'ਜਦੋਂ ਅਸੀਂ ਟੀ. ਵੀ. ਬਣੇ' ਲੋਕ ਅਰਪਣ
(ਖ਼ਬਰਸਾਰ)
ਲੁਧਿਆਣਾ -- ਪੰਜਾਬੀ ਦੇ ਪ੍ਰਸਿੱਧ ਸਵਰਗੀ ਕਵੀ ਅਤੇ ਬਹੁਪਖੀ ਸਾਹਿਤਕਾਰ ਅਵਤਾਰ ਸਿੰਘ ਤੂਫਾਨ ਦੁਆਰਾ ਰਚਿਤ ਹਾਸ ਵਿਅੰਗ ਪੁਸਤਕ 'ਜਦੋਂ ਅਸੀਂ ਟੀ ਵੀ ਬਣੇ' ਦਾ ਲੋਕ ਅਰਪਣ ਕਰਨ ਲਈ ਗੁਰੂ ਨਾਨਕ ਦੇਵ ਭਵਨ ਵਿਚ ਇਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਉਕਤ ਕਿਤਾਬ ਨੰੂ ਸਾਂਝੇ ਤੌਰ 'ਤੇ ਉਘੇ ਸਾਹਿਤਕਾਰਾਂ ਅਤੇ ਵਿਦਵਾਨਾਂ ਜਿਨ੍ਹਾਂ ਵਿਚ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ, ਸਿਰਜਣ ਧਾਰਾ ਦੇ ਪ੍ਰਧਾਨ ਕਰਮਜੀਤ ਸਿੰਘ ਔਜਲਾ, ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਦੇ ਪ੍ਰਧਾਨ ਗੁਰਚਰਨ ਕੌਰ ਕੋਚਰ, ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੇ ਪ੍ਰਧਾਨ ਗੁਲਜਾਰ ਪੰਧੇਰ, ਲੁਧਿਆਣਾ ਸਿਟੀਜ਼ਨ ਕੌਾਸਲ ਦੇ ਚੇਅਰਮੈਨ ਦਰਸ਼ਨ ਅਰੋੜਾ, ਤੂਫਾਨ ਸਾਹਿਬ ਮੈਮੋਰੀਅਲ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਪ੍ਰਭਕਿਰਨ ਸਿੰਘ ਤੂਫਾਨ, ਜਨਰਲ ਸਕਤਰ ਪਵਪ੍ਰੀਤ ਸਿੰਘ ਤੂਫਾਨ, ਸੁਰਿੰਦਰ ਕੈਲੇ ਸਾਹਿਤਕਾਰ, ਸ਼ਾਇਰ ਜੈਕਿਸ਼ਨ ਸਿੰਘ ਵੀਰ, ਜਨਮੇਜਾ ਸਿੰਘ ਜੌਹਲ ਫੋਟੋ ਜਰਨਲਿਸਟ ਸ਼ਾਮਿਲ ਸਨ, ਵੱਲੋਂ ਲੋਕ ਅਰਪਣ ਕੀਤਾ ਗਿਆ ¢ ਇਸ ਮੌਕੇ ਮੰਚ ਦਾ ਸੰਚਾਲਨ ਸ੍ਰੀਮਤੀ ਕੋਚਰ ਵੱਲੋਂ ਪ੍ਰਭਾਵਸ਼ਾਲੀ ਢੰਗ ਨਾਲ ਕਰਦਿਆਂ ਕਿਤਾਬ ਸਬੰਧੀ ਇਕ ਪੇਪਰ ਵੀ ਪੜਿ੍ਹਆ, ਜਦੋਂ ਕਿ ਪੰਧੇਰ ਨੇ ਕਿਤਾਬ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਹਾਸ ਵਿਅੰਗ ਪੁਸਤਕ ਦੇ ਹਰ ਇਕ ਲੇਖ ਨਾਲ ਸਬੰਧਿਤ ਢੁਕਵੇਂ ਕਾਰਟੂਨ ਸ. ਦਵਿੰਦਰ ਸਿੰਘ ਕੋਹਲੀ ਵੱਲੋਂ ਤਿਆਰ ਕੀਤੇ ਗਏ ਹਨ | ਉਨ੍ਹਾਂ ਇਸ ਮੌਕੇ ਪੰਜਾਬੀ ਲੇਖਕਾਂ ਨੂੰ ਅਪੀਲ ਕੀਤੀ ਕਿ ਉਹ ਇਸੇ ਤਰਾਂ ਦਾ ਉਚ ਪਾਏ ਦਾ ਸਾਹਿਤ ਦੀ ਰਚਨਾ ਕਰਨ, ਜਿਸ ਨਾਲ ਪੰਜਾਬੀ ਬੋਲੀ ਦੀ ਬਹੁਤ ਵੱਡੀ ਸੇਵਾ ਹੋ ਸਕੇ | ਇਸ ਮੌਕੇ ਸਾਹਿਤਕਾਰ ਕੋਹਲੀ ਨੇ ਕਿਤਾਬ ਵਿਚਲੇ 'ਗੁਆਂਢੀਆਂ ਦਾ ਪਰਨਾਲਾ ਅਤੇ ਜੁਤੀ ਵੱਟ ਭਰਾ' ਹਾਸ ਵਿਅੰਗਾਂ ਦਾ ਜਿਕਰ ਕੀਤਾ, ਜਦੋਂ ਕਿ ਇਸ ਮੌਕੇ ਕਰਮਜੀਤ ਸਿੰਘ ਔਜਲਾ, ਗੁਰਭਜਨ ਗਿੱਲ, ਰਘਵੀਰ ਸਿੰਘ ਸੰਧੂ, ਗੁਰਨਾਮ ਸਿੰਘ ਕੋਮਲ, ਜਗਮੋਹਣ ਸਿੰਘ, ਤੂਫਾਨ ਸਾਹਿਬ ਦੀ ਬੇਟੀ ਹਰਮੀਤ ਕੌਰ ਆਦਿ ਨੇ ਪੁਸਤਕ ਬਾਰੇ ਰੌਸ਼ਨੀ ਪਾਈ | ਇਸ ਮੌਕੇ ਗੀਤਕਾਰ ਰਵਿੰਦਰ ਸਿੰਘ ਦੀਵਾਨਾ ਨੇ ਸਵ: ਅਵਤਾਰ ਸਿੰਘ ਤੂਫਾਨ ਦੀ ਪਤਨੀ ਅਤੇ ਪੰਜਾਬੀ ਦੀ ਪ੍ਰਸਿੱਧ ਕਵਿਤਰੀ ਸਵ. ਨਿਰੰਜਣ ਅਵਤਾਰ ਕੌਰ ਦਾ ਪੰਜਾਬੀ ਬੋਲੀ ਬਾਰੇ ਲਿਖਿਆ ਗੀਤ ਗਾਇਆ | ਇਸ ਮੌਕੇ ਫਕੀਰ ਚੰਦ ਸ਼ੁਕਲਾ, ਕੁਲਵਿੰਦਰ ਕੌਰ ਕਿਰਨ, ਪਰਮਜੀਤ ਕੌਰ ਮਹਿਕ, ਗੁਰਦੀਪ ਸਿੰਘ ਮੱਕੜ, ਦਲਵੀਰ ਲੁਧਿਆਣਵੀਂ, ਅਮਰਜੀਤ ਸ਼ੇਰਪੁਰੀ, ਜੁਗਿੰਦਰ ਸਿੰਘ ਇਰੋਜ, ਕੁਲਵਿੰਦਰ ਸਿੰਘ ਵਿਰਦੀ, ਡੀ. ਪੀ. ਵਰਮਾ, ਅਜੇ ਸਿਧੂ, ਸੁੱਖੀਬਾਠ ਕੈਨੇਡਾ, ਨੇਤਾ ਜੀ, ਭੁਪਿੰਦਰ ਸਿੰਘ ਬਰਮੀ, ਕਿਰਪਾਲ ਸਿੰਘ ਕਾਲੜਾ, ਜਸਵੰਤ ਸਿੰਘ ਕੋਮਲ ਆਦਿ ਹਾਜਰ ਸਨ |