ਰਾਮ ਸ਼ਰਨ ਵਕੀਲ ਨੂੰ ਇਹ ਗੱਲ ਬੇਤੁਕੀ ਲੱਗੀ । ਉਹ ਜਰਾਇਮਪੇਸ਼ਾ ਲੋਕ ਜ਼ਰੂਰ ਹਨ ।
ਕਦੇ ਮਨ ਵਿਚ ਬੇਈਮਾਨੀ ਵੀ ਆ ਸਕਦੀ । ਜੇ ਇਕੱਲਾ ਬੱਚਾ ਅਗਵਾ ਹੋਇਆ ਹੁੰਦਾ ਤਾਂ ਇਹ ਗੱਲ ਮੰਨੀ ਜਾ ਸਕਦੀ ਸੀ । ਇਥੇ ਤਾਂ ਹਰ ਰੋਜ਼ ਚਿੱਠੀ ਲਿਖੀ ਜਾ ਰਹੀ ਸੀ । ਇੰਨਾ ਹੌਂਸਲਾ ਜਾਂ ਸਾਧਨ ਉਹਨਾਂ ਕੋਲ ਕਿਥੋਂ ਆਏ ? ਵਕੀਲ ਦਾ ਮੱਤ ਸੀ ਕਿ ਇਸ ਕੰਮ ਵਿਚ ਸਾਂਸੀਆਂ ਜਾਂ ਬਾਜ਼ੀਗਰਾਂ ਦਾ ਹੱਥ ਹੋ ਸਕਦਾ । ਇਹਨਾਂ ਕਬੀਲਿਆਂ ਦਾ ਇਕੋਇਕ ਕਿੱਤਾ ਜੁਰਮ ਕਰਨਾ । ਠੱਗੀ, ਚੋਰੀ ਇਹਨਾਂ ਦਾ ਧਰਮ । ਇਸੇ ਪੇਸ਼ੇ ਦੇ ਨਵੇਂਨਵੇਂ ਤਰੀਕੇ ਇਹਨਾਂ ਨੂੰ ਬਚਪਨ ਵਿਚ ਸਿਖਾਏ ਜਾਂਦੇ ਹਨ । ਉਸ ਦਾ ਵਕਾਲਤ ਦਾ ਤਜਰਬਾ ਦੱਸਦਾ ਸੀ ਕਿ ਸ਼ਹਿਰ ਵਿਚ ਹੁੰਦੀਆਂ ਨੱਬੇ ਫ਼ੀਸਦੀ ਚੋਰੀਆਂ ਵਿਚ ਇਹ ਭਾਈਵਾਲ ਹੁੰਦੇ ਹਨ । ਇਹਨਾਂ ਦੇ ਜਵਾਕ ਦੋਦੋ, ਚਾਰਚਾਰ ਜਮਾਤਾਂ ਪੜ੍ਹ ਗਏ ਹਨ । ਚਿੱਠੀਆਂ ਲਿਖਣ ਦੇ ਕਾਬਲ ਹਨ । ਇਹਨਾਂ ਦੇ ਮਰਦ ਸ਼ਹਿਰਾਂ ਵਿਚ ਚੋਰੀਆਂ ਕਰਦੇ ਹਨ, ਬੱਚੇ ਜੇਬਾਂ ਕੱਟਦੇ ਹਨ ਅਤੇ ਔਰਤਾਂ ਬੱਸਾਂ ਵਿਚ ਚੈਨੀਆਂ ਲਾਹੁੰਦੀਆਂ ਹਨ ।
ਕੋਈ ਹੋਰ ਦਾਅ ਨਾ ਲੱਗੇ ਤਾਂ ਕਪਾਹਾਂ ਚੁਗ ਲਈਆਂ, ਕਣਕਾਂ ਵੱਢ ਲਈਆਂ ਜਾਂ ਡੰਗਰ ਹੱਕ ਲਏ । ਫ਼ਿਲਮੀ ਯੁਗ , ਨਵੀਂ ਪੀੜ੍ਹੀ ਨੇ ਨਵਾਂ ਢੰਗ ਅਪਣਾ ਲਿਆ ਹੋਣਾ । ਇਹ ਉਹਨਾਂ ਦੀ ਹੀ ਸ਼ਰਾਰਤ । ਉਸ ਨੇ ਆਪਣੀ ਰਾਏ ਦੀ ਪੁਸ਼ਟੀ ਲਈ ਸਭ ਤੋਂ ਵੱਡੀ ਇਹ ਦਲੀਲ ਦਿੱਤੀ ਸੀ ਕਿ ਪੈਸਿਆਂ ਲਈ ਨੀਯਤ ਕੀਤੀ ਜਗ੍ਹਾ ਹਰ ਵਾਰ ਉਹਨਾਂ ਦੇ ਵਿਹੜੇ ਦੇ ਨੇੜੇਤੇੜੇ ਹੀ ਹੁੰਦੀ ਸੀ ।
ਇਹ ਗੱਲਾਂ ਲਾਲਾ ਜੀ ਨੂੰ ਅਤੇ ਸੰਘ ਨੂੰ ਪਸੰਦ ਨਹੀਂ ਸਨ । ਅਸਿੱਧੇ ਢੰਗ ਨਾਲ ਉਹ ਲਾਲਾ ਜੀ 'ਤੇ ਹਮਲੇ ਕਰ ਰਹੇ ਸਨ । ਲਾਲਾ ਜੀ ਦੇ ਕੰਮਾਂ 'ਤੇ ਨੁਕਤਾਚੀਨੀ ਕੀਤੀ ਜਾ ਰਹੀ ਸੀ । ਲਾਲਾ ਜੀ ਤਾਂ ਚੁੱਪ ਰਹੇ, ਉਹਨਾਂ ਦੇ ਬੋਲਣ ਦਾ ਸਮਾਂ ਨਹੀਂ ਸੀ । ਦਰਸ਼ਨ ਤੋਂ ਰਿਹਾ ਨਾ ਗਿਆ । ਉਸ ਨੂੰ ਪਰਧਾਨ ਨਾਲੋਂ ਜ਼ਿਆਦਾ ਵਕੀਲ ਸਾਹਿਬ ਦੀ ਅਕਲ 'ਤੇ ਹਾਸਾ ਆ ਰਿਹਾ ਸੀ ।
ਨਾ ਸਾਂਸੀ ਖ਼ਾਨਦਾਨ ਮੁਜਰਮ ਸਨ ਨਾ ਮੰਗਤੇ । ਮਾੜੇ ਹਾਲਾਤਾਂ ਨੇ ਉਹਨਾਂ ਨੂੰ ਮੁਜਰਮ ਬਣਾਇਆ । ਜਦੋਂ ਤੋਂ ਸੰਘ ਨੇ ਸਾਂਸੀਆਂ ਦੇ ਵਿਹੜੇ ਕੰਮ ਕਰਨਾ ਸ਼ੁਰੂ ਕੀਤਾ , ਇਕ ਦੋ ਜੁਰਮਾਂ ਨੂੰ ਛੱਡ ਕੇ ਕੋਈ ਬਹੁਤੇ ਜੁਰਮ ਨਹੀਂ ਹੋਏ । ਜਦੋਂ ਹਾਲੇ ਵੀ ਉਹਨਾਂ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾ ਰਿਹਾ ਅਤੇ ਧਿਰਕਾਰਿਆ ਜਾ ਰਿਹਾ ਤਾਂ ਉਹ ਮੁਜਰਮ ਨਾ ਬਣਨ ਤਾਂ ਕੀ ਕਰਨ ।
ਸਮਾਜ ਉਹਨਾਂ ਨੂੰ ਸਵੀਕਾਰ ਕਰਨ ਨੂੰ ਤਿਆਰ ਹੀ ਨਹੀਂ । ਸੰਘ ਨੂੰ ਯਕੀਨ ਕਿ ਬੰਟੀ ਨਾ ਕੁੱਲੀਆਂ ਵਿਚ , ਨਾ ਆਸ਼ਰਮ ਵਿਚ ।
ਰਾਮ ਸਰੂਪ ਪੂਰਾ ਜ਼ੋਰ ਲਾ ਕੇ ਇਹ ਸਿੱਧ ਕਰ ਰਿਹਾ ਸੀ ਕਿ ਇਹ ਸਾਰੀ ਕਰਤੂਤ ਵਾਣ ਵੱਟਣਿਆਂ ਦੀ ਸੀ । ਉਹ ਪੇਸ਼ੇ ਤੋਂ ਝਟਕਈ ਹਨ । ਮੁਰਗਿਆਂ ਅਤੇ ਭੇਡਾਂ ਬੱਕਰੀਆਂ ਦੇ ਸਿਰ ਗਾਜਰ ਮੂਲੀ ਵਾਂਗ ਵੱਢ ਸੁੱਟਦੇ ਹਨ । ਤਕਸੀਮ ਸਮੇਂ ਇਹਨਾਂ ਨੂੰ ਪਾਕਿਸਤਾਨੋਂ ਉੱਜੜ ਕੇ ਆਇਆਂ ਨੂੰ ਸ਼ਹਿਰ ਨੇ ਹਿੱਕ ਨਾਲ ਲਾਇਆ ਸੀ । ਪੁਰਾਣੇ ਕਿਲ੍ਹੇ ਦੇ ਖੰਡਰਾਂ ਵਿਚ ਉਹਨਾਂ ਨੂੰ ਵਸਾਇਆ
ਗਿਆ ਸੀ । ਮੁੱਢਲੇ ਦਿਨਾਂ ਵਿਚ ਉਹ ਵਾਣ ਵੱਟ ਕੇ ਗੁਜ਼ਾਰਾ ਕਰਦੇ ਸਨ । ਮਸ਼ੀਨੀ ਯੁਗ ਆਇਆ ਤਾਂ ਇਹਨਾਂ ਵੀ ਕਿੱਤੇ ਬਦਲ ਲਏ । ਕੋਈ ਸਬਜ਼ੀ ਵੇਚਣ ਲੱਗਾ, ਕੋਈ ਰਿਕਸ਼ਾ ਵਾਹੁਣ ਲੱਗਾ ਅਤੇ ਕੋਈਕੋਈ ਤਰੱਕੀ ਕਰ ਕੇ ਟਰੱਕਡਰਾਈਵਰ ਬਣ ਗਿਆ । ਮਾਰਧਾੜ ਇਹ ਉਸੇ ਤਰ੍ਹਾਂ ਕਰਦੇ ਰਹਿੰਦੇ ਹਨ, ਜਿਵੇਂ ਪਹਿਲਾਂ ਕਰਦੇ ਸਨ । ਮੁਰਗੀ ਦੇ ਆਂਡੇ ਖ਼ਾਤਰ ਬੰਦਾ ਮਾਰ ਦਿੰਦੇ ਹਨ ।
ਇਸ ਮੁਹੱਲੇ ਸਿੱਖੀ ਦਾ ਨਵਾਂਨਵਾਂ ਪਰਚਾਰ ਹੋਇਆ । ਦਿਨਾਂ ਵਿਚ ਆਲੀਸ਼ਾਨ ਗੁਰਦੁਆਰਾ ਉੱਸਰ ਗਿਆ । ਉਥੋਂ ਦਾ ਗਰੰਥੀ ਖ਼ਤਰਨਾਕ ਲੱਗਦਾ । ਉਸ ਦਾ ਭਾਸ਼ਣ ਭੜਕਾਊ ਹੁੰਦਾ ।
ਪਿਛਲੇ ਕਈ ਜਲੂਸਾਂ ਵਿਚ ਮੁੰਡੇ ਨੰਗੀਆਂ ਤਲਵਾਰਾਂ ਲੈ ਕੇ ਸ਼ਾਮਲ ਹੁੰਦੇ ਰਹੇ ਹਨ । ਹਿੰਦੂਆਂ ਦੇ ਕਈ ਧਾਰਮਿਕ ਜਲੂਸਾਂ ਵਿਚ ਹੁੱਲੜਬਾਜ਼ੀ ਕਰ ਚੁੱਕੇ ਹਨ । ਉਪਰੋਂ ਆਈ ਕਿਸੇ ਹਦਾਇਤ ਦੇ ਆਧਾਰ 'ਤੇ ਗੜਬੜ ਕਰ ਬੈਠੇ ਹੋਣ ਤਾਂ ਇਹ ਕੋਈ ਵੱਡੀ ਗੱਲ ਨਹੀਂ । ਫੁਰਤੀਲਾ ਉਹਨਾਂ ਦਾ ਆਗੂ । ਸਮਝਾਬੁਝਾ ਕੇ ਮੰਨ ਜਾਣ ਤਾਂ ਠੀਕ , ਨਹੀਂ ਤਾਂ ਗੁਰਦੁਆਰੇ ਸਣੇ ਸਾਰੇ ਮੁਹੱਲੇ ਦੀ ਤਲਾਸ਼ੀ ਹੋਣੀ ਚਾਹੀਦੀ ।
ਫੁਰਤੀਲਾ ਵਿਚਕਾਰੋਂ ਹੀ ਬੋਲ ਪਿਆ । ਉਸ ਦੀ ਬਰਾਦਰੀ 'ਤੇ ਲੱਗੀ ਦੂਸ਼ਣਬਾਜ਼ੀ 'ਤੇ ਉਹ ਤਿਲਮਿਲਾ ਉਠਿਆ । ਉਹ ਰਾਜਪੂਤ ਹਨ, ਲੜਨਾ ਉਹਨਾਂ ਦਾ ਧਰਮ । ਰਾਜਪੂਤ ਕਦੇ ਇਸ ਤਰ੍ਹਾਂ ਦੀਆਂ ਕਮੀਨੀਆਂ ਹਰਕਤਾਂ ਨਹੀਂ ਕਰਦੇ, ਲਲਕਾਰ ਕੇ ਲੜਦੇ ਹਨ । ਮਾਸੂਮਾਂ ਅਤੇ ਔਰਤਾਂ 'ਤੇ ਤਾਂ ਉਹ ਵਾਰ ਕਰਦੇ ਹੀ ਨਹੀਂ । ਇਹ ਗੱਲ ਸੀ ਤਾਂ ਪਹਿਲਾਂ ਹੀ ਦੱਸ ਦਿੰਦੇ । ਉਹ ਘਰਘਰ ਦੀ ਤਲਾਸ਼ੀ ਲਈ ਤਿਆਰ ਹਨ । ਬੰਟੀ ਉਹਨਾਂ ਨੂੰ ਆਪਣੇ ਬੱਚਿਆਂ ਜਿੰਨਾ ਹੀ ਅਜ਼ੀਜ਼ । ਮੀਟਿੰਗ ਵਿਚ ਉਹਨਾਂ ਦੀ ਬਰਾਦਰੀ ਨੂੰ ਜ਼ਲੀਲ ਕਰਨ ਦੀ ਕੀ ਲੋੜ ਸੀ ? ਰਾਮ ਸਰੂਪ ਦੇ ਭਾਸ਼ਨ 'ਤੇ ਉਹ ਤੈਸ਼ ਵਿਚ ਆ ਗਿਆ ਸੀ । ਖ਼ਾਨ ਠੰਢਾ ਨਾ ਕਰਦਾ ਤਾਂ ਉਸ ਨੇ ਬਾਈਕਾਟ ਕਰਨ ਲੱਗਿਆਂ ਮਿੰਟ ਲਾਉਣਾ ਸੀ ।
ੱਡਮਾਸਟਰ ਸ਼ਰਮਾ ਜੀ ਹੋਰ ਹੀ ਰਾਏ ਰੱਖਦੇ ਸਨ । ਇਸ ਮਸਲੇ ਦੀ ਜੜ੍ਹ ਨਾ ਸਾਂਸੀਆਂ ਵਿਚ , ਨਾ ਕੋਹੜੀਆਂ ਵਿਚ ਅਤੇ ਨਾ ਵਾਣ ਵੱਟਣਿਆਂ ਵਿਚ । ਇਸ ਸਾਰੇ ਸਿਆਪੇ ਦੀ ਜੜ੍ਹ ਤਾਂ ਸਿੱਧੂਆਂ ਦਾ ਅਗਵਾੜ ਹੋ ਸਕਦੈ । ਪੰਜਾਹ ਸਾਲਾਂ ਵਿਚ ਅਗਵਾੜ ਦੀ ਾਬਾਦੀ ਤਾਂ ਦੁੱਗਣੀ
ਤਿੱਗਣੀ ਹੋ ਗਈ ਪਰ ਖੇਤੀ ਵਾਲੀ ਜ਼ਮੀਨ ਘਟ ਕੇ ਚੌਥਾ ਹਿੱਸਾ ਰਹਿ ਗਈ । ਸ਼ਹਿਰ ਦਾ ਵਿਸਥਾਰ ਚਾਰੇ ਪਾਸੇ ਵੱਲ ਹੋ ਰਿਹਾ । ਅਗਵਾੜ ਦੀ ਅੱਧੀ ਜ਼ਮੀਨ ਵਿਚ ਕਾਰਖ਼ਾਨੇ ਅਤੇ ਫ਼ੈਕਟਰੀਆਂ ਲੱਗ ਗਈਆਂ ਅਤੇ ਅੱਧੀ ਵਿਚ ਕੋਠੀਆਂ ਅਤੇ ਮਕਾਨ ਬਣ ਗਏ । ਦੂਜੇ ਪਾਸੇ ਮੁੰਡੇ ਪੜ੍ਹਦੇਲਿਖਦੇ ਜਾ ਰਹੇ ਹਨ । ਪੈਂਟਾਂਸ਼ਰਟਾਂ ਪਾਉਣ ਲੱਗੇ ਹਨ । ਵੱਡੀਆਂਵੱਡੀਆਂ ਡਿਗਰੀਆਂ ਲਈ ਫਿਰਦੇ ਹਨ । ਨਾ ਖੇਤੀ ਦੇ ਕਾਬਲ ਰਹੇ ਹਨ, ਨਾ ਨੌਕਰੀ ਮਿਲਦੀ । ਵਿਹਲਿਆਂ ਨੇ ਮਾੜੇ ਪਾਸੇ ਹੀ ਲੱਗਣਾ । ਜਦੋਂ ਨਕਸਲਬਾੜੀ ਲਹਿਰ ਚੱਲੀ, ਅਗਵਾੜ ਦੇ ਅੱਧੇ ਮੁੰਡੇ ਕੇਸ ਕਟਾ ਕੇ ਨਕਸਲੀਏ ਬਣ ਗਏ । ਕਈ ਮਾਰੇ ਗਏ, ਕਈ ਜੇਲ੍ਹਾਂ 'ਚ ਰੁਲਦੇ ਰਹੇ । ਹੁਣ ਫੇਰ ਸਾਰਾ ਅਗਵਾੜ ਕੇਸਰੀ ਪੱਗਾਂ ਬੰਨ੍ਹੀ ਫਿਰਦੈ । ਅੱਧੀ ਨਾਲੋਂ ਵੱਧ ਮੁੰਡੀਰ ਨੇ ਗਾਤਰੇ ਪਾ ਲਏ । ਫ਼ੈਡਰੇਸ਼ਨ ਦੇ ਨਾਂ ਥੱਲੇ ਮੀਟਿੰਗਾਂ ਕਰਦੇ ਹਨ, ਜਲੂਸ ਕੱਢਦੇ ਹਨ ਅਤੇ ਇਸ਼ਤਿਹਾਰ ਲਾਦੇ ਹਨ । ਵਾਣ ਵੱਟਣਿਆਂ ਵਿਚਾਰਿਆਂ ਨੂੰ ਇੰਨੀ ਸੂਝ ਕਿਥੇ ? ਫੜਫੜਾਈ ਕਰਨੀ ਤਾਂ ਅਗਵਾੜ ਵਿਚੋਂ ਕੀਤੀ ਜਾਵੇ ।
ੱਡਮਾਸਟਰ ਦੀਆਂ ਗੱਲਾਂ ਨੇ ਜ਼ੈਲਦਾਰ ਨੂੰ ਪਸੀਨਾ ਲਿਆ ਦਿੱਤਾ । ਉਸ ਨੇ ੱਡਮਾਸਟਰ ਨੂੰ ਕਈ ਵਾਰ ਟੋਕਿਆ । ਖ਼ਾਨ ਨੇ ੱਡਮਾਸਟਰ ਨੂੰ ਬੋਲਣ ਦਿੱਤਾ । ਉਹ ਸਭ ਦੇ ਵਿਚਾਰ ਸੁਣਨਾ ਚਾਹੁੰਦਾ ਸੀ । ਜਿੰਨਾ ਚਿਰ ਕੋਈ ਖੁੱਲ੍ਹ ਕੇ ਬੋਲ ਨਹੀਂ ਸਕਦਾ, ਮਾਮਲੇ ਦੀ ਤਹਿ ਤਕ ਨਹੀਂ ਪਹੁੰਚਿਆ ਜਾ ਸਕਦਾ ।
ਮੁੰਡਿਆਂ ਦਾ ਧਾਰਮਿਕ ਖ਼ਿਆਲਾਂ ਦਾ ਹੋ ਜਾਣਾ ਜ਼ੈਲਦਾਰ ਨੂੰ ਮਾੜਾ ਨਹੀਂ ਸੀ ਲੱਗਦਾ ।ਇਹ ਤਾਂ ਸਗੋਂ ਚੰਗੀ ਗੱਲ ਸੀ । ਕਿਸੇ ਵੀ ਧਰਮ ਨੂੰ ਅਪਨਾਉਣ ਦੀ ਹਰ ਨਾਗਰਿਕ ਨੂੰ ਸੰਵਿਧਾਨਕ ਖੁੱਲ੍ਹ । ਨਾਸਤਕ ਹੋ ਕੇ ਕਤਲੇਆਮ ਕਰਨ ਦੀ ਥਾਂ ਜੇ ਮੁੰਡੇ ਧਰਮ ਦਾ ਰਾਹ ਅਪਣਾ ਕੇ ਖ਼ਲਕਤ ਦੀ ਭਲਾਈ ਕਰਨਾ ਚਾਹੁੰਦੇ ਹਨ ਤਾਂ ਇਸ ਵਿਚ ਕੀ ਬੁਰਾਈ ? ਇਹਨਾਂ ਹਿੰਦੂ ਸੇਠਾਂ ਨੂੰ ਤਾਂ ਹਰ ਸਿੱਖ ਹੀ ਦਹਿਸ਼ਤਗਰਦ ਨਜ਼ਰ ਆਉਣ ਲੱਗਾ । ਸਭ ਖਾਂਦੇਪੀਂਦੇ ਘਰਾਂ ਦੇ ਮੁੰਡੇ ਹਨ ।
ਪੰਜ ਹਜ਼ਾਰ ਲਈ ਅਜਿਹੀ ਕਮੀਨੀ ਹਰਕਤ ਕਿ ਕਰਨਗੇ ? ਉਹ ਕਿਸੇ ਵੀ ਕੀਮਤ 'ਤੇ ਅਗਵਾੜ ਦੀ ਬੇਇੱਜ਼ਤੀ ਨਹੀਂ ਹੋਣ ਦੇਵੇਗਾ । ਉਹ ਮੁੱਖ ਮੰਤਰੀ ਨਾਲ ਗੱਲ ਕਰੇਗਾ ।
ਜ਼ੈਲਦਾਰ ਨੂੰ ਮੁੱਖ ਮੰਤਰੀ ਦੇ ਨੇੜੇ ਹੋਣ ਦਾ ਮਾਣ ਸੀ । ਹਰ ਮੋਰਚੇ ਵਿਚ ਉਹ ਸਰਦਾਰ ਦਾ ਹਰ ਤਰ੍ਹਾਂ ਸਾਥ ਦਿੰਦਾ ਸੀ । ਧਨ ਨਾਲ ਵੀ ਅਤੇ ਬੰਦਿਆਂ ਨਾਲ ਵੀ । ਇਸ ਮੀਟਿੰਗ ਵਿਚ ਵੀ ਅਗਵਾੜ ਦੇ ਨੁਮਾਇੰਦੇ ਦੇ ਤੌਰ 'ਤੇ ਹਾਜ਼ਰ ਸੀ । ਅਗਵਾੜ 'ਤੇ ਕੋਈ ਚਿੱਕੜ ਉਛਾਲੇ ਤਾਂ ਉਸ ਦਾ ਜਵਾਬ ਦੇਣਾ ਜ਼ੈਲਦਾਰ ਦੀ ਜ਼ਿੰਮੇਵਾਰੀ । ਆਪਣੀ ਜ਼ਿੰਮੇਵਾਰੀ ਉਹ ਬਾਖ਼ੂਬੀ ਨਿਭਾ ਰਿਹਾ ਸੀ ।
ਲਾਲਾ ਜੀ ਦਾ ਵੀਹ ਘਰਾਂ ਨਾਲ ਵਿਰੋਧ ਵੀ ਤਾਂ । ਬੰਟੀ ਮਾਡਲ ਟਾਊਨ ਦੀਆਂ ਕੋਠੀਆਂ ਵਿਚ ਕਿ ਨਹੀਂ ਹੋ ਸਕਦਾ ? ਕਿਹੜਾ ਭੈੜੇ ਤੋਂ ਭੈੜਾ ਜੁਰਮ , ਜਿਹੜਾਂ ਉਹਨਾਂ ਕੋਠੀਆਂ ਵਿਚ ਨਹੀਂ ਹੁੰਦਾ ? ਚੋਰਬਜ਼ਾਰੀ, ਸਮੱਗਲਿੰਗ ਅਤੇ ਹੇਰਾਫੇਰੀਆਂ ਦੀਆਂ ਸਾਰੀਆਂ ਯੋਜਨਾਵਾਂ ਉਥੇ ਹੀ ਤਾਂ ਬਣਦੀਆਂ ਹਨ । ਉਹ ਖ਼ੁਦ ਨਹੀਂ ਕਰ ਸਕਦੇ ਤਾਂ ਕਿਸੇ ਨੂੰ ਖ਼ਰੀਦ ਤਾਂ ਸਕਦੇ ਹਨ । ਕਈ ਸੇਠਾਂ ਨੂੰ ਦੁੱਖ , ਲਾਲਾ ਹਰ ਵਾਰ ਹੀ ਸੀਤਾ ਭਵਨ ਦਾ ਪਰਧਾਨ ਬਣ ਜਾਂਦਾ । ਬਾਕੀ ਸੇਵਾ ਦੇ ਮੌਕੇ ਤੋਂ ਖੁੰਝ ਜਾਂਦੇ ਹਨ । ਕਈ ਹੋਰਾਂ ਨੂੰ ਰਾਮ ਲੀਲਾ ਕਮੇਟੀ 'ਤੇ ਕਬਜ਼ਾ ਕਰਨ ਦੀ ਭੁੱਖ ।
ਸੇਵਾ ਸੰਮਤੀ ਵਿਚ ਵੀ ਪਾਰਟੀਬਾਜ਼ੀ । ਮਹਾਂਬੀਰ ਦਲ ਵਿਚ ਵੀ ਲਾਲਾ ਜੀ ਦਾ ਬੋਲਬਾਲਾ । ਚੋਣਾਂ ਵਿਚ ਵੀ ਇਹਨਾਂ ਇਕ ਪਾਰਟੀ ਦਾ ਪੱਖ ਖੁੱਲ੍ਹ ਕੇ ਪੂਰਿਆ । ਮਾੜੇ ਹਾਲਤਾਂ ਦਾ ਫ਼ਾਇਦਾ ਉਠਾ ਕੇ ਕੋਈ ਵੀ ਨਿੱਜੀ ਦੁਸ਼ਮਣੀ ਕੱਢ ਸਕਦਾ । ਜਿੰਨਾ ਚਿਰ ਕੋਠੀਆਂ ਦੀ ਛਾਣਬੀਣ ਨਹੀਂ ਹੋ ਜਾਂਦੀ, ਜ਼ੈਲਦਾਰ ਕਿਸੇ ਨੂੰ ਅਗਵਾੜ ਵੱਲ ਮੂੰਹ ਨਹੀਂ ਕਰਨ ਦੇਵੇਗਾ ।
ਖ਼ਾਨ ਨੇ ਸਭ ਦੀਆਂ ਗੱਲਾਂ ਸੁਣੀਆਂ । ਭਾਵੇਂ ਹਰ ਕਿਸੇ ਨੇ ਆਪਣੇ ਤਬਕੇ ਦਾ ਪੱਖ ਪੂਰਿਆ ਸੀ, ਫੇਰ ਵੀ ਉਹਨਾਂ ਦੇ ਨੁਕਤਿਆਂ ਵਿਚ ਵਜ਼ਨ ਸੀ । ਕਸੂਰਵਾਰ ਕੋਈ ਵੀ ਹੋ ਸਕਦਾ ਸੀ ।
ਸਾਂਸੀਆਂ ਕੋਹੜੀਆਂ ਤੋਂ ਲੈ ਕੇ ਸੇਠਾਂ ਤਕ ।
ਖ਼ਾਨ ਦੇ ਜ਼ਿਹਨ ਵਿਚ ਜੁਰਮਵਿਗਿਆਨ ਦੇ ਵੱਖਵੱਖ ਸਿਧਾਂਤ ਘੁੰਮਣ ਲੱਗੇ । ਬੰਟੀ ਦੇ ਕੇਸ ਨੂੰ ਕਿਸ ਸਿਧਾਂਤ 'ਤੇ ਰੱਖ ਕੇ ਪਰਖਿਆ ਜਾਵੇ, ਉਸ ਨੂੰ ਸਮਝ ਨਹੀਂ ਸੀ ਆ ਰਹੀ ।
ਕਈ ਜੁਰਮ ਵਿਗਿਆਨੀ ਆਖਦੇ ਹਨ ਕਿ ਜੁਰਮ ਕਰਨ ਦੀ ਪਰਵਿਰਤੀ ਖ਼ਾਨਦਾਨੀ ਹੁੰਦੀ । ਜੁਰਮ ਮੁਜਰਮਾਂ ਦੇ ਖ਼ੂਨ ਵਿਚ ਵੱਸਿਆ ਹੁੰਦਾ । ਉਹ ਪੀੜ੍ਹੀਦਰਪੀੜ੍ਹੀ ਚੱਲਦਾ ਰਹਿੰਦਾ ।
ਪੰਜਾਬ ਵਿਚ ਅਜਿਹੇ ਕਬੀਲਿਆਂ ਦੀ ਕਮੀ ਨਹੀਂ, ਜਿਨ੍ਹਾਂ ਦਾ ਇਕੋਇਕ ਪੇਸ਼ਾ ਜੁਰਮ ਅਤੇ ਜੁਰਮ ਕਰਨ ਦੀ ਸਿੱਖਿਆ ਬੱਚਿਆਂ ਨੂੰ ਗੁੜ੍ਹਤੀ ਵਿਚ ਦਿੱਤੀ ਜਾਂਦੀ । ਅਜਿਹੇ ਮੁਜਰਮਾਂ ਦਾ ਸੁਧਾਰ ਅਸੰਭਵ । ਇਹਨਾਂ ਨੂੰ ਜੇਲ੍ਹ 'ਚ ਸੁੱਟੀ ਰੱਖਣਾ ਜਾਂ ਖ਼ਤਮ ਕਰਨਾ ਹੀ ਇਕੋਇਕ ਇਲਾਜ ।
ਮਾਰਕਸ ਦੇ ਸਮਰਥਕ ਇਸ ਸਿਧਾਂਤ ਦਾ ਵਿਰੋਧ ਕਰਦੇ ਹਨ । ਉਹ ਜੁਰਮਾਂ ਦੇ ਕਾਰਨ ਬਾਹਰ ਮੁਖੀ ਪਰਸਥਿਤੀਆਂ ਵਿਚ ਮਿੱਥਦੇ ਹਨ । ਜਿੰਨਾ ਚਿਰ ਸਮਾਜ ਵਿਚ ਅਸਮਾਨਤਾ ਰਹੇਗੀ, ਲੋਕਾਂ ਨੂੰ ਆਪਣੀ ਮਿਹਨਤ ਦਾ ਮੁੱਲ ਨਹੀਂ ਮਿਲੇਗਾ ਅਤੇ ਕਿਰਤੀ ਲੋਕਾਂ ਦੀ ਲੁੱਟਖਸੁੱਟ ਹੁੰਦੀ ਰਹੇਗੀ, ਓਨਾ ਚਿਰ ਸਮਾਜ ਵਿਚ ਜੁਰਮ ਹੁੰਦਾ ਰਹੇਗਾ । ਉਹ ਮੁਜਰਮ ਨੂੰ ਖ਼ਤਮ ਕਰਨ ਦੀ ਥਾਂ ਅਜਿਹੀਆਂ ਪਰਸਥਿਤੀਆਂ ਨੂੰ ਖ਼ਤਮ ਕਰਨਾ ਚਾਹੁੰਦੇ ਹਨ, ਜਿਸ ਨਾਲ ਅਸਮਾਨਤਾ ਵਧਦੀ ।
ਸਦਰਲੈਂਡ ਵਰਗੇ ਇਸ ਸਿਧਾਂਤ ਨੂੰ ਵੀ ਰੱਦ ਕਰਦੇ ਹਨ । ਉਹਨਾਂ ਦਾ ਮੱਤ ਕਿ ਪੈਸੇ ਦੀ ਕਮੀ ਨਹੀਂ, ਸਗੋਂ ਪੈਸੇ ਦੀ ਭੁੱਖ ਮੁਜਰਮਾਂ ਲਈ ਪਰੇਰਨਾਸਰੋਤ ਬਣਦੀ । ਜੇ ਪੈਸੇ ਲਈ ਲੋਕ ਜੁਰਮ ਕਰਦੇ ਤਾਂ ਅਮੀਰ ਲੋਕ ਜੁਰਮ ਦੇ ਨੇੜੇ ਵੀ ਨਾ ਢੁਕਦੇ । ਇਹਨੀਂ ਦਿਨੀਂ ਸਮਾਜ ਦਾ ਸਭ ਤੋਂ ਅਮੀਰ ਤਬਕਾ ਹੀ ਜੁਰਮ ਕਰਨ 'ਤੇ ਤੁਲਿਆ ਹੋਇਆ । ਰਿਸ਼ਵਤਖ਼ੋਰੀ, ਟੈਕਸਾਂ ਦੀ ਚੋਰੀ, ਸਮੱਗਲਿੰਗ ਅਤੇ ਬਲੈਕਮਾਰਕੀਟ, ਸਭ ਅਮੀਰਾਂ ਦੇ ਜੁਰਮ ਹਨ ।
ਕੋਈ ਕੁਝ ਵੀ ਆਖੇ । ਖ਼ਾਨ ਲੋਕਬਰੋਸੋ ?ਸ਼ਥ।ਅਵਥਦਥ! ਦਾ ਹਾਮੀ ਸੀ । ਕਈ ਮੁਜਰਮ ਹੁੰਦੇ ਹਨ, ਜਿਨ੍ਹਾਂ ਨੂੰ ਸੁਧਾਰਿਆ ਨਹੀਂ ਜਾ ਸਕਦਾ । ਸਾਡੀ ਨਿਆਂਪਰਣਾਲੀ ਆਪਣੇ ਮਕਸਦ ਤੋਂ ਭਟਕ ਚੁੱਕੀ । ਖ਼ਾਨ ਅਜਿਹੇ ਕੱਟੜ ਮੁਜਰਮਾਂ ਨੂੰ ਖ਼ਤਮ ਕਰਨ ਦਾ ਹਾਮੀ ਸੀ । ਉਹ ਬਿਹਾਰ ਦੀ ਪੁਲਿਸ ਮੁਤਾਬਕ ਮੁਜਰਮਾਂ ਨੂੰ ਸਜ਼ਾ ਦੇਣ ਦੇ ਹੱਕ ਵਿਚ ਸੀ, ਜਿਨ੍ਹਾਂ ਨੇ ਚੋਰਾਂ ਦੀਆਂ ਅੱਖਾਂ ਹੀ ਕੱਢ ਦਿੱਤੀਆਂ ਸਨ । ਸਮਾਜਸੁਧਾਰਕਾਂ ਦੀ ਹਾਲ ਦੁਹਾਈ ਖ਼ਾਨ ਨੂੰ ਭੈੜੀ ਲੱਗਦੀ ਸੀ । ਜੇ ਅਦਾਲਤਾਂ ਸਮਾਜ ਨੂੰ ਇਹਨਾਂ ਚੋਰਾਂ ਤੋਂ ਨਹੀਂ ਬਚਾ ਸਕਦੀਆਂ ਤਾਂ ਪੁਲਿਸ ਨੇ ਤਾਂ ਬਚਾਉਣਾ ਹੀ । ਲਾਲਾ ਜੀ ਦਾ ਆਦਰਸ਼ਵਾਦ ਵੀ ਉਸ ਨੂੰ ਪਸੰਦ ਨਹੀਂ ਸੀ ਆਇਆ । ਬੰਟੀ ਦੀ ਬਹੁਤੀ ਸੰਭਾਵਨਾ ਉਹਨਾਂ ਕੁੱਲੀਆਂ ਵਿਚ ਹੀ ਹੋ ਸਕਦੀ ਸੀ, ਜਿਥੇ ਸਾਂਸੀ, ਬਾਜ਼ੀਗਰ ਅਤੇ ਮੰਗਤੇ ਰਹਿੰਦੇ ਹਨ ।
ਵਜ਼ਨ ਸਿੱਧੂਆਂ ਦੇ ਅਗਵਾੜ ਵਾਲੀ ਗੱਲ ਵਿਚ ਵੀ ਸੀ । ਮੱਧਵਰਗੀ ਨੌਜਵਾਨ ਵਿਹਲਾ ਰਹਿ ਕੇ ਬਗ਼ਾਵਤ ਨਹੀਂ ਕਰੇਗਾ ਤਾਂ ਹੋਰ ਕੀ ਕਰੇਗਾ ? ਉਹ ਨਾ ਘਰ ਦਾ ਰਿ, ਨਾ ਘਾਟ ਦਾ ।
ਪੈਸਿਆਂ ਬਿਨਾਂ ਕੋਈ ਨੌਕਰੀ ਨਹੀਂ ਮਿਲਦੀ । ਅੱਧੀਆਂ ਸੀਟਾਂ ਵੱਖਵੱਖ ਜਾਤਾਂ ਲਈ ਰਾਖਵੀਆਂ ਹਨ, ਬਾਕੀ ਦੀਆਂ ਨੌਕਰੀਆਂ ਜਾਂ ਪੈਸੇ ਵਾਲੇ ਲੈ ਜਾਂਦੇ ਹਨ ਜਾਂ ਅਫ਼ਸਰਾਂ ਤੇ ਨੇਤਾਵਾਂ ਦੇ ਰਿਸ਼ਤੇਦਾਰ । ਸਿੱਖਿਆ ਪਰਣਾਲੀ ਵਿਚ ਇੰਨਾ ਦਮ ਨਹੀਂ ਕਿ ਕਿਸੇ ਕਿੱਤੇ ਦੇ ਯੋਗ ਬਣਾ ਦੇਵੇ ।
ਹੋ ਸਕਦੈ ਕਿਸੇ ਅੱਤਵਾਦੀ ਸੰਸਥਾ ਨਾਲ ਜੁੜਨ ਲਈ ਅਗਵਾੜ ਦੇ ਮੁੰਡੇ ਆਪਣੀ ਦਲੇਰੀ ਦਾ ਸਬੂਤ ਦੇ ਰਹੇ ਹੋਣ । ਲਾਲਾ ਜੀ ਦਾ ਸ਼ਹਿਰ ਵਿਚ ਬਹੁਤ ਰਸੂਖ਼ । ਕਿਸੇ ਮਾੜੀ ਘਟਨਾ ਦੇ ਵਾਪਰਦੇ ਹੀ ਦੰਗੇ ਫ਼ਸਾਦ ਹੋ ਸਕਦੇ ਹਨ । ਅਗਵਾੜ ਦੇ ਬਹੁਤੇ ਮੁੰਡੇ ਫ਼ੈਡਰੇਸ਼ਨ ਦੇ ਮੈਂਬਰ ਹਨ । ਇਕਦੋ ਘਰੋਂ ਫ਼ਰਾਰ ਵੀ ਹਨ । ਸਿੱਧੂਆਂ ਦਾ ਅਗਵਾੜ ਛੱਡਿਆ ਨਹੀਂ ਜਾ ਸਕਦਾ । ਮਾਡਲ ਟਾਊਨ ਦੀ ਤਲਾਸ਼ੀ ਵਾਲੀ ਗੱਲ ਖ਼ਾਨ ਨੂੰ ਜਚੀ ਨਹੀਂ ਸੀ । ਉਹ ਖ਼ੁਦ ਰਈਸ ਖ਼ਾਨਦਾਨ ਦਾ ਮੁੰਡਾ । ਅਮੀਰਾਂ ਦੇ ਕਰਨ ਲਈ ਹੋਰ ਬਥੇਰੀ ਤਰ੍ਹਾਂ ਦੇ ਜੁਰਮ ਹਨ । ਇਸ ਤਰ੍ਹਾਂ ਦੀ ਘਟੀਆ ਹਰਕਤ ਉਹ ਕਦੇ ਨਹੀਂ ਕਰਨਗੇ । ਸੇਵਾ ਸੰਮਤੀ ਦੀ ਪਰਧਾਨਗੀ ਦਾ ਰੌਲਾ ਹੋਵੇ
ਤਾ ਗੀਤਾ ਭਵਨ ਦੀ ਚੌਧਰ ਦਾ, ਬੱਚੇ ਨਾਲ ਕੀ ਮਤਲਬ ? ਉਹ ਪੈਸਾ ਖ਼ਰਚ ਕੇ ਨਵੇਂ ਮੈਂਬਰ ਬਣਾ ਸਕਦੇ ਹਨ, ਪੁਰਾਣਿਆਂ ਨੂੰ ਖ਼ਰੀਦ ਸਕਦੇ ਹਨ । ਨਵੀਂ ਸੰਸਥਾ ਜਾਂ ਭਵਨ ਉਸਾਰ ਸਕਦੇ ਹਨ । ਖ਼ਾਨ ਸੇਠਾਂ ਨੂੰ ਤੰਗ ਕਰਨ ਦੇ ਹੱਕ ਵਿਚ ਨਹੀਂ ਸੀ, ਪਰ ਜੇ ਹੋਰ ਬਸਤੀਆਂ ਦੀ ਤਲਾਸ਼ੀ ਕਰਨੀ ਤਾਂ ਲੋਕਾਂ ਦੀਆਂ ਅੱਖਾਂ ਪੂੰਝਣ ਅਤੇ ਨਿਰਪੱਖਤਾ ਦਾ ਸਬੂਤ ਦੇਣ ਲਈ ਮਾਡਲ ਟਾਊਨ ਦੀ ਤਲਾਸ਼ੀ ਦਾ ਵੀ ਕੋਈ ਹਰਜ ਨਹੀਂ । ਇਹ ਹਦਾਇਤਾਂ ਉਹ ਜ਼ਰੂਰ ਦੇਵੇਗਾ ਕਿ ਨੌਕਰਾਂ ਦੇ ਕੁਆਟਰਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ । ਕਈ ਵਾਰ ਦੀਵੇ ਥੱਲੇ ਹੀ ਹਨੇਰਾ ਹੁੰਦਾ ।
ਨੌਕਰ ਕੋਠੀਆਂ ਨੂੰ ਜੁਰਮ ਲਈ ਅਕਸਰ ਵਰਤਦੇ ਦੇਖੇ ਗਏ ਹਨ ।
ਕਰਫ਼ਿਊ ਲਗਾ ਕੇ ਘਰਘਰ ਦੀ ਤਲਾਸ਼ੀ ਲੈਣ ਤੋਂ ਸਿਵਾ ਕੋਈ ਚਾਰਾ ਨਹੀਂ ਸੀ । ਆਪਣੀ ਯੋਜਨਾ ਉਹ ਮੀਟਿੰਗ ਵਿਚ ਬੈਠੇ ਲੋਕਾਂ ਕੋਲ ਵੀ ਨਹੀਂ ਸੀ ਦੱਸ ਸਕਦਾ । ਪੁਲਿਸ ਨੇ ਹਾਲੇ ਬਹੁਤ ਪਰਬੰਧ ਕਰਨੇ ਸਨ । ਹੋ ਸਕਦੈ ਗੱਲ ਮੁਜਰਮਾਂ ਕੋਲ ਪੁੱਜ ਜਾਏ ਅਤੇ ਉਹ ਪੁਲਿਸ ਪਰਬੰਧ ਮੁਕੰਮਲ ਹੋਣ ਤੋਂ ਪਹਿਲਾਂ ਹੀ ਖਿਸਕ ਜਾਣ ।
ਪਤਵੰਤੇ ਇਸ ਗੱਲ 'ਤੇ ਸਹਿਮਤ ਸਨ ਕਿ ਘਰਘਰ ਦੀ ਤਲਾਸ਼ੀ ਲਈ ਜਾਵੇ । ਮਸਲਾ ਤਾਂ ਹੀ ਹੱਲ ਹੋਣਾ ਸੀ ।
ਖ਼ਾਨ ਉਹਨਾਂ ਨਾਲ ਸਹਿਮਤ ਤਾਂ ਸੀ ਪਰ ਮੀਟਿੰਗ ਵਿਚ ਐਲਾਨ ਨਹੀਂ ਸੀ ਕਰ ਸਕਦਾ ।
ਮੀਟਿੰਗ ਖ਼ਤਮ ਹੋਣ ਤੋਂ ਪਹਿਲਾਂ ਉਸ ਨੇ ਲੋਕਾਂ ਨੂੰ ਯਕੀਨ ਦਵਾਇਆ ਕਿ ਉਹ ਬਿਨਾਂ ਕਰਫ਼ਿਊ ਲਾਇਆਂ ਹੀ ਬੰਟੀ ਨੂੰ ਲੱਭ ਲਏਗਾ । ਉਸ ਦੇ ਜ਼ਿਹਨ ਵਿਚ ਕੁਝ ਯੋਜਨਾਵਾਂ ਸਨ ।
ਉਹ ਬਾਕੀ ਅਫ਼ਸਰਾਂ ਨਾਲ ਰਾਏ ਕਰਕੇ ਪਤਵੰਤਿਆਂ ਨਾਲ ਅਗਲੀ ਮੀਟਿੰਗ ਵਿਚ ਉਹਨਾਂ 'ਤੇ ਵਿਚਾਰ ਕਰੇਗਾ ।
ਅਗਲੀ ਮੀਟਿੰਗ ਸ਼ਾਮ ਨੂੰ ਚਾਰ ਵਜੇ ਰੱਖੀ ਗਈ ।
ਖ਼ਾਨ ਨੂੰ ਪਤਾ ਸੀ ਅਗਲੀ ਮੀਟਿੰਗ ਦੀ ਲੋੜ ਨਹੀਂ ਪਏਗੀ । ਚਾਰ ਵੱਜਣ ਤੋਂ ਪਹਿਲਾਂ ਹੀ ਸਾਰੇ ਸ਼ਹਿਰ ਵਿਚ ਕਰਫ਼ਿਊ ਲਾ ਦਿੱਤਾ ਜਾਏਗਾ ਅਤੇ ਸ਼ਹਿਰ ਦੇ ਸਾਰੇ ਰਾਹ ਸੀਲ ਕਰ ਕੇ ਘਰਘਰ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਜਾਏਗੀ ।
*
੮
ਪਿਛਲੇ ਦਿਨਾਂ ਵਿਚ ਜਿਹੜੇ ਸਖ਼ਤ ਸੁਰੱਖਿਆ ਪਰਬੰਧ ਕੀਤੇ ਗਏ ਸਨ, ਉਹਨਾਂ ਵਿਚ ਪਰਵੇਸ਼ ਕਰਨ ਵਾਲੇ ਹਰ ਰਾਹ ਉੱਤੇ ਪਹਿਰਾ ਅਤੇ ਉਥੋਂ ਲੰਘਦੀ ਹਰ ਗੱਡੀ ਦੀ ਛਾਣਬੀਣ ਵੀ ਸ਼ਾਮਲ ਸੀ ।
ਦਰਸ਼ਨ ਸਿੰਘ ਹੌਲਦਾਰ ਨੇ ਡਿਪਟੀ ਦੇ ਨੇੜੇ ਹੋਣ ਦਾ ਫ਼ਾਇਦਾ ਉਠਾ ਰੱਖਿਆ ਸੀ । ਆਪਣੀ ਮਰਜ਼ੀ ਨਾਲ ਉਸ ਨੇ ਹੰਢਿਆਏ ਦੀਆਂ ਕੈਂਚੀਆਂ ਵਾਲਾ ਨਾਕਾ ਚੁਣਿਆ ਸੀ । ਇਥੋਂ ਚਾਰ ਰਾਹ ਨਿਕਲਦੇ ਸਨ । ਬਠਿੰਡਾ, ਮਾਨਸਾ, ਸੰਗਰੂਰ ਅਤੇ ਬਰਨਾਲਾ ।
ਘੰਟੇ ਵਿਚ ਪੰਜਾਹਪੰਜਾਹ ਗੱਡੀਆਂ ਲੰਘਦੀਆਂ ਹਨ । ਨਾਕੇ ਦਾ ਇੰਚਾਰਜ ਜਿਵੇਂ ਮਰਜ਼ੀ ਹੱਥ ਰੰਗਦਾ ਰਹੇ ।
ਪਹਿਲੇ ਪੰਜਚਾਰ ਦਿਨ ਉਸ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ । ਦੋ ਸਿਪਾਹੀ ਲੈ ਕੇ ਨਿੰਮ ਹੇਠਾਂ ਖੜਾ ਰਹਿੰਦਾ । ਦੋਚਾਰ ਸਕੂਟਰ ਮੋਟਰਸਾਈਕਲ ਘੇਰ ਕੇ ਉਹਨਾਂ ਦੇ ਕਾਗ਼ਜ਼ ਦੇਖ ਲਏ, ਇਕਦੋ ਕਾਰਾਂ ਦੀਆਂ ਡਿੱਘੀਆਂ ਖੁਲ੍ਹਵਾ ਕੇ ਤਲਾਸ਼ੀ ਲੈ ਲਈ ਤੇ ਬੱਸ । ਬਾਕੀ ਸਾਰਾ ਦਿਨ ਫ਼ੀਸ ਉਗਰਾਹੁੰਦੇ ਰਹਿਣਾ ।
ਕੱਲ੍ਹ ਦੀ ਜਦੋਂ ਦੀ ਖ਼ਾਨ ਦੇ ੱਡਕੁਆਰਟਰ ਨੂੰ ਸ਼ਹਿਰ ਤਬਦੀਲ ਕਰਨ ਦੇ ਹੁਕਮਾਂ ਦੀ ਖ਼ਬਰ ਆਈ ਸੀ, ਦਰਸ਼ਨ ਨੇ ਵੀ ਸਖ਼ਤੀ ਵਧਾ ਦਿੱਤੀ ਸੀ । ਰਾਤੋਰਾਤ ਪੀ.ਡਬਲਯੂ.ਡੀ. ਵਾਲਿਆਂ ਤੋਂ ਚਾਲੀਪੰਜਾਹ ਖ਼ਾਲੀ ਡਰੰਮ ਸੜਕ 'ਤੇ ਸੁਟਵਾ ਲਏ । ਮੇਟਾਂ ਨੂੰ ਬੁਲਾ ਕੇ ਸਫ਼ੈਦੀ ਕਰਾ ਲਈ । ਵੀਹ ਕੁ ਬੋਰੀਆਂ ਵਿਚ ਮਿੱਟੀ ਭਰਵਾ ਲਈ । ਜੰਗਲਾਤ ਵਾਲਿਆਂ ਨੂੰ ਆਖ ਕੇ ਇਕ ਵੱਡਾ ਸਾਰਾ ਸਫ਼ੈਦਾ ਟਵਾ ਲਿਆ ।
ਚੌਂਕ ਵਿਚੋਂ ਲੰਘਣ ਵਾਲੇ ਵਹੀਕਲ ਦੀ ਰਫ਼ਤਾਰ ਘਟਾਉਣ ਲਈ ਦਰਸ਼ਨ ਨੇ ਦੂਹਰਾ ਪਰਬੰਧ ਕੀਤਾ ਸੀ । ਸੜਕ 'ਤੇ ਡਰੰਮ ਇਸ ਤਰ੍ਹਾਂ ਰੱਖੇ ਗਏ ਸਨ ਕਿ ਉਥੋਂ ਲੰਘਦੀ ਹਰ ਗੱਡੀ ਸੱਪ ਵਾਂਗ ਵੱਲ ਖਾਵੇ ਅਤੇ ਕੀੜੀ ਦੀ ਤੋਰ ਤੁਰੇ । ਕੋਈ ਕੁਤਾਹੀ ਕਰੇ ਤਾਂ ਅੱਗੇ ਸਫ਼ੈਦਾ ਰਾਹ ਰੋਕੀ ਖੜ੍ਹਾ ਹੋਊ । ਸੜਕ ਦੇ ਇਕ ਪਾਸੇ ਦੋ ਥੱਮ੍ਹੀਆਂ ਗਡਵਾ ਕੇ ਵਿਚਕਾਰ ਸਫ਼ੈਦਾ ਰੱਖ ਕੇ, ਸਫ਼ੈਦੇ ਦੇ ਇਕ ਸਿਰੇ ਨਾਲ ਭਾਰ ਲਾਉਣ ਲਈ ਮਿੱਟੀ ਦੀ ਭਰੀ ਬੋਰੀ ਲਟਕਾ ਦਿੱਤੀ ਸੀ । ਦੂਜੇ ਸਿਰੇ 'ਤੇ ਇਕ ਰੱਸਾ ਬੰਨ੍ਹ ਕੇ ਹੋਮਗਾਰਡੀਏ ਨੂੰ ਫੜਾ ਦਿੱਤਾ ਗਿਆ । ਜਿੰਨਾ ਚਿਰ ਗੱਡੀ ਚੈੱਕ ਨਾ ਹੋ ਜਾਵੇ, ਉਸ ਨੇ ਰੱਸਾ ਖਿੱਚੀ ਰੱਖਣਾ । ਦਰਸ਼ਨ ਦੇ ਇਸ਼ਾਰੇ ਤੋਂ ਪਿੱਛੋਂ ਹੀ ਰੱਸਾ ਢਿੱਲਾ ਛੱਡਣਾ ਸੀ ਅਤੇ ਗੱਡੀ ਨੂੰ ਲੰਘਣ ਦੇਣਾ ਸੀ ।
ਖ਼ਾਨ ਦੇ ਸਖ਼ਤ ਸੁਭਾਅ ਦਾ ਕਿਸ ਨੂੰ ਨਹੀਂ ਸੀ ਪਤਾ ? ਅਫ਼ਸਰ ਦੇ ਸੁਭਾਅ ਅਨੁਸਾਰ ਢਲ ਜਾਣਾ ਦਰਸ਼ਨ ਦਾ ਖ਼ਾਸ ਗੁਣ ਸੀ । ਖ਼ਾਨ ਦਾ ਕੋਈ ਪਤਾ ਨਹੀਂ ਕਿਸ ਸਮੇਂ ਨਾਕਾ ਚੈੱਕ ਕਰ ਲਏ । ਰਾਤ ਦੇ ਇਕ ਵਜੇ ਅਤੇ ਸਵੇਰ ਦੇ ਚਾਰ ਵਜੇ ਥਾਣੇ ਚੈੱਕ ਕਰਨ ਲਈ ਉਹ ਮਸ਼ਹੂਰ ।
ਵਰਦੀ ਦਾ ਬਹੁਤ ਸ਼ੌਕੀਨ । ਬੂਟ ਪਾਲਿਸ਼ ਨਾ ਕੀਤੇ ਹੋਣ, ਵਰਦੀ ਵਿਚ ਵਲ ਹੋਣ ਜਾਂ ਪਗੜੀ ਵਿੰਗੀ ਟੇਢੀ ਹੋਵੇ, ਝੱਟ ਲਾਈਨ ਹਾਜ਼ਰ ਕਰ ਦਿੰਦੈ । ਜਿੰਨਾ ਚਿਰ ਵਰਦੀ ਪਾਉਣ ਦਾ ਵੱਲ ਨਹੀਂ ਆਦਾ, ਥਾਣੇ ਦਾ ਮੂੰਹ ਨਹੀਂ ਦਿਖਾਦਾ । ਦਰਸ਼ਨ ਨੇ ਸਵੇਰੇ ਹੀ ਵਰਦੀ ਪਰੈਸ ਕਰਾ ਲਈ ਸੀ ।
ਇਕ ਵਾਧੂ ਵਰਦੀ ਲਿਆ ਕੇ ਕੋਲ ਰੱਖ ਲਈ ਸੀ । ਜਿ ਹੀ ਪਹਿਲੀ ਵਰਦੀ ਖ਼ਰਾਬ ਹੋਈ, ਝੱਟ ਦੂਜੀ ਪਾ ਲਏਗਾ । ਵਰਦੀ ਦਾ ਖ਼ਿਆਲ ਰੱਖਣ ਬਾਰੇ ਉਸ ਨੇ ਨਾਲ ਦੇ ਸਿਪਾਹੀਆਂ ਅਤੇ ਸੀ.ਆਰ.ਪੀ. ਵਾਲਿਆਂ ਨੂੰ ਵੀ ਸਮਝਾ ਦਿੱਤਾ ।
ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਸੜਕ ਦੇ ਚੌਹਾਂ ਪਾਸਿਆਂ 'ਤੇ ਬੰਕਰ ਬਣਾ ਦਿੱਤੇ ਗਏ । ਲੋੜ ਪੈਣ 'ਤੇ ਜਵਾਨ ਪੋਜ਼ੀਸ਼ਨਾਂ ਲੈ ਸਕਦੇ ਸਨ । ਨਾਕੇ ਦੇ ਚਾਰੇ ਪਾਸਿ ਸਫ਼ਾਈ ਕਰਾ ਕੇ ਛਿੜਕਾ ਕਰਵਾ ਦਿੱਤਾ ਗਿਆ । ਮੰਜੇ ਪੀਹੜੇ ਲੁਕੋ ਦਿੱਤੇ ਗਏ । ਆਰੇ ਤੋਂ ਇਕ ਛੋਟਾ ਮੇਜ਼ ਅਤੇ ਦੋ ਕੁਰਸੀਆਂ ਮੰਗਵਾਈਆਂ ਗਈਆਂ । ਡਿਊਟੀ 'ਤੇ ਆਰਾਮ ਕਰਨ ਨੂੰ ਖ਼ਾਨ ਕੁਫ਼ਰ ਸਮਝਦਾ ਸੀ ।
ਖ਼ਾਨ ਦੇ ਸ਼ਹਿਰ ਵਿਚ ਪਹੁੰਚਣ ਤੋਂ ਬਾਅਦ ਦਰਸ਼ਨ ਨੂੰ ਸੀ.ਆਰ.ਪੀ. ਦੇ ਚਾਰ ਜਵਾਨਾਂ ਦੀ ਇਕ ਹੋਰ ਸੈਕਸ਼ਨ ਦਿੱਤੀ ਗਈ । ਰਲ ਕੇ ਸਾਰੇ ਜਣੇ ਦੁਪਹਿਰ ਤਕ ਪਹਿਰਾ ਦਿੰਦੇ ਰਹੇ ।
ਹਰ ਜਵਾਨ ਨੂੰ ਬੰਟੀ ਦੀ ਇਕਇਕ ਤਸਵੀਰ ਵੰਡੀ ਗਈ । ਖ਼ੂੰਖ਼ਾਰ ਦਹਿਸ਼ਤਗਰਦਾਂ ਅਤੇ ਨਾਮੀ ਬਦਮਾਸ਼ਾਂ ਵਾਲੀ ਇਕ ਐਲਬਮ ਵੀ ਉਹਨਾਂ ਕੋਲ ਸੀ । ਹਰ ਗੱਡੀ ਦੀ ਹਰ ਸਵਾਲੀ ਦੀ ਪੜਤਾਲ ਉਹ ਗਹੁ ਨਾਲ ਕਰਨ ਲੱਗੇ । ਬੁੱਢੀਆਂਠੇਰੀਆਂ ਦੀਆਂ ਗਠੜੀਆਂ ਤਕ ਨੂੰ ਫਰੋਲਫਰੋਲ ਦੇਖਿਆ ਗਿਆ । ਕਈ ਵਾਰ ਲੋਕ ਟਿੱਚਰਾਂ ਵੀ ਕਰਨ ਲੱਗਦੇ ।
''ਉਹ ਤੁਹਾਡੇ ਭੜੂਏ ਬੱਸਾਂ ਵਿਚ ਫਿਰਨਗੇ ?''
''ਇਹਨਾਂ ਨੂੰ ਹੁਣ ਬੱਸਾਂ 'ਚੋਂ ਬੰਬ ਮਿਲਣਗੇ ?''
ਕੋਈ ਇਹਨਾਂ ਟਿੱਚਰਾਂ ਦੀ ਪਰਵਾਹ ਨਹੀਂ ਸੀ ਕਰ ਰਿਹਾ । ਕਈ ਵਾਰ ਟਰੈਫ਼ਿਕ ਜਾਮ ਹੋ ਜਾਂਦੀ । ਲੋਕ ਬੁੜਬੁੜ ਕਰਨ ਲੱਗਦੇ । ਪੁਲਿਸ ਪਾਰਟੀ ਕੰਨਾਂ ਵਿਚ ਤੇਲ ਪਾ ਲੈਂਦੀ । ਉਹਨਾਂ ਆਪਣੀ ਡਿਊਟੀ ਹਰ ਹਾਲਤ ਵਿਚ ਨਿਭਾਉਣੀ । ਕਿਸੇ ਨੂੰ ਬਹੁਤੀ ਤਕਲੀਫ਼ , ਉਹ ਉਤਰ ਕੇ ਨਾਲ ਵਾਲੇ ਢਾਬਿਆਂ ਤੋਂ ਅੰਨਪਾਣੀ ਛਕ ਲਏ, ਚਾਹਦੁੱਧ ਪੀ ਲਏ । ਲੰਬੇ ਰੂਟ ਦੀ ਬੱਸ ਤਾਂ ਉਹ ਕਈ ਵਾਰ ਜਾਣਬੁੱਝ ਕੇ ਲੇਟ ਕਰ ਦਿੰਦੇ । ਹੋਟਲਾਂ ਵਾਲਿਆਂ ਨੂੰ ਚਾਰ ਪੈਸੇ ਬਣ ਜਾਂਦੇ ।
ਦੋ ਪੈਸੇ ਵੱਟਣਗੇ ਤਾਂ ਹੀ ਅੱਠਦਸ ਜਣਿਆਂ ਨੂੰ ਮੁਫ਼ਤ 'ਚ ਰੋਟੀਪਾਣੀ ਖਵਾਦੇ ਕੌੜਕੌੜ ਨਹੀਂ ਝਾਕਣਗੇ । ਦੁਪਹਿਰ ਤਕ ਜਦੋਂ ਕੁਝ ਵੀ ਪੱਲੇ ਨਾ ਪਿਆ ਤਾਂ ਪੁਲਿਸ ਪਾਰਟੀ ਦਾ ਉਤਸ਼ਾਹ ਮੱਠਾ ਪੈ ਗਿਆ । ਲੋਕ ਠੀਕ ਆਖਦੇ ਹਨ । ਉਹਨਾਂ ਬੱਚੇ ਨੂੰ ਬੱਸਾਂ 'ਚ ਥੋੜ੍ਹਾ ਲਈ ਫਿਰਨੈ । ਇਹ ਪੁਲਿਸ ਦੀ ਵਾਧੂ ਭਕਾਈ ਕਰਾਈ ਜਾ ਰਹੀ ।
ਖੜੇਖੜੇ ਦਰਸ਼ਨ ਦੀਆਂ ਟੰਗਾਂ ਆਕੜ ਗਈਆਂ, ਢੂਹੀ 'ਚ ਦਰਦ ਹੋਣ ਲੱਗਾ । ਸਿਰ ਨੂੰ ਕਈ ਵਾਰ ਘੁਮੇਰ ਚੜ੍ਹੀ ।
ਦਰਸ਼ਨ ਨੂੰ ਹੌਲਦਾਰ ਬਣਿਆਂ ਚਾਰ ਸਾਲ ਹੋ ਗਏ ਸਨ । ਸਖ਼ਤ ਡਿਊਟੀ ਦੀ ਆਦਤ ਨਹੀਂ ਸੀ ਰਹੀ । ਜਦੋਂ ਸਿਪਾਹੀ ਸੀ ਉਸ ਸਮੇਂ ਗੱਲ ਹੋਰ ਸੀ । ਸਿਪਾਹੀ ਨੂੰ ਸਾਰਾ ਦਿਨ ਨੱਠਭੱਜ ਰਹਿੰਦੀ । ਕਦੇ ਗਸ਼ਤ ਕਰਨੀ, ਕਦੇ ਕਿਸੇ ਨੂੰ ਫੜਨ ਤੁਰ ਜਾਣਾ ਅਤੇ ਕਦੇ ਪਹਿਰੇ 'ਤੇ ਖੜੋਣਾ । ਉਹਨੀਂ ਦਿਨੀਂ ਉਹ ਪਤਲਾਪਤੰਗ ਸੀ ।
ਚਾਰੇ ਸਾਲ ਦਰਸ਼ਨ ਨੇ ਥਾਣਿਆਂ ਵਿਚ ਕੱਟੇ ਸਨ । ਥਾਣੇ ਵਿਚ ਹੌਲਦਾਰ ਦੇ ਕਰਨ ਵਾਲਾ ਕੋਈ ਸਖ਼ਤ ਕੰਮ ਨਹੀਂ ਹੁੰਦਾ । ਨਾਕੇ 'ਤੇ ਖੜੇ ਦਰਸ਼ਨ ਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਉਸ ਦੀ ਗੋਗੜ ਵਧ ਰਹੀ ਅਤੇ ਹਿੱਪ ਵੀ ਭਾਰੀ ਹੋ ਗਈ । ਗਰਦਨ 'ਤੇ ਵੀ ਮਾਸ ਚੜ੍ਹਨ ਲੱਗਾ । ਉਸ ਦਾ ਇਸ ਵਿਚ ਕੋਈ ਕਸੂਰ ਨਹੀਂ, ਪੁਲਿਸ ਨੂੰ ਹੁਣ ਡਸਿਪਲਿੰਡ ਫ਼ੋਰਸ ਕਹਿਣਾ ਫ਼ਜ਼ੂਲ । ਇਕ ਵਾਰ ਫਿਲੌਰ ਤੋਂ ਕੋਰਸ ਕਰ ਕੇ ਆ ਜਾਓ ਫੇਰ ਮੌਜਾਂ ਹੀ ਮੌਜਾਂ ਹਨ । ਹਫ਼ਤੇ ਵਿਚ ਇਕ ਦਿਨ ਪਰੇਡ ਹੁੰਦੀ , ਉਹ ਵੀ ਉਹਨਾਂ ਮਾੜੀ ਕਿਸਮਤ ਵਾਲਿਆਂ ਦੀ ਜਿਹੜੇ ਜ਼ਿਲ੍ਹਾ ੱਡਕੁਆਰਟਰ 'ਤੇ ਲੱਗੇ ਹੋਣ । ਉਥੇ ਹੀ ਅਗਲਾ ਪਰੇਡ 'ਚ ਜਾਣ ਤੋਂ ਟਲਣ ਲਈ ਵੀਹ ਬਹਾਨੇ ਘੜਦਾ । ਇਕ ਨੇ ਸ਼ਹਾਦਤ ਦਾ ਬਹਾਨਾ ਘੜਿਆ ਤਾਂ ਦੂਜੇ ਨੇ ਬੀਮਾਰੀ ਦਾ । ਫੇਰ ਮੁਲਾਜ਼ਮਾਂ ਦੇ ਸਰੀਰ ਫ਼ੁਰਤੀਲੇ ਰਹਿਣ ਤਾਂ ਕਿਵੇਂ ?
ਦਰਸ਼ਨ ਦੀ ਸਿਹਤ ਖ਼ਰਾਬ ਕਰਨ ਵਿਚ ਜਰਦੇ ਅਤੇ ਸ਼ਰਾਬ ਦਾ ਹੱਥ ਵੀ ਸੀ । ਮਹਿਕਮਾ ਹੀ ਅਜਿਹਾ । ਡਰੰਮਾਂ ਦੇ ਡਰੰਮ ਸ਼ਰਾਬ ਦੇ ਪੀਓ ਅਤੇ ਦਰਜਨਾਂ ਦੇ ਦਰਜਨਾ ਮੁਰਗੇ ਛਕੋ । ਕੋਈ ਘਾਟਾ ਨਹੀਂ । ਪੁਲਿਸ ਦੀ ਨੌਕਰੀ ਹੀ ਅਜਿਹੀ ਕਿ ਮਜਬੂਰੀ ਵਿਚ ਖਾਣਾਪੀਣਾ ਪੈਂਦਾ ।
ਸਾਰਾ ਦਿਨ ਚੋਰਾਂ, ਠੱਗਾਂ ਅਤੇ ਸਮੱਗਲਰਾਂ ਨਾਲ ਵਾਹ । ਜਿਥੇ ਵੀ ਜਾਓ, ਅਗਲਾ ਬੋਤਲ ਕੱਢ ਕੇ ਬੈਠ ਜਾਂਦੈ । ਇੰਨਾਂ ਦਰਸ਼ਨ 'ਚ ਹੌਸਲਾ ਨਹੀਂ ਕਿ ਬੋਤਲ ਚੱਕ ਕੇ ਇਕ ਪਾਸੇ ਰੱਖ ਦੇਵੇ ।
ਮੂੰਹ 'ਚ ਪਾਣੀ ਆ ਹੀ ਜਾਂਦਾ । ਪਹਿਲਾਂ ਇਕ ਪੈੱਗ ਲਾਉਣ ਦਾ ਮਨ ਬਣਾਦਾ । ਜਦੋਂ ਥੋੜ੍ਹਾ ਜਿਹਾ ਨਸ਼ਾ ਹੋ ਜਾਂਦੇ ਤਾਂ ਛੱਡਣ ਨੂੰ ਦਿਲ ਨਹੀਂ ਕਰਦਾ ।
ਝ ਦਰਸ਼ਨ ਆਪਣੀ ਕਾਮਯਾਬੀ ਦਾ ਰਾਜ਼ ਸ਼ਰਾਬ ਨੂੰ ਹੀ ਮੰਨਦਾ । ਜਿੰਨਾ ਚਿਰ ਕਿਸੇ ਨਾਲ ਬੈਠ ਕੇ ਪੀਓ ਨਾ, ਉਹ ਤੁਹਾਡੇ ਨਾਲ ਹਮਰਾਜ਼ ਨਹੀਂ ਹੁੰਦਾ । ਪੁਲਿਸ ਨੂੰ ਪੈਰਪੈਰ 'ਤੇ ਮੁਖ਼ਬਰੀ ਦੀ ਲੋੜ ਹੁੰਦੀ । ਜਿਸ ਪੁਲਿਸ ਅਫ਼ਸਰ ਨੂੰ ਮੁਖ਼ਬਰੀ ਨਹੀਂ ਮਿਲਦੀ, ਉਹ ਕੀ ਖ਼ਾਕ ਕੰਮ ਕਰੇਗਾ ।
ਰਾਤ ਉਸ ਨੇ ਪੱਕਾ ਮਨ ਬਣਾਇਆ ਸੀ ਕਿ ਜਿੰਨਾ ਚਿਰ ਖ਼ਾਨ ਸ਼ਹਿਰ ਵਿਚ ਰਹੂ, ਦਾਰੂ ਨੂੰ ਮੂੰਹ ਨਹੀਂ ਲਾਉਣਾ । ਓਵਰਸੀਅਰ ਕੋਲ ਡਰੰਮ ਲੈਣ ਗਿਆ ਤਾਂ ਉਹ ਬੋਤਲ ਲੈ ਕੇ ਬੈਠ ਗਿਆ ।
ਨਾਲ ਠੇਕੇਦਾਰ ਬੈਠੇ ਸਨ । ਬਰਾਂਡ ਵਧੀਆ ਸੀ । ਮੀਟ ਵੀ ਕਰਾਰਾ ਸੀ । ਮਨ ਮਚਲ ਗਿਆ । ਦੋ ਪੈੱਗਾਂ ਬਿਨਾਂ ਉਸ ਨੇ ਉੱਠਣ ਹੀ ਨਾ ਦਿੱਤਾ । ਲੋਕਾਂ ਤੋਂ ਕੰਮ ਲੈਣਾ ਤਾਂ ਮੂੰਹਮੁਲਾਹਜ਼ਾ ਤਾਂ ਰੱਖਣਾ ਹੀ ਪੈਂਦਾ । ਅੱਗੇ ਜਦੋਂ ਰੇਂਜਰ ਕੋਲ ਗਿਆ ਤਾਂ ਉਹ ਫੁੱਲ ਸੀ । ਮੱਲੋਮੱਲੀ ਉਸ ਨੇ ਦੋ ਪੈੱਗ ਪਿਆ ਦਿੱਤੇ ।
ਰਾਤ ਜ਼ਿਆਦਾ ਪੀਣ ਕਰਕੇ ਹੀ ਸ਼ਾਇਦ ਉਸ ਨੂੰ ਥਕਾਵਟ ਮਹਿਸੂਸ ਹੋ ਰਹੀ ਸੀ । ਨਿੰਬੂ ਕੋਈ ਅਸਰ ਨਹੀਂ ਸੀ ਕਰ ਰਹੇ । ਕੁਝ ਮਿੰਟਾਂ ਲਈ ਦਿਲ ਟਿਕਦਾ, ਫੇਰ ਧੱਕਧੱਕ ਕਰਨ ਲੱਗਦਾ ।
ਦੋ ਵਾਰ ਅਫ਼ੀਮ ਦੀਆਂ ਗੋਲੀਆਂ ਵੀ ਅੰਦਰ ਸੁੱਟੀਆਂ । ਉਹ ਵੀ ਬਹੁਤਾ ਅਸਰ ਨਾ ਦਿਖਾ ਸਕੀਆਂ । ਅਫ਼ੀਮ ਸ਼ਾਇਦ ਖਰੀ ਨਹੀਂ ਸੀ । ਥਕਾਨ ਲਾਹੁਣ ਲਈ ਨਾ ਦਰਸ਼ਨ ਮੰਜਾ ਮੱਲ ਸਕਦਾ ਸੀ, ਨਾ ਹੋਰ ਪੀ ਸਕਦਾ ਸੀ । ਕੁਝ ਦੇਰ ਪਹਿਲਾਂ ਵੀ ਵਾਕੀਟਾਕੀ 'ਤੇ ਸੁਨੇਹਾ ਮਿਲਿਆ ਸੀ ਕਿ ਖ਼ਾਨ ਸ਼ਹਿਰੀਆਂ ਨਾਲ ਮੀਟਿੰਗ ਕਰ ਰਿਹਾ । ਕੁਝ ਅਹਿਮ ਫ਼ੈਸਲੇ ਲਏ ਜਾਣੇ ਹਨ । ਖ਼ਾਨ ਜੇ ਆਇਆ ਤਾਂ ਕੁਝ ਕਰ ਕੇ ਹੀ ਜਾਏਗਾ ।
ਮੀਟਿੰਗ ਕਿਹੜਾ ਘੰਟੇਅੱਧੇ ਘੰਟੇ ਵਿਚ ਮੁੱਕ ਜਾਣੀ ਸੀ । ਜਿੰਨੇ ਮੂੰਹ, ਓਨੀਆਂ ਗੱਲਾਂ ।
ਹਰ ਇਕ ਨੇ ਆਪਣਾਆਪਣਾ ਘੋੜਾ ਭਜਾਉਣਾ ਸੀ । ਜਿੰਨਾ ਚਿਰ ਮੀਟਿੰਗ ਚੱਲਦੀ , ਖ਼ਾਨ ਇਧਰ ਥੋੜ੍ਹਾ ਆਉਣ ਲੱਗੈ । ਉੱਨਾ ਚਿਰ ਕਿ ਨਾ ਢੂਹੀ ਸਿੱਧੀ ਕਰ ਲਈ ਜਾਵੇ ।
ਥੱਕੇ ਦਰਸ਼ਨ ਨੇ ਅਰਾਮ ਦੇ ਹੱਕ ਵਿਚ ਆਪੇ ਦਲੀਲ ਲੱਭੀ ਅਤੇ ਦੋ ਘੜੀ ਸੁਸਤਾਉਣ ਲਈ ਢਾਬੇ ਵੱਲ ਹੋ ਗਿਆ ।
ਉਹਦੀ ਅੱਖ ਲੱਗੀ ਹੀ ਸੀ ਕਿ ਨੱਥੂ ਸਿਪਾਹੀ ਅਤੇ ਦੋ ਸੀ.ਆਰ.ਪੀ. ਦੇ ਜਵਾਨ ਚੀਕ ਚਿਹੜਾ ਪਾਦੇ ਆ ਧਮਕੇ । ਇਕ ਵਾਰ ਤਾਂ ਦਰਸ਼ਨ ਦੇ ਖਾਨਿ ਗਈ । ਕਿਧਰੇ ਚੈਕਿੰਗ ਹੀ ਨਾ ਹੋ ਗਈ ਹੋਵੇ ? ਕੋਈ ਮੁਕਾਬਲਾ ਨਾ ਹੋ ਗਿਆ ਹੋਵੇ ? ਅਗਵਾਕਾਰ ਤਾਂ ਨਹੀਂ ਫੜੇ ਗਏ ? ਕਈ ਪਰਸ਼ਨ ਇਕਦਮ ਉਹਦੇ ਜ਼ਿਹਨ ਵਿਚ ਉੱਭਰੇ ।
ਗੱਲ ਮਾਮੂਲੀ ਸੀ । ਨੱਥੂ ਨੇ ਇਕ ਭਈਏ ਦੇ ਸਕੂਟਰ ਵਿਚੋਂ ਤਿੰਨ ਬੋਤਲਾਂ ਵਿਸਕੀ ਦੀਆਂ ਫੜ ਲਈਆਂ ਸਨ । ਨੱਥੂ ਆਖਦਾ ਸੀ ਤਿੰਨ ਬੋਤਲਾਂ ਸ਼ਰਾਬ ਦੀਆਂ ਕਬਜ਼ੇ ਵਿਚ ਰੱਖਣਾ ਜੁਰਮ । ਸੀ.ਆਰ.ਪੀ. ਵਾਲੇ ਆਖਦੇ ਸਨ ਕਿ ਭਈਆ ਵਿਚਾਰਾ ਤਾਂ ਇਕ ਨੌਕਰ । ਰਾਮ ਲਾਲ ਪੋਲਟਰੀ ਫ਼ਾਰਮ ਵਾਲੇ ਦਾ ਮੁਨੀਮ । ਉਹ ਸ਼ਰਾਬ ਮਾਲਕਾਂ ਲਈ ਲੈ ਕੇ ਚੱਲਿਆ । ਨੱਥੂ ਨੇ ਉਸ ਗ਼ਰੀਬ ਦੀ ਜੇਬ ਵਿਚੋਂ ਜਾਮਾਤਲਾਸ਼ੀ ਦੇ ਬਹਾਨੇ ਇਕ ਸੌ ਵੀਹ ਰੁਪਏ ਵੀ ਕੱਢ ਲਏ ਸਨ ।
ਸੀ.ਆਰ.ਪੀ. ਵਾਲੇ ਕਹਿੰਦੇ ਸਨ ਕਿ ਭਈਏ ਨੂੰ ਛੱਡਿਆ ਜਾਵੇ, ਨਾਲੇ ਉਸਦੇ ਪੈਸੇ ਵਾਪਸ ਕੀਤੇ ਜਾਣ । ਪੁਲਿਸ ਪਾਰਟੀ ਇਥੇ ਮੁਜਰਮਾਂ ਅਤੇ ਬੰਟੀ ਦੀ ਭਾਲ ਲਈ ਖੜੀ ਨਾ ਕਿ ਸ਼ਰਾਬ ਫੜਨ ਲਈ । ਝ ਵੀ ਭਈਆ ਉਹਨਾਂ ਦੇ ਸੂਬੇ ਦਾ ।
ਦਰਸ਼ਨ ਸਾਰੀ ਗੱਲ ਤਾੜ ਗਿਆ । ਸ਼ਹਿਰ ਦੇ ਠੇਕਿਆਂ ਤੋਂ ਸ਼ਰਾਬ ਮਾੜੀ ਮਿਲਦੀ ।
ਹੰਡਿਆਏ ਦੀ ਸ਼ਰਾਬ ਮਸ਼ਹੂਰ । ਪੋਲਟਰੀ ਵਾਲਿਆਂ ਨੇ ਉਥੋਂ ਮੰਗਵਾਈ ਹੋਣੀ । ਭਈਏ ਦਾ ਬਹੁਤਾ ਕਸੂਰ ਨਹੀਂ । ਨੌਕਰ , ਹੁਕਮ ਮੰਨਣਾ ਹੀ ਹੋਇਆ । ਨਾਲੇ ਉਹ ਕਿਹੜਾ ਵਕਾਲਤ ਪਾਸ ਬਈ ਦੇਸ਼ ਦੇ ਸਾਰੇ ਕਾਨੂੰਨਾਂ ਦਾ ਵਾਕਫ਼ ਹੋਵੇ । ਇਕ ਸੌ ਵੀਹ ਰੁਪਿਆਂ ਵਿਚੋਂ ਭਈਏ ਦੇ ਆਪਣੇ ਕੇਵਲ ਚਾਰ ਰੁਪਏ ਸਨ, ਬਾਕੀ ਮਾਲਕਾਂ ਦੇ ।
ਸੀ.ਆਰ.ਪੀ. ਦੀ ਸਿਫ਼ਾਰਸ਼ 'ਤੇ ਦਰਸ਼ਨ ਨੇ ਭਈਏ ਨੂੰ ਛੱਡ ਦਿੱਤਾ । ਚਾਰ ਰੁਪਏ ਵੀ ਵਾਪਸ ਕਰ ਦਿੱਤੇ । ਬਾਕੀ ਪੈਸੇ, ਵਿਸਕੀ ਅਤੇ ਸਕੂਟਰ ਜ਼ਬਤ ਕਰ ਲਏ । ਉਹ ਜਾ ਕੇ ਮਾਲਕਾਂ ਨੂੰ ਭੇਜੇ, ਆਪੇ ਨਾਲੇ ਮਿੰਨਤਾਂ ਕਰਨਗੇ, ਨਾਲੇ ਜੁਰਮਾਨਾ ਭਰਨਗੇ । ਹੋਰ ਨਹੀਂ ਤਾਂ ਪੰਜਸੱਤ ਮੁਰਗ਼ੇ ਹੀ ਸਹੀ । ਨਾਲੇ ਅੱਗੋਂ ਤੋਂ ਪੋਲਟਰੀ ਫ਼ਾਰਮ 'ਤੇ ਜਾਣਆਉਣ ਦਾ ਰਾਹ ਖੁੱਲ੍ਹ ਜਾਏਗਾ ।
ਕੁਝ ਦੇਰ ਦਰਸ਼ਨ ਸੋਚਦਾ ਰਿਹਾ । ਫੇਰ ਉਸ ਨੇ ਨੱਥੂ ਤੋਂ ਜਾਮਾਤਲਾਸ਼ੀ ਵਾਲੇ ਸਾਰੇ ਪੈਸੇ ਫੜ ਅਤੇ ਸੀ.ਆਰ.ਪੀ. ਦੇ ਜਵਾਨਾਂ ਵਿਚ ਵੰਡ ਦਿੱਤੇ । ਬੀੜੀਆਂ 'ਚ ਰਿਸ਼ਵਤਾਂ ਲੈਣ ਵਾਲਿਆਂ ਦਾ ਮੂੰਹ ਬੰਦ ਕਰਨ ਦਾ ਇਹੋ ਤਰੀਕਾ ਸੀ । ਦੋ ਵਿਸਕੀ ਦੀਆਂ ਬੋਤਲਾਂ ਵੀ ਜਵਾਨਾਂ ਲਈ ਰਾਖਵੀਆਂ ਕਰ ਦਿੱਤੀਆਂ । ਡਿਊਟੀ ਤੋਂ ਫ਼ਾਰਗ ਹੁੰਦੇ ਹੀ ਮੌਜਾਂ ਕਰਨ ।
ਨੱਥੂ ਦੇਖਦਾ ਹੀ ਰਹਿ ਗਿਆ । ਮਾਰ ਨੱਥੂ ਨੇ ਮਾਰੀ, ਸ਼ਿਕਾਰ ਲੈ ਗਏ ਇਹ ਭਈਏ । ਦਰਸ਼ਨ ਨੇ ਇਸ਼ਾਰੇ ਨਾਲ ਉਸ ਨੂੰ ਸਬਰ ਕਰਨ ਦਾ ਹੁਕਮ ਦਿੱਤਾ । ਇਸ ਤੋਂ ਕਿਤੇ ਵੱਧ ਉਹ ਪੋਲਟਰੀ ਫ਼ਾਰਮ ਵਾਲਿਆਂ ਤੋਂ ਲੈਣਗੇ । ਹੋਰ ਬਥੇਰਾ ਕਮਾਉਣਗੇ । ਇਹ ਤਾਂ ਭਈਆਂ ਦੇ ਮੂੰਹ ਨੂੰ ਲਹੂ ਲਾਇਆ ਗਿਆ ਸੀ ।
ਦਰਸ਼ਨ ਦੇ ਹਰ ਥਾਂ ਹਰਮਨ ਪਿਆਰੇ ਹੋਣ ਦਾ ਇਹੋ ਰਾਜ਼ ਸੀ । ਰਿਸ਼ਵਤ ਵੰਡ ਕੇ ਖਾਂਦਾ ਸੀ । ਲੋਕ ਆਖਦੇ ਹਨ ਉਹ ਖੁੱਲ੍ਹੇ ਸੁਭਾਅ ਦਾ , ਪਰ ਦਰਸ਼ਨ ਉਹਨਾਂ ਦੀਆਂ ਜੁੱਤੀਆਂ ਉਹਨਾਂ ਦੇ ਹੀ ਸਿਰ ਮਾਰਦਾ । ਉਸ ਨੇ ਹਰ ਮੁਲਾਜ਼ਮ ਦੀ ਦਰਜਾਬਦਰਜਾ ਵੰਡ ਕੀਤੀ ਹੋਈ । ਉਸੇ ਦਰਜੇ ਮੁਤਾਬਕ ਲਈ ਫ਼ੀਸ ਵਿਚੋਂ ਹਿੱਸੇ ਲੈਂਦਾ । ਚੌਥਾ ਹਿੱਸਾ ਉਪਰਲੇ ਅਫ਼ਸਰਾਂ ਲਈ, ਦਸੌਂਦ
ਸਾਹਿਬ ਦੇ ਦਫ਼ਤਰ ਦੇ ਮੁਲਾਜ਼ਮਾਂ ਲਈ, ਇਕ ਦਸੌਂਦ ਆਪਣੇ ਝੋਲੀਚੁੱਕਾਂ ਲਈ । ਥਾਂਥਾਂ ਦਰਸ਼ਨ ਦਰਸ਼ਨ ਹੁੰਦੀ । ਜਿਹੜਾ ਕੰਮ ਥਾਣੇਦਾਰਾਂ ਤੋਂ ਨਹੀਂ ਹੁੰਦਾ, ਉਹ ਦਰਸ਼ਨ ਕਰ ਲੈਂਦਾ ।
ਕਚਹਿਰੀ ਦੇ ਕੰਮਾਂ ਲਈ ਤਾਂ ਡਿਊਟੀ ਹੀ ਦਰਸ਼ਨ ਦੀ ਲੱਗਦੀ । ਕਚਹਿਰੀ ਦੇ ਮੁਲਾਜ਼ਮ ਦਰਸ਼ਨ ਨੂੰ ਹੱਥਾਂ 'ਤੇ ਚੁੱਕ ਲੈਂਦੇ ਹਨ । ਪਤਾ ਹੁੰਦਾ ਕਿ ਜਾਂਦਾ ਹੋਇਆ ਜੇਬ ਖ਼ਾਲੀ ਕਰ ਕੇ ਜਾਏਗਾ । ਕਈ ਸੂਮ ਪੁਲਿਸ ਅਫ਼ਸਰਾਂ ਨੂੰ ਜੇਬ ਨੂੰ ਤਾਲਾ ਲਾ ਕੇ ਰੱਖਣ ਦੀ ਆਦਤ ਹੁੰਦੀ ।
ਸਰਕਾਰੀ ਵਕੀਲ ਦੀ ਭਲਾ ਕੀ ਵਗਾਰ ਹੁੰਦੀ ? ਉਹ ਦਫ਼ਤਰ ਵਿਚ ਵੜਨ ਤੋਂ ਪਹਿਲਾਂ ਹੀ ਗੁਲਾਬ ਜਾਮਨਾਂ ਅਤੇ ਦੁੱਧਪੱਤੀ ਦਾ ਹੁਕਮ ਦੇ ਦਿੰਦਾ । ਗਰਮੀ ਹੋਵੇ ਤਾਂ ਚਾਰ ਗਲਾਸ ਜੂਸ । ਬਹੁਤਾ ਜ਼ੋਰ ਮਾਰੂ ਤਾਂ ਦੋ ਬੋਤਲਾਂ ਵਿਸਕੀ ਦੀਆਂ ਮੰਗ ਲਊ । ਸਾਰੇ ਕੰਮ 'ਤੇ ਸੌ ਤੋਂ ਵੱਧ ਖ਼ਰਚ ਨਹੀਂ ਹੁੰਦਾ । ਪਿੱਛੋਂ ਭਾਵੇਂ ਵੀਹ ਹਜ਼ਾਰ ਵਾਲਾ ਕੰਮ ਕਢਾ ਲਓ ।
ਜੱਜ ਤੋਂ ਵੀ ਪੁਲਿਸ ਵਾਲੇ ਐਵੇਂ ਹੀ ਡਰਦੇ ਰਹਿੰਦੇ ਹਨ । ਉਸ ਦੀ ਵੱਡੀ ਤੋਂ ਵੱਡੀ ਵਗਾਰ ਗੱਡੀ ਦੀ ਹੁੰਦੀ । ਉਹ ਵੀ ਲੁਧਿਆਣੇ ਜਾਂ ਚੰਡੀਗੜ੍ਹ ਤਕ । ਟੈਕਸੀ ਪੁਲਿਸ ਨੇ ਅੱਡੇ ਵਿਚੋਂ ਫੜਨੀ ਹੁੰਦੀ , ਸੌ ਤੋਂ ਵੱਧ ਤੇਲ ਨਹੀਂ ਪੈਂਦਾ । ਜੱਜ ਜੇ ਅੰਬੈਸਡਰ ਕਾਰ ਮੰਗੇ, ਉਹ ਮਾਰੂਤੀ ਭੇਜਦਾ , ਜੱਜ ਅਰੈਸਟੋਕਰੇਟ ਦੀ ਵਿਸਕੀ ਮੰਗੇ ਤਾਂ ਉਹ ਮੈਕਡਾਵਲ ਭੇਜਦਾ । ਜੱਜ ਬਾਗ਼ੋ ਬਾਗ਼ । ਦਰਸ਼ਨ ਨੂੰ ਕਚਹਿਰੀ ਵਿਚ ਫਿਰਦੇ ਨੂੰ ਦੇਖ ਕੇ ਪਹਿਲਾਂ ਰਿਟਾਇਰਿੰਗ ਰੂਮ ਵਿਚ ਬਿਠਾਦਾ , ਚਾਹ ਪਿਲਾਦਾ ਅਤੇ ਫੇਰ ਕੰਮਕਾਰ ਪੁੱਛਦਾ । ਸਾਲ 'ਚ ਜੱਜ ਤੋਂ ਇਕ ਕੰਮ ਵੀ ਕਰਾ ਲਓ ਤਾਂ ਵੀ ਸਾਲ ਭਰ ਦੀਆਂ ਵਗਾਰਾਂ ਨਿਕਲ ਜਾਦੀਆਂ ਹਨ । ਆਪਣੇ ਅਫ਼ਸਰਾਂ ਕੋਲ
ਸਿਫ਼ਾਰਸ਼ ਕਰਾਉਣੀ ਹੋਵੇ, ਉਹ ਮੁਫ਼ਤ ਵਿਚ । ਪੁਲਿਸ ਅਫ਼ਸਰ ਜੁਡੀਸ਼ੀਅਲ ਵਾਲਿਆਂ ਦਾ ਕਹਿਣਾ ਨਹੀਂ ਮੋੜਦੇ । ਮੁਲਾਜ਼ਮਾਂ ਅਤੇ ਅਫ਼ਸਰਾਂ ਦੇ ਪੈਸੇ ਉਹਨਾਂ 'ਤੇ ਖ਼ਰਚ ਕੇ ਉਹ ਮੁਫ਼ਤ ਦੀ ਵਾਹਵਾਹ ਖੱਟਦਾ ਰਹਿੰਦਾ ।
ਇਹੋ ਢੰਗ ਉਸ ਨੇ ਹੁਣ ਅਪਣਾਇਆ ਸੀ । ਇਕ ਵਾਰ ਜਵਾਨਾਂ ਨੂੰ ਕਾਣੇ ਕਰ ਕੇ ਉਹ ਮਨਮਾਨੀਆਂ ਕਰ ਸਕਦਾ ਸੀ । ਇਹਨਾਂ ਅਠੱਨੀਚਵੱਨੀ ਰਿਸ਼ਵਤ ਲੈਣ ਵਾਲਿਆਂ ਨੂੰ ਕੀ ਪਤੈ ਕਿ ਪੰਜਾਬ ਪੁਲਿਸ ਦੀ ਛੋਟੀ ਤੋਂ ਛੋਟੀ ਰਿਸ਼ਵਤ ਵੀ ਅੰਗਰੇਜ਼ੀ ਸ਼ਰਾਬ ਦੀ ਬੋਤਲ ਹੁੰਦੀ , ਜਿਹੜੀ ਘੱਟੋਘੱਟ ਪੈਂਹਠਾਂ ਦੀ ਆਦੀ । ਅਗਲਾ ਰਿਆਇਤ ਕਰਾ ਲਏ ਤਾਂ ਦੇਸੀ ਦੀ ਬੋਤਲ ਤਾਂ ਲਿਆਉਣੀ ਹੀ ਪਊ । ਉਹ ਵੀ ਤੀਹਪੈਂਤੀ ਦੀ ਆਦੀ ।
ਤੀਹਤੀਹ ਜੇਬਾਂ ਵਿਚ ਪਾ ਕੇ ਸੀ.ਆਰ.ਪੀ. ਵਾਲਿਆਂ ਦੇ ਤੇਵਰ ਹੀ ਬਦਲ ਗਏ । ਉਹ ਦਰਸ਼ਨ ਨੂੰ 'ਸਾਹਿਬਸਾਹਿਬ' ਆਖ ਕੇ ਬੁਲਾਉਣ ਲੱਗੇ ।
ਨੱਥੂ ਅਤੇ ਪਾਲਾ ਬਾਕੀ ਬਚੀ ਬੋਤਲ ਵਿਚੋਂ ਦੋਦੋ ਪੈੱਗ ਮਾਰ ਆਏ । ਮਨ ਤਾਂ ਦਰਸ਼ਨ ਦਾ ਵੀ ਕਰ ਰਿਹਾ ਸੀ, ਪਰ ਉਹ ਮੀਟਿੰਗ ਦੇ ਨਤੀਜੇ ਉਡੀਕ ਰਿਹਾ ਸੀ । ਉਥੇ ਹੋਏ ਫ਼ੈਸਲਿਆਂ ਤੋਂ ਬਾਅਦ ਹੀ ਦਰਸ਼ਨ ਨੇ ਆਪਣਾ ਅਗਲਾ ਪਰੋਗਰਾਮ ਉਲੀਕਣਾ ਸੀ ।
ਸੀ.ਆਰ.ਪੀ. ਨਾਲ ਬੁੱਕਲ ਸਾਂਝੀ ਹੋਣ ਕਰਕੇ ਅਤੇ ਵਧੀਆ ਸ਼ਰਾਬ ਦੇ ਨਸ਼ੇ ਕਰਕੇ ਨੱਥੂ ਦਾ ਹੌਸਲਾ ਬੁਲੰਦ ਸੀ । ਪਾਲ ਤਾਂ ਹਾਲੇ ਨਵਾਂ ਸੀ ਪਰ ਨੱਥੂ ਦਾ ਪੈਂਤੀਆਂ ਸਾਲਾਂ ਦਾ ਤਜਰਬਾ ਸੀ । ਉਹ ਇਕ ਚੰਗੇ ਤਫ਼ਤੀਸ਼ੀ ਜਿੰਨਾ ਦਿਮਾਗ਼ ਰੱਖਦਾ ਸੀ । ਦਰਸ਼ਨ ਦਾ ਇਸ਼ਾਰਾ ਸਮਝ ਕੇ ਉਸ ਨੇ ਦੁਬਾਰਾ ਨਾਕਾਬੰਦੀ ਕੀਤੀ ।
ਇਕ ਪਾਸੇ ਪਾਲ ਸਿੰਘ ਅਤੇ ਦੋ ਜਵਾਨ ਸੀ.ਆਰ.ਪੀ. ਦੇ ਖੜਾਏ ਗਏ । ਮਾਨਸਾ ਵੱਲੋਂ ਆਉਣ ਵਾਲੀਆਂ ਗੱਡੀਆਂ ਪਾਲ ਸਿੰਘ ਦੀ ਪਾਰਟੀ ਨੇ ਚੈੱਕ ਕਰਨੀਆਂ ਸਨ । ਨੱਥੂ ਦੋ ਜਵਾਨਾਂ ਨੂੰ ਲੈ ਕੇ ਦੂਸਰੇ ਪਾਸੇ ਹੋ ਗਿਆ । ਬਠਿੰਡੇ ਵਾਲੀ ਸਾਈਡ ਉਸ ਕੋਲ ਸੀ । ਹੋਮਗਾਰਡ ਵਾਲਿਆਂ ਨੂੰ ਵੀ ਚੌਕੰਨਾ ਕਰ ਦਿੱਤਾ ਗਿਆ । ਰੱਸਾ ਚੁਸਤੀ ਨਾਲ ਫੜਿਆ ਜਾਵੇ । ਅੱਗੇ ਜੋ ਕਾਰਵਾਈ ਉਹ ਕਰਨ ਜਾ ਰਹੇ ਸਨ, ਉਸ ਵਿਚ ਉਹਨਾਂ ਦਾ ਵੀ ਹਿੱਸਾ ਹੋਏਗਾ ।
ਦਰਸ਼ਨ ਨੇ ਮੇਜ਼ ਕੁਰਸੀ ਸੰਭਾਲ ਲਈ । ਹੁਣ ਤਕ ਉਹ ਕਾਗ਼ਜ਼ਪੱਤਰ ਦੇਖ ਕੇ ਗੱਡੀਆਂ ਲੰਘਾਦੇ ਰਹੇ ਸਨ । ਅੱਗੋਂ ਤੋਂ ਕਾਗ਼ਜ਼ਾਂ ਵਿਚ ਨੁਕਸ ਕੱਢਣਗੇ । ਚਲਾਨ ਦੀਆਂ ਧਮਕੀਆਂ ਦੇਣਗੇ । ਦੋਚਾਰ ਮੋਟਰ ਸਾਈਕਲਾਂ ਅਤੇ ਸਕੂਟਰ ਦਰੱਖ਼ਤਾਂ ਹੇਠ ਖੜੇ ਕਰਨਗੇ । ਮਸਾਂ ਉਹਨਾਂ ਨੂੰ ਟਰੈਫਿਕ ਪੁਲਿਸ ਵਾਲੇ ਅਧਿਕਾਰ ਮਿਲੇ ਹਨ । ਇਕ ਦਿਨ ਦੇ ਰਾਜਪਾਟ ਵਿਚ ਚੰਮ ਦੀਆਂ ਚਲਾਉਣਾ ਪਾਪ ਨਹੀਂ ਹੁੰਦਾ । ਦੋ ਘੰØਿਟਆਂ ਵਿਚ ਦਰਸ਼ਨ ਨੇ ਨੋਟਾਂ ਨਾਲ ਝੋਲਾ ਭਰ ਲਿਆ । ਪਹਿਲਾਂ ਸੀ.ਆਰ.ਪੀ. ਵਾਲੇ ਝਿਜਕੇ । ਉਹਨਾਂ ਨੂੰ ਕਾਗ਼ਜ਼ਾਂਪੱਤਰਾਂ ਦੀ ਬਹੁਤੀ ਸਮਝ ਨਹੀਂ ਸੀ । ਜਿਜਿ ਝੋਲਾ ਭਰਦਾ ਗਿਆ, ਉਹਨਾਂ ਨੂੰ ਵੀ ਕਾਗ਼ਜ਼ਾਂ ਦੀ ਸਮਝ ਆਦੀ ਗਈ । ਇੰਨੇ ਰੂਲ ਲਾਗੂ ਸਨ ਕਿ ਚੰਗੀਭਲੀ ਗੱਡੀ ਦਾ ਚਲਾਨ ਕੀਤਾ ਜਾ ਸਕਦਾ ਸੀ । ਕਿਸੇ ਨੇ ਬੀਮਾ ਨਹੀਂ ਕਰਾਇਆ, ਕਿਸੇ ਨੇ ਟੈਕਸ
ਨਹੀਂ ਭਰਿਆ ਅਤੇ ਕਿਸੇ ਨੇ ਗੱਡੀ ਪਾਸ ਨਹੀਂ ਕਰਾਈ । ਇਹ ਸਭ ਠੀਕ ਤਾਂ ਕਿਸੇ ਦੀਆਂ ਲਾਈਟਾਂ ਪੂਰੀਆਂ ਨਹੀਂ, ਕਿਸੇ ਨੇ ਸ਼ੀਸ਼ੇ ਕਾਲੇ ਨਹੀਂ ਕੀਤੇ ਅਤੇ ਕਿਸੇ ਦੀਆਂ ਬੱਤੀਆਂ ਦੀ ਰੌਸ਼ਨੀ ਘੱਟ । ਹੋਰ ਨਹੀਂ ਤਾਂ ਗ਼ਲਤ ਸਾਈਡ ਖੜਾਉਣ ਦਾ ਹੀ ਚਲਾਨ ਕਰ ਦਿਉ । ਕੋਈ ਗੱਡੀ ਕਿਸੇ ਤਰ੍ਹਾਂ ਵੀ ਸੂਤ ਨਹੀਂ ਆਦੀ ਤਾਂ ਉਹਦੇ ਡਰਾਈਵਰ ਨਾਲ ਥੋੜ੍ਹਾ ਜਿਹਾ ਗਰਮ ਹੋਵੋ, ਉਸ ਦਾ ਲਾਇਸੈਂਸ ਆਪਣੀ ਜੇਬ ਵਿਚ ਪਾਓ ਅਤੇ ਬਿਨਾਂ ਲਾਇਸੈਂਸ ਗੱਡੀ ਚਲਾਉਣ ਦਾ ਚਲਾਨ ਕਰ ਦਿਓ । ਅਗਲਾ ਆਪੇ ਨਾਲੇ ਕਚਹਿਰੀ 'ਚ ਧੱਕੇ ਖਾਊ, ਨਾਲੇ ਲਾਇਸੈਂਸ ਵਾਪਸ ਲੈਣ ਲਈ ਕਿਸੇ ਦੀ ਸਿਫ਼ਾਰਸ਼ ਲਿਆਊ ।
ਟਰੱਕਾਂ ਟੈਕਸੀਆਂ ਵਾਲੇ ਤਾਂ ਕਾਗ਼ਜ਼ ਕੱਢਣ ਤੋਂ ਪਹਿਲਾਂ ਹੀ ਬਟੂਆ ਕੱਢ ਲੈਂਦੇ । ਬਿਨਾਂ ਕੁਝ ਪੁੱਛੇਗਿੱਛੇ ਵੀਹ ਦਾ ਨੋਟ ਫੜਾ ਦਿੰਦੇ । ਕੋਈ ਦਿੱਲੀਦੱਖਣ ਦਾ ਹੁੰਦਾ, ਕੋਈ ਬੰਬਈ ਕਲਕੱਤੇ ਦਾ । ਇਕ ਵਾਰ ਵੀ ਚਲਾਨ ਭੁਗਤਣ ਲਈ ਇਥੇ ਆਉਣਾ ਪਿਆ ਤਾਂ ਸਿਧਾ ਹਜ਼ਾਰ ਦਾ ਨੁਕਸਾਨ ਹੋਣਾ ਸੀ । ਅੱਗੇ ਕਚਹਿਰੀ ਵਿਚ ਕਿਹੜੇ ਫੁੱਲ ਪੈਣੇ ਸਨ । ਉਥੇ ਗੂੰਗਾ ਬਣ ਕੇ ਜੁਰਮ ਦਾ ਇਕਬਾਲ
ਹੀ ਕਰਨਾ ਪੈਂਦਾ । ਮੁਕੱਦਮਾ ਝਗੜਨਾ ਹੋਵੇ ਤਾਂ ਪਹਿਲਾਂ ਵਕੀਲ ਕਰੋ, ਜ਼ਮਾਨਤੀਆ ਲਿਆਓ ਅਤੇ ਫੇਰ ਦਸਪੰਦਰਾਂ ਪੇਸ਼ੀਆਂ ਭੁਗਤੋ । ਇਥੇ ਵੀਹ ਨਾਲ ਖਹਿੜਾ ਛੁੱਟ ਜਾਂਦਾ । ਉਥੇ ਜੱਜ ਦੇ ਮੂਡ 'ਤੇ ਨਿਰਭਰ ਕਰਦਾ । ਖਿਝਿਆ ਹੋਵੇ ਤਾਂ ਭਾਵੇਂ ਪੰਜ ਸੌ ਜੁਰਮਾਨਾ ਕਰ ਦੇਵੇ । ਚੰਗੇ ਰੌਂ 'ਚ ਹੋਵੇ ਤਾਂ ਭਾਵੇਂ ਪੰਜਾਹ ਨਾਲ ਸਾਰ ਦੇਵੇ । ਰਜਿਸਟਰੇਸ਼ਨ ਵਾਪਸ ਲੈਣ ਲਈ ਮੁਨਸ਼ੀਆਂ, ਰੀਡਰਾਂ, ਨਾਇਬਕੋਰਟਾਂ ਅਤੇ ਅਹਿਲਮੱਦਾਂ ਦੇ ਨਾਲੇ ਹਾੜੇ ਕੱਢੋ ਨਾਲੇ ਮੁੱਠੀ ਗਰਮ ਕਰੋ । ਖੱਜਲਖੁਆਰੀ ਹੀ ਖੱਜਲਖੁਆਰੀ । ਜੁਰਮਾਨੇ ਕਰਨ ਲੱਗਿਆਂ ਵੀ ਜੱਜ ਨੇ ਪੁਲਿਸ ਦਾ ਹੀ ਪੱਖ ਪੂਰਨਾ ਹੁੰਦਾ । ਇਹ ਗੱਲਾਂ ਟਰੱਕਾਂ ਅਤੇ ਕਾਰਾਂ ਵਾਲੇ ਚੰਗੀ ਤਰ੍ਹਾਂ ਜਾਣਦੇ ਸਨ । ਇਸੇ ਲਈ ਸਾਊ ਪੁੱਤਾਂ ਵਾਂਗ ਪੈਸੇ ਦੇ ਰਹੇ ਸਨ ।
ਸਕੂਟਰਾਂ ਵਾਲੇ ਅੜਫੜ ਕਰਦੇ ਰਹਿੰਦੇ । ਸੀ.ਆਰ.ਪੀ. ਵਾਲਿਆਂ ਨੂੰ ਉਹਨਾਂ ਦਾ ਅਵਨਾ ਪਸੰਦ ਨਹੀਂ ਸੀ । ਵੀਹ ਨਾ ਸਹੀ ਦਸ ਦਾ ਨੋਟ ਤਾਂ ਦੇਣ । ਉਹਨਾਂ ਸਕੂਟਰਾਂ ਵਾਲਿਆਂ 'ਤੇ ਸਖ਼ਤੀ ਵਧਾ ਦਿੱਤੀ । ਇਕਦੋ ਨੂੰ ਧੌਲਧੱਫਾ ਵੀ ਕਰ ਦਿੱਤਾ ।
ਇਕ ਬਾਬੂ ਨਾਲ ਉਲਝ ਪੈਣ 'ਤੇ ਦਰਸ਼ਨ ਨੂੰ ਦਖ਼ਲ ਦੇਣਾ ਪਿਆ । ਬਾਬੂ ਆਖ ਰਿਹਾ ਸੀ, ਉਹ ਇਥੋਂ ਦੇ ਸਰਕਾਰੀ ਵਕੀਲ ਸੁਰਿੰਦਰ ਕੁਮਾਰ ਦਾ ਸਾਲਾ । ਇਹ ਸਕੂਟਰ ਸਰਕਾਰੀ ਵਕੀਲ ਦਾ ਹੀ । ਉਹ ਮੰਗ ਕੇ ਲਿਆਇਆ ਸੀ । ਕਾਗ਼ਜ਼ ਡਿੱਘੀ ਵਿਚ ਹਨ । ਚਾਬੀ ਉਸ ਕੋਲ ਨਹੀਂ । ਸੀ.ਆਰ.ਪੀ. ਵਾਲੇ ਇਸ ਬਹਾਨੇ ਨੂੰ ਮੰਨਣ ਲਈ ਤਿਆਰ ਨਹੀਂ ਸੀ । ਸਕੂਟਰ ਬਿਨਾਂ ਕਾਗ਼ਜ਼ਾਂ ਤੋਂ ਸੀ । ਕਬਜ਼ੇ ਵਿਚ ਲਿਆ ਜਾ ਸਕਦਾ ਸੀ । ਨੱਥੂ ਪਰ੍ਹਾਂ ਟਲ ਚੁੱਕਾ ਸੀ । ਉਸ ਨੂੰ ਪਤਾ ਸੀ ਕਿ ਸਕੂਟਰ ਸੱਚਮੁੱਚ ਸਰਕਾਰੀ ਵਕੀਲ ਦਾ ਸੀ । ਵੀਹ ਵਾਰ ਤਾਂ ਉਸ ਨੇ ਇਸ ਵਿਚ ਪੈਟਰੋਲ ਪਵਾਪਵਾ ਲਿਆਂਦੈ । ਉਸ ਨੇ ਸੋਚਿਆ ਸੀ ਜੇ ਸੀ.ਆਰ.ਪੀ. ਵਾਲੇ ਕੁਝ ਝਾੜ ਲੈਣ ਤਾਂ ਕੀ ਹਰਜ ? ਜੇ ਸਰਕਾਰੀ ਵਕੀਲ ਨੇ ਉਲਾਂਭਾ ਦਿੱਤਾ ਤਾਂ ਨਾਂ ਸੀ.ਆਰ.ਪੀ. ਦਾ ਹੀ ਲੱਗਣਾ ਸੀ । ਦਰਸ਼ਨ ਨੱਥੂ ਦੇ ਲਾਲਚੀ ਸੁਭਾਅ 'ਤੇ ਚਿੜ ਰਿਹਾ ਸੀ । ਇਹਨਾਂ ਬਾਂਦਰਾਂ ਨੂੰ ਤਾਂ ਕੁਝ ਨਹੀਂ ਪਤਾ, ਪਰ ਉਸ ਨੱਥੂ ਦੇ ਬੱਚੇ ਨੂੰ ਤਾਂ ਸ਼ਰਮ ਕਰਨੀ ਚਾਹੀਦੀ । ਸਾਰਾ ਦਿਨ ਸਰਕਾਰੀ ਵਕੀਲਾਂ ਤੋਂ ਕੰਮ ਲੈਣਾ ਹੁੰਦਾ । ਵੀਹਤੀਹ ਰੁਪਿਆਂ ਖ਼ਾਤਰ ਬਣੀਬਣਾਈ ਤਾਂ ਨਹੀਂ ਵਿਗਾੜਨੀ । ਦਰਸ਼ਨ ਨੇ ਸਕੂਟਰ ਛੁਡਾ ਦਿੱਤਾ । ਖਿਝੇ ਦਰਸ਼ਨ ਨੇ ਜਵਾਨਾਂ ਨੂੰ ਆਪਣੀ ਡਿਊਟੀ ਵੀ ਯਾਦ ਕਰਾਈ ।
ਕਾਗ਼ਜ਼ਪੱਤਰ ਕੇਵਲ ਪੁਲਿਸ ਹੀ ਦੇਖ ਸਕਦੀ । ਉਹਨਾਂ ਕੋਲ ਅਜਿਹੇ ਕੋਈ ਅਧਿਕਾਰ ਨਹੀਂ ।
ਚੰਗਾਮਾੜਾ ਬੰਦਾ ਦੇਖ ਲਿਆ ਕਰਨ, ਹੋਰ ਨਾ ਕਿਸੇ ਨਾਲ ਪੰਗਾ ਪਵਾ ਦੇਣ ।
ਸ਼ਹਿਰੀਆਂ ਨਾਲ ਮੀਟਿੰਗ ਕਰ ਕੇ ਖ਼ਾਨ ਨੇ ਅਫ਼ਸਰਾਂ ਨਾਲ ਮੀਟਿੰਗ ਕੀਤੀ । ਮੀਟਿੰਗ ਖ਼ਤਮ ਹੁੰਦਿਆਂ ਹੀ ਨਾਕਾ ਪਾਰਟੀਆਂ ਨੂੰ ਚੌਕਸ ਕਰ ਦਿੱਤਾ ਗਿਆ । ਕੁਝ ਹੀ ਸਮੇਂ 'ਚ ਸ਼ਹਿਰ ਵਿਚ ਕਰਫ਼ਿਊ ਲਾਇਆ ਜਾਣਾ ਸੀ ਅਤੇ ਘਰਘਰ ਦੀ ਤਲਾਸ਼ੀ ਹੋਣੀ ਸੀ । ਮੁਜਰਮ ਘਬਰਾ ਕੇ ਸ਼ਹਿਰੋਂ ਬਾਹਰ ਜਾ ਸਕਦੇ ਹਨ । ਨਾਕਾਪਾਰਟੀਆਂ ਦੀ ਹੁਸ਼ਿਆਰੀ ਬਹੁਤ ਜ਼ਰੂਰੀ ਸੀ ।
ਦਰਸ਼ਨ ਨੇ ਇਕ ਵਾਰ ਫੇਰ ਮੌਕੇ ਦੀ ਨਜ਼ਾਕਤ ਨੂੰ ਪਹਿਚਾਣਿਆ । ਜਿੰਨੇ ਪੈਸੇ ਹੁਣ ਤਕ ਇਕੱਠੇ ਹੋਏ ਸੀ, ਹਿੱਸੇ ਬਹਿੰਦੇ ਵੰਡ ਦਿੱਤੇ ।
ਮੁੜ ਸਖ਼ਤੀ ਨਾਲ ਅਗਵਾਕਾਰਾਂ ਦੀ ਤਲਾਸ਼ ਹੋਣ ਲੱਗੀ ।
ਨਵੇਂ ਦੌਰ ਵਿਚ ਸਭ ਤੋਂ ਪਹਿਲਾਂ ਉਹਨਾਂ ਦੇ ਅੜਿੱਕੇ ਠੇਕੇਦਾਰਾਂ ਦੀ ਜੀਪ ਆਈ । ਜੀਪ ਨੂੰ ਖ਼ੁਦ ਸ਼ਾਮ ਲਾਲ ਚਲਾ ਰਿਹਾ ਸੀ । ਪਿੱਛੇ ਉਹਦੀ ਨੂੰਹ ਅਤੇ ਧੀ ਬੈਠੀ ਸੀ । ਨਾਲ ਗੋਦੀਆਂ ਵਿਚ ਸੁੱਤੇ ਉਹਨਾਂ ਦੇ ਬੱਚੇ । ਮੱਥੇ 'ਤੇ ਲੱਗੇ ਤਿਲਕਾਂ ਤੋਂ ਲੱਗਦਾ ਸੀ ਜਾਂ ਉਹ ਵਿਆਹਸ਼ਾਦੀ ਤੋਂ ਆਏ ਸਨ ਜਾਂ ਫੇਰ ਕਿਸੇ ਧਾਰਮਿਕ ਸਥਾਨ ਤੋਂ ।
ਦਰਸ਼ਨ ਨ ਜਵਾਨਾਂ ਨੂੰ ਸਮਝਾਇਆ, ਇਹ ਠੇਕੇਦਾਰਾਂ ਦੀ ਜੀਪ । ਉਹ ਰੱਜੇਪੁੱਜੇ ਬੰਦੇ ਹਨ । ਅਜਿਹੇ ਕੰਮ ਦਾ ਪਰਛਾਵਾਂ ਨਹੀਂ ਲੈਂਦੇ, ਪਰ ਜਵਾਨ ਟੱਸ ਤੋਂ ਮੱਸ ਨਾ ਹੋਏ । ਬੱਚਿਆਂ ਦੇ ਚਿਹਰੇ ਚੁੰਨੀਆਂ ਨਾਲ ਢੱਕੇ ਹੋਏ ਸਨ । ਜੀਪ ਵਿਚ ਟਰੰਕ ਸਨ, ਫਲਾਂ ਦੀਆਂ ਟੋਕਰੀਆਂ ਅਤੇ ਹੋਰ ਨਿੱਕਸੁੱਕ ਵੀ । ਉਹਨਾਂ ਦੇ ਖ਼ਿਆਲ ਵਿਚ ਤਲਾਸ਼ੀ ਬਹੁਤ ਜ਼ਰੂਰੀ ਸੀ । ਅਗਵਾਕਾਰ ਕੋਈ ਵੀ ਤਰੀਕਾ ਵਰਤ ਸਕਦੇ ਸਨ । ਭੁੱਚੋ ਦੀ ਬੈਂਕ ਡਕੈਤੀ ਵੇਲੇ ਇਕ ਔਰਤ ਵੀ ਡਾਕੇ ਵਿਚ ਸ਼ਾਮਲ ਸੀ । ਔਰਤਾਂ ਅਤੇ ਬੱਚਿਆਂ ਦੀ ਆੜ ਵਿਚ ਕਈ ਵਾਰ ਖ਼ਤਰਨਾਕ ਦਹਿਸ਼ਤਗਰਦ ਬਚ ਕੇ ਨਿਕਲ ਜਾਂਦੇ ਹਨ । ਪੰਜਾਬ ਪੁਲਿਸ ਕੁਝ ਵੀ ਆਖੇ, ਉਹ ਬਿਨਾਂ ਤਲਾਸ਼ੀ ਜੀਪ ਨਹੀਂ ਜਾਣ ਦੇਣਗੇ ।
ਸੀ.ਆਰ.ਪੀ. ਦੀ ਜ਼ਿੱਦ 'ਤੇ ਦਰਸ਼ਨ ਨੇ ਹਥਿਆਰ ਸੁੱਟ ਦਿੱਤੇ । ਮਲਵੀਂ ਜਿਹੀ ਜੀਭ ਨਾਲ ਠੇਕੇਦਾਰਾਂ ਤੋਂ ਮੁਆਫ਼ੀ ਮੰਗੀ । ਉਹ ਮਜਬੂਰ ਸੀ । ਰੋਸ ਵੱਜੋਂ ਦਰਸ਼ਨ ਪੰਜਾਹ ਕਦਮ ਪਿਛਾਂਹ ਜਾ ਖਲੋਤਾ ਅਤੇ ਮੂੰਹ ਦੂਜੇ ਪਾਸੇ ਭਵਾਂ ਲਿਆ ।
ਦਰਸ਼ਨ ਕਿਹੜੇ ਮੂੰਹ ਠੇਕੇਦਾਰਾਂ ਦੀ ਤਲਾਸ਼ੀ ਲਏ ? ਉਹ ਮਿਲਣਸਾਰ ਬੜੇ ਸਨ । ਜਦੋਂ ਮਰਜ਼ੀ, ਜਿੰਨੀ ਮਰਜ਼ੀ ਵਿਸਕੀ ਚੁੱਕ ਲਓ । ਕਦੇ ਮੱਥੇ ਵੱਟ ਨਹੀਂ ਪਾਦੇ । ਵੇਲੇਕੁਵੇਲੇ ਪੈਸੇਟਕੇ ਦੀ ਜ਼ਰੂਰਤ ਪੈ ਜਾਏ ਤਾਂ ਵੀ ਨਾਂਹ ਨਹੀਂ ਕਰਦੇ । ਕਈ ਕਪਤਾਨਾਂ ਅਤੇ ਕਮਿਸ਼ਨਰਾਂ ਨਾਲ ਇਹਨਾਂ ਦਾ ਖਾਣਪੀਣ । ਕਦੇ ਕੰਮ ਪੈ ਜਾਏ ਪਿੱਛੇ ਨਹੀਂ ਹਟਦੇ । ਗੱਡੀ ਵੀ ਠੇਕੇਦਾਰਾਂ ਦੀ, ਖ਼ਰਚਾ ਵੀ ਠੇਕੇਦਾਰਾਂ ਦਾ ਪਰ ਕੰਮ ਦਰਸ਼ਨ ਦਾ ।
ਜਦੋਂ ਜਵਾਨ ਜ਼ਨਾਨੀਆਂ ਨੂੰ ਜੀਪ ਵਿਚੋਂ ਉਤਰਨ ਲਈ ਮਜਬੂਰ ਕਰਨ ਲੱਗੇ ਤਾਂ ਖਿਝੇ ਦਰਸ਼ਨ ਨੇ ਜਵਾਨਾਂ ਨੂੰ ਪੰਜਚਾਰ ਕਰਾਰੀਆਂਕਰਾਰੀਆਂ ਗਾਲ੍ਹਾਂ ਮਨ ਵਿਚ ਹੀ ਕੱਢੀਆਂ । ਦਰਸ਼ਨ ਇਸ ਨੂੰ ਆਪਣੀ ਤੌਹੀਨ ਸਮਝ ਰਿਹਾ ਸੀ । ਪਰ ਕੀ ਕਰੇ ? ਮਾਮਲਾ ਹੀ ਨਾਜ਼ੁਕ ਸੀ । ਦਰਸ਼ਨ ਨੇ ਮੱਲੋਮੱਲੀ ਰੋਕਿਆ ਤਾਂ ਇਹਨਾਂ ਪਾਗ਼ਲਾਂ ਦਾ ਪਤਾ ਨਹੀਂ ਆਪਣੇ ਅਫ਼ਸਰ ਕੋਲ ਸ਼ਿਕਾਇਤ
ਹੀ ਕਰ ਦੇਣ । ਲੋਕ ਤਾਂ ਪਹਿਲਾਂ ਹੀ ਪੁਲਿਸ ਦੇ ਪਿੱਛੇ ਪਏ ਹੋਏ ਹਨ । ਸਬਰ ਦੀ ਘੁੱਟ ਭਰ ਉਹ ਮੋਟੀਆਂਮੋਟੀਆਂ ਅਤੇ ਚਿੱਟੀਆਂਚਿੱਟੀਆਂ ਔਰਤਾਂ ਨੂੰ ਗਲੋਟ ਵਰਗੇ ਜਵਾਕ ਗੋਦੀ ਚੁੱਕੀ ਗੱਡੀ ਉਤਰਦੇ ਦੇਖਦਾ ਰਿਹਾ ।
ਠੇਕੇਦਾਰ ਨੂੰ ਸਵਾ ਕੁਇੰਟਲ ਦੀ ਦੇਹ ਲੈ ਕੇ ਹੇਠਾਂ ਉਤਰਨਾ ਫ਼ਾਂਸੀ ਚੜ੍ਹਨ ਬਰਾਬਰ ਸੀ ।
ਉਹਦੇ ਮੱਥੇ 'ਤੇ ਪਸੀਨੇ ਦੀਆਂ ਬੂੰਦਾਂ ਟਪਕ ਪਈਆਂ ਅਤੇ ਗਲ ਵਿਚਲੀ ਦੋ ਤੋਲੇ ਦੀ ਚੈਨੀ ਜੇਬ ਵਿਚਲੇ ਪੈੱਨ ਵਿਚ ਅੜਕ ਕੇ ਟੁੱਟ ਗਈ । ਘਬਰਾਇਆ ਉਹ ਡਿੱਗਦਾਡਿੱਗਦਾ ਮਸਾਂ ਹੀ ਸੰਭਲਿਆ ।
ਮੋਟੀ ਗੋਗੜ ਵਾਲਾ ਇਹ ਠੇਕੇਦਾਰ ਪੰਦਰਾਂ ਸਾਲ ਪਹਿਲਾਂ ਸੁੱਕੇ ਕਾਨੇ ਵਰਗਾ ਹੁੰਦਾ ਸੀ ।
ਸਾਰਾ ਦਿਨ ਫਾਟਕਾਂ ਵਾਲੇ ਠੇਕੇ 'ਤੇ ਗੱਦੀ 'ਤੇ ਬੈਠਾ ਰਹਿੰਦਾ । ਉਸ ਸਮੇਂ ਉਹ ਕੇਵਲ ਇਕ ਕਰਿੰਦਾ ਸੀ । ਕੰਮ ਦਾ ਇੰਨਾ ਮਾਹਿਰ ਕਿ ਠੇਕੇਦਾਰ ਪੁੱਛ ਕੇ ਗੱਲ ਕਰਦੇ । ਕਦੇ ਦਰਸ਼ਨ ਠੇਕੇ 'ਤੇ ਚਲਿਆ ਜਾਂਦਾ, ਉਸ ਨੂੰ ਚਾਅ ਚੜ੍ਹ ਜਾਂਦਾ । ਆਪ ਪੈੱਗ ਬਣਾਬਣਾ ਦਾਰੂ ਪਿਆਦਾ । ਹਫ਼ਤੇ ਦਸੀਂ ਦਿਨੀਂ ਮੁਰਗਾ ਰਿੰਨ੍ਹਦਾ । ਦਰਸ਼ਨ ਉਸ ਸਮੇਂ ਤੋਂ ਹੀ ਠੇਕੇਦਾਰ ਨਾਲ ਮੋਹ ਰੱਖਦਾ ਸੀ ।
ਇਹਦੀ ਕਿਸਮਤ ਕਿ ਠੇਕੇਦਾਰਾਂ ਦੀਆਂ ਦੋ ਪਾਰਟੀਆਂ ਬਣ ਗਈਆਂ । ਧਨੀ ਰਾਮ ਕੋਲ ਪੈਸਾ ਤਾਂ ਸੀ ਪਰ ਤਜਰਬਾ ਨਹੀਂ ਸੀ । ਸ਼ਾਮ ਲਾਲ ਕੋਲ ਤਜਰਬਾ ਸੀ ਪਰ ਪੈਸਾ ਨਹੀਂ ਸੀ । ਦੋਹਾਂ ਨੇ ਅੱਧੋਅੱਧ ਵਿਚ ਕੰਮ ਕਰ ਲਿਆ ।
ਉਹ ਦਿਨ ਤੇ ਆਹ ਦਿਨ । ਸ਼ਾਮ ਲਾਲ ਪੈਸੇ ਝਾੜੂਆਂ ਨਾਲ ਹੂੰਝਦਾ । ਉਹਦੇ ਮੁੰਡੇ, ਜਿਹੜੇ ਸ਼ਰਾਬ ਦੇ ਅਹਾਤੇ ਵਿਚ ਜੂਠੀਆਂ ਪਲੇਟਾਂ ਧੋਇਆ ਕਰਦੇ ਸਨ, ਮਾਰੂਤੀ ਤੋਂ ਬਿਨਾਂ ਨਹੀਂ ਤੁਰਦੇ । ਕਰੋੜਪਤੀਆਂ ਦੇ ਘਰ ਰਿਸ਼ਤੇ ਹੋਏ । ਪਰੀਆਂ ਵਰਗੀਆਂ ਕੁੜੀਆਂ ਨਾਲ ਵਿਆਹੇ ਗਏ । ਅਗਾਂਹ ਅੰਗਰੇਜ਼ਾਂ ਵਰਗੇ ਜਵਾਕ ਜੰਮੇ ।
ਸੇਠਾਣੀਆਂ ਦੀਆਂ ਗਹਿਣਿਆਂ ਨਾਲ ਭਰੀਆਂ ਗਰਦਨਾਂ ਅਤੇ ਬਾਹਾਂ ਉੱਤੇ ਨੱਥੂ ਦੀਆਂ ਟਿਕੀਆਂ ਅੱਖਾਂ ਦੇਖ ਕੇ ਦਰਸ਼ਨ ਦਾ ਹਾਸਾ ਨਿਕਲ ਗਿਆ । ਥਾਣੇ ਹੁੰਦਾ ਤਾਂ ਜਾਮਾਤਲਾਸ਼ੀ ਦੇ ਬਹਾਨੇ ਸਾਰੇ ਗਹਿਣੇ ਲੁਹਾ ਲੈਂਦਾ । ਇਕ ਅੱਧ ਜ਼ਰੂਰ ਖਿਸਕਾ ਲੈਂਦਾ । ਇਥੇ ਉਸ ਦਾ ਦਾਅ ਨਹੀਂ ਸੀ ਲੱਗ ਰਿਹਾ ।
ਪਾਲੇ ਦੀ ਨੀਅਤ ਵੀ ਸਾਫ਼ ਨਹੀਂ ਸੀ । ਉਸ ਦੀ ਟਿਕਟਿਕੀ ਔਰਤਾਂ ਦੇ ਅੱਧਨੰਗੇ ਸਰੀਰਾਂ 'ਤੇ ਟਿਕੀ ਹੋਈ ਸੀ । ਜੀਪ ਤੋਂ ਉਤਰਦੀ ਠੇਕੇਦਾਰ ਦੀ ਕੁੜੀ ਦਾ ਪੇਟੀਕੋਟ ਥੋੜ੍ਹਾ ਜਿਹਾ ਉਤਾਂਹ ਉੱਠ ਗਿਆ ਸੀ । ਗੋਰੀ ਲੱਤ 'ਤੇ ਚਮਕਦੇ ਸੁਨਹਿਰੀ ਵਾਲਾਂ ਨੂੰ ਦੇਖ ਕੇ ਉਹ ਪਾਗ਼ਲ ਹੋਇਆ ਪਿਆ ਸੀ । ਥਾਣੇ ਹੁੰਦਾ ਤਾ ਜ਼ਰੂਰ ਛੇੜਛਾੜ ਕਰਦਾ । ਇਥੇ ਵਿਚਾਰਾ ਮਜਬੂਰ ਸੀ ।
ਨੂੰਹ ਨੂੰ ਥੋੜ੍ਹਾ ਜਿਹਾ ਝੁਕ ਕੇ ਹੇਠਾਂ ਉਤਰਨਾ ਪਿਆ, ਉਸ ਦੀਆਂ ਭਾਰੀਆਂ ਛਾਤੀਆਂ ਹੇਠਾਂ ਲਟਕ ਗਈਆਂ ਤੇ ਸਾਫ਼ ਦਿਖਾਈ ਦੇਣ ਲੱਗੀਆਂ । ਉਹਨਾਂ ਵਿਚ ਬਣੀ ਲੀਕ ਦੇਖ ਕੇ ਦਰਸ਼ਨ ਦੇ ਅੰਦਰ ਵੀ ਰੁੱਗ ਭਰਿਆ ਗਿਆ । ਜ਼ਨਾਨੀਆਂ ਤਾਂ ਇਹ ਹਨ, ਨਿਰੀਆਂ ਬਰਫ਼ੀ ਦੀਆਂ ਟੁਕੜੀਆਂ । ਉਹ ਤਾਂ ਐਵੇਂ ਕਾਲੀਆਂ ਮੱਝਾਂ ਨਾਲ ਖੇਹ ਖਾਂਦੇ ਹਨ ।
ਪਾਲਾ ਸੇਠਾਨੀਆਂ ਦੀ ਨੇੜਤਾ ਮਾਨਣ ਲਈ ਜੀਪ ਕੋਲ ਜਾ ਖਲੋਤਾ । ਉਹਦਾ ਨਸ਼ਾ ਖਿੜ ਰਿਹਾ ਸੀ । ਧਰਤੀ 'ਤੇ ਪੱਬ ਨਹੀਂ ਸੀ ਟਿਕਦਾ ।
ਪਾਲੇ ਦੇ ਮੂੰਹ ਵਿਚੋਂ ਆਦੀ ਬੂ ਨਾਲ ਸੇਠਾਨੀ ਨੂੰ ਉਲਟੀ ਆਉਣ ਵਾਲੀ ਹੋ ਗਈ ।
ਇਕ ਹੱਥ ਨਾਲ ਬੱਚਾ ਸੰਭਾਲ ਕੇ, ਦੂਜੇ ਨਾਲ ਉਸ ਨੇ ਨੱਕ 'ਤੇ ਪੱਲਾ ਦੇ ਲਿਆ ।
ਪਾਲੇ ਦਾ ਸਾਰਾ ਨਸ਼ਾ ਉਤਰ ਗਿਆ । ਬੁੜਬੁੜ ਕਰਦਾ ਉਹ ਜੀਪ ਵਿਚਲੀਆਂ ਪੇਟੀਆਂ ਫਰੋਲਣ ਲੱਗਾ । ਇਕ ਵਿਚ ਸੇਬ ਸਨ ਅਤੇ ਦੂਜੀ ਵਿਚ ਸੰਗਤਰੇ । ਟੋਕਰੀ ਕੇਲਿਆਂ ਨਾਲ ਭਰੀ ਹੋਈ ਸੀ ।
ਉਹ ਪੂਰੀ ਬੋਤਲ ਸੁੱਕੀ ਹੀ ਸੜਾਕ ਗਏ ਸਨ । ਖਾਣਪੀਣ ਨੂੰ ਕੁਝ ਨਹੀਂ ਸੀ ਮਿਲਿਆ ।
ਹਿੰਮਤ ਕਰ ਕੇ ਉਸ ਨੇ ਪੰਜਛੇ ਸੰਗਤਰੇ ਅਤੇ ਤਿੰਨਚਾਰ ਸੇਬ ਖਿਸਕਾ ਲਏ ਤੇ ਹਿੜਹਿੜ ਕਰਦਾ ਸੰਗਤਰੇ ਛਿਲਦਾ, ਪਰ੍ਹਾਂ ਨੂੰ ਤੁਰ ਗਿਆ ।
ਜਵਾਨਾਂ ਨੇ ਸੁੱਤੇ ਪਏ ਬੱਚਿਆਂ ਦੇ ਨਕਸ਼ ਬੰਟੀ ਦੀ ਫ਼ੋਟੋ ਨਾਲ ਮਿਲਾਉਣੇ ਚਾਹੇ । ਉਹਨਾਂ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਸੀ । ਕਿਥੇ ਮਾੜਚੂ ਜਿਹਾ ਬੰਟੀ, ਕਿਥੇ ਗੜੌਂਦੇ ਬੇਰ ਵਰਗੇ ਇਹ । ਜਵਾਨਾਂ ਵੱਲੋਂ ਹਰੀ ਝੰਡੀ ਮਿਲਣ 'ਤੇ ਦਰਸ਼ਨ ਇਕ ਵਾਰ ਫਿਰ ਜੀਪ ਕੋਲ ਗਿਆ ।
ਠੇਕੇਦਾਰ ਦੇ ਮੱਥੇ 'ਤੇ ਪਈਆਂ ਤਿਊੜੀਆਂ ਨੂੰ ਢਿੱਲਾ ਕਰਨ ਲਈ ਉਸ ਨੇ ਇਕ ਵਾਰ ਫੇਰ ਰਸਮੀ ਜਿਹੀ ਮੁਆਫ਼ੀ ਮੰਗੀ ।
ਠੇਕੇਦਾਰ ਜੀਪ ਸਟਾਰਟ ਕਰਨ ਹੀ ਲੱਗਾ ਸੀ ਕਿ ਨੱਥੂ ਨੇ ਦਰਸ਼ਨ ਨੂੰ ਕੰਨ ਵਿਚ ਘੁਸਰਮੁਸਰ ਕੀਤੀ । ਦਰਸ਼ਨ ਨੂੰ ਵੀ ਜਿਵੇਂ ਕੁਝ ਅਚਾਨਕ ਯਾਦ ਆ ਗਿਆ । ਤ੍ਰਿਕਾਲਾਂ ਪੈ ਚੱਲੀਆਂ ਸਨ ।
ਖਾਣਪੀਣ ਦਾ ਵਕਤ ਹੋਣ ਵਾਲਾ ਸੀ । ਠੇਕੇਦਾਰ ਤੋਂ ਪਰਚੀ ਲੈ ਲੈਣੀ ਚਾਹੀਦੀ ।
''ਇਹ ਕਿਹੜੀ ਖ਼ਾਸ ਗੱਲ ? ਤੁਸੀਂ ਤਾਂ ਭਾਵੇਂ ਸ਼ਾਮ ਲਾਲ ਨੂੰ ਨਹੀਂ ਬਖ਼ਸ਼ਿਆ, ਪਰ ਇਹ ਜਵਾਬ ਨਹੀਂ ਦੇਣ ਲੱਗੇ । ਸ਼ਾਮ ਲਾਲ ਜੀ, ਦਿਉ ਇਹਨੂੰ ਪਰਚੀ । ਸਾਲਾ ਸਵੇਰ ਦਾ ਪੀਈ ਜਾਂਦੈ, ਫੇਰ ਵੀ ਸਬਰ ਨਹੀਂ ।''
ਦਰਸ਼ਨ ਦੇਖ ਰਿਹਾ ਸੀ, ਠੇਕੇਦਾਰ ਦਾ ਪਾਰਾ ਲੱਥਾ ਨਹੀਂ ਸੀ । ਇਸੇ ਲਈ ਉਸ ਨੇ ਆਪਣੇ ਪੈੱਨ ਵੱਲ ਹੱਥ ਨਹੀਂ ਸੀ ਵਧਾਇਆ । ਦਰਸ਼ਨ ਨੇ ਆਪਣਾ ਪੈੱਨ ਉਸ ਅੱਗੇ ਕਰ ਦਿੱਤਾ । ਜੇਬ ਵਿਚੋਂ ਦੋ ਦਾ ਨੋਟ ਵੀ ਕੱਢ ਲਿਆ । ਇਸ 'ਤੇ ਨਿਸ਼ਾਨੀ ਪਾ ਦੇਵੇ ।
ਬੁਝੇ ਮਨ ਨਾਲ ਠੇਕੇਦਾਰ ਨੇ ਦੋ ਅੱਖਰ ਝਰੀਟ ਦਿੱਤੇ ।
ਜੀਪ ਦੇ ਲੰਘ ਜਾਣ 'ਤੇ ਜਦੋਂ ਦਰਸ਼ਨ ਨੇ ਨੋਟ 'ਤੇ ਝਾਤੀ ਮਾਰੀ ਤਾਂ ਉਸ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ । ਕੇਵਲ ਦੋ ਬੋਤਲਾਂ ਅਤੇ ਉਹ ਵੀ ਦੇਸੀ । ਉਸਨੂੰ ਚੰਗਾ ਭਲਾ ਪਤਾ ਸੀ, ਦਰਸ਼ਨ ਦੇਸੀ ਸ਼ਰਾਬ ਨੂੰ ਮੂੰਹ ਨਹੀਂ ਲਾਦਾ । ਫੇਰ ਉਹ ਠੰਢਾ ਹੋ ਗਿਆ । ਠੇਕੇਦਾਰ ਨੇ ਆਪਣੀ ਬੇਇੱਜ਼ਤੀ ਦਾ ਬਦਲਾ ਲੈਣਾ ਹੀ ਸੀ ।
ਸ਼ਹਿਰ ਵਿਚ ਕਰਫ਼ਿਊ ਲੱਗਣ ਦਾ ਸੁਨੇਹਾ ਮਿਲ ਚੁੱਕਾ ਸੀ ।
ਸਾਰੀ ਟਰੈਫ਼ਿਕ ਬੰਦ ਹੋ ਗਈ । ਸ਼ਹਿਰ ਵੱਲੋਂ ਤਾਂ ਕੋਈ ਆਦੀ ਹੀ ਨਹੀਂ ਸੀ । ਕੋਈ ਗੱਡੀ ਬਾਹਰੋਂ ਆਦੀ ਤਾਂ ਉਥੇ ਹੀ ਰੋਕ ਦਿੱਤੀ ਜਾਂਦੀ । ਕੋਈ ਵਾਪਸ ਮੁੜਨਾ ਚਾਹੇ ਤਾਂ ਮੁੜ ਸਕਦਾ ਸੀ ।
ਹਨੇਰਾ ਹੋਣ ਲੱਗਾ ਸੀ । ਚਾਰੇ ਦਿਸ਼ਾਵਾਂ ਸ਼ਾਂਤ ਸਨ ।
ਮਜ਼ਦੂਰ ਅਤੇ ਪਾਲੀਆਂ ਨੂੰ ਘਰ ਮੁੜਦੇ ਦੇਖ ਕੇ ਪਾਲ ਦੇ ਹੌਲ ਪੈਣ ਲੱਗੇ । ਬੱਸ ਤਾਂ ਕੋਈ ਨਹੀਂ ਸੀ ਆਉਣੀ ਸ਼ਹਿਰੋਂ । ਪਿੰਡ ਵੀਹ ਮੀਲ ਦੂਰ ਸੀ । ਥੋੜ੍ਹਾ ਜਿਹਾ ਵੀ ਹੋਰ ਲੇਟ ਹੋ ਗਿਆ ਤਾਂ ਪਿੰਡ ਨੂੰ ਜਾਣ ਵਾਲੇ ਮਜ਼ਦੂਰਾਂ ਨੇ ਵੀ ਲੰਘ ਜਾਣਾ ਸੀ । ਪੀਤੀ ਹੋਈ ਵੀ ਸੀ । ਸਾਈਕਲ ਵੀ ਨਹੀਂ ਸੀ ਚਲਾਇਆ ਜਾਣਾ । ਚਾਰੇ ਪਾਸੇ ਸੰਨਾਟਾ ਛਾ ਗਿਆ ਸੀ । ਇਸ ਵਕਤ ਕਿਸ ਭੜੂਏ
ਨੇ ਇਧਰ ਆਉਣਾ । ਆ ਵੀ ਗਿਆ ਫੇਰ ਕਿਹੜਾ ਪਾਲੇ ਬਿਨਾਂ ਪੁਲਿਸ ਪਾਰਟੀ ਕਮਜ਼ੋਰ ਹੋ ਜਾਣੀ । ਬਥੇਰੇ ਜਵਾਨ ਹਨ ।
ਪਾਲੇ ਨੇ ਮਲਕੜੇ ਜਿਹੇ ਆ ਕੇ ਦਰਸ਼ਨ ਦੇ ਗੋਡੇ ਫੜੇ । ਨੱਥੂ ਵੀ ਇਹੋ ਰੋਣਾ ਰੋ ਰਿਹਾ ਸੀ । ਘਰ ਜਾਣ ਦਾ ਪਾਲ ਦਾ ਕੇਸ ਮਜ਼ਬੂਤ ਸੀ । ਨੱਥੂ ਤਾਂ ਬੁੜ੍ਹਾ ਖੁੰਢ , ਉਹ ਚਾਰ ਦਿਨ ਪਿੰਡ ਨਹੀਂ ਜਾਊ ਤਾਂ ਕਿਹੜਾ ਮੱਝ ਧਾਰ ਦੇਣੋਂ ਹਟ ਜਾਊ । ਪਾਲੇ ਦਾ ਵਿਆਹ ਨਵਾਂਨਵਾਂ ਹੋਇਆ । ਉਹਦਾ ਘਰ ਜਾਣਾ ਬਹੁਤ ਜ਼ਰੂਰੀ ।
ਦਰਸ਼ਨ ਦਾ ਫ਼ੈਸਲਾ ਪਾਲੇ ਦੇ ਹੱਕ ਵਿਚ ਸੀ । ਪਾਲ ਨੇ ਝੱਟ ਰਾਈਫ਼ਲ ਨੱਥੂ ਦੇ ਹਵਾਲੇ ਕੀਤੀ । ਪਗੜੀ ਲਾਹ ਕੇ ਬੈਗ ਵਿਚ ਪਾਈ ਅਤੇ ਸ਼ਰਟ ਬਦਲ ਕੇ ਕਾਲਜੀਏਟ ਬਣ ਗਿਆ ।
ਬੈਗ ਨੂੰ ਮੋਢੇ 'ਤੇ ਲਟਕਾ ਕੇ ਸਵਾਰੀ ਦੀ ਉਡੀਕ ਕਰਨ ਲੱਗਾ ।
ਜਵਾਨਾਂ ਨੂੰ ਭੋਜਨ ਦੇਣ ਆਈ ਗੱਡੀ ਤੋਂ ਉਹਨਾਂ ਨੂੰ ਪਤਾ ਲੱਗਾ ਕਿ ਸ਼ਹਿਰ ਵਿਚ ਤਲਾਸ਼ੀ ਜ਼ੋਰਾਂ 'ਤੇ ਸੀ । ਕਈ ਪਾਰਟੀਆਂ ਨਾਕਿਆਂ ਤੋਂ ਵਾਪਸ ਬੁਲਾ ਕੇ ਤਲਾਸ਼ੀ ਲਈ ਲਾ ਦਿੱਤੀਆਂ ਗਈਆਂ ਸਨ । ਅਜਿਹੇ ਹਾਲਾਤ ਵਿਚ ਕਿਸੇ ਅਫ਼ਸਰ ਦਾ ਨਾਕਾ ਚੈੱਕ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ।
ਦਰਸ਼ਨ ਨੇ ਮੰਜੇ ਮੰਗਵਾ ਲਏ । ਹੋਮਗਾਰਡੀਏ ਨੂੰ ਰੱਸੇ ਤੋਂ ਫ਼ਾਰਗ ਕਰ ਕੇ ਢਾਬੇ ਤੋਂ ਆਂਡਿਆਂ ਦੀ ਭੁਰਜੀ, ਮੀਟ ਅਤੇ ਨਮਕੀਨ ਲਿਆਉਣ ਲਈ ਭੇਜਿਆ । ਜਵਾਨਾਂ ਨੇ ਡਿਊਟੀ 'ਤੇ ਪੀਣੋਂ ਨਾਂਹ ਕਰ ਦਿੱਤੀ । ਜਾਮ ਖੜਕਾਉਣ ਵਾਲੇ ਕੇਵਲ ਨੱਥੂ ਅਤੇ ਦਰਸ਼ਨ ਹੀ ਸਨ ਜਾਂ ਵਿਚ ਦੀ ਕਦੇਕਦੇ ਉਹ ਹੋਮਗਾਰਡੀਏ ਨੂੰ ਵੀ ਗਲਾਸ ਭਰ ਦਿੰਦੇ । ਇਸੇ ਚਾਅ 'ਚ ਉਹ ਭੱਜਭੱਜ ਕੰਮ ਕਰ ਰਿਹਾ ਸੀ ।
ਦਰਸ਼ਨ ਜਵਾਨਾਂ ਨੂੰ ਆਰਾਮ ਕਰਨ ਲਈ ਆਖਣ ਹੀ ਲੱਗਾ ਸੀ ਕਿ ਬਠਿੰਡੇ ਵੱਲੋਂ ਆਦੇ ਕਿਸੇ ਵ੍ਹੀਕਲ ਦੀ ਤੇਜ਼ ਰਫ਼ਤਾਰ ਨੇ ਉਹਨਾਂ ਨੂੰ ਡਰਾ ਦਿੱਤਾ । ਲਾਈਟਾਂ ਦੀ ਤੇਜ਼ ਰੌਸ਼ਨੀ ਕਾਰਨ ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ, ਆਉਣ ਵਾਲਾ ਵ੍ਹੀਕਲ ਟਰੱਕ ਜਾਂ ਬੱਸ ।
ਦਰਸ਼ਨ ਟਾਰਚ ਨਾਲ ਵਾਰਵਾਰ ਇਸ਼ਾਰੇ ਕਰ ਰਿਹਾ ਸੀ, ਸੁੱਤੇ ਪਏ ਡਰਾਈਵਰ ਨੂੰ ਜਿਵੇਂ ਕੁਝ ਦਿਖਾਈ ਨਹੀਂ ਸੀ ਦੇ ਰਿਹਾ ।
ਘਬਰਾਏ ਜਵਾਨਾਂ ਨੇ ਬੰਕਰਾਂ ਵਿਚ ਪੋਜ਼ੀਸ਼ਨਾਂ ਲੈ ਲਈਆਂ । ਲੋੜ ਪੈਣ 'ਤੇ ਉਹ ਟਾਇਰ ਵੀ ਪਾੜ ਸਕਦੇ ਸਨ ਅਤੇ ਚਾਲਕ ਨੂੰ ਚਿੱਤ ਵੀ ਕਰ ਸਕਦੇ ਸਨ ।
ਟਰੱਕ ਇਕ ਕਦਮ ਵੀ ਹੋਰ ਅੱਗੇ ਵਧਦਾ ਤਾਂ ਉਸ ਨੇ ਫ਼ਾਇਰ ਦਾ ਹੁਕਮ ਦੇ ਦੇਣਾ ਸੀ ।
ਉਸ ਨੂੰ ਸੁਖ ਦਾ ਸਾਹ ਆਇਆ ਜਦੋਂ ਟਰੱਕ ਵਿਚੋਂ ਉਤਰਨ ਵਾਲਾ ਜ਼ੈਲਾ ਨਿਕਲਿਆ ।
''ਓਏ ਖਸਮਾ ਤੂੰ ? ਸਾਲਿਆ, ਟਰੱਕ ਤਾਂ ਇ ਭਜਾਈ ਆਦਾ ਸੀ ਜਿਵੇਂ ਬਾਪੂ ਵਾਲਾ
ਰਾਜ ਹੋਵੇ । ਤੇਰੀ ਕਿਸਮਤ ਚੰਗੀ । ਥੋੜ੍ਹਾ ਜਿਹਾ ਹੋਰ ਅੱਗੇ ਗਿਆ ਹੁੰਦਾ ਤਾਂ ਤੇਰਾ ਘੋਗਾ ਚਿੱਤ ਹੋਇਆ ਪਿਆ ਹੋਣਾ ਸੀ ।'' ਜ਼ੈਲੇ ਨੂੰ ਜੱਫੀ ਵਿਚ ਲੈਂਦਿਆਂ ਦਰਸ਼ਨ ਨੇ ਅਪਣੱਤ ਦਿਖਾਈ ।
ਦਰਸ਼ਨ ਅਤੇ ਜ਼ੈਲੇ ਨੂੰ ਘਿਓਖਿਚੜੀ ਹੋਇਆ ਦੇਖ ਕੇ ਜਵਾਨ ਬੰਕਰ ਵਿਚੋਂ ਬਾਹਰ ਆ ਗਏ ।
''ਮੈਨੂੰ ਪਿੱਛੇ ਪਤਾ ਲੱਗ ਗਿਆ ਸੀ ਕਿ ਅੱਗੇ ਬਾਈ ਦਾ ਨਾਕਾ । ਤੇਰੇ ਹੁੰਦੇ ਮੈਨੂੰ ਕਾਹਦਾ ਡਰ ਸੀ । ਸੋਚਿਆ ਟਰੱਕ ਥਾਂ ਸਿਰ ਲਾ ਹੀ ਦੇਵਾਂ ।''
ਹਫ਼ਤੇ ਤੋਂ ਜੈਲਾ ਰਾਜਸਥਾਨ ਵਿਚ ਸੀ । ਥਾਂਥਾਂ ਲੱਗੇ ਨਾਕਿਆਂ ਤੋਂ ਉਸ ਨੇ ਅਮਦਾਜ਼ਾ ਤਾਂ ਲਾ ਲਿਆ ਸੀ ਕਿ ਸੁਖ ਨਹੀਂ । ਪਰ ਦੋ ਲੱਖ ਦੇ ਮਾਲ ਨੂੰ ਲੈ ਕੇ ਬਾਹਰਲੇ ਇਲਾਕੇ ਵਿਚ ਖੜੋ ਜਾਣਾ ਵੀ ਖ਼ਤਰੇ ਤੋਂ ਖ਼ਾਲੀ ਨਹੀਂ ਸੀ । ਆਪਣੇ ਹਲਕੇ ਵਿਚ ਤਾਂ ਕੋਈ ਨਾ ਕੋਈ ਹੀਲਾ ਬਣ ਹੀ ਜਾਂਦਾ । ਇਹ ਸੋਚ ਕੇ ਪੈਸਿਆਂ ਦਾ ਮੀਂਹ ਵਰਸਾਦਾ ਉਹ ਇਥੇ ਤਕ ਪਹੁੰਚ ਗਿਆ ਸੀ । ਇਹ ਆਖ਼ਰੀ ਨਾਕਾ ਸੀ । ਇਥੋਂ ਟਰੱਕ ਨੇ ਸਿੱਧਾ ਗੁਦਾਮ ਵਿਚ ਪਹੁੰਚ ਜਾਣਾ ਸੀ ।
''ਇਹ ਵੱਡੇ ਸਰਦਾਰ ਦੀ ਕੈਟਲਫੀਡ .....ਮੁਰਗੀਖ਼ਾਨੇ ਲਿਜਾਣੀ ।'' ਇਸ਼ਾਰਿਆਂ ਨਾਲ ਉਸ ਨੇ ਗੱਲ ਸਮਝਾਈ । ਟਰੱਕ ਵਿਚ ਡੋਡੇ ਸਨ । ਉਸ ਦੇ ਆਪਣੇ ਸਨ ਅਤੇ ਗੁਦਾਮ ਵਿਚ ਚੱਲੇ ਸਨ । ਸੇਵਾ ਲਈ ਉਹ ਹਾਜ਼ਰ । ਦਰਸ਼ਨ ਦੇ ਹੱਥ ਦੋ ਲੱਖ ਦਾ ਮਾਲ ਸੀ । ਉਹ ਚਾਹੇ ਤਾਂ ਟਰੱਕ ਦੀ ਬਰਾਮਦੀ ਪਾ ਕੇ ਮਹਿਕਮੇ ਤੋਂ ਵਾਹਵਾਹ ਖੱਟ ਸਕਦਾ ਸੀ । ਤਸਵੀਰ ਦਾ ਦੂਸਰਾ ਪਾਸਾ ਵੀ ਦਰਸ਼ਨ ਦੇ ਸਾਹਮਣੇ ਸੀ । ਉਸ ਦੀਆਂ ਤਿੰਨ ਫੀਤੀਆਂ ਵੀ ਲਹਿ ਸਕਦੀਆਂ ਸਨ ਅਤੇ ਨੌਕਰੀ ਗਵਾ ਕੇ ਘਰ ਵੀ ਬੈਠ ਸਕਦਾ ਸੀ । ਜੈਲਾ ਕੋਈ ਮਾੜੀਮੋਟੀ ਸ਼ੈਅ ਨਹੀਂ ਸੀ । ਉਹਨੇ ਦੂਰਦੂਰ ਤਕ ਟੰਗਾਂ ਪਸਾਰ ਲਈਆਂ ਸਨ ।
ਅੱਧਿਆਂ ਨਾਲੋਂ ਵੱਧ ਡਿਪਟੀਆਂ ਨਾਲ ਹਿੱਸੇਦਾਰ ਰਹਿ ਚੁੱਕਾ ਸੀ । ਕਈ ਜੱਥੇਦਾਰ ਅਤੇ ਖੱਦਰਧਾਰੀ ਆਥਣਉਗਣ ਉਹਦੀ ਹਾਜ਼ਰੀ ਭਰਦੇ ਸਨ । ਹਰ ਇਲੈਕਸ਼ਨ ਵਿਚ ਸਾਰੇ ਉਮੀਦਵਾਰਾਂ ਨੂੰ ਪੈਸੇ ਦਿੰਦਾ ਸੀ । ਜੇ ਕੋਈ ਸਿਆਸੀ ਬੰਦਾ ਉਹਦੀ ਮਦਦ ਨਹੀਂ ਸੀ ਕਰਦਾ ਤਾਂ ਵਿਰੋਧ ਵੀ ਨਹੀਂ ਸੀ ਕਰਦਾ । ਮੁਕੱਦਮਾ ਬਣਾਉਣ ਦਾ ਮਤਲਬ ਸੀ, ਦਰਿਆ ਵਿਚ ਰਹਿ ਕੇ ਮਗਰਮੱਛ ਨਾਲ ਵੈਰ ।
ਦੂਸਰਾ ਰਸਤਾ ਸੀ ਚੁੱਪ ਕਰਕੇ ਪੈਸੇ ਲੈਣੇ ਅਤੇ ਟਰੱਕ ਲੰਘਾ ਦੇਣਾ । ਜੈਲੇ ਨੂੰ ਦਰਸ਼ਨ ਦੇ ਸੁਭਾਅ ਦਾ ਪਤਾ ਸੀ । ਮੋਟੀ ਫ਼ੀਸ ਲੈਂਦਾ ਸੀ । ਸੌ ਰੁਪਏ ਬੋਰੀ ਦੇ ਹਿਸਾਬ ਨਾਲ ਵੀ ਦਸ ਹਜ਼ਾਰ ਬਣਦਾ ਸੀ । ਚੁੱਪ ਖੜਾ ਜੈਲਾ ਦਰਸ਼ਨ ਨੂੰ ਜ਼ਹਿਰ ਵਰਗਾ ਲੱਗਾ । ਪਤਾ ਨਹੀਂ ਮੂੰਹੋਂ ਕੀ ਕੱਢ ਦੇਵੇ । ਜੋ ਬਕੇਗਾ ਉਹੋ ਲੈਣਾ ਪਏਗਾ । ਇਸ਼ਾਰੇ ਨਾਲ ਉਸ ਨੇ ਟਰੱਕ ਲੰਘਾਉਣ ਦਾ ਮੁੱਲ ਦੱਸਿਆ । ਦਿਓ ਕੱਦ ਉਸ ਜੈਲੇ ਅੱਗੇ ਖੜਾ ਦਰਸ਼ਨ ਆਪਣੇ ਆਪ ਨੂੰ ਬੌਣਾ ਮਹਿਸੂਸ ਕਰ ਰਿਹਾ ਸੀ, ਜਿਹੜਾ ਆਪਣੀ ਮਾਂ ਨਾਲ ਥਾਣਾ ਸੰਭਰਨ ਆਇਆ ਕਰਦਾ ਸੀ । ਦਰਸ਼ਨ ਨੇ ਜੈਲੇ ਦੇ ਬਦਲਦੇ ਸਾਰੇ ਰੂਪ ਦੇਖੇ ਸਨ । ਨੱਕ 'ਚ ਨਲੀਆਂ, ਗਲ ਫਟਿਆ ਕੁੜਤਾ, ਅੱਖਾਂ 'ਚ ਗਿੱਡ ਅਤੇ ਸਿਰ 'ਚ ਜੂੰਆਂ । ਸਾਰਾ ਦਿਨ ਰੀਂਰੀਂ ਕਰਦਾ ਜਮਾਂਦਾਰਨੀ ਪਿੱਛੇ ਫਿਰਦਾ ਰਹਿੰਦਾ । ਕਈ ਵਾਰ ਦਰਸ਼ਨ ਨੇ ਚੁਆਨੀ ਅਠਿਆਨੀ ਦੇ ਕੇ ਉਸ ਨੂੰ ਚੁੱਪ ਕਰਾਇਆ ਸੀ । ਥੋੜ੍ਹਾ ਵੱਡਾ ਹੋਇਆ ਤਾਂ ਥਾਣੇ ਵਾਲਿਆਂ ਦੇ ਛੋਟੇਛੋਟੇ ਕੰਮ ਕਰਨ ਲੱਗਾ । ਕਦੇ ਚਾਹ ਲਿਆ ਦਿੱਤੀ, ਕਦੇ ਕੱਪੜੇ ਪਰੈਸ ਕਰਾ ਲਿਆਂਦੇ ਅਤੇ ਕਦੇ ਮਾਲਖ਼ਾਨੇ ਦੀ ਸਫ਼ਾਈ ਕਰਵਾ ਦਿੱਤੀ । ਹੋਰ ਵੱਡਾ ਹੋਇਆ ਤਾਂ
ਸਿਪਾਹੀਆਂ, ਹੌਲਦਾਰਾਂ ਨਾਲ ਬੈਠ ਕੇ ਦਾਰੂ ਪੀਣ ਲੱਗਾ । ਲੋਕ ਉਸ ਦੀ ਜਾਣਪਹਿਚਾਣ ਦਾ ਫ਼ਾਇਦਾ ਉਠਾਉਣ ਲੱਗੇ । ਉਹ ਪੁਲਿਸ ਵਾਲਿਆਂ ਨੂੰ ਫ਼ੀਸ ਦਿਵਾਉਣ ਲੱਗਾ । ਮਹੀਨੇ ਤੈਅ ਕਰਾਉਣ ਅਤੇ ਉਗਰਾਹੁਣ ਲੱਗਾ ।
ਹੋਰ ਸੁਰਤ ਸੰਭਾਲੀ ਤਾਂ ਪਹਾੜੀਏ ਨਾਲ ਹਿੱਸਾ ਪਾ ਲਿਆ । ਜਿੰਨਾ ਵੀ ਨਾਜਾਇਜ਼ ਮਾਲ ਪੁਲਿਸ ਫੜਦੀ, ਉਹ ਸਾਰਾ ਪਹਾੜੀਆ ਅਤੇ ਜੈਲਾ ਖ਼ਰੀਦ ਲੈਂਦੇ । ਬਣਦਾਬਣਦਾ ਉਹ ਥੋਕ ਦਾ ਵਿਉਪਾਰੀ ਬਣ ਗਿਆ । ਹੁਣ ਥਾਣੇਦਾਰ ਉਸ ਦੇ ਅੱਗੇਪਿੱਛੇ ਫਿਰਦੇ ਹਨ । ਸਿਪਾਹੀ ਬੋਤਲ ਲੈਣ ਲਈ ਘੰਟਾਘੰਟਾ ਕੋਠੀ ਅੱਗੇ ਖੜੇ ਰਹਿੰਦੇ ਹਨ ।
ਪੰਜ ਟਰੱਕ ਹਨ । ਸ਼ਰਾਬ ਦੇ ਠੇਕੇ ਹਨ । ਸੂਏ 'ਤੇ ਕੋਠੀ । ਸਾਲਮ ਦਾ ਸਾਲਮ ਟਰੱਕ ਭੋਰੇ ਵਿਚ ਗ਼ਾਇਬ ਹੋ ਜਾਂਦਾ । ਟੈਲੀਫ਼ੋਨ । ਆਲੀਸ਼ਾਨ ਗੈਸਟ ਰੂਮ ਬਣਾਇਆ ਹੋਇਐ ।
ਆਏ ਗਏ ਅਤੇ ਪੁਲਿਸ ਦੀ ਸੇਵਾ ਲਈ ਦੋ ਤਿੰਨ ਮਦਰਾਸਣਾਂ ਹਨ । ਸੌਦੇ ਫ਼ੋਨ 'ਤੇ ਹੀ ਹੁੰਦੇ ਹਨ । ਅੱਜ ਟਰੱਕ ਵਿਚ ਕਿਵੇਂ ਬੈਠ ਗਿਆ, ਦਰਸ਼ਨ ਰਾਨ ਸੀ ।
ਕੁਝ ਦੇਰ ਸੋਚਸਮਝ ਕੇ ਜੈਲੇ ਨੇ ਦਰਸ਼ਨ ਦੀ ਮੰਗ ਮੰਨ ਲਈ । ਇਕ ਸ਼ਰਤ 'ਤੇ । ਨੱਥੂ ਉਸ ਨਾਲ ਗੁਦਾਮ ਤਕ ਜਾਵੇ ਟਰੱਕ ਵਿਚ ਬੈਠ ਕੇ । ਟਰੱਕ ਨੂੰ ਗੁਦਾਮ ਤਕ ਸਹੀ ਸਲਾਮਤ ਪਹੁੰਚਾਣਾ, ਉਹਨਾਂ ਦੀ ਜ਼ਿੰਮੇਵਾਰੀ ਹੋਵੇਗੀ । ਸਿਪਾਹੀ ਟਰੱਕ ਵਿਚ ਬੈਠਾ ਹੋਵੇ ਤਾਂ ਕੋਈ ਨਹੀਂ ਰੋਕਦਾ । ਕੋਈ ਰੋਕੇ ਤਾਂ ਨੱਥੂ ਉਤਰ ਕੇ ਆਖੇ, ਇਹ ਟਰੱਕ ਸਾਹਿਬ ਦੀ ਵਗਾਰ 'ਤੇ ਚੱਲਿਆ ।
ਇਸ ਵਕਤ ਜੈਲਾ ਵੈਸੇ ਵੀ ਖ਼ਾਲੀ ਹੱਥ ਸੀ । ਕੋਠੀ ਪਹੁੰਚ ਕੇ ਨੱਥੂ ਨੂੰ ਫ਼ੀਸ ਵੀ ਦੇ ਦੇਵੇਗਾ ।
ਜੈਲਾ ਜਵਾਨਾਂ ਲਈ ਕੁਝ ਪੈਸੇ ਦੇਣਾ ਚਾਹੁੰਦਾ ਸੀ । ਦਰਸ਼ਨ ਨੇ ਰੋਕ ਦਿੱਤਾ । ਇੰਝ ਕਰੇਗਾ ਤਾਂ ਜਵਾਨਾਂ ਨੂੰ ਸ਼ਕ ਹੋ ਜਾਏਗਾ । ਹਾਂ, ਜੇ ਉਸ ਕੋਲ ਵਿਸਕੀ ਤਾਂ ਦੋ ਬੋਤਲਾਂ ਦੇ ਦੇਵੇ । ਉਸ ਦਾ ਨਸ਼ਾ ਟੁੱਟਦਾ ਜਾ ਰਿਹਾ ਸੀ । ਠੇਕੇ ਬੰਦ ਹੋ ਚੁੱਕੇ ਸਨ ।
ਬਾਂਦਰ ਵਾਂਗ ਟਪੂਸੀ ਮਾਰ ਕੇ ਜ਼ੈਲਾ ਝੱਟ ਟੂਲਬਕਸ ਵਿਚੋਂ ਵਿਸਕੀ ਵਾਲਾ ਡੱਬਾ ਲਾਹ ਲਿਆਇਆ ।
ਇਕਇਕ ਵੱਡਾ ਪੈੱਗ ਉਹਨਾਂ ਸੌਦਾ ਤੈਅ ਹੋ ਜਾਣ ਦੀ ਖ਼ੁਸ਼ੀ ਵਿਚ ਲਾਇਆ । ਬਹੁਤਾ ਰੁਕਣਾ ਸਭ ਲਈ ਖ਼ਤਰਨਾਕ ਸੀ ।
ਨੱਥੂ ਨੂੰ ਟਰੱਕ 'ਚ ਚੜ੍ਹਾ ਦੇ ਬੇਫ਼ਿਕਰ ਹੋਏ ਦਰਸ਼ਨ ਨੇ ਦੋ ਪੈੱਗ ਹੋਰ ਅੰਦਰ ਸੁੱਟੇ । ਮੰਜੇ 'ਤੇ ਲੇਟਦਿਆਂ ਹੀ ਉਹ ਘੁਰਾੜੇ ਮਾਰਨ ਲੱਗਾ ।
....ਚਲਦਾ....