ਇਹਨੂੰ ਆਪਣੀ ਕਿਸਮਤ ਆਖਾਂ ਜਾਂ ਆਖਾਂ ਤੇਰੀ ਮਾਇਆ।
ਅਰਸ਼ ਤੋ ਲਾਹ ਕੇ ਫਰਸ਼ ਦੇ ਉਤੇ ਜਿਸ ਮੈਨੰ ਪਟਕਾਇਆ।
ਲੱਖ ਚੰਨਾਂ ਦਾ ਚਾਨਣ ਹੋਗਿਆ ਉਹ ਦਰ ਮੇਰੇ ਜਾਂ ਆਇਆ,
ਬੇ-ਰੁਖੀ ਤੱਕ ਉਸਦੀ ਮਨ ਦੇ ਵੇਹੜੇ ਚ ਮਾਤਮ ਸਾਇਆ।
ਮੇਰੇ ਬਾਝੋ ਇਕ ਪਲ ਜਿਸਨੂੰ ਲੰਘਦਾ ਸੀ ਵਰਿਆਂ ਦੇ ਵਾਗੂੰ,
ਅੱਜ ਉਹ ਲੱਗਾ ਆਪਣਿਆਂ ਨੂੰ ਸਮਝਣ ਕਾਹਤੋਂ ਪਰਾਇਆ।
ਮੇਰੇ ਦਿੱਲ ਦੀ ਦੁਨੀਆਂ ਅੰਦਰ ਇਕ ਦਮ ਪਰਲੋ ਆ ਗਈ,
ਪਿਆਰ ਦੀ ਨਾਵ ਨੂੰ ਜਦ ਅੱਧਵਾਟੇ ਸੱਜਣ ਡਬੋਣਾ ਚਾਹਿਆ।
ਤਨ ਮੇਰੇ ਨੂੰ ਪੱਛ ਪੱਛ ਕੇ ਅੱਜ ਕਿਉਂ ਇਹ ਲੰਘਣ ਹਵਾਵਾਂ,
ਲਗਦਾ ਪੌਣਾ ਨੂੰ ਕਿਸੇ ਨੇ ਮੇਰੇ ਦਿਲ ਦਾ ਦਰਦ ਸੁਣਾਇਆ।
ਅਜੇ ਤਕ ਨਹੀਂ ਸਮਝਿਆ ਸੱਜਣਾ ਤੂੰ ਪਿਆਰ ਦੀ ਕੀਮਤ,
ਸਿਰ ਵਾਰ ਹੈ ਇਕੱਠਾ ਹੁੰਦਾ ਪਿਆਰ ਦਾ ਇਹ ਸਰਮਾਇਆ।
ਆਪਣੇ ਹਾਣ ਦਾ ਮੌਸਮ ਸਿੱਧੂਆ ਲੱਭੇ ਬਿੰਨਾ ਨਹੀਂ ਸਰਨਾਂ,
ਇਸ ਮੌਸਮ ਵਿੱਚ ਜਿੰਦਗੀ ਦਾ ਪੰਧ ਜਾਣਾ ਨਹੀ ਮੁਕਾਇਆ।