ਬਾਬਾ ਨਾਨਕਾ ਤੇਰੀ ਏਸ ਧਰਤ ਉੱਤੇ,
ਗੁੰਡਾਗਰਦੀ ਸ਼ਰੇਆਮ ਹੋਣ ਲੱਗੀ ।
ਤੁਰੇ ਫਿਰਦੇ ਬੰਦੇ ਨੂੰ ਚਾੜਨ ਗੱਡੀ,
ਹੱਥ ਪੱਲੇ ਕੁਝ ਵੀ ਨਾ ਆਉਣ ਲੱਗੀ II
ਭਾਂਡਾ ਭੰਨਿਆ ਸੀ ਤੁਸਾਂ ਪਖੰਡੀਆ ਦਾ,
ਅੱਜ ਓਹ ਵੀ ਚੌਧਰ ਜਮਾਉਣ ਲੱਗੇ ।
ਸ਼ਰਾਰਤੀ ਅਨਸਰ ਨਾ ਹੁਣ ਬਾਜ ਆਉਂਦੇ,
ਰੱਬੀ ਬਾਣੀ ਤੇ ਕਹਿਰ ਕਮਾਉਣ ਲੱਗੇ II
ਨਸ਼ਾ ਪੰਜਾਬ ਦੇ ਵਿੱਚ ਸ਼ਰੇਆਮ ਵਿਕਦਾ,
ਰਲਕੇ ਨੌਜਵਾਨੀ ਨੂੰ ਇਹ ਢਾਹੁਣ ਲੱਗੇ ।
'ਜੱਗਿਆ' ਇਹ ਸਭ ਸਿਆਸੀ ਖੇਡਾਂ ਨੇ,
ਆਪੇ ਲਾ ਕੇ 'ਤੇ ਆਪੇ ਛਡਾਉਣ ਲੱਗੇ II