ਪਲਾਂਵਿੱਚ ਉਹ ਪਰਾਏ ਨੰੂ ਸਦਾ ਅਪਣਾ ਬਣਾ ਲੈਦੈ ।
ਿਦਲੋਂ ਸਤਿਕਾਰ ਦਿੰਦਾ ਹੈ ਤੇ ਥਾਂ ਦਿਲ ਵਿੱਚ ਬਣਾ ਲੈਦੈ।
ਪਰਿੰਦੇ ਚੋਗ ਚੁਗਦੇ ਜਦ,ਿਪਆਰੇ ਖੂਬ ਲਗਦੇ ਨੇ,
ਨਿਕੰਮਾ ਮਾਰ ਕੇ ਤਾੜੀ ,ਉਡਾ ਦਿੰਦੈ ਮਜਾ ਲੈਦੈ ।
ਨਛੱਡੇ ਦਿਲ ਨਿਮਾਣੇ ਨੇ ਬਣਾਉਣੇ ਮਹਿਲ ਰੇਤੇਦੇ,
ਿੲਹ ਅੰਦਰ ਪਾਲਦੈ ਸੁਪਨੇ ਮਿਟਾ ਲੈਦੈ ਬਣਾ ਲੈੈਦੈ।
ਉਡਾਰੀ ਅੰਬਰੀਂ ਲਾਉਣੀ ਇਕੱਲੇ ਵਾਸਤੇ ਮੁਸਕਿਲ ,
ਪਲਾਂ ਵਿੱਚ ਕਰ ਲਏ ਸਰ ਸਭ ,ਬਣਾ ਜਾਂ ਕਾਫਲੇ ਲੈਦੈ।
ਤੁਫਾਂ ਵੀ ਠੱਲ ਜਾਂਦੇ ਨੇ ਪਹਾੜੀ ਰੇਤ ਦੇ ਟਿੱਬੇ ,
ਸਭੇ ਰਾਹ ਛੱਡ ਦਿੰਦੇ ਨੇ ਦਿਲੋ ਜਦ ਡਰ ਿਮਟਾ ਲੈਦੈ।
ਿਸਆਸਤ ਦੇ ਅਖਾੜੇ ਵਿੱਚ ਜਮੂਰੇ ਬਣ ਗਏ ਬੰਦੇ ,
ਮਦਾਰੀ ਓਸ ਨੰੂ ਘੋਗਾ ,ਕਦੇ ਤੋਤਾ ਬਣਾ ਲੈਦੈ।
ਸੁਨੇਹਾ ਪੌਣ ਹੱਥ ਘੱਲੇ ਜਦੋ ਵੀ 'ਪੀ੍ਤ' ਠਾਕਰ ਨੰੂ ,
ਭੁਲਾ ਕੇ ਦੀਨ ਦੁਨੀਆਂ ਨੰੂ ਉਹ ਅਪਣਾ ਘਰ ਸਜਾ ਲੈਦੈ ॥