ਬੰਨਵੇਂ (ਮਿੰਨੀ ਕਹਾਣੀ)

ਮਲਕੀਤ ਕੌਰ ਬਾਵਰਾ   

Email: malkitjagjit@gmail.com
Cell: +91 97794 31472
Address: ਮੋਗਾ ਰੋਡ ਬਾਘਾ ਪੱਤੀ ਬਾਘਾ ਪੁਰਾਣਾ
ਮੋਗਾ India
ਮਲਕੀਤ ਕੌਰ ਬਾਵਰਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜਦੋਂ ਦੀ ਫੋਨਾਂ ਦੀ ਵਰਤੋਂ  ਹੋਣ ਲੱਗੀ ਹੈ ਇਕ  ਦੂਸਰੇ ਨਾਲ ਮੇਲ ਮਿਲਾਪ ਤਾਂ  ਜਰੂਰ  ਘੱਟ ਹੋਇਆ  ਹੈ ਕਿਉਂਕਿ ਆਪਾਂ ਸਾਰੇ ਫੋਨ ਤੇ ਇਕ ਦੂਸਰੇ ਦੀ ਸੁੱਖ ਸਾਂਦ ਪੁੱਛ ਲੈਂਦੇ ਹਾਂ। ਕਈ ਵਾਰ ਆਪਾਂ ਆਪਦੇ ਰਿਸ਼ਤੇਦਾਰਾਂ , ਦੋਸਤਾਂ ਨੂੰ ਆਪ ਵੀ ਫੋਨ ਕਰ ਲੈਂਦੇ ਹਾਂ ਕਈ ਵਾਰ ਉਹ ਵੀ   ਕਰ ਲੈਂਦੇ ਹਨ ਪਰ ਕੋਈ ਕੋਈ ਰਿਸ਼ਤੇਦਾਰ ਦੀ ਤਾਂ ਜਿਵੇਂ ਸਹੁੰ ਪਾਈ ਹੁੰਦੀ ਹੈ ਕਿ ਜੇ ਫੋਨ ਆ ਗਿਆ ਤਾਂ ਸੁਣ ਲਵਾਂਗੇ ਨਹੀਂ ਤਾਂ ਫੋਨ ਕਰਨ ਦੀ ਕੀ ਲੋੜ ਹੈ। ਇਸ ਤਰਾਂ ਅਸੀਂ ਹਰ ਇੱਕ  ਭੈਣ ਭਰਾ ਰਿਸ਼ਤੇਦਾਰਾਂ ਨੂੰ ਫੋਨ ਕਰੀਦਾ ਹੈ ਪਰ ਕੁਝ ਇੱਕ ਰਿਸ਼ਤੇਦਾਰ ਇਹੋ ਜਿਹੇ ਹੈ ਕਿ ਸਾਨੂੰ ਹੀ ਫੋਨ ਕਰਨਾ ਪੈਂਦਾ ਹੈ। ਇਕ ਦਿਨ ਜਦੋਂ ਮੇਰੇ ਪਤੀ ਬਾਵਰਾ ਜੀ ਉਹਨਾਂ ਨੂੰ ਫੋਨ ਕਰਨ ਲੱਗੇ ਮੈਂ ਕਿਹਾ  ਉਹਨਾਂ ਦਾ ਕਦੇ  ਨਹੀਂ ਫੋਨ ਆਇਆ ਬਾਵਰਾ ਜੀ ਕਹਿੰਦੇ ਚਲੋ ਕੋਈ ਗੱਲ ਨਹੀਂ ਕਈ ਵਾਰ ਅਗਲੇ ਕੋਲ ਸਮਾਂ ਹੀ ਨਹੀ ਹੁੰਦਾ ਚਲੋ ਮੈਂ ਵੀ ਚੁੱਪ ਕਰ ਗਈ। ਬਾਵਰਾ ਜੀ ਨੇ ਫੋਨ ਮਿਲਾ ਕੇ ਆਪ ਗੱਲ ਕਰਕੇ ਮੈਂਨੂੰ ਫੋਨ ਫੜਾ ਦਿੱਤਾ ਕਿ ਤੂੰ ਵੀ ਗੱਲ ਕਰ ਲੈ। ਮੇਰੇ ਗੱਲ ਕਰਦੀ ਤੋਂ ਰਿਸ਼ਤੇਦਾਰ ਕਹਿੰਦੇ ਐਤਕੀਂ ਬਲਾਈ ਚਿਰ ਬਾਦ  ਤੁਸੀਂ ਫੋਨ ਕੀਤਾ ਹੈ ਮੈਂ ਕਹਿ ਦਿੱਤਾ ਕਿ ਅਸੀਂ ਤੁਹਾਡਾ ਫੋਨ ਉਡੀਕਦੇ ਰਹੇ ਕਿ ਤੁਹਾਡਾ ਫੋਨ ਕਦੀ ਆਵੇਗਾ ਪਰ ਮੇਰੇ ਇਹ ਗੱਲ ਕਹਿਣ ਤੇ ਉਹ ਕਹਿੰਦੇ ਕਿ ਸਾਡਾ ਫੋਨ ਤਾਂ ਬੰਨਵੇ ਹੋਇਆ ਹੈ ਮੈਂ ਇਹ ਲਫ਼ਜ਼ ਸੁਣ ਕੇ ਸੋਚਾਂ ਵਿੱਚ ਪੈ ਗਈ ਕਿ ਬੰਨਵੇਂ(92) ਸ਼ਾਇਦ ਕਿਸੇ ਫੋਨ ਦਾ ਨਾਮ ਹੋਵੇਗਾ । ਕੁਝ ਦਿਨਾਂ ਬਾਦ ਸਾਡਾ ਫੋਨ  ਕਿਤੇ ਹੋ ਨਹੀਂ ਰਿਹਾ ਸੀ ਪਰ ਆ ਜਾਂਦਾ ਸੀ। ਅਸੀਂ ਸੋਚਿਆ ਪਿਛੋਂ ਹੀ ਖਰਾਬੀ ਹੋ ਗਈ ਹੋਣੀ ਹੈ ਚਲੋ ਆਪੇ ਠੀਕ ਹੋ ਜਾਵੇਗਾ। ਕੁਝ ਦਿਨਾਂ ਬਾਦ ਸਾਡੇ ਬੇਟੇ ਦਾ ਦੋਸਤ ਗੁਆਂਢੀ ਕਾਕਾ ਸਾਨੂੰ ਮਿਲਣ ਆ ਗਿਆ। ਮੈਂ ਉਸਨੂੰ ਪੁੱਛਿਆ ਕਿ ਕਾਕੇ ਸਾਡਾ ਫੋਨ ਕਿਤੇ  ਹੁੰਦਾ ਨਹੀਂ ਪਰ ਆ ਜਾਂਦਾ ਹੈ ।ਇਹ ਇਉਂ ਕਿਉਂ ਹੋ ਗਿਆ। ਕਾਕਾ ਕਹਿੰਦਾ ਕਿ ਅੰਟੀ ਜੀ ਇਹ ਵੰਨ ਵੇ ਹੋ ਗਿਆ ਹੋਣੈ। ਮੈਂ ਭਾਂਵੇ ਪੜੀ ਲਿਖੀ ਸੀ ਪਰ ਫਿਰ ਵੀ ਮੈਂਨੂੰ ਵੰਨ ਵੇ ਬਾਰੇ ਪਤਾ ਨਾ ਹੋਣ ਕਰਕੇ ਮੈਂ  ਕਾਕੇ ਨੂੰ ਪੁੱਛਿਆ ਕਿ ਉਹ ਕੀ ਹੁੰਦਾ ਹੈ ਵੰਨ ਵੇ । ਕਾਕਾ ਕਹਿੰਦਾ ਅੰਟੀ ਜੀ ਫੋਨ ਆ ਸਕਦਾ ਹੈ ਜਾ ਨਹੀਂ ਸਕਦਾ ਹੈ। ਉਸ ਸਮੇਂ ਮੈਂਨੂੰ ਬੰਨਵੇਂ ਦੀ ਸਮਝ ਆਈ ਕਿ ਬੰਨਵੇਂ ਨਹੀਂ ਵੰਨ  ਵੇ ਹੁੰਦਾ ਹੈ।