ਦੱਸੋ ਹੋਊ ਕਿਵੇਂ ਸੂਤ, ਜਿਹੜਾ ਆਵਾ ਗਿਆ ਊਤ,
ਜਨਤਾ ਸੋਚ ਸੋਚ ਵਕਤ ਲੰਘਾਏ, ਬਖ਼ਸ਼ੋ ਸੁਮੱਤ ਦਾਤਾ ਜੀ,
ਭੁੱਲੀ ਜਨਤਾ ਜੋ ਸਿੱਧੇ ਰਾਹ ਤੇ ਆਵੇ।
ਬੱਚੇ ਜਾਂਦੇ ਨੇ ਸਕੂਲ, ਅਸੀ ਆਉਂਦੇ ਪੜ੍ਹ ਕੇ,
ਉੱਥੇ ਜਾ ਕੇ ਬਣਾਉਂਦੇ ਟੋਲੀਆਂ, ਤੇ ਆਉਂਦੇ ਲੜ ਕੇ।
ਘਰੇ ਦੱਸਣ ਲਈ ਬਹਾਨਾਂ ਨਾ ਥਿਆਵੇ, ਬਖ਼ਸ਼ੋ ਸੁਮੱਤ ਦਾਤਾ ਜੀ,
ਭੁੱਲੀ ਜਨਤਾ ਜੋ ਸਿੱਧੇ ਰਾਹ ਤੇ ਆਵੇ।
ਅੱਜਕੱਲ੍ਹ ਮੋਬਾਇਲਾਂ ਨੇ ਤਾਂ ਪੱਟੀ ਸਾਰੀ ਦੁਨੀਆਂ,
ਕੋਲ ਰੱਖਣਾ ਸਿੱਖ ਲਿਆ ਰਿਸ਼ੀਆਂ 'ਤੇ ਮੁਨੀਆਂ।
ਸੇਵਾ ਕਰ ਬੱਚਾ, ਸੰਤ ਨੰਬਰ ਬਤਾਏ, ਬਖ਼ਸ਼ੋ ਸੁਮੱਤ ਦਾਤਾ ਜੀ,
ਭੁੱਲੀ ਜਨਤਾ ਜੋ ਸਿੱਧੇ ਰਾਹ ਤੇ ਆਵੇ।
ਪੜ੍ਹਨ ਕੀ ਜਾਂਦੇ ਇਜ਼ਤ ਮਾਪਿਆਂ ਦੀ ਰੋਲਦੇ,
ਜਦੋਂ ਵੀ ਬੁਲਾਈਏ ਕਦੇ ਸਿੱਧੇ ਮੂੰਹ ਨੀਂ ਬੋਲਦੇ।
ਲੋੜ ਨਾਲੋਂ ਜਿਆਦਾ ਇਹਨਾਂ, ਖ਼ਰਚੇ ਵਧਾਏ,
ਬਖ਼ਸ਼ੋ ਸੁਮੱਤ ਦਾਤਾ ਜੀ,
ਭੁੱਲੀ ਜਨਤਾ ਜੋ ਸਿੱਧੇ ਰਾਹ ਤੇ ਆਵੇ।
ਰਿਹਾ ਇਤਬਾਰ ਨਾ ਹੁਣ, ਸਭ ਮੌਕਾ ਲਾਉਣਾ ਸੋਚਦੇ,
ਕੋਈ ਇਜ਼ਤ ਮਜਬੂਰੀ ਵੱਸ ਵੇਚੇ, ਕੋਈ ਵੇਚੇ ਸ਼ੌਂਕ ਦੇ।
ਇਹੋ ਜਿਹੇ ਲੋਕਾਂ ਨੂੰ ਕੋਈ ਸਬਰ ਲਿਆਵੇ,
ਬਖ਼ਸ਼ੋ ਸੁਮੱਤ ਦਾਤਾ ਜੀ,
ਭੁੱਲੀ ਜਨਤਾ ਜੋ ਸਿੱਧੇ ਰਾਹ ਤੇ ਆਵੇ।
'ਸੁੱਖਾ ਭੂੰਦੜ' ਤਾਂ ਗਰੀਬੀ ਵਿੱਚ ਪਲਿਆ,
ਛੋਟਾ ਜਿਹਾ ਕੰਮ, ਪਰ ਗੀਤਕਾਰੀ ਨਾਲ ਰਲਿਆ।
ਵਿੱਚ ਹੈ ਉਡੀਕ, ਕੋਈ ਮੁੱਲ ਓਹਦਾ ਪਾਵੇ,
ਬਖ਼ਸ਼ੋ ਸੁਮੱਤ ਦਾਤਾ ਜੀ,
ਭੁੱਲੀ ਜਨਤਾ ਜੋ ਸਿੱਧੇ ਰਾਹ ਤੇ ਆਵੇ।