਪਹਿਲਾ ਡਿਪਟੀ ਦਾ ਤਬਾਦਲਾ । ਦੂਜਾ ਸ਼ਹਿਰ ਨੂੰ ਪੁਲਿਸ ਦੀ ਲੁੱਟ ਅਤੇ ਕੁੱਟ ਤੋਂ ਬਚਾਉਣ ਲਈ ਬੰਟੀ ਦੀ ਬਰਾਮਦਗੀ ਤਕ ਖ਼ਾਨ ਦਾ ਸ਼ਹਿਰ ਵਿਚ ਤਬਾਦਲਾ ।
ਹਰਖੇ ਮੁੱਖ ਮੰਤਰੀ ਨੇ ਦੋਹਾਂ ਨੁਕਤਿਆਂ 'ਤੇ ਅਮਲ ਸ਼ੁਰੂ ਕਰ ਦਿੱਤਾ ।
ਡਿਪਟੀ ਨੂੰ ਪੀ.ਏ.ਪੀ. ਜਲੰਧਰ ਬਦਲਿਆ ਗਿਆ । ਭੁੱਖੇ ਮਰਦੇ ਨੂੰ ਆਪੇ ਨਾਨੀ ਯਾਦ ਆ ਜਾਏਗੀ । ਉਹਨਾਂ ਦਾ ਖ਼ਿਆਲ ਸੀ ।
ਬੰਟੀ ਦੀ ਸੂਹ ਡਿਪਟੀ ਨੂੰ ਮਿਲੇ ਜਾਂ ਨਾ ਪਰ ਆਪਣੇ ਤਬਾਦਲੇ ਦੀ ਸੂਹ ਉਸ ਨੇ ਝੱਟ ਕੱਢ ਲਈ । ਆਰਡਰ ਡਿਸਪੈਚ ਹੋਣ ਤੋਂ ਪਹਿਲਾਂਪਹਿਲਾਂ ਵਿਧਾਨ ਸਭਾ ਦੇ ਸਪੀਕਰ ਨੂੰ ਮੁੱਖ ਮੰਤਰੀ ਦੀ ਕੋਠੀ ਲਿਆ ਬਿਠਾਇਆ । ਅਜਿਹੀ ਸਿਫ਼ਾਰਸ਼ ਲੱਭੀ, ਜਿਸ ਨੂੰ ਮੁੱਖ ਮੰਤਰੀ ਨਾਂਹ ਕਰ ਹੀ ਨਹੀਂ ਸਕਦਾ । ਕੋਈ ਐਮ.ਐਲ.ਏ. ਜਾਂ ਛੋਟਾਮੋਟਾ ਮੰਤਰੀ ਹੁੰਦਾ, ਉਹ ਟਾਲ ਦਿੰਦਾ ।ਸਪੀਕਰ ਨੂੰ ਕੀ ਆਖੇ ? ਬਹੁਮਤ ਤਾਂ ਮੁੱਖ ਮੰਤਰੀ ਪਹਿਲਾਂ ਹੀ ਗੁਆ ਚੁੱਕਾ  । ਡਾਵਾਂਡੋਲ ਮਨਿਸਟਰੀ ਨੂੰ ਸਪੀਕਰ ਦੀ ਉਸੇ ਤਰ੍ਹਾਂ ਲੋੜ ਸੀ ਜਿਵੇਂ ਮਰ ਰਹੇ ਮਰੀਜ਼ ਨੂੰ ਆਕਸੀਜਨ ਦੀ । ਗੁੱਸੇ ਹੋਇਆ ਸਪੀਕਰ ਕਿਸੇ ਵੀ ਸਮੇਂ ਹੇਠੋਂ ਕੁਰਸੀ ਖਿੱਚ ਸਕਦਾ ਸੀ । ਸੋਚਸਮਝ ਕੇ  
ਨੇ ਅਜਿਹਾ ਰਾਹ ਲੱਭਿਆ ਕਿ ਦੋਹਾਂ ਧਿਰਾਂ ਦੀ ਤਸੱਲੀ ਹੋ ਗਈ । ਆਰਡਰ ਵੀ ਕੈਂਸਲ ਕਰ ਦਿੱਤੇ ਅਤੇ ਡਿਪਟੀ ਤੋਂ ਪੱਬੀ ਹੁਰਾਂ ਦੀਆਂ ਮਿੰਨਤਾਂ ਵੀ ਕਰਵਾ ਦਿੱਤੀਆਂ । ਨਾ ਪੱਬੀ ਨੂੰ ਡਿਪਟੀ ਨਾਲ ਕੋਈ ਨਿੱਜੀ ਰੰਜਿਸ਼ ਸੀ ਨਾ ਠੇਕੇਦਾਰਾਂ ਨੂੰ । ਡਿਪਟੀ ਬੱਸ ਉਹਨਾਂ ਦੇ ਕੰਮ ਵਿਚ ਟੰਗ ਨਾ ਅੜਾਵੇ । ਜਦੋਂ ਸਪੀਕਰ ਨੂੰ ਪਤਾ ਲੱਗਾ ਕਿ ਡਿਪਟੀ ਮੁਖ ਮੰਤਰੀ ਦੇ ਬੰਦਿਆਂ ਨੂੰ ਵੀ ਨਹੀਂ ਬਖ਼ਸ਼ਦਾ
ਤਾਂ ਉਸ ਨੇ ਸਭ ਦੇ ਸਾਹਮਣੇ ਹੀ ਡਿਪਟੀ ਨੂੰ ਝਾੜਾਂ ਪਾਈਆਂ । ਦੂਸਰੇ ਨੁਕਤੇ 'ਤੇ ਹੋਏ ਅਮਲ ਦੇ ਰੂਪ ਵਿਚ ਖ਼ਾਨ ਸ਼ਹਿਰ ਪਹੁੰਚਿਆ ਸੀ ।
ਮੁੱਖ ਮੰਤਰੀ ਨੇ ਖ਼ਾਨ ਦਾ ਡਕੁਆਰਟਰ ਤਾਂ ਸ਼ਹਿਰ ਤਬਦੀਲ ਕੀਤਾ ਹੀ ਸੀ, ਕਪਤਾਨ ਦਾ ਵੀ ਚੰਗਾ ਮੱਕੂ ਠੱਪਿਆ । ਮੁੱਖ ਮੰਤਰੀ ਦੇ ਸ਼ਹਿਰ ਵਿਚ ਹਾਹਾਕਾਰ ਮੱਚੀ ਪਈ ਸੀ ਪਰ ਕਪਤਾਨ ਸੁੱਤਾ ਪਿਆ ਸੀ । ਸ਼ਿਕਾਇਤਾਂ ਨਾਲ ਅਖ਼ਬਾਰ ਭਰੇ ਪਏ ਹੁੰਦੇ ਹਨ ਪਰ ਉਸ ਨੇ ਹਾਲੇ ਤਕ ਇਕ ਵੀ ਮੁਲਾਜ਼ਮ ਦੀ ਪੜਤਾਲ ਸ਼ੁਰੂ ਨਹੀਂ ਕੀਤੀ । ਕਈ ਦਿਨ ਹੜਤਾਲ ਰਹੀ ਪਰ ਉਸ ਨੇ ਸ਼ਹਿਰ ਦਾ ਇਕ ਵੀ ਚੱਕਰ ਨਹੀਂ ਮਾਰਿਆ । ਸਾਰੇ ਕੰਮ ਵਿਚੇ ਛੱਡ ਕੇ ਉਹ ਬੰਟੀ ਦੇ ਕੇਸ ਵੱਲ ਧਿਆਨ ਦੇਵੇ । ਲੋਕਾਂ ਵਿਚ ਵਿਸ਼ਵਾਸ ਪੈਦਾ ਕਰਨ ਲਈ ਚੁਸਤਚਲਾਕ ਅਤੇ ਇਮਾਨਦਾਰ ਐਸ.ਪੀ. ਖ਼ਾਨ ਦਾ ਡਕੁਆਰਟਰ ਸ਼ਹਿਰ ਤਬਦੀਲ ਕੀਤਾ ਜਾਵੇ ।
ਖ਼ਾਨ ਦੀ ਯੋਗਤਾ ਵਿਚ ਮੁੱਖ ਮੰਤਰੀ ਨੇ ਜਿਹੜਾ ਭਰੋਸਾ ਪਰਗਟਾਇਆ ਸੀ, ਉਹ ਖ਼ਾਨ ਲਈ ਫ਼ਖ਼ਰ ਵਾਲੀ ਗੱਲ ਸੀ । ਖ਼ਾਨ ਨੂੰ ਆਈ.ਪੀ.ਐਸ. ਵਿਚ ਆਇਆਂ ਸਾਰੇ ਢਾਈ ਸਾਲ ਹੋਏ ਸਨ । ਡੇਢ ਸਾਲ ਸਿਖਲਾਈ ਵਿਚ ਲੰਘ ਗਿਆ । ਆਪਣੇ ਜੌਹਰ ਦਿਖਾਉਣ ਲਈ ਉਸ ਨੂੰ ਕੇਵਲ ਇਕ ਸਾਲ ਮਿਲਿਆ ਸੀ ।
ਉਸ ਦੀ ਪਹਿਲੀ ਪੋਸਟਿੰਗ ਮੋਗੇ ਦੀ ਸੀ, ਬਤੌਰ ਏ.ਐਸ.ਪੀ. ।
ਜੋ ਕੁਝ ਇਲਾਕੇ 'ਚ ਵਾਪਰ ਰਿਹਾ ਸੀ, ਉਸ ਨੂੰ ਦੇਖਦੇਖ ਖ਼ਾਨ ਰਾਨ ਹੁੰਦਾ ਰਿਹਾ ।
ਅਮਲੀਆਂ 'ਤੇ ਧੜਾਧੜ ਕੇਸ ਬਣ ਰਹੇ ਸਨ । ਟਰੱਕਾਂ ਦੇ ਟਰੱਕ ਅਫ਼ੀਮਡੋਡੇ ਵੇਚਣ ਵਾਲਿਆਂ ਨਾਲ ਪੁਲਿਸ ਹਮਪਿਆਲਾ ਹੁੰਦੀ ਸੀ । ਪਿੰਡ ਅਜਿੱਤਵਾਲ 'ਅਫ਼ੀਮ ਦੀ ਮੰਡੀ' ਦੇ ਨਾਂ ਨਾਲ ਮਸ਼ਹੂਰ ਸੀ । ਇਥੋਂ ਦੇ 'ਆੜ੍ਹਤੀਏ' ਕਿਸੇ ਥਾਣੇ ਨੂੰ ਸੱਠ ਹਜ਼ਾਰ ਰੁਪਿਆ ਮਹੀਨਾ ਦਿੰਦੇ ਸਨ ਅਤੇ ਕਿਸੇ ਨੂੰ ਚਾਲੀ ਹਜ਼ਾਰ ।
ਖ਼ਾਨ ਨੇ ਜਾਂਦਿਆਂ ਹੀ ਵੱਡੇਵੱਡੇ ਮਗਰਮੱਛਾਂ ਨੂੰ ਹੱਥ ਪਾਇਆ । ਪਹਿਲਾਂ ਸਮੱਗਲਰਾਂ ਵੱਲੋਂ ਧਮਕੀਆਂ ਆਈਆਂ । ਫੇਰ ਸਿਫ਼ਾਰਸ਼ਾਂ ਅਤੇ ਅਖ਼ੀਰ ਵਿਚ ਤਰ੍ਹਾਂਤਰ੍ਹਾਂ ਦੀਆਂ ਪੇਸ਼ਕਸ਼ਾਂ ।
ਕੋਈ ਨਵੀਂ ਕਾਰ ਦੇਣ ਨੂੰ ਫਿਰਦਾ ਸੀ, ਕੋਈ ਕੋਠੀ । ਕੋਈ ਲੱਖ ਰੁਪਿਆ ਮਹੀਨਾ ਦੇਣ ਨੂੰ ਤਿਆਰ ਸੀ, ਕੋਈ ਡੇਢ ਲੱਖ ।
ਖ਼ਾਨ ਨੇ ਕਸਮ ਖਾਧੀ ਸੀ, ਜਿੰਨਾ ਚਿਰ ਏਥੇ ਰਹੇਗਾ, ਨਸ਼ਾ ਨਹੀਂ ਵਿਕਣ ਦੇਵੇਗਾ । ਜਦੋਂ ਸਮੱਗਲਰਾਂ ਦੀ ਕੋਈ ਪੇਸ਼ ਨਾ ਗਈ ਤਾਂ ਉਹ ਵਜ਼ੀਰਾਂ ਪਿੱਛੇ ਫਿਰਨ ਲੱਗੇ । ਕਈ ਵਾਰ ਖ਼ਾਨ ਦੀ ਬਦਲੀ ਕਰਵਾਈ, ਪਰ ਅਮਨਪਸੰਦ ਲੋਕ ਆਪੇ ਬਦਲੀ ਕੈਂਸਲ ਕਰਾ ਦਿੰਦੇ । ਖ਼ਾਨ ਨੇ ਸਮੱਗਲਰਾਂ ਦੇ ਜਲੂਸ ਕੱਢੇ, ਮੂੰਹ ਕਾਲੇ ਕੀਤੇ, ਲੋਕਾਂ ਸਾਹਮਣੇ ਨੱਕ ਰਗੜਾਏ ਅਤੇ ਮੰਦਰਾਂ ਗੁਰਦੁਆਰਿਆਂ ਵਿਚ ਸਹੁੰ ਖੁਆਈ ।
ਉਸ ਸਮੇਂ ਤਾਂ ਲੋਕਾਂ ਦੇ ਮੂੰਹ ਅੱਡੇ ਹੀ ਰਹਿ ਗਏ ਜਦੋਂ ਖ਼ਾਨ ਨੇ ਜ਼ੈਲਦਾਰਾਂ ਦਾ ਨਕਾਬ ਲਾਹਿਆ ।
ਚਾਰਜ ਸੰਭਾਲਦਿਆਂ ਹੀ ਉਸ ਅੱਗੇ ਜ਼ੈਲਦਾਰਾਂ ਦੀ ਨੂੰਹ ਦੇ ਕਤਲ ਵਾਲੀ ਮਿਸਲ ਪੇਸ਼ ਕੀਤੀ ਗਈ । ਕਤਲ ਹੋਏ ਨੂੰ ਸਾਲ ਹੋ ਗਿਆ ਸੀ । ਕਾਤਲ ਭਈਆ ਉਸੇ ਦਿਨ ਤੋਂ ਫ਼ਰਾਰ ਸੀ ।
ਪੁਲਿਸ ਸਿਰਤੋੜ ਯਤਨ ਕਰ ਚੁੱਕੀ ਸੀ, ਭਈਆ ਨਹੀਂ ਸੀ ਮਿਲਿਆ । ਉਸ ਨੂੰ ਇਸ਼ਤਿਹਾਰੀ ਮੁਜਰਮ ਕਰਾਰ ਦਿੱਤਾ ਜਾ ਚੁੱਕਾ ਸੀ । ਹੇਠਲੇ ਅਫ਼ਸਰਾਂ ਦਾ ਕੇਸ ਨੂੰ 'ਅਨਟਰੇਸ' ਦੇ ਕੇ ਤਫ਼ਤੀਸ਼ ਬੰਦ ਕਰਨ ਦਾ ਇਰਾਦਾ ਸੀ ।
ਖ਼ਾਨ ਨੂੰ ਦਾਲ 'ਚ ਕਾਲਾ ਨਜ਼ਰ ਆਇਆ । ਪੰਜਾਬ ਪੁਲਿਸ ਏਨੀ ਗਈਗੁਜ਼ਰੀ ਨਹੀਂ ਕਿ ਇਕ ਭਈਆ ਹੀ ਨਾ ਫੜਿਆ ਜਾਵੇ । ਮਾਮਲਾ ਸ਼ੱਕੀ ਸੀ ।
ਅਜੀਬ ਜਿਹੀ ਕਹਾਣੀ ਸੀ । ਕਤਲ ਸਵੇਰੇ, ਮੂੰਹਹਨੇਰੇ ਉਸੇ ਸਮੇਂ ਹੋਇਆ ਜਦੋਂ ਵੱਡੀ ਨੂੰਹ ਮੱਝਾਂ ਦੀ ਧਾਰ ਕੱਢ ਰਹੀ ਸੀ । ਕੋਲ ਖ਼ੂਨ ਨਾਲ ਲਿੱਬੜੀ ਭਈਏ ਦੀ ਪੈਂਟ ਅਤੇ ਜੁੱਤੀ ਪਈ ਸੀ । ਸਰਦਾਰਨੀ ਦੇ ਗਲੋਂ ਸੋਨੇ ਦੀ ਚੈਨੀ ਗ਼ਾਇਬ ਸੀ । ਅਲਮਾਰੀ ਵਿਚ ਪਿਆ ਤਿੰਨ ਹਜ਼ਾਰ ਰੁਪਿਆ ਵੀ ਨਹੀਂ ਸੀ ਲੱਭਦਾ । ਘਰ ਵਾਲਿਆਂ ਨੂੰ ਭਈਏ 'ਤੇ ਸ਼ੱਕ ਸੀ । ਉਸ ਅੰਦਰ ਲਾਲਚ ਜਾਗ ਪਿਆ । ਗੜਬੜ ਇਹ ਸੀ ਕਿ ਭਈਏ ਦਾ ਪਿਛਲਾ ਪਤਾ ਕਿਸੇ ਨੂੰ ਨਹੀਂ ਸੀ ਪਤਾ । ਪੁਲਿਸ ਸਿਰ ਖਪਾ ਕੇ ਬੈਠ ਗਈ । ਜ਼ੈਲਦਾਰਾਂ ਨੇ ਭਾਣਾ ਮੰਨ ਲਿਆ । ਜਦੋਂ ਕੋਈ ਪੈਰਵਾਈ ਹੀ ਨਹੀਂ ਕਰਦਾ ਤਾਂ ਪੁਲਿਸ ਪੱਲਿ ਪੈਰਵਾਈ ਕਿ ਕਰੇ ? ਜਿਥੇ ਬਸਤੇ ਵਿਚ ਹੋਰ ਸੈਂਕੜੇ ਮਿਸਲਾਂ ਪਈਆਂ ਹਨ, ਉੇਥੇ ਇਕ ਹੋਰ ਪਈ ਰਹੇਗੀ ।
ਪਹਿਲੀ ਜ਼ਿਮਨੀ ਪੜ੍ਹਦਿਆਂ ਹੀ ਖ਼ਾਨ ਨੂੰ ਜਚ ਗਈ ਕਿ ਕਾਤਲ ਘਰ ਵਿਚ ਹੀ ਸਨ ।
ਭਈਆ ਸਾਰਾ ਅੱਠਾਂ ਸਾਲਾਂ ਦਾ ਸੀ, ਜਦੋਂ ਸਰਦਾਰਾਂ ਦੇ ਆਇਆ ਸੀ । ਦਸਾਂ ਸਾਲਾਂ ਤੋਂ ਭਈਆ ਘਰ ਵਿਚ ਪੁੱਤਾਂ ਵਾਂਗ ਰਹਿੰਦਾ ਸੀ । ਘਰ ਦੀ ਹਰ ਚੀਜ਼ ਦਾ ਉਸ ਨੂੰ ਇਲਮ ਸੀ । ਸਵੇਰੇ ਉੱਠ ਕੇ ਮੱਝਾਂ ਨੂੰ ਪੱਠੇ ਪਾਦਾ, ਸੰਨ੍ਹੀਆਂ ਰਲਾਦਾ, ਫੇਰ ਸਰਦਾਰਨੀ ਨਾਲ ਧਾਰਾਂ ਕੱਢਦਾ । ਚੋਰੀ ਦੀ ਨੀਯਤ ਹੁੰਦੀ ਤਾਂ ਕਿਸੇ ਚੰਗੀ ਚੀਜ਼ 'ਤੇ ਹੱਥ ਮਾਰਦਾ, ਪੰਜਸੱਤ ਹਜ਼ਾਰ ਦੀ ਚੋਰੀ ਲਈ ਕਤਲ ਦੀ ਕੀ ਲੋੜ ਸੀ ?
ਲਾਸ਼ ਤੂੜੀ ਵਾਲੇ ਕੋਠੇ ਵਿਚ ਕਿਵੇਂ ਪੁੱਜੀ ? ਕਿਸੇ ਨੂੰ ਮਰਨ ਵਾਲੀ ਦੀ ਚੀਕ ਤਕ ਸੁਣਾਈ ਕਿ ਨਹੀਂ ਦਿੱਤੀ । ਭਈਏ ਦੀ ਪੈਂਟ ਅਤੇ ਜੁੱਤੀ ਉੱਪਰ ਖ਼ੂਨ ਕਿਥੋਂ ਆਇਆ ? ਕਤਲ ਛੇ ਵਜੇ ਹੋਇਆ । ਰਿਪੋਰਟ ਦਸ ਵਜੇ ਦਰਜ ਕਰਵਾਈ ਗਈ । ਚਾਰ ਘੰਟੇ ਮਸਲਾ ਗੁਪਤ ਕਿ ਰੱਖਿਆ ਗਿਆ ।
ਭਈਏ ਦਾ ਸਾਰਾ ਸਾਮਾਨ ਉਸ ਦੀ ਕੋਠੜੀ ਵਿਚ ਸੀ । ਤਲਾਸ਼ੀ ਸਮੇਂ ਕੁਝ ਪੈਸੇ ਵੀ ਮਿਲੇ ਸਨ । ਡਾਕਖ਼ਾਨੇ ਵਿਚ ਖਾਤਾ ਸੀ । ਚਾਰ ਸੌ ਜਮ੍ਹਾਂ ਸੀ । ਭੱਜਣਾ ਹੁੰਦਾ ਤਾਂ ਪੈਸੇ ਕਢਾ ਕੇ ਰੱਖਦਾ ।
ਖ਼ਾਨ ਦੇ ਸਰਸਰੀ ਜਿਹੀ ਪੁੱਛਪੜਤਾਲ ਲਈ ਜ਼ੈਲਦਾਰਾਂ ਨੂੰ ਬੁਲਾਇਆ ਤਾਂ ਡੀ.ਆਈ.ਜੀ. ਦਾ ਫ਼ੋਨ ਆ ਗਿਆ ।
''ਸਰਦਾਰ ਮੇਰੇ ਰਿਸ਼ਤੇਦਾਰ ਹਨ । ਘਰ ਪਹਿਲਾਂ ਹੀ ਪੁੱਟਿਆ ਗਿਆ । ਉਹਨਾਂ ਨੂੰ ਹੋਰ ਪਰੇਸ਼ਾਨ ਨਾ ਕੀਤਾ ਜਾਵੇ ।''
ਖ਼ਾਨ ਨੂੰ ਯਕੀਨ ਹੋ ਗਿਆ ਕਿ ਭਈਆ ਕਾਤਲ ਨਹੀਂ । ਸਿਫ਼ਾਰਸ਼ਾਂ ਦਾ ਮਤਲਬ ਸੀ ਸਰਦਾਰਾਂ ਦੇ ਦਿਲ ਵਿਚ ਚੋਰ ਸੀ ।
ਖ਼ੁਫ਼ੀਆ ਪੜਤਾਲ ਕਰਾਈ ਤਾਂ ਪਤਾ ਲੱਗਾ ਕਿ ਮਰਨ ਵਾਲੀ ਦਾ ਘਰ ਵਾਲਾ ਦਸਾਂ ਸਾਲਾਂ ਤੋਂ ਇੰਗਲੈਂਡ ਰਹਿੰਦੈ । ਜਦੋਂ ਇਥੇ ਸੀ, ਉਦੋਂ ਵੀ ਸਰਦਾਰਨੀ ਨਾਲ ਨਹੀਂ ਸੀ ਬਣਦੀ । ਇੰਗਲੈਂਡ ਵਿਚ ਉਸ ਨੇ ਦੂਜਾ ਵਿਆਹ ਕਰਾਇਆ ਹੋਇਐ । ਬਾਲਬੱਚੇ ਵੀ ਹਨ । ਮਰਨ ਵਾਲੀ ਪੇਟੋਂ ਨਹੀਂ ਸੀ ਫੁੱਟੀ । ਪਹਿਲਾਂ ਪੇਕੇ ਰਹੀ । ਭਰਜਾਈ ਨੇ ਲੜਲੜ ਘਰੋਂ ਕੱਢੀ ਤਾਂ ਦਿਨਕੱਟੀ ਕਰਨ ਇਥੇ ਆ ਗਈ । ਜ਼ੈਲਦਾਰਾਂ ਨੇ ਉਸ ਨੂੰ ਮੁਫ਼ਤ ਦੀ ਕਾਮੀ ਸਮਝ ਕੇ ਰੱਖ ਲਿਆ । ਉਸ ਦਾ ਖ਼ਰਚ ਤਾਂ ਭਈਏ ਨਾਲੋਂ ਵੀ ਘੱਟ ਸੀ । ਸਾਰਾ ਦਿਨ ਭਈਏ ਨਾਲ ਰਲ ਕੇ ਕੰਮ ਕਰਾਦੀ । ਗੁਆਂਢੀਆਂ ਨੂੰ ਸ਼ੱਕ ਸੀ, ਉਹ ਭਈਏ ਨਾਲ ਘੁਲਮਿਲ ਗਈ ਹੋਵੇਗੀ । ਕਈ ਵਾਰ ਉਸ ਨੂੰ ਭਈਏ ਨਾਲ ਹੱਸਦੇਖੇਡਦੇ ਦੇਖਿਆ ਗਿਆ ਸੀ ।
ਚਾਰ ਦਿਨ ਸਖ਼ਤ ਮਿਹਨਤ ਕਰ ਕੇ ਖ਼ਾਨ ਦੀ ਤੇਜ਼ ਬੁੱਧੀ ਨੇ ਟੁੱਟੀਆਂ ਤੰਦਾਂ ਜੋੜ ਲਈਆਂ ।
ਉਸ ਦੇ ਭਈਏ ਨਾਲ ਨਾਜਾਇਜ਼ ਸੰਬੰਧ ਹੋਣਗੇ । ਤੂੜੀ ਵਾਲੇ ਕੋਠੇ ਵਿਚ ਫੜੇ ਗਏ ਹੋਣਗੇ ।
ਹਰਖੇ ਸਰਦਾਰਾਂ ਨੇ ਦੋਹਾਂ ਦਾ ਫਾਹਾ ਵੱਢ ਦਿੱਤਾ । ਨੂੰਹ ਦੀ ਮੌਤ ਲੁਕਾਉਣਾ ਮੁਸ਼ਕਿਲ ਸੀ, ਕਿਸੇ ਸਿਆਣੇ ਦੀ ਰਾਏ ਨਾਲ ਕਤਲ ਭਈਏ ਸਿਰ ਮੜ੍ਹ ਦਿੱਤਾ ਗਿਆ । ਨਾਲੇ ਸੱਪ ਵੀ ਮਰ ਜਾਣਾ ਸੀ, ਨਾਲੇ ਸੋਟੀ ਵੀ ਬਚ ਰਹਿਣੀ ਸੀ ।
ਸਾਰੀਆਂ ਸਿਫ਼ਾਰਸ਼ਾਂ ਇਕ ਪਾਸੇ ਰੱਖ ਕੇ ਜਦੋਂ ਵੱਡੇ ਸਰਦਾਰ ਦੇ ਘੋਟਾ ਲਾਉਣ ਲਈ ਕੱਪੜੇ ਲੁਹਾਏ ਗਏ ਤਾਂ ਉਸ ਨੇ ਸਾਰਾ ਸੱਚ ਉਗਲ ਦਿੱਤਾ ।
ਸਰਦਾਰ ਜਦੋਂ ਭਈਏ ਦੀਆਂ ਹੱਡੀਆਂ ਬਰਾਮਦ ਕਰਾਉਣ ਖੇਤ ਗਏ ਤਾਂ ਚਾਰ ਸੌ ਬੰਦੇ ਦਾ ਇਕੱਠ ਸੀ । ਵੀਡੀਓ ਕੈਮਰੇ ਚੁੱਕੀ ਪੱਤਰਕਾਰ ਇ ਭੱਜੇ ਫਿਰਦੇ ਸਨ ਜਿਵੇਂ ਵਿਆਹ 'ਚ ਨੈਣ ਭੱਜੀ ਫਿਰਦੀ  ।
ਕਈ ਮਹੀਨੇ ਇਸ ਸਨਸਨੀਖੇਜ਼ ਕਤਲ ਦੀਆਂ ਫ਼ੋਟੋਆਂ ਅਤੇ ਰਿਪੋਰਟਾਂ ਅਖ਼ਬਾਰਾਂ ਵਿਚ ਛਪੀਆਂ । ਖ਼ਾਨ ਦੀ ਇੰਟਰਵਿਊ ਕਰਨ ਪੱਤਰਕਾਰ ਦੂਰੋਂਦੂਰੋਂ ਆਏ । ਵਧਾਈ ਦੀਆਂ ਚਿੱਠੀਆਂ ਦਾ ਤਾਂਤਾ ਲੱਗ ਗਿਆ । ਡੀ.ਜੀ. ਨੇ ਖ਼ੁਦ ਫ਼ੋਨ ਕਰ ਕੇ ਖ਼ਾਨ ਦੇ ਕੰਮ ਨੂੰ ਸਲਾਹਿਆ ।
ਪਾਪਾ ਨੇ ਕਲਕੱਤੇ ਤੋਂ ਵਧਾਈ ਦੀ ਤਾਰ ਵੀ ਦਿੱਤੀ ਅਤੇ ਇਕ ਵੱਡਾ ਸਾਰਾ ਨਸੀਹਤਾਂ ਨਾਲ ਭਰਿਆ ਖ਼ਤ ਵੀ ਲਿਖਿਆ । ਖ਼ਾਨ ਨੇ ਡੀ.ਆਈ.ਜੀ. ਨੂੰ ਨਰਾਜ਼ ਕਰਕੇ ਚੰਗਾ ਨਹੀਂ ਕੀਤਾ ।
ਨਵੇਂ ਅਫ਼ਸਰ ਨੂੰ ਕਦੇ ਵੀ ਆਪਣੇ 'ਬਾਸ' ਨਾਲ ਵਿਗਾੜਨੀ ਨਹੀਂ ਚਾਹੀਦੀ । ਅਫ਼ਸਰ ਮਾਤਹਿਤ ਦਾ ਕਿਸੇ ਸਮੇਂ ਕੰਨ ਖਿੱਚ ਸਕਦਾ  । ਪਾਪਾ ਨੇ ਹਵਾ ਦੇ ਰੁਖ਼ ਅਨੁਸਾਰ ਚੱਲਣ ਦੀ ਰਾਏ ਦਿੱਤੀ ਸੀ । ਪਰ ਖ਼ਾਨ ਸੀ ਕਿ ਹਵਾ ਦੇ ਰੁਖ਼ ਨੂੰ ਮੋੜਨ ਵਿਚ ਵਿਸ਼ਵਾਸ ਰੱਖਦਾ ਸੀ ।
ਖ਼ਾਨ ਪਾਪਾ ਨੂੰ ਫ਼ੋਨ ਕਰਨ ਲਈ ਕਾਹਲਾ ਪੈ ਰਿਹਾ ਸੀ । ਉਹ ਦੱਸਣਾ ਚਾਹੁੰਦਾ ਸੀ ਕਿ ਖ਼ਾਨ ਦੇ ਕੰਮ ਦੇ ਡੰਕੇ ਮੁੱਖ ਮੰਤਰੀ ਦੇ ਦਰਬਾਰ ਤਕ ਵੱਜ ਚੁੱਕੇ ਹਨ । ਲੋਕਾਂ ਨੇ ਖ਼ਾਨ ਤੋਂ ਤਫ਼ਤੀਸ਼ ਕਰਾਉਣ ਲਈ ਮੁੱਖ ਮੰਤਰੀ 'ਤੇ ਦਬਾਅ ਪਾਇਆ  । ਹਾਲੇ ਫ਼ੋਨ ਲਈ ਉਸ ਕੋਲ ਵਕਤ ਨਹੀਂ ਸੀ । ਉਸ ਨੇ ਸ਼ਹਿਰ ਜਾਣਾ ਸੀ, ਤਫ਼ਤੀਸ਼ ਦੀਆਂ ਕੜੀਆਂ ਜੋੜਨੀਆਂ ਸਨ ਅਤੇ ਬੰਟੀ ਨੂੰ ਬਰਾਮਦ ਕਰਨ ਦੇ ਰਾਹ ਲੱਭਣੇ ਸਨ ।
ਸ਼ਹਿਰ ਪਹੁੰਚ ਕੇ ਨਾ ਖ਼ਾਨ ਸੁੱਤਾ, ਨਾ ਉਸ ਨੇ ਕਿਸੇ ਤਫ਼ਤੀਸ਼ੀ ਅਫ਼ਸਰ ਨੂੰ ਸੌਣ ਦਿੱਤਾ । ਉਹ ਥਾਣੇਦਾਰਾਂ ਨੂੰ ਝਈਆਂ ਲੈਲੈ ਪੈ ਰਿਹਾ ਸੀ । ਅਫ਼ਸੋਸ ਕਰ ਰਿਹਾ ਸੀ ਕਿ ਤਫ਼ਤੀਸ਼ ਪਹਿਲੇ ਦਿਨ ਵਾਲੀ ਥਾਂ ਹੀ ਖੜੀ ਸੀ । ਵਰਕੇ ਕਾਲੇ ਕਰਨ ਤੋਂ ਇਲਾਵਾ ਕਿਸੇ ਨੇ ਕੁਝ ਨਹੀਂ ਸੀ ਕੀਤਾ ।
ਸਭ ਨੇ 'ਹਿੱਟ ਐਂਡ ਟਰਾਇਲ' ਤਰੀਕਾ ਅਪਣਾਇਆ ਸੀ । ਪੁਰਾਣੀਆਂ ਲਿਸਟਾਂ ਚੁੱਕੀਆਂ, ਮੁਜਰਮ ਬੁਲਾਏ, ਮਾਰੇਕੁੱਟੇ ਅਤੇ ਛੱਡ ਦਿੱਤੇ । ਡਿਪਟੀ ਤਕ ਨੇ ਇਹ ਪੜਤਾਲ ਨਹੀਂ ਸੀ ਕੀਤੀ ਕਿ ਚਿੱਠੀ ਦਾ ਵਰਕਾ ਕਿਹੋ ਜਿਹਾ  ? ਕਾਪੀ ਦਾ, ਦਸਤੇ ਦਾ ਜਾਂ ਕਿਸੇ ਪੈਡ ਦਾ ? ਸਿਆਹੀ ਕਿਹੋ ਜਿਹੀ ਵਰਤੀ ਜਾ ਰਹੀ  ? ਦਫ਼ਤਰਾਂ ਵਾਲੀ, ਸਕੂਲੀ ਬੱਚਿਆਂ ਵਾਲੀ ਜਾਂ ਦੁਕਾਨਦਾਰਾਂ ਵਾਲੀ ? ਪੈੱਨ ਵਰਤਿਆ ਗਿਆ  ਜਾਂ ਪੈਨਸਲ । ਹਰ ਵਾਰ ਉਸੇ ਤਰ੍ਹਾਂ ਦਾ ਕਾਗ਼ਜ਼ ਵਰਤਿਆ ਜਾਂਦਾ  ਜਾਂ ਵੱਖਰਾ ? ਲਿਖਤ ਕਿਸ ਤਰ੍ਹਾਂ ਦੀ  ? ਕਿਸੇ ਪੜ੍ਹੇਲਿਖੇ ਦੀ ? ਸ਼ਬਦਜੋੜਾਂ ਵਿਚ ਕਿਹੋ ਜਿਹੀਆਂ ਗ਼ਲਤੀਆਂ ਹਨ । ਲਿਖਣ ਵਾਲਾ ਇਕੋ  ਜਾਂ ਵੱਖਵੱਖ ? ਕਿਸੇ ਨੂੰ ਕੁਝ ਨਹੀਂ ਪਤਾ ।
ਇਕੋ ਗੱਲ ਦਾ ਪਤਾ  ਕਿ ਕਿਵੇਂ ਨਾ ਕਿਵੇ ਚਿੱਠੀ ਬਰਾਮਦ ਕਰੋ ਅਤੇ ਮਿਸਲ ਨਾਲ ਨੱਥੀ ਕਰ ਦਿਉ ।
ਤਫ਼ਤੀਸ਼ ਦੀ ਹਾਲਤ ਦੇਖ ਕੇ ਖ਼ਾਨ ਘਬਰਾ ਰਿਹਾ ਸੀ । ਉਸ ਨੂੰ ਬੜਾ ਘੱਟ ਸਮਾਂ ਮਿਲਿਆ ਸੀ । ਆਖ਼ਰੀ ਚਿੱਠੀ ਨੂੰ ਸਹੀ ਮੰਨ ਲਿਆ ਜਾਵੇ ਤਾਂ ਉਸ ਕੋਲ ਇਕ ਦਿਨ ਅਤੇ ਇਕ ਰਾਤ ਸੀ । ਸਾਰਾ ਕੰਮ ਖ਼ਾਨ ਨੇ ਕਰਨਾ ਸੀ । ਕੁਝ ਗੱਲਾਂ ਤਾਂ ਸਾਫ਼ ਨਜ਼ਰ ਆਦੀਆਂ ਸਨ । ਅਗਵਾਕਾਰ ਹਾਲੇ ਤਕ ਸ਼ਹਿਰ ਵਿਚ ਹੀ ਟਿਕੇ ਹੋਏ ਸਨ । ਇਰਾਦੇ ਦੇ ਪੱਕੇ ਲੱਗਦੇ ਸਨ । ਕਿਸੇ ਖ਼ਾਸ ਥਾਂ ਸ਼ਰਨ ਲਈ ਹੋਈ ਸੀ । ਉਹਨਾਂ ਨੂੰ ਹਰ ਤਰ੍ਹਾਂ ਦੀ ਸੂਚਨਾ ਵੀ ਮਿਲ ਰਹੀ ਸੀ । ਖ਼ਾਨ ਦੇ ਸ਼ਹਿਰ ਪੁੱਜਣ ਦੀ ਖ਼ਬਰ ਵੀ ਉਹਨਾਂ ਨੂੰ ਮਿਲ ਗਈ ਹੋਵੇਗੀ । ਉਹ ਘਬਰਾਏ ਵੀ ਹੋਣਗੇ । ਖ਼ਾਨ ਇਸ ਗੱਲ 'ਤੇ ਘਬਰਾ ਰਿਹਾ ਸੀ ਕਿ ਜੇ ਉਹਨਾਂ ਬੰਟੀ ਨੂੰ ਮਾਰ ਦਿੱਤਾ ਤਾਂ ਮੁੱਖ ਮੰਤਰੀ ਕੀ ਸੋਚੇਗਾ ? ਖ਼ਾਨ ਦੀ ਬਣੀਬਣਾਈ ਇੱਜ਼ਤ ਮਿੱਟੀ ਵਿਚ ਮਿਲ ਜਾਏਗੀ ।
ਹੌਲੀਹੌਲੀ ਖ਼ਾਨ ਆਪਣੀ ਘਬਰਾਹਟ 'ਤੇ ਕਾਬੂ ਪਾਉਣ ਲੱਗਾ । ਵੱਡੇ ਕੰਮ ਨੂੰ ਸਾਹਮਣੇ ਦੇਖ ਕੇ ਘਬਰਾ ਜਾਣਾ ਉਸ ਦੀ ਆਦਤ ਸੀ । ਇਮਤਿਹਾਨ ਸਮੇਂ ਇਸੇ ਤਰ੍ਹਾਂ ਹੁੰਦਾ ਆਇਆ ਸੀ । ਪਹਿਲਾਂ ਵੱਡੀਆਂਵੱਡੀਆਂ ਪੁਸਤਕਾਂ ਦੇਖ ਕੇ ਘਬਰਾ ਜਾਣਾ । ਜਦੋਂ ਪੜ੍ਹਨ ਬੈਠਣਾ ਤਾਂ ਕੰਮ ਦਿਨਾਂ ਵਿਚ ਮੁਕਾ ਲੈਣਾ । ਇਕ ਗੱਲ 'ਤੇ ਉਸ ਨੂੰ ਮਾਣ ਸੀ । ਉਹ ਇਰਾਦੇ ਦਾ ਪੱਕਾ ਸੀ ।
ਜਿਹੜੀ ਗੱਲ ਇਕ ਵਾਰ ਠਾਣ ਲਈ, ਜਿੰਨਾ ਚਿਰ ਉਸ ਨੂੰ ਸਿਰੇ ਨਾ ਚਾੜ੍ਹ ਲੈਂਦਾ, ਉਹ ਦਮ ਨਹੀਂ ਸੀ ਲੈਂਦਾ । ਆਈ.ਪੀ.ਐਸ. ਦੇ ਅਹੁਦੇ ਤਕ ਪਹੁੰਚਣ ਲਈ ਉਸ ਦਾ ਇਹੋ ਗੁਣ ਸਹਾਈ ਹੋਇਆ ਸੀ ।
ਖ਼ਾਨ ਬੰਟੀ ਵਾਲੀ ਤਫ਼ਤੀਸ਼ ਨੂੰ ਵੀ ਆਪਣਾ ਇਮਤਿਹਾਨ ਸਮਝ ਰਿਹਾ ਸੀ । ਬਿਲਕੁਲ ਉਸੇ ਤਰ੍ਹਾਂ ਦੀ ਸਥਿਤੀ ਸੀ ਜਿਵੇਂ ਇਕ ਵਾਰ ਮੋਗੇ ਝੋਟਿਆਂ ਦੇ ਭੇੜ ਵਿਚ ਫਸੇ ਖ਼ਾਨ ਲਈ ਬਣ ਗਈ ਸੀ ।
ਉਸ ਸਮੇਂ ਸ਼ੈਲਰ ਮਾਲਕਾਂ ਦੀ ਯੂਨੀਅਨ ਦੇ ਪਰਧਾਨ ਲਾਲਾ ਸ਼ਿਵ ਦਿਆਲ ਨੇ ਲੇਬਰ ਯੂਨੀਅਨ ਦੇ ਪਰਧਾਨ ਬੰਤਾ ਸਿੰਘ ਦੇ ਭਰੇ ਬਜ਼ਾਰ ਵਿਚ ਗੋਲੀ ਮਾਰੀ ਸੀ । ਬੰਤੇ ਨੂੰ ਟਰੱਕ ਡਰਾਈਵਰਾਂ ਦੀ ਸ਼ਹਿ ਸੀ । ਸੈਂਕੜੇ ਲੋਕਾਂ ਦੇ ਸਾਹਮਣੇ ਉਹ ਭਰੇ ਬਜ਼ਾਰ ਵਿਚ ਲਾਲੇ ਨੂੰ ਧੀਆਂਭੈਣਾਂ ਦੀਆ ਗਾਲ੍ਹਾਂ ਕੱਢ ਰਿਹਾ ਸੀ । ਸਾਰਾ ਬਜ਼ਾਰ ਗਵਾਹ ਸੀ ਕਿ ਲਾਲਾ ਆਖ਼ਰੀ ਮੌਕੇ ਤਕ ਲੜਾਈ ਤੋਂ ਟਲਦਾ ਰਿਹਾ । ਖਿਸਕਦਾਖਿਸਕਦਾ ਆਪਣੀ ਦੁਕਾਨ ਤਕ ਚਲਾ ਗਿਆ । ਅੱਗੇ ਲੱਗੇ ਲਾਲੇ ਨੂੰ ਦੇਖ ਕੇ ਬੰਤੇ ਨੂੰ ਹੋਰ ਸ਼ਹਿ ਹੋ ਗਈ । ਬੱਕਰੇ ਬੁਲਾਦਾ ਉਹ ਦੁਕਾਨ ਤਕ ਲਾਲੇ ਦਾ ਪਿੱਛਾ ਕਰਦਾ ਰਿਹਾ ।
ਅੱਗੋਂ ਸ਼ਿਵ ਦਿਆਲ ਕਿਹੜਾ ਘੱਟ ਸੀ । ਬੁਰਛਿਆਂ ਵਰਗੇ ਪੰਜ ਪੁੱਤਾਂ ਦਾ ਬਾਪ ਸੀ ।
ਦੋ ਆੜ੍ਹਤ ਦੀਆਂ ਦੁਕਾਨਾਂ, ਚਾਰ ਸ਼ੈਲਰਾਂ ਅਤੇ ਅੱਠ ਟਰੱਕਾਂ ਦਾ ਮਾਲਕ ਸੀ । ਭਾਰਤੀ ਜਨਤਾ ਪਾਰਟੀ ਦਾ ਪਰਧਾਨ ਸੀ । ਦੋ ਲਾਇਸੈਂਸੀ ਬੰਦੂਕਾਂ ਹਰ ਸਮੇਂ ਭਰ ਕੇ ਰੱਖਦਾ ਸੀ । ਵੀਹ ਸਾਲ ਟਰੱਕ ਯੂਨੀਅਨ ਦਾ ਪਰਧਾਨ ਰਿਹਾ । ਅੱਜ ਤਕ ਕਿਸੇ ਨੇ ਉਸ ਅੱਗੇ ਅੱਖ ਨਹੀਂ ਚੁੱਕੀ । ਧੀਆਂਭੈਣਾਂ ਦੀਆਂ ਗਾਲ੍ਹਾਂ ਸੁਣ ਕੇ ਜਿਊਣ ਨਾਲੋਂ ਤਾਂ ਮਰਨਾ ਚੰਗਾ ਸੀ । ਅੱਕ ਕੇ ਸ਼ਿਵ ਦਿਆਲ ਨੇ ਬੰਦੂਕ ਤਾਣ ਲਈ ।
ਪਿੱਛੇ ਹਟਣਾ ਬੰਤੇ ਲਈ ਵੀ ਔਖਾ ਸੀ । ਪਿਛਲੇ ਪੰਜਾਂ ਸਾਲਾਂ ਤੋਂ ਉਹ ਚੰਮ ਦੀਆਂ ਚਲਾਦਾ ਆ ਰਿਹਾ ਸੀ । ਬੰਤੇ ਦੇ ਬਾਪ ਨੇ ਸਾਰੀ ਉਮਰ ਆੜ੍ਹਤੀਆਂ ਦੀਆਂ ਦੁਕਾਨਾਂ 'ਤੇ ਝਾੜੂ ਮਾਰਿਆ ਸੀ ਤਾਂ ਕੀ ਹੋਇਆ ? ਬੰਤਾ ਅੱਜਕੱਲ੍ਹ ਲੱਖਾਂ ਵਿਚ ਖੇਡਦਾ ਸੀ । ਲਾਲਿਆਂ ਦੇ ਵੀਹ ਮੁੰਡੇ ਉਸ ਦੇ ਨੌਕਰ ਸਨ । ਉਸ ਕੋਲ ਕੋਠੀ ਸੀ, ਕਾਰ ਸੀ ਅਤੇ ਕਾਂਗਰਸ ਪਾਰਟੀ ਦਾ ਅਹੁਦਾ ਵੀ । ਐਫ਼.ਸੀ.ਆਈ. ਦਾ ਮਹਿਕਮਾ ਖੁੱਲ੍ਹਦਿਆਂ ਹੀ ਬੰਤੇ ਦੀ ਕਿਸਮਤ ਜਾਗ ਪਈ । ਬੋਰੀਆ ਢੋਂਦਾ ਢੋਂਦਾ ਉਹ ਪਹਿਲਾਂ ਇਥੋਂ ਦੀ ਮੰਡੀ ਦਾ ਠੇਕੇਦਾਰ ਬਣਿਆ, ਫੇਰ ਜ਼ਿਲ੍ਹੇ ਦਾ । ਦੋ ਗੱਡੀਆਂ ਲੈ ਕੇ ਟਰੱਕ ਯੂਨੀਅਨ ਵਿਚ ਜਾ ਵੜਿਆ । ਪਰਧਾਨਗੀ ਮੱਲ ਲਈ । ਪੰਜਾਹਪੰਜਾਹ ਬੰਦੇ ਸਾਰਾ ਦਿਨ ਅੱਗੇਪਿੱਛੇ ਰਹਿਣ ਲੱਗੇ । ਵਜ਼ੀਰਾਂ ਨਾਲੋਂ ਵੱਧ ਟੌਹਰ ਸੀ । ਹਰ ਸਮਾਗਮ 'ਤੇ ਗਿਆ ਪੰਜਪੰਜ
ਹਜ਼ਾਰ ਦਾਨ ਦੇ ਆਦਾ । ਲਾਲੇ ਨਾਲ ਉਸ ਦਾ ਟਰੱਕ ਯੂਨੀਅਨ ਦੇ ਹਿਸਾਬਕਿਤਾਬ ਦਾ ਹੀ ਰੌਲਾ ਸੀ । ਲਾਲੇ ਦੀ ਬੰਦੂਕ ਨੂੰ ਉਹ ਬਾਂਦਰਧਮਕੀ ਹੀ ਸਮਝਦਾ ਸੀ । ਪਿੱਠ ਦਿਖਾ ਕੇ ਭੱਜਣ ਵਾਲਾ ਬੰਤਾ ਨਹੀਂ ਸੀ ।
ਲਾਲਾ ਗੋਲੀ ਨਾ ਚਲਾਦਾ ਤਾਂ ਹੋ ਸਕਦੈ ਬੰਤੇ ਦੀ ਗੋਲੀ ਦਾ ਸ਼ਿਕਾਰ ਹੋ ਜਾਂਦਾ । ਬੰਤਾ ਹਮੇਸ਼ਾ ਭਰਿਆ ਪਿਸਤੌਲ ਡੱਬ ਵਿਚ ਰੱਖਦਾ ਸੀ ।
ਮਰੇ ਪਏ ਬੰਤੇ ਦੇ ਉਸ ਦੇ ਸਾਥੀਆਂ ਨੇ ਦੋ ਗੋਲੀਆਂ ਹੋਰ ਮਾਰ ਦਿੱਤੀਆਂ । ਲਾਲਾ ਤਾਂ ਫਸਣਾ ਹੀ ਸੀ, ਨਾਲ ਸ਼ਿਵ ਦਿਆਲ ਦੇ ਦੋ ਮੁੰਡੇ ਵੀ ਘੜੀਸ ਲਏ ।
ਇਥੋਂ ਹੀ ਮਸਲਾ ਗੰਭੀਰ ਬਣਿਆ ਸੀ । ਕਈ ਯੂਨੀਅਨਾਂ ਸ਼ਿਵ ਦਿਆਲ ਦੇ ਮੁੰਡਿਆਂ ਦੀ ਗਿਰਫ਼ਤਾਰੀ ਲਈ ਜ਼ੋਰ ਲਾ ਰਹੀਆਂ ਸਨ । ਜਲਸਾ ਕਦੇ ਲੇਬਰ ਯੂਨੀਅਨ ਕਰਦੀ, ਕਦੇ ਟਰੱਕ ਯੂਨੀਅਨ ਅਤੇ ਕਦੇ ਕਾਂਗਰਸ । ਧਰਨਾ ਕਦੇ ਬਾਲਮੀਕ ਸਭਾ ਵੱਲੋਂ ਹੁੰਦਾ, ਕਦੇ ਸਾਰੇ ਦਲਿਤਾਂ ਵੱਲੋਂ । ਇਕ ਅਕਾਲੀ ਨੇਤਾ, ਜਿਹੜਾ ਦੂਰੋਂਨੇੜਿ ਬੰਤੇ ਦਾ ਰਿਸ਼ਤੇਦਾਰ ਸੀ, ਵੀ ਧਰਨਾ ਦੇਈ ਬੈਠਾ ਸੀ ।
ਲਾਲਿਆਂ ਨਾਲ ਸਾਰਾ ਬਜ਼ਾਰ ਸੀ । ਵਜ਼ੀਰ ਸਨ ਅਤੇ ਅਫ਼ਸਰਸ਼ਾਹੀ ਸੀ । ਲਾਲਾ ਆਪ ਹੀ ਪੁਲਿਸ ਅੱਗੇ ਪੇਸ਼ ਹੋ ਚੁੱਕਾ ਸੀ । ਬਜ਼ਾਰ ਵਾਲੇ ਬੇਕਸੂਰ ਮੁੰਡਿਆਂ ਨੂੰ ਹੱਥ ਨਹੀਂ ਲਾਉਣ ਦੇਣਗੇ ।
ਇਕ ਦਿਨ ਲੇਬਰ ਯੂਨੀਅਨ ਵਾਲੇ ਬਜ਼ਾਰ ਬੰਦ ਕਰਵਾ ਦਿੰਦੇ ਤਾਂ ਦੂਜੇ ਦਿਨ ਵਿਉਪਾਰ ਮੰਡਲ ਵਾਲੇ ।
ਪੁਲਿਸ ਭੰਬਲਭੂਸੇ ਵਿਚ ਪਈ ਹੋਈ ਸੀ । ਵੱਡੇ ਤੋਂ ਵੱਡਾ ਅਫ਼ਸਰ ਲੱਤ ਨਹੀਂ ਸੀ ਲਾ ਰਿਹਾ । ਮਿੰਟਮਿੰਟ 'ਤੇ ਹੁਕਮ ਜਾਰੀ ਹੋ ਰਹੇ ਸਨ । ਕਦੇ ਮੁੰਡੇ ਗਿਰਫ਼ਤਾਰ ਕਰਨ ਦਾ, ਕਦੇ ਬੰਦੂਕਾਂ ਜ਼ਬਤ ਕਰਨ ਦਾ । ਦੂਜੇ ਹੀ ਪਲ ਹੁਕਮ ਮਿਲਦਾ, ਮੁੰਡੇ ਬੇਕਸੂਰ ਹਨ । ਉਹਨਾਂ ਨੂੰ ਖਾਨਾ ਨੰਬਰ ਦੋ ਵਿਚ ਰੱਖ ਕੇ ਚਲਾਨ ਪੇਸ਼ ਕਰੋ ।
ਹੋਮ ਮਨਿਸਟਰ ਨੇ ਪੜਤਾਲ ਦੇ ਹੁਕਮ ਜਾਰੀ ਕੀਤੇ ਤਾਂ ਸਾਰੇ ਅਫ਼ਸਰ ਟਲ ਗਏ । ਪਾਣੀ ਆਖ਼ਰ ਨਿਵਾਣਾਂ ਵੱਲ ਹੀ ਵਿਹਾ । ਖ਼ਾਨ ਦੀ ਯੋਗਤਾ ਦਾ ਇਮਤਿਹਾਨ ਰੱਖਿਆ ਗਿਆ ।
ਯੂਨੀਅਨ ਵਾਲਿਆਂ ਨੂੰ ਖ਼ਾਨ ਦੀ ਨਿਯੁਕਤੀ ਪਸੰਦ ਨਹੀਂ ਸੀ । ਉਹਨਾਂ ਨੂੰ ਖਾਣਪੀਣ ਵਾਲਾ ਬੰਦਾ ਚਾਹੀਦਾ ਸੀ । ਖ਼ਾਨ ਦੀ ਇਮਾਨਦਾਰੀ 'ਤੇ ਕੋਈ ਗਲ ਨਹੀਂ ਧਰ ਸਕਦਾ । ਜਲਦੀ ਜਲਦੀ ਖ਼ਾਨ ਤਕ ਪਹੁੰਚ ਨਹੀਂ ਸੀ ਹੋ ਸਕਣੀ । ਉਸ ਦਾ ਬਾਪ ਆਈ.ਏ.ਐਸ. ਅਫ਼ਸਰ ਸੀ ਅਤੇ ਇਕੋਇਕ ਭਰਾ ਕਸਟਮਜ਼ ਦਾ ਕਮਿਸ਼ਨਰ । ਏਡੇ ਵੱਡੇ ਅਫ਼ਸਰਾਂ ਨੂੰ ਤਾਂ ਮਿਲਣਾ ਹੀ ਔਖਾ ਹੁੰਦਾ  । ਉਹਨਾਂ ਤੋਂ ਸਿਫ਼ਾਰਸ਼ ਕਰਾਉਣ ਦੀ ਗੱਲ ਦੂਰ ਦੀ ਸੀ । ਵੈਸੇ ਵੀ ਖ਼ਾਨਦਾਨੀ ਰਈਸ ਸਨ ।
ਪਰਿਵਾਰ ਕਲਕੱਤੇ ਰਹਿੰਦਾ ਸੀ । ਪੰਜਾਬ ਨਾਲ ਉਹਨਾਂ ਦਾ ਦੂਰੋਂਨੇੜਿ ਕੋਈ ਸੰਬੰਧ ਨਹੀਂ ਸੀ ।
ਯੂਨੀਅਨ ਵਾਲੇ ਡਰ ਰਹੇ ਸਨ । ਬੰਤੇ ਦੇ ਗੋਲੀਆਂ ਮਾਰ ਕੇ ਉਹ ਗ਼ਲਤੀ ਕਰ ਬੈਠੇ ਸਨ । ਕਿਧਰੇ ਲੈਣੇ ਦੇ ਦੇਣੇ ਨਾ ਪੈ ਜਾਣ । ਕੇਸ ਆਪਣੇ ਬੰਦਿਆਂ ਸਿਰ ਹੀ ਨਾ ਪੈ ਜਾਵੇ ।
ਲਾਲੇ ਕਿਹੜੇ ਘੱਟ ਸਨ । ਮਿਲਮਿਲਾ ਕੇ ਸਾਰੀਆਂ ਰਿਪੋਰਟਾਂ ਆਪਣੇ ਹੱਕ ਵਿਚ ਕਰਵਾ ਲਈਆਂ । ਪਹਿਲੀ ਇਹ ਕਿ ਜਿਸ ਰੌਂਦ ਨਾਲ ਬੰਤਾ ਮਰਿਆ ਦੱਸਿਆ ਜਾਂਦਾ , ਉਹ ਰੌਂਦ ਉਸ ਬੰਦੂਕ ਵਿਚੋਂ ਨਹੀਂ ਨਿਕਲਿਆ, ਜਿਹੜੀ ਲਾਲੇ ਕੋਲੋਂ ਬਰਾਮਦ ਹੋਈ ਸੀ । ਦੂਜੀ ਇਹ ਕਿ ਦੂਸਰੇ ਫ਼ਾਇਰ ਮਰਨ ਵਾਲੇ ਦੇ ਬਹੁਤ ਨੇੜੇ ਤੋਂ ਮਾਰੇ ਗਏ ਸਨ । ਉਹਨਾਂ ਦਾ ਬੋਰ ਵੀ ਲਾਲੇ ਦੀਆਂ ਦੋਹਾਂ ਬੰਦੂਕਾਂ ਤੋਂ ਵੱਖ ਸੀ ।
ਖ਼ਾਨ ਨੇ ਤਿੰਨ ਦਿਨ ਖੁੱਲ੍ਹਾ ਦਰਬਾਰ ਲਾਇਆ । ਫ਼ੋਨ ਸੁਣਸੁਣ ਅਤੇ ਵਿਰੋਧੀ ਖ਼ੁਫ਼ੀaਾ ਰਿਪੋਰਟਾਂ ਤੋਂ ਉਹ ਅੱਕ ਗਿਆ ਸੀ ।
ਲਾਲਿਆਂ ਨੇ ਕਿਸੇ ਨਾਲ ਅਜਿਹੀ ਅੰਗਲੀਸੰਗੀ ਭਿੜਾਈ ਕਿ ਦਿੱਲੀ ਤੋਂ ਖ਼ਾਨ ਦੇ ਭਰਾ ਨੂੰ ਲੈ ਆਏ । ਗੱਲੀਂ ਪਏ ਖ਼ਾਨ ਨੇ ਆਪਣੀ ਪੜਤਾਲ ਦਾ ਨਿਚੋੜ ਦੱਸਿਆ । ਕਤਲ ਲਾਲੇ ਨੇ ਕੀਤਾ ਸੀ । ਜਿਨ੍ਹਾਂ ਬੰਦਿਆਂ ਨੇ ਬੰਤੇ ਦੇ ਵਾਧੂ ਗੋਲੀਆਂ ਮਾਰੀਆਂ ਸਨ, ਉਹਨਾਂ ਦੀ ਸ਼ਨਾਖ਼ਤ ਹੋ ਗਈ ਸੀ । ਖ਼ਾਨ ਉਹਨਾਂ ਨੂੰ ਵੀ ਗਿਰਫ਼ਤਾਰ ਕਰਨ ਦੀ ਸੋਚ ਰਿਹਾ ਸੀ ।
ਖ਼ਾਨ ਦੀਆਂ ਗੱਲਾਂ ਸੁਣ ਕੇ ਭਰਾ ਦਾ ਚਿਹਰਾ ਗੁਲਾਬ ਵਾਂਗ ਖਿੜ ਗਿਆ । ਲਾਲੇ ਦੇ ਮੁੰਡਿਆਂ ਨੂੰ ਨਿਰਦੋਸ਼ ਕਰਾਰ ਦਿਵਾਉਣ ਲਈ ਹੀ ਉਹ ਪੰਜ ਲੱਖ ਲੈ ਕੇ ਆਇਆ ਸੀ । ਜੇ ਬੰਤੇ ਦੇ ਹਮਾਇਤੀ ਫਸ ਜਾਣ ਤਾਂ ਲੱਖ ਹੋਰ ਮਿਲ ਸਕਦਾ ਸੀ ।
ਗਈ ਰਾਤ ਤਕ ਖ਼ਾਨ ਦਾ ਭਰਾ ਉਸ ਨੂੰ ਪੈਸਿਆਂ ਦੀ ਅਹਿਮੀਅਤ ਸਮਝਾਦਾ ਰਿਹਾ ।
ਉਹ ਵੀ ਪਹਿਲਾਂ ਖ਼ਾਂਨ ਵਾਂਗ ਇਮਾਨਦਾਰ ਅਤੇ ਆਦਰਸ਼ਵਾਦੀ ਸੀ । ਵੱਡੇ ਸਮੱਗਲਰਾਂ ਦੇ ਸੋਨੇ ਚਾਂਦੀ ਨੂੰ ਬਾਜ ਵਾਂਗ ਝਪਟ ਲੈਂਦਾ ਸੀ । ਇਕਦੋ ਸਾਲ ਚੜ੍ਹਤ ਰਹੀ । ਪਿੱਛੋਂ ਸਾਰਾ ਵਿਰੋਧੀ ਧੜਾ ਇਕਮੁੱਠ ਹੋ ਗਿਆ । ਪਾਪਾ ਜੀ ਨਾ ਬਚਾਦੇ ਤਾਂ ਬਦਮਾਸ਼ ਲੋਕ ਉਸ ਨੂੰ ਨੌਕਰੀ ਕਢਾ ਕੇ ਦਮ ਲੈਂਦੇ । ਪੈਸੇ ਲੈਣ ਲੱਗਾ  ਤਾਂ ਸਾਰੇ ਬਾਗ਼ੋਬਾਗ਼ ਹਨ । ਸ਼ੁਰੂਆਤ ਪੰਜ ਲੱਖ ਤੋਂ ਹੁੰਦੀ  ਤਾਂ ਖ਼ਾਨ ਨੂੰ ਕਰ ਹੀ ਲੈਣੀ ਚਾਹੀਦੀ  । ਇਸ ਵਿਚ ਵੈਸੇ ਵੀ ਕੋਈ ਹਰਜ ਨਹੀਂ, ਰਿਪੋਰਟ ਝ ਵੀ ਇਸੇ ਤਰ੍ਹਾਂ ਹੋਣੀ  । ਉਹ ਖ਼ਾਨ ਦਾ ਭਰਾ ਹੋਣ ਕਰਕੇ ਸੱਚ ਦੱਸ ਰਿਹਾ  । ਨਹੀਂ ਤਾਂ ਉਸ ਦੀਆਂ ਗੱਲਾਂ ਸੁਣ ਕੇ ਵਿਚੋਲਾ ਸਾਰੇ ਪੈਸੇ ਹਜ਼ਮ ਕਰ ਗਿਆ ਹੁੰਦਾ, ਕਿਸੇ ਨੂੰ ਕੰਨੋਂਕੰਨ ਖ਼ਬਰ ਵੀ ਨਹੀਂ ਸੀ ਹੋਣੀ ।
ਖ਼ਾਨ 'ਤੇ ਇਸ ਭਾਸ਼ਣ ਦਾ ਕੋਈ ਅਸਰ ਨਹੀਂ ਸੀ । ਬੜੀ ਹਲੀਮੀ ਨਾਲ ਉਸ ਨੇ ਪੈਸਿਆਂ ਵਾਲਾ ਬੈਗ ਵਾਪਸ ਕਰ ਦਿੱਤਾ ।
ਚੋਰੀ ਯਾਰੀ ਵਾਂਗ ਰਿਸ਼ਵਤ ਵੀ ਗੁੱਝੀ ਨਹੀਂ ਰਹਿੰਦੀ । ਦੋ ਦਿਨਾਂ ਵਿਚ ਹੀ ਗੱਲ ਸਾਰੇ ਸ਼ਹਿਰ ਵਿਚ ਫੈਲ ਗਈ । ਪਹਿਲਾਂ ਖ਼ਾਨ ਡਰਿਆ । ਹੌਲੀਹੌਲੀ ਇਹ ਗੱਲ ਖ਼ਾਨ ਦੇ ਹੱਕ ਵਿਚ ਭੁਗਤਣ ਲੱਗੀ । ਕੋਈ ਦੇਵਤਾ ਹੀ ਏਡੀ ਵੱਡੀ ਰਕਮ ਠੁਕਰਾ ਸਕਦੈ । ਲੋਕ ਆਖਣ ਲੱਗੇ ।
ਦਿੱਲੀ ਜਾ ਕੇ ਭਾਈ ਸਾਹਿਬ ਨੇ ਬੜੀ ਸਖ਼ਤ ਚਿੱਠੀ ਲਿਖੀ । ਉਸ ਦੇ ਬਚਪਨੇ 'ਤੇ ਅਫ਼ਸੋਸ ਪਰਗਟ ਕੀਤਾ । ਖ਼ਾਨ ਨੂੰ ਕੋਈ ਅਫ਼ਸੋਸ ਨਹੀਂ । ਉਸ ਦੀ ਸਖ਼ਤੀ ਰੰਗ ਲਿਆ ਰਹੀ ਸੀ । ਮੁੱਖ ਮੰਤਰੀ ਨੇ ਖ਼ੁਦ ਖ਼ਾਨ ਨੂੰ ਇਸ ਤਫ਼ਤੀਸ਼ ਲਈ ਚੁਣਿਆ ਸੀ, ਨਵੇਂ ਅਫ਼ਸਰ ਲਈ ਇਹ ਕੋਈ ਘੱਟ ਫ਼ਖ਼ਰ ਵਾਲੀ ਗੱਲ ਨਹੀਂ ਹੁੰਦੀ । ਉਸ ਨਾਲ ਦੇ ਹਾਲੇ ਪੁਲਿਸ ਲਾਈਨ ਵਿਚ ਧੱਕੇ ਖਾ ਰਹੇ ਹਨ । ਉਹ ਐਸ.ਪੀ. ਬਣ ਚੁੱਕਾ  । ਬੰਟੀ ਲੱਭ ਪਿਆ ਤਾਂ ਐਸ.ਐਸ.ਪੀ. ਬਣ ਜਾਣਾ  ।
ਇੰਨੇ ਥੋੜ੍ਹੇ ਸਮੇਂ ਵਿਚ ਬੰਟੀ ਦੀ ਤਲਾਸ਼ ਉਸ ਨੂੰ ਅਸੰਭਵ ਲੱਗ ਰਹੀ ਸੀ । ਮੋਗੇ ਹੁੰਦਾ ਤਾਂ ਲੋਕਾਂ ਨੇ ਉਸ ਨੂੰ ਨਿਧੜਕ ਮੁਖ਼ਬਰੀ ਦੇ ਦੇਣੀ ਸੀ । ਉਸ ਦਾ ਏਨਾ ਰਸੂਖ਼ ਬਣ ਗਿਆ ਸੀ ਕਿ ਮਾੜੇ ਤੋਂ ਮਾੜਾ ਬੰਦਾ ਵੀ ਚਿਕ ਚੁੱਕ ਕੇ ਅੰਦਰ ਆ ਸਕਦਾ ਸੀ । ਹਰ ਕਿਸੇ ਨੂੰ ਆਪਣੇ ਦੁਖੜੇ ਰੋਣ ਦੀ ਖੁੱਲ੍ਹ ਸੀ । ਉਸ ਦੇ ਰਵੱਈਏ ਨੂੰ ਦੇਖ ਛੋਟੇ ਮੁਲਾਜ਼ਮਾਂ ਨੇ ਵੀ ਆਪਣਾ ਰਵੱਈਆ ਬਦਲਣਾ ਸ਼ੁਰੂ ਕਰ ਦਿੱਤਾ ਸੀ । ਉਹਨਾਂ ਨੂੰ ਪਤਾ ਸੀ, ਖ਼ਾਨ ਨੇ ਦਰਖ਼ਾਸਤ 'ਤੇ ਦਸਖ਼ਤ ਕਰਕੇ ਹੀ ਚੁੱਪ ਨਹੀਂ ਸੀ ਕਰ ਜਾਣਾ । ਜਿੰਨਾ ਚਿਰ ਫ਼ਰਿਆਦੀ ਦੀ ਤਸੱਲੀ ਨਹੀਂ ਹੁੰਦੀ, ਉਹ ਖਹਿੜਾ ਨਹੀਂ ਸੀ ਛੱਡਦਾ । ਕਿਸੇ ਮੁਲਾਜ਼ਮ ਦੀ ਉਸ ਕੋਲ ਝੂਠੀ ਰਿਪੋਰਟ ਕਰਨ ਦੀ ਵੀ ਹਿੰਮਤ ਨਹੀਂ ਸੀ ਪੈਂਦੀ । ਉਹ ਆਪ ਤਸਦੀਕ ਕਰਨ ਤੁਰ ਪੈਂਦਾ ਸੀ । ਕਦੇਕਦੇ ਮੁਜਰਮ ਨੂੰ ਕੁੱਟ ਕੇ ਇਹ ਵੀ ਪੁੱਛ ਲੈਂਦਾ ਸੀ ਕਿ ਪੁਲਿਸ ਨੂੰ ਕਿੰਨੇ ਪੈਸੇ ਦਿੱਤੇ ਹਨ । ਇਕ ਮੁਜਰਮ ਨੂੰ ਤਫ਼ਤੀਸ਼ ਲਈ ਕਈਕਈ ਥਾਣਿਆਂ ਵਿਚੋਂ ਵੀ ਗੁਜ਼ਰਨਾ ਪੈ ਸਕਦਾ ਸੀ । ਇਸ ਲਈ ਖ਼ਾਨ ਨੂੰ ਹਨੇਰੇ ਵਿਚ ਰੱਖਣ ਦੀ ਕਿਸੇ ਦੀ ਮਜਾਲ ਨਹੀਂ ਸੀ ।
ਜਿਥੇ ਖ਼ਾਨ ਸਖ਼ਤ ਸੀ, ਉਥੇ ਮੁਲਾਜ਼ਮਾਂ ਦਾ ਪੱਖ ਵੀ ਪੂਰਦਾ ਸੀ । ਭੀੜ ਪੈਣ 'ਤੇ ਹੋਰ ਅਫ਼ਸਰਾਂ ਵਾਂਗ ਪਿੱਠ ਨਹੀਂ ਸੀ ਦਿਖਾਦਾ । ਜਿਹੜੀ ਕਾਰਵਾਈ ਖ਼ਾਨ ਦੇ ਹੁਕਮਾਂ ਨਾਲ ਹੁੰਦੀ, ਉਸ ਬਾਰੇ ਕਿਸੇ ਪਾਸਿ ਵੀ ਪੁੱਛਪੜਤਾਲ ਹੁੰਦੀ, ਉਹ ਚੱਟਾਨ ਵਾਂਗ ਅੜਦਾ । ਉਸ ਅਧੀਨ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਹੌਸਲੇ ਬੁਲੰਦ ਰਹਿੰਦੇ ਸਨ । ਖ਼ਤਰਨਾਕ ਤੋਂ ਖ਼ਤਰਨਾਕ ਕੰਮ ਨੂੰ ਹੱਥ ਪਾਉਣ ਲੱਗਾ ਉਹ ਮਿੰਟ ਲਾਦਾ ਸੀ ।
ਬੰਟੀ ਦੀ ਤਫ਼ਤੀਸ਼ ਲਈ ਉਸ ਨੂੰ ਜਾਨ 'ਤੇ ਖੇਡਣ ਵਾਲੇ ਮੁਲਾਜ਼ਮਾਂ ਦੀ ਵੀ ਜ਼ਰੂਰਤ ਸੀ ਅਤੇ ਬਿਨਾਂ ਡਰ ਭੈਅ ਤੋਂ ਪੁਲਿਸ ਦਾ ਸਾਥ ਦੇਣ ਵਾਲੇ ਲੋਕਾਂ ਦੀ ਵੀ । ਰਾਨੀ ਦੀ ਗੱਲ ਸੀ ਕਿ ਹਾਲੇ ਤਕ ਕਿਸੇ ਵੀ ਅਫ਼ਸਰ ਨੇ ਨਾ ਲੋਕਾਂ ਦੇ ਸਹਿਯੋਗ ਲਈ ਕੋਈ ਯਤਨ ਕੀਤਾ ਸੀ ਅਤੇ ਨਾ ਹੀ ਕੋਈ ਸਾਂਝਾ ਪਰੋਗਰਾਮ ਬਣਾਇਆ ਸੀ । ਜਿਸ ਨੂੰ ਵੀ ਤਫ਼ਤੀਸ਼ ਮਿਲੀ, ਉਸੇ ਨੇ ਮਿਸਲ ਕੁੱਛੜ 'ਚ ਦੇ ਲਈ ਅਤੇ ਪੈਸੇ ਕਮਾਉਣ ਲੱਗਾ ।
ਆਦਿਆਂ ਹੀ ਖ਼ਾਨ ਨੇ ਰੈਸਟ ਹਾਊਸ ਵਿਚ ਸ਼ਹਿਰੀਆਂ ਦੀ ਮੀਟਿੰਗ ਰੱਖ ਲਈ । ਹਰ ਤਬਕੇ ਦੇ ਮੋਹਰੀ ਨੂੰ ਸੱਦਾ ਭੇਜਿਆ ਗਿਆ । ਰਿਕਸ਼ਾ ਯੂਨੀਅਨ ਤੋਂ ਲੈ ਕੇ ਵਿਉਪਾਰ ਮੰਡਲ ਤਕ ਸਭ ਤੋਂ ਸਹਾਇਤਾ ਮੰਗੀ ।
ਮੀਟਿੰਗ ਨੌਂ ਵਜੇ ਹੋਣੀ ਸੀ । ਬਾਕੀ ਬਚਦੇ ਘੰਟੇ ਨੂੰ ਖ਼ਾਨ ਨੇ ਬਾਕੀ ਦੇ ਪਰਬੰਧ ਮੁਕੰਮਲ ਕਰਨ ਲਈ ਵਰਤਿਆ । ਚਿੱਠੀਆਂ ਦੀ ਘੋਖ ਲਈ ਹੱਥਲਿਖਤਾਂ ਦੇ ਮਾਹਿਰ ਬੁਲਾਏ ਗਏ । ਸਾਰੇ ਥਾਣਿਆਂ ਦੀ ਫ਼ੋਰਸ ਦਾ ਜਾਇਜ਼ਾ ਲਿਆ ਗਿਆ । ਕਿਥੋਂਕਿਥੋਂ ਵਾਧੂ ਫ਼ੋਰਸ ਮੰਗਵਾਈ ਜਾ ਸਕਦੀ  ? ਗੱਡੀਆਂ ਅਤੇ ਅਸਲੇ ਦੀ ਪੜਤਾਲ ਕੀਤੀ ।
ਮੀਟਿੰਗ ਸ਼ੁਰੂ ਹੁੰਦਿਆਂ ਹੀ ਲੋਕਾਂ ਨੇ ਪੁਲਿਸ 'ਤੇ ਗੁੱਸਾ ਕੱਢਣਾ ਸ਼ੁਰੂ ਕੀਤਾ । ਖ਼ਾਨ ਚੁੱਪ ਕਰਕੇ ਸੁਣਦਾ ਰਿਹਾ । ਉਹਨਾਂ ਦੀਆਂ ਸਾਰੀਆਂ ਗੱਲਾਂ ਜਾਇਜ਼ ਸਨ । ਉਹ ਸਭ ਸ਼ਿਕਾਇਤਾਂ ਦੀ ਪੜਤਾਲ ਕਰੇਗਾ, ਪਰ ਇਹ ਵਕਤ ਪੁਲਿਸ ਦੀਆਂ ਪੜਤਾਲਾਂ ਕਰਨ ਦਾ ਨਹੀਂ ਸੀ । ਇਹ ਕੰਮ ਪਿੱਛੋਂ ਕੀਤਾ ਜਾਏਗਾ । ਫ਼ੋਰਸ ਵੀ ਘੱਟ ਸੀ ਅਤੇ ਘਬਰਾਈ ਹੋਈ ਵੀ । ਪਹਿਲਾਂ ਬੰਟੀ ਨੂੰ ਲੱਭਿਆ ਜਾਵੇ, ਉਸ ਦੇ ਅਗਵਾਕਾਰਾਂ ਨੂੰ ਨੱਥ ਪਾਈ ਜਾਵੇ । ਪਿੱਛੋਂ ਜਿੰਨਾ ਚਿਰ ਲੋਕ ਆਖਣਗੇ, ਖ਼ਾਨ ਇਥੇ ਬੈਠਾ ਰਹੇਗਾ । ਮੁਲਾਜ਼ਮਾਂ ਦੀ ਖੁੱਲ੍ਹੇ ਦਰਬਾਰ ਵਿਚ ਪੜਤਾਲ ਕਰੇਗਾ ।
ਖ਼ਾਨ ਇਸ ਗੱਲ 'ਤੇ ਖ਼ੁਸ਼ ਸੀ ਕਿ ਸਾਰਾ ਸ਼ਹਿਰ ਬੰਟੀ ਨੂੰ ਲੱਭਣ ਲਈ ਇਕਮੁੱਠ ਸੀ । ਇਸ ਕੰਮ ਲਈ ਹਰ ਪਾਰਟੀ, ਹਰ ਤਬਕਾ ਅਤੇ ਹਰ ਸੰਸਥਾ ਆਪਣੇ ਮਤਭੇਦਾਂ ਨੂੰ ਭੁਲਾ ਕੇ ਇਕੱਠੇ ਹੋ ਕੇ ਕੰਮ ਕਰਨ ਨੂੰ ਤਿਆਰ ਸੀ । ਦਹਿਸ਼ਤਗਰਦਾਂ ਨੂੰ ਪੈਸੇ ਦੇ ਕੇ ਵੀ ਬੱਚੇ ਦੀ ਜਾਨ ਬਚਾਈ ਜਾ ਸਕੇ ਤਾਂ ਵੀ ਕਿਸੇ ਨੂੰ ਕੋਈ ਗਿਲਾ ਨਹੀਂ ਸੀ ।
ਖ਼ਾਨ ਇਕ ਗੱਲ 'ਤੇ ਰਾਨ ਸੀ । ਸ਼ਹਿਰ ਦੇ ਹਰ ਮੁਹੱਲੇ, ਤਬਕੇ ਅਤੇ ਪਾਰਟੀ ਦੇ ਨੁਮਾਇੰਦੇ ਇਥੇ ਮੌਜੂਦ ਸਨ । ਅਗਵਾਕਾਰਾਂ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਸੀ । ਹਰ ਇਕ ਨੇ ਸਹੁੰ ਖਾ ਕੇ ਕਿਹਾ ਕਿ ਅਗਵਾਕਾਰ ਉਹਨਾਂ ਦੇ ਗਲੀਮੁਹੱਲੇ ਵਿਚ ਨਹੀਂ ਹਨ । ਸਭ ਦਾ ਇਹ ਵੀ ਮੱਤ ਸੀ ਕਿ ਬੱਚਾ ਅਤੇ ਅਗਵਾਕਾਰ ਸਨ ਸ਼ਹਿਰ ਵਿਚ ਹੀ ।
ਉਹ ਕਿਥੇ ਹੋ ਸਕਦੇ ਹਨ ? ਉਹਨਾਂ ਨੂੰ ਕੌਣ ਪਨਾਹ ਦੇ ਰਿਹਾ  ? ਇਸ ਬਾਰੇ ਸਭ ਦੇ ਵਿਚਾਰ ਅਲੱਗਅਲੱਗ ਸਨ ।
ਕੱਚਾ ਆੜ੍ਹਤੀਆ ਐਸੋਸੀਏਸ਼ਨ ਦੇ ਪਰਧਾਨ ਬਿਹਾਰੀ ਲਾਲ ਦਾ ਮੱਤ ਸੀ ਕਿ ਅਜਿਹੀ ਕਮੀਨੀ ਹਰਕਤ ਕੋਈ ਖ਼ਾਨਦਾਨੀ ਅਤੇ ਪੇਸ਼ੇਵਾਰ ਮੁਜਰਮ ਹੀ ਕਰ ਸਕਦਾ  । ਅਜਿਹੇ ਮੁਜਰਮਾਂ ਦੀ ਸ਼ਹਿਰ ਵਿਚ ਪਹਿਲਾਂ ਹੀ ਕਮੀ ਨਹੀਂ ਸੀ । ਲਾਲਾ ਜੀ ਨੇ ਕੁਸ਼ਟ ਆਸ਼ਰਮ ਬਣਾ ਕੇ ਹੋਰ ਕੰਡੇ ਬੀਜ ਦਿੱਤੇ ।
ਪਰਧਾਨ ਨੇ ਉਸ ਸਮੇਂ ਵੀ ਇਸ ਆਸ਼ਰਮ ਦਾ ਵਿਰੋਧ ਕੀਤਾ ਸੀ, ਜਦੋਂ ਇਸ ਦੀ ਸਥਾਪਨਾ ਦੀ ਗੱਲ ਚੱਲੀ ਸੀ । ਕੌਣ ਨਹੀਂ ਜਾਣਦਾ ਕਿ ਇਹਨਾਂ ਹੱਡਹਰਾਮਾਂ ਦਾ ਇਕੋਇਕ ਪੇਸ਼ਾ ਮੰਗਖਾਣਾ  ।
ਭਾਂਤਭਾਂਤ ਦੀਆਂ ਬੀਮਾਰੀਆਂ ਦਾ ਦਿਖਾਵਾ ਕਰਨ ਦੇ ਇਹ ਮਾਹਿਰ ਹਨ । ਲੋਕਾਂ ਦਾ ਦਿਲ ਪਸੀਜ ਕੇ ਵੱਧੋਵੱਧ ਪੈਸੇ ਬਟੋਰਦੇ ਹਨ । ਨਹੀਂ ਤਾਂ ਇਸ ਦੀ ਕੋਈ ਵਜ੍ਹਾ ਨਹੀਂ ਕਿ ਇਹਨਾਂ ਦੇ ਕੋੜਮੇ ਦੇ ਹਰ ਮੈਂਬਰ ਦਾ ਕੋਈ ਨਾ ਕੋਈ ਅੰਗ ਜਾਂ ਕੱਟਿਆ ਹੋਵੇ ਜਾਂ ਫਿਰ ਕਰੂਪ ਹੋਵੇ । ਇਹ ਹਰਾਮਖ਼ੋਰ ਸ਼ਰੀਫ਼ ਘਰਾਂ ਦੇ ਬੱਚੇ ਚੁੱਕਦੇ ਹਨ । ਉਹਨਾਂ ਦੇ ਅੰਗ ਕੱਟ ਕੇ, ਉਹਨਾਂ ਨੂੰ ਤਰਸ ਦੇ ਪਾਤਰ ਬਣਾ ਕੇ, ਗਲੀਗਲੀ ਮੰਗਣ ਲਈ ਭੇਜ ਦਿੰਦੇ ਹਨ। ਅਜਿਹੇ ਸੈਂਕੜੇ ਕੇਸ ਅਖ਼ਬਾਰਾਂ ਵਿਚ ਹਰ ਰੋਜ਼ ਛਪਦੇ ਹਨ । ਬਹੁਤੇ ਦਿਨ ਨਹੀਂ ਹੋਏ ਜਦੋਂ ਪਰਧਾਨ ਨੇ ਖ਼ੁਦ ਇਕ ਅਜਿਹਾ ਹੀ ਕੇਸ ਪੁਲਿਸ ਦੇ ਹਵਾਲੇ ਕੀਤਾ ਸੀ । ਅੱਠ ਸਾਲਾਂ ਦੇ ਇਕ ਅਧਰੰਗ ਦੇ ਮਰੀਜ਼ ਬੱਚੇ ਨੂੰ ਰੇਹੜੀ ਵਿਚ ਪਾਈ ਇਕ ਟੋਲਾ ਕਈ ਦਿਨ ਬਜ਼ਾਰਾਂ ਵਿਚ ਮੰਗਦਾ ਫਿਰਦਾ ਰਿਹਾ । ਉਸ ਦੀ ਬੀਮਾਰੀ ਦੇ ਵੈਣ ਪਾਪਾ ਕੇ ਪੈਸੇ ਉਗਰਾਹੁੰਦਾ ਰਿਹਾ । ਪੰਜਵੇਂ ਦਿਨ ਉਸ ਦੀ ਲਾਸ਼ ਨੂੰ ਚੌਂਕ ਵਿਚ ਸਜਾਇਆ ਗਿਆ । ਉਸ ਦੇ ਸੰਸਕਾਰ ਦੇ ਨਾਂ 'ਤੇ ਫੇਰ ਪੈਸੇ ਇਕੱਠੇ ਕੀਤੇ ਗਏ । ਕੁਦਰਤੀ ਉਸੇ ਦਿਨ ਪਰਧਾਨ ਦਾ ਸਾਲਾ ਆ ਗਿਆ । ਉਹ ਸਾਰੀ ਘਟਨਾ ਦੇਖ ਕੇ ਬੜਾ ਰਾਨ ਹੋਇਆ । ਪੰਦਰਾਂ ਦਿਨ ਪਹਿਲਾਂ ਇਹੋ ਟੋਲਾ ਇਸੇ ਤਰ੍ਹਾਂ ਬਠਿੰਡੇ ਪੈਸੇ ਇਕੱਠੇ ਕਰ ਰਿਹਾ ਸੀ । ਪਰਧਾਨ ਨੇ ਹਿੰਮਤ ਕੀਤੀ ਤਾਂ ਸਾਰਾ ਭੇਤ ਖੁੱਲ੍ਹ ਗਿਆ । ਬੱਚੇ ਚੁੱਕ ਕੇ ਬੀਮਾਰ ਕਰਨੇ ਅਤੇ ਫੇਰ ਉਸ ਨੂੰ ਮਾਰ ਕੇ ਪੈਸੇ ਇਕੱਠੇ ਕਰਨਾ ਇਹ ਗਰੋਹ ਦਾ ਕੰਮ ਸੀ । ਕੁਸ਼ਟ ਆਸ਼ਰਮ ਵਾਲੇ ਕੁਝ ਵਰ੍ਹੇ ਪਹਿਲਾਂ ਇਹੋ ਧੰਦਾ ਕਰਦੇ ਸਨ । ਰੋਟੀ ਚੰਗੀ ਮਿਲਣ ਲੱਗੀ  । ਇਸ ਲਈ ਹੋ ਸਕਦੈ ਮਾੜੇ ਕੰਮ ਘਟਾ ਦਿੱਤੇ ਹੋਣ । ਚੋਰ, ਚੋਰੀ ਤੋਂ ਤਾਂ ਭਾਵੇਂ ਚਲਾ ਜਾਵੇ ਪਰ ਹੇਰਾਫੇਰੀ ਤੋਂ ਨਹੀਂ ਜਾਂਦਾ । ਆਪ ਨਾ ਕੀਤਾ ਕਿਸੇ ਭਾਈਚਾਰੇ ਦੇ ਬੰਦੇ ਤੋਂ ਕਰਵਾ ਦਿੱਤਾ । ਜੁਰਮ ਇਹਨਾਂ ਦੇ ਖ਼ੂਨ 'ਚ ਰਚਿਆ ਹੋਇਐ । ਇਹਨਾਂ ਦੀਆਂ ਕੁੱਲੀਆਂ ਦੀ ਤਲਾਸ਼ੀ ਬਹੁਤ ਜ਼ਰੂਰੀ  । ਇਹਨਾਂ ਨੂੰ ਮਾੜੇ ਮੰਗਤੇ ਨਾ ਸਮਝ ਕੇ ਇਹਨਾਂ ਦੇ ਮੁਜਰਮਾਨਾ ਇਤਿਹਾਸ ਦੀ ਨਿਗਾਹ ਵਿਚ ਇਹਨਾਂ ਨੂੰ ਪਰਖਿਆ ਜਾਵੇ ।

....ਚਲਦਾ....