ਕਲਗੀਧਰ ਦਸਮੇਸ਼ ਪਿਤਾ
(ਕਵਿਤਾ)
ਸਰਵੰਸ ਵਾਰਿਆ ਹਿੰਦ ਦੇ ਉੱਤੋਂ, ਉਸ ਪੁੱਤਰਾਂ ਦੇ ਦਾਨੀ ਏ,
ਕਲਗੀਧਰ ਦਸ਼ਮੇਸ਼ ਪਿਤਾ ਦੀ ਸੁਣ ਲਓ ਅਮਰ ਕਹਾਣੀ ਏ।
ਕਹਿਰ ਵਰਤਿਆ ਸਰਸਾ ਨਦੀ ਤੇ, ਚੰਦਰਾ ਪਿਆ ਵਿਛੋੜਾ,
ਕੋਈ ਚਮਕੌਰ ਕੋਈ ਸਰਹੰਦ ਨੂੰ ਤੁਰ ਪਏ, ਹੋ ਕੇ ਜੋੜਾ-ਜੋੜਾ।
ਪਿੱਛੋਂ ਦੁਸ਼ਮਣ ਚੜਿਆ ਆਉਂਦਾ, ਖੂਨੀ ਸਰਸਾ ਦਾ ਪਾਣੀ ਏ,
ਕਲਗੀਧਰ ਦਸਮੇਸ਼ ਪਿਤਾ ......
ਕਿੱਦਾਂ ਹੱਥੀਂ ਜੰਗ ਨੂੰ ਤੋਰ ਕੇ, ਅਜੀਤ ਜੁਝਾਰ ਨੂੰ ਖੋਇਆ,
ਕਲਗੀਧਰ ਦਸਮੇਸ਼ ਜਿਹਾ ਕੋਈ, ਨਾ ਹੋਣਾ ਨਾ ਹੋਇਆ।
ਜੰਗ 'ਚ ਪਿਆਸਾ ਪੁੱਤ ਭੇਜਿਆ, ਪਿਆਇਆ ਨਹੀ ਸੀ ਪਾਣੀ ਏ,
ਕਲਗੀਧਰ ਦਸਮੇਸ਼ ਪਿਤਾ ......
ਮਾਂ ਗੁਜ਼ਰੀ ਤੇ ਛੋਟੇ ਲਾਲ ਨੂੰ, ਵਿੱਚ ਸਰਹੰਦ ਦੇ ਲਾਇਆ,
ਸਰਵੰਸ ਵਾਰ ਕੇ ਮਾਛੀਵਾੜੇ ਵਿੱਚ, ਰੱਬ ਦਾ ਸ਼ੁਕਰ ਮਨਾਇਆ।
ਸਿੱਖ ਕੌਮ ਦੇ ਮਹਿਲ ਬਣਾ ਗਏ, ਲਾ ਲਹੂ ਮਿੰਝ ਦੀ ਘਾਨੀ ਏ,
ਕਲਗੀਧਰ ਦਸਮੇਸ਼ ਪਿਤਾ ......
ਪੱਥਰ ਦਿਲ ਦੇ ਅੱਖਾਂ ਵਿੱਚੋਂ ਵੀ, ਸਿੰਮ ਪੈਂਦਾ ਏ ਪਾਣੀ,
ਦਲੇਰ ਗੁਰੂ ਗੋਬਿੰਦ ਸਿੰਘ ਦੀ, ਦਰਦਾਂ ਭਰੀ ਕਹਾਣੀ।
ਸਭ ਕੁਝ ਵਾਰ ਕੇ ਹਿੰਦ ਦੇ ਉਤੋਂ, ਕਰੇ ਸ਼ੁਕਰ ਪੰਥ ਦਾ ਬਾਨੀ ਏ,
ਕਲਗੀਧਰ ਦਸਮੇਸ਼ ਪਿਤਾ ਦੀ ਸੁਣ ਅਮਰ ਕਹਾਣੀ...