ਸੋਸ਼ਲ ਮੀਡਿਆ ਤੇ ਸੁਰੱਖਿਆ (ਲੇਖ )

ਹਰਦੀਪ ਬਿਰਦੀ   

Email: deepbirdi@yahoo.com
Cell: +91 90416 00900
Address:
Ludhiana India 141003
ਹਰਦੀਪ ਬਿਰਦੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸੋਸ਼ਲ ਮੀਡਿਆ ਭਾਰਤ ਵਿੱਚ ਕਾਫੀ ਤੇਜੀ ਨਾਲ ਵਧਿਆ ਹੈ | ਲੋਕ ਏਕ ਦੂਸਰੇ ਨਾਲ ਇਸ ਨਾਲ ਬਹੁਤ ਤੇਜੀ ਨਾਲ ਜੁੜੇ ਹਨ | ਇਹ ਇੱਕ ਸਸਤਾ ਸੰਚਾਰ ਦਾ ਸਾਧਨ ਬਣਕੇ ਵੀ ਉਭ੍ਹਰਿਆ ਹੈ | ਇਸ ਦੇ ਆਮ ਜਨਤਾ ਨੂੰ ਕਾਫ਼ੀ ਲਾਭ ਹੋਏ ਹਨ | ਕਈਆਂ ਲਈ ਵਿਹਲਾ ਸਮਾਂ ਬਤੀਤ ਕਰਨ ਦਾ ਇਹ ਨਵਾਂ ਢੰਗ ਹੈ | ਪਰ ਇਸ ਨਾਲ ਕਈ ਤਰਾਂ ਦੀਆਂ ਸਮਸਿਆਵਾਂ ਪੈਦਾ ਹੋ ਗਈਆਂ ਹਨ | ਇਹਨਾਂ ਸਮਸਿਆਂਵਾਂ ਵਿੱਚ ਮੁੱਖ ਤੌਰ ਤੇ ਜੋ ਹਨ ਉਹ ਇਸ ਤਰਾਂ ਹਨ | ਵਿਹਲੇ ਸਮੇਂ ਦੇ ਨਾਮ ਤੇ ਕੰਮ ਦਾ ਸਮਾਂ ਵੀ ਇਸ ਤੇ ਬਰਬਾਦ ਕਰਨਾ , ਨਜਾਇਜ ਰਿਸਤਿਆਂ ਦਾ ਪੈਦਾ ਹੋਣਾ, ਇੱਕ ਨਸ਼ੇ ਦੇ ਤੌਰ ਤੇ ਲੋਕਾ ਦਾ ਆਦੀ ਹੋਣਾ ਤੇ ਸਭ ਤੋਂ ਵੱਡੀ ਸਮਸਿਆ ਜੋ ਉਹ ਇਹ ਕਿ ਇਸ ਕਰਕੇ ਸੁਰਖਿਆ ਲੈ ਖਤਰਾ ਪੈਦਾ ਹੋ ਗਿਆ ਹੈ | ਵਟਸ ਅਪ, ਫੇਸਬੁਕ , ਵੀ ਚਾਟ , ਲਾਇਨ ਤੇ ਹੋਰ ਪਤਾ ਨਹੀਂ ਕਿੰਨੇ ਹੀ ਅਜਿਹੇ ਐਪ ਹਨ ਜੋ ਕਿ ਵਰਤੇ ਜਾ ਰਹੇ ਹਨ | ਇਹਨਾਂ ਦੀ ਮਦਦ ਨਾਲ ਕਾਲ ਕੀਤੀ ਜਾ ਸਕਦੀ ਹੈ , ਸੁਨੇਹੇ ਭੇਜਦੇ ਜਾ ਸਕਦੇ ਹਨ, ਤਸਵੀਰਾਂ ਭੇਜੀਆਂ ਜਾ ਸਕਦੀਆਂ ਹਨ , ਫਾਇਲਾਂ ਭੇਜੀਆਂ ਜਾ ਸਕਦੀਆਂ ਹਨ ਜੋ ਕੀ ਲਾਭਦਾਇਕ ਹੋਣ ਦੇ ਨਾਲ ਨਾਲ ਮੈਂ ਸਮਝਦਾ ਹਾਂ ਕਿ ਦੇਸ਼ ਦੀ ਸੁਰਖਿਆ ਲਈ ਖਤਰਾ ਹਨ | ਕੁਝ ਅਜਿਹੇ ਸਵਾਲ ਜਿੰਨਾ ਦੇ ਸਵਾਲ ਬਹੁਤ ਜਰੂਰੀ ਹਨ | ਜਿਸ ਤਰਾਂ ਆਮ ਕਾਲ ਪੁਲਿਸ ਵੱਲੋਂ  ਜਾਂਚ ਕਰਕੇ ਲਭੀ ਜਾ ਸਕਦੀ ਹੈ ਕੀ ਇਹਨਾਂ ਸਾਧਨਾਂ ਦੀ ਵਰਤੋਂ ਕਰਕੇ ਕੀਤੀ ਗਈ ਕਲ ਲਭੀ ਜਾ ਸਕਦੀ ਹੈ ਜਾਂ ਨਹੀਂ, ਇਸੇ ਤਰਾਂ ਇਹਨਾਂ ਦੀ ਵਰਤੋਂ ਕਰਕੇ ਕੀਤੇ ਗਏ ਮੈਸੇਜ ਜਾਂ ਤਸਵੀਰਾਂ ਆਦਿ ਲਭੇ  ਜਾ ਸਕਦੇ ਹਨ ਕੀ ਨਹੀਂ ? ਸਭ  ਤੋਂ  ਮੁੱਖ ਸਵਾਲ ਤਾਂ ਇਹ ਹੈ ਕਿ ਕੀ ਇਹ ਕਾਲਾਂ ਅਤੇ ਸੁਨੇਹੇ ਕਨੂੰਨੀ ਤੌਰ ਤੇ ਹਨ ? ਜੇ ਇਹਨਾਂ ਸਵਾਲਾਂ ਦੇ ਜਵਾਬ ਨਾਂਹ ਵਿੱਚ ਹਨ ਤਾਂ ਇਹ ਦੇਸ਼ ਦੀ ਸੁਰਖਿਆ ਲਈ ਬਹੁਤ ਵੱਡਾ ਖਤਰਾ ਹਨ ਤੇ ਜੁਰਮ ਦੇ ਵਾਧੇ ਵਿੱਚ ਜੋ ਖਤਰਨਾਕ ਰੋਲ ਇਹ ਅਦਾ ਕਰ ਸਕਦੇ ਹਨ ਜਾਂ ਕਰ ਵੀ ਰਹੇ ਹਨ ਉਸ ਦਾ ਪੈਮਾਨਾ ਬਹੁਤ ਵੱਡਾ ਹੈ |ਕਈ ਵਾਰ ਦੇਖਿਆ ਗਿਆ ਹੈ ਕਿ ਕੁਝ ਲੋਕ ਝੂਠੀ ਅਫ਼ਵਾਹ ਵੀ ਇਹਨਾਂ ਸਾਧਨਾਂ ਰਾਹੀਂ ਫੈਲਾ ਦਿੰਦੇ ਹਨ ਤੇ ਸਮਾਜ ਵਿੱਚ ਇੱਕ ਡਰ ਦੀ ਸਥਿਤੀ ਪੈਦਾ ਕਰਦੇ ਹਨ | ਕਈ ਵਾਰ ਇਹਨਾਂ ਉਪਕਰਨਾਂ ਕਰਕੇ ਕਈ ਲੋਕਾਂ ਨੂੰ ਬਦਨਾਮੀ ਦਾ ਸਾਹਮਣਾ ਕਰਨਾ ਪੈਂਦਾ ਹੈ | ਫੇਸਬੁੱਕ ਦੀ ਆਈ ਡੀ ਤੋਂ ਤਾਂ ਲੋਕ ਫੜੇ ਜਾਂਦੇ ਹਨ ਪਰ ਹੋਰਾਂ ਜਿਵੇਂ ਕਿ  ਵਟਸ ਅਪ,  ਵੀ ਚਾਟ , ਲਾਇਨ ਤੇ ਇਹਨਾਂ ਨੂੰ ਫੜਨਾ ਔਖਾ ਜਾਪਦਾ ਹੈ ਕਿ ਕੌਣ ਕੀ ਕਰ ਰਿਹਾ ਹੈ ਜਾਂ ਕਿਸ ਨੇ ਕੀ ਕੀਤਾ ਹੈ | ਸਰਕਾਰ ਨੂੰ ਇਸ ਵੱਲ ਫੌਰੀ ਤੌਰ ਤੇ ਇਸ ਦੀ ਖਬਰ ਲੈਣੀ ਚਾਹੀਦੀ ਹੈ | ਜੇ ਸਰਕਾਰ ਜਾਂ ਸਾਡਾ ਖੁਫੀਆ ਤੰਤਰ ਇਹਨਾਂ ਤੇ ਨਜਰ ਰੱਖ ਰਿਹਾ ਹੈ ਜਾਂ ਇਹਨਾਂ ਦੀ ਵਰਤੋਂ ਕੀਤੇ ਨੂੰ ਜਾਂਚ ਕਰ ਸਕਦਾ ਹੈ ਤਾਂ ਬਹੁਤ ਹੀ ਵਧੀਆ ਗੱਲ ਹੈ ਪਰ ਜੇ ਇਸ ਤੋਂ ਅਸਮਰਥ ਹੈ ਤਾਂ ਬਹੁਤ ਵੱਡਾ ਖਤਰਾ ਸਾਡੇ ਤੇ ਮੰਡਰਾ ਰਿਹਾ ਹੈ ਤੇ ਸਾਡੇ ਸਮਾਜ ਚ ਜੁਰਮ ਚ ਬਹੁਤ ਵੱਡਾ ਵਾਧਾ ਕਰ ਰਿਹਾ ਹੈ | ਜੇ ਸਾਡੀਆਂ ਜਾਂਚ ਏਜੇਂਸੀਆਂ ਇਹਨਾਂ ਤੇ ਨਜਰ ਰੱਖ ਸਕਦੀਆਂ ਹਨ ਤਾਂ ਇਸ ਦਾ ਪਰਚਾਰ ਵੀ ਹੋਣਾ ਚਾਹੀਦਾ ਹੈ | ਕਿਉਂ ਕਿ ਇਹਨਾਂ ਉਪਕਰਨਾ ਦੀ ਮਦਦ ਨਾਲ ਜੁਰਮ ਹੋਣ ਤੋਂ ਬਾਅਦ ਫੜਨਾ ਚਾਹੇ ਸਫਲਤਾ ਹੋ ਸਕਦਾ ਹੈ ਪਰ ਜੁਰਮ ਨਾ ਹੋਣ ਦੇਣਾ ਜ਼ਿਆਦਾ ਵੱਡੀ ਸਫਲਤਾ ਹੈ | ਕਿਉਂਕਿ ਜੇ ਗਲਤ ਵਰਤੋਂ ਕਰਨ ਵਾਲੇ ਦੇ ਮਨ ਤੇ ਇਹ ਡਰ ਹੋਵੇਗਾ ਕਿ ਕਿਤੇ ਮੈਂ ਫੜ ਨਾ ਹੋ ਜਾਵਾਂ ਤਾਂ ਉਹ ਜੁਰਮ ਨਹੀਂ ਕਰੇਗਾ ਤੇ ਇਹ ਸਭ ਪਰਚਾਰ ਰਾਹੀਂ ਹੀ ਕੀਤਾ ਜਾ ਸਕਦਾ ਹੈ | ਇਸ ਤਰਾਂ ਹੀ ਅਸੀਂ ਇਹਨਾਂ ਦੇ ਸਹੀ ਲਾਭ ਸਮਾਜ ਨੂੰ ਦੇ ਸਕਦੇ ਹਾਂ |