ਮੁੜ ਤਪਾ ਦੇ ਆਰੀਆ ਸਕੂਲ ਵਿਚ
ਜੁਲਾਈ ਵਿਚ ਦਾਖਲ ਹੋ ਕੇ ਭਰਾ ਨੇ ਮਈ ਵਿਚ ਵਾਪਸ ਆਉਣਾ ਸੀ। ਨੌਂ-ਦਸ ਮਹੀਨੇ ਦਾ ਘਰ ਦਾ ਸਾਰਾ ਖਰਚ ਹੁਣ ਮੇਰੇ ਜ਼ਿੰਮੇ ਸੀ। ਮਾਂ ਤੇ ਭਾਬੀ ਤੋਂ ਬਿਨਾਂ ਭਰਾ ਦੇ ਚਾਰ ਬੱਚੇ ਵੀ ਸਨ। ਭੈਣ ਸ਼ੀਲਾ ਦਾ ਵੱਡਾ ਲੜਕਾ ਵਿਜੈ ਵੀ ਓਦੋਂ ਸਾਡੇ ਕੋਲ ਦਸਵੀਂ ਵਿਚ ਪੜ੍ਹਦਾ ਸੀ। ਇਸ ਤਰ੍ਹਾਂ ਟੱਬਰ ਦੇ ਕੱਪੜੇ ਲੱਤੇ ਤੇ ਖਾਧ ਖੁਰਾਕ ਤੋਂ ਇਲਾਵਾ ਇਹਨਾਂ ਪੰਜਾਂ ਬੱਚਿਆਂ ਦੀ ਪੜ੍ਹਾਈ ਦਾ ਸਾਰਾ ਖਰਚ ਵੀ ਮੇਰੇ ਜ਼ਿੰਮੇ ਆ ਪਿਆ।
ਕੋਹਲੂ ਦੇ ਬਲਦ ਵਾਂਗ ਸਵੇਰੇ ਪੰਜ ਵਜੇ ਤੋਂ ਲੈ ਕੇ ਰਾਤ ੯ ਵਜੇ ਤੱਕ ਮੈਂ ਪੜ੍ਹਾਉਣ ਵਿਚ ਜੁਟਿਆ ਰਹਿੰਦਾ। ਸਵੇਰੇ ੬ ਤੋਂ ੮ ਤੱਕ ਅੱਠਵੀਂ ਦਾ ਇਕ ਗਰੁੱਪ ਪੜ੍ਹਾਉਂਦਾ। ੮ ਵਜੇ ਤੋਂ ਸਕੂਲ ਦੇ ਬਾਕਾਇਦਾ ਲੱਗਣ ਤੱਕ ਸਕੂਲ ਵਿਚ ਜ਼ੀਰੋ ਪੀਰਡ ਪੜ੍ਹਾਉਣਾ ਪੈਂਦਾ ਤੇ ਫੇਰ ਸਕੂਲ ਦੇ ਅੱਠ ਪੀਰਡ ਵੀ। ਛੇਵੀਂ ਤੋਂ ਦਸਵੀਂ ਤੱਕ ਦੀ ਪੰਜਾਬੀ ਤੋਂ ਇਲਾਵਾ ਸੱਤਵੀਂ ਦੀ ਅੰਗਰੇਜ਼ੀ ਤੇ ਅੱਠਵੀਂ ਦਾ ਮੈਥ ਵੀ ਪੜ੍ਹਾਉਂਦਾ। ਸਕੂਲ ਵਿਚ ਸਿਰਫ ਇਕ ਪੀਰਡ ਹੀ ਵਿਹਲਾ ਮਿਲਦਾ, ਉਹ ਵੀ ਦਫਤਰ ਦੇ ਕਿਸੇ ਕੰਮ ਦੇ ਲੇਖੇ ਲੱਗ ਜਾਂਦਾ। ਤਨਖਾਹ ਓਹੀ ਪਹਿਲਾਂ ਵਾਲੀ ਸਿਰਫ ੬ਂ ਰੁਪਏ ਪਰ ਨੌਕਰੀ ਦਾ ਫਾਇਦਾ ਇਹ ਸੀ ਕਿ ਜਿਹੜੀ ਟਿਊਸ਼ਨ ਮੇਰੇ ਭਰਾ ਕੋਲ ਆਉਂਦੀ ਸੀ, ਹੁਣ ਉਹ ਸਾਰੀ ਮੇਰੇ ਕੋਲ ਆਉਣ ਲੱਗ ਪਈ ਸੀ। ਜ਼ਿਆਦਾ ਟਿਊਸ਼ਨ ਮਿਲਣ ਦਾ ਇਕ ਕਾਰਨ ਹੋਰ ਵੀ ਸੀ। ਉਹ ਇਹ ਕਿ ਅੰਗਰੇਜ਼ੀ ਤੇ ਸਾਇੰਸ ਪੜ੍ਹਾਉਣ ਵਾਲੇ ਅਧਿਆਪਕ ਟਿਊਸ਼ਨ ਨਹੀਂ ਸਨ ਕਰਦੇ। ਨੌਵੀਂ ਤੇ ਦਸਵੀਂ ਨੂੰ ਮੈਥ ਹੈਡ ਮਾਸਟਰ ਆਪ ਪੜ੍ਹਾਉਂਦਾ ਸੀ। ਗੁਪਤਾ ਤੇ ਕਪਲਾ ਬੱਚਿਆਂ ਨੂੰ ਟਿਊਸ਼ਨ ਲਈ ਮੇਰੇ ਨਾਂ ਦੀ ਸਿਫਾਰਸ਼ ਕਰਦੇ ਹੀ ਸਨ, ਹੈਡ ਮਾਸਟਰ ਵੀ ਛੋਟੇ ਵੱਡੇ ਅਨੇਕਾਂ ਵਿਰੋਧਾਂ ਦੇ ਬਾਵਜੂਦ ਟਿਊਸ਼ਨ ਲਈ ਮੇਰੇ ਕੋਲ ਜਾਣ ਦੀ ਹੀ ਪ੍ਰੇਰਨਾ ਦਿੰਦਾ।
ਚਾਰ ਵਜੇ ਪਿੱਛੋਂ ਇਕ ਘੰਟੇ ਲਈ ਡਾ.ਆਨੰਦ ਕੁਮਾਰ ਦੇ ਬੱਚਿਆਂ ਨੂੰ ਉਸ ਦੇ ਘਰ ਪੜ੍ਹਾਉਣ ਜਾਣਾ ਪੈਂਦਾ। ਸਾਡੇ ਘਰ ਤੋਂ ਡਾਕਟਰ ਸਾਹਿਬ ਦਾ ਘਰ ਦੋ ਕਿਲੋਮੀਟਰ ਤੋਂ ਵੀ ਵੱਧ ਦੂਰ ਹੋਵੇਗਾ। ਪਰ ਇਸ ਟਿਊਸ਼ਨ ਪੜ੍ਹਾਉਣ ਦਾ ਵਾਅਦਾ ਮੇਰੇ ਭਰਾ ਨੇ ਹੀ ਆਨੰਦ ਕੁਮਾਰ ਨਾਲ ਕੀਤਾ ਸੀ। ਇਸ ਦਾ ਇਕ ਕਾਰਨ ਇਹ ਵੀ ਸੀ ਕਿ ਬੀ.ਐੱਡ. ਦੇ ਦਾਖਲੇ ਸਮੇਂ ਕੁਝ ਪੈਸੇ ਭਰਾ ਨੇ ਡਾਕਟਰ ਆਨੰਦ ਕੁਮਾਰ ਤੋਂ ਬਿਨਾਂ ਵਿਆਜ ਫੜੇ ਸਨ ਤੇ ਮੋੜਨ ਦੀ ਵੀ ਕੋਈ ਮੁਹਲਤ ਨਹੀਂ ਸੀ। ਟਿਊਸ਼ਨ ਦੇ ੨ਂ ਰੁਪਏ ਮਹੀਨਾ ਦੇਣ ਵਿਚ ਡਾ.ਆਨੰਦ ਕੁਮਾਰ ਬੜਾ ਪੱਕਾ ਸੀ। ਪਰ ਉਹਨਾਂ ਦੇ ਘਰ ਟਿਊਸ਼ਨ ਪੜ੍ਹਾਉਣ ਦਾ ਇਹ ਕੰਮ ਬੜਾ ਔਖਾ ਸੀ। ਸ਼ੁਰੂ ਵਿਚ ਕਿਹਾ ਉਸ ਨੇ ਦੋ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਸੀ ਪਰ ਹੌਲੀ ਹੌਲੀ ਗਿਣਤੀ ਦੋਵਾਂ ਕੁੜੀਆਂ ਤੋਂ ਵਧ ਕੇ ਪੰਜ ਹੋ ਗਈ ਸੀ। ਦੋਵਾਂ ਕੁੜੀਆਂ ਨੂੰ ਅੰਗਰੇਜ਼ੀ ਤੇ ਹਿਸਾਬ ਪੜ੍ਹਾਉਣਾ ਹੁੰਦਾ। ਜੇ ਘੰਟਾ ਨਾ ਸਹੀ ਤਾਂ ਪੰਜਾਹ ਕੁ ਮਿੰਟ ਤਾਂ ਉਹਨਾਂ 'ਤੇ ਵੀ ਲੱਗ ਜਾਂਦੇ। ਇਸ ਤਰ੍ਹਾਂ ਇਕ ਘੰਟੇ ਦੀ ਥਾਂ ਡੇਢ ਘੰਟੇ ਤੋਂ ਵੱਧ ਪੜ੍ਹਾਉਣ ਦੇ ਬਾਵਜੂਦ ਵੀ ਪਾਣੀ ਮੰਗ ਕੇ ਪੀਣਾ ਪੈਂਦਾ। ਅੱਠ ਮਹੀਨਿਆਂ ਵਿਚ ਉਹਨਾਂ ਨੇ ਸਿਰਫ ਇਕ ਵਾਰ ਸਕੰਜਵੀਂ ਪਿਆਈ ਸੀ ਤੇ ਇਕ ਵਾਰ ਚਾਹ। ਪਰ ਭਰਾ ਉਤੇ ਕੀਤੀ ਡਾ.ਆਨੰਦ ਕੁਮਾਰ ਦੀ ਕਿਰਪਾ ਦ੍ਰਿਸ਼ਟੀ ਅਤੇ ਸਮੇਂ ਸਿਰ ਮੈਨੂੰ ਟਿਊਸ਼ਨ ਫੀਸ ਦੀ ਅਦਾਇਗੀ ਕਾਰਨ ਉਖਲੀ ਵਿਚ ਦਿੱਤਾ ਇਹ ਸਿਰ ਬਹੁਤਾ ਮਹਿਸੂਸ ਨਾ ਹੁੰਦਾ। ਘੱਟ ਮਹਿਸੂਸ ਹੋਣ ਦਾ ਇਕ ਕਾਰਨ ਹੋਰ ਵੀ ਸੀ। ਡਾ.ਆਨੰਦ ਕੁਮਾਰ ਦਿਮਾਗੀ ਰੋਗਾਂ ਦੇ ਭਾਰਤ ਪ੍ਰਸਿੱਧ ਵੈਦ ਪੰਡਤ ਗੋਵਰਧਨ ਦਾਸ ਦਾ ਭਤੀਜਾ ਸੀ। ਪੰਡਤ ਜੀ ਦਾ ਆਪਣਾ ਅੱਡਾ ਹਵੇਲੀ ਦੇ ਵੱਡੇ ਗੇਟ ਦੇ ਨਾਲ ਲੱਗਵੇਂ ਕਮਰੇ ਵਿਚ ਸੀ ਅਤੇ ਉਹਨਾਂ ਨਾਲ ਹੀ ਡਾ.ਆਨੰਦ ਕੁਮਾਰ ਦੇ ਪਿਤਾ ਪੰਡਤ ਦੇਵ ਰਾਜ ਜੀ ਵੀ ਬਹਿੰਦੇ ਸਨ। ਇਸ ਦਰਵਾਜ਼ੇ ਵਿਚ ਦੀ ਲੰਘ ਕੇ ਹੀ ਮੈਨੂੰ ਇਹਨਾਂ ਬੱਚਿਆਂ ਨੂੰ ਪੜ੍ਹਾਉਣ ਲਈ ਚੁਬਾਰੇ ਵਿਚ ਚੜ੍ਹਨਾ ਪੈਂਦਾ। ਜਦੋਂ ਮੈਂ ਹਵੇਲੀ ਦੇ ਦਰ 'ਤੇ ਪਹੁੰਚਦਾ ਤਾਂ ਅਕਸਰ ਪੰਡਤ ਜੀ ਦੇ ਦਰਸ਼ਨ ਹੋ ਜਾਂਦੇ। ਉਹਨਾਂ ਵਰਗੀ ਦਰਸ਼ਨੀ ਸ਼ੀਂਸੀਅਤ ਅਜੇ ਤੱਕ ਦੁਨੀਆਂ ਵਿਚ ਮੈਂ ਨਹੀਂ ਵੇਖੀ। ਉਹਨਾਂ ਦੇ ਚਿਹਰੇ 'ਤੇ ਜਿਵੇਂ ਕੋਈ ਨੂਰ ਬਰਸਦਾ ਹੋਵੇ। ਜਦੋਂ ਉਹ ਮੈਨੂੰ ਕਵੀ ਰਾਜ ਕਹਿ ਕੇ ਬੁਲਾਉਂਦੇ ਤਾਂ ਮੇਰਾ ਸਾਰਾ ਥਕੇਵਾਂ ਕਾਫੂਰ ਹੋ ਜਾਂਦਾ। ਸੰਭਵ ਹੈ ਉਹਨਾਂ ਦੇ ਦਿਲ ਵਿਚ ਇਹ ਪਿਆਰ ਦੀ ਭਾਵਨਾ ਪੈਦਾ ਕਰਨ ਵਿਚ ਉਹਨਾਂ ਦੀ ਬੇਟੀ ਦਾ ਹੱਥ ਹੋਵੇ, ਕਿਉਂਕਿ ਉਹ ਉਹਨਾਂ ਦਿਨਾਂ ਵਿਚ ਆਰੀਆ ਸਕੂਲ ਵਿਚ ਦਸਵੀਂ ਵਿਚ ਪੜ੍ਹਦੀ ਸੀ ਤੇ ਮੈਂ ਉਹਨਾਂ ਨੂੰ ਪੰਜਾਬੀ ਪੜ੍ਹਾਉਂਦਾ ਹੁੰਦਾ ਸੀ। ਡਾ.ਆਨੰਦ ਕੁਮਾਰ ਤੇ ਉਹਨਾਂ ਦੇ ਸਾਰੇ ਪਰਿਵਾਰ ਦਾ ਵੀ ਪੰਡਤ ਜੀ ਦੇ ਦਿਲ ਵਿਚ ਮੇਰੇ ਪ੍ਰਤਿ ਸਤਿਕਾਰ ਵਧਾਉਣ ਵਿਚ ਹੱਥ ਹੋ ਸਕਦਾ ਹੈ। ਇਕ ਕਾਰਨ ਹੋਰ ਵੀ ਸੀ। ਪੰਡਤ ਜੀ ਆਪ ਸੰਸਕ੍ਰਿਤ ਦੇ ਕਵੀ ਸਨ। ਮੇਰੀਆਂ ਕਵਿਤਾਵਾਂ ਉਹਨਾਂ ਦਿਨਾਂ ਵਿਚ ਅੀਂਬਾਰਾਂ ਵਿਚ ਛਪਦੀਆਂ ਰਹਿੰਦੀਆਂ ਸਨ। ਉਹ ਕਵਿਤਾਵਾਂ ਕੋਈ ਨਾ ਕੋਈ ਉਹਨਾਂ ਨੂੰ ਜ਼ਰੂਰ ਸੁਣਾ ਦਿੰਦਾ ਹੋਵੇਗਾ। ਏਹੋ ਕਾਰਨ ਹੈ ਕਿ ਉਹ ਮੇਰੇ ਨਾਲ ਜਦੋਂ ਵੀ ਗੱਲ ਕਰਦੇ, ਕਵਿਤਾ ਦੀ ਹੀ ਗੱਲ ਕਰਦੇ।
ਸਤੰਬਰ ਵਿਚ ਇਕ ਡਾਕਟਰ ਦੀ ਬੇਟੀ ਵੀ ਮੇਰੇ ਪਾਸ ਪੜ੍ਹਨ ਲੱਗੀ ਸੀ। ਉਹ ਡਾਕਟਰ ਸਾਡਾ ਫੈਮਲੀ ਡਾਕਟਰ ਸੀ। ਦਸਵੀਂ ਵਿਚ ਪੜ੍ਹਨ ਵਾਲੀ ਇਹ ਕੁੜੀ ਮੈਥੋਂ ਇਕ ਮਹੀਨਾ ਹੀ ਪੜ੍ਹ ਸਕੀ। ਮੈਂ ਚਾਹੁੰਦਾ ਸਾਂ ਕਿ ਉਸ ਨੂੰ ਕਿਵੇਂ ਨਾ ਕਿਵੇਂ ਗਲੋਂ ਲਾਹ ਸਕਾਂ। ਉਹ ਕੁੜੀ ਠੀਕ ਨਹੀਂ ਸੀ। ਡਾਕਟਰ ਸਾਹਿਬ ਤੋਂ ਮੈਂ ਵਕਤ ਦੀ ਘਾਟ ਦਾ ਬਹਾਨਾ ਲਾ ਕੇ ਉਸ ਤੋਂ ਖਹਿੜਾ ਛੁਡਾ ਲਿਆ ਤੇ ਨਾਲ ਹੀ ਲਿਹਾਜ਼ ਪੁਗਾਉਣ ਲਈ ਕਹਿ ਦਿੱਤਾ ਕਿ ਜੇ ਇਸ ਨੂੰ ਤੁਸੀਂ ਰਾਤ ਨੂੰ ਦਸਵੀਂ ਦੇ ਗਰੁੱਪ ਵਿਚ ਭੇਜ ਸਕੋਂ ਤਾਂ ਵਧੇਰੇ ਠੀਕ ਰਹੇਗਾ। ਇਕ ਕੁੜੀ ਨੂੰ ਪੜ੍ਹਾਉਣ ਲਈ ਹੈਡ ਮਾਸਟਰ ਸਾਹਿਬ ਨੇ ਆਪ ਕਿਹਾ ਸੀ। ਮੈਂ ਉਸ ਨੂੰ ਪੜ੍ਹਾਉਣਾ ਨਹੀਂ ਸੀ ਚਾਹੁੰਦਾ। ਉਸ ਕੁੜੀ ਦਾ ਭਰਾ ਵੀ ਦਸਵੀਂ ਵਿਚ ਪੜ੍ਹਦਾ ਸੀ। ੨ਂ ਰੁਪਏ ਵਿਚ ਦੋ ਕਿਲੋਮੀਟਰ ਜਾ ਕੇ ਪੜ੍ਹਾਉਣ ਦਾ ਇਹ ਸੌਦਾ ਮੈਨੂੰ ਪੁਗਦਾ ਨਹੀਂ ਸੀ। ਪਰ ਮੈਂ ਭਾਟੀਆ ਸਾਹਿਬ ਨੂੰ ਜਵਾਬ ਵੀ ਨਹੀਂ ਸੀ ਦੇ ਸਕਦਾ। ਦੋ ਵਿਦਿਆਰਥੀਆਂ ਨੂੰ ਦਸਵੀਂ ਦੀ ਅੰਗਰੇਜ਼ੀ ਤੇ ਹਿਸਾਬ, ਤੇ ਉਹ ਵੀ ਦੋ ਕਿਲੋਮੀਟਰ ਜਾ ਕੇ ਪੜ੍ਹਾਉਣਾ ਬੱਸ ਗਲ ਪਿਆ ਢੋਲ ਵਜਾਉਣ ਵਾਲੀ ਗੱਲ ਸੀ। ਚੰਗਾ ਹੋਇਆ ਕਿ ਕੰਨਾਂ ਦਾ ਕੱਚਾ ਕੁੜੀ ਦਾ ਪਿਉ ਮੁੰਡੇ ਦੀ ਮੇਰੇ ਵਿਰੁੱਧ ਸ਼ਿਕਾਇਤ ਕਾਰਨ ਮੇਰੇ ਨਾਲ ਬਹਿਸ ਪਿਆ ਅਤੇ ਮੈਨੂੰ ਟਿਊਸ਼ਨ ਪੜ੍ਹਾਉਣ ਦਾ ਸਿਲਸਿਲਾ ਬੰਦ ਕਰਨਾ ਸੌਖਾ ਹੋ ਗਿਆ। ਨਵੰਬਰ ਤੋਂ ਫਰਵਰੀ ਤੱਕ ਨੌਵੀਂ ਤੇ ਦਸਵੀਂ ਦੇ ਦੋ ਗਰੁੱਪ ਰਾਤ ਨੂੰ ਵੀ ਲਾਉਂਦਾ ਸੀ। ਸਵੇਰੇ ਤੇ ਰਾਤ ਦੇ ਇਹਨਾਂ ਗਰੁੱਪਾਂ ਵਿਚ ਘੱਟੋ-ਘੱਟ ਇਕ-ਤਿਹਾਈ ਵਿਦਿਆਰਥੀ ਲਿਹਾਜੀਆਂ ਦੇ ਸਨ। ਪਰ ਤਪਾ ਮੰਡੀ ਜਿਹੇ ਛੋਟੇ ਕਸਬੇ ਵਿਚ ਉਹਨਾਂ ਦਿਨਾਂ ਵਿਚ ਅੱਖ-ਲਿਹਾਜ਼ ਦਾ ਵੀ ਬੜਾ ਮੁੱਲ ਸੀ। ਇਸ ਲਈ ਸੇਵਾ ਸੰਮਤੀ ਵਾਲਾ ਇਹ ਕੰਮ ਕਰਨਾ ਜ਼ਰੂਰੀ ਸੀ।
ਭਰਾ ਦੀ ਗੈਰ-ਹਾਜ਼ਰੀ ਵਿਚ ਦਸਵੀਂ ਤੱਕ ਅੰਗਰੇਜ਼ੀ ਤੇ ਹਿਸਾਬ ਦੀ ਟਿਊਸ਼ਨ ਕਰਨ ਵਾਲਾ ਮੈਂ ਤਪਾ ਮੰਡੀ ਦਾ ਇਕੋ ਇਕ ਅਧਿਆਪਕ ਸੀ। ਇਲਾਕੇ ਵਿਚ ਮੇਰੀ ਏਨੀ ਕੁ ਪੈਂਠ ਬਣ ਗਈ ਸੀ ਕਿ ਮੈਂ ਮੇਰੇ ਭਰਾ ਨਾਲੋਂ ਵੀ ਕਿਤੇ ਵੱਧ ਯੋਗ ਅਧਿਆਪਕ ਹਾਂ। ਯੋਗ ਤਾਂ ਅਸਲ ਵਿਚ ਮੇਰਾ ਭਰਾ ਹੀ ਸੀ, ਅੰਤਰ ਸਿਰਫ ਇਹ ਸੀ ਕਿ ਭਰਾ ਦੇ ਪੜ੍ਹਾਉਣ ਦੀ ਰਫਤਾਰ ਬੜੀ ਤੇਜ਼ ਸੀ। ਮੈਂ ਬੜੇ ਧੀਰਜ ਮਤੇ ਨਾਲ ਪੜ੍ਹਾਉਂਦਾ ਸੀ। ਇਸ ਲਈ ਦਰਮਿਆਨੇ ਤੇ ਕਮਜ਼ੋਰ ਵਿਦਿਆਰਥੀਆਂ ਨੂੰ ਮੇਰੇ ਪੜ੍ਹਾਉਣ ਦਾ ਤਰੀਕਾ ਵਧੇਰੇ ਪਸੰਦ ਸੀ। ਟਿਊਸ਼ਨ ਰੱਖਣ ਵਾਲੇ ਸਨ ਵੀ ਬਹੁਤੇ ਦਰਮਿਆਨੇ ਜਾਂ ਕਮਜ਼ੋਰ ਵਿਦਿਆਰਥੀ। ਮੇਰੇ ਇਕ ਸਫਲ ਤੇ ਹਰਮਨ ਪਿਆਰੇ ਅਧਿਆਪਕ ਹੋਣ ਦੀ ਮੁਹਰ ਛਾਪ ਤਾਂ ਸਭ ਦੇ ਦਿਲਾਂ 'ਤੇ ਲੱਗ ਗਈ ਸੀ ਪਰ ਭਰਾ ਦੇ ਸੁਭਾ ਵਾਂਗ ਮੇਰੇ ਵਿਚ ਮਿਠਾਸ ਤੇ ਨਿਮਰਤਾ ਦੀ ਘਾਟ ਕਈਆਂ ਨੂੰ ਰੜਕਦੀ ਸੀ। ਸਕੂਲ ਵਿਚ ਵੀ ਤੇ ਮੰਡੀ ਵਿਚ ਵੀ ਮੈਨੂੰ ਅੜਬ ਤੇ ਹਠੀ ਸਮਝਿਆ ਜਾਂਦਾ ਸੀ। ਕਮਿਊਨਿਸਟ ਪਾਰਟੀ ਦੇ ਪ੍ਰੋਗਰਾਮਾਂ ਵਿਚ ਲੁਕਵੀਂ ਦਿਲਚਸਪੀ ਵੀ ਪਤਾ ਨਹੀਂ ਲੋਕਾਂ ਤੇ ਹੈਡ ਮਾਸਟਰ ਨੂੰ ਕਿਥੋਂ ਪਤਾ ਲੱਗ ਜਾਂਦੀ।
ਭਰਾ ਦੇ ਬੀ.ਐੱਡ. ਦਾ ਇਮਤਿਹਾਨ ਦੇਣ ਪਿੱਛੋਂ ਆਉਣ ਤੱਕ ਸਕੂਲ ਵਿਚ ਸਾਰਾ ਵਰ੍ਹਾ ਹੀ ਠੀਕ ਲੰਘ ਜਾਂਦਾ ਜੇ ਆਰੀਆ ਪ੍ਰਤਿਨਿਧ ਸਭਾ ਦਾ ਇਕ ਪੱਤਰ ਆ ਕੇ ਰੰਗ ਵਿਚ ਭੰਗ ਨਾ ਪਾਉਂਦਾ। ਪੱਤਰ ਵਿਚ ਹੁਕਮ ਸੀ ਕਿ ਅਧਿਆਪਕ ਸਭ ਨੂੰ ੧੯੬੧ ਦੀ ਮਰਦਮ ਸ਼ੁਮਾਰੀ ਵਿਚ ਆਪਣੀ ਮਾਤ ਭਾਸ਼ਾ ਹਿੰਦੀ ਲਿਖਵਾਉਣ ਲਈ ਪ੍ਰੇਰਨਾ ਦੇਣ। ਹੈਡ ਮਾਸਟਰ ਨੇ ਇਸ ਚਿੱਠੀ ਦੀ ਇੰਨ ਬਿੰਨ ਪਾਲਣਾ ਕਰਨ ਲਈ ਚਪੜਾਸੀ ਰਾਹੀਂ ਚਿੱਠੀ ਸਭ ਅਧਿਆਪਕਾਂ ਨੂੰ ਨੋਟ ਕਰਨ ਲਈ ਭੇਜ ਦਿੱਤੀ। ਜਦ ਚਿੱਠੀ ਮੇਰੇ ਕੋਲ ਪਹੁੰਚੀ ਤਾਂ ਪੜ੍ਹ ਕੇ ਮੈਨੂੰ ਤਾਅ ਜਿਹਾ ਆ ਗਿਆ। ਮੈਂ ਚਿੱਠੀ ਉਤੇ ਹੀ ਲਿਖ ਦਿੱਤਾ---**ਸਾਡੀ ਮਾਤ ਭਾਸ਼ਾ ਪੰਜਾਬੀ ਹੈ'' ਤੇ ਦਸਤੀਂਤ ਕਰ ਦਿੱਤੇ। ਹੈਡਮਾਸਟਰ ਸਾਹਿਬ ਨੂੰ ਪੰਜਾਬੀ ਨਹੀਂ ਸੀ ਆਉਂਦੀ। ਜਦੋਂ ਚਿੱਠੀ ਵਾਪਸ ਹੈਡ ਮਾਸਟਰ ਕੋਲ ਪਹੁੰਚੀ ਤਾਂ ਪਤਾ ਨਹੀਂ ਉਸ ਨੇ ਕਿਸ ਤੋਂ ਚਿੱਠੀ ਉਤੇ ਪੰਜਾਬੀ ਵਿਚ ਮੇਰਾ ਲਿਖਿਆ ਵਾਕ ਪੜ੍ਹਵਾਇਆ ਤੇ ਉਸ ਨੇ ਪੜ੍ਹ ਕੇ ਤੁਰੰਤ ਮੈਨੂੰ ਕਲਾਸ ਵਿਚੋਂ ਬੁਲਵਾ ਲਿਆ। ਮੈਨੂੰ ਪਤਾ ਸੀ ਕਿ ਮੇਰੇ ਇਸ ਵਾਕ ਨਾਲ ਹੈਡ ਮਾਸਟਰ ਜ਼ਰੂਰ ਗੁੱਸੇ ਵਿਚ ਆਵੇਗਾ। ਜਦ ਮੈਂ ਦਫਤਰ ਵਿਚ ਗਿਆ ਤਾਂ ਉਸ ਨੂੰ ਜਿਵੇਂ ਸੱਤੀਂ ਕੱਪੜੀਂ ਅੱਗ ਲੱਗ ਗਈ ਹੋਵੇ। ਉਹ ਮੇਰੇ ਨਾਲ ਕਿਸੇ ਰਚਨਾਤਮਕ ਬਹਿਸ ਦੀ ਥਾਂ ਡਿਕਟੇਸ਼ਟਰਾਨਾ ਢੰਗ ਨਾਲ ਪੇਸ਼ ਆ ਰਿਹਾ ਸੀ। ਆਖਰ ਮੈਨੂੰ ਕਹਿਣਾ ਹੀ ਪਿਆ :
**ਮੈਂ ਸੱਚ ਲਿਖਿਆ ਹੈ ਤੇ ਮੈਂ ਆਪਣੇ ਹੱਥੀਂ ਸੱਚ ਦਾ ਕਤਲ ਨਹੀਂ ਕਰਾਂਗਾ।'' ਇਹ ਕਹਿ ਕੇ ਮੈਂ ਆਪਣੀ ਕਲਾਸ ਵਿਚ ਚਲਾ ਗਿਆ। ਕੁਝ ਮਿੰਟਾਂ ਪਿੱਛੋਂ ਹੀ ਮੇਰੇ ਪਾਸ ਆਰਡਰ ਬੁੱਕ 'ਤੇ ਜੋ ਕੁਝ ਅੰਗਰੇਜ਼ੀ ਵਿਚ ਲਿਖ ਕੇ ਭੇਜਿਆ ਗਿਆ, ਉਸ ਵਿਚ ਆਗਿਆ ਪਾਲਣ ਨਾ ਕਰਨ ਦੇ ਸਬੱਬ ਮੇਰੀ ਸਕੂਲ ਵਿਚੋਂ ਬਰਤਰਫੀ ਦਾ ਆਰਡਰ ਸੀ। ਮੈਂ ਆਰਡਰ ਬੁੱਕ 'ਤੇ ਦਸਤੀਂਤ ਕਰਨ ਤੋਂ ਨਾਂਹ ਕਰ ਦਿੱਤੀ। ਸੱਤਪਾਲ ਗੁਪਤਾ ਅਤੇ ਹਰਚਰਨ ਦਾਸ ਕਪਲਾ ਨੇ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਜੋ ਕੁਝ ਕੀਤਾ ਸੀ, ਸਮਝ ਸੋਚ ਕੇ ਹੀ ਕੀਤਾ ਸੀ। ਉਹਨਾਂ ਦਾ ਮਾਫੀ ਮੰਗਣ ਦਾ ਸੁਝਾਓ ਰੱਦ ਕਰ ਦਿੱਤਾ। ਵਿਦਿਆਰਥੀਆਂ ਨੂੰ ਪਤਾ ਨਹੀਂ ਇਹ ਗੱਲ ਕਿਵੇਂ ਪਤਾ ਲੱਗ ਗਈ ਸੀ। ਸਾਰੇ ਮੁੰਡੇ ਕਲਾਸਾਂ ਛੱਡ ਕੇ ਬਾਹਰ ਆ ਗਏ ਸਨ। ਸਿਰਫ ਨੌਵੀਂ-ਦਸਵੀਂ ਦੀਆਂ ਕੁੜੀਆਂ ਹੀ ਕਲਾਸ ਵਿਚ ਰਹਿ ਗਈਆਂ ਸਨ। ਗੱਲ ਸਕੂਲ ਬੰਦ ਹੋਣ ਤੋਂ ਪਹਿਲਾਂ ਹੀ ਸਾਰੀ ਮੰਡੀ ਵਿਚ ਫੈਲ ਗਈ ਸੀ। ਪੰਡਤ ਗੋਵਰਧਨ ਦਾਸ ਜੀ ਨੂੰ ਜਦੋਂ ਇਹ ਗੱਲ ਪਤਾ ਲੱਗੀ ਤਾਂ ਉਹਨਾਂ ਹੈਡ ਮਾਸਟਰ ਨੂੰ ਇਹ ਫੈਸਲਾ ਵਾਪਸ ਲੈਣ ਲਈ ਕਿਹਾ। ਪ੍ਰਬੰਧਕ ਕਮੇਟੀ ਦੇ ਹੋਰ ਮੈਂਬਰਾਂ ਨੇ ਵੀ ਹੈਡ ਮਾਸਟਰ ਦੇ ਇਸ ਐਕਸ਼ਨ ਨੂੰ ਕਾਹਲ ਵਿਚ ਚੁੱਕਿਆ ਕਦਮ ਕਿਹਾ। ਚਿੱਠੀ ਉਤੇ ਲਿਖਿਆ ਮੇਰਾ ਵਾਕ ਵੀ ਛੱਜ ਵਿਚ ਪਾ ਕੇ ਛੰਡਿਆ ਗਿਆ। ਪਤਾ ਨਹੀਂ ਰਾਤੋ-ਰਾਤ ਕੀ ਹੋਇਆ, ਹੈਡ ਮਾਸਟਰ ੁਂਦ ਮੇਰੇ ਘਰ ਆਇਆ ਤੇ ਪਹਿਲਾਂ ਵਾਂਗ ਸਕੂਲ ਆਉਣ ਲਈ ਕਿਹਾ। ਹੋਰ ਵੀ ਬੜਾ ਉਪਦੇਸ਼ ਝਾੜਿਆ। ਸ਼ਹਿਰ ਦੇ ਕੁਝ ਪਤਵੰਤਿਆਂ ਦੀ ਇਹ ਗੱਲ ਹੈਡ ਮਾਸਟਰ ਨੂੰ ਜਚ ਗਈ ਸੀ :
**ਗੋਇਲ ਸਾਹਿਬ ਆਪਾਂ ਨੂੰ ਕੀ ਕਹਿਣਗੇ। ਤਰਸੇਮ ਨੇ ਤਾਂ ਨਿਆਣ-ਮੱਤ ਕਰ ਦਿੱਤੀ, ਤੁਸੀਂ ਤਾਂ ਸਿਆਣੇ ਹੋ। ਜਿੰਨਾ ਚਿਰ ਗੋਇਲ ਸਾਹਿਬ ਨਹੀਂ ਆਉਂਦੇ, ਕੋਈ ਐਸੀ ਵੈਸੀ ਗੱਲ ਨਹੀਂ ਹੋਣੀ ਚਾਹੀਦੀ। ਮੁੰਡਾ ਪੜ੍ਹਾਉਣ ਵਿਚ ਇਕ ਨੰਬਰ ਐ, ਸੁਭਾ ਦਾ ਈ ਤੇਜ਼ ਐ।'' ਮੈਨੂੰ ਪਿੱਛੋਂ ਪਤਾ ਲੱਗਾ ਕਿ ਅਸਲ ਵਿਚ ਇਹ ਗੱਲ ਲਾਲਾ ਸਾਧੂ ਰਾਮ ਨੇ ਕਹੀ ਸੀ, ਜਿਸ ਦਾ ਆਰੀਆ ਸਕੂਲ ਦੀ ਇਮਾਰਤ ਬਣਾਉਣ ਲਈ ਸਾਰੀ ਜ਼ਮੀਨ ਦਾਨ ਦੇਣ ਕਾਰਨ ਹੈਡ ਮਾਸਟਰ ਉਤੇ ਵੀ ਅਤੇ ਸ਼ਹਿਰ ਵਿਚ ਵੀ ਬੜਾ ਪ੍ਰਭਾਵ ਸੀ। ਲਾਲਾ ਸਾਧੂ ਰਾਮ ਭਾਵੇਂ ਸਾਡੇ ਖਾਨਦਾਨ ਵਿਚੋਂ ਤਾਂ ਨਹੀਂ ਸੀ ਪਰ ਸਾਡੇ ਜੱਦੀ ਪਿੰਡ ਸ਼ਹਿਣੇ ਦਾ ਹੋਣ ਕਾਰਨ ਸਾਡਾ ਪੱਖ ਬੜਾ ਪੂਰਦਾ ਸੀ। ਪੰਡਤ ਸਿਰੀ ਰਾਮ ਅਤੇ ਉਹਨਾਂ ਦੇ ਪੜ੍ਹੇ ਲਿਖੇ ਪੁੱਤਰ ਬ੍ਰਿਜ ਮੋਹਨ ਸ਼ਰਮਾ ਨੇ ਵੀ ਹੈਡ ਮਾਸਟਰ ਦੇ ਇਸ ਐਕਸ਼ਨ ਉਤੇ ਉਸ ਦੀ ਬੜੀ ਝਾੜ-ਝੰਬ ਕੀਤੀ ਸੀ। ਬ੍ਰਿਜ ਮੋਹਨ ਸ਼ਾਇਦ ਉਹਨਾਂ ਦਿਨਾਂ ਵਿਚ ਸਕੂਲ ਦਾ ਮੈਨੇਜਰ ਸੀ।
ਜਨਵਰੀ ਤੇ ਫਰਵਰੀ ਦੇ ਦੋ ਮਹੀਨੇ ਮੇਰਾ ਸ਼ਿਕੰਜਾ ਪੂਰੀ ਤਰ੍ਹਾਂ ਕਸਿਆ ਗਿਆ। ਮੇਰੀ ਭੈਣ ਤਾਰਾ ਨੇ ਪ੍ਰਭਾਕਰ ਕਰਨ ਪਿੱਛੋਂ ਮੈਟ੍ਰਿਕ ਤੇ ਬੀ.ਏ. ਤੱਕ ਦੀ ਅੰਗਰੇਜ਼ੀ ਤਾਂ ਕਰ ਲਈ ਸੀ, ਪਰ ਪੂਰੀ ਮੈਟ੍ਰਿਕ ਕਰਨ ਲਈ ਉਸ ਨੂੰ ਗਣਿਤ-ਹਾਊਸ ਹੋਲਡ, ਇਤਿਹਾਸ-ਭੂਗੋਲ, ਪੰਜਾਬੀ ਅਤੇ ਇਕ ਹੋਰ ਚੋਣਵਾਂ ਵਿਸ਼ਾ ਕਰਨ ਦੀ ਲੋੜ ਸੀ। ਤਦ ਹੀ ਉਹ ਐਸ.ਡੀ. ਕੰਨਿਆ ਪਾਠਸ਼ਾਲਾ ਵਿਚ ਅਧਿਆਪਕਾ ਲੱਗ ਸਕਦੀ ਸੀ। ਇਸ ਲਈ ਰਾਤ ਨੂੰ ਟਿਊਸ਼ਨਾਂ ਭੁਗਤਾਉਣ ਪਿੱਛੋਂ ਅੱਧਾ ਪੌਣਾ ਘੰਟਾ ਭੈਣ ਦੀ ਸੇਵਾ 'ਤੇ ਵੀ ਲਾਉਣਾ ਪੈਂਦਾ। ਇਸ ਤੋਂ ਵੀ ਇਕ ਹੋਰ ਵੱਡੀ ਸੇਵਾ ਇਹਨਾਂ ਦਿਨਾਂ ਵਿਚ ਹੀ ਮੇਰੇ ਹਿੱਸੇ ਆਈ। ਭਾਈ ਸਾਹਿਬ ਦੀ ਛੋਟੀ ਸਾਲੀ। ਜਿਸ ਨੇ ਪ੍ਰਭਾਕਰ ਕਰਨ ਪਿੱਛੋਂ ਐਫ.ਏ. ਅੰਗਰੇਜ਼ੀ ਦਾ ਇਮਤਿਹਾਨ ਦੇਣਾ ਸੀ। ਉਸ ਉਤੇ ਵੀ ਇਕ ਘੰਟਾ ਲਾਉਣ ਦੀ ਜ਼ਿੰਮੇਵਾਰੀ ਮੇਰੇ ਉਤੇ ਆ ਪਈ ਸੀ।ਅਪ੍ਰੈਲ ੧੯੬੧ ਦੇ ਪਹਿਲੇ ਹਫਤੇ ਤੱਕ ਰਾਤ ਨੂੰ ਇਕ ਘੰਟੇ ਤੋਂ ਇਲਾਵਾ ਛੁੱਟੀ ਵਾਲੇ ਦਿਨ ਦੇ ਦੋ ਕੁ ਘੰਟੇ ਉਸ ਨੂੰ ਅਰਪਤ ਕਰਨੇ ਪੈਂਦੇ ਸਨ।
ਬੀ.ਏ. ਅੰਗਰੇਜ਼ੀ ਜਿਸ ਵਿਚੋਂ ਮੈਂ ਅਪ੍ਰੈਲ ਵਿਚ ਫੇਲ੍ਹ ਹੋ ਗਿਆ ਸੀ, ਸਤੰਬਰ ਵਿਚ ਲੱਖ ਔਕੜਾਂ ਦੇ ਬਾਵਜੂਦ ਵੀ ਪਾਸ ਕਰ ਲਈ ਸੀ। ਇਸ ਲਈ ਮੈਂ ਚਾਹੁੰਦਾ ਸੀ ਕਿ ਅਪ੍ਰੈਲ ੧੯੬੧ ਵਿਚ ਇਕ ਚੋਣਵਾਂ ਤੇ ਇਕ ਅੀਂਤਿਆਰੀ ਵਿਸ਼ਾ ਲੈ ਕੇ ਬੀ.ਏ. ਵੀ ਪੂਰੀ ਕਰ ਲਵਾਂ। ਪਰ ਨਾ ਤਾਂ ਪੜ੍ਹਨ ਦਾ ਸਮਾਂ ਹੀ ਸੀ ਤੇ ਨਾ ਪੈਸਿਆਂ ਦਾ ਪੂਰਾ ਬੰਦੋਬਸਤ। ਜਿਨ੍ਹਾਂ ਦਿਨਾਂ ਵਿਚ ਦੀਂਲੇ ਜਾਣੇ ਸਨ, ਉਹਨਾਂ ਦਿਨਾਂ ਵਿਚ ੬ਂ ਰੁਪਏ ਦੀਂਲਾ ਭੇਜਣ ਜੋਗੇ ਵੀ ਪੈਸੇ ਜੇਬ ਵਿਚ ਨਹੀਂ ਸਨ। ਜੇ ਆਪਣੇ ਇਕ ਮਿੱਤਰ ਕੋਲ ਗੱਲ ਨਾ ਕਰਦਾ ਤੇ ਉਸ ਕੋਲੋਂ ਪਹਿਲੇ ਬੋਲ ਹੀ ਇਹ ਰਕਮ ਮੈਨੂੰ ਨਾ ਮਿਲਦੀ ਤਾਂ ਮੈਂ ਸ਼ਾਇਦ ਅਪ੍ਰੈਲ ੧੯੬੧ ਵਿਚ ਬੀ.ਏ. ਪਾਸ ਨਾ ਹੀ ਕਰ ਸਕਦਾ। ਮਾਰਚ ਵਿਚ ਟਿਊਸ਼ਨਾਂ ਦਾ ਜ਼ੋਰ ਘਟ ਗਿਆ। ਭੈਣ ਤਾਰਾ ਵੀ ਮਾਰਚ ਦੇ ਅੱਧ ਪਿੱਛੋਂ ਆਪਣੇ ਸਹੁਰੀਂ ਚਲੀ ਗਈ। ਹੁਣ ਪੜ੍ਹਾਉਣ ਲਈ ਸਿਰਫ ਭਰਾ ਦੀ ਸਾਲੀ ਹੀ ਰਹਿ ਗਈ ਸੀ। ਉਸ ਨੂੰ ਪੜ੍ਹਾਉਣਾ ਹੁਣ ਮੈਨੂੰ ਬਹੁਤਾ ਔਖਾ ਨਹੀਂ ਸੀ ਲੱਗ ਰਿਹਾ। ਮਾਰਚ ਵਿਚ ਸਕੂਲਾਂ ਦੇ ਇਮਤਿਹਾਨ ਸ਼ੁਰੂ ਹੋ ਜਾਣ ਤੇ ਅਪ੍ਰੈਲ ਦੇ ਪਹਿਲੇ ਦੋ ਹਫਤੇ ਟਿਊਸ਼ਨਾਂ ਪੱਖੋਂ ਮੁਕਤ ਹੋ ਜਾਣ ਕਾਰਨ ਮੈਂ ਆਪਣਾ ਬਹੁਤਾ ਸਮਾਂ ਆਪਣੀ ਬੀ.ਏ. ਦੇ ਚੋਣਵੇਂ ਵਿਸ਼ੇ ਦੀ ਤਿਆਰੀ 'ਤੇ ਲਾਉਣ ਲੱਗ ਪਿਆ। ਹਿੰਦੀ ਅੀਂਤਿਆਰੀ ਵਿਸ਼ੇ ਦੀ ਨਾ ਕੋਈ ਕਿਤਾਬ ਖਰੀਦੀ ਤੇ ਨਾ ਗਾਈਡ। ਇਸ ਦੇ ਬਾਵਜੂਦ ਵੀ ਮੈਂ ਨਾ ਸਿਰਫ ਸੈਕੰਡ ਡਵੀਜ਼ਨ ਲੈ ਕੇ ਚੋਣਵਾਂ ਵਿਸ਼ਾ ਹੀ ਪਾਸ ਕੀਤਾ, ਸਗੋਂ ਹਿੰਦੀ ਦੇ ਅੀਂਤਿਆਰੀ ਪੇਪਰ ਵਿਚੋਂ ਵੀ ਸੈਕੰਡ ਡਵੀਜ਼ਨ ਆ ਗਈ। ਭਰਾ ਦੇ ਬੀ.ਐ=ੱਡ. ਕਰਨ ਤੱਕ ਤਨਖਾਹ ਤੇ ਟਿਊਸ਼ਨਾਂ ਨਾਲ ਘਰ ਦਾ ਸਾਰਾ ਖਰਚ ਵੀ ਕੱਢਿਆ। ਭਰਾ ਨੂੰ ਵੀ ਸਾਢੇ ਤਿੰਨ ਸੌ ਰੁਪਏ ਮੋਗੇ ਭੇਜੇ। ਉਸ ਦਾ ਕੱਦ ਉ=ੱਚਾ ਕਰਨ ਲਈ ਕੁਝ ਸਾਹਿਤਕ ਸਮੱਗਰੀ ਵੀ ਭੇਜੀ, ਜਿਸ ਦਾ ਜ਼ਿਕਰ ਫੇਰ ਕਦੇ ਕਰਨਾ ਹੀ ਵਾਜਬ ਰਹੇਗਾ। ਭਰਾ ਸਿਰ ਕੋਈ ਕਰਜ਼ ਵੀ ਨਹੀਂ ਸੀ ਚੜ੍ਹਨ ਦਿੱਤਾ। ਪਰ ਜ਼ਿੰਦਗੀ ਵਿਚ ਏਨਾ ਕੰਮ ਨਾ ਮੈਂ ਕਦੇ ਪਹਿਲਾਂ ਕੀਤਾ ਸੀ ਤੇ ਨਾ ਕਦੇ ਪਿੱਛੋਂ।
ਐਤਵਾਰ ਨੂੰ ਆਰੀਆ ਸਮਾਜੀ ਹਵਨ ਤੋਂ ਲੈ ਕੇ ਭਾਟੀਆ ਸਾਹਿਬ ਦੀ ਤਾਨਾਸ਼ਾਹੀ ਸਭ ਇਸ ਲਈ ਬਰਦਾਸ਼ਤ ਕੀਤੀ, ਕਿਉਂਕਿ ਇਹ ਮੇਰੇ ਪਰਿਵਾਰ ਦੀ ਲੋੜ ਸੀ।
ਜੋਵੜ ਕਿ ਜੁਆਰ
ਭਰਾ ਦੇ ਮਈ, ੧੯੬੧ ਵਿਚ ਬੀ.ਐ=ੱਡ. ਕਰਨ ਪਿੱਛੋਂ ਉਹ ਮੁੜ ਆਰੀਆ ਹਾਈ ਸਕੂਲ, ਤਪਾ ਵਿਚ ਆ ਹਾਜ਼ਰ ਹੋਇਆ। ਯਸ਼ਪਾਲ ਭਾਟੀਆ ਪਹਿਲਾਂ ਹੀ ਆਪਣਾ ਪ੍ਰਬੰਧ ਕਰ ਚੁੱਕਾ ਸੀ। ਉਸ ਨੇ ਆਰੀਆ ਵਿਦਿਆ ਪਰਿਸ਼ਦ ਤੋਂ ਗਾਂਧੀ ਆਰੀਆ ਹਾਈ ਸਕੂਲ, ਬਰਨਾਲਾ ਦੇ ਮੁੱਖ ਅਧਿਆਪਕ ਦੀ ਨਿਯੁਕਤੀ ਪ੍ਰਾਪਤ ਕਰ ਲਈ ਸੀ। ਤਪਾ ਮੰਡੀ ਦੀ ਪ੍ਰਬੰਧਕ ਕਮੇਟੀ ਦੇ ਜ਼ੋਰ ਦੇਣ ਉਤੇ ਆਰੀਆ ਵਿੱਦਿਆ ਪਰਿਸ਼ਦ ਨੂੰ ਯਸ਼ਪਾਲ ਭਾਟੀਏ ਦੀ ਅੰਦਰੋਗਤੀ ਵਿਰੋਧਤਾ ਦੇ ਬਾਵਜੂਦ ਮੇਰੇ ਭਰਾ ਨੂੰ ਤਪਾ ਮੰਡੀ ਦੇ ਆਰੀਆ ਸਕੂਲ ਦਾ ਮੁੱਖ ਅਧਿਆਪਕ ਬਣਾਉਣਾ ਹੀ ਪਿਆ। ਭਾਟੀਆ ਸਾਹਿਬ ਨੇ ਜਿਹੜਾ ਦੂਜਾ ਤੀਰ ਛੱਡਿਆ, ਉਹ ਉਹੀ ਸੀ ਜਿਹੜਾ ਉਹ ਪਹਿਲਾਂ ਵੀ ਦੋ ਵਾਰ ਛੱਡ ਚੁੱਕਾ ਸੀ---ਇਕ ਆਰੀਆ ਸਕੂਲ ਵਿਚ ਦੋ ਭਰਾ ਨਹੀਂ ਰਹਿ ਸਕਦੇ। ਮੈਨੂੰ ਆਰੀਆ ਸਕੂਲ ਤਪਾ ਛੱਡਣਾ ਪਿਆ। ਹੁਣ ਮੈਂ ਰੋਜ਼ ਅੀਂਬਾਰ ਵਿਚ ਕਿਸੇ ਖਾਲੀ ਅਸਾਮੀ ਦਾ ਇਸ਼ਤਿਹਾਰ ਗਹੁ ਨਾਲ ਪੜ੍ਹਦਾ। ਜਿਥੇ ਸੂਤ ਲਗਦਾ, ਅਪਲਾਈ ਕਰ ਦਿੰਦਾ।
*ਟ੍ਰਿਬਿਊਨ' ਵਿਚ ਜਨਤਾ ਹਾਈ ਸਕੂਲ ਜੋ ਉਸ ਸਮੇਂ ਤਹਿਸੀਲ ਊਨਾ, ਜ਼ਿਲ੍ਹਾ ਹੁਸ਼ਿਆਰਪੁਰ ਵਿਚ ਸੀ (ਹੁਣ ਹਿਮਾਚਲ ਪ੍ਰਦੇਸ਼ ਵਿਚ), ਵਿਚ ਪੰਜਾਬੀ ਟੀਚਰ ਦੀ ਅਸਾਮੀ ਦਾ ਇਸ਼ਤਿਹਾਰ ਛਪਿਆ। ਮੈਂ ਆਪਣੀ ਵਿਦਿਅਕ ਯੋਗਤਾ ਦੇ ਨਾਲ ਨਾਲ ਚੰਗੇ ਬੁਲਾਰੇ ਅਤੇ ਲੇਖਕ ਹੋਣ ਸਬੰਧੀ ਸੰਖੇਪ ਵਿਚ ਸਭ ਕੁਝ ਲਿਖ ਦਿੱਤਾ। ਘੱਟੋ-ਘੱਟ ਤਨਖਾਹ ਲੈਣ ਸਬੰਧੀ ਵੀ ਆੀਂਰੀ ਸਤਰ ਦਾਗ ਦਿੱਤੀ।
ਇਕ ਹਫਤੇ ਦੇ ਅੰਦਰ ਅੰਦਰ ਸਕੂਲ ਵਾਲਿਆਂ ਦਾ ਨਿਯੁਕਤੀ ਪੱਤਰ ਆ ਗਿਆ। ਉਹਨਾਂ ਮੇਰੀ ਤਨਖਾਹ ਵਾਲੀ ਸ਼ਰਤ ਵੀ ਮੰਨ ਲਈ। ਮੈਂ ਸੌ ਰੁਪਿਆ ਮਾਸਿਕ ਤਨਖਾਹ ਮੰਗੀ ਸੀ। ਉਹਨਾਂ ਦਿਨਾਂ ਵਿਚ ਸਰਕਾਰੀ ਸਕੂਲ ਦੇ ਪੰਜਾਬੀ ਟੀਚਰ ਨੂੰ ਇਕ ਸੌ ਬਾਰਾਂ ਰੁਪਏ ਮਾਸਿਕ ਮਿਲਦੇ ਸਨ। ਇਸ ਲਈ ਸੌ ਰੁਪਿਆ ਵੀ ਇਕ ਅਣਟਰੇਂਡ ਟੀਚਰ ਲਈ ਘੱਟ ਨਹੀਂ ਸੀ।
ਉਹਨਾਂ ਦੀ ਚਿੱਠੀ ਵਿਚ ਦੱਸੇ ਰੂਟ ਅਨੁਸਾਰ ਮੈਂ ਹੁਸ਼ਿਆਰਪੁਰ ਦੇ ਭਰਵਾਈਂ ਬਸ ਅੱਡੇ 'ਤੇ ਪਹੁੰਚ ਗਿਆ। ਇਸ ਅੱਡੇ ਤੋਂ ਕੁੱਲੂ, ਕਾਂਗੜਾ, ਚਿੰਤਪੁਰਨੀ, ਜਵਾਲਾਮੁਖੀ ਆਦਿ ਪਹਾੜੀ ਇਲਾਕਿਆਂ ਨੂੰ ਬਸਾਂ ਚਲਦੀਆਂ ਸਨ। ਚਿੱਠੀ ਵਿਚ ਉਸ ਜਨਤਾ ਹਾਈ ਸਕੂਲ ਦੇ ਮੁੱਖ ਅਧਿਆਪਕ ਨੇ ਇਹ ਵੀ ਲਿਖਿਆ ਸੀ ਕਿ ਬਸ ਸ਼ਾਮ ਚਾਰ ਵਜੇ ਮਿਲੇਗੀ ਤੇ ਸਿਰਫ ਇਹ ਇਕੋ ਬਸ ਹੀ ਇਸ ਰੂਟ 'ਤੇ ਚਲਦੀ ਹੈ। ਫੇਰ ਵੀ ਮੈਂ ਦੁਪਹਿਰ ਇਕ ਵਜੇ ਭਰਵਾਈਂ ਬਸ ਅੱਡੇ 'ਤੇ ਪਹੁੰਚ ਗਿਆ ਸੀ। ਇਹ ੧੯੬੧ ਦੇ ਇਕ ਨਵੰਬਰ ਦੀ ਗੱਲ ਹੈ। ਮੈਂ ਜਾਣ ਸਮੇਂ ਆਪਣੇ ਸਿਆਲੂ ਕੱਪੜੇ ਪਾ ਕੇ ਲੈ ਗਿਆ ਸੀ ਤੇ ਨਾਲ ਇਕ ਕਾਲਾ ਚਿੱਟਾ ਡੱਬੀਆਂ ਵਾਲਾ ਗਿਆਰਾਂ ਰੁਪਏ ਵਿਚ ਖਰੀਦਿਆ ਕੰਬਲ। ਸੋਚਿਆ ਸੀ ਬਈ ਸਕੂਲ ਹਾਜ਼ਰ ਹੋ ਕੇ ਪੰਜ-ਸੱਤ ਦਿਨਾਂ ਪਿੱਛੋਂ ਬਾਕੀ ਦਾ ਸਮਾਨ ਲੈ ਜਾਵਾਂਗਾ, ਕਿਉਂਕਿ ਹਫਤੇ ਪਿੱਛੋਂ ਦੀਵਾਲੀ ਦੀ ਛੁੱਟੀ ਆਉਣੀ ਸੀ ਪਰ ਭਰਵਾਈਂ ਅੱਡੇ 'ਤੇ ਪਹੁੰਚ ਕੇ ਮੇਰੀ ਅੱਧੀ ੁਂਸ਼ੀ ਕਿਰਕਿਰੀ ਹੋ ਗਈ ਤੇ ਜੋ- ਕਿਸੇ ਹੱਦ ਤੱਕ ਮੱਠਾ ਪੈ ਗਿਆ। ਅੱਡੇ 'ਤੇ ਦੋ-ਤਿੰਨ ਦੁਕਾਨਦਾਰਾਂ ਤੋਂ ਪੁੱਛਿਆ ਕਿ ਜੋਵੜ ਨੂੰ ਬਸ ਕਿਹੜੀ ਜਾਵੇਗੀ। ਉਹਨਾਂ ਸਭ ਦਾ ਇਹੋ ਜਵਾਬ ਸੀ ਕਿ ਜੋਵੜ ਤਾਂ ਏਧਰ ਕੋਈ ਪਿੰਡ ਹੀ ਨਹੀਂ। ਬਸਾਂ ਦੇ ਇਕ ਦੋ ਕੰਡਕਟਰਾਂ-ਡਰਾਇਵਰਾਂ ਨੂੰ ਵੀ ਪੁੱਛਿਆ। ਉਹਨਾਂ ਦਾ ਵੀ ਇਹੋ ਜਵਾਬ ਸੀ। ਮੈਨੂੰ ਕੁਝ ਸੁੱਝ ਨਹੀਂ ਸੀ ਰਿਹਾ ਕਿ ਮੈਂ ਹੁਣ ਕੀ ਕਰਾਂ। ਸਮਾਂ ਤਿੰਨ ਤੋਂ ਉਪਰ ਹੋ ਗਿਆ ਸੀ। ਮੈਂ ਬਹੁਤ ਨਿਰਾਸ਼ ਸੀ। ਸੋਚਿਆ ਬਈ ਵਾਪਸ ਮੁੜ ਜਾਵਾਂ। ਫੇਰ ਦਿਮਾਗ ਨੇ ਕੰਮ ਕੀਤਾ ਬਈ ਇਹ ਜਿਹੜਾ ਉਹਨਾਂ ਦਾ ਨਿਯੁਕਤੀ ਪੱਤਰ ਹੈ, ਉਹ ਤਾਂ ਕਿਸੇ ਨੂੰ ਵਿਖਾਵਾਂ। ਮੈਂ ਇਨਕੁਆਇਰੀ ਵਾਲੀ ਖਿੜਕੀ ਕੋਲ ਗਿਆ ਤੇ ਨਿਯੁਕਤੀ ਪੱਤਰ ਸਾਹਮਣੇ ਕਰਕੇ ਕੰਡਕਟਰ ਨੂੰ ਕਿਹਾ, **ਭਾਈ ਸਾਹਿਬ, ਵੇਖਿਓ ਜ਼ਰਾ ਆਹ ਮੇਰੇ ਪਾਸ ਇਕ ਚਿੱਠੀ ਆਈ ਹੈ। ਮੈਂ ਜੋਵੜ ਜਾਣਾ ਹੈ।'' ਉਸ ਨੇ ਸਕੂਲ ਦਾ ਲੈਟਰ ਹੈ=ੱਡ ਪੜ੍ਹਿਆ ਤੇ ਕਹਿਣ ਲੱਗਾ, **ਕੁਥੂ ਜਾਣੈ ?'' **ਜੋਵੜ'' ਮੈਂ ਕਿਹਾ। **ਬਾਊ ਜੀ, ਇਹੀਏ ਤਾਂ ਜੁਆਰ ਐ। ਉਸ ਬੱਸ ਕੋਲ ਚਲਾ ਜਾਹ, ਉਹ ਜੁਆਰ ਜਾਹ ਗੀ।'' ਮੇਰੇ ਸਾਹ ਵਿਚ ਸਾਹ ਆਇਆ। ਸਕੂਲ ਦੇ ਲੈਟਰ ਪੈਡ ਉਤੇ ਅੰਗਰੇਜ਼ੀ ਵਿਚ ਜਨਤਾ ਹਾਈ ਸਕੂਲ ਝਰਮ.ਗ ਛਪਿਆ ਸੀ ਅਤੇ ਮੈਂ ਹੀ ਨਹੀਂ, ਸਗੋਂ ਮੇਰੇ ਅੰਗਰੇਜ਼ੀ ਵਿਚ ਮਾਹਰ ਭਰਾ ਨੇ ਵੀ ਇਸ ਨੂੰ ਜੋਵੜ ਹੀ ਸਮਝਿਆ ਸੀ। ਉਹਨਾਂ ਦਿਨਾਂ ਵਿਚ ਸਭ ਚਿੱਠੀ ਪੱਤਰ ਅੰਗਰੇਜ਼ੀ ਵਿਚ ਹੀ ਹੁੰਦਾ ਸੀ। ਅੰਗਰੇਜ਼ੀ ਵਿਚ ਚਿੱਠੀ ਪੱਤਰ ਕਰਨ ਤੇ ਬੋਲਣ ਵਾਲੇ ਨੂੰ ਹੀ ਅਸਲੀ ਪੜ੍ਹਿਆ ਲਿਖਿਆ ਸਮਝਿਆ ਜਾਂਦਾ ਸੀ। ਪਰ ਖਾਸ ਨਾਂਵ ਪੜ੍ਹਨ ਸਮੇਂ ਜਿਹੜੇ ਟਪਲੇ ਲੱਗ ਸਕਦੇ ਸਨ, ਉਹਨਾਂ ਵਿਚੋਂ ਇਕ ਟਪਲਾ ਇਸ ਜੋਵੜ ਤੇ ਜੁਆਰ ਦਾ ਵੀ ਸ਼ਾਮਲ ਕਰ ਲਉ।
ਟਿਕਟ ਲੈ ਕੇ ਮੈਂ ਲਾਰੀ ਵਿਚ ਬਹਿ ਗਿਆ। ਅਜੇ ਬਸ ਵਿਚ ਪੰਜ-ਸੱਤ ਮੁਸਾਫਰ ਹੀ ਸਨ। ਸਭ ਮੁਸਾਫਰ ਮੈਨੂੰ ਓਪਰੇ ਓਪਰੇ ਜਾਪਦੇ ਸਨ। ਉਹਨਾਂ ਦੇ ਪਹਿਰਾਵੇ ਤੇ ਗੱਲਬਾਤ ਤੋਂ ਮੈਂ ਬੁੱਝ ਲਿਆ ਸੀ ਕਿ ਇਹ ਸਭ ਪਹਾੜੀ ਇਲਾਕੇ ਦੇ ਹੀ ਹਨ।
**ਕਿਉਂ ਜੀ ਏਥੋਂ ਜੁਆਰ ਕਿੰਨੀ ਦੂਰ ਐ ?''
**ਪਹਿਲਾਂ ਗਗਰੇਟ ਫੇਰ ਚੌਕੀ ਮੁਬਾਰਕਪੁਰ, ਫੇਰ ਅੰਬ, ਨਹਿਰੀ ਤੇ ਫੇਰ ਜੁਆਰ --- ਬੱਸ ਦੋ ਢਾਈ ਘੰਟੇ...।'' ਮੇਰੇ ਨਾਲ ਬੈਠੇ ਮੁਸਾਫਰ ਨੇ ਸਫਰ ਨੂੰ ਮੀਲਾਂ ਜਾਂ ਕਿਲੋਮੀਟਰਾਂ ਦੀ ਥਾਂ ਜਿਵੇਂ ਘੰਟਿਆਂ ਵਿਚ ਮਿਣ ਕੇ ਦੱਸਿਆ ਹੋਵੇ। ਉਂਜ ਵੀ ਉਸ ਦਾ ਪੂਰਾ ਵਾਕ ਮੈਨੂੰ ਸਮਝ ਨਹੀਂ ਸੀ ਆਇਆ। ਲਾਰੀ ਚਾਰ ਵਜੇ ਨਾ ਤੁਰੀ। ਸਾਢੇ ਚਾਰ ਵਜੇ ਵੀ ਡਰਾਇਵਰ ਤੇ ਕੰਡਕਟਰ ਨੇੜੇ ਤੇੜੇ ਨਹੀਂ ਸਨ ਦਿਸਦੇ। ਲਾਰੀ ਵਿਚ ਬੈਠਾ ਮੈਂ ਜਿਵੇਂ ਅੱਕ ਗਿਆ ਹੋਵਾਂ। ਪੰਜ ਵਜੇ ਤੱਕ ਲਾਰੀ ਪੂਰੀ ਤਰ੍ਹਾਂ ਭਰ ਚੁੱਕੀ ਸੀ। ਵਿਚ ਬੈਠੇ ਕੁਝ ਮੁਸਾਫਰਾਂ ਦੇ ਬੀੜੀਆਂ ਤੇ ਸਿਗਰਟਾਂ ਦੇ ਧੂੰਏਂ ਨੇ ਮੈਨੂੰ ਹੋਰ ਉਕਤਾ ਦਿੱਤਾ। ਇਹ ਇਸ ਲਈ ਨਹੀਂ ਕਿ ਮੈਂ ਤੰਬਾਕੂ ਨੂੰ ਨਫਰਤ ਕਰਦਾ ਸੀ। ਬੀੜੀਆਂ ਤਾਂ ਮੈਂ ਲੁਕ ਛਿਪ ਕੇ ਬਚਪਨ ਵਿਚ ਵੀਹ ਵਾਰ ਪੀਤੀਆਂ ਹੋਣਗੀਆਂ। ਮੇਰਾ ਆਪਣਾ ਭਰਾ ਵੀ ਬੀੜੀ ਪੀਂਦਾ ਹੁੰਦਾ ਸੀ। ਪਰ ਇਥੇ ਤਾਂ ਅੱਧੀਆਂ ਤੋਂ ਵੱਧ ਸਵਾਰੀਆਂ ਤੰਬਾਕੂ ਪੀ ਰਹੀਆਂ ਸਨ। ਇਸ ਲਈ ਏਨਾਂ ਧੂੰਆਂ ਮੈਥੋਂ ਬਰਦਾਸ਼ਤ ਨਹੀਂ ਸੀ ਹੋ ਰਿਹਾ। ਉਂਜ ਵੀ ਮੇਰੇ ਦਿਮਾਗ ਵਿਚ ਢਾਈ ਘੰਟੇ ਦੇ ਸਫਰ ਦੀ ਦਿੱਤੀ ਸੂਚਨਾ ਬੇਚੈਨੀ ਪੈਦਾ ਕਰ ਰਹੀ ਸੀ। *ਜੇ ਹੁਣ ਵੀ ਬਸ ਤੁਰ ਪਵੇ ਤਾਂ ਸਾਢੇ ਸੱਤ ਵਜੇ ਜੁਆਰ ਪਹੁੰਚਾਂਗਾ। ਉਸ ਵੇਲੇ ਤਾਂ ਹਨੇਰਾ ਹੋ ਜਾਵੇਗਾ।'---ਹਨੇਰੇ ਦਾ ਡਰ ਮੈਨੂੰ ਵੱਢ ਵੱਢ ਖਾਈ ਜਾ ਰਿਹਾ ਸੀ। ਇਕ ਵਾਰ ਫੇਰ ਜੀਅ ਕੀਤਾ ਕਿ ਵਾਪਸ ਮੁੜ ਜਾਵਾਂ, ਪਰ ਮਾਂ ਤੇ ਭਰਾ ਵੱਲੋਂ ਪੈਣ ਵਾਲੀ ਝਿੜਕ-ਝੰਬ ਤੋਂ ਡਰਦੇ ਮਾਰੇ ਮੈਂ ਦੜ ਵੱਟ ਕੇ ਲਾਰੀ ਵਿਚ ਬੈਠਾ ਰਿਹਾ।
ਸਵਾ ਪੰਜ ਵਜੇ ਕੰਡਕਟਰ ਨੇ ਸੀਟੀ ਮਾਰੀ। ਡਰਾਇਵਰ ਆਇਆ, ਕਿੰਨਾਂ ਚਿਰ ਬਸ ਘੁਰ...ਘੁਰ...ਕਰਦੀ ਰਹੀ। ਸੱਤ-ਅੱਠ ਕਿਲੋਮੀਟਰ ਪਿੱਛੋਂ ਸੜਕ ਦੇ ਦੋਵਾਂ ਪਾਸੇ ਪਹਾੜਾਂ ਦੇ ਦਰਸ਼ਨ ਹੋਏ। ਬਸ ਚੱਲਣ ਕਾਰਨ ਬੀੜੀਆਂ ਦਾ ਧੂੰਆਂ ਵੀ ਘੱਟ ਮਹਿਸੂਸ ਹੁੰਦਾ ਸੀ। ਥੋੜ੍ਹੀ ਥੋੜ੍ਹੀ ਵਿੱਥ 'ਤੇ ਮੋੜ-ਘੋੜ ਆ ਰਹੇ ਸਨ। ਚਾਰ-ਪੰਜ ਮੋੜਾਂ-ਘੋੜਾਂ ਪਿੱਛੋਂ ਹੀ ਮੈਂ ਆਪਣੇ ਵਾਲੀ ਖਿੜਕੀ ਦਾ ਸ਼ੀਸ਼ਾ ਬੰਦ ਕਰ ਲਿਆ। ਠੰਡ ਤੋਂ ਬਚਣ ਲਈ ਸ਼ੀਸ਼ਾ ਬੰਦ ਕਰਨਾ ਮੈਨੂੰ ਠੀਕ ਲੱਗਿਆ।
ਗਗਰੇਟ ਪਹੁੰਚਣ ਉਤੇ ਦਿਨ ਲਗਭਗ ਛਿਪ ਗਿਆ ਸੀ। ਜਿੰਨਾ ਕੁ ਮੈਂ ਵੇਖ ਸਕਦਾ ਸੀ, ਉਸ ਮੁਤਾਬਕ ਇਹ ਬਸ ਅੱਡਾ ਮੈਨੂੰ ਚੰਗਾ ਲੱਗ ਰਿਹਾ ਸੀ। ਦੋ-ਤਿੰਨ ਚਾਹ ਪਾਣੀ ਦੀਆਂ ਦੁਕਾਨਾਂ ਤੇ ਕੁਝ ਫਲਾਂ, ਸਬਜ਼ੀਆਂ ਦੇ ਅੱਡੇ ਇਸ ਸਾਫ ਸੁਥਰੇ ਪਹਾੜੀ ਖਿੱਤੇ ਨੂੰ ਯਾਤਰੂਆਂ ਲਈ ਖਿੱਚ ਭਰਪੂਰ ਬਣਾ ਰਹੇ ਹੋਣਗੇ --- ਮੇਰਾ ਇਹ ਅਨੁਮਾਨ ਇਸ ਪਿੱਛੋਂ ਦੀਆਂ ਮੇਰੀਆਂ ਅਨੇਕਾਂ ਫੇਰੀਆਂ ਪਿੱਛੋਂ ਪੱਕ ਗਿਆ ਸੀ।
ਸਭ ਕੁਝ ਚੰਗਾ ਲੱਗਣ ਦੇ ਬਾਵਜੂਦ ਵੀ ਡਰ ਤੇ ਸਹਿਮ ਮੇਰਾ ਪਿੱਛਾ ਨਹੀਂ ਸੀ ਛੱਡ ਰਿਹਾ। ਜੇ ਬਸ ਸਾਢੇ ਸੱਤ ਵਜੇ ਪਹੁੰਚੀ, ਫੇਰ ਮੈਂ ਕੀ ਕਰਾਂਗਾ ? ਠਿਕਾਣੇ 'ਤੇ ਕਿਵੇਂ ਪਹੁੰਚਾਂਗਾਫ ਇਸ ਸੋਚ ਨੇ ਹੀ ਤਾਂ ਮੈਨੂੰ ਉਥੇ ਚਾਹ ਨਹੀਂ ਸੀ ਪੀਣ ਦਿੱਤੀ।
ਦਸ ਕੁ ਮਿੰਟ ਪਿੱਛੋਂ ਬਸ ਫੇਰ ਚੱਲ ਪਈ। ਦੋਵੇਂ ਪਾਸੇ ਕਦੇ ਛੋਟੇ ਛੋਟੇ ਪਹਾੜ ਤੇ ਕਿਤੇ ਡੂੰਘੀਆਂ ਖੱਡਾਂ ਪਰ ਸਾਫ ਕੁਝ ਵੀ ਨਹੀਂ ਸੀ ਦਿਸ ਰਿਹਾ। ਬਸ ਪਾਣੀ ਵਿਚ ਦੀ ਲੰਘ ਰਹੀ ਸੀ। ਯਾਤਰੂਆਂ ਦੀਆਂ ਗੱਲਾਂ ਤੋਂ ਪਤਾ ਲੱਗਾ ਕਿ ਇਸ ਇਲਾਕੇ ਵਿਚ ਪਾਣੀ ਦੇ ਇਸ ਵਹਾਓ ਨੂੰ ਚੋਅ ਕਹਿੰਦੇ ਹਨ। ਭਾਵੇਂ ਇਸ ਚੋਅ ਨੂੰ ਪਾਰ ਕਰਨ ਸਮੇਂ ਡਰ ਤਾਂ ਕੋਈ ਨਾ ਲੱਗਾ, ਕਿਉਂਕਿ ਇਸ ਤੋਂ ਵੱਡਾ ਡਰ ਤਾਂ ਪਹਿਲਾਂ ਹੀ ਮੇਰੇ ਦਿਲ ਨੂੰ ਦੱਬੀ ਬੈਠਾ ਸੀ। ਬਸ ਅਗਲੇ ਅੱਡੇ 'ਤੇ ਵੀ ਕੁਝ ਚਿਰ ਰੁਕੀ। ਏਥੇ ਵੀ ਇਕ ਚਾਹ ਦੀ ਦੁਕਾਨ ਸੀ। ਖੱਬੇ ਹੱਥ ਵੱਲ ਇਸ਼ਾਰਾ ਕਰਕੇ ਇਕ ਮੁਸਾਫਰ ਭਰਵਾਈਂ ਬਾਰੇ ਦਸਦਾ ਹੋਇਆ ਸਮਝਾ ਰਿਹਾ ਸੀ ਕਿ ਭਰਵਾਈਂ ਤੋਂ ਅੱਗੇ ਇਕ ਸੜਕ ਚਿੰਤਪੁਰਨੀ ਨੂੰ ਜਾਂਦੀ ਹੈ ਤੇ ਦੂਜੀ ਕਾਂਗੜੇ ਨੂੰ। ਚਿੰਤਪੁਰਨੀ ਤੇ ਕਾਂਗੜਾ ਮੇਰੇ ਲਈ ਦੋ ਧਾਰਮਿਕ ਸਥਾਨ ਸਨ। ਇਹਨਾਂ ਦੋਵਾਂ ਦੇਵੀ ਦੇ ਮੰਦਰਾਂ ਬਾਰੇ ਮਾਂ ਤੋਂ ਬਹੁਤ ਕੁਝ ਸੁਣ ਰੱਖਿਆ ਸੀ। ਕਾਂਗੜੇ ਦੇ ਭੂਚਾਲ ਤੇ ਇਸ ਦੇ ਇਤਿਹਾਸਕ ਮਹੱਤਵ ਬਾਰੇ ਮੈਂ ਬੀ.ਏ. ਵਿਚ ਕਾਫੀ ਕੁਝ ਪੜ੍ਹਿਆ ਹੋਇਆ ਸੀ। ਇਸ ਸਾਰੀ ਜਾਣਕਾਰੀ ਦਾ ਮੈਨੂੰ ਇਕ ਲਾਭ ਇਹ ਹੋ ਰਿਹਾ ਸੀ ਕਿ ਆਉਣ ਵਾਲੇ ਘੰਟੇ ਪਿੱਛੋਂ ਦੇ ਮੇਰੇ ਨਾਲ ਵਾਪਰਨ ਵਾਲੇ ਘਟਨਾਕ੍ਰਮ ਤੋਂ ਮੈਂ ਕੁਝ ਪਲਾਂ ਲਈ ਮੁਕਤ ਹੋ ਰਿਹਾ ਸੀ।
ਅੰਬ ਆ ਕੇ ਦਿਨ ਬਿਲਕੁਲ ਹੀ ਛਿਪ ਗਿਆ। ਮੇਰੇ ਲਈ ਬਸ ਦੇ ਅੰਦਰ ਤਾਂ ਕੁਝ ਚਾਨਣ ਸੀ ਪਰ ਬਾਹਰ ਹਨੇਰਾ ਹੀ ਹਨੇਰਾ। ਅੰਬ ਪਹੁੰਚਣ 'ਤੇ ਸੜਕ ਦੇ ਦੋਵੇਂ ਪਾਸੇ ਦੀਆਂ ਦੁਕਾਨਾਂ ਵਿਚਲੀਆਂ ਲਾਲਟਣਾਂ, ਲੈਂਪਾਂ ਤੇ ਦੀਵਿਆਂ ਦੀ ਰੌਸ਼ਨੀ ਨਾਲ ਮਨ ਕੁਝ ਟਿਕ ਜਿਹਾ ਗਿਆ। ਏਥੇ ਬਸ ਸਵਾਰੀਆਂ ਲਾਹ ਕੇ ਤੁਰ ਪਈ। ਡਰਾਇਵਰ ਨੇ ਕੰਡਕਟਰ ਨੂੰ ਆਪਣੇ ਕੋਲ ਬੁਲਾਇਆ। ਨਹਿਰੀ ਦਾ ਅੱਡਾ ਸਿਰਫ ਤਿੰਨ-ਚਾਰ ਕਿਲੋਮੀਟਰ ਰਹਿ ਗਿਆ ਸੀ। ਘੜੀ ਮੇਰੇ ਕੋਲ ਹੈ ਨਹੀਂ ਸੀ। ਟਾਈਮ ਪੁੱਛਿਆ। ਸਾਢੇ ਸੱਤ ਵੱਜ ਚੁੱਕੇ ਸਨ।
ਕਿਤੇ ਕਿਤੇ ਦੂਰ ਉਚੇ ਥਾਵਾਂ ਤੋਂ ਰੌਸ਼ਨੀ ਨਜ਼ਰ ਆਉਂਦੀ। ਸੜਕ ਦੇ ਦੋਵੇਂ ਪਾਸੇ ਜਦ ਬਸ ਦੀ ਰੌਸ਼ਨੀ ਪੈਂਦੀ ਤਾਂ ਕੁਝ ਉਚੇ ਪਹਾੜਾਂ ਤੇ ਕੁਝ ਖੱਡਾਂ ਦਾ ਅਹਿਸਾਸ ਹੁੰਦਾ। ਖੱਡਾਂ ਵਾਲੇ ਪਾਸੇ ਕਿਤੇ ਕਿਤੇ ਸੀਮਿੰਟ ਦੇ ਬੈਂਚ ਜਿਹੇ ਬਣੇ ਹੋਏ ਸਨ। ਨਾਲ ਦੀ ਸਵਾਰੀ ਨੂੰ ਪੁੱਛਣ 'ਤੇ ਪਤਾ ਲੱਗਾ ਕਿ ਇਹਨਾਂ ਨੂੰ ਡੰਗੇ ਕਹਿੰਦੇ ਹਨ। ਮੇਰੇ ਅਗਲੇ ਸੁਆਲ 'ਤੇ ਉਹਨੇ ਇਹ ਵੀ ਦੱਸਿਆ ਕਿ ਇਹ ਬਸ ਨੂੰ ਖੱਡ ਵਿਚ ਡਿਗਣ ਤੋਂ ਬਚਾਉਂਦੇ ਹਨ।
ਨਹਿਰੀ ਦਾ ਅੱਡਾ ਬੜਾ ਰੌਣਕ ਵਾਲਾ ਸੀ। ਸੜਕ ਦੇ ਦੋਵੇਂ ਪਾਸੇ ਦੁਕਾਨਾਂ ਹੀ ਦੁਕਾਨਾਂ ਸਨ ਪਰ ਮੇਰੇ ਸਿਰ ਉਤੇ ਓਦੋਂ ਸੌ ਘੜਾ ਪਾਣੀ ਦਾ ਮੁਧ ਗਿਆ, ਜਦੋਂ ਡਰਾਇਵਰ ਨੇ ਕਿਹਾ ਕਿ ਬਸ ਅੱਗੇ ਨਹੀਂ ਜਾਵੇਗੀ। ਮੇਰਾ ਡਰ ਹੋਰ ਦੂਣਾ-ਚੌਣਾ ਹੋ ਗਿਆ। ਮੈਂ ਕੰਡਕਟਰ ਨੂੰ ਕਿਹਾ ਕਿ ਮੈਂ ਪ੍ਰਦੇਸੀ ਹਾਂ। ਮੈਨੂੰ ਇਸ ਇਲਾਕੇ ਦੀ ਕੋਈ ਵਾਕਫੀ ਨਹੀਂ ਹੈ। ਹੁਣ ਮੈਂ ਕਿਥੇ ਜਾਵਾਂ? ਕਿਥੇ ਠਹਿਰਾਂ? ਉਹਨੇ ਮੇਰਾ ਮਨ ਟਿਕਾਇਆ ਤੇ ਸਮਝਾਇਆ ਕਿ ਇਹਨਾਂ ਵਿਚੋਂ ਕਈ ਦੁਕਾਨਾਂ ਵਾਲੇ ਰਾਤ ਨੂੰ ਠਹਿਰਨ ਲਈ ਮੰਜਾ-ਬਿਸਤਰਾ ਦੇ ਦਿੰਦੇ ਹਨ। ਰੋਟੀ ਵੀ ਮਿਲ ਜਾਵੇਗੀ। ਪਰ ਮੇਰੀ ਸਮੱਸਿਆ ਰੋਟੀ ਜਾਂ ਮੰਜੇ-ਬਿਸਤਰੇ ਦੀ ਨਹੀਂ ਸੀ। ਮੇਰੀ ਸਮੱਸਿਆ ਤਾਂ ਸਿਰਫ ਠਿਕਾਣੇ 'ਤੇ ਪਹੁੰਚਣ ਦੀ ਸੀ। ਇਹ ਪਹਿਲੀ ਵਾਰ ਸੀ ਕਿ ਪਿਛਲੇ ਤਿੰਨ ਸਾਲਾਂ ਵਿਚ ਮੈਂ ਰਾਤ ਵੇਲੇ ਕਿਸੇ ਓਪਰੇ ਥਾਂ ਸੜਕ 'ਤੇ ਆਇਆ ਹੋਵਾਂ। ਹਨੇਰੇ ਵਿਚ ਨਾ ਦਿਸਣ ਦਾ ਅਹਿਸਾਸ ਏਨੀ ਸ਼ਿੱਦਤ ਨਾਲ ਮੈਨੂੰ ਪਹਿਲੀ ਵਾਰ ਹੋਇਆ ਸੀ।
ਇਕ ਸਵਾਰੀ ਜੋ ਨਹਿਰੀ ਦੀ ਹੀ ਸੀ, ਮੈਂ ਉਸ ਦੀ ਬਾਂਹ ਫੜ ਕੇ ਤਰਲੇ ਜਹੇ ਨਾਲ ਕਿਹਾ ਕਿ ਉਹ ਮੈਨੂੰ ਕਿਸੇ ਐਸੀ ਦੁਕਾਨ 'ਤੇ ਛੱਡ ਆਵੇ, ਜਿਥੇ ਮੈਂ ਰਾਤ ਕੱਟ ਸਕਾਂ। ਉਸ ਦੀ ਬਾਂਹ ਫੜਨ ਸਮੇਂ ਮੈਂ ਉਸ ਨੂੰ ਇਹ ਨਹੀਂ ਸੀ ਦੱਸਿਆ ਕਿ ਰਾਤ ਨੂੰ ਹਨੇਰੇ ਵਿਚ ਮੈਨੂੰ ਬਹੁਤ ਘੱਟ ਦਿਸਦਾ ਹੈ। ਇਸ ਤਰ੍ਹਾਂ ਦਾ ਅਹਿਸਾਸ ਮੈਨੂੰ ਪਹਿਲਾਂ ਕਦੇ ਬਹੁਤਾ ਹੋਇਆ ਵੀ ਨਹੀਂ ਸੀ। ਪ੍ਰਦੇਸੀ ਸਮਝ ਕੇ ਉਸ ਨੇ ਮੇਰਾ ਮਨ ਟਿਕਾਇਆ। ਮੈਂ ਖੱਬੀ ਕੱਛ ਵਿਚ ਕੰਬਲ ਤੇ ਖੱਬੇ ਹੱਥ ਵਿਚ ਹੀ ਅਟੈਚੀ ਫੜ ਕੇ ਸੱਜਾ ਹੱਥ ਉਸ ਦੇ ਮੋਢੇ 'ਤੇ ਰੱਖ ਲਿਆ। ਦੁਕਾਨਾਂ ਦੀ ਦੀਵਾ-ਬੱਤੀ ਕਾਰਨ ਤੁਰਨ ਵਿਚ ਬਹੁਤੀ ਮੁਸ਼ਕਲ ਨਹੀਂ ਸੀ ਆਈ। ਉਸ ਨੇ ਇਕ ਦੁਕਾਨ ਸਾਹਮਣੇ ਮੈਨੂੰ ਜਾ ਖੜ੍ਹਾ ਕੀਤਾ ਤੇ ਦੁਕਾਨਦਾਰ ਨੂੰ ਮੇਰੀ ਸਾਰੀ ਸਮੱਸਿਆ ਸਮਝਾ ਦਿੱਤੀ।
ਦੁਕਾਨਦਾਰ ਨੇ ਮੈਨੂੰ ਇਕ ਮੰਜੇ 'ਤੇ ਬੈਠਣ ਦਾ ਇਸ਼ਾਰਾ ਕੀਤਾ। ਉਸ ਨੇ ਮੈਨੂੰ ਖਾਣ ਪੀਣ ਬਾਰੇ ਪੁੱਛਿਆ। ਰੋਟੀ ਦਾ ਪ੍ਰਬੰਧ ਉਥੇ ਕੋਈ ਨਜ਼ਰ ਨਹੀਂ ਸੀ ਆਉਂਦਾ। ਪਰ ਉਹਨਾਂ ਕਿਹਾ ਕਿ ਇਸ ਵੇਲੇ ਮਿਰਚਾਂ ਜਾਂ ਅੰਬ ਦੇ ਅਚਾਰ ਨਾਲ ਰੋਟੀ ਮਿਲ ਸਕਦੀ ਹੈ। ਨਾਲ ਦੇਸੀ ਘਿਉ ਮਿਲ ਜਾਵੇਗਾ। ਮੈਂ ਚਾਰ ਰੋਟੀਆਂ ਤੇ ਛਟਾਂਕ ਘਿਉ ਲਈ ਕਹਿ ਦਿੱਤਾ। ਭੁੱਖਾ ਹੋਣ ਦੇ ਬਾਵਜੂਦ ਵੀ ਜਿਵੇਂ ਭੁੱਖ ਉ=ੱਡ-ਪੁੱਡ ਗਈ ਸੀ। ਅੱਗੇ ਜੁਆਰ ਜਾਣ ਦਾ ਇਰਾਦਾ ਤਿਆਗ ਦਿੱਤਾ ਸੀ। ਪਰ ਦੁਕਾਨਦਾਰ ਦੇ ਸਮਝਾਉਣ ਉਤੇ ਮੈਂ ਸਵੇਰੇ ਜੁਆਰ ਨਾ ਜਾਣ ਦਾ ਇਰਾਦਾ ਬਦਲ ਲਿਆ। ਮਨ ਨੇ ਵੀ ਕਿਹਾ ਕਿ ਜਦੋਂ ਏਨੀ ਦੂਰ ਆ ਹੀ ਗਿਆ ਹੈਂ ਤਾਂ ਅੱਗੇ ਪੰਜ-ਚਾਰ ਮੀਲ ਜਾਣ ਦਾ ਹਰਜ ਵੀ ਕੀ ਹੈ। ਰੋਟੀ ਆ ਗਈ ਸੀ। ਚਾਰ ਵੱਡੀਆਂ ਵੱਡੀਆਂ ਰੋਟੀਆਂ ਤੇ ਨਾਲ ਵੱਡੀਆਂ ਵੱਡੀਆਂ ਦੋ ਲਾਲ ਮਿਰਚਾਂ ਮਸਾਲੇ ਦੀਆਂ ਭਰੀਆਂ ਹੋਈਆਂ। ਮੈਂ ਬੜੀ ਮੁਸ਼ਕਲ ਨਾਲ ਦੋ ਰੋਟੀਆਂ ਹੀ ਖਾ ਸਕਿਆ। ਇਹ ਦੋ ਰੋਟੀਆਂ ਵੀ ਇਸ ਲਈ ਖਾਧੀਆਂ ਗਈਆਂ ਕਿ ਮਿਰਚਾਂ ਦੇ ਅਚਾਰ ਨਾਲ ਦੇਸੀ ਘਿਉ ਵੀ ਸੀ। ਸਾਡੇ ਘਰ ਤਾਂ ਇਸ ਤਰ੍ਹਾਂ ਦੀ ਇਕ ਰੋਟੀ ਦੀਆਂ ਦੋ ਤੋਂ ਵੀ ਵੱਧ ਰੋਟੀਆਂ ਬਣ ਸਕਦੀਆਂ ਸਨ। ਸ਼ਾਇਦ ਏਸੇ ਲਈ ਹੀ ਮੈਂ ਚਾਰ ਰੋਟੀਆਂ ਲਈ ਕਿਹਾ ਸੀ। ਦੋ ਰੋਟੀਆਂ ਮੈਂ ਮੋੜ ਦਿੱਤੀਆਂ ਪਰ ਦੁਕਾਨਦਾਰ ਨੇ ਕਿਹਾ ਕਿ ਪੈਸੇ ਚਾਰ ਰੋਟੀਆਂ ਦੇ ਹੀ ਲੱਗਣਗੇ। ਮੇਰੇ ਲਈ ਇਹ ਕੋਈ ਖਾਸ ਗੱਲ ਨਹੀਂ ਸੀ। ਇਕ ਤਾਂ ਭੁੱਖ ਮਰ ਜਾਣ ਕਾਰਨ ਤੇ ਦੂਜੇ ਇਸ ਡਰੋਂ ਕਿ ਰੱਜ ਕੇ ਖਾਣ ਨਾਲ ਕਿਤੇ ਰਾਤ ਨੂੰ ਜੰਗਲ ਪਾਣੀ ਨਾ ਜਾਣਾ ਪਵੇ, ਮੈਂ ਦੂਜੀਆਂ ਦੋ ਰੋਟੀਆਂ ਛੱਡ ਦਿੱਤੀਆਂ ਸਨ। ਏਸੇ ਕਾਰਨ ਉਹਨਾਂ ਦੇ ਚਾਹ ਜਾਂ ਦੁੱਧ ਪੁੱਛਣ 'ਤੇ ਮੈਂ ਕੁਝ ਵੀ ਪੀਣ ਤੋਂ ਇਨਕਾਰ ਕਰ ਦਿੱਤਾ। ਇਕ ਤਾਂ ਓਪਰਾ ਇਲਾਕਾ, ਦੂਜਾ ਵਿੰਗੇ-ਟੇਢੇ, ਉਚੇ-ਨੀਵੇਂ ਰਸਤੇ ਤੇ ਤੀਜਾ ਰਾਤ ਦਾ ਵੇਲਾ---ਇਸ ਸਭ ਕੁਝ ਨੇ ਮੈਨੂੰ ਹੋਰ ਕੁਝ ਖਾਣ ਤੋਂ ਰੋਕ ਦਿੱਤਾ। ਖਾਣ ਨੂੰ ਤਾਂ ਦੁਕਾਨ 'ਤੇ ਪੇੜੇ ਵੀ ਸਨ ਤੇ ਲੂਣ ਵਾਲੀਆਂ ਪਕੌੜੀਆਂ ਵੀ। ਹੋਰ ਵੀ ਬਹੁਤ ਕੁਝ ਖਾਣ ਵਾਲਾ ਦੁਕਾਨ ਵਿਚ ਸੀ ਪਰ ਮੈਂ ਮਨ ਹੀ ਮਨ ਵਿਚ ਆਪਣੇ ਆਪ ਨੂੰ ਕੋਸ ਰਿਹਾ ਸੀ---ਕੀ ਲੋੜ ਸੀ ਏਧਰ ਆਉਣ ਦੀ। ਏਥੋਂ ਦੇ ਸੌ ਨਾਲੋਂ ਤਾਂ ਆਪਣੇ ਇਲਾਕੇ ਦੇ ਸੱਠ ਜਾਂ ਸੱਤਰ ਸੌ ਦਰਜੇ ਚੰਗੇ ਸਨ ਪਰ ਲਾਰੀ ਇਸ ਤਰ੍ਹਾਂ ਧੋਖਾ ਦੇ ਜਾਵੇਗੀ, ਘਰੋਂ ਤੁਰਨ ਵੇਲੇ ਇਸ ਗੱਲ ਦਾ ਪਤਾ ਨਹੀਂ ਸੀ।
ਮੈਂ ਸਵੇਰੇ ਚਾਵਾਂ ਨਾਲ ਪਾਈ ਲਾਲ ਜਰਸੀ ਅਤੇ ਨੀਲੀ ਪੈਂਟ ਲਾਹ ਕੇ ਸਰਾਹਣੇ ਰੱਖ ਲਈ। ਪੈਂਟ ਵਿਚੋਂ ਸੱਠ ਕੁ ਰੁਪਏ ਕੱਢ ਕੇ ਮੈਂ ਕਮੀਜ਼ ਦੇ ਗੀਝੇ ਵਿਚ ਪਾ ਲਏ। ਬੱਸ ਇਹ ਪੂੰਜੀ ਹੀ ਮੇਰੇ ਕੋਲ ਸੀ ਜਿਸ ਨਾਲ ਮੈਂ ਇਸ ਦੁਕਾਨਦਾਰ ਦਾ ਰਾਤ ਕੱਟਣ ਦਾ ਕਿਰਾਇਆ, ਖਾਣ ਪੀਣ ਦਾ ਖਰਚਾ ਤੇ ਵਾਪਸੀ ਸਫਰ ਤੈਅ ਕਰਨਾ ਸੀ। ਇਸ ਹਿਸਾਬ-ਕਿਤਾਬ ਨਾਲ ਇਹ ਰਕਮ ਕਿਸੇ ਤਰ੍ਹਾਂ ਵੀ ਘੱਟ ਨਹੀਂ ਸੀ।
ਅਟੈਚੀ ਵਿਚੋਂ ਕੱਢ ਕੇ ਲੂੰਗੀ ਮੰਜੇ 'ਤੇ ਵਿਛਾ ਲਈ ਤੇ ਕੰਬਲ ਉਤੇ ਲੈ ਕੇ ਲਿਟ ਗਿਆ। ਦੁਕਾਨ ਦੇ ਅੰਦਰ ਜਗਦੇ ਲੈਂਪ ਅਤੇ ਬਾਹਰ ਟੰਗੀ ਲਾਲਟੈਣ ਨਾਲ ਮੈਨੂੰ ਦੇਖਣ ਵਿਚ ਕੋਈ ਬਹੁਤੀ ਮੁਸ਼ਕਲ ਨਹੀਂ ਸੀ ਆ ਰਹੀ। ਮੈਂ ਆਪਣੇ ਅਟੈਚੀ ਵਿਚੋਂ ਟਾਰਚ ਵੀ ਕੱਢ ਕੇ ਸਰਾਹਣੇ ਰੱਖ ਲਈ ਸੀ। ਟਾਰਚ ਮੈਂ ਇਸ ਲਈ ਲੈ ਕੇ ਆਇਆ ਸੀ, ਕਿਉਂਕਿ ਮੁੱਖ ਅਧਿਆਪਕ ਨੇ ਚਿੱਠੀ ਵਿਚ ਬਸ ਦੇ ਜੁਆਰ ਪਹੁੰਚਣ ਵਿਚ ਦੋ ਢਾਈ ਘੰਟੇ ਲੱਗਣ ਦੀ ਗੱਲ ਲਿਖੀ ਸੀ। ਮੈਨੂੰ ਆਪਣੀ ਕਮਜ਼ੋਰੀ ਦਾ ਪਤਾ ਸੀ। ਇਸ ਲਈ ਮੈਂ ਰਾਤ-ਬਰਾਤੇ ਉਠਣ ਸਮੇਂ ਟਾਰਚ ਨੂੰ ਆਪਣਾ ਆਸਰਾ ਸਮਝ ਕੇ ਲੈ ਆਇਆ ਸੀ।
ਦੁਕਾਨਦਾਰ ਬੜਾ ਮਿੱਠਾ ਮਿੱਠਾ ਬੋਲ ਰਿਹਾ ਸੀ। ਉਸ ਨੇ ਮੈਨੂੰ ਪੱਕਾ ਕਰ ਦਿੱਤਾ ਸੀ ਕਿ ਮੈਂ ਸਕੂਲ ਜ਼ਰੂਰ ਵੇਖ ਆਵਾਂ। ਮੈਨੂੰ ਵੀ ਉਸ ਦੀ ਗੱਲ ਜਚ ਗਈ ਸੀ। ਦੁਕਾਨਦਾਰ ਦੇ ਦੱਸਣ ਅਨੁਸਾਰ ਸੜਕ ਸਿੱਧੀ ਸਕੂਲ ਤੱਕ ਜਾਣੀ ਸੀ ਤੇ ਉਸ ਦੇ ਅੱਗੋਂ ਵੀ ਸਾਰੀ ਸੜਕ ਪੱਕੀ ਸੀ। ਇਸ ਦੁਕਾਨ ਮੂਹਰ ਦੀ ਸਵੇਰੇ ਬਹੁਤ ਸਾਰੇ ਮੁੰਡਿਆਂ ਨੇ ਉਸ ਸਕੂਲ ਵਿਚ ਜਾਣ ਲਈ ਲੰਘਣਾ ਹੈ। ਇਹ ਗੱਲ ਵੀ ਮੈਨੂੰ ਦੁਕਾਨਦਾਰ ਨੇ ਹੀ ਦੱਸੀ ਸੀ। ਦੁਕਾਨਦਾਰ ਨੇ ਇਹ ਕਹਿ ਕੇ ਵੀ ਮੈਨੂੰ ਦਿਲਾਸਾ ਦਿੱਤਾ ਸੀ ਕਿ ਮੇਰਾ ਅਟੈਚੀ ਤੇ ਕੰਬਲ ਮੁੰਡੇ ਚੁੱਕ ਲੈਣਗੇ। ਉਹ ਬੜੇ ਅਦਬ ਨਾਲ ਮੈਨੂੰ ਸਕੂਲ ਲੈ ਜਾਣਗੇ। ਮੁੰਡੇ ਬੜੇ ਸਾਊ ਹਨ। ਮਾਸਟਰਾਂ ਦੀ ਬੜੀ ਇੱਜ਼ਤ ਕਰਦੇ ਹਨ। ਸਕੂਲ ਜਾ ਕੇ ਜੇ ਮਨ ਮੰਨਿਆ ਤਾਂ ਤੁਸੀਂ ਜ਼ਰੂਰ ਏਥੇ ਨੌਕਰੀ ਕਰਕੇ ਵੇਖਣਾ। ਦਿਲਾਸੇ ਦੇ ਇਹ ਉਸ ਦੇ ਸ਼ਬਦ ਘੱਟੋ-ਘੱਟ ਮੇਰੇ ਰਾਤ ਕੱਟਣ ਲਈ ਬੜੇ ਸਹਾਈ ਹੁੰਦੇ, ਜੇਕਰ ਇਸ ਢਿੱਲੇ ਤੇ ਛੋਟੇ ਜਿਹੇ ਮੰਜੇ ਵਿਚਲੇ ਖਟਮਲ ਸਾਰੀ ਰਾਤ ਮੈਨੂੰ ਬੇਅਰਾਮ ਨਾ ਕਰਦੇ। ਘੜੀ ਪਲ ਅੱਖ ਲੱਗ ਗਈ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ ਪਰ ਸਾਰੀ ਰਾਤ ਉਨੀਂਦਰਾ ਕੱਟਣ ਦੇ ਬਾਵਜੂਦ ਮੈਂ ਮੂੰਹ-ਹਨੇਰੇ ਹੀ ਉਠ ਕੇ ਬਹਿ ਗਿਆ। ਦੁਕਾਨਦਾਰ ਪਹਿਲਾਂ ਹੀ ਉਠ ਚੁੱਕਾ ਸੀ। ਉਹ ਮੈਨੂੰ ਜੰਗਲ ਪਾਣੀ ਜਾਣ ਲਈ ਕਹਿ ਰਿਹਾ ਸੀ ਪਰ ਮੈਂ ਦਿਨ ਚੜ੍ਹਨ ਦੀ ਉਡੀਕ ਕਰ ਰਿਹਾ ਸੀ।
ਪਹਾੜਾਂ ਦੇ ਉਚੇ-ਨੀਵੇਂ, ਵਿੰਗੇ-ਟੇਢੇ ਰਾਹ ਉਤੇ ਤੁਰਨ ਦਾ ਇਹ ਮੇਰਾ ਪਹਿਲਾ ਮੌਕਾ ਸੀ। ਦਿਨ ਚੜ੍ਹਨ ਕਾਰਨ ਮੈਨੂੰ ਤੁਰਨ ਵਿਚ ਕੋਈ ਮੁਸ਼ਕਲ ਨਹੀਂ ਸੀ ਆ ਰਹੀ ਪਰੰਤੂ ਢਲਾਣ ਕਾਰਨ ਡਰ ਲਗਦਾ ਸੀ ਕਿ ਕਿਤੇ ਪੈਰ ਤਿਲ੍ਹਕ ਹੀ ਨਾ ਜਾਵੇ। ਮੈਂ ਏਨੀ ਕੁ ਦੂਰ ਨਿਕਲ ਗਿਆ ਕਿ ਵਾਪਸ ਮੁੜਨ ਸਮੇਂ ਮੈਨੂੰ ਕਿਸੇ ਤੋਂ ਰਸਤਾ ਪੁੱਛਣ ਦੀ ਲੋੜ ਨਹੀਂ ਸੀ। ਰਾਤ ਵਾਲਾ ਡਰ ਜਿਵੇਂ ਲਹਿ ਗਿਆ ਹੋਵੇ। ਦਾਤਣ ਕੁਰਲੀ ਮੈਂ ਉਥੇ ਹੀ ਕਰ ਆਇਆ ਸੀ। ਮੂੰਹ-ਹੱਥ ਵੀ ਧੋ ਆਇਆ ਸੀ। ਜਦ ਮੈਂ ਦੁਕਾਨ 'ਤੇ ਪੁੱਜਾ ਤਾਂ ਸਕੂਲ ਵੇਖਣ ਦਾ ਮੇਰਾ ਪੱਕਾ ਮਨ ਬਣ ਚੁੱਕਾ ਸੀ। ਤਿਆਰ ਹੋਣ ਤੋਂ ਪਹਿਲਾਂ ਦੁਕਾਨਦਾਰ ਨੇ ਮੈਨੂੰ ਚਾਹ ਬਣਾ ਦਿੱਤੀ ਸੀ। ਨਾਲ ਕੁਝ ਖਾਧਾ ਵੀ ਸੀ। ਜਦ ਦੁਕਾਨਦਾਰ ਤੋਂ ਸਵੇਰੇ ਚਾਹ ਤੱਕ ਦੀ ਸੇਵਾ ਦੇ ਪੈਸੇ ਪੁੱਛੇ, ਮੈਂ ਹੈਰਾਨ ਹੀ ਰਹਿ ਗਿਆ। ਉਹਨੇ ਸਿਰਫ ਚਾਰ ਰੁਪਏ ਹੀ ਲਏ ਤੇ ਨਾਲ ਇਹ ਵੀ ਕਿਹਾ ਕਿ ਮੈਂ ਉਹਨਾਂ ਦੇ ਬੱਚਿਆਂ ਦਾ ਉਸਤਾਦ ਹਾਂ। ਕਮਾਈ ਲਈ ਹੋਰ ਬੜੇ ਮੁਸਾਫਰ ਆਉਂਦੇ-ਜਾਂਦੇ ਰਹਿੰਦੇ ਹਨ। ਦੁਕਾਨਦਾਰ ਨੇ ਇਕ ਮੁੰਡੇ ਨੂੰ ਹਾਕ ਮਾਰੀ ਤੇ ਮੈਨੂੰ ਨਾਲ ਲਿਜਾਣ ਲਈ ਕਿਹਾ। ਉਹਨੇ ਇਹ ਵੀ ਦੱਸ ਦਿੱਤਾ ਕਿ ਮੈਂ ਉਹਨਾਂ ਦਾ ਮਾਸਟਰ ਹਾਂ। ਇਕ ਗੋਲ ਜਿਹੇ ਮੂੰਹ ਵਾਲੇ ਪੱਕੇ ਰੰਗ ਦੇ ਮੁੰਡੇ ਨੇ ਮੇਰਾ ਅਟੈਚੀ ਤੇ ਦੂਜੇ ਛੋਟੇ ਜਿਹੇ ਕੱਦ ਦੇ ਮੁੰਡੇ ਨੇ ਮੇਰਾ ਕੰਬਲ ਫੜ ਲਿਆ। ਰਾਹ ਵਿਚ ਹੋਰ ਮੁੰਡੇ ਵੀ ਰਲਦੇ ਗਏ। ਕਾਲੇ ਰੰਗ ਵਾਲਾ ਮੁੰਡਾ ਸਭ ਨੂੰ ਬੜੇ ਚਾਅ ਨਾਲ ਮੇਰੇ ਬਾਰੇ ਦਸਦਾ। ਮੁੰਡੇ ਬੜੇ ਅਦਬ ਨਾਲ ਨਮਸਤੇ ਬੁਲਾਉਂਦੇ। ਕੁਝ ਮੁੰਡਿਆਂ ਨੇ ਮੇਰੇ ਪੈਰੀਂ ਹੱਥ ਵੀ ਲਾਏ ਸਨ। ਮੁੰਡਿਆਂ ਦੇ ਸਤਿਕਾਰ ਨੇ ਮੈਨੂੰ ਮੋਹ ਲਿਆ ਸੀ। ਪਰ ਫੇਰ ਵੀ ਮਨ ਉਸ ਸਕੂਲ ਵਿਚ ਨੌਕਰੀ ਕਰਨ ਲਈ ਨਹੀਂ ਸੀ ਮੰਨ ਰਿਹਾ। ਕੱਲ੍ਹ ਦੁਪਹਿਰ ਤੋਂ ਪਿੱਛੋਂ ਦੀ ਸਾਰੀ ਔਖ ਦੀ ਰੜਕ ਮੈਨੂੰ ਫੇਰ ਪਿੱਛੇ ਪਰਤਣ ਲਈ ਹੀ ਕਹਿੰਦੀ। ਪੌਣੇ ਕੁ ਘੰਟੇ ਵਿਚ ਅਸੀਂ ਸਕੂਲ ਦੇ ਸਾਹਮਣੇ ਪਹੁੰਚ ਗਏ। ਸਕੂਲ ਬਿਲਕੁਲ ਹੀ ਸੜਕ ਉਤੇ ਸੱਜੇ ਹੱਥ ਸੀ। ਪੀ.ਟੀ.ਆਈ. ਪ੍ਰਾਰਥਨਾ ਕਰਵਾ ਰਿਹਾ ਸੀ। ਦੋ ਸਰਦਾਰ ਅਧਿਆਪਕ ਮੈਨੂੰ ਵੇਖ ਕੇ ਸੜਕ ਵੱਲ ਆ ਰਹੇ ਸਨ।
**ਤੁਸੀਂ ਗੋਇਲ ਸਾਹਿਬ ਹੀ ਓ ਨਾ ?''
**ਆਓ ਜੀ ਗਿਆਨੀ ਜੀ, ਮੋਸਟ ਵੈਲਕਮ।''
ਪਿੱਛੋਂ ਗੱਲਬਾਤ 'ਤੇ ਪਤਾ ਲੱਗਾ ਕਿ ਪਹਿਲਾ ਬਰੀਕ ਜਿਹੀਆਂ ਮੁੱਛਾਂ ਵਾਲਾ ਸਾਇੰਸ ਮਾਸਟਰ ਬਾਜਵਾ ਤੇ ਦੂਜਾ ਸੁਰਿੰਦਰਪਾਲ ਸਿੰਘ ਮੈਥ ਮਾਸਟਰ ਸੀ। ਸਵੇਰ ਦੀ ਸਭਾ ਦਾ ਸਿਲਸਿਲਾ ਚਲਦਾ ਰਿਹਾ। ਸਾਇੰਸ ਮਾਸਟਰ ਤੇ ਸੁਰਿੰਦਰਪਾਲ ਮੈਨੂੰ ਮੁੱਖ ਅਧਿਆਪਕ ਦੇ ਦਫਤਰ ਵਿਚ ਲੈ ਗਏ। ਮੁੱਖ ਅਧਿਆਪਕ ਹੇਮ ਰਾਜ ਸ਼ਰਮਾ ਆਪਣੀ ਕੁਰਸੀ ਤੋਂ ਖੜ੍ਹਾ ਹੋ ਕੇ ਇਸ ਤਰ੍ਹਾਂ ਮਿਲਿਆ ਜਿਵੇਂ ਕਿਸੇ ਅਫਸਰ ਦੇ ਸੁਆਗਤ ਲਈ ਖੜ੍ਹਾ ਹੋਇਆ ਹੋਵੇ। ਰਾਜ਼ੀਸ਼ੁਂਸ਼ੀ ਪੁੱਛਣ ਉਤੇ ਮੈਂ ਉਸ ਸਕੂਲ ਵਿਚ ਨੌਕਰੀ ਨਾ ਕਰਨ ਦਾ ਫੈਸਲਾ ਸੁਣਾ ਦਿੱਤਾ। ਮੁੱਖ ਅਧਿਆਪਕ ਜਿਵੇਂ ਬਹੁਤ ਉਦਾਸ ਹੋ ਗਿਆ ਹੋਵੇ। ਮੈਂ ਆਪਣੀਆਂ ਅੱਖਾਂ ਦੀ ਗੱਲ ਤਾਂ ਕੀ ਕਰਨੀ ਸੀ, ਇਹ ਕਰਨੀ ਚਾਹੀਦੀ ਵੀ ਨਹੀਂ ਸੀ। ਏਥੇ ਆਉਣ ਤੇ ਵਾਪਸ ਜਾਣ ਦੀ ਮੁਸ਼ਕਲ ਦੱਸ ਕੇ ਮੈਂ ਹਾਜ਼ਰ ਹੋਣ ਵਿਚ ਅਸਮਰਥਾ ਪ੍ਰਗਟ ਕੀਤੀ।
ਪੀ.ਟੀ.ਆਈ. ਦੀ ਸਵੇਰ ਦੀ ਸਭਾ ਵਾਲੀ ਕਾਰਵਾਈ ਅਜੇ ਚੱਲ ਰਹੀ ਸੀ। ਮੇਰੀ ਚੰਗੇ ਪ੍ਰਾਹੁਣਿਆਂ ਵਾਲੀ ਖਾਤਰ ਸੇਵਾ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਸੀ। ਸਾਹਮਣੇ ਹਲਵਾਈ ਦੀ ਦੁਕਾਨ ਤੋਂ ਬਰਫੀ, ਪੇੜੇ ਤੇ ਨਮਕੀਨ ਚਾਹ ਨਾਲ ਮੰਗਵਾਇਆ ਗਿਆ। ਮੁੱਖ ਅਧਿਆਪਕ ਨੇ ਬੜੀ ਆਜਜ਼ੀ ਨਾਲ ਕਿਹਾ :
**ਤੁਸੀਂ ਨੌਕਰੀ ਨਹੀਂ ਕਰਨੀ ਤਾਂ ਨਾ ਕਰਨਾ, ਮੇਰੀ ਏਨੀ ਅਰਜ਼ ਤਾਂ ਮੰਨ ਲਉ ਕਿ ਸਾਡੇ ਬੱਚਿਆਂ ਨੂੰ ਇਕ ਲੈਕਚਰ ਦੇ ਜਾਓ। ਤੁਸੀਂ ਆਪਣੀ ਅਰਜ਼ੀ ਵਿਚ ਬਹੁਤ ਵਧੀਆ ਬੁਲਾਰੇ ਹੋਣ ਦੀ ਗੱਲ ਲਿਖੀ ਸੀ। ਅਸੀਂ ਤੁਹਾਡਾ ਭਾਸ਼ਣ ਸੁਣਨਾ ਚਾਹੁੰਦੇ ਹਾਂ।''
ਮੈਂ ਮੁੱਖ ਅਧਿਆਪਕ ਦੀ ਗੱਲ ਮੰਨ ਲਈ। ਮੁੱਖ ਅਧਿਆਪਕ, ਸ.ਸੁਰਿੰਦਰਪਾਲ ਅਤੇ ਸਾਇੰਸ ਮਾਸਟਰ ਮੈਨੂੰ ਗਰਾਊਂਡ ਵਿਚ ਲੈ ਗਏ। ਪੀ.ਟੀ.ਆਈ. ਨੇ ਸਾਡੇ ਪਹੁੰਚਣ ਉਤੇ ਇਕ ਲੰਬੀ ਸੀਟੀ ਮਾਰੀ ਤੇ ਫੇਰ ਵਿਦਿਆਰਥੀਆਂ ਨੂੰ ਬੈਠਣ ਦਾ ਕਾਸ਼ਨ ਦੇ ਦਿੱਤਾ। ਮੁੱਖ ਅਧਿਆਪਕ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਮੇਰੇ ਬਾਰੇ ਬੜਾ ਕੁਝ ਦੱਸਿਆ। ਕੁਝ ਵਧਾ-ਚੜ੍ਹਾ ਕੇ ਵੀ ਦੱਸਿਆ, ਜਿਸ ਵਿਸ਼ੇ ਉਤੇ ਮੈਂ ਬੋਲਣਾ ਸੀ, ਉਹ ਪਹਿਲਾਂ ਹੀ ਦਫਤਰ ਵਿਚ ਤੈਅ ਕਰ ਲਿਆ ਗਿਆ ਸੀ। ਉਂਜ ਵੀ ਮੈਨੂੰ ਕਿਸੇ ਵਿਸ਼ੇ ਉਤੇ ਬੋਲਣ ਦੀ ਕੋਈ ਝਿਜਕ ਨਹੀਂ ਸੀ।
ਜਦੋਂ ਮੈਂ ਬੋਲਣਾ ਸ਼ੁਰੂ ਕੀਤਾ, ਵਿਦਿਆਰਥੀਆਂ ਨੇ ਜ਼ੋਰ ਦੀ ਤਾੜੀ ਵਜਾਈ। ਇਹਨਾਂ ਜ਼ੋਰਦਾਰ ਤਾੜੀਆਂ ਦਾ ਅਰਥ ਮੈਂ ਏਹੋ ਕੱਢਿਆ ਕਿ ਮੁੱਖ ਅਧਿਆਪਕ ਨੇ ਮੇਰੀ ਤਾਰੀਫ ਦੇ ਜਿਹੜੇ ਪੁਲ ਬੰਨ੍ਹੇ ਹਨ, ਇਹ ਸਭ ਉਸ ਤਾਰੀਫ ਦੀ ਕਰਾਮਾਤ ਹੈ। ਕੁੱਲ ਦਸ ਕੁ ਕੁੜੀਆਂ ਸਨ ਤੇ ਬਾਕੀ ਢਾਈ ਸੌ ਤੋਂ ਵੀ ਵੱਧ ਮੁੰਡੇ। ਇਕ ਕੁੜੀ ਦੇ ਚੱਪਲਾਂ ਪਾਈਆਂ ਹੋਈਆਂ ਸਨ ਤੇ ਦੋ ਮੁੰਡਿਆਂ ਦੇ ਫਲੀਟ, ਬਾਕੀ ਸਭ ਵਿਦਿਆਰਥੀ ਨੰਗੇ ਪੈਰੀਂ ਸਨ। ਉਹਨਾਂ ਦੇ ਕੱਪੜਿਆਂ ਤੋਂ ਵੀ ਉਹਨਾਂ ਦੀ ਗੁਰਬਤ ਦਾ ਪਤਾ ਲਗਦਾ ਸੀ। ਇਸ ਲਈ ਮੈਂ ਆਪਣੇ ਭਾਸ਼ਣ ਦਾ ਵਿਸ਼ਾ ਅੱਧਾ ਕੁ ਤਾਂ ਉਹ ਰੱਖਿਆ ਜੋ ਦਫਤਰ ਵਿਚ ਤੈਅ ਹੋਇਆ ਸੀ ਤੇ ਅੱਧਾ ਕੁ ਬਦਲ ਦਿੱਤਾ। ਸੱਚ, ਨਿਮਰਤਾ, ਸਹਿਣਸ਼ੀਲਤਾ ਤੇ ਮਿੱਠੇ ਬੋਲ---ਅਸਲ ਵਿਚ ਮੇਰੇ ਭਾਸ਼ਣ ਦਾ ਵਿਸ਼ਾ ਸੀ। ਪਰੰਤੂ ਵਿਦਿਆਰਥੀਆਂ ਦੇ ਨੰਗੇ ਪੈਰਾਂ ਨੂੰ ਵੇਖ ਕੇ ਮੈਂ ਗਰੀਬ ਤੇ ਅਮੀਰ ਦੇ ਪਾੜੇ ਦੀ ਗੱਲ ਛੁਹ ਬੈਠਾ ਤੇ ਫੇਰ ਏਸ ਗੱਲ ਨੂੰ ਸੱਚ, ਨਿਮਰਤਾ, ਸਹਿਣਸ਼ੀਲਤਾ ਤੇ ਮਿੱਠੇ ਬੋਲਾਂ ਆਦਿ ਗੁਣਾਂ ਨਾਲ ਜੋੜਨ ਵਿਚ ਇਸ ਤਰ੍ਹਾਂ ਮਸਤ ਹੋ ਗਿਆ ਕਿ ਇਕ ਘੰਟਾ ਬੋਲਦਾ ਹੀ ਗਿਆ। ਬੋਲਣਾ ਵੀ ਵਿਦਿਆਰਥੀਆਂ ਦੀ ਪੱਧਰ ਦਾ ਸੀ। ਫਰੀਦ, ਕਬੀਰ, ਬਾਬਾ ਨਾਨਕ, ਕੁਰਬਾਨੀ ਦੇ ਪੁੰਜ ਗੁਰੂ ਅਰਜਨ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਕਈ ਵਿਦੇਸ਼ੀ, ਕੁਝ ਹਿੰਦੀ ਤੇ ਉਰਦੂ ਸ਼ਾਇਰਾਂ ਦੇ ਕਲਾਮ ਨੂੰ ਭਾਸ਼ਣ ਵਿਚ ਫਿੱਟ ਕਰਦਾ ਗਿਆ। ਧੰਨਵਾਦ ਕਰਨ ਪਿੱਛੋਂ ਮੈਂ ਸਭ ਤੋਂ ਇਸ ਗੱਲ ਦੀ ਮੁਆਫੀ ਮੰਗੀ ਕਿ ਮੈਂ ਲੋੜ ਤੋਂ ਵੱਧ ਸਮਾਂ ਲੈ ਗਿਆ ਹਾਂ ਤੇ ਨਾਲ ਇਸ ਗੱਲੋਂ ਵੀ ਮੁਆਫੀ ਮੰਗੀ ਕਿ ਮੈਂ ਇਸ ਸਕੂਲ ਵਿਚ ਸੇਵਾ ਨਹੀਂ ਕਰ ਸਕਾਂਗਾ।
ਮੁੱਖ ਅਧਿਆਪਕ ਨੇ ਫੇਰ ਮੇਰੀ ਤਾਰੀਫ ਦੇ ਪੁਲ ਬੰਨ੍ਹਣੇ ਸ਼ੁਰੂ ਕਰ ਦਿੱਤੇ ਤੇ ਵਿਦਿਆਰਥੀਆਂ ਨੂੰ ਕਿਹਾ ਕਿ ਆਪਾਂ ਸਾਰਿਆਂ ਨੇ ਗਿਆਨੀ ਜੀ ਨੂੰ ਜਾਣ ਨਹੀਂ ਦੇਣਾ। ਇਕ ਤਾਂ ਉਹਨਾਂ ਦਾ ਆਦਰ-ਭਾਵ ਤੇ ਦੂਜੇ ਦਫਤਰ ਵਿਚ ਆ ਕੇ ਤਨਖਾਹ ਹੋਰ ਵਧਾ ਦੇਣ ਦੇ ਲਾਲਚ ਨੇ ਮੈਨੂੰ ਹਾਜ਼ਰੀ ਰਿਪੋਰਟ ਲਿਖਣ ਲਈ ਮਜਬੂਰ ਕਰ ਦਿੱਤਾ।
ਮੈਂ ਆਪਣੇ ਸਾਰੇ ਯੂਨੀਵਰਸਿਟੀ ਅਤੇ ਤਜਰਬੇ ਦੇ ਸਰਟੀਫਿਕੇਟ ਨਾਲ ਲੈ ਕੇ ਗਿਆ ਸੀ। ਮੁੱਖ ਅਧਿਆਪਕ ਤੇ ਸੁਰਿੰਦਰਪਾਲ ਨੇ ਸਾਰੇ ਸਰਟੀਫਿਕੇਟ ਬੜੇ ਧਿਆਨ ਨਾਲ ਦੇਖੇ। ਪੰਜਾਬੀ ਤੋਂ ਇਲਾਵਾ ਦਸਵੀਂ ਤੱਕ ਅੰਗਰੇਜ਼ੀ, ਮੈਥ ਤੇ ਸਮਾਜਿਕ ਸਿਖਿਆ ਪੜ੍ਹਾਉਣ ਦਾ ਤਜਰਬਾ ਦੇਖ ਕੇ ਮੇਰਾ ਟਾਈਮ ਟੇਬਲ ਨਿਰੋਲ ਪੰਜਾਬੀ ਅਧਿਆਪਕ ਦਾ ਨਾ ਰਿਹਾ। ਅੱਠਵੀਂ ਤੋਂ ਦਸਵੀਂ ਤੱਕ ਪੰਜਾਬੀ, ਨੌਵੀਂ ਦੀ ਅੰਗਰੇਜ਼ੀ ਤੇ ਸਮਾਜਿਕ ਸਿਖਿਆ ਦੇ ਨਾਲ ਨਾਲ ਕੁਝ ਪੀਰੀਅਡ ਦਸਵੀਂ ਦੀ ਸਮਾਜਿਕ ਸਿਖਿਆ ਦੇ ਦਿੱਤੇ। ਦਸਵੀਂ ਨੂੰ ਸਮਾਜਿਕ ਸਿਖਿਆ ਉਦੋਂ ਮੁੱਖ ਅਧਿਆਪਕ ੁਂਦ ਪੜ੍ਹਾਉਂਦਾ ਹੁੰਦਾ ਸੀ। ਟਾਈਮ ਟੇਬਲ ਦੀ ਸਲਿੱਪ ਲੈਣ ਤੋਂ ਪਹਿਲਾਂ ਮੈਂ ਮੁੱਖ ਅਧਿਆਪਕ ਨੂੰ ਇਹ ਗੱਲ ਸਾਫ ਕਰ ਦਿੱਤੀ :
**ਜੇ ਮੇਰਾ ਦਿਲ ਲੱਗ ਗਿਆ ਤਾਂ ਰਹਾਂਗਾ, ਨਹੀਂ ਤਾਂ ਦੀਵਾਲੀ ਤੋਂ ਇਕ ਦਿਨ ਪਹਿਲਾਂ ਚਲਾ ਜਾਵਾਂਗਾ। ਮੈਨੂੰ ਏਨੇ ਦਿਨਾਂ ਦੀ ਤਨਖਾਹ ਦੇ ਦੇਣਾ।''
ਮੁੱਖ ਅਧਿਆਪਕ ਨੇ ਦੀਵਾਲੀ ਦੀ ਛੁੱਟੀ ਦੇ ਨਾਲ ਪੰਜ-ਸੱਤ ਦਿਨ ਹੋਰ ਘਰ ਰਹਿਣ ਦੀ ਖੁੱਲ੍ਹ ਵੀ ਦੇ ਦਿੱਤੀ। ਸਕੂਲ ਵਿਚ ਹੀ ਆਰਜ਼ੀ ਜਿਹਾ ਇਕ ਹੋਸਟਲ ਸੀ। ਦਸਵੀਂ ਦੇ ਸਭ ਵਿਦਿਆਰਥੀ ਵਾਰਸ਼ਿਕ ਪ੍ਰੀਖਿਆ ਤੱਕ ਹੋਸਟਲ ਵਿਚ ਹੀ ਰਹਿੰਦੇ ਸਨ। ਸੁਰਿੰਦਰਪਾਲ ਸਿੰਘ ਤੇ ਸਾਇੰਸ ਮਾਸਟਰ ਵੀ ਉਥੇ ਹੀ ਰਹਿੰਦੇ ਸਨ। ਮੇਰੇ ਲਈ ਵੀ ਸ਼ਾਮ ਨੂੰ ਉਸ ਕਮਰੇ ਵਿਚ ਹੀ ਰਹਿਣ ਦਾ ਪ੍ਰਬੰਧ ਕਰ ਦਿੱਤਾ।
ਬੱਚਿਆਂ ਦੇ ਆਦਰ-ਭਾਵ ਤੇ ਨਿਮਰਤਾ ਨੇ ਮੈਨੂੰ ਘੱਟੋ-ਘੱਟ ਇਕ ਸੈਸ਼ਨ ਉਥੇ ਹੀ ਰਹਿਣ ਲਈ ਮਜਬੂਰ ਕਰ ਦਿੱਤਾ। ਹੋਸਟਲ ਦੀ ਰੋਟੀ ਤਾਂ ਚੰਗੀ ਸੀ। ਦੋਵੇਂ ਵੇਲੇ ਵੱਡੀਆਂ ਵੱਡੀਆਂ ਮੱਕੀ ਦੀਆਂ ਰੋਟੀਆਂ ਬਣਦੀਆਂ। ਸਵੇਰੇ ਨਾਸ਼ਤੇ ਵਿਚ ਪਰੌਠੇ ਮਿਲਦੇ। ਵਿਦਿਆਰਥੀ ਅਚਾਰ ਨਾਲ ਪਰੌਠੇ ਖਾਂਦੇ, ਚਾਹ ਨਹੀਂ ਸਨ ਪੀਂਦੇ। ਦੁਪਹਿਰ ਤਰੀ ਵਾਲੀ ਸਬਜ਼ੀ ਨਾਲ ਓਹੀ ਮੱਕੀ ਦੀਆਂ ਮੋਟੀਆਂ ਮੋਟੀਆਂ ਰੋਟੀਆਂ ਤੇ ਸ਼ਾਮ ਨੂੰ ਮਾਹਾਂ-ਛੋਲਿਆਂ ਦੀ ਦਾਲ ਨਾਲ ਓਹੀ ਮੱਕੀ ਦੇ ਢੋਡੇ। ਰੋਟੀਆਂ ਦੀ ੂਂਬੀ ਇਹ ਸੀ ਕਿ ਉਹ ਰੜ੍ਹੀਆਂ ਹੁੰਦੀਆਂ ਤੇ ਰੋਟੀ ਵਿਚ ਮਿਠਾਸ ਹੁੰਦੀ। ਏਨੀ ਮਿੱਠੀ ਮੱਕੀ ਮੈਂ ਕਦੇ ਨਹੀਂ ਸੀ ਖਾਧੀ।
ਜਿਸ ਕਮਰੇ ਵਿਚ ਸੈਕੰਡ ਮਾਸਟਰ ਤੇ ਸਾਇੰਸ ਮਾਸਟਰ ਬਾਜਵਾ ਰਹਿੰਦੇ ਸਨ, ਉਸ ਦੀਆਂ ਸਾਰੀਆਂ ਕੰਧਾਂ ਹੀ ਪਹਾੜ ਦੀ ਕੱਚੀ ਮਿੱਟੀ ਦੀਆਂ ਬਣੀਆਂ ਹੋਈਆਂ ਸਨ। ਪਹਾੜਾਂ ਦੇ ਸਾਰੇ ਘਰਾਂ ਵਾਂਗ ਸਕੂਲ ਦੀਆਂ ਸਾਰੀਆਂ ਛੱਤਾਂ ਵੀ ਢਲਾਣਦਾਰ ਸਨ। ਸੈਕੰਡ ਮਾਸਟਰ ਤੇ ਬਾਜਵੇ ਦੇ ਮੰਜੇ ਕੋਲ ਹੀ ਮੇਰਾ ਮੰਜਾ ਡਾਹ ਦਿੱਤਾ ਗਿਆ। ਵਧੀਆ ਬਿਸਤਰਾ ਮੁੱਖ ਅਧਿਆਪਕ ਦੇ ਘਰੋਂ ਆ ਗਿਆ ਸੀ।
ਕਮਰੇ ਵਿਚ ਇਕ ਬਹੁਤ ਵੱਡਾ ਨੁਕਸ ਸੀ। ਇਸ ਦੇ ਇਕ ਪਾਸੇ ਖੂੰਜੇ ਦੀਆਂ ਦੀਵਾਰਾਂ ਵਿਚ ਛੱਤ ਤੋਂ ਲੈ ਕੇ ਫਰਸ਼ ਤੱਕ ਏਡੀ ਵੱਡੀ ਵਿਰਲ ਸੀ ਕਿ ਅਸਾਨੀ ਨਾਲ ਛੋਟਾ ਬੱਚਾ ਜਾਂ ਕੁੱਤਾ-ਬਿੱਲਾ ਅੰਦਰ ਆ-ਜਾ ਸਕਦਾ ਸੀ। ਮੈਨੂੰ ਡਰ ਲਗਦਾ ਸੀ ਕਿ ਕਿਤੇ ਇਹ ਛੱਤ ਡਿੱਗ ਹੀ ਨਾ ਪਵੇ।
ਜੇ ਆਪਣਾ ਡਰ ਪ੍ਰਗਟ ਕਰਦਾ ਤਾਂ ਉਹਨਾਂ ਅਧਿਆਪਕਾਂ ਨੇ ਮੈਨੂੰ ਡਰਪੋਕ ਸਮਝਣਾ ਸੀ। ਮੈਂ ਡਰਪੋਕ ਹੈ ਵੀ ਨਹੀਂ ਸੀ। ਪਰ ਅਣਿਆਈ ਮੌਤ ਮਰਨਾ ਵੀ ਤਾਂ ਕੋਈ ਸਿਆਣਪ ਨਹੀਂ। ਰੱਜ ਕੇ ਖਾਧੀ ਰੋਟੀ ਤੇ ਪਿਛਲੀ ਰਾਤ ਦੇ ਉਨੀਂਦਰੇ ਕਾਰਨ ਰਜਾਈ ਲੈਣ ਸਾਰ ਹੀ ਮੈਨੂੰ ਨੀਂਦ ਆ ਗਈ।
ਦਿਨ ਚੜ੍ਹਨ ਤੋਂ ਪਹਿਲਾਂ ਸੈਕੰਡ ਮਾਸਟਰ ਤੇ ਬਾਜਵਾ ਤਾਂ ਬਾਹਰ ਚਲੇ ਗਏ ਸਨ। ਮੈਨੂੰ ਬਾਹਰ ਲਿਜਾਣ ਲਈ ਰਾਤ ਵੇਲੇ ਰੋਟੀ ਖੁਆਉਣ ਵਾਲੇ ਦੋਵੇਂ ਮੁੰਡੇ ਆ ਗਏ ਸਨ। ਦਿਨ ਚੜ੍ਹੇ ਮੈਨੂੰ ਜਾਣਾ-ਆਉਣਾ ਵੀ ਔਖਾ ਨਹੀਂ ਸੀ ਲੱਗਿਆ। ਮੈਨੂੰ ਯਾਦ ਨਹੀਂ ਕਿ ਉਹ ਦੋਵੇਂ ਮਾਸਟਰ ਕਿਥੇ ਤੇ ਕਦੋਂ ਨਹਾਤੇ। ਪਰ ਮੈਂ ਇਕ ਹੋਰ ਕਮਰੇ ਦੇ ਖੂੰਜੇ ਵਿਚ ਬੈਠ ਕੇ ਕੋਸੇ ਪਾਣੀ ਨਾਲ ਨਹਾਤਾ ਸੀ। ਪਾਣੀ ਮੇਰੀ ਇੱਛਾ 'ਤੇ ਰਸੋਈਏ ਨੇ ਗਰਮ ਕਰ ਦਿੱਤਾ ਸੀ ਅਤੇ ਪਾਣੀ ਲਿਆਉਣ ਦੀ ਸੇਵਾ ਵੀ ਉਹਨਾਂ ਦੋਵਾਂ ਮੁੰਡਿਆਂ ਵਿਚੋਂ ਇਕ ਨੇ ਕੀਤੀ ਸੀ।
ਦੂਜੇ ਦਿਨ ਰਾਸ਼ਟਰੀ ਗੀਤ ਪਿੱਛੋਂ ਮੈਂ ਮੁੱਖ ਅਧਿਆਪਕ ਨਾਲ ਦਫਤਰ ਵਿਚ ਆ ਗਿਆ ਤੇ ਸੌਣ ਵਾਲੇ ਕਮਰੇ ਦੀ ਸਮੱਸਿਆ ਦੱਸ ਕੇ ਇਸ ਨੂੰ ਹੱਲ ਕਰਨ ਦੀ ਬੇਨਤੀ ਕੀਤੀ। ਮੇਰੀ ਇਸ ਸਮੱਸਿਆ ਦੇ ਹੱਲ ਹੋਣ ਦਾ ਓਦੋਂ ਪਤਾ ਲੱਗਾ ਜਦੋਂ ਸ਼ਾਮ ਨੂੰ ਇਕ ਜਮਾਤ ਦਾ ਕਮਰਾ ਖਾਲੀ ਕਰਵਾ ਕੇ ਮੇਰਾ ਮੰਜਾ ਬਿਸਤਰਾ ਉਥੇ ਲਵਾ ਦਿੱਤਾ ਗਿਆ।
ਪਹਿਲੇ ਦੋਵੇਂ ਦਿਨ ਪੜ੍ਹਾ ਕੇ ਮੈਂ ਵੀ ਸੰਤੁਸ਼ਟ ਸੀ, ਮੁੱਖ ਅਧਿਆਪਕ ਵੀ ਤੇ ਵਿਦਿਆਰਥੀ ਵੀ, ਪਰ ਵਿਚਾਰਾ ਫੌਜਾ ਸਿੰਘ ਪ੍ਰੇਸ਼ਾਨ ਸੀ। ਫੌਜਾ ਸਿੰਘ ਪਹਿਲਾਂ ਛੇਵੀਂ ਤੋਂ ਦਸਵੀਂ ਤੱਕ ਇਸ ਸਕੂਲ ਵਿਚ ਪੰਜਾਬੀ ਪੜ੍ਹਾਉਂਦਾ ਸੀ। ਉਹ ਇਸ ਇਲਾਕੇ ਦਾ ਹੀ ਸੀ। ਉਹਨੇ ਆਪ ਵੀ ਸਿਰਫ ਮੈਟ੍ਰਿਕ ਤੱਕ ਪੰਜਾਬੀ ਪੜ੍ਹੀ ਹੋਈ ਸੀ। ਉਸ ਨੂੰ ਦਸਵੀਂ ਤੱਕ ਦੇ ਪੀਰੀਅਡ ਦੇਣਾ ਆਰਜ਼ੀ ਇੰਤਜ਼ਾਮ ਸੀ। ਪੰਜਾਬੀ ਤੇ ਸਾਇੰਸ ਦੇ ਅਧਿਆਪਕ ਛੇਤੀ ਕੀਤੇ ਇਸ ਇਲਾਕੇ ਵਿਚ ਜਾਂਦੇ ਨਹੀਂ ਸਨ। ਮੇਰੇ ਜਾਣ ਨਾਲ ਫੌਜਾ ਸਿੰਘ ਸੱਤਵੀਂ ਤੱਕ ਦਾ ਹੀ ਅਧਿਆਪਕ ਬਣ ਕੇ ਰਹਿ ਗਿਆ ਸੀ। ਦਸਵੀਂ ਨੂੰ ਜੋ ਕੁਝ ਉਸ ਨੇ ਪੜ੍ਹਾਇਆ ਸੀ, ਉਸ ਵਿਚੋਂ ਬਹੁਤ ਕੁਝ ਉਹ ਉਚਾਰਨ ਤੇ ਅਰਥਾਂ ਪੱਖੋਂ ਗਲਤ ਪੜ੍ਹਾ ਬੈਠਾ ਸੀ। ਕਵਿਤਾਵਾਂ ਦੇ ਅਰਥ ਕਰਵਾਉਣ ਸਮੇਂ ਜਿਹੜੇ ਸ਼ਬਦਾਂ ਦੇ ਅਰਥ ਉਸ ਨੇ ਦੱਸੇ ਸਨ, ਉਹਨਾਂ ਵਿਚੋਂ ਕੁਝ ਸ਼ਬਦਾਂ ਦੇ ਅਰਥ ਬੱਚਿਆਂ ਨੇ ਕਿਤਾਬ ਉਤੇ ਲਿਖੇ ਹੋਏ ਸਨ। ਕੁਝ ਅਰਥ ਪੁਸਤਕ ਦੇ ਅੰਤ ਉਤੇ ਦਿੱਤੇ ਹੋਏ ਸਨ। ਫੌਜਾ ਸਿੰਘ ਦੇ ਦੱਸੇ ਹੋਏ ਅਰਥ ਭਾਵੇਂ ਸਾਰੇ ਤਾਂ ਗਲਤ ਨਹੀਂ ਸਨ, ਪਰੰਤੂ ਕੁਝ ਅਰਥਾਂ ਵਿਚ ਉਸ ਨੇ ਤੁੱਕਾ ਹੀ ਵਰਤਿਆ ਹੋਇਆ ਸੀ। ਪਰ ਮੈਨੂੰ ਫੌਜਾ ਸਿੰਘ ਦੀ ਇੱਜ਼ਤ ਦਾ ਖਆਿਲ ਸੀ। ਇਸ ਲਈ ਬੱਚਿਆਂ ਨੂੰ ਅਸਲੀ ਅਰਥ ਦੱਸਣ ਸਮੇਂ ਫੌਜਾ ਸਿੰਘ ਦੀ ਇਹ ਕਹਿ ਕੇ ਬੱਚਤ ਕਰ ਦਿੰਦਾ ਕਿ ਇਕ ਸ਼ਬਦ ਦੇ ਕਈ ਕਈ ਅਰਥ ਹੁੰਦੇ ਹਨ ਤੇ ਮੇਰੀ ਬੁੱਧੀ ਅਨੁਸਾਰ ਇਸ ਸ਼ਬਦ ਦੇ ਇਹ ਅਰਥ ਹਨ। ਇਸ ਦੇ ਬਾਵਜੂਦ ਕੁਝ ਬੱਚੇ ਅਸਲੀਅਤ ਸਮਝ ਗਏ ਸਨ। ਇਸ ਲਈ ਫੌਜਾ ਸਿੰਘ ਮੇਰੇ 'ਤੇ ਖਾਸਾ ਔਖਾ ਸੀ ਤੇ ਉਸ ਨੇ ਪਹਿਲੇ ਕੁਝ ਦਿਨ ਬੱਚਿਆਂ ਨੂੰ ਕੁਝ ਅਜਿਹੇ ਸ਼ਬਦ ਦੇ ਕੇ ਮੇਰੇ ਕੋਲ ਭੇਜਿਆ ਜੋ ਉਸ ਅਨੁਸਾਰ ਮੈਂ ਦੱਸ ਨਹੀਂ ਸਕਾਂਗਾ। ਪਰ ਮੈਂ ਫੌਜਾ ਸਿੰਘ ਦੇ ਇਮਤਿਹਾਨ ਵਿਚੋਂ ਪਾਸ ਹੁੰਦਾ ਰਿਹਾ ਪਰ ਉਸ ਦੀ ਇਹ ਕਮੀਨਗੀ ਨਾ ਚਾਹੁੰਦੇ ਹੋਏ ਵੀ ਮੁੱਖ ਅਧਿਆਪਕ ਦੇ ਨੋਟਿਸ ਵਿਚ ਲਿਆ ਦਿੱਤੀ। ਮੁੱਖ ਅਧਿਆਪਕ ਨੇ ਮੇਰੀ ਹਾਜ਼ਰੀ ਵਿਚ ਹੀ ਉਸ ਦੀ ਖਾਸੀ ਝਾੜ-ਝੰਬ ਕੀਤੀ। ਮੈਂ ਅਜਿਹਾ ਨਾ ਕਰਨ ਲਈ ਮੁੱਖ ਅਧਿਆਪਕ ਨੂੰ ਬੇਨਤੀ ਕੀਤੀ ਤੇ ਆਪ ਫੌਜਾ ਸਿੰਘ ਨੂੰ ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਪਰਹੇਜ਼ ਕਰਨ ਲਈ ਕਿਹਾ।
ਦੀਵਾਲੀ ਦੀ ਛੁੱਟੀ ਤੋਂ ਪਹਿਲਾਂ ਹੀ ਸਕੂਲ ਦੀ ਪ੍ਰਬੰਧਕ ਕਮੇਟੀ ਦਾ ਉਪ-ਪ੍ਰਧਾਨ ਰਾਮ ਸਿੰਘ ਮੈਨੂੰ ਆਪਣੇ ਘਰ ਰਹਿਣ ਦੀ ਪੇਸ਼ਕਸ਼ ਕਰ ਗਿਆ ਸੀ, ਕਿਉਂਕਿ ਉਸ ਦੇ ਮੁੰਡੇ ਗੁਰਬੀਂਸ਼ ਰਾਹੀਂ ਉਸ ਨੂੰ ਪਤਾ ਲੱਗ ਗਿਆ ਸੀ ਕਿ ਸਕੂਲ ਵਿਚ ਮੇਰਾ ਅਜੇ ਤੱਕ ਪੂਰੀ ਤਰ੍ਹਾਂ ਜੀਅ ਨਹੀਂ ਲੱਗਿਆ। ਰਾਮ ਸਿੰਘ ਤੋਂ ਬਿਨਾਂ ਸਕੂਲ ਦੇ ਕੰਮ ਵਿਚ ਹੋਰ ਕੋਈ ਦਿਲਚਸਪੀ ਨਹੀਂ ਸੀ ਲੈਂਦਾ। ਦਰਅਸਲ ਹੇਮ ਰਾਜ ਸ਼ਰਮਾ ਮੁੱਖ ਅਧਿਆਪਕ ਵੀ ਸੀ ਤੇ ਪ੍ਰਬੰਧਕ ਕਮੇਟੀ ਦੇ ਸਾਰੇ ਅਧਿਕਾਰ ਵੀ ਉਸ ਕੋਲ ਹੀ ਸਨ। ਕਮੇਟੀ ਤਾਂ ਐਵੇਂ ਅੰਗੂਠੇ ਲਵਾਉਣ ਲਈ ਹੀ ਬਣਾਈ ਹੋਈ ਸੀ। ਰਾਮ ਸਿੰਘ ਮੁੱਖ ਅਧਿਆਪਕ ਨੂੰ ਹੀ ਸਕੂਲ ਦਾ ਮਾਲਕ ਸਮਝਦਾ ਸੀ ਤੇ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਜਾਂ ਆਪਣੇ ਸਾਊਪੁਣੇ ਕਾਰਨ ਮੁੱਖ ਅਧਿਆਪਕ ਦੇ ਕਹਿਣ ਉਤੇ ਸਕੂਲ ਦੇ ਕੰਮਾਂ ਵਿਚ ਦਿਲਚਸਪੀ ਲੈਂਦਾ ਸੀ।
ਸਕੂਲ ਦੇ ਹੋਸਟਲ ਵਿਚ ਨਹਾਉਣ ਧੋਣ ਤੋਂ ਲੈ ਕੇ ਰੋਟੀ-ਟੁੱਕ ਤੱਕ ਸਭ ਕੁਝ ਤਸੱਲੀਬੀਂਸ਼ ਸੀ, ਪਰ ਰਾਤ ਨੂੰ ਸੌਣ ਦਾ ਸਿਲਸਿਲਾ ਮੇਰੇ ਮੁਤਾਬਕ ਨਹੀਂ ਸੀ। ਜਿਸ ਕਮਰੇ ਵਿਚ ਮੈਂ ਸੌਂਦਾ ਸਾਂ, ਉਹ ਸੱਤਵੀਂ ਜਮਾਤ ਦਾ ਕਮਰਾ ਸੀ। ਸਾਰੀ ਛੁੱਟੀ ਪਿੱਛੋਂ ਕੁਝ ਬੈਂਚ ਇਕ ਪਾਸੇ ਕਰਕੇ ਮੇਰਾ ਮੰਜਾ ਡਾਹ ਦਿੱਤਾ ਜਾਂਦਾ। ਸਵੇਰੇ ਸਕੂਲ ਲੱਗਣ ਤੋਂ ਪਹਿਲਾਂ ਮੈਨੂੰ ਕਮਰਾ ਖਾਲੀ ਕਰਨਾ ਪੈਂਦਾ। ਭਾਵੇਂ ਇਸ ਕੰਮ ਲਈ ਮੈਨੂੰ ਹੱਥ ਤੱਕ ਨਹੀਂ ਸੀ ਹਿਲਾਉਣਾ ਪੈਂਦਾ ਤੇ ਸਾਰਾ ਕੰਮ ਜਾਂ ਤਾਂ ਪਰਸਾ ਚੌਕੀਦਾਰ ਕਰਦਾ ਜਾਂ ਕਿਸ਼ਨੂੰ ਰਸੋਈਆ ਤੇ ਜਾਂ ਫਿਰ ਵਿਦਿਆਰਥੀ, ਪਰ ਮੈਨੂੰ ਇਹ ਚੱਕਵੇਂ ਚੁੱਲ੍ਹੇ ਵਰਗਾ ਸਿਲਸਿਲਾ ਭਾਉਂਦਾ ਨਹੀਂ ਸੀ।
ਲਾਰੀ ਜਿਹੜੀ ਸ਼ਾਮ ਨੂੰ ਆਉਂਦੀ ਸੀ, ਓਹੀ ਅਗਲੇ ਦਿਨ ਸਵੇਰ ਹੁਸ਼ਿਆਰਪੁਰ ਨੂੰ ਵਾਪਸ ਜਾਂਦੀ। ਇਸ ਲਈ ਸੈਕੰਡ ਮਾਸਟਰ, ਸਾਇੰਸ ਮਾਸਟਰ ਤੇ ਮੈਂ ਉਸ ਬਸ ਰਾਹੀਂ ਹੀ ਦੀਵਾਲੀ ਮਨਾਉਣ ਆਪਣੇ ਘਰ ਚੱਲੇ ਸਾਂ। ਮੁੱਖ ਅਧਿਆਪਕ ਉਚੇਚੇ ਤੌਰ 'ਤੇ ਮੈਨੂੰ ਬਸ ਚੜ੍ਹਾਉਣ ਆਇਆ ਸੀ। ਉਸ ਨੇ ਮੈਨੂੰ ਮੇਰਾ ਕੰਬਲ ਨਹੀਂ ਸੀ ਲਿਜਾਣ ਦਿੱਤਾ। ਇਕ ਪੈਂਟ ਸ਼ਰਟ ਵੀ ਰੱਖ ਲਈ ਸੀ। ਸ਼ਾਇਦ ਉਸ ਨੂੰ ਡਰ ਸੀ ਕਿ ਕਿਤੇ ਸਾਰਾ ਸਮਾਨ ਲਿਜਾਣ ਪਿੱਛੋਂ ਮੈਂ ਮੁੜ ਕੇ ਨਾ ਹੀ ਆਵਾਂ।
**ਗਿਆਨੀ ਜੀ, ਆਪਣੇ ਵਚਨ ਯਾਦ ਰੱਖਣਾ। ਏਥੇ ਤੁਹਾਨੂੰ ਕੋਈ ਤਕਲੀਫ ਨਹੀਂ ਹੋਵੇਗੀ।'' ਚਲਦੀ ਬਸ ਵਿਚ ਮੁੱਖ ਅਧਿਆਪਕ ਦੇ ਪਿਆਰ ਭਰੇ ਬੋਲਾਂ ਨੇ ਮੈਨੂੰ ਵਚਨ ਨਿਭਾਉਣ ਲਈ ਮਨ ਹੀ ਮਨ ਵਿਚ ਪੱਕਾ ਕਰ ਦਿੱਤਾ। ਦਸਵੀਂ ਦੇ ਕੁਝ ਵਿਦਿਆਰਥੀ ਵੀ ਬਸ ਚੜ੍ਹਾਉਣ ਸਾਨੂੰ ਆਏ ਸਨ। ਇਸ ਤਰ੍ਹਾਂ ਦਾ ਮਾਣ-ਤਾਣ ਸਾਡੇ ਇਲਾਕੇ ਦੇ ਵਿਦਿਆਰਥੀਆਂ ਵਿਚ ਮੈਨੂੰ ਘੱਟ ਹੁੰਦਾ ਲੱਗ ਰਿਹਾ ਸੀ ਤੇ ਵਿਦਿਆਰਥੀਆਂ ਦੇ ਇਸ ਸਤਿਕਾਰ ਕਾਰਨ ਵੀ ਮੈਂ ਘੱਟੋ-ਘੱਟ ਇਹ ਸੈਸ਼ਨ ਤਾਂ ਇਸ ਸਕੂਲ ਵਿਚ ਲਾਉਣ ਲਈ ਜਿਵੇਂ ਨੈਤਿਕ ਤੌਰ 'ਤੇ ਬੱਝ ਗਿਆ ਸੀ।
-----ਚਲਦਾ-----