ਕਵਿਤਾਵਾਂ

  •    ਬਾਬਾ ਨਾਨਕਾ / ਜੱਗਾ ਸਿੰਘ (ਕਵਿਤਾ)
  •    ਇਹ ਦੇਸ਼ ਮੇਰਾ ਹੈ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
  •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
  •    ਕਿਸੇ ਦੀ ਗੱਲ / ਗੁਰਾਂਦਿੱਤਾ ਸਿੰਘ ਸੰਧੂ (ਗੀਤ )
  •    ਡਾਕਟਰ / ਸਤੀਸ਼ ਠੁਕਰਾਲ ਸੋਨੀ (ਕਵਿਤਾ)
  •    ਅਮਲਾਂ ਬਾਝੋਂ / ਕਵਲਦੀਪ ਸਿੰਘ ਕੰਵਲ (ਕਵਿਤਾ)
  •    ਖੇਡ ਤਕਦੀਰਾਂ ਦੀ / ਮਨਦੀਪ ਗਿੱਲ ਧੜਾਕ (ਕਵਿਤਾ)
  •    ਬੜਾ ਸਕੂਨ ਹੈ ਮੈਨੂੰ / ਪੱਪੂ ਰਾਜਿਆਣਾ (ਕਵਿਤਾ)
  •    ਗ਼ਜ਼ਲ / ਤ੍ਰੈਲੋਚਨ ਲੋਚੀ (ਵੀਡੀਉ) / ਜਸਬੀਰ ਸਿੰਘ ਸੋਹਲ (ਗ਼ਜ਼ਲ )
  •    ਯਾਦਾਂ ਪਿੰਡ ਦੀਆਂ / ਚਰਨਜੀਤ ਪਨੂੰ (ਕਵਿਤਾ)
  •    ਲਾਹਨਤਾਂ / ਕੌਰ ਰੀਤ (ਕਵਿਤਾ)
  •    ਬਿਰਹੋਂ-ਰਿਸ਼ਤੇ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
  •    ਕੁਦਰਤ 'ਤੇ ਜੀਵਨ / ਹਰਦੇਵ ਸਿੰਘ (ਕਵਿਤਾ)
  •    ਸਹਿਜੇ ਸਹਿਜੇ ਰੇ ਮਨਾ / ਹਰਦੇਵ ਚੌਹਾਨ (ਕਵਿਤਾ)
  •    ਮੜੀ ਦਾ ਦੀਵਾ / ਬਿੰਦਰ ਜਾਨ ਏ ਸਾਹਿਤ (ਕਵਿਤਾ)
  •    ਅੱਜ ਦਾ ਸੱਚ / ਲੱਕੀ ਚਾਵਲਾ (ਕਵਿਤਾ)
  • ਪਰੀਤਮ ਸਿੰਘ ਬਾਸੀ ਯਾਦਗਾਰੀ ਪੁਰਸਕਾਰ ਜਰਨੈਲ ਸਿੰਘ ਸੇਖਾ ਨੂੰ (ਖ਼ਬਰਸਾਰ)


    ਸਰੀ --.ਸ੍‍: ਪੀ੍‍ਤਮ ਸਿੰਘ ਬਾਸੀ ਯਾਦਗਾਰੀ ਐਵਾਰਡ ਪ੍ਦਾਨ ਕਰਨ ਦਾ ਸਮਾਰੋਹ ਇਥੋ' ਦੇ ਲਵਲੀ ਰੈਸਟੋਰੈ'ਟ ਵਿੱਚ ਪੰਜ ਸਤੰਬਰ ਸੋਮਵਾਰ ਨੂੰ ਆਯੋਜਿਤ ਕੀਤਾ ਗਿਆ । ਇਹ ਪ੍ਰੋਗਰਾਮ ਬੀ.ਸੀ. ਪੰਜਾਬੀ ਕਲਚਰਲ ਫਾਊਂਡੇਸ਼ਨ ਵੱਲੋ' ਕਰਵਾਇਆ ਗਿਆ। ਸਵਰਗੀ ਪਿਤਾ ਦੀ ਯਾਦ ਵਿੱਚ ਅਤੇ ਉਸਾਰੂ ਸਾਹਿਤ ਦੀ ਪਰਮੋਸ਼ਨ ਵਾਸਤੇ ਸੀ੍‍ ਮੰਗਾ ਬਾਸੀ ਅਤੇ ਪਰਿਵਾਰ ਵੱਲੋ' ਦਿੱਤਾ ਜਾਂਦਾ ਇਹ ਸਨਮਾਨ ਇਸ ਵਾਰ ਦਰਵੇਸ਼ ਸਾਹਿਤਕਾਰ ਸ: ਜਰਨੈਲ ਸਿੰਘ ਸੇਖਾਂ ਨੂੰ ਪਰਦਾਨ ਕੀਤਾ ਗਿਆ। 


    ਪ੍ਧਾਨਗੀ ਮੰਡਲ ਵਿੱਚ ਡਾ: ਐਸ.ਪੀ. ਸਿੰਘ ਸਾਬਕਾ ਵੀ.ਸੀ.ਗੁਰੂ ਨਾਨਕ ਦੇਵ ਯੂਨੀ: , ਸ: ਜਰਨੈਲ ਸਿੰਘ ਸੇਖਾ, ਡਾ: ਰਘਬੀਰ ਸਿੰਘ ਸਿਰਜਨਾ, ਸੀ੍‍ ਮੰਗਾ ਬਾਸੀ, ਸੀ੍‍ ਮੋਹਨ ਗਿੱਲ ਅਤੇ ਸ਼ਾਇਰ ਨਦੀਮ ਪਰਮਾਰ ਸ਼ਾਮਿਲ ਹੋਏ । 
    ਖਚਾਖਚ ਭਰੇ ਹਾਲ ਵਿੱਚ ਸ਼ਹਿਰ ਅਤੇ ਬਾਹਰੋ' ਆਏ ਪਤਵੰਤਿਆਂ ਸਾਹਮਣੇ' ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸ: ਜਰਨੈਲ ਸਿੰਘ ਚਿੱਤਰਕਾਰ ਨੇ ਸਭ ਨੂੰ ਜੀ ਆਇਆਂ ਆਖਿਆ ।  ਸੀ੍‍ ਨਦੀਮ ਪਰਮਾਰ ਨੇ ਫਾਂੳਡੇਸ਼ਨ ਦੇ ਇਤਿਹਾਸ ਅਤੇ ਕਾਰਜਸ਼ੈਲੀ ਉਪਰ ਚਾਨਣਾਂ ਪਾਇਆ। 
    ਇਸ ਉਪਰੰਤ ਸੇਖਾ  ਸਾਹਿਬ ਨੇ ਆਪਣੇ' ਸਾਹਿਤਕ ਜੀਵਨ ਦੇ ਆਰੰਭਕ ਸਮੇ' ਅਤੇ ਮੁੱਖ ਮਹਿਮਾਨ ਡਾ: ਐਸ.ਪੀ. ਸਿੰਘ ਹੁਰਾਂ ਦੇ ਵੀ.ਸੀ. ਕਾਰਜਕਾਲ ਦੌਰਾਨ ਪਰਵਾਸੀ ਸਾਹਿਤ ਵਿਚ ਪਾਏ ਵਡਮੁੱਲੇ ਯੋਗਦਾਨ ਕਰਿਦਆਂ ਉਹਨਾਂ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। 
    " ਦੁਨੀਅਾਂ ਕੈਸੀ ਹੋਈ" ਸੇਖਾ ਸਾਹਿਬ ਦਾ ਪਹਿਲਾ ਨਾਵਲ ਸੀ,  ਜਿਸ ਨੇ ਐਸ. ਪੀ. ਸਿੰਘ ਹੁਰਾਂ ਨੂੰ ਏਨਾਂ ਪਰਭਾਵਿਤ ਕੀਤਾ ਕਿ ਉਹ  GNDU ਵਿਚ ਪਰਵਾਸੀ ਸਾਹਿਤ ਦੇ ਐਮ. ਏ. ਦੇ ਸਲੇਬਸ ਵਿੱਚ ਵੀ ਸ਼ਾਮਿਲ ਹੋਇਆ ਅਤੇ ਉਸ ਉਪਰ M.Phil ਵੀ ਕਰਵਾਈ ਗਈ। ਇਹ ਵੀ.ਸੀ. ਸਾਹਿਬ ਦੀ ਨਿਰਪੱਖ ਤੇ ਪਾਰਖੂ ਨਜ਼ਰ ਦਾ ਪਰਮਾਣ ਸੀ। 
    ਪ੍ਸਿੱਧ ਵਿਦਵਾਨ ਡਾ: ਰਘਬੀਰ ਸਿੰਘ ਸਿਰਜਣਾਂ ਨੇ ਇਸ ਨਾਵਲ ਅਤੇ ਪਰਵਾਸ ਦੇ ਕਾਰਨਾਂ ਦੀਆਂ ਮਜ਼ਬੂਰੀਆਂ ਬਾਰੇ ਭਰਪੂਰ ਚਾਨਣਾਂ ਪਾਇਆ। ਡਾ: ਰਘਬੀਰ ਸਿੰਘ ਹੁਰਾਂ ਦੀ ਰਹਿਨੁਮਾਈ ਹੇਠ ਹੀ ਇਸ ਨਾਵਲ ਉਪਰ ਪੰਜਾਬ ਯੂਨੀ: ਚੰਡੀਗੜ੍ਹ ਵਿੱਚ ਪਹਿਲੀ Mpl. ਹੋਈ। 
     ਮੁੱਖ ਮਹਿਮਾਨ ਡਾ: ਅੈਸ. ਪੀ.ਸਿੰਘ ਹੁਰਾਂ ਆਪਣੇ' ਮਹੱਤਵ ਪੂਰਨ ਭਾਸ਼ਨ ਦੌਰਾਨ ਪ੍ਵਾਸੀ ਸਾਹਿਤ ਅਤੇ ਸਾਹਿਤਕਾਰਾਂ ਦੇ ਉਭਾਰ ਵਿੱਚ ਆਪਣੀ ਨਿਸਵਾਰਥ ਕਾਰਜਸ਼ੈਲੀ ਦਾ ਜ਼ਿਕਰ ਕੀਤਾ ਅਤੇ ਸੇਖਾ ਸਾਹਬ ਦੇ ਸਾਹਿਤਕ ਯੋਗਦਾਨ ਦੀ ਸ਼ਲਾਘਾ ਕੀਤੀ। 
    ਇਗਲੈਂਡ ਤੋਂ ਆਏ ਕੁਲਵੰਤ ਸਿੰਘ ਧਾਲੀਵਾਲ ਨੇ ਸੰਸਾਰ ਵਿਚ, ਖਾਸ ਕਰ ਪੰਜਾਬ ਵਿਚ ਫੈਲ ਰਹੀ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਬਾਰੇ ਵਿਸ਼ਥਾਰ ਵਚ ਗੱਲ ਬਾਤ ਕੀਤੀ ਤੇ ਇਸ ਮੂੰ ਖਤਮ ਕਰਨ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ।
    ਇਸ ਉਪਰੰਤ ਮੰਗਾ ਬਾਸੀ,  ਪਰਿਵਾਰ ਅਤੇ ਪ੍ਧਾਿਨਗੀ ਮੰਡਲ ਵੱਲੋ' ਸ: ਜਰਨੈਲ ਸਿੰਘ ਸੇਖਾ ਨੂੰ ਐਵਾਰਡ ਦੇ ਕੇ ਸਨਮਾਨਤ ਕੀਤਾ ਗਿਆ। 
    ਬੀ.ਸੀ.ਪੰਜਾਬੀ ਕਲਚਰਲ ਫਾਊਂਡੇਸ਼ਨਵੱਲੋ' ਮੁੱਖ ਮਹਿਮਾਨ ਡਾ. ਐਸ. ਪੀ. ਸਿੰਘ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। 
    ਕੁਝ ਵਿਸ਼ੇਸ਼ ਬੁਲਾਰਿਆਂ ਜਿਹਨਾਂ ਵਿੱਚ ਮੋਹਨ ਗਿੱਲ,ਇੰਦਰਜੀਤ ਕੌਰ ਸਿੱਧੂ,ਪ੍ਰਿੰ. ਸੁਰਿੰਦਰਪਾਲ ਬਰਾੜ,ਡਾ. ਪਿ੍ਥੀਪਾਲ ਸਿੰਘ ਸੋਹੀ, ਨਛੱਤਰ ਸਿੰਘ ਬਰਾੜ, ਚਰਨ ਵਿਰਦੀ,  ਅਤੇ ਸਟੂਡਿਉ ਸੈਵਨ ਤੋ' ਕਵਿੰਦਰ ਚਾਂਦ ਨੇ ਸੇਖਾ ਸਾਹਬ ਨੂੰ ਮੁਬਾਰਕਬਾਦ ਦਿੱਤੀ । 
    ਸ: ਜਰਨੈਲ ਸਿੰਘ ਆਰਟਿਸਟ ਨੇ ਸਹਿਜਤਾ ਨਾਲ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ ।