ਘਰ ਨੂੰ ਅਬਾਦ ਰੱਖਣ ਲਈ
(ਲੇਖ )
ਅੱਜ ਈਕਵੀਂ ਸਦੀ ਵਿੱਚ ਬੇਸ਼ੱਕ ਅਸੀ ਬਹੁਤ ਤਰੱਕੀ ਦੀਆਂ ਬੁਲੰਦੀਆਂ ਨੂੰ ਛੋਹ ਰਹੇ ਹਾਂ, ਪਰ ਿਸ ਤੋਂ ਵੀ ਕਦੇ ਮੂੰਹ ਨਹੀਂ ਮੋੜਿਆ ਜਾ ਸਕਦਾ ਕਿ ਅਜੋਕੇ ਹਾਲਾਤਾਂ ਤੇ ਹੱਦੋਂ ਵੱਧ ਵਧੀ ਮਹਿੰਗਾਈ ਨੇ ਘਰ ਦੇ ਹਰ ਜੀਅ ਨੂੰ ਕੰਮ ਧੰਦਾ ਕਰਨ ਲਈ ਮਜਬੂਰ ਕਰ ਦਿੱਤਾ ਹੈ। ਆਮ ਹੀ ਕਿਹਾ ਜਾਂਦਾ ਹੈ ਕਿ ਜੇਕਰ ਘਰ ਦਾ ਕੱਲਾ- ਿਕੱਲਾ ਜੀਅ ਕੰਮ ਕਰੇਗਾ ਤਾਂ ਕਿਤੇ ਜਾ ਕੇ ਰੋਟੀ ਨਸੀਬ ਹੁੰਦੀ ਹੈ। ਬੇਸ਼ੱਕ ਬੱਚੇ ਅੱਜਕੱਲ੍ਹ ਬਹੁਤ ਪੜ੍ਹਾਈਆਂ ਤੇ ਉੱਚ ਕੋਟੀ ਦੀਆਂ ਡਿਗਰੀਆਂ ਲੈ ਰਹੇ ਹਨ। ਿਸ ਦੇ ਉਲਟ ਰੋਜ਼ਗਾਰ ਦੇ ਵਸੀਲੇ ਘੱਟ ਹਨ ਤੇ ਅਕਸਰ ਹੀ ਅਖ਼ਬਾਰਾਂ ਦੀਆਂ ਸੁਰਖ਼ੀਆਂ ਿਸ ਦੀ ਹਾਮੀ ਭਰਦੀਆਂ ਰਹਿੰਦੀਆ ਹਨ, ਕਿ ਬਹੁਤ ਬੇਰੁਜ਼ਗਾਰੀ ਵਧ ਚੁੱਕੀ ਹੈ। ਪਰ ਕਈ-ਕਈ ਐਸੇ ਘਰ ਹਨ, ਜਿੰਨ੍ਹਾਂ ਦੇ ਸਾਰੇ ਸਾਰੇ ਜੀਅ ਵਧੀਆਂ ਸਰਕਾਰੀ ਨੌਕਰੀਆਂ ਜਾਂ ਚੰਗੀਆਂ ਕੰਪਨੀਆਂ ਵਿੱਚ ਸੈਟਲ ਹਨ ਅਤੇ ਚੰਗੀਆਂ ਤਨਖ਼ਾਹਾਂ ਲੈਂਦੇ ਹਨ ਪਰ ਫਿਰ ਵੀ ਘਰਾਂ ਦੇ ਵਿੱਚ ਬੇ- ਿਤਫ਼ਾਕੀ ਤੇ ਲੜਾਈ ਝਗੜੇ ਅਕਸਰ ਹੁੰਦੇ ਰਹਿੰਦਾ ਹੈ। ਜੇਕਰ ਤਸਵੀਰ ਦੇ ਦੂਜੇ ਪਾਸੇ ਵਖੀ ੇ ਤਾਂ ਕਈ ਕਈ ਘਰਾਂ ਦੇ ਵਿੱਚ ਤਕਰੀਬਨ ਸਾਰੇ ਹੀ ਜੀਅ ਪੜ੍ਹੇ ਲਿਖੇ ਹਨ ਪਰ ਨੌਕਰੀ ਕਿਸੇ ਵੀ ਪਰਿਵਾਰ ਦੇ ਜੀਅ ਨੂੰ ਨਹੀਂ ਨਸੀਬ ਹੋਈ। ਕਿਉਂਕਿ ਕਹਾਵਤ ਵੀ ਹੈ ਕਿ ਵਿਹਲਾ ਮਨ ਸ਼ੈਤਾਨ ਦਾ ਘਰ ਜਾਂ ਨਸ਼ਿਆਂ ਦੀ ਦਲ-ਦਲ ਵਿੱਚ ਧਸਦੇ ਜਾ ਰਹੇ ਹਨ। ਪਰ ਜਿਹੜਾ ਪਰਿਵਾਰ ਪੜਿਆ ਲਿਖਿਆ ਤੇ ਸਾਰੇ ਜੀਅ ਨੌਕਰੀ ਕਰਦੇ ਹੋਣ, ਉੱਥੇ ਲੜਾਈ ਝਗੜੇ ਿਕ ਅਜੀਬ ਜਿਹੀ ਗੱਲ ਲੱਗਦੀ ਹੈ। ਿਸ ਦਾ ਮੁੱਖ ਕਾਰਨ ਹੈ ਗਲਤਫਹਿਮੀ ਜਾਂ ਸ਼ੱਕ। ਕਿਉਂਕਿ ਸਮੇਂ ਹੀ ਐਸੇ ਹਨ ਕਿ ਜੇਕਰ ਿਕ ਔਰਤ ਬਾਹਰ ਕਿਸੇ ਦਫ਼ਤਰ ਵਿੱਚ ਨੌਕਰੀ ਕਰਦੀ ਹੈ ਤਾਂ ਸੁਭਾਵਿਕ ਉਸ ਦਾ ਹੈਡ ਟੀਚਰ ਜਾਂ ਕਹਿ ਲਵੋ ਬੌਸ ਉਸ ਨਾਲ ਕਿਸੇ ਸਮੇਂ ਹੱਸ ਕੇ ਵੀ ਗੱਲ ਕਰ ਲਵੇ ਅਤੇ ਿਸ ਦੀ ਭਿਨਕ ਉਸਦੇ ਘਰ ਵਾਲੇ ਨੂੰ ਪੈ ਜਾਵੇ ਤਾਂ ਸ਼ੱਕ ਦੀ ਸੂਈ ਘੁੰਮ ਜਾਂਦੀ ਹੈ ਕਿ ਮੇਰੀ ਪਤਨੀ ਉਸ ਨਾਲ ਮਾੜੀ ਤਾਂ ਨਹੀਂ। ਹਾਲਾਂਕਿ ਿਸ ਵਿੱਚ ਰੱਤੀ ਭਰ ਵੀ ਸੱਚਾਈ ਨਹੀਂ ਹੁੰਦੀ। ਸੇ ਤਰ੍ਹਾਂ ਜੇਕਰ ਘਰ ਦੀ ਿਕ ਕੁਆਰੀ ਨੌਜਵਾਨ ਲੜਕੀ ਜਾਂ ਲੜਕਾ ਬਾਹਰ ਕਿਤੇ ਸਰਕਾਰੀ/ਅਰਧ ਸਰਕਾਰੀ ਜਾਂ ਕਿਸੇ ਕੰਪਨੀ ਵਿੱਚ ਨੌਕਰੀ ਕਰਦੇ ਹਨ ਤਾਂ ਉਹਨਾਂ ਤੇ ਵੀ ਬੇ-ਵਜਾ ਘਰਦਿਆਂ ਦੇ ਸ਼ੱਕ ਤੇ ਗਲਤਫਹਿਮੀ, ਵਸਦੇ ਘਰਾਂ ਵਿੱਚ ਖ਼ਟਾਸ ਤੇ ਮਨਾਂ ਵਿੱਚ ਬੇਚੈਨੀ ਵਧਾ ਦਿੰਦੇ ਹਨ। ਜਦੋਂ ਕਿ ਹਨਾਂ ਗੱਲਾਂ ਵਿੱਚ ਕੋਈ ਸੱਚਾਈ ਨਾ ਹੋਵੇ। ਹਸਦੇ ਵਸਦੇ ਪਰਿਵਾਰ ਐਸੀਆਂ ਅਲਾਮਤਾਂ ਨਾਲ ਆਮ ਹੀ ਟੁੱਟਦੇ ਵੇਖੇ ਜਾ ਸਕਦੇ ਹਨ। ਕਈ ਵਾਰ ਤਾਂ ਐਸੇ ਹਲਾਤਾਂ ਵਿੱਚ ਪਤੀ ਪਤਨੀ ਦੇ ਝਗੜੇ ਸਿਰਫ਼ ਗਲਤਫਹਿਮੀ ਜਾਂ ਸ਼ੱਕ ਕਰਕੇ ਤਲਾਕਾਂ ਜਾਂ ਅਦਾਲਤਾਂ ਦੀਆਂ ਗੇੜੀਆਂ ਲਈ ਵੀ ਮਜ਼ਬੂਰ ਹੋ ਜਾਂਦੇ ਹਨ ਤੇ ਹਸਦੇ ਵਸਦੇ ਘਰ ਖੇਰੂੰ-ਖੇਰੂੰ ਹੋ ਜਾਂਦੇ ਹਨ। ੇਸੇ ਤਰ੍ਹਾਂ ਮਾਂ-ਬਾਪ ਨੂੰ ਜੇਕਰ ਆਪਣੇ ਬੇਟੀ ਬੇਟੇ ਤੇ ਪੂਰਨ ਵਿਸ਼ਵਾਸ਼ ਹੈ, ਸ਼ੱਕ ਅਤੇ ਗਲਤਫਹਿਮੀ ਦੀ ਜੇਕਰ ਗੁੰਜਾ ਿਸ਼ ਨਹੀਂ ਹੈ ਤਾਂ ਹੀ ਉਹਨਾਂ ਨੂੰ ਨੌਕਰੀ ਕਰਵਾਉ। ਜੇਕਰ ਮਾਂ ਬਾਪ ਦਾ ਖੁਦ ਦਾ ਸੁਭਾਅ ਸ਼ੱਕੀ ਹੈ ਤਾਂ ਉਹਨਾਂ ਦੇ ਪਰਿਵਾਰਕ ਮੈਂਬਰ ਬੇਟਾ ਬੇਟੀ ਕਦੇ ਵੀ ਨੌਕਰੀ ਨਹੀਂ ਕਰ ਸਕਦੇ। ਨੌਕਰੀ ਵਿੱਚ ਕਿਸੇ ਦੇ ਮੁਤਿਹਤ ਰਹਿਣਾ, ਹਾਸਾ ਮਜ਼ਾਕ, ਦਫ਼ਤਰੀ ਕੰਮਾਂ ਦਾ ਬੋਝ, ਮੀਟਿੰਗਾਂ ਵਗੈਰਾ ਦੇ ਵਿੱਚ ਖਾਣਾ ਪੀਣਾ ਆਦਿ ਨੌਕਰੀ ਦੇ ਅਨਿੱਖੜਵੇਂ ਅੰਗ ਹਨ। ਕਦੇ ਕਦੇ ਨੌਕਰੀ ਦੌਰਾਨ ਕਦੇ ਬਾਹਰ ਦੇ ਟੂਰ ਤੇ ਵੀ ਜਾਣਾ ਪੈਂਦਾ ਹੈ। ਿਸ ਸਭ ਕਾਸੇ ਦੇ ਮੱਦੇਨਜ਼ਰ ਘਰਦਿਆਂ ਨੂੰ ਆਪਣਾ ਮਨ ਕਠੋਰ ਅਤੇ ਆਪਣੀ ਔਲਾਦ ਤੇ ਵਿਸ਼ਵਾਸ਼ ਕਰਨਾ ਹੀ ਪਵੇਗਾ ਤਾਂ ਹੀ ਘਰ ਅਬਾਦ ਰਹਿ ਸਕਦੇ ਹਨ। ਛੋਟੀ ਛੋਟੀ ਗੱਲ ਤੋਂ ਘਰਾਂ ਦੇ ਵਿੱਚ ਕਲੇਸ਼ ਅਤੇ ਬੱਚਿਆਂ ਨੂੰ ਸ਼ੱਕੀ ਹਾਲਤਾਂ ਅਤੇ ਗਲਤਫਹਿਮੀ ਕਾਰਨ ਹੀ ਕਈ ਘਰ ਨਰਕ ਭਰੀ ਜਿੰਦਗੀ ਬਤੀਤ ਕਰ ਰਹੇ ਹਨ। ਜੇਕਰ ਕਿਸੇ ਵੀ ਘਰ ਦੇ ਮੈਂਬਰ ਤੋਂ ਜਾਣੇ ਅਣਜਾਣੇ ਵਿੱਚ ਕੋਈ ਕਿਸੇ ਕਿਸਮ ਦੀ ਗਲਤੀ ਵੀ ਹੋ ਜਾਵੇ ਤਾਂ ਮੁਆਫ਼ੀ ਮੰਗਣ ਦਾ ਜਜਬਾ ਵੀ ਹੋਣਾ ਚਾਹੀਦਾ ਹੈ ਤਾਂ ਕਿ ਵਧਦੀ ਗੱਲ ਨੂੰ ਠੱਲ ਪਾਈ ਜਾ ਸਕੇ ਤੇ ਘਰ ਖੇਰੂੰ-ਖੇਰੂੰ ਹੋਣ ਤੋਂ ਬਚਾ ਿਆ ਜਾ ਸਕੇ। ਕਿਸੇ ਕਿਸਮ ਦੀ ਗਲਤੀ ਮਾਨਦਾਰੀ ਨਾਲ ਮੰਨ ਲੈਣੀ ਵੀ ਨਸਾਨੀਅਤ ਿਕ ਬਹੁਤ ਵਧੀਆ ਨਮੂਨਾ ਹੈ, ਜਿਸ ਨਾਲ ਦੋਵੇਂ ਪਾਸੇ ਹੀ ਨਿਮਰਤਾ ਆ ਜਾਵੇਗੀ। ਜੇਕਰ ਘਰੇਲੂ ਕੋਈ ਸਮੱਸਿਆ ਆ ਵੀ ਜਾਵੇ ਤਾਂ ਘਰ ਦੇ ਵਿੱਚ ਹੀ ਨਿਪਟਾਉਣਾ ਠੀਕ ਰਹਿੰਦਾ ਹੈ। ਜਦੋਂ ਘਰ ਦੀ ਗੱਲ ਕਿਸੇ ਤੀਜੇ (ਬਾਹਰਲੇ) ਨਸਾਨ ਕੋਲ ਜਾਂਦੀ ਹੈ ਤਾਂ ਿਹ ਵੀ ਸ਼ੱਕ ਤੇ ਗਲਤਫਹਿਮੀ ਵਧਣ ਦੇ ਅਸਾਰ ਹੋ ਜਾਂਦੇ ਹਨ। ਿਕ ਦੂਜੇ ਦੀਆਂ ਭਾਵਨਾਵਾਂ ਦੀ ਕਦਰ ਕਰਨੀ, ਵਿਚਾਰ ਸਾਂਝੇ ਕਰਨੇ, ਘਰ ਪਰਿਵਾਰ ਵਿੱਚ ਰਲਮਿਲ ਬੈਠ ਕੇ ਗੱਲਾਂ ਕਰਨ ਨਾਲ ਸ਼ੱਕ ਤੇ ਗਲਤਫਹਿਮੀ ਦੀ ਕੋਈ ਗੁੰਜਾ ਿਸ਼ ਹੀ ਨਹੀਂ ਰਹਿੰਦੀ ਸਗੋਂ ਘਰ ਸਵਰਗ ਦੇ ਨਮੂਨੇ ਬਣ ਜਾਂਦੇ ਹਨ।