ਸਮੇਂ ਦੀ ਨਜ਼ਾਕਤ ਨੂੰ ਵੀ ਸਮਝੋ
(ਲੇਖ )
ਸਮੇਂ ਦੀ ਨਜ਼ਾਕਤ ਨੂੰ ਕੋਈ ਨਹੀਂ ਸਮਝਦਾ। ਸਮੇਂ ਦੇ ਪਾਬੰਦ ਹੋਣ ਬਾਰੇ ਬਥੇਰਾ ਪੜਿ•ਆ ਸੁਣਿਆ ਤੇ ਲਿਖਿਆ ਵੀ ਪਰ ਰਾਸ ਨਹੀਂ ਆਇਆ। ਖੁੱਦ ਨੇ ਵੀ ਸਮੇਂ ਦੇ ਪਾਬੰਦ ਰਹਿਣ ਦਾ ਨਜ਼ਾਰਾ ਵੀ ਦੇਖਿਆ ਲਾਭ ਦੀ ਥਾਂ ਘਾਟਾ ਕਿਉਂਕਿ ਇਕੱਲਾ ਤਾਂ ਕੁੱਝ ਵੀ ਨਹੀਂ ਕਰ ਸਕਦਾ। ਲੋਕਾਂ ਦੀ ਫ਼ਿਤਰਤ ਬਣ ਗਈ ਹੈ ਸਮੇਂ ਤੇ ਨਾਂ ਪੁਜਣ ਦੀ, ਸਮੇਂ ਤੇ ਨਾਂ ਕੰਮ ਕਰਨ ਦੀ, ਸਮੇਂ ਤੇ ਨਾਂ ਹੀ ਵਿਹਾਰ ਕਰਨ ਦੀ। ਕਿਸੇ ਫੰਕਸ਼ਨ ਦਾ ਨਿਸਚਤ ਸਮਾਂ 9 ਵਜੇ ਸਵੇਰੇ ਦਾ ਰੱਖਿਆ ਹੁੰਦਾ ਪਰ ਕੰਮ ਸ਼ੁਰੂ ਹੁੰਦਾ ਹੈ 11 ਵਜੇ। ਗੱਡੀ ਚੱਲਣ ਦਾ ਸਮਾਂ 9.15 ਹੁੰਦਾ ਤੇ ਰੇਲਗੱਡੀ ਆਉਂਦੀ ਹੈ ਸਾਢੇ 10 ਵਜੇ। ਕਿਸੇ ਪ੍ਰੋਗ੍ਰਾਮ ਤੇ ਜਾਣ ਦਾ ਸਮਾਂ ਸਾਥੀਆਂ ਵਲੋਂ ਸਵੇਰੇ 5 ਵਜੇ ਰੱਖਿਆ ਸੀ। ਇਸ ਅਨੁਸਾਰ ਮੈਂ ਠੀਕ ਪੌਣੇ 5 ਵਜੇ ਪੁੱਜ ਗਿਆ ਸੀ। ਆਕੇ ਦੇਖਿਆ ਨਾਂ ਕੋਈ ਸਾਥੀ ਤੇ ਨਾਂ ਹੀ ਕੋਈ ਕਾਰ ਗੱਡੀ। ਕਦੇ ਇੱਧਰ ਕਦੇ ਓਧਰ ਵੇਖਾ ਲੱਗਿਆ ਕਿ ਕਿਤੇ ਮੇਰੇ ਤੋਂ ਪਹਿਲਾਂ ਹੀ ਤਾਂ ਨਾਂ ਚਲੇ ਗਏ ਹੋਣ। ਪੌਣੇ 6 ਵਜੇ ਟਾਂਵਾਂ 2 ਸਾਥੀ ਆਉਣ ਲੱਗਾ। ਪੂਰੇ ਸਾਥੀ ਆ ਜਾਣ ਤੇ ਵੀ, ਕੀਤਾ ਵਹੀਕਲ ਨਾਂ ਆਇਆ। ਫੋਨ ਤੇ ਗੱਲ ਕੀਤੀ ਕਹਿੰਦਾ 5 ਮਿੰਟਾਂ 'ਚ ਆਇਆ ਪਰ ਉਹ 5 ਮਿੰਟਾਂ ਦੀ ਬਜਾਏ 25 ਮਿੰਟ ਲੇਟ ਆਇਆ। ਇਕ ਮੈਂਬਰ ਦੀ ਹੋਰ ਦੀ ਵੀ ਉਡੀਕ ਹੋਣ ਲੱਗੀ। ਉਹਦੇ ਆਉਣ ਤੇ ਸਾਢੇ 7 ਵਜੇ ਰਵਾਨਗੀ ਪਾਈ। ਪੌਣੇ 3 ਘੰਟੇ ਬਾਦ ਤੁਰੇ ਕੰਨਾਂ ਨੂੰ ਹੱਥ ਲਗ ਗਏ। ਜੇਕਰ ਐਨਾ ਹੀ ਲੇਟ ਚਲਣਾ ਸੀ ਤਾਂ ਮੈਂ ਵੀ ਦੂਸਰਿਆਂ ਵਾਂਗ ਚਾਹ ਨਾਸ਼ਤਾ ਕਰਕੇ ਆਰਾਮ ਨਾਲ ਆ ਜਾਂਦਾ। ਏਦਾਂ ਹੀ ਰੇਲ ਗੱਡੀ ਤੇ ਜਾਣ ਵੇਲੇ ਹੋਇਆ ਸੀ। ਕਾਹਲੀ ਵਿਚ ਮਨ•ਾਂ ਲੇਟ ਹੀ ਨਾਂ ਹੋ ਜਾਵਾਂ ਘਰ ਐਨਕ ਤੇ ਮੁਬਾਈਲ ਭੁਲ ਗਿਆ ਸੀ। ਝੂਠ ਤੇ ਬਹਾਨੇਬਾਜੀ ਐਨੀ ਚਲਦੀ ਹੈ ਬਸ ਪੁੱਛੋ ਹੀ ਨਾਂ। ਬੰਦਾ ਮੋਗੇ ਹੁੰਦਾ ਤਾਂ ਦਸਦਾ ਕੋਟਕਪੂਰੇ। ਹੁਣ ਤਾਂ ਘੜੀਆਂ ਮੁਬਾਈਲਾਂ 'ਚ ਫਿਟ ਨੇ ਮਿੰਟ ਸਕਿੰਟ ਸਹੀ ਦਸਦੀਆਂ। ਉਹ ਵੀ ਸਮਾਂ ਹੁੰਦਾ ਸੀ ਜਦੋਂ ਪਿੰਡ ਵਿਚ ਇਕੋ ਹੀ ਵੱਡਾ ਕੰਧਵਾਲਾ ਕਲਾਕ ਮੀਰਾਵ ਕੋਲ ਹੁੰਦਾ ਸੀ ਉਸਤੋਂ ਪਾਣੀ ਦੀ ਵਾਰੀ ਵਾਲੇ ਟੈਮ ਪੁੱਛ ਕੇ ਜਾਂਦੇ ਸੀ। ਦੌੜਦੇ ਸਨ ਤੇ ਉਚੀ ਆਵਾਜ 'ਚ ਦੂਰੋਂ ਹੀ ਦਸਦੇ ਸਨ, '' ਜੈਲਿਆ ਉਏ! ਪਾਣੀ ਵੱਢ ਲੈ।'' ਉਦੋਂ ਸਮੇਂ ਦੀ ਕਦਰ ਹੁੰਦੀ ਸੀ। ਸੂਰਜ ਦੀ ਰੋਸ਼ਨੀ ਦੇ ਪਰਛਾਵੇਂ ਤੇ ਤਾਰਿਆਂ ਨੂੰ ਵੇਖ ਸਹੀ ਸਮੇਂ ਦਾ ਅੰਦਾਜਾ ਲਾਕੇ ਕੰਮ ਕਰਿਆ ਕਰਦੇ ਸਨ ਪਰ ਅੱਜ ਲੋਕ ਆਲਸੀ ਤੇ ਦਲਿਦਰ ਸਮੇਂ ਦੀ ਕੋਈ ਪਰਵਾਹ ਨਹੀਂ ਕਰਦੇ। ਸਮੇਂ ਨੂੰ ਜੇਬਾਂ 'ਚ ਪਾਈ ਰੱਖਦੇ ਹਨ ਪਰ ਅਮਲ ਨਹੀਂ ਕਰਦੇ।
ਸਮੇਂ ਦੀ ਨਜ਼ਾਕਤ ਨੂੰ ਨਾਂ ਵੇਖ ਲੋਕਾਂ ਦੀ ਨਜ਼ਾਕਤ ਨੂੰ ਵੇਖ ਮੈਂ ਵੀ ਆਪਣਾ ਰੁੱਖ ਬਦਲ ਲਿਆ ਕੋਈ ਗਹਿਨਾ ਬਨਾਉਣਾ ਹੋਵੇ। ਕਪੜਾ ਸਿਲਵਾਉਨਾ ਹੋਵੇ ਜਾਂ ਕੋਈ ਹੋਰ ਕਾਰ ਵਿਹਾਰ ਦਾ ਕੰਮ ਹੁੰਦਾ। ਪ੍ਰੋਗ੍ਰਾਮ ਦੇ ਨਿਸਚਤ ਸਮੇਂ ਤੋਂ 10 ਦਿਨ ਪਹਿਲਾਂ ਹੀ ਉਨ•ਾਂ ਨੂੰ ਦਸਦਾ ਤਾਕਿ ਸਮੇਂ ਅਨੁਸਾਰ ਉਹ ਵਸਤਾਂ ਮਿਲ ਜਾਣ। ਹੈ ਤਾਂ ਕੰਮ ਟੇਢਾ ਪਰ ਕੀ ਕਰੀਏ ਕਰਨਾ ਪਵੇਗਾ ਕਹਿੰਦੇ ਹਨ ਊਠ ਉੜਾਂਦੇ ਹੀ ਲਦੀਦੇ ਹੈ ਤੇ ਘੋੜੇ ਨੂੰ ਟਿੰਡਾਂ ਵਾਲੇ ਖੂਹ ਦੀ ਟਿੱਕ ਟਿੱਕ ਵਿਚ ਹੀ ਪਾਣੀ ਜਬਰਦਸਤ ਪਿਲਾਉਣਾਂ ਪੈਂਦਾ। ਫੇਰ ਹੀ ਕੰਮ ਚਲਦਾ। ਜੈਸਾ ਦੇਸ ਵੈਸਾ ਭੇਸ ਬਨਾਉਣ 'ਚ ਹੀ ਫਾਇਦਾ।
ਸਮੇਂ ਦੀ ਨਜ਼ਾਕਤ ਸਮਝਦੇ ਕੰਮ ਹੋਵੇ ਤਾਂ ਕਿੰਨਾਂ ਚੰਗਾ ਹੁੰਦਾ ਪਰ ਇਸ ਵਿਚ ਵੀ ਕੋਈ ਪੂਰੀ ਨਹੀਂ ਪੈਂਦੀ। ਹਰ ਥਾਂ ਕੰਮ ਅਧੂਰਾ ਵੇਖ ਸੁਆਦ ਕਿਰਕਰਾ ਹੋ ਜਾਂਦਾ ਹੈ। ਕੁਝ ਉਦਾਹਰਨਾਂ ਇਸ ਤਰ•ਾਂ ਹਨ:-
ਵਧੀਆ ਗੀਤ ਸਾਜ ਅਵਾਜ ਦੇ ਸੁਮੇਲ ਤੋਂ ਬਣਦਾ ਹੈ। ਇਸਨੂੰ ਸੰਗੀਤ ਕਹਿੰਦੇ ਹਨ ਜੋ ਸੁਰਤਾਲ ਵਿਚ ਗਾਇਆ ਜਾਵੇ ਸਾਜਾਂ ਦੀ ਸੁਰ ਵੀ ਉਸਦੀ ਅਵਾਜ ਨਾਲ ਰਲਦੀ ਮਿਲਦੀ ਹੋਵੇ। ਇਹ ਕਿੰਨਾਂ ਚੁਭਵਾਂ ਹੋਵੇਗਾ ਜੇਕਰ ਗਾਇਕ ਦੀ ਅਵਾਜ਼ ਲਹਿਜੇ ਵਿਚ ਨਾਂ ਹੋਵੇ ਕਿਤੇ ਉਪਰ ਤੇ ਕਿਤੇ ਥੱਲੇ ਬੇ ਜੋੜ ਕਿਸੇ ਵੀ ਤਾਲ 'ਚ ਵੀ ਨਾਂ ਹੋਵੇ ਤਾਂ ਉਥੇ ਸਾਜ ਸੰਗੀਤ ਕੀ ਕਰੇਗਾ। ਜੇਕਰ ਗਾਇਕ ਵਧੀਆ ਢੰਗ ਨਾਲ ਗਾਉਂਦਾ ਤੇ ਹਰਮੋਨੀਅਮ ਢੋਲਕੀ ਤੇ ਛੈਣੇ ਆਪਸ ਵਿਚ ਮੇਲ ਹੀ ਨਾਂ ਖਾਂਧੇ ਹੋਣ ਤਾਂ ਵਧੀਆ ਗਾਇਕ ਦੀ ਅਵਾਜ ਕੀ ਕਰੇਗੀ। ਕਿਰਕਿਰਾ ਹੋ ਜਾਂਦਾ। ਕਿਸੇ ਨੂੰ ਚੰਗਾ ਨਹੀਂ ਲੱਗਦਾ। ਘਾਟ ਤਾਂ ਸਾਰੀ ਤਾਲਮੇਲ ਦੀ ਹੈ।
ਜੇ ਕੋਈ ਪੇਂਟਰ ਵਧੀਆ ਲਿਖਦਾ ਕਲਾ ਕਿਰਤੀਆਂ 'ਚ ਮਾਹਰ ਹੈ। ਅੱਖਰ ਵੀ ਰੰਗਰੂਪ 'ਚ ਲਿਖਦਾ ਹੈ। ਕੰਧ ਤੇ ਜਾਂ ਕਿਸੇ ਬੋਰਡ ਤੇ ਲਿਖੇ ਅੱਖਰ ਖੂਬਸੂਰਤ ਲੱਗਦੇ ਹਨ ਪਰ ਜੇ ਉਨ•ਾਂ ਅੱਖਰਾਂ ਦੀ ਵਿਆਕਰਨ ਹੀ ਗਲਤ ਹੋਵੇ ਤਾਂ ਵੀ ਸੁਆਦ ਕਿਰਕਰਾ ਹੋ ਜਾਂਦਾ ਹੈ। ਜਿਵੇਂ ਲਾਲਟੈਣ ਨੂੰ ਲਾਇਟੈਨ ਲਿਖਿਆ ਹੋਵੇ ਤਾਂ ਭੱਦਾ ਲੱਗੇਗਾ ਪਰ ਹੁੰਦਾ ਇੰਵੇ ਹੀ ਹੈ। ਕਿਸੇ ਪੇਂਟਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਜੁਰਗ ਅਵਸਥਾ ਵਿਚ ਫੋਟੋ ਬਣਾਈ ਅਤੀ ਸੁੰਦਰ ਵੇਖ ਦਿਲ ਖੁਸ਼ ਹੁੰਦਾ ਸੀ ਪਰ ਕਿਸੇ ਸੂਝਵਾਨ ਨੇ ਦੱਸਿਆ ਕਿ ਭਾਈ ਸਾਹਿਬ! ਫੋਟੋ ਵਧੀਆ ਬਣੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਪਰ ਕੁੱਝ ਕਮੀ ਹੈ ਅੱਖਾਂ ਦੀ ਪਲਕਾਂ ਕਾਲੀਆਂ ਤਾਂ ਕਾਲੀਆਂ ਬਨਾਈਆਂ ਪਰ ਵਾਲ ਵੀ ਸਫੈਦ ਹੋਣ ਚਾਹੀਦੇ ਹਨ। ਹਾਂ ਜੇ ਗਲਤੀ ਮੰਨ ਲਵੇ ਤਾਂ ਉਹ ਠੀਕ ਕਰ ਲਵੇਗਾ ਪਰ ਮੁਸ਼ਕਲ ਹੈ ਅੱਜਕਲ ਚੀਜ ਬਨਾਈ ਨੂੰ ਕੋਈ ਨਹੀਂ ਢਾਉਂਦਾ ਬੁਰਾ ਮਨਾਉਂਦਾ। ਸਮੇਂ ਨੂੰ ਵੇਖ ਚੀਜ਼ ਬਣੀ ਹੋਵੇ ਤਾਂ ਫੱਬਦੀ ਹੈ।
ਕਿਸੇ ਫੰਕਸ਼ਨ ਤੇ ਸਟੇਜ ਸੈਕਟਰੀ ਪਾਸ ਸਮੇਂ ਦੀ ਘਾਟ ਹੈ। ਗੁਰ ਮਰਿਆਦਾ ਵਿੱਚ ਵੀ ਰਹਿਣਾ ਹੁੰਦਾ ਹੈ ਤੇ ਸਮੇਂ ਦਾ ਪਾਬੰਦ ਵੀ ਰਹਿਣਾ ਪੈਂਦਾ ਹੈ। ਬੁਲਾਰੇ ਬਹੁਤ ਹੁੰਦੇ ਹਨ। ਸਮਾਂ ਸਾਰਿਆਂ ਨੂੰ ਜਾਂ ਸੀਮਤ ਬੰਦਿਆਂ ਨੂੰ ਦੇਣਾ ਹੁੰਦਾ। ਉਹ ਵਾਰ ਵਾਰ ਕਹਿ ਵੀ ਰਿਹਾ ਹੁੰਦਾ ਹੈ ਘੱਟ ਸ਼ਬਦਾਂ ਵਿਚ ਘੱਟ ਸਮੇਂ ਵਿਚ ਬੋਲੋ ਜੀ। ਪਰ ਕਈ ਸੱਜਨ ਆਪਣੇ ਆਪ ਨੂੰ ਚੰਗਾ ਵਧੀਆ ਬੁਲਾਰਾ ਅਖਵਾਉਣ ਦੀ ਖਾਤਰ ਮਾਈਕ ਹੀ ਨਹੀਂ ਛੱਡਦੇ ਐਸੀ ਸਾਖੀ ਛੇੜ ਲੈਂਦੇ ਹਨ ਜੋ ਮੁਕਣ 'ਚ ਹੀ ਨਹੀਂ ਆਉਂਦੀ ਤੇ ਹੈਵੀ ਉਹ ਹੱਦ ਤੋਂ ਬਾਹਰ ਕੀ ਉਹ ਬੁਲਾਰਾ ਚੰਗਾ ਲਗੇਗਾ। ਸਾਰੇ ਅੰਦਰੋਂ ਅੰਦਰੀ ਕਹਿਣਗੇ '' ਬੈਜਾ ਉਏ! ਬੈਜਾ ਉਏ! ਬਹੁਤ ਹੋ ਗਿਆ।''
ਕਈ ਸੋਗਮਈ ਥਾਂਵਾਂ ਤੇ ਵੀ ਜਾਣਾ ਪੈਂਦਾ ਹੈ। ਕਹਿੰਦੇ ਹਨ ਸਮੇਂ ਦੀ ਨਜ਼ਾਕਤ ਵੇਖ ਕੇ ਹੱਸਨਾਂ ਪੈਂਦਾ ਹੈ ਤੇ ਕਿਤੇ ਦੁਖ ਦਾ ਇਜ਼ਹਾਰ ਕਰਨਾ ਵੇਲੇ ਉਹੋ ਜਿਹਾ ਅਫਸੋਸਿਆ ਮੂੰਹ ਬਨਾਉਣਾ ਪੈਂਦਾ। ਪਰ ਇਥੇ ਵੀ ਵੇਖਿਆ ਕੁਝ ਲੋਕ ਅਖਬਾਰ ਪੜ•ੀ ਜਾਂਦੇ ਹਨ, ਕੁਝ ਮੁਬਾਈਲ ਨਾਲ ਲਗੇ ਰਹਿੰਦੇ ਹਨ। ਕੁੱਝ ਸਿਆਸੀ ਲੀਡਰਾਂ ਦੀਆਂ ਗੱਲਾਂ 'ਚ ਗੱਪ ਸ਼ੱਪ ਮਾਰ ਰਹੇ ਹੁੰਦੇ ਹਨ ਥੋੜਾ ਪਿਛੇ ਜਿਹੇ ਨੌਜਵਾਨ ਖਿੜ ਖਿੜ ਹੱਸ ਰਹੇ ਹੁੰਦੇ ਹਨ। ਇਹ ਦੁੱਖ ਵੰਡਾਉਣ ਵਾਲਾ ਕੰਮ ਨਹੀਂ ਹੁੰਦਾ ਸਗੋਂ ਦੁਖੀ ਪਰਿਵਾਰ ਨਾਲ ਬੈਠਕੇ ਚਾਰ ਗੱਲਾਂ ਹੌਸਲਾ ਦੇਣ ਲਈ ਰੱਬ ਦੀ ਰਜ਼ਾ 'ਚ ਰਹਿਣ ਲਈ ਕਰਨੀਆਂ ਚਾਹੀਦੀਆਂ। ਕਈ ਵਾਰ ਇਹ ਵੀ ਹੁੰਦਾ ਲੀਡਰ ਲੋਕ ਸ਼ਰਧਾਜਲੀ ਦੇਣ ਲਈ ਆਉਂਦੇ ਹਨ। ਮਤਲਬ ਤਾਂ ਆਪਣਾ ਹੋਰ ਹੁੰਦਾ। ਬੋਲਣ ਸਮੇਂ ਮਿਰਤਕ ਦਾ ਨਾਂ ਵੀ ਗਲਤ ਬੋਲ ਦਿੰਦੇ ਹਨ। ਗੱਲਾਂ ਇੰਝ ਕਰਦੇ ਹਨ ਜਿਵੇਂ ਚਿਰਾਂ ਤੋਂ ਪਰਿਵਾਰ ਨਾਲ ਮੇਲ ਮਿਲਾਪ ਹੋਵੇ। ਪਰਿਵਾਰ ਮੈਂਬਰਾਂ ਦੇ ਮਿਰਤਕ ਬੰਦੇ ਬਾਰੇ ਗੁਣਗਾਣ ਹੱਦੋਂ ਵੱਧ ਕਰ ਦਿੰਦੇ ਹਨ। ਹਾਜ਼ਰੀਨ ਤੇ ਪਿੰਡ ਦੇ ਲੋਕ ਜਿਨ•ਾਂ ਨੂੰ ਪਤਾ ਹੁੰਦਾ ਵਿੱਚੇ ਵਿੱਚ ਹੱਸਦੇ ਹਨ। ਜੋ ਕੁਝ ਬੋਲਿਆ ਜਾ ਰਿਹਾ। ਉਹੋ ਕੁੱਝ ਤਾਂ ਹੁੰਦਾ ਹੀ ਨਹੀਂ ਸੀ। ਉਸ ਭਾਣੇ ਜੋ ਕੁਝ ਬੋਲਿਆ ਸਹੀ ਹੈ ਕਿਉਂਕਿ ਉਸਦੇ ਗੁਣਾਂ ਦੀ ਮਹਿਮਾਂ ਕਰਕੇ ਆਪਣਾ ਮਤਲਬ ਕੱਢ ਲਿਆ ਗਿਆ ਸੀ ਰੋਟੀਆਂ ਸੇਕੀਆਂ ਗਈਆਂ ਵੱਡਾ ਇਕੱਠ ਵੇਖ ਕੇ। ਉਸਨੇ ਆਪਣੇ ਸਮੇਂ ਦੀ ਨਜ਼ਾਕਤ ਨੂੰ ਸਮਝਿਆ।
ਪਿਛਲੇ ਸਮੇਂ ' ਉਮਰ 'ਚ ਵੱਡੇ ਜਾਂ ਅਹੁਦੇ 'ਚ ਵੱਡੇ ਲੋਕ ਆਪਣੇ ਛੋਟੇ ਦੀ ਵਡਿਆਈ ਕਰ ਦਿੰਦੇ। ਇਹ ਉਨ•ਾਂ ਦਾ ਬੜੱਪਨ ਸੀ। ਜਿਵੇਂ ਇਹ ਤਾਂ ਭਾਈ ਮੇਰੇ ਨਾਲੋਂ ਵੀ ਟੱਪ ਗਿਆ ਹੈ। ਪਰ ਚੇਲੇ ਨੂੰ ਇਹ ਕਿਹਾ ਚੰਗਾ ਨਾਂ ਲੱਗਦਾ। ਪੈਰੀ ਹੱਥ ਲਾਉਂਦਾ ਕਹਿੰਦਾਂ ਨਾਂ ਜੀ ਮੈਂ ਤਾਂ ਤੁਹਾਡੇ ਪੈਰਾਂ ਦੀ ਧੂੜ ਤੋਂ ਵੀ ਧੂੜ ਹਾਂ। ਮੇਰੇ ਤਾਂ ਸਭ ਕੁਝ ਤੁਸੀ ਹੀ ਹੋ। ਪਰ ਅੱਜ ਕਲ ਜਦੋਂ ਕੋਈ ਕਿਸੇ ਦੀ ਹੌਸਲਾ ਅਫਜਾਈ ਲਈ ਬੜੱਪਨਤਾ ਦਿਖਾਉਂਦਾ ਤਾਂ ਚੇਲਾ ਜਾਂ ਛੋਟਾ ਬੰਦਾ ਸਮਝਦਾ ਮੈਂ ਵਾਕਿਆਈ ਕੁੱਝ ਹੋਰ ਬਣ ਗਿਆ। ਆਪਣੇ ਗੁਰੂ ਤੋਂ ਵੀ ਟੱਪ ਗਿਆ। ਇਸ ਲਈ ਤਾਂ ਮੇਰੇ ਗੁਰੂ ਜੀ ਖੁੱਦ ਮੈਨੂੰ ਕਹਿ ਰਹੇ ਹਨ। ਇਹ ਭਾਈ ਉਸਦਾ ਹੰਕਾਰ ਹੁੰਦਾ। ਗੁਰੂ ਜੀ ਵੀ ਸਮਝ ਜਾਂਦੇ ਹੈ ਉਸ ਪਿਆਰ ਤੇ ਸਤਿਕਾਰ ਨੂੰ ਤੇ ਉਸਦੀ ਕਲਾ ਨੂੰ ਕਿਉਂਕਿ ਉਹ ਕਿਨੇ ਪਾਣੀ 'ਚ ਹੈ। ਆਖਰ ਗੁਰੂ ਤਾਂ ਗੁਰੂ ਹੀ ਹੁੰਦਾ। ਸਾਡੇ ਘਰਾਂ ਵਿਚ ਵੀ ਜਦੋਂ ਥੋੜੀ ਬਹੁਤ ਮਨਮਿਟਾਵ ਭਾਈਆਂ ਭਾਈਆਂ 'ਚ, ਪਿਉ -ਪੁੱਤਰਾਂ 'ਚ, ਨੂੰਹ ਸੱਸ 'ਚ ਹੋਵੇ ਯਾਨੀ ਅੱਗ ਸੁਲਗਦੀ ਹੋਵੇ ਤਾਂ ਨਿੰਦਕਾਂ, ਚੁਲਗਖੋਰਾਂ, ਦੁਸ਼ਮਨਾਂ, ਜਲਨ ਕਰਨ ਵਾਲਿਆਂ ਡੋਬੂ ਕੁਤਿਆਂ ਨੂੰ ਸੁਨੈਹਿਰੀ ਮੌਕਾ ਮਿਲ ਜਾਂਦਾ ਖੰਭ ਤੋਂ ਡਾਰ ਬਨਾਉਣ ਦਾ ਅੱਗ ਮੱਚੀ ਦਾ ਭਾਂਬੜ ਬਨਾਉਣ ਦਾ। ਇਹ ਲੋਕ ਉਨ•ਾਂ ਵਿਚ ਫਰਕ ਪੁਵਾ ਕੇ ਘਰ ਦੀ ਬਰਬਾਦੀ ਕਰ ਦਿੰਦੇ ਹਨ। ਇਥੇ ਦਸਨਯੋਗ ਹੋਵੇਗਾ। ਸ਼ਹਿਨਸ਼ੀਲਤਾ, ਠੰਡੇ ਮਤੇ ਨਾਲ, ਚੁੱਪ ਰਹਿ ਕੇ ਰਲ ਮਿਲ ਕੇ ਗਿਲੇ ਸਿਕਵੇ ਦੂਰ ਕਰਕੇ ਕੋਈ ਫੈਸਲਾ ਲੈਣਾ ਬਿਹਤਰ ਹੋਵੇਗਾ ਸਮੇਂ ਦੀ ਨਜ਼ਾਕਤ ਨੂੰ ਸਮਝਣਾ ਚਾਹੀਦਾ ਹੈ । ਅੱਗ ਲਾਉਣ ਵਾਲਿਆਂ ਤੋਂ ਹਮੇਸ਼ਾਂ ਬਚਣਾ ਚਾਹੀਦਾ।
ਸਭ ਨੂੰ ਅਪੀਲ ਕਿ ਹਰ ਕੰਮ ਉਠਣਾਂ , ਬੈਠਣਾ, ਬੋਲਣਾਂ, ਚਲਣਾਂ, ਕੰਮਕਾਰ ਵਿਹਾਰ ਜੋ ਵੀ ਕਰਨਾਂ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੀ ਕਰਨਾਂ। ਜੇਕਰ ਇਸ ਅਨੁਸਾਰ ਹੋਵੇਗਾ ਤਾਂ ਜੀਵਨ ਖੁਸ਼ਹਾਲ, ਮੌਜ ਬਹਾਰਾਂ ਵਾਲਾ ਹੋਵੇਗਾ ਪਰ ਜੇ ਸਮੇਂ ਅਨੁਸਾਰ ਕੋਈ ਕੰਮ ਨਾਂ ਹੋਇਆ ਤਾਂ ਬਾਦ ਵਿਚ ਪਛਤਾਵਾ ਹੁੰਦਾ ਹੈ ਫਿਰ ਕੁਝ ਨਹੀਂ ਬਣਦਾ। ਸਮੇਂ ਦੀ ਰਫਤਾਰ ਤੇਜ ਹੈ ਉਸ ਨਾਲ ਚਲਣਾਂ ਹੀ ਪਵੇਗਾ। ਸਮਾਂ ਮੁੜ ਹੱਥ ਨਹੀਂ ਆਉਂਦਾ ਜਿਵੇਂ ਕਿਸੇ ਕਿਹਾ ਪੁਲਾਂ ਹੇਠੋਂ ਲੰਘਿਆ ਪਾਣੀ, ਜੁਆਨੀ, ਤਿਰੰਜਨਾ 'ਚ ਬੈਠੀਆਂ ਸਖੀਆਂ ਸਹੇਲੀਆਂ ਇਹ ਸਮਾਂ ਦੁਬਾਰਾ ਨਹੀਂ ਮਿਲਦਾ। ਸਾਨੂੰ ਹਰ ਇਕ ਨੂੰ ਸਮੇਂ ਦੀ ਨਜ਼ਾਕਤ ਸਮਝਣੀ ਚਾਹੀਦੀ ਹੈ। ਕਦਰ ਕਰਨੀ ਚਾਹੀਦੀ ਹੈ।