ਚੁੱਪ (ਕਵਿਤਾ)

ਗੁਰਪ੍ਰੀਤ ਸਿੰਘ ਮਾਨ   

Email: mann.gurpreet887@gmail.com
Cell: +91 95696 30608
Address: 3055, sector 22-D
Chandigarh India
ਗੁਰਪ੍ਰੀਤ ਸਿੰਘ ਮਾਨ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇਹ ਧੁੱਪ ਹੈ ਜਾਂ ਚੁੱਪ ਹੈ। 
ਰੱਬ ਦਾ ਕਹਿਰ ਕਹਾਂ, 
ਜਾਂ ਕਾਤਲ ਕੁੱਖ ਹੈ। 
ਚਾਰੇ ਪਾਸੇ ਹੀ ਉਜਾੜ ਹੈ,
ਕਿਤੇ ਕਿਤੇ ਦਿਸਦਾ ਰੁੱਖ ਹੈ।  
ਇਸ ਭੀੜ 'ਚ ਉਦਾਸੀਆਂ, 
ਹਰ ਚਿਹਰੇ ਤੇ ਦੁੱਖ ਹੈ। 
ਪਸ਼ੂਆਂ ਪੰਛੀਆਂ ਤੇ ਕਿੰਨਾ, 
ਜ਼ੁਲਮੀ ਹੋ ਗਿਆ ਮਨੁੱਖ ਹੈ।
ਕੌਣ ਕਹਿੰਦਾ ਮੈਂ ਇਕੱਲਾ ਹਾਂ, 
ਮੇਰੇ ਨਾਲ ਮੇਰਾ ਦੁੱਖ-ਸੁੱਖ ਹੈ।