ਸਾਇਰਾਂ ਦਾ ਕਿ ਮੁਲ
ਵਿਕੇ ਕਾਗਜ਼ਾ ਦੇ ਤੁਲ
ਲੋਕੀ ਛੱਡ ਕੇ ਕਿਤਾਬਾਂ
ਰਹੇ ਫਿਲਮਾਂ ਤੇ ਡੁਲ
ਅੱਜ ਜਿਸਮ ਨੁਮਾਇਸ਼
ਦੀ ਹਨੇਰੀ ਰਹੀ ਝੁਲ
ਪੋਪ ਸੋਗ ਨੇ ਪਿਆਰੇ
ਭਾਵੇ ਪੈਣ ਮਹਿਗੇ ਮੁਲ
ਰੀਲ ਹਥਿਆਰਾਂ ਵਾਲੀ
ਦੇ ਵੀ ਚਰਚੇ ਨੇ ਫੁਲ
ਚੰਗੇ ਚੰਗੇ ਜੋ ਲਿਖਾਰੀ
ਰਹੇ ਮਿਟੀ ਵਿਚ ਰੁਲ
ਸੱਚੀ ਸੋਚ ਵਾਲਾ ਨਿਤ
ਦਿਵਾ ਹੋਈ ਜਾਦਾਂ ਗੁਲ
ਬੁਲੇ, ਵਾਰਸ਼ਾਂ ਨੂੰ ਲੋਕੀ
ਰਹੇ ਹੋਲੀ ਹੋਲੀ ਭੁਲ
ਕਲਾ ਪੈਸੇ ਦੀ ਗੁਲਾਮ
ਸੱਚ ਭੇਦ ਗਿਆ ਖੁਲ
ਜਦੋਂ ਸਾਹਿਤ ਕਲਾ ਨੂੰ
ਜਾਨ ਮਿਲੂ ਪੂਰੀ ਖੁਲ
ਫੇਰ ਸੱਚ ਨੂੰ ਸਲਾਮਾਂ
ਇਹ ਜਹਾਨ ਕਰੁ ਕੁਲ