ਇੱਕ ਚੁੱਪ ਚਪੀਤੀ ਜਿਹੀ ਜਿੰਦਗੀ ਵਿੱਚ
ਸਧਰਾਂ ਦਾ ਸ਼ੋਰ ਹੋ ਰਿਹਾ ਹੈ ਕਿਉਂ ??
ਅਕਲਾਂ ਵਾਲਿਆਂ ਦੀ ਇਸ ਦੁਨੀਆਂ ਵਿੱਚ
ਇੱਕ ਭੋਲਾ ਚਿਹਰਾ ਹੀ ਮੋਹ ਰਿਹਾ ਹੈ ਕਿਉਂ ??
ਪਹਿਲਾਂ ਹਨੇਰਾ ਜਿਹਾ ਪਸਰਿਆ ਸੀ ਸਭ ਜਗਹ
ਕਿਉਂ ਅੱਜ ਸੂਰਜਾਂ ਨਾਲ ਨੇੜਤਾ ਵਧਾਉਣ ਦੀ ਚਾਹ
ਪਤਾ ਹੈ ਕਿ ਹੱਥ ਲਾਉਂਦਿਆ ਹੀ ਸੜ ਜਾਣਾ
ਫਿਰ ਵੀ ਮਘਦੇ ਆਫ਼ਤਾਬ ਨੂੰ ਛੋਹ ਰਿਹਾ ਹੈ ਕਿਉਂ ??
ਇੱਕ ਚੁੱਪ ਚਪੀਤੀ ਜਿਹੀ ਜਿੰਦਗੀ ਵਿੱਚ
ਸਧਰਾਂ ਦਾ ਸ਼ੋਰ ਹੋ ਰਿਹਾ ਹੈ ਕਿਉਂ ??
ਸੀ ਕਦੇ ਲੋਕਾਂ ਕੋਲੋਂ ਜੋ ਬਣਾ ਕੇ ਰੱਖਦਾ ਫਾਸਲਾ
ਹੁਣ ਤੇਰੇ ਅੱਗੇ ਮਸ਼ਹੂਰ ਬਣ ਰਹਿਣ ਦੀ ਲਾਲਸਾ
ਇੱਕ ਹੋਰ ਅਧੂਰੀ ਕਹਾਣੀ ਘੜਣੇ ਦੀ ਖਾਤਰ
ਅੱਜ ਐਬ ਆਪਣੇ ਸਭੇ ਖੋ ਰਿਹਾ ਹੈ ਕਿਉਂ ??
ਇੱਕ ਚੁੱਪ ਚਪੀਤੀ ਜਿਹੀ ਜਿੰਦਗੀ ਵਿੱਚ
ਸਧਰਾਂ ਦਾ ਸ਼ੋਰ ਹੋ ਰਿਹਾ ਹੈ ਕਿਉਂ ???
ਕਿਉਂ ਮੰਦਰ ਵੱਲ ਜਾਂਦੇ ਨੇ ਪੈਰ ਆਪਣੇ ਮੋੜ ਲਏ
ਕਿਉਂ ਤੇਰਿਆਂ ਰਾਹਾਂ ਨਾਲ ਮੈਂ ਵੀ ਨਾਤੇ ਜੋੜ ਲਏ
ਤੈਨੂੰ ਤੁਰਦੇ ਨੂੰ ਪੈਰੀਂ ਕੰਡਾ ਵੀ ਜਦੋਂ ਲਗਦਾ ਏ
ਤਾਂ ਅੰਦਰ ਮੇਰਾ ਵੀ ਰੋ ਰਿਹਾ ਹੈ ਕਿਉਂ ??
ਇੱਕ ਚੁੱਪ ਚਪੀਤੀ ਜਿਹੀ ਜਿੰਦਗੀ ਵਿੱਚ
ਸਧਰਾਂ ਦਾ ਸ਼ੋਰ ਹੋ ਰਿਹਾ ਹੈ ਕਿਉਂ ??
ਜਾਣਦਾ ਹਾ ਮੈਂ ਕਦੀਂ ਨਾ ਇਸਦਾ ਉੱਤਰ ਆਵੇਗਾ
ਤੂੰ ਰਹਿ ਅਣਜਾਣ ਹੀ ਇਕਦਿਨ ਦੂਰ ਚਲਾ ਜਾਵੇਂਗਾ
"ਲਾਡੀ" ਨਾ ਹੀ ਲਿਖਾਰੀ ਨਾ ਹੀ ਸ਼ੌਕ ਰੱਖਦਾ ਕੋਈ
ਤਾਂ ਫਿਰ ਅੱਜ ਲਿਖ ਉਹ ਰਿਹਾ ਹੈ ਕਿਉਂ ??
ਇੱਕ ਚੁੱਪ ਚਪੀਤੀ ਜਿਹੀ ਜਿੰਦਗੀ ਵਿੱਚ
ਸਧਰਾਂ ਦਾ ਸ਼ੋਰ ਹੋ ਰਿਹਾ ਹੈ ਕਿਉਂ ??