ਨਿੰਦਾ ਚੁਗਲੀ ਤੋਂ ਪਹਿਲਾਂ ਵਿਚਾਰੀਏ।
ਕਿਸੇ ਦੀ ਗੱਲ ਫੇਰ ਕਰੀਏ,
ਪਹਿਲਾਂ ਆਪਣੇ ਅੰਦਰ ਝਾਤੀ ਮਾਰੀਏ ।
ਕਿਸੇ ਦੀ ਗੱਲ........
ਹਰ ਬੰਦੇ ਕੋਲੋਂ ਹੋਣ ਗੁਸਤਾਖੀਆਂ।
ਗੱਲਾਂ ਸੱਚੀਆਂ ਸਿਆਣਿਆਂ ਨੇ ਆਖੀਆਂ।
ਹਰ ਬੰਦੇ ਕੋਲੋਂ ਹੋਣ ਗੁਸਤਾਖੀਆਂ।
ਐਵੇਂ ਹਵਾ ਉੱਤੇ ਮਹਿਲ ਨਾ ਉਸਾਰੀਏ।
ਕਿਸੇ ਦੀ ਗੱਲ ਫੇਰ ਕਰੀਏ............
ਪਹਿਲਾਂ ਜਾਣਕੇ ਸਚਾਈ ਪੱਖ ਪੂਰੀਦਾ।
ਫਾਇਦਾ ਉਠਾਈਏ ਨਾ ਕਿਸੇ ਦੀ ਮਜਬੂਰੀ ਦਾ।
ਐਵੇ ਕਿਸੇ ਤੇ ਨਾਂ ਚਿੱਕੜ ਖਿਲਾਰੀਏ।
ਕਿਸੇ ਗੱਲ ਫੇਰ ਕਰੀਏ ............
ਅੱਖ ਲੋਕਾਂ ਦੀ ਹੈ ਸਭ ਨੂੰ ਪਛਾਣਦੀ।
ਸਾਰੀ ਦੁਨੀਆਂ ਹੈ ਤੇਰੇ ਬਾਰੇ ਜਾਣਦੀ।
ਚੰਗਾ ਹੁੰਦਾ ਪਹਿਲਾਂ ਆਪ ਨੂੰ ਸੁਧਾਰੀਏ।
ਕਿਸੇ ਦੀ ਗੱਲ ਫੇਰ...........
ਕਹਿੰਦਾ ਗੁਰਾਂਦਿੱਤਾ ਗੱਲ ਸੱਚੀ ਮੇਰੀਏ।
ਸੋਟਾ ਆਪਣੀ ਪੀੜ੍ਹੀ ਦੇ ਥੱਲੇ ਵੀ ਫੇਰੀਏ ।
ਗੱਲ ਮੁੱਖ ਵਿਚੋਂ ਫੇਰ ਹੀ ਉਚਾਰੀਏ।
ਕਿਸੇ ਦੀ ਗੱਲ ਫੇਰ ਕਰੀਏ,
ਪਹਿਲਾਂ ਆਪਣੇ ਅੰਦਰ ਝਾਤੀ ਮਾਰੀਏ ।