ਸੱਚ ਦੀ ਇਥੇ ਹੁੰਦੀ ਹੁਣ ਦੁਸ਼ਵਾਰੀ ਹੈ
ਝੂਠ ਦੀ ਵੇਖੀ ਹਰ ਪਾਸੇ ਸਰਦਾਰੀ ਹੈ।
ਰਾਤ ਜਿਵੇਂ ਹੈ ਡਰਦੀ ਪਹੁ ਫੁਟਾਲੇ ਤੋਂ
ਦਿਨ ਦੀ ਧੁੱਪ ਨੇ ਬੱਦਲੀਂ ਬੁੱਕਲ ਮਾਰੀ ਹੈ।
ਚੋਰ ਉਚੱਕੇ ਗੁੰਡੀ ਰੰਨ ਪ੍ਹਧਾਨ ਬਣੀ
ਖਰਾ ਜੋ ਬੋਲੇ ਹੁੰਦੀ ਬਹੁਤ ਖੁਆਰੀ ਹੈ।
ਦਿਲ ਦੇ ਅੰਦਰ ਖੋਟ ਤੇ ਮਨ ਵਿਚ ਪਾਪ ਪਲੇ
ਉਤੋਂ ਉਤੋਂ ਮੋਮਨ ਸ਼ਕਲ ਸੁਆਰੀ ਹੈ।
ਭਗਵੇਂ ਕੱਪੜੇ ਪਾ ਕੇ ਨਕਲੀ ਸਾਧ ਬਣੇ
ਅੰਦਰੋਂ ਚੋਰ ਉਚੱਕੇ ਮਾਇਆਧਾਰੀ ਹੈ।
ਮਨ ਦੀ ਉੱਚੀ ਮਮਟੀ ਦੀਵਾ ਕੌਣ ਧਰੇ
ਅਸਾਂ ਤਾਂ ਸਾਰੀ ਉਮਰ ਅੰਧੇਰ ਗੁਜ਼ਾਰੀ ਹੈ।
ਉਹਨਾ ਤੋਂ ਹੁਣ ਚਾਨਣ ਦੀ ਕੀ ਆਸ ਕਰਾਂ
ਦਿਨ ਦਿਹਾੜੇ ਚੜ੍ਹ ਗਈ ਨੀਂਦ ਖੁਮਾਰੀ ਹੈ।