ਸ਼ਹੀਦਾਂ ਦੀ ਯਾਦ ਅਤੇ ਸਫਾਈ
(ਲੇਖ )
ਸਫਾਈ ਆਪਾਂ ਆਪਦੀ ਤਾਂ ਕਰ ਲੈਂਦੇ ਹਾਂ ਭਾਵ ਨਹਾ ਧੋ ਕੇ ਚੰਗੇ ਕਪੜੇ ਨੂੰ ਪਾ ਲਏ ਬੱਚਿਆਂ ਨੂੰ ਸਾਫ ਸੁਥਰਾ ਰੱਖ ਲਿਆ ਪਰ ਕਈਆਂ ਦੇ ਘਰਾਂ ਵਿੱਚ ਤਾਂ ਪੂਰਾ ਗੰਦ ਖਿਲਰਿਆ ਪਿਆ ਹੁੰਦਾ ਹੈ। ਕਈ ਔਰਤਾਂ ਤਾਂ ਆਪ ਦੀ ਟੋਹਰ ਕੱਢਕੇ ਕੋਈ ਮਨੋਰੰਜਨ ਪਰ ਪਿੱਛੋਂ ਬੱਚਿਆਂ ਦਾ ਹਾਲ ਦੇਖਣ ਵਾਲਾ ਹੁੰਦਾ ਹੈ ਜੋ ਨੌਕਰਾਂ ਦੇ ਸਹਾਰੇ ਛੱਡ ਜਾਂਦੀਆਂ ਹਨ ਬੱਚੇ ਜਿਵੇਂ ਮਰਜ਼ੀ ਰੁਲੀ ਜਾਣ। ਮਰਦਾਂ ਦੇ ਮੁਕਾਬਲੇ ਔਰਤਾਂ ਆਪਣੀ ਟੌਹਰ ਸ਼ੌਹਰ ਵਿੱਚ ਫਰਕ ਨਹੀਂ ਪੈਣ ਦਿੰਦੀਆਂ
ਇਸੇ ਤਰਾਂ ਅਮਰੀਕਾ ਤੇ ਇੰਡੀਆ ਦਾ ਫਰਕ ਹੈ ਗੱਲ ਹੋ ਰਹੀ ਸੀ ਸਫਾਈ ਦੀ ਤੇ ਸ਼ਹੀਦਾਂ ਦੀ ਯਾਦ ਇੰਡੀਆ ਤੇ ਯੂ ਐਸ ਏ ਵਿੱਚ ਕਿਵੇਂ ਮਨਾਈ ਜਾਂਦੀ ਹੈ ਅਸੀਂ ਅਮਰੀਕਾ ਵਿੱਚ ਮੈਮੋਰੀਅਲ ਡੇ ਭਾਵ ਸ਼ਹੀਦਾਂ ਦੀ ਯਾਦ ਦਾ ਦਿਨ ਮਨਾਉਣਾ ਤੇ ਨਾਲ ਹੀ ਸਫਾਈ ਦਾ ਖਿਆਲ ਰਖਿਆ ਦੇਖਿਆ। ਇਹ ਦਿਨ ਮਈ ਦੇ ਅਖੀਰਲੇ ਸੋਮਵਾਰ ਮਨਾਇਆ ਜਾਂਦਾ ਹੈ । ਸਭ ਸਰਵਿਸ ਕਰਨ ਵਾਲਿਆਂ ਅਤੇ ਪੜਨ ਵਾਲੇ ਬੱਚਿਆਂ ਨੂੰ ਛੁੱਟੀ ਕੀਤੀ ਜਾਦੀ ਹੈ ਤਾਂ ਕਿ ਸਭ ਬੱਚੇ ਜਵਾਨ ਤੇ ਬਜ਼ੁਰਗ ਇਸ ਦਿਨ ਦਾ ਆਨੰਦ ਲੈ ਸਕਣ। ਇਸ ਦਿਨ ਜਿਸ ਏਰੀਏ ਰਾਹੀਂ ਪਰੇਡ ਨੇ ਜਾਣਾ ਸੀ ਉਨਾ ਰਸਤਿਆਂ ਨੂੰ ਬੰਦ ਕਰਨ ਲਈ ਥਾਂ ਥਾਂ ਤੇ ਲਿਖ ਕੇ ਬੋਰਡ ਲਗਾਏ ਗਏ ਸਨ ਤਾਂ ਕਿ ਪਰੇਡ ਕਰਨ ਵਾਲਿਆਂ ਨੂੰ ਜਾਣ ਵਿਚ ਕੋਈ ਵਿਘਨ ਨਾ ਪਏ। ਇਸ ਕਰਕੇ ਉਸ ਦਿਨ ਬਾਰਾਂ ਵਜੇ ਤੋਂ ਕੋਈ ਕਾਰ ਨਹੀਂ ਲੰਘੀ।
ਸਾਨੂੰ ਅਮਰੀਕਾ ਵਿੱਚ ਇਹ ਦਿਨ ਦੋ ਵਾਰ ਦੇਖਣ ਦਾ ਮੌਕਾ ਮਿਲਿਆ। ਸਾਡਾ ਘਰ ਮੇਨ ਸੜਕ ਉਪਰ ਹੋਣ ਕਰਕੇ ਦੇਖਣ ਦਾ ਹੋਰ ਵੀ ਜਿਆਦਾ ਨਜ਼ਾਰਾ ਆਉਂਦਾ ਹੈ। ਸਾਡਾ ਘਰ ਮੇਨ ਸੜਕ ਤੇ ਹੋਣ ਕਰਕੇ ਸਾਡੇ ਬੇਟੇ ਦੇ ਦੋਸਤਾਂ ਪਰਿਵਾਰਾਂ ਸਾਡੇ ਗੇਟ ਤੇ ਆ ਕੇ ਹੀ ਇਹ ਨਜ਼ਾਰਾ ਦੇਖਣਾ ਸੀ। ਸਾਡੇ ਬੇਟੇ ਤੇ ਨੂੰਹ ਰਾਣੀ ਬੇਟੀ ਨੂੰ ਸਾਡੇ ਘਰ ਕਿਸੇ ਦੇ ਆਉਂਣ ਤੇ ਬਹੁਤ ਹੀ ਜਿਆਦਾ ਖੁਸ਼ੀ ਹੁੰਦੀ ਹੈ ਬੇਟੇ ਸਤਿੰਦਰ ਮੇਨ ਗੇਟ ਕੋਲ ਮੇਜ ਲਾ ਕੇ ਪਾਣੀ ਦੀਆਂ ਬੋਤਲਾਂ ਤੇ ਹੋਰ ਨਿੱਕ ਸੁੱਕ ਖਾਣ ਵਾਲਾ ਰੱਖ ਲਿਆ। ਸਭ ਦੀ ਆਉ ਭਗਤ ਕਰਨ ਲਈ ਕੁਰਸੀਆਂ ਵੀ ਲਾ ਲਈਆਂ ਕਿ ਕੋਈ ਇਉਂ ਮਹਿਸੂਸ ਨਾ ਕਰੇ ਕਿ ਕੋਈ ਬੈਠਣ ਲਈ ਤਾਂ ਜਗਹ ਨਹੀਂ।
ਪਰੇਡ ਬਾਰਾਂ ਕੁ ਵਜੇ ਸ਼ੁਰੂ ਹੋਈ ਨਾਲ ਸਾਜ ਚੱਲ ਰਹੇ ਸੀ ਜੋ ਤੁਰਕੇ ਜਾ ਰਹੇ ਸੀ ਉਹ ਸਕੂਲਾਂ ਦੇ ਬੱਚੇ ਅੱਡੋ ਅੱਡ ਵਰਦੀਆਂ ਵਿਚ ਐਕਸ਼ਨ ਇਕ ਦੂਸਰੇ ਨਾਲ ਮਿਲਾ ਕੇ ਕਰ ਰਹੇ ਸੀ। ਹਰ ਇੱਕ ਪਰੇਡ ਦੇ ਗਰੁਪ ਤੋਂ ਬਾਦ ਪੁਲੀਸ ਜਾਂ ਵੱਡੇ ਅਫਸਰਾਂ ਦੀਆਂ ਗੱਡੀਆਂ ਜਾ ਰਹੀਆਂ ਸੀ। ਪੁਲੀਸ ਵਾਲੇ ਜਾਂ ਸਭ ਅਫਸਰ ਬਾਏ ਬਾਏ ਦੇ ਨਾਲ ਬੱਚਿਆਂ ਨੂੰ ਟੌਫ਼ੀਆਂ ਵਗੈਰਾ ਸੁੱਟ ਰਹੇ ਰਹੇ ਸੀ। ਟੌਫੀਆਂ ਚੁੱਕ ਕੇ ਬੱਚੇ ਬੜੇ ਖੁਸ਼ ਹੋ ਰਹੇ ਸੀ। ਸਭ ਬੱਚੇ ਘਰੋਂ ਲਿਫਾਫੇ ਟੌਫੀਆਂ ਪਾਉਂਣ ਲਈ ਲੈ ਕੇ ਆਏ ਸੀ। ਮੇਜ ਤੇ ਸਮਾਨ ਖਾਣ ਪੀਣ ਲਈ ਰੱਖਿਆ ਬੱਚੇ ਨਾਲ ਦੀ ਨਾਲ ਖਾ ਪੀ ਵੀ ਰਹੇ ਸੀ।
ਉਸ ਦਿਨ ਗਰਮੀ ਵੀ ਬਹੁਤ ਸੀ ਪਰ ਸਭ ਪਰੇਡ ਕਰਨ ਵਾਲਿਆਂ ਨੇ ਆਪਣੇ ਆਪਣੇ ਫਰਜ਼ ਪੂਰੇ ਨਿਭਾਏ। ਸਾਡਾ ਬੇਟਾ ਸਭ ਨੂੰ ਪਾਣੀ ਦੀਆਂ ਬੋਤਲਾਂ ਫੜਾ ਰਿਹਾ ਸੀ ਸਭ ਦੋਸਤ ਆਪਦੇ ਮੰਮੀ ਪਾਪਾ ਦੀਆਂ ਫ਼ੋਟੋ ਪਰੇਡ ਕਰਨ ਵਾਲੇ ਗਰੁਪਾਂ ਨਾਲ ਖੜਾ ਕੇ ਫੋਟੋ ਖਿੱਚ ਰਹੇ ਸੀ ਮੇਰੇ ਪਤੀ ਜਗਜੀਤ ਸਿੰਘ ਬਾਵਰਾ ਜੀ ਨੂੰ ਵੀ ਫੋਟੋ ਲੁਹਾਉਣ ਦਾ ਬਹੁਤ ਸ਼ੌਕ ਹੈ । ਜਦੋਂ ਪਰੇਡ ਵਾਲੇ ਖੜਦੇ ਜਾਂ ਤੁਰੇ ਜਾ ਰਹੇ ਹੁੰਦੇ ਬਾਵਰਾ ਜੀ ਨੇ ਬੇਟੇ ਨੂੰ ਕਹਿਣਾ ਕਿ ਸੱਤ ( ਛੋਟਾ ਨਾਮ ) ਮੇਰੀ ਫੋਟੋ ਵੀ ਇਹਨਾਂ ਨਾਲ ਖਿੱਚ ਬੇਟੇ ਸਤਿੰਦਰ ਨੇ ਸਭ ਪਰੇਡ ਵਾਲਿਆਂ ਨਾਲ ਸਾਨੂੰ ਦੋਹਾਂ ਨੂੰ ਖੜਾ ਕੇ ਫੋਟੋ ਖਿੱਚੀਆਂ । ਸਾਡੇ ਬੇਟੇ ਨੂੰ ਵੀ ਫੋਟੋ ਖਿੱਚਣ ਦਾ ਬਹੁਤ ਸ਼ੌਂਕ ਹੈ ਹਾਂ ਇੰਡੀਆਂ ਵੀ ਸ਼ਹੀਦਾਂ ਦੇ ਦਿਨ ਜਾਂ ਜਨਮ ਦਿਨ ਮਨਾਏ ਜਾਂਦੇ ਹੈ ਪਰ ਅਮਰੀਕਾ ਤੇ ਇੰਡੀਆਂ ਦਾ ਇੱਕ ਖਾਸ ਫਰਕ ਇਹ ਦੇਖਿਆ ਗਿਆ ਕਿ ਇੰਡੀਆ ਦੀ ਪੁਲੀਸ ਦੇ ਹੱਥਾਂ ਵਿੱਚ ਡੰਡੇ ਫੜੇ ਹੁੰਦੇ ਹਨ ਜਿੰਨਾਂ ਤੋਂ ਕਿ ਬੱਚੇ ਵੀ ਡਰਦੇ ਰਹਿੰਦੇ ਹੈ ਪਰ ਯੂ ਐਸ ਏ ਵਿੱਚ ਪੁਲੀਸ ਦਾ ਪ੍ਬੰਧ ਬਹੁਤ ਵਧੀਆ ਦੇਖਿਆ ਕਿ ਸਭ ਨਾਲ ਹੱਥ ਮਿਲਾ ਕੇ ਗਏ।ਅਮਰੀਕਾ ਦਾ ਇਹ ਦਿਨ ਦੇਖ ਕੇ ਮਨ ਬਹੁਤ ਖੁਸ਼ ਹੋਇਆ।ਇਹ ਦਿਨ ਅਮਰੀਕਾ ਵਿੱਚ ਜੋ ਵੀ ਫੌਜ ਵਿੱਚ ਜਾਂ ਪੁਲੀਸ ਵਿੱਚ ਮਾਰੇ ਗਏ ਸ਼ਹੀਦਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।
ਦੂਸਰੇ ਨੰਬਰ ਤੇ ਸਫਾਈ ਦਾ ਹਾਲ ਦੇਖਿਆ ਕਿ ਜਦੋਂ ਪਰੇਡ ਦਾ ਪ੍ਰੋਗਰਾਮ ਖਤਮ ਹੋਇਆ ਤਾਂ ਇੱਕ ਅਜੇਹੀ ਮਸ਼ੀਨ ਆਈ ਕਿ ਉਸ ਦੇ ਟਾਇਰਾਂ ਹੇਠ ਸਫਾਈ ਕਰਨ ਵਾਲੇ ਚੱਕਰ ਜਿਹੇ ਲੱਗੇ ਸਨ ਜੋ ਉਸ ਦੇ ਚੱਲਣ ਨਾਲ ਹੇਠਲੇ ਪਹੀਏ ਘੁਕਦੇ ਸਨ ਕੋਈ ਕਾਗਜ ਪੱਤਰ ਜਾਂ ਟੌਫੀ ਵਗੈਰਾ ਉਸ ਮਸ਼ੀਨ ਵਿੱਚ ਪੈ ਰਹੇ ਸੀ ਦੇਖਕੇ ਬਹੁਤ ਹੈਰਾਨੀ ਹੋਈ ਪਰ ਫਿਰ ਮਨ ਵਿੱਚ ਆਇਆ ਕਿ ਸਾਡਾ ਇੰਡੀਆ ਖਾਸ ਕਰ ਪੰਜਾਬ ਕਦੇ ਵੀ ਤਰੱਕੀ ਨਹੀਂ ਕਰ ਸਕਦਾ। ਜੇ ਸਫਾਈ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਕੋਈ ਦਿਨ ਮਨਾਉਂਣ ਜਾਂ ਨਗਰ ਕੀਰਤਨ ਵੇਲੇ ਲੋਕ ਲੰਗਰ ਤਾਂ ਲਾ ਲੈਂਦੇ ਹਨ ਪਰ ਲੋਕ ਖਾ ਕੇ ਉਥੇ ਹੀ ਗਿਲਾਸ ਕੌਲੀਆਂ ਸੁੱਟ ਰਹੇ ਹੁੰਦੇ ਹੈ। ਕਦੇ ਕਿਸੇ ਨੇ ਇਸ ਗੱਲ ਖਿਆਲ ਨਹੀਂ ਰੱਖਿਆ ਕਿ ਇਹ ਸਫਾਈ ਵੀ ਆਪਾਂ ਆਪ ਹੀ ਕਰਨੀ ਹੈ ਕਈ ਵਾਰ ਜਦੋਂ ਸਵੇਰੇ ਸੈਰ ਕਰਨ ਜਾਂਦੇ ਹਾਂ ਤਾਂ ਸੜਕ ਦੇ ਆਸੇ ਪਾਸੇ ਗਿਲਾਸਾਂ ਕੌਲੀਆਂ ਜੂਠੇ ਭਾਂਡੇ ਥਾਂ ਥਾਂ ਤੇ ਖਿਲਰੇ ਪਏ ਹੁੰਦੇ ਹਨ ਇਹ ਸਭ ਕੁਝ ਦੇਖਕੇ ਮਨ ਵਿੱਚ ਬਹੁਤ ਆਉਂਦਾ ਹੈ ਕਿ ਸਾਡਾ ਪੰਜਾਬ ਜਿਸ ਨੂੰ ਕਦੇ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਇਹ ਤਰੱਕੀ ਕਿਉਂ ਨਹੀਂ ਕਰ ਸਕਦਾ ਪਰ ਸਾਨੂੰ ਆਪ ਵੀ ਪੜੇ ਲਿਖੇ ਹੋਣ ਕਰਕੇ ਮਨ ਵਿੱਚ ਸੋਚਣਾ ਚਾਹੀਦਾ ਹੈ ਕਿ ਜੇ ਇੱਕ ਇਨਸਾਨ ਵੀ ਇਹ ਸੋਚੇ ਕਿ ਮੈਂ ਸਫਾਈ ਰੱਖਣੀ ਹੈ ਸ਼ਾਇਦ ਇੱਕ ਦੂਸਰੇ ਨੂੰ ਦੇਖਕੇ ਲੋਕਾਂ ਵਿੱਚ ਜਾਗਰਤੀ ਆ ਹੀ ਜਾਵੇ। ਪਰ ਸਾਡੇ ਪੰਜਾਬ ਵਿੱਚ ਭਿ੍ਸ਼ਟਾਚਾਰ ਜਿਆਦਾ ਵਧਿਆ ਹੈ ਉਹ ਲੋਕ ਆਪ ਦੀਆਂ ਜੇਬਾਂ ਭਰਨ ਵਿੱਚ ਮਸਤ ਹੈ ਪਰ ਅਮਰੀਕਾ ਦੀ ਸਰਕਾਰ ਦਾ ਕੰਮ ਲੋਕਾਂ ਨੂੰ ਹਮੇਸ਼ਾਂ ਰੁਜਗਾਰ ਦੇ ਕੇ ਸਫਾਈ ਕਰਵਾ ਕੇ ਈਮਾਨਦਾਰੀ ਦੇਖਕੇ ਮਨ ਬਹੁਤ ਖੁਸ਼ ਹੁੰਦਾ ਹੈ। ਕੋਈ ਵੀ ਦੇਸ਼ ਇੱਕ ਦੂਸਰੇ ਨਾਲ ਮਿਲ ਨਹੀਂ ਸਕਦਾ। ਪੰਜਾਬ ਵਿੱਚ ਸਾਡੀ ਨੌਜਵਾਨ ਪੀੜੀ ਬਹੁਤ ਡਿਗਰੀਆਂ ਕਰਕੇ ਵਿਹਲੇ ਤੁਰੇ ਫਿਰਦੇ ਹਨ ਪਰ ਅਮਰੀਕਾ ਵਿੱਚ ਕੋਈ ਵੀ ਵਿਹਲਾ ਨਹੀਂ ਜੋ ਨਹੀਂ ਵੀ ਪੜਿਆ ਸਭ ਨੂੰ ਕੰਮ ਮਿਲੇ ਹੈ। ਕੰਮ ਵੀ ਸਭ ਦਿਲ ਲਾ ਕੇ ਕਰਦੇ ਹੈ।
ਸਾਨੂੰ ਸਭ ਨੂੰ ਤਨੋ ਮਨੋ ਕੰਮ ਕਰਨਾ ਚਾਹੀਦਾ ਹੈ। ਇੰਡੀਆ ਦੀ ਸਰਕਾਰ ਕਿਸੇ ਵੀ ਕੰਮ ਨੂੰ ਧਿਆਨ ਵਿੱਚ ਨਾ ਲਿਆਉਂਣ ਕਰਕੇ ਹਰ ਇੱਕ ਮਾਂ ਬਾਪ ਦਾ ਪੁੱਤਰ ਧੀ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਹਨ ਤਾਂ ਕਿ ਬੇ ਰੁਜਗਾਰ ਨਾ ਰਹਿਣ।